“ਡਾ. ਕੁਲਵੰਤ ਸਿੰਘ ਧਾਲੀਵਾਲ ਵੱਲੋਂ ਡਿਸਪੈਂਸਰੀ ਦੀ ਦਿੱਖ ਹੋਰ ਖੂਬਸੂਰਤ ਬਣਾਉਣ ਲਈ ਕੀਤਾ ਉਪਰਾਲਾ”

ਨਿਹਾਲ ਸਿੰਘ ਵਾਲਾ,ਅਗਸਤ 2019-(ਮਨਜਿੰਦਰ ਗਿੱਲ)- ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਡਾ. ਕੁਲਵੰਤ ਧਾਲੀਵਾਲ ਵੱਲੋਂ ਆਪਣੇ ਪਿੰਡ ਬੀੜ ਰਾਊਕੇ ਸਥਿੱਤ ਸਰਕਾਰੀ ਡਿਸਪੈਂਸਰੀ ਦੀ ਮੁਰੰਮਤ ਅਤੇ ਰੰਗ ਰੋਗਨ ਕਰਵਾਇਆ ਗਿਆ। ਜਿਸ ‘ਤੇ 22,800 ਰੁਪਏ  ਖਰਚ ਆਇਆ। ਇਸ ਸਮੇਂ ਪਿੰਡ ਵਾਸੀਆਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਇਸ ਸ਼ਲਾਘਾਯੋਗ ਉਪਰਾਲੇ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਰੀਜਾਂ ਨੂੰ ਦਵਾਈਆਂ ਦੀ ਆ ਰਹੀ ਘਾਟ ਨੂੰ ਜਲਦ ਪੂਰਾ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਸਿਖਿਆ ਤੇ ਸਿਹਤ ’ਚ ਸੁਧਾਰ ਲਿਆਉਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪਿਛਲੇ ਦਿਨੀ ਸ ਕੁਲਵੰਤ ਸਿੰਘ ਧਾਲੀਵਾਲ ਨੂੰ ਸਟੇਟ ਐਵਾਰਡ ਮਿਲਣ ਦੀ ਵਧਾਈ ਵੀ ਦਿਤੀ ਗਈ। ਇਸ ਸਮੇਂ ਸੰਤ ਸਿੰਘ ਧਾਲੀਵਾਲ ਟਰੱਸਟ ਦੇ ਪ੍ਰਧਾਨ ਬਲਦੇਵ ਸਿੰਘ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਬਖਤੌਰ ਸਿੰਘ, ਸੰਦੀਪ ਸਿੰਘ, ਮਨਵੀਰ ਸਿੰਘ, ਦਵਿੰਦਰ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਸੁੱਖਦੀਪ ਸਿੰਘ, ਦਲਜੀਤ ਸਿੰਘ, ਲਖਵੀਰ ਸਿੰਘ, ਜੋਗਿੰਦਰ ਸਿੰਘ, ਬਲਜਿੰਦਰ ਸਿੰਘ ਜੱਗਾ, ਹਰਮੀਤ ਸਿੰਘ, ਪਰਮਿੰਦਰ ਸਿੰਘ, ਮਾਸਟਰ ਦਰਸ਼ਨ ਸਿੰਘ, ਸੁੱਖ ਧਾਲੀਵਾਲ, ਹਰਜੀਤ ਕੌਰ ਅਤੇ ਅੰਗਰੇਜ ਸਿੰਘ ਹਾਜ਼ਰ ਸਨ।