ਕੇਸਾਂ ਕਾਰਨ ਸਿੱਖ ਨੌਜਵਾਨ ਨਾਲ ਬਾਕਸਿੰਗ ਐਸੋਸੀਏਸ਼ਨ ਵਲੋਂ ਪੱਖਪਾਤ ਕਰਨ 'ਤੇ ਸਿੱਖ ਕੌਾਸਲ ਯੂ.ਕੇ. ਵਲੋਂ ਵਿਰੋਧ

ਲੰਡਨ, ਜੁਲਾਈ 2019- (ਗਿਆਨੀ ਅਮਰੀਕ ਸਿੰਘ ਰਾਠੌਰ)-ਕਾਰਡਿਫ ਯੂਨੀਵਰਸਿਟੀ ਦੇ 20 ਸਾਲਾ ਸਿੱਖ ਵਿਦਿਆਰਥੀ ਅਰੁਣ ਸਿੰਘ ਨੂੰ ਕੇਸਾਂ ਕਾਰਨ ਬਾਕਸਿੰਗ ਮੁਕਾਬਲੇ 'ਚ ਹਿੱਸਾ ਲੈਣ ਤੋਂ ਵੇਲਜ਼ ਐਮਚਿਊਰ ਬਾਕਸਿੰਗ ਐਸੋਸੀਏਸ਼ਨ ਵਲੋਂ ਰੋਕਿਆ ਜਾ ਰਿਹਾ ਹੈ | ਅਰੁਣ ਸਿੰਘ ਨੇ ਕਿਹਾ ਹੈ ਕਿ ਇਹ ਉਸ ਨਾਲ ਪੱਖਪਾਤ ਹੈ, ਕਿਉਂਕਿ ਐਸੋਸੀਏਸ਼ਨ ਦੇ ਨਿਯਮ ਕਲੀਨ ਸ਼ੇਵ ਹੋਣ ਲਈ ਕਹਿੰਦੇ ਹਨ | ਸਿੱਖ ਕੌਾਸਲ ਯੂ.ਕੇ. ਵਲੋਂ ਵੀ ਵੇਲਜ਼ ਐਮਚਿਊਰ ਬਾਕਸਿੰਗ ਐਸੋਸੀਏਸ਼ਨ ਦੇ ਕਲੀਨ ਸ਼ੇਵ ਹੋਣ ਦੇ ਨਿਯਮ ਦਾ ਵਿਰੋਧ ਕੀਤਾ ਜਾ ਰਿਹਾ ਹੈ | ਸਿੱਖ ਕੌਾਸਲ ਯੂ.ਕੇ. ਵਲੋਂ ਪ੍ਰੈਸ ਦੇ ਨਾਮ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕਾਰਡਿਫ ਯੂਨੀਵਰਸਿਟੀ ਦੇ 20 ਸਾਲਾ ਨੌਜਵਾਨ ਅਰੁਣ ਸਿੰਘ ਨੂੰ ਵੇਲਜ਼ ਐਮਚਿਊਰ ਬਾਕਸਿੰਗ 'ਚੋਂ ਬਾਹਰ ਰੱਖਿਆ ਜਾ ਰਿਹਾ ਹੈ | ਐਸੋਸੀਏਸ਼ਨ ਵਲੋਂ ਇੰਗਲੈਂਡ ਬਾਕਸਿੰਗ ਦੇ ਫੈਸਲੇ ਦੇ ਿਖ਼ਲਾਫ਼ ਜੂਨ 2018 'ਚ ਸਿੱਖ, ਮੁਸਲਿਮ ਅਤੇ ਹੋਰ ਦਾਹੜੀ ਰੱਖਣ ਵਾਲੇ ਖਿਡਾਰੀਆਂ ਨੂੰ ਮੁਕਾਬਲੇ ਤੋਂ ਦੂਰ ਰੱਖਿਆ ਜਾ ਰਿਹਾ ਹੈ | ਸਿੱਖ ਕੌਾਸਲ ਯੂ.ਕੇ. ਨੇ ਕਿਹਾ ਹੈ ਕਿ ਸਿੱਖ ਧਰਮ ਅਨੁਸਾਰ ਕੇਸ ਰੱਖਣੇ ਜ਼ਰੂਰੀ ਹਨ, ਐਸੋਸੀਏਸ਼ਨ ਦਾ ਇਸ ਤਰ੍ਹਾਂ ਦਾ ਫੈਸਲਾ ਸਿੱਖ ਨੌਜਵਾਨਾਂ ਨੂੰ ਖੇਡਾਂ ਤੋਂ ਦੂਰ ਹੀ ਨਹੀਂ ਰੱਖ ਰਿਹਾ ਸਗੋਂ ਉਨ੍ਹਾਂ ਦੀ ਖੇਡਾਂ ਪ੍ਰਤੀ ਯੋਗਤਾ ਨੂੰ ਵੀ ਢਾਅ ਲਾ ਰਿਹਾ ਹੈ | ਸਿੱਖ ਕੌਾਸਲ ਯੂ.ਕੇ. ਨੇ ਕਿਹਾ ਕਿ ਡਬਲਿਊ.ਏ.ਬੀ. ਏ. ਵਲੋਂ ਇਸ ਮਹੀਨੇ ਬੋਰਡ ਦੀ ਮੀਟਿੰਗ 'ਚ ਉਕਤ ਪਾਬੰਦੀ ਨੂੰ ਹਟਾਉਣ ਦਾ ਵਾਅਦਾ ਕੀਤਾ ਗਿਆ ਹੈ, ਅਸੀਂ ਫਿਰ ਐਸੋਸੀਏਸ਼ਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਕਹਿ ਰਹੇ ਹਾਂ, ਕਿਉਂਕਿ ਇਸ ਫੈਸਲੇ ਨਾਲ ਸਿੱਖ ਭਾਈਚਾਰੇ ਨੂੰ ਠੇਸ ਪਹੁੰਚੀ ਹੈ | ਵੇਲਜ਼ ਐਮਚਿਊਰ ਬਾਕਸਿੰਘ ਐਸੋਸੀਏਸ਼ਨ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਬਾਕਸਿੰਗ ਐਸੋਸੀਏਸ਼ਨ ਦੇ ਦਿਸ਼ਾਂ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਨ |