ਇੰਗਲੈਂਡ 'ਚ ਕਪਿਲ ਦੇਵ ਦੀ ਕਿਤਾਬ 'ਦਾ ਸਿੱਖ' ਲੋਕ ਅਰਪਣ

ਲੰਡਨ, ਅਗਸਤ 2019 ( ਗਿਆਨੀ ਅਮਰੀਕ ਸਿੰਘ ਰਾਠੌਰ )- ਭਾਰਤੀ ਕਿ੍ਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਵਲੋਂ ਸਿੱਖ ਗੁਰਦੁਆਰਿਆਂ ਅਤੇ ਸਿੱਖ ਧਰਮ ਬਾਰੇ ਵੱਡ ਆਕਾਰੀ ਇਤਿਹਾਸਕ ਕਿਤਾਬ 'ਦਾ ਸਿੱਖ' ਅੱਜ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਲੰਡਨ ਰੁਚੀ ਘਣਸ਼ਿਆਮ ਵਲੋਂ ਰਿਲੀਜ਼ ਕੀਤੀ ਗਈ । ਬਿ੍ਟਿਸ਼ ਸਿੱਖ ਐਸੋਸੀਏਸ਼ਨ ਵਲੋਂ ਅਮਰਜੀਤ ਸਿੰਘ ਦਾਸਨ ਨੇ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਦਾ ਸਵਾਗਤ ਕੀਤਾ ਅਤੇ ਮਿਸਜ਼ ਵੋਹਰਾ ਨੇ ਕਪਿਲ ਦੇਵ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ । ਇਸ ਮੌਕੇ ਬੋਲਦਿਆਂ ਹਾਈ ਕਮਿਸ਼ਨਰ ਘਣਸ਼ਿਆਮ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਕਪਿਲ ਦੇਵ ਨੇ ਇਸ ਮਹਾਨ ਕਾਰਜ ਦੀ ਸੇਵਾ ਕੀਤੀ ਹੈ । ਸਿੱਖ ਗੁਰੂਆਂ ਦਾ ਸੁਨੇਹਾ ਵਿਸ਼ਵ ਨੂੰ ਦੇਣ ਦਾ ਸੁਨਹਿਰੀ ਮੌਕਾ ਹੈ । ਡਾ: ਰੰਮੀ ਰੇਂਜ਼ਰ ਤੇ ਟੋਨੀ ਵੋਹਰਾ ਨੇ ਕਪਿਲ ਦੇਵ ਦੇ ਉਪਰਾਲੇ ਦੀ ਸ਼ਲਾਘਾ ਕੀਤੀ । ਕਪਿਲ ਦੇਵ ਨੇ ਕਿਹਾ ਕਿ ਇਸ ਕਿਤਾਬ ਨੂੰ ਤਿਆਰ ਕਰਨ ਲਈ ਉਨ੍ਹਾਂ ਨੂੰ 5 ਸਾਲ ਦਾ ਸਮਾਂ ਲੱਗਾ ਅਤੇ ਹੁਣ ਇਹ ਕਿਤਾਬ ਸਭ ਦੀ ਹੈ । ਇਸ ਨੂੰ ਸਿੱਖਾਂ ਦੇ ਨਾਲ-ਨਾਲ ਗੈਰ ਸਿੱਖਾਂ ਤੱਕ ਪਹੁੰਚਾਉਣਾ ਚਾਹੀਦਾ ਹੈ । ਇਸ ਮੌਕੇ ਲੰਡਨ ਅਸੈਂਬਲੀ ਮੈਂਬਰ ਡਾ: ਉਂਕਾਰ ਸਿੰਘ ਸਹੋਤਾ, ਕਿ੍ਕਟਰ ਮੌਾਟੀ ਪਨੇਸਰ, ਸਾਬਕਾ ਮੇਅਰ ਰਾਜਿੰਦਰ ਸਿੰਘ ਮਾਨ, ਗੁਰਮੀਤ ਕੌਰ ਮਾਨ, ਬਲਜੀਤ ਸਿੰਘ ਮੱਲ੍ਹੀ, ਟੋਨੀ ਲਿੱਟ, ਇੰਦਰ ਸਿੰਘ ਜੰਮੂ, ਚਰਨਕੰਵਲ ਸਿੰਘ ਸੇਖੋਂ, ਹਰਪ੍ਰੀਤ ਸਿੰਘ ਭਕਨਾ, ਜਸਪਾਲ ਸਿੰਘ ਭੋਗਲ, ਕੌਾਸਲਰ ਗੁਰਜੀਤ ਕੌਰ ਬੈਂਸ, ਵਰਿੰਦਰ ਸਿੰਘ ਹੁੰਦਲ ਆਦਿ ਹਾਜ਼ਰ ਸਨ । ਜਸਵੀਰ ਸਿੰਘ ਵੋਹਰਾ ਨੇ ਗੀਤ-ਸੰਗੀਤ ਨਾਲ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ ।