ਬੈਡਫੋਰਡ ਵਿਖੇ 24ਵਾਂ ਸ਼ਹੀਦੀ ਟੂਰਨਾਮੈਂਟ

ਬੈਡਫੋਰਡ, ਜੁਲਾਈ 2019 (ਗਿਆਨੀ ਅਮਰੀਕ ਸਿੰਘ ਰਾਠੌਰ )- ਬਰਤਾਨੀਆ 'ਚ ਭੱਠਿਆਂ ਵਾਲਾ ਸ਼ਹਿਰ ਕਰਕੇ ਜਾਣੇ ਜਾਂਦੇ ਬੈਡਫੋਰਡ ਸ਼ਹਿਰ ਵਿਖੇ ਸ਼ਹੀਦੀ ਕੌਸਲ ਬੈਡਫੋਰਡ ਵਲੋਂ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਕੈਂਪਸਟਨ, ਗੁਰੂ ਨਾਨਕ ਗੁਰਦੁਆਰਾ ਬੈਡਫੋਰਡ, ਗੁਰਦੁਆਰਾ ਰਾਮਗੜ੍ਹੀਆ ਸਿੱਖ ਸੁਸਾਇਟੀ, ਗੁਰੂ ਰਵਿਦਾਸ ਭਵਨ, ਭਗਵਾਨ ਵਾਲਮੀਕਿ ਸਭਾ ਬੈਡਫੋਰਡ ਆਦਿ ਸਮੇਤ ਵੱਖ-ਵੱਖ ਭਾਈਚਾਰਿਆਂ ਨੇ ਮਿਲ ਕੇ ਦੋ ਦਿਨਾਂ 24ਵਾਂ ਸ਼ਹੀਦੀ ਟੂਰਨਾਮੈਂਟ ਖਾਲਸਾ ਫੁੱਟਬਾਲ ਫੈਡਰੇਸ਼ਨ ਦੇ ਸਹਿਯੋਗ ਨਾਲ ਕਰਵਾਇਆ । ਫੁਟਬਾਲ ਦੀਆਂ ਟੀਮਾਂ 'ਚ ਹਰ ਉਮਰ ਦੇ ਖਿਡਾਰੀਆਂ ਨੇ ਹਿੱਸਾ ਲਿਆ । ਬੈਡਫੋਰਡ ਵਾਲਿਆਂ ਲਈ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਜਿੱਥੇ ਯੂ.ਕੇ. ਭਰ 'ਚੋਂ ਖਿਡਾਰੀ ਅਤੇ ਟੀਮਾਂ ਪਹੁੰਚੀਆਂ ਉੱਥੇ ਹੀ ਬੈਡਫੋਰਡ ਦੀਆਂ ਫੁਟਬਾਲ ਟੀਮਾਂ ਮੈਲਟੀਸ, ਵਾਲੀਵਾਲ ਲਈ ਜੀ.ਐਨ.ਜੀ. ਬੈਡਫੋਰਡ ਦੀਆਂ 9 ਟੀਮਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਜਿੱਤਾਂ ਪ੍ਰਾਪਤ ਕੀਤੀਆਂ । ਸ਼ਹੀਦੀ ਸਪੋਰਟਸ ਕੌਸਲ ਦੇ ਪ੍ਰਬੰਧਕਾਂ ਚੇਅਰਮੈਨ ਬਲਬੀਰ ਸਿੰਘ ਅਟਵਾਲ, ਵਾਈਸ ਚੇਅਰਮੈਨ ਸ਼ਮਿੰਦਰ ਸਿੰਘ ਗਰਚਾ, ਜਨਰਲ ਸੈਕਟਰੀ ਬਲਬੀਰ ਸਿੰਘ ਰੰਧਾਵਾ, ਬਲਬੀਰ ਸਿੰਘ ਢੀਂਡਸਾ, ਜਸਵੰਤ ਸਿੰਘ ਗਿੱਲ, ਬਲਵੰਤ ਸਿੰਘ ਗਿੱਲ ਤੋਂ ਇਲਾਵਾ ਰੇਸ਼ਮ ਸਿੰਘ ਬਸਰਾ, ਹਰਦੀਪ ਚਾਨਾ, ਸਤਿੰਦਰ ਸੰਘਾ, ਪਵਿੱਤਰ ਸਿੰਘ, ਰਣਜੀਤ ਸੋਹਲ, ਸੁੱਖੀ ਸਿੰਘ, ਗੁਰਚਰਨ ਸਿੰਘ ਅਟਵਾਲ, ਬਲਬਿੰਦਰ ਮੋਮੀ, ਸਰਵਣ ਸਿੰਘ ਮੰਡੇਰ, ਬਲਵੰਤ ਸਿੰਘ ਗਿੱਲ ਤੋਂ ਇਲਾਵਾ ਸਥਾਨਿਕ ਮੇਅਰ ਡੇਵ ਹੌਡਸਨ, ਸੰਸਦ ਮੈਂਬਰ ਮੁਹੰਮਦ ਯਾਸਿਨ, ਕੌਸਲਰ ਮੁਹੰਮਦ ਨਵਾਜ਼, ਕੌਸਲਰ ਸੂ ਓਲਿਵਰ, ਜੇਮਸ ਵੈਲਨਟਾਈਨ, ਕਾਰਲ ਮੇਡਰ ਅਤੇ ਕਾਰੋਬਾਰੀਆਂ ਵਲੋਂ ਪ੍ਰਬੰਧਕਾਂ ਦੇ ਸਹਿਯੋਗ ਨਾਲ ਇਨਾਮਾਂ ਦੀ ਵੰਡ ਕੀਤੀ ਗਈ ।ਖਾਲਸਾ ਫੁੱਟਬਾਲ ਫੈਡਰੇਸ਼ਨ ਦੇ ਚੇਅਰਮੈਨ ਗੁਰਦਾਵਰ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।