You are here

ਉਦੇ ਵਿਹਾਰ ਦੀ ਸੰਗਤ ਨੇ ਅਕਾਲੀ ਦਲ ਤੇ ਲਗਾਈ ਮੋਹਰ, ਹਰਦੀਪ ਸਿੰਘ ਬਣੇ ਗੁਰਦਵਾਰਾ ਸਾਹਿਬ ਦੇ ਪ੍ਰਧਾਨ

ਨਵੀਂ ਦਿੱਲੀ 5 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਦਿਨ ਉਦੇ ਵਿਹਾਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸੰਗਤ ਨੇ ਸੇਵਾ ਦੇ ਕੇ ਮਾਣ ਬਖਸ਼ਿਆ ਹੈ । ਇਸ ਚੋਣ ਵਿੱਚ ਸੰਗਤ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈੰਬਰ ਸ. ਅਨੂਪ ਸਿੰਘ ਘੁੰਮਣ ਦੇ ਨੇੜਲੇ ਸਾਥੀ ਸ. ਹਰਦੀਪ ਸਿੰਘ ਨੂੰ ਮਾਣ ਬਖਸ਼ਦਿਆਂ ਸੇਵਾ ਸੌਂਪੀ ਹੈ । 
ਇਸ ਜਿੱਤ ਨਾਲ ਦਿੱਲੀ ਦੇ ਪੰਥਕ ਹਲਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਸ. ਪਰਮਜੀਤ ਸਿੰਘ ਸਰਨਾ ਦਾ ਰਸੂਖ ਵਧਿਆ ਹੈ । ਇਸ ਜਿੱਤ ਲਈ ਸ. ਪਰਮਜੀਤ ਸਿੰਘ ਸਰਨਾ ਨੇ ਸ. ਅਨੂਪ ਸਿੰਘ ਘੁੰਮਣ ਮੈੰਬਰ ਦਿੱਲੀ ਕਮੇਟੀ ਤੇ ਪ੍ਰਧਾਨ ਚੁਣੇ ਗਏ ਸ. ਹਰਦੀਪ ਸਿੰਘ ਨੂੰ ਵਧਾਈ ਵੀ ਦਿੱਤੀ ਹੈ ।