ਮੂੰਗੀ ਤੇ ਮੱਕੀ ਦੀ ਸਰਕਾਰੀ ਖਰੀਦ ਚਾਲੂ ਕਰਨ ਦੀ ਮੰਗ ਨੂੰ ਲੈਕੇ ਸੰਘਰਸ਼ ਦਾ ਐਲਾਨ,, ਕਾਦੀਆਂ,,,16ਜੂਨ ਤੋਂ ਕੀਤੇ ਜਾਣਗੇ ਮੰਡੀਆ ਚੋਂ ਮੁਜ਼ਾਹਰੇ

ਮਹਿਲ ਕਲਾਂ, 15 ਜੂਨ (ਡਾਕਟਰ ਸੁਖਵਿੰਦਰ /ਗੁਰਸੇਵਕ ਸੋਹੀ )- ਦੇਸ ਚ ਕਿਸਾਨਾਂ ਨੂੰ ਦਰਵੇਸ਼ ਸਮੱਸਿਆਵਾ ਦੇ ਹੱਲ ਕਿਸਾਨ ਏਕਤਾ ਦੀ ਲੜੀ ਵਿੱਚ ਬਣਨ ਦੇ ਯਤਨਾਂ ਲਗਤਾਰ ਬੂਰ ਪੈ ਰਿਹਾ ਹੈ 16 ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬਣਾਏ ਸਯੁੰਕਤ ਕਿਸਾਨ  ਮੋਰਚਾ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ ਹੈ ਇਹ ਵਿਚਾਰ ਭਾਰਤੀ ਕਿਸਾਨ  ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨਾਂ ਦੀ ਮੂੰਗੀ ਦੀ ਫ਼ਸਲ ਨੂੰ ਲੈਕੇ 16ਜੂਨ ਤੋਂ ਪੰਜਾਬ ਸਰਕਾਰ ਵਿਰੁੱਧਵ ਮੰਡੀਆ ਚੋਂ ਮੁਜ਼ਾਹਰੇ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਦੁਆਰਾ ਮੂੰਗੀ ਦੀ ਖ਼ਰੀਦ ਉੱਤੇ ਲਾਈਆਂ ਸਰਾਸਰ ਨਾਜਾਇਜ਼ ਸ਼ਰਤਾਂ ਹਟਾਉਣ ਦੀ ਮੰਗ ਕੀਤੀ ਗਈ ਹੈ |ਕਾਦੀਆਂ ਨੇ ਦਾਅਵਾ ਕੀਤਾ ਹੈ ਕਿ ਗਿਰਦਾਵਰੀ ਦੀ ਨਕਲ ਸਮੇਤ 5 ਕੁਇੰਟਲ ਪ੍ਰਤੀ ਏਕੜ ਤੇ ਉਹ ਵੀ ਸਿਰਫ਼ ਮੰਡੀ ਦੀ ਸਹਿਕਾਰੀ ਦੁਕਾਨ 'ਤੇ ਹੀ ਖ਼ਰੀਦਣ ਵਰਗੀਆਂ ਤੁਗਲਕੀ ਸ਼ਰਤਾਂ ਦੀ ਕੋਈ ਵਾਜਬੀਅਤ ਨਹੀਂ ਬਣਦੀ | ਜਥੇਬੰਦੀ ਦੀ ਜ਼ੋਰਦਾਰ ਮੰਗ ਹੈ ਕਿ ਇਹ ਤਿੰਨੇ ਬੇਲੋੜੀਆਂ ਸ਼ਰਤਾਂ ਖਤਮ ਕਰ ਕੇ ਮੂੰਗੀ ਦੀ ਨਿਰਵਿਘਨ ਖ਼ਰੀਦ ਕੀਤੀ ਜਾਵੇ | ਆਪਣਾ ਬਿਆਨ ਜਾਰੀ ਰੱਖਦਿਆਂ ਕਿਸਾਨ ਆਗੂਆਂ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦਾ ਮੁਕੰਮਲ ਕੰਟਰੋਲ ਆਪਣੇ ਹੱਥਾਂ ਵਿਚ ਲੈਣ ਵਾਂਗ ਹੀ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁਕੰਮਲ ਕੰਟਰੋਲ ਵੀ ਆਪਣੇ ਹੱਥ ਹੇਠ ਲੈਣ ਦੇ ਤਾਨਾਸ਼ਾਹੀ ਫ਼ੈਸਲੇ ਵਿਰੁੱਧ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉੱਤੇ ਮੁਹਾਲੀ ਵਿਖੇ ਪੰਜਾਬ ਪੁਲਿਸ ਵਲੋਂ ਲਾਠੀਚਾਰਜ ਕਰਨ ਦੀ ਧੱਕੇਸ਼ਾਹੀ ਦੀ ਸਖ਼ਤ ਨਿੰਦਾ ਕੀਤੀ ਗਈ ਹੈ ਅਤੇ ਦੋਸ਼ ਲਾਇਆ ਗਿਆ ਹੈ ਕਿ ਮਾਨ ਸਰਕਾਰ ਦਾ ਇਹ ਜਾਬਰ ਕਦਮ ਉਸ ਦੀ ਲੋਕ-ਵਿਰੋਧੀ ਪੰਜਾਬ-ਵਿਰੋਧੀ ਸੋਚ ਵੱਲ ਇਸ਼ਾਰਾ ਕਰਦਾ ਹੈ | ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਜੇਕਰ ਅਜਿਹਾ ਨਹੀਂ ਤਾਂ ਮੁੱਖ ਮੰਤਰੀ ਨੂੰ ਇਸ ਦੀ ਨਿਖੇਧੀ ਕਰਦੇ ਹੋਏ ਆਪਹੁਦਰੀ ਜਾਬਰ ਕਾਰਵਾਈ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਦਾ ਇਹ ਕਦਮ ਪੰਜਾਬ ਯੂਨੀਵਰਸਿਟੀ ਦੇ ਸਿਲੇਬਸ ਵਿਚ ਇਤਿਹਾਸ ਦੀ ਦੇਸ਼ਭਗਤ ਨਿਰਪੱਖ ਪੈਂਤੜੇ ਵਾਲੀ ਪੇਸ਼ਕਾਰੀ ਦੀ ਥਾਂ ਫਿਰਕਾਪ੍ਰਸਤ ਪੇਸ਼ਕਾਰੀ ਥੋਪਣ ਵੱਲ ਤਾਨਾਸ਼ਾਹੀ ਕਦਮ-ਵਧਾਰਾ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸ਼ੀਰਾ ਛੀਨੀਵਾਲ ਕਲਾਂ, ਜ਼ਿਲਾ ਜਰਨਲ ਸਕੱਤਰ ਗਗਨਦੀਪ ਸਿੰਘ ਬਾਜਵਾ,ਜਿਲਾ ਪ੍ਰੈੱਸ ਸਕੱਤਰ ਜਰਨੈਲ ਸਿੰਘ ਸਹੋਰ,ਸਹਾਇਕ ਪ੍ਰੈੱਸ ਸਕੱਤਰ ਗੁਰਜੀਤ ਸਿੰਘ ਜਮੰਦਾ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਸੁਰਿੰਦਰ ਸਿੰਘ ਛਿੰਦਾ ਵਜੀਦਕੇ, ਸਤਨਾਮ ਸਿੰਘ ਸੱਤਾ ਧਨੇਰ,ਮੱਘਰ ਸਿੰਘ ਧਾਲੀਵਾਲ ਸਹਿਜੜਾ, ਸੁਖਵਿੰਦਰ ਸਿੰਘ ਧਨੇਰ,ਨਾਜਰ ਸਿੰਘ ਵਜੀਦਕੇ ਖੁਰਦ, ਗੋਬਿੰਦਰ ਸਿੰਘ ਗੰਗਹੋਰ ਆਦਿ ਹਾਜ਼ਰ ਸਨ,