ਜੱਥੇਦਾਰ ਅਕਾਲ ਤਖਤ ਸਾਹਿਬ ਜੀ ਸਹਿਜਧਾਰੀ ਅਤੇ ਅੰਮ੍ਰਿਤਧਾਰੀ ਸਿੱਖਾਂ ਦੇ ਪਾੜੇ ਨੂੰ ਕੌਮ ਦੇ ਭਲੇ ਲਈ ਨਿੱਜੀ ਦਖਲ ਦੇ ਕੇ ਹੱਲ ਕੀਤਾ ਜਾਵੇ

ਹਠੂਰ,16,ਜੂਨ-(ਕੌਸ਼ਲ ਮੱਲ੍ਹਾ)-ਪਿਛਲੇ ਲੰਮੇਂ ਸਮੇਂ ਤੋਂ ਸਹਿਜਧਾਰੀ ਅਤੇ ਅੰਮ੍ਰਿਤਧਾਰੀ ਸਿੱਖਾਂ ਪ੍ਰਤੀ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਲਈ ਸਹਿਜਧਾਰੀ ਸਿੱਖ ਪਾਰਟੀ ਦੇ ਮੁੱਖੀ ਡਾ: ਪਰਮਜੀਤ ਸਿੰਘ ਰਾਣੂ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਜੀ ਨੂੰ ਇੱਕ ਪੱਤਰ ਲਿਖ ਕੇ ਮੰਗ ਕਰਦਿਆਂ ਕਿਹਾ ਕਿ ਜੱਥੇਦਾਰ ਅਕਾਲ ਤਖਤ ਸਾਹਿਬ ਜੀ ਇਸ ਨੂੰ ਸਿੱਧੇ ਦਖਲ ਦੇ ਕੇ ਕੌਮ ਦੇ ਅੰਦਰ ਅੰਦਰ ਹੀ ਬਿਨਾਂ ਅਦਾਲਤ ਅਤੇ ਕੌਮੀ ਪਾਰਲੀਮੈਂਟ ਦੇ ਹੱਲ ਕਰਨ ਤਾਂ ਸਿੱਖ ਕੌਮ ਲਈ ਇਹ ਮਾਣ ਵਾਲੀ ਗੱਲ ਹੋਵੇਗੀ ਅਤੇ ਇਹ ਸਭ ਲਈ ਸਰਵ ਪ੍ਰਮਾਣਤ ਹੋਵੇਗੀ ।ਉਹਨਾਂ ਜੱਥੇਦਾਰ ਸਾਹਿਬ ਦਾ ਮੀਡੀਆ ਵਿੱਚ ਛਪੇ ਬਿਆਨ ਜਿਸ ਵਿਚ ਕਿਹਾ ਕਿ ਸਿੱਖ ਕੌਮ ਅਤੇ ਸਿੱਖ ਜੱਥੇਬੰਦੀਆਂ ਨੂੰ ਇੱਕ ਜੁੱਟ ਹੋ ਕੇ ਚੱਲਣਾ ਚਾਹੀਦਾ ਹੈ,ਕਿਉਕਿ ਜੋ ਇਕੱਲੇ ਚੱਲਦੇ ਹਨ।ਉਹਨਾਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾਂ ਪੈਂਦਾ ਹੈ ਅਤੇ ਇਕੱਠੇ ਚੱਲਣ ਵਾਲਿਆਂ ਨੂੰ ਫਤਿਹ ਨਸੀਬ ਹੁੰਦੀ ਹੈ,ਦਾ ਜਿਕਰ ਕਰਦਿਆਂ ਕਿਹਾ ਹੈ ਕਿ ਆਪ ਜੀ ਪਿਛਲੇ ਕਾਫੀ ਸਮੇਂ ਤੋਂ ਸਿੱਖ ਕੌਮ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਅਹਿਮ ਰੋਲ ਅਦਾ ਕਰ ਰਹੇ ਹੋ।ਉਹਨਾਂ ਸਹਿਜਧਾਰੀ ਸਿੱਖਾਂ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਅਸੀਂ ਸਿੱਖ ਪ੍ਰੀਵਾਰਾਂ ਵਿੱਚ ਪੈਦਾ ਹੋਏ ਹਾਂ, ਸਾਡੇ ਮਾਪੇ ਸਿੱਖ ਹਨ ਪ੍ਰੰਤ ੂਸਾਨੂੰ ਰਹਿਤਧਾਰੀ ਸਿੱਖ ਨਾਂ ਹੋਣ ਕਾਰਕੇ ਮੁੱਠੀ ਭਰ ਰਾਜਨੀਤਿਕ ਤਾਕਤਾਂ ਆਪਣੀਆਂ ਨਿੱਜੀ ਮੁਫਾਦਾਂ ਖਾਤਰ ਜਾਂ ਸ੍ਰੋਮਣੀ ਕਮੇਟੀ ਅਤੇ ਗੋਲਕ ਤੇ ਕਾਬਜ ਰਹਿਣ ਲਈ ਸਾਨੂੰ ਪਤਿਤ ਜਾਂ ਗੈਰ ਸਿੱਖ ਆਖ ਕੇ ਧਰਮ ਚੋਂ ਹੀ ਬਾਹਰ ਕੱਢਣਾ ਚਾਹੁੰਦੀਆਂ ਹਨ।ਅੱਜ ਵੱਡੇ ਪੱਧਰ ਤੇ ਵੇਖਿਆ ਜਾਵੇ ਤਾਂ ਬਹੁ ਗਿਣਤੀ ਸਿੱਖ ਅਬਾਦੀ ਸਹਿਜਧਾਰੀ ਸਿੱਖਾਂ ਦੀ ਹੀ ਹੈ ਅਤੇ ਇਹ ਸਿੱਖੀ ਦੇ ਹੀ ਪੈਰੋਕਾਰ ਹਨ ,ਜਿਹਨਾਂ ਦਾ ਕੋਈ ਹੋਰ ਧਰਮ ਹੈ ਹੀ ਨਹੀਂ , ਪਰ ਸੰਪਰਦਾਇਕ ਤਾਕਤਾਂ ਸਾਡੇ ਧਰਮ ਨੂੰ ਕਮਜੋਰ ਕਰਨ ਲਈ ਸਾਡੇ ਬਹੁਤੇ ਸਿੱਖ ਵਿਦਵਾਨਾਂ ਤੋਂ ਵੀ ਗੁੰਮਰਾਹਕੁਨ ਪ੍ਰਚਾਰ ਕਰਵਾ ਰਹੇ ਹਨ ਜੋ “ ਸਿੱਖ ਅਤੇ ਸਿੰਘ ਵਿੱਚ ਬੜਾ ਵੱਡਾ ਭੰਬਲਭੂਸਾ ਪਾ ਰਹੇ ਹਨ । ਇਸ ਨੂੰ ਸਾਡਾ ਮੀਡੀਆ ਵੀ ਇੱਕ ਨਵੀਂ ਰੰਗਤ ਦੇਣ ਚ ਕਾਮਯਾਬ ਹੋਇਆ ਹੈ।ਕਈ ਅਖੌਤੀ ਸਿੱਖ ਵਿਦਵਾਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸਿੱਖ ਘਰੇ ਜਨਮੇ ਬੱਚੇ ਨੂੰ ਸਿੱਖ ਨਹੀਂ ਮੰਨਿਆ ਜਾ ਸਕਦਾ ਸਗੋਂ ਸਿੱਖ ਬਣਨਾ ਪੈਂਦਾ ਹੈ । ਡਾ: ਪਰਮਜੀਤ ਸਿੰਘ ਰਾਣੂ ਨੇ ਅੰਕੜਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਅਗਰ ਸਹਿਜਧਾਰੀ ਸਿੱਖਾਂ ਨੂੰ ਮੁੱਖ ਧਾਰਾ ਵਿੱਚ ਮੰਨਿਆ ਜਾਂਦਾ ਹੈ ਤਾਂ ਭਾਰਤ ਦੀ 2011 ਦੀ ਜਨਗਣਨਾਂ ਅਤੇ ਸ੍ਰੋਮਣੀ ਕਮੇਟੀ ਦੀਆਂ 2011 ਦੀਆਂ ਵੋਟਾਂ ਦੇ ਅੰਕੜਿਆਂ ਅਨੁਸਾਰ 1.70 ਕਰੋੜ ਸਹਿਜਧਾਰੀ ਇੱਕੋ ਝਟਕੇ ਨਾਲ ਸਿੱਖੀ ਵਿੱਚ ਸਾਮਲ ਹੋ ਜਾਣਗੇ । ਉਹਨਾਂ ਆਪਣੀ ਪਾਰਟੀ ਦੇ ਨਾਮ ਨਾਲੋਂ ਵੀ ਸਹਿਜਧਾਰੀ ਸ਼ਬਦ ਹਟਾਉਣ ਦੀ ਗੱਲ ਵੀ ਆਖੀ ।