ਵਿਕਾਸ ਬਦਲੇ ਵੋਟ ਪਾਵਾਗੇ—ਸਰਪੰਚ ਹਸਨਪੁਰ
ਮੁੱਲਾਂਪੁਰ ਦਾਖਾ 11 ਫਰਬਰੀ (ਸਤਵਿੰਦਰ ਸਿੰਘ ਗਿੱਲ ) ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਅੰਦਰ ਪਿਛਲੇ ਢਾਈ ਸਾਲਾਂ ਵਿੱਚ ਲੋਕਾਂ ਦੇ ਦੁੱਖਾਂ-ਸੁੱਖਾਂ ਦੇ ਸਾਂਝੀ ਬਣੇ ਕੈਪਟਨ ਸੰਧੂ ਵੱਲੋਂ ਕੀਤੀ ਮਿਹਨਤ ਦਾ ਨਤੀਜਾ ਹੀ ਹੈ ਕਿ ਉਨ੍ਹਾਂ ਵੱਲੋਂ ਨੁੱਕੜ ਮੀਟਿੰਗਾਂ ਜ਼ਰੀਏ ਕੀਤੇ ਜਾਂਦੇ ਇਕੱਠਾਂ ਵਿਚ ਜੁੜਦੇ ਲੋਕਾਂ ਦੇ ਆਪ-ਮੁਹਾਰੇ ਇਕੱਠ ਕੈਪਟਨ ਸੰਧੂ ਦੇ ਹੱਕ ਵਿਚ ਵੱਡੀ ਲੋਕ ਲਹਿਰ ਖੜ੍ਹੀ ਕਰ ਰਹੇ ਹਨ। ਅੱਜ ਹਲਕਾ ਦਾਖਾ ਦੇ ਪਿੰਡ ਹਸਨਪੁਰ ਵਿੱਚ ਕਾਂਗਰਸੀ ਵਰਕਰਾਂ ਅਤੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ ਜਿਸ ਦੀ ਅਗਵਾਈ ਸਰਪੰਚ ਗੁਰਚਰਨ ਸਿੰਘ ਹਸਨਪੁਰ ਅਤੇ ਜਗਰੂਪ ਸਿੰਘ ਹਸਨਪੁਰ ਨੇ ਕੀਤੀ । ਰਾਮਦਾਸੀਆ ਧਰਮਸ਼ਾਲਾ ਪਿੰਡ ਹਸਨਪੁਰ ਚ ਪੁੱਜੇ ਕੈਪਟਨ ਸੰਧੂ ਨੇ ਕਿਹਾ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਆਪਣੇ ਆਗੂਆਂ ਅਤੇ ਵਰਕਰਾਂ ਦਾ ਸਨਮਾਨ ਨਹੀਂ ਕਰਦੀਆਂ ਉਹ ਡੁੱਬ ਜਾਂਦੀਆਂ ਹਨ। ਇਸ ਮੌਕੇ ਕੈਪਟਨ ਸੰਧੂ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੈਂ ਢਾਈ ਸਾਲ ਵਿੱਚ ਅੱਜ ਪਹਿਲੀ ਵਾਰ ਤੁਹਾਡੇ ਪਿੰਡ ਆਪਣੀ ਖਾਤਰ ਆਇਆ ਹਾਂ,ਕਿ ਮੈਨੂੰ ਵੋਟ ਪਾਓ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਆਪ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਲੋਕਾਂ ਨੂੰ ਆਪ ਹੀ ਪਤਾ ਹੈ ਅਤੇ ਇਸੇ ਕਰ ਕੇ ਹਲਕੇ ਦੇ ਲੋਕ ਕਾਂਗਰਸ ਦੇ ਹੱਕ ਵਿਚ ਫ਼ਤਵਾ ਦੇਣਗੇ। ਕੈਪਟਨ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਸਹਿਯੋਗ ਨਾਲ ਹੀ ਹਲਕਾ ਦਾਖਾ ਦੀ ਸੀਟ ਕਾਂਗਰਸ ਹਾਈਕਮਾਂਡ ਦੀ ਝੋਲੀ ਵਿਚ ਪਾਈ ਜਾ ਸਕੇਗੀ ,ਅਤੇ ਤਾਂ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਗੇ।ਬਾਕੀ ਕੈਪਟਨ ਸੰਧੂ ਨੇ ਕਿਹਾ ਕਿ ਮੈਂ ਕਿਸੀ ਵੀ ਵਿਰੋਧੀ ਦੇ ਬਾਰੇ ਬੋਲ ਕੇ ਵੋਟ ਨਹੀਂ ਮੰਗਣੀ ਬਲਕਿ ਜੌ ਮੈਂ ਕੇ ਸਕਦਾ ਹਾਂ ਉਹ ਆਖ ਕੇ ਵੋਟ ਪਾਉਣ ਦੀ ਅਪੀਲ ਕਰੂਗਾ। ਢਾਈ ਸਾਲਾਂ ਵਿਚ ਹਲਕੇ ਦੇ ਸ਼ਹਿਰ ਮੁੱਲਾਂਪੁਰ ਦੇ ਵਿਕਾਸ ਵਾਸਤੇ 55 ਕਰੋੜ ਰੁਪਏ ਖਰਚੇ ਜਿਸ ਵਿਚ ਲੋਕਾਂ ਦੀ ਮੁੱਖ ਲੋੜ ਬੱਸ ਅੱਡਾ ਵੀ ਬਣਾਇਆ। ਇਸ ਮੌਕੇ ਚੇਅਰਮੈਨ ਮਨਜੀਤ ਸਿੰਘ ਭਰੋਵਾਲ,ਸੀਨੀਅਰ ਕਾਂਗਰਸੀ ਆਗੂ ਜਗਰੂਪ ਸਿੰਘ ਹਸਨਪੁਰ,ਸਰਪੰਚ ਗੁਰਚਰਨ ਸਿੰਘ ,ਪੰਚ ਮਨਜੀਤ ਕੌਰ,ਮਨਪ੍ਰੀਤ ਸਿੰਘ ਪੰਚ,ਸਾਬਕਾ ਪੰਚ ਜਸਵੰਤ ਸਿੰਘ,ਕੈਪਟਨ ਜਸਵੀਰ ਸਿੰਘ,ਬਲਵੰਤ ਸਿੰਘ,ਅਜਮੇਰ ਸਿੰਘ,ਮਨਪ੍ਰੀਤ ਸਿੰਘ,ਮਿਲਖਾ ਸਿੰਘ,ਹੌਲਦਾਰ ਗੁਰਮੇਲ ਸਿੰਘ,ਮਨਪ੍ਰੀਤ ਸਿੰਘ ਮੰਨਾ,ਕੁਲਜੀਤ ਸਿੰਘ,ਬਲਜੀਤ ਸਿੰਘ,ਹਰਦੇਵ ਸਿੰਘ,ਗੁਰਪਰੀਤ ਸਿੰਘ,ਤਰਸੇਮ ਸਿੰਘ,ਮਨਪ੍ਰੀਤ ਸਿੰਘ ,ਸਰਬਜੀਤ ਕੌਰ ਸਾਬਕਾ ਪੰਚ, ਜੇ ਈ ਸੁਰਜੀਤ ਸਿੰਘ,ਕੈਪਟਨ ਜੋਰਾ ਸਿੰਘ ਅਤੇ ਮਨਜੀਤ ਸਿੰਘ ਆਦਿ ਹਾਜਰ ਸਨ।