ਸੀ-ਪਾਈਟ ਵੱਲੋਂ ਆਰਮੀ ਦੀ ਭਰਤੀ ਲਈ ਮੁਫ਼ਤ ਆਨਲਾਈਨ ਟੇ੍ਰਨਿੰਗ ਦੀ ਸ਼ੁਰੂਆਤ

(ਫੋਟੋ :-ਸ੍ਰੀ ਐਸ. ਪੀ. ਆਂਗਰਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਪੂਰਥਲਾ)

ਕਪੂਰਥਲਾ ,ਮਈ 2020 - (ਹਰਜੀਤ ਸਿੰਘ ਵਿਰਕ)-

ਸੀ-ਪਾਈਟ ਕੇਂਦਰ, ਕਪੂਰਥਲਾ ਵੱਲੋਂ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਤਰਨ ਤਾਰਨ ਅਤੇ ਅੰਮਿ੍ਰਤਸਰ ਦੇ ਨੌਜਵਾਨਾਂ ਨੂੰ ਆਰਮੀ ਦੀ ਭਰਤੀ ਲਈ ਮੁਫ਼ਤ ਟ੍ਰੇਨਿੰਗ ਦਿੱਤੀ ਜਾਂਦੀ ਹੈ। ਭਾਰਤੀ ਸੈਨਾ ਵੱਲੋਂ ਕੋਵਿਡ-19 ਕਾਰਨ ਸਾਰੀਆਂ ਭਰਤੀ ਰੈਲੀਆਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਸਨ, ਪਰੰਤੂ ਲਾਕਡਾੳੂਨ ਖੁੱਲਣ ਉਪਰੰਤ ਜਲਦੀ ਹੀ ਭਰਤੀ ਸ਼ੁਰੂ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ. ਈ. ਓ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿੳੂਰੋ ਕਪੂਰਥਲਾ ਸ੍ਰੀ ਐਸ. ਪੀ ਆਂਗਰਾ ਨੇ ਦੱਸਿਆ ਕਿ ਆਰਮੀ ਵਿਚ ਭਰਤੀ ਦੇ ਚਾਹਵਾਨ ਉਮੀਦਵਾਰਾਂ ਨੂੰ ਲਿਖਤੀ ਪੇਪਰ ਦੀ ਤਿਆਰੀ ਲਈ ਬਹੁਤ ਘੱਟ ਸਮਾਂ ਮਿਲੇਗਾ। ਇਸ ਲਈ ਲਾਕਡਾੳੂਨ ਦੌਰਾਨ ਅਜਿਹੇ ਉਮੀਦਵਾਰਾਂ ਲਈ ਸੀੇ-ਪਾਈਟ ਕੇਂਦਰ ਥੇਹ ਕਾਂਜਲਾ, ਕਪੂਰਥਲਾ ਵੱਲੋਂ 15 ਮਈ ਤੋਂ ਦੋ ਮਹੀਨੇ ਦੀ ਪ੍ਰੀ ਆਨਲਾਈਨ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਸ ਭਰਤੀ ਲਈ ਉਮੀਦਵਾਰਾਂ ਦੀ ਉਮਰ 17.5 ਸਾਲ ਤੋਂ 21 ਸਾਲ ਦਰਮਿਆਨ, ਕੱਦ 170 ਸੈਂਟੀਮੀਟਰ, ਛਾਤੀ 77 ਸੈਂਟੀਮੀਟਰ ਬਿਨਾਂ ਫੁਲਾਏ, 82 ਸੈਂਟੀਮੀਟਰ ਫੁਲਾ ਕੇ ਅਤੇ ਦਸਵੀਂ ਵਿਚੋਂ ਘੱਟੋ-ਘੱਟ 45 ਫੀਸਦੀ ਅੰਕ ਪ੍ਰਾਪਤ ਕੀਤੇ ਹੋਣੇ ਚਾਹੀਦੇ ਹਨ। ਉਨਾਂ ਕਿਹਾ ਕਿ ਵਧੇਰੇ ਜਾਣਕਾਰੀ ਅਤੇ ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ ਸੀ-ਪਾਈਟ ਦੇ ਮਾਸਟਰ ਸ੍ਰੀ ਦਵਿੰਦਰ ਪਾਲ ਸਿੰਘ ਨਾਲ 83601-63527 ਅਤੇ ਮਾਸਟਰ ਸ੍ਰੀ ਅਵਤਾਰ ਸਿੰਘ ਨਾਲ 99142-39220 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।