ਜਗਰਾਓਂ 4 ਅਕਤੂਬਰ (ਅਮਿਤ ਖੰਨਾ):ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ ਸਿੱਖ ਯੂਥ ਵੈਲਫੇਅਰ ਕਲੱਬ ਵੱਲੋਂ ਅਗਵਾੜ ਲੋਪੋ-ਡਾਲਾ ਵਿਵੇਕ ਕਲੀਨਿਕ ਵਿਖੇ ਸ਼ੂਗਰ ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਪ੍ਰਧਾਨ ਮੱਖਣ ਸਿੰਘ ਸਿੱਧੂ ਨੇ ਰੀਬਨ ਕੱਟ ਕੇ ਕੀਤਾ। ਕੈਂਪ ਦੌਰਾਨ 46 ਮਰੀਜ਼ਾਂ ਨੇ ਆਪਣੀ ਸ਼ੂਗਰ ਚੈਕਅੱਪ ਕਰਵਾਈ। ਇਸ ਮੌਕੇ ਕਲੱਬ ਦੇ ਸਲਾਹਕਾਰ ਡਾ: ਰਜਨ ਖੰਨਾ ਨੇ ਦੱਸਿਆ ਕਿ ਸਵੇਰੇ 7 ਤੋਂ 9 ਵਜੇ ਤੱਕ ਲੱਗੇ ਕੈਂਪ ’ਚ ਲੋਕਾਂ ਨੇ ਖਾਲੀ ਪੇਂਟ ਆਪਣੀ ਸ਼ੂਗਰ ਚੈਕ ਕਰਵਾਈ। ਉਨ੍ਹਾਂ ਦੱਸਿਆ ਕਿ ਸ਼ੂਗਰ ਦੀ ਬਿਮਾਰੀ ਬਹੁਤ ਹੀ ਖ਼ਤਰਨਾਕ ਹੈ, ਇਹ ਘੁਣ ਵਾਂਗ ਸਰੀਰ ਨੂੰ ਹੋਲੀ-ਹੋਲੀ ਖੋਖਲ੍ਹਾ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਨੂੰ ਹਮੇਸ਼ਾਂ ਕੰਟਰੋਲ ’ਚ ਰੱਖਣ ਲਈ ਜਿੱਥੇ ਦਵਾਈ ਜ਼ਰੂਰੀ ਹੈ, ਉਥੇ ਪ੍ਰਹੇਜ਼ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੱਖਣ ਸਿੰਘ ਨੇ ਕਿਹਾ ਕਿ ਸਿੱਖ ਯੂਥ ਵੈਲਫੇਅਰ ਕਲੱਬ ਨੇ ਥੋੜੇ ਸਮੇਂ ’ਚ ਆਪਣਾ ਚੰਗਾ ਨਾਮ ਬਣਾਇਆ ਹੈ। ਇਸ ਮੌਕੇ ਚਰਨਜੀਤ ਸਿੰਘ ਰਿਖੀ, ਜਤਿੰਦਰ ਸਿੰਘ, ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ, ਸਰਵਣ ਸਿੰਘ ਤੇ ਮਾ: ਜੱਸ ਆਦਿ ਹਾਜ਼ਰ ਸਨ।