ਭਾਰਤ

ਸ਼੍ਰੋਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜ਼ਮੀਨ ਦਾ ਪ੍ਰਬੰਧ ਲੈਣ ਨੂੰ ਜਾਤੀਵਾਦ ਨਾਲ ਜੋੜਨਾ ਮੰਦਭਾਗਾ- ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਹੀ ਸਾਰੇ ਵਰਗਾਂ ਦਾ ਸਤਿਕਾਰ ਕੀਤਾ 'ਤੇ ਗੁਰੂ ਸਾਹਿਬ ਦੀ ਸੋਚ ’ਤੇ ਚੱਲਦਿਆਂ ਨਹੀਂ ਕੀਤੀ ਕਦੇ ਵੀ ਵਿਤਕਰੇਬਾਜ਼ੀ 

ਨਵੀਂ ਦਿੱਲੀ, 13 ਮਈ (ਮਨਪ੍ਰੀਤ ਸਿੰਘ ਖਾਲਸਾ):- ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਮਲਕੀਅਤੀ ਜ਼ਮੀਨ ਦਾ ਪ੍ਰਬੰਧ ਲੈਣ ਮਗਰੋਂ ਇਸ ਮਾਮਲੇ ਨੂੰ ਕੁਝ ਲੋਕਾਂ ਵੱਲੋਂ ਜਾਣਬੁਝ ਕੇ ਜਾਤੀਵਾਦ ਨਾਲ ਜੋੜਨ ਦੀ ਕੋਸ਼ਿਸ਼ ਦੀ ਸ਼੍ਰੋਮਣੀ ਕਮੇਟੀ ਦੇ ਅਹੁੇਦਾਰਾਂ ਅਤੇ ਮੈਂਬਰਾਂ ਕਰੜੀ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ ਤੇ ਅੰਤ੍ਰਿੰਗ ਮੈਂਬਰ ਸ. ਮੋਹਨ ਸਿੰਘ ਬੰਗੀ ਨੇ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਮਾਲਕੀ ਵਾਲੀ 15 ਕਨਾਲ, 14 ਮਰਲੇ ਜ਼ਮੀਨ ਦੇ ਮੁੱਦੇ ਨੂੰ ਕੁਝ ਲੋਕਾਂ ਵੱਲੋਂ ਨਿੱਜੀ ਹਿੱਤਾਂ ਤਹਿਤ ਗਲਤ ਰੰਗਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਦਾ ਕੇਸ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਅਦਾਲਤਾਂ ਵੱਲੋਂ ਜਿੱਤਿਆ ਜਾ ਚੁੱਕਿਆ ਹੈ, ਜਿਸ ਤਹਿਤ ਪ੍ਰਬੰਧ ਲਿਆ ਗਿਆ ਹੈ। ਜਦਕਿ ਕੁਝ ਲੋਕ ਇਸ ਨੂੰ ਸੋਚੀ ਸਮਝੀ ਸਾਜ਼ਿਸ਼ ਨਾਲ ਜਾਤੀਵਾਦ ਦਾ ਮਾਮਲਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਤੇ ਬੁੰਗਾ ਨਾਨਕਸਰ ਦਰਮਿਆਨ 2008 ਤੋਂ ਸਿਵਲ ਕੋਰਟ ਤਲਵੰਡੀ ਸਾਬੋ ਵਿਖੇ ਕੇਸ ਚੱਲਦਾ ਆ ਰਿਹਾ ਹੈ, ਜੋ 2011 ਵਿਚ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਹੋਇਆ ਸੀ। ਇਸ ਪਿੱਛੋਂ ਬੁੰਗਾ ਨਾਨਕਸਰ ਦੀ ਕਮੇਟੀ ਨੇ ਵਧੀਕ ਜ਼ਿਲ੍ਹਾ ਜੱਜ ਬਠਿੰਡਾ ਦੀ ਅਦਾਲਤ ਵਿਚ ਅਪੀਲ ਕੀਤੀ, ਜਿਸ ਦਾ ਫੈਸਲਾ ਵੀ 24 ਮਈ 2013 ਨੂੰ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਆਇਆ। ਇਸ ਫੈਸਲੇ ਵਿਰੁੱਧ ਬੁੰਗਾ ਨਾਨਕਸਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਕੇਸ ਪਾਇਆ ਗਿਆ, ਜੋ 2015 ਵਿਚ ਖਾਰਜ ਹੋ ਗਿਆ। ਮਾਨਯੋਗ ਅਦਾਲਤ ਵੱਲੋਂ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਫੈਸਲਾ ਆਉਣ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਦੀ ਅਦਾਲਤ ਵਿਚ ਇਸ ਜ਼ਮੀਨ ਦਾ ਪ੍ਰਬੰਧ ਲੈਣ ਲਈ ਅਪੀਲ ਪਾਈ ਗਈ, ਜੋ 24 ਜਨਵਰੀ 2018 ਨੂੰ ਪ੍ਰਵਾਨ ਹੋਈ। 16 ਨਵੰਬਰ 2018 ਨੂੰ ਸ਼੍ਰੋਮਣੀ ਕਮੇਟੀ ਨੂੰ ਉਕਤ ਜ਼ਮੀਨ ਦਾ ਪ੍ਰਬੰਧ ਲੈਣ ਲਈ ਵਰੰਟ ਮਿਲਿਆ, ਪਰੰਤੂ ਕੋੋਰੋਨਾ ਮਹਾਮਾਰੀ ਦੌਰਾਨ ਕਾਰਵਾਈ ਨਹੀਂ ਹੋ ਸਕੀ।
ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਦੂਜੀ ਧਿਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੱਕ ਪਹੁੰਚ ਕੀਤੀ ਗਈ, ਜਿਨ੍ਹਾਂ ਦੇ ਆਦੇਸ਼ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਗੱਲਬਾਤ ਲਈ ਇਕ ਸਬ-ਕਮੇਟੀ ਗਠਤ ਹੋਈ। ਇਸ ਸਬੰਧੀ ਦੂਜੀ ਧਿਰ ਵੱਲੋਂ ਵੀ 11 ਮੈਂਬਰੀ ਕਮੇਟੀ ਦੇ ਨਾਂ ਦਿੱਤੇ ਗਏ। ਇਨ੍ਹਾਂ ਦੋਹਾਂ ਕਮੇਟੀਆਂ ਵਿਚ ਸਹਿਮਤੀ ਨਾਲ 3 ਕਨਾਲ ਜ਼ਮੀਨ ਅਤੇ 50 ਲੱਖ ਰੁਪਏ ਸਹਾਇਤਾ ਦੇਣ ਦਾ ਫੈਸਲਾ ਹੋਇਆ ਸੀ। ਇਸੇ ਤਹਿਤ ਹੀ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਵੱਲੋਂ ਜ਼ਮੀਨ ਦਾ ਪ੍ਰਬੰਧ ਕਾਨੂੰਨੀ ਦਾਇਰੇ ਵਿਚ ਰਹਿ ਕੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਜਿਸ ਕਮੇਟੀ ਨਾਲ ਸ਼੍ਰੋਮਣੀ ਕਮੇਟੀ ਨਾਲ ਸਮਝੌਤਾ ਹੋਇਆ ਸੀ, ਹੁਣ ਉਸ ਦੀ ਥਾਂ ਹੋਰ ਲੋਕ ਮਾਮਲੇ ਨੂੰ ਉਲਝਾ ਰਹੇ ਹਨ। ਇਥੋਂ ਤੱਕ ਕਿ ਇਹ ਲੋਕ ਜਾਤੀ ਰੰਗਤ ਦੇ ਕੇ ਪੰਥ ਵਿਚ ਦੁਬਿਧਾ ਪੈਦਾ ਕਰ ਰਹੇ ਹਨ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ ਨੇ ਸਾਫ਼ ਤੌਰ ’ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਹੀ ਸਾਰੇ ਵਰਗਾਂ ਦਾ ਸਤਿਕਾਰ ਕੀਤਾ ਹੈ ਅਤੇ ਗੁਰੂ ਸਾਹਿਬ ਦੀ ਸੋਚ ’ਤੇ ਚੱਲਦਿਆਂ ਕਦੇ ਵੀ ਵਿਤਕਰੇਬਾਜ਼ੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਦੀ ਮਿਸਾਲ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਵਜੋਂ ਸੇਵਾਵਾਂ ਮਿਲਣੀਆਂ ਵੀ ਹਨ। ਇਸ ਦੇ ਨਾਲ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੈੱਡ ਗ੍ਰੰਥੀ ਅਤੇ ਗ੍ਰੰਥੀ ਸਾਹਿਬਾਨਾਂ ਦੇ ਸਤਿਕਾਰਤ ਅਹੁਦਿਆਂ ਸਮੇਤ ਕਈ ਪ੍ਰਬੰਧਕੀ ਪੋਸਟਾਂ ’ਤੇ ਵੀ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਲੋਕ ਤਾਇਨਾਤ ਹਨ। ਸ਼੍ਰੋਮਣੀ ਕਮੇਟੀ ਦੇ ਸਮੁੱਚੇ ਪ੍ਰਬੰਧ ਵਿਚ ਹਜ਼ਾਰਾਂ ਮੁਲਾਜ਼ਮ ਵੱਖ-ਵੱਖ ਵਰਗਾਂ ਵਿੱਚੋਂ ਸੇਵਾਵਾਂ ਨਿਭਾਅ ਰਹੇ ਹਨ। ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜ਼ਮੀਨ ਦੇ ਮਾਮਲੇ ਨੂੰ ਜਾਤੀਵਾਦ ਦੇ ਤੌਰ ’ਤੇ ਉਲਝਾਉਣਾ ਬਿਲਕੁਲ ਨਿੱਜੀ ਮਨਸ਼ਾ ਨਾਲ ਜੁੜਿਆ ਹੋਇਆ ਹੈ ਅਤੇ ਸੰਗਤ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਦੇ ਨਾਲ-ਨਾਲ ਗੁਰੂ ਘਰਾਂ ਦੀਆਂ ਜ਼ਮੀਨਾਂ, ਜਾਇਦਾਦਾਂ ਦੀ ਰਖਵਾਲੀ ਕਰਨਾ ਵੀ ਹੈ। ਇਹ ਕਿਸੇ ਦੀ ਨਿੱਜੀ ਮਾਲਕੀ ਨਹੀਂ ਹਨ, ਇਹ ਪੰਥ ਦੀ ਅਮਾਨਤ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕਿਸੇ ਵੀ ਮਾਮਲੇ ਵਿਚ ਜ਼ੋਰ ਜਬਰਦਸਤੀ ਨਹੀਂ ਕਰਦੀ ਅਤੇ ਹਰ ਮਾਮਲੇ ’ਤੇ ਵਿਚਾਰ ਦਾ ਰਾਹ ਅਪਨਾਇਆ ਜਾਂਦਾ ਹੈ। ਇਸ ਮਾਮਲੇ ਦਾ ਹੱਲ ਵੀ ਆਪਸੀ ਸਹਿਮਤੀ ਅਤੇ ਗੱਲਬਾਤ ਰਾਹੀਂ ਕੱਢਿਆ ਗਿਆ ਸੀ, ਪਰ ਕੁਝ ਲੋਕ ਇਸ ਵਿਚ ਰੋੜਾ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਵੀ ਸ਼੍ਰੋਮਣੀ ਕਮੇਟੀ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ, ਸ. ਬਲਵਿੰਦਰ ਸਿੰਘ ਵੇਈਂਪੂਈਂ, ਬੀਬੀ ਜੋਗਿੰਦਰ ਕੌਰ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਸ. ਰਣਜੀਤ ਸਿੰਘ, ਮੀਤ ਮੈਨੇਜਰ ਸ. ਗੁਰਦੇਵ ਸਿੰਘ ਅਤੇ ਹੋਰ ਮੌਜੂਦ ਸਨ।

6 ਜੂਨ ਦੇ ਆ ਰਹੇ 40 ਸਾਲਾਂ ਘੱਲੂਘਾਰੇ ਦਿਹਾੜੇ ਨੂੰ ਮਨਾਉਦੇ ਹੋਏ ਸਮੂਹਿਕ ਰੂਪ ਵਿਚ ਕੌਮ ਦ੍ਰਿੜਤਾ ਨਾਲ ਆਪਣੀ ਮੰਜਿਲ ਵੱਲ ਵੱਧੇ : ਮਾਨ

ਨਵੀਂ ਦਿੱਲੀ, 13 ਮਈ (ਮਨਪ੍ਰੀਤ ਸਿੰਘ ਖਾਲਸਾ)- “6 ਜੂਨ 1984 ਦਾ ਉਹ ਦਿਹਾੜਾ ਹੈ ਜਿਸ ਦਿਨ ਹਿੰਦੂਤਵ ਹੁਕਮਰਾਨਾਂ ਨੇ ਅਤੇ ਜਮਾਤਾਂ ਨੇ ਮੰਦਭਾਵਨਾ ਭਰੀ ਸਿੱਖ ਕੌਮ ਵਿਰੋਧੀ ਸੋਚ ਉਤੇ ਅਮਲ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ 36 ਇਤਿਹਾਸਿਕ ਗੁਰੂਘਰਾਂ ਉਤੇ ਫ਼ੌਜਾਂ ਚਾੜਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਾਡੇ ਅਤਿ ਸਤਿਕਾਰਿਤ ਗੁਰਧਾਮਾਂ ਨੂੰ ਢਹਿ-ਢੇਰੀ ਕੀਤਾ ਅਤੇ ਕੋਈ 25 ਹਜਾਰ ਦੇ ਕਰੀਬ ਨਿਹੱਥੇ ਅਤੇ ਨਿਰਦੋਸ਼ ਨਤਮਸਤਕ ਹੋਣ ਆਏ ਸਰਧਾਲੂਆਂ ਨੂੰ ਗੋਲੀ ਦਾ ਨਿਸ਼ਾਨਾਂ ਬਣਾਕੇ ਸ਼ਹੀਦ ਕਰ ਦਿੱਤਾ ਸੀ । ਸਿੱਖ ਕੌਮ ਉਸ ਦਿਨ ਨੂੰ ਨਿਰੰਤਰ ਘੱਲੂਘਾਰੇ ਦਿਹਾੜੇ ਦੇ ਤੌਰ ਤੇ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਦੀ ਹੈ । ਜਦੋ ਹਕੂਮਤੀ ਜ਼ਬਰ ਅੱਜ 40 ਸਾਲਾਂ ਬਾਅਦ ਵੀ ਸਿੱਖ ਕੌਮ ਉਤੇ ਉਸੇ ਤਰ੍ਹਾਂ ਜਾਰੀ ਹੈ । ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਗੁਰਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਐਨ.ਐਸ.ਏ. ਵਰਗੇ ਕਾਲੇ ਕਾਨੂੰਨਾਂ ਅਧੀਨ ਡਿਬਰੂਗੜ੍ਹ (ਅਸਾਮ) ਵਿਖੇ ਜ਼ਬਰੀ ਬੰਦੀ ਬਣਾਇਆ ਹੋਇਆ ਹੈ । ਹੁਕਮਰਾਨਾਂ ਵੱਲੋ ਅੱਜ ਵੀ ਸਾਜਿਸਾ ਰਾਹੀ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਵਿਚ ਬੰਬ ਵਿਸਫੋਟ ਦੇ ਅਮਲ ਕਰਵਾਕੇ ਆਉਣ ਵਾਲੇ ਸਰਧਾਲੂਆਂ ਵਿਚ ਦਹਿਸਤ ਪਾਈ ਜਾ ਰਹੀ ਹੈ । ਹਿੰਦੂਤਵ ਹੁਕਮਰਾਨ ਇਥੇ ਹਿੰਦੂ ਰਾਸਟਰ ਕਾਇਮ ਕਰਨ ਲਈ ਅਮਲ ਕਰਦੇ ਨਜਰ ਆ ਰਹੇ ਹਨ । ਪੰਜਾਬੀਆਂ ਅਤੇ ਸਿੱਖਾਂ ਉਤੇ ਜ਼ਬਰ ਦਾ ਦੌਰ ਤੇਜ਼ ਕੀਤਾ ਹੋਇਆ ਹੈ ਤਾਂ ਇਸ ਸਮੇ ਸਿੱਖ ਕੌਮ ਦਾ ਫਰਜ ਬਣ ਜਾਂਦਾ ਹੈ ਕਿ ਉਹ ਆਉਣ ਵਾਲੀ 06 ਜੂਨ ਦੇ ਇਸ ਸ਼ਹੀਦੀ ਘੱਲੂਘਾਰੇ ਦਿਹਾੜੇ ਨੂੰ ਸਮਰਪਿਤ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੀ ਸ਼ਹੀਦੀ ਅਰਦਾਸ ਵਿਚ ਜਿਥੇ ਵੱਧ ਚੜ੍ਹਕੇ ਸਮੂਲੀਅਤ ਕਰਨ, ਉਥੇ ਪੰਜਾਬੀਆਂ ਤੇ ਸਿੱਖਾਂ ਉਤੇ ਹੋ ਰਹੇ ਜ਼ਬਰ ਦਾ ਅੰਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ-ਪੀਰੀ ਦੇ ਮਹਾਨ ਅਸਥਾਂਨ ਉਤੇ ਇਹ ਪ੍ਰਣ ਕੀਤਾ ਜਾਵੇ ਕਿ ਗੁਲਾਮੀ ਦਾ ਜੂਲ੍ਹਾ ਲਾਹੁਣ ਤੱਕ ਸਿੱਖ ਕੌਮ ਦਾ ਇਹ ਸੰਘਰਸ਼ ਜਾਰੀ ਰਹੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਲੰਧਰ ਵਿਖੇ ਆਪਣੀ ਪਾਰਟੀ ਦੇ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਦੀ ਚੋਣ ਲੜਨ ਉਪਰੰਤ ਆਪਣੀ ਪਾਰਟੀ ਦੇ ਸਮੁੱਚੇ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ, ਇਕੱਤਰਤਾ ਨੂੰ ਸੁਬੋਧਿਤ ਹੁੰਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਆਉਣ ਵਾਲੀ 06 ਜੂਨ ਦੇ ਦਿਹਾੜੇ ਨੂੰ ਬਤੌਰ 40 ਸਾਲਾਂ ਘੱਲੂਘਾਰਾ ਦਿਹਾੜਾ ਮਨਾਉਣ ਅਤੇ ਆਪਣੇ ਰਹਿੰਦੇ ਪੰਥਕ ਕਾਰਜਾਂ ਦੀ ਪੂਰਤੀ ਲਈ ਸਮੂਹਿਕ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਇਕੱਤਰ ਹੋ ਕੇ ਪ੍ਰਣ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਜਦੋ ਹਿੰਦੂਤਵ ਹੁਕਮਰਾਨ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਨਹੀ ਕਰ ਰਹੇ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਨੂੰ ਸਾਹਮਣੇ ਲਿਆਕੇ ਕਾਨੂੰਨੀ ਸਜਾਵਾਂ ਦੇਣ ਦੀ ਜਿੰਮੇਵਾਰੀ ਨਹੀ ਨਿਭਾਅ ਰਹੇ, ਸਿੱਖ ਕੌਮ ਦੀ ਸਿਰਮੌਰ ਸੰਸਥਾਂ ਐਸ.ਜੀ.ਪੀ.ਸੀ ਦੀ ਬੀਤੇ 12 ਸਾਲਾਂ ਤੋ ਜਮਹੂਰੀਅਤ ਚੋਣ ਕਰਵਾਉਣ ਦਾ ਐਲਾਨ ਨਹੀ ਕਰ ਰਹੇ, ਸਿੱਖ ਨੌਜਵਾਨੀ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਕੇ ਪੰਜਾਬ ਸੂਬੇ ਵਿਚ ਦਹਿਸਤ ਪੈਦਾ ਕਰਕੇ ਇਥੋ ਦੇ ਅਮਨ ਚੈਨ ਨੂੰ ਠੇਸ ਪਹੁੰਚਾਉਦੇ ਨਜਰ ਆ ਰਹੇ ਹਨ ਤਾਂ ਸਿੱਖ ਕੌਮ ਦਾ ਫਰਜ ਬਣ ਜਾਂਦਾ ਹੈ ਕਿ 06 ਜੂਨ ਦੇ ਇਸ ਮਹੱਤਵਪੂਰਨ ਦਿਹਾੜੇ ਉਤੇ ਇਕੱਤਰ ਹੋ ਕੇ ਅਰਦਾਸ ਕਰਦੇ ਹੋਏ ਆਪਣੀ ਮਿੱਥੀ ਮੰਜਿਲ ਵੱਲ ਪਹਿਲੇ ਨਾਲੋ ਵੀ ਵਧੇਰੇ ਦ੍ਰਿੜਤਾ ਨਾਲ ਵੱਧਣ । ਇਹ ਪ੍ਰਣ ਕਰਨ ਕਿ ਭਾਵੇ ਹੁਕਮਰਾਨ ਮੰਨੂਸਮ੍ਰਿਤੀ ਦੇ ਜਾਬਰ ਕਾਨੂੰਨਾਂ ਨੂੰ ਇਥੇ ਲਾਗੂ ਕਰਕੇ ਹਿੰਦੂਤਵ ਰਾਸਟਰ ਕਾਇਮ ਕਰਨ ਦੇ ਅਮਲ ਕਰ ਰਿਹਾ ਹੈ । ਆਪਣੀ ਰਾਜਸੀ ਤਾਕਤ ਦੀ ਖੂਬ ਦੁਰਵਰਤੋ ਕਰ ਰਿਹਾ ਹੈ । ਪਰ ਸਿੱਖ ਕੌਮ ਇਨ੍ਹਾਂ ਦੇ ਮੰਦਭਾਵਨਾ ਭਰੇ ਮਨਸੂਬਿਆ ਨੂੰ ਨਾ ਤਾਂ ਕਾਮਯਾਬ ਹੋਣ ਦੇਵੇਗੀ ਅਤੇ ਨਾ ਹੀ ਇਨ੍ਹਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਕਰੇਗੀ । ਬਲਕਿ ਭਰਾਮਾਰੂ ਜੰਗ ਦੀਆਂ ਸਾਜਿਸਾਂ ਤੋ ਦੂਰ ਰਹਿਕੇ ਆਪਸੀ ਕੌਮੀ ਤਾਕਤ ਦਾ ਸਹੀ ਇਸਤੇਮਾਲ ਕਰਦੇ ਹੋਏ ਹਿੰਦੂਤਵ ਦੀ ਗੁਲਾਮੀ ਤੋ ਆਜਾਦ ਹੋ ਕੇ ਰਹੇਗੀ । ਐਸ.ਜੀ.ਪੀ.ਸੀ ਦੀ ਜਮਹੂਰੀਅਤ ਨੂੰ ਬਹਾਲ ਕਰਵਾਉਣ ਲਈ ਆਪਣੇ ਕੌਮੀ ਸੰਘਰਸ਼ ਨੂੰ ਜਾਰੀ ਰੱਖੇਗੀ । ਅਸੀ ਇਸ ਘੱਲੂਘਾਰੇ ਦਿਹਾੜੇ ਦੇ ਮਹੱਤਵ ਨੂੰ ਮੁੱਖ ਰੱਖਦੇ ਹੋਏ ਆਪਣੀ ਮੰਜਿਲ ਪ੍ਰਾਪਤੀ ਦੇ ਮਿਸਨ ਨੂੰ ਕਾਮਯਾਬ ਕਰਨ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਹੀ ਕਰਾਂਗੇ । ਜਮਹੂਰੀ ਅਤੇ ਮਨੁੱਖੀ ਕਦਰਾਂ-ਕੀਮਤਾਂ ਉਤੇ ਪਹਿਰਾ ਦਿੰਦੇ ਹੋਏ ਗੁਰੂ ਸਾਹਿਬਾਨ ਦੀ ਸੋਚ ਅਨੁਸਾਰ ਸਰਬਸਾਂਝਾ ‘ਹਲੀਮੀ ਰਾਜ’ ਕਾਇਮ ਕਰਕੇ ਰਹਾਂਗੇ ਅਤੇ ਕਿਸੇ ਵੀ ਵੱਡੇ ਤੋ ਵੱਡੀ ਤਾਕਤ ਦੀ ਈਨ ਨੂੰ ਕਦੀ ਵੀ ਪ੍ਰਵਾਨ ਨਹੀ ਕਰਾਂਗੇ ।

ਪਾਕ ਸੁਪਰੀਮ ਕੋਰਟ ਨੇ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੰਦੇ ਹੋਏ ਤੁਰੰਤ ਰਿਹਾਅ ਕਰਨ ਦੇ ਦਿੱਤੇ ਹੁਕਮ

ਨਵੀਂ ਦਿੱਲੀ, 11 ਮਈ (ਮਨਪ੍ਰੀਤ ਸਿੰਘ ਖਾਲਸਾ):- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਅਲ-ਕਾਦਿਰ ਟਰੱਸਟ ਮਾਮਲੇ 'ਚ ਪੀਟੀਆਈ ਦੇ ਚੇਅਰਮੈਨ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਦੇ ਨਾਲ ਹੀ ਇਸਲਾਮਾਬਾਦ ਹਾਈ ਕੋਰਟ ਦਾ ਰੁਖ ਕਰਨ ਦਾ ਵੀ ਹੁਕਮ ਦਿੱਤਾ ਹੈ। ਪਾਕਿਸਤਾਨ ਦੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਇਮਰਾਨ ਖ਼ਾਨ ਦੀ ਰਿਹਾਈ ਦੀ ਪਟੀਸ਼ਨ 'ਤੇ ਸੁਣਵਾਈ ਕੀਤੀ।
ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਨੇ ਟਿੱਪਣੀ ਕੀਤੀ ਕਿ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਿੰਸਕ ਘਟਨਾਵਾਂ ਵਾਪਰੀਆਂ। "ਅਸੀਂ ਦੇਸ਼ ਵਿੱਚ ਸ਼ਾਂਤੀ ਚਾਹੁੰਦੇ ਹਾਂ। ਇਹ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਵਰਕਰ ਗੁੱਸੇ ਵਿੱਚ ਆਏ ਹਨ। ਅਸੀਂ ਤੁਹਾਡੀ ਗੱਲ ਸੁਣਨਾ ਚਾਹੁੰਦੇ ਹਾਂ। ਜਦੋਂ ਕੋਈ ਵਿਅਕਤੀ ਅਦਾਲਤ ਵਿੱਚ ਪੇਸ਼ ਹੁੰਦਾ ਹੈ ਤਾਂ ਉਹ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੰਦਾ ਹੈ।"
ਚੀਫ਼ ਜਸਟਿਸ ਨੇ ਕਿਹਾ ਕਿ ਜੇਕਰ ਸ਼ਾਂਤੀ ਬਹਾਲ ਹੁੰਦੀ ਹੈ ਤਾਂ ਸੰਵਿਧਾਨਕ ਮਸ਼ੀਨਰੀ ਕੰਮ ਕਰ ਸਕੇਗੀ।
ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਅਦਾਲਤ ਨੇ ਇਸਲਾਮਾਬਾਦ ਦੇ ਆਈਜੀਪੀ ਨੂੰ ਇਮਰਾਨ ਖ਼ਾਨ ਨੂੰ ਇੱਕ ਘੰਟੇ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਇਮਰਾਨ ਖ਼ਾਨ ਨੂੰ ਸਖ਼ਤ ਸੁਰੱਖਿਆ ਦਰਮਿਆਨ ਸੁਪਰੀਮ ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਦੇ ਅੰਦਰ ਅਤੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਚੀਫ਼ ਜਸਟਿਸ ਨੇ ਹੁਕਮ ਦਿੱਤਾ ਕਿ ਕਿਸੇ ਵੀ ਸਿਆਸੀ ਵਰਕਰ ਜਾਂ ਆਗੂ ਨੂੰ ਅਦਾਲਤ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। “ਸਿਰਫ ਅਦਾਲਤ ਵਿਚ ਮੌਜੂਦ ਲੋਕਾਂ ਨੂੰ ਅਦਾਲਤ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ" ।
ਉਨ੍ਹਾਂ ਕਿਹਾ ਕਿ ਅੱਜ ਢੁਕਵਾਂ ਹੁਕਮ ਜਾਰੀ ਕੀਤਾ ਜਾਵੇਗਾ ਅਤੇ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਚੀਫ਼ ਜਸਟਿਸ ਨੇ ਇਹ ਵੀ ਟਿੱਪਣੀ ਕੀਤੀ ਕਿ ਅਦਾਲਤ ਸਰਕਾਰੀ ਅਤੇ ਨਿੱਜੀ ਜਾਇਦਾਦਾਂ ਨੂੰ ਹੋਏ ਨੁਕਸਾਨ ਦੇ ਨਾਲ-ਨਾਲ ਕੀਮਤੀ ਜਾਨਾਂ ਦੇ ਨੁਕਸਾਨ ਬਾਰੇ ਬਹੁਤ ਗੰਭੀਰ ਹੈ।
ਜਸਟਿਸ ਅਥਰ ਮਿਨਲਾਹ ਨੇ ਟਿੱਪਣੀ ਕੀਤੀ ਕਿ ਇਮਰਾਨ ਖਾਨ ਨੂੰ ਜਿਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ, ਉਸ ਦਾ ਬਚਾਅ ਕਰਨਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਜੇਕਰ ਇਮਰਾਨ ਖਾਨ ਦੀ ਬਜਾਏ ਕੋਈ ਨਾਗਰਿਕ ਹੁੰਦਾ ਤਾਂ ਇਹ ਕਦਮ ਅਸਹਿਣਸ਼ੀਲ ਹੁੰਦਾ।

ਗੁਰਦੁਆਰਾ ਮਜਨੂੰ ਕਾ ਟਿੱਲਾ ਤੋਂ ਲਾਲ ਕਿਲ੍ਹੇ ਤੱਕ ਜਰਨੈਲੀ ਮਾਰਚ ਨਾਲ ਦਿੱਲੀ ਫਤਿਹ ਦਿਵਸ ਸਮਾਗਮ ਹੋਏ ਸਮਾਪਤ

ਨਵੀਂ ਦਿੱਲੀ, 9 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਸਾਥੀਆਂ ਵੱਲੋਂ 1783 ਵਿਚ ਦਿੱਲੀ ਫਤਿਹ ਕਰਨ ਤੇ ਸ਼ਾਹ ਆਲਮ ਦੂਜੇ ਨੂੰ ਮਾਤ ਦੇਣ ਦੇ ਦਿਨ ਨੂੰ ਯਾਦ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਮਨਾਏ ਜਾਰਹੇ  ’ਦਿੱਲੀ ਫਤਿਹ ਦਿਵਸ’ ਪ੍ਰੋਗਰਾਮਾਂ ਤਹਿਤ ਜਰਨੈਲੀ ਮਾਰਚ ਅੱਜ ਗੁਰਦੁਆਰਾ ਮਜਨੂੰ ਕਾ ਟਿੱਲਾ ਤੋਂ ਲਾਲ ਕਿਲ੍ਹੇ ਤੱਕ ਕੱਢਿਆ ਗਿਆ।

ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਅਰਦਾਸ ਉਪਰੰਤ ਹੁਕਮਨਾਮਾ ਲਿਆ ਗਿਆ ਤੇ ਫਿਰ ਇਹ ਜਰਨੈਲੀ ਮਾਰਚ ਸ਼ਾਮ ਤਕਰੀਬਨ 4 ਵਜੇ ਆਰੰਭ ਹੋਇਆ ਜੋ ਦੇਰ ਰਾਤ ਲਾਲ ਕਿਲ੍ਹੇ ’ਤੇ ਸੰਪੰਨ ਹੋਇਆ।

ਇਸ ਪਮਾਰਚ ਦੀ ਅਗਵਾਈ ਗੁਰੂ ਕੀਆਂ ਲਾਡਲੀਆਂ ਨਿਹੰਗ ਫੌਜਾ ਕਰ ਰਹੀਆਂ ਸਨ। ਮਾਰਚ ਵਿਚ ਹੋਰ ਪੰਥਕ ਜਥੇਬੰਦੀ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ। ਰਾਹ ਵਿਚ ਨਿਹੰਗ ਸਿੰਘਾਂ ਨੇ ਗੱਤਕੇ ਦੇ ਜੌਹਰ ਵਿਖਾਏ ਤੇ ਗੁਰੂ ਸਾਹਿਬ ਵੱਲੋਂ ਬਖਸ਼ੀ ਕਲਾ ਦੇ ਜੌਹਰ ਅਪਣਾਉਣ ਲਈ ਸੰਗਤ ਨੂੰ ਪ੍ਰੇਰਿਆ।

ਇਸ ਮਾਰਚ ਮੌਕੇ ਚੱਠਾ ਪੁੱਲ ਯਮੁਨਾ ਬਜ਼ਾਰ ਵਿਖੇ ਹੋਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਟੀਮ ਵਡਭਾਗੀ ਹੈ ਜੋ ਦਿੱਲੀ ’ਤੇ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਸਾਥੀਆਂ ਦੀ ਜਿੱਤ ਦਾ ਜਸ਼ਨ ਮਨਾ ਰਹੀ ਹੈ। ਉਹਨਾਂ ਕਿਹਾ ਕਿ 1783 ਵਿਚ ਇਹ ਸਿੱਖ ਫੌਜਾਂ ਸਨ ਜਿਹਨਾਂ ਨੇ ਸ਼ਾਹ ਆਲਮ ਦੂਜੇ ਨੂੰ ਹਰਾ ਕੇ ਨਾ ਸਿਰਫ ਉਸ ਕੋਲੋਂ ਟੈਕਸ ਦਾ ਹਿੱਸਾ ਵਸੂਲਿਆ ਬਲਕਿ ਦਿੱਲੀ ਵਿਚ ਸਿੱਖ ਗੁਰੂ ਸਾਹਿਬਾਨ ਦੇ ਅਸਥਾਨਾਂ ਜਿਹਨਾਂ ਵਿਚ ਗੁਰਦੁਆਰਾ ਰਕਾਬਗੰਜ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਸਥਾਨਾਂ ਦੀ ਨਿਸ਼ਾਨਦੇਹੀ ਕਰਵਾਈ ਤੇ ਇਹਨਾਂ ਅਸਥਾਨਾਂ ’ਤੇ ਗੁਰਦੁਆਰਾ ਸਥਾਨਾਂ ਦੀ ਉਸਾਰੀ ਕਰਵਾਈ । ਉਹਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਦਿੱਲੀ ਦੇ ਮੁਗਲ ਤਖਤ ਨੂੰ ਸਭ ਤੋਂ ਪਹਿਲਾਂ ਸਿੱਖ ਜਰਨੈਲਾਂ ਨੇ ਮਾਤ ਦਿੱਤੀ।

ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਆਪਣੇ ਗੌਰਵਮਈ ਤੇ ਅਮੀਰ ਵਿਰਸੇ ਨੂੰ ਘਰ ਘਰ ਪਹੁੰਚਾਉਣ ਲਈ ਪੂਰੀ ਯੋਜਨਾਬੰਦੀ ਨਾਲ ਕੰਮ ਕਰ ਰਹੀ ਹੈ ਤੇ ਆਉਂਦੇ ਸਮੇਂ ਵਿਚ ਅਸੀਂ ਜਰਨੈਲਾਂ ਬਾਰੇ ਸਾਹਿਤ ਪ੍ਰਕਾਸ਼ਤ ਕਰ ਕੇ ਜਿਸ ਤਰੀਕੇ ਦੀ ਵੀ ਲੋੜ ਹੈ,ਹਰ ਉਸ ਤਰੀਕੇ ਨੂੰ ਅਪਣਾ ਕੇ ਆਪਣੇ ਅਮੀਰ ਵਿਰਸੇ ਤੇ ਇਤਿਹਾਸ ਦੀ ਜਾਣਕਾਰੀ ਸਿਰਫ ਦਿੱਲੀ ਜਾਂ ਦੇਸ਼ ਅੰਦਰ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਪਹੁੰਚਾਵਾਂਗੇ।

ਇਸ ਮੌਕੇ ਜਰਨੈਲੀ ਮਾਰਚ ਵਿਚ ਹਰਿਆਣਾ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸੰਤ ਬਲਜੀਤ ਸਿੰਘ ਦਾਦੂਵਾਲ, ਨਿਹੰਗ ਸਿੰਘ ਸੰਪਰਦਾ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ, ਦਲ ਪੰਥ ਦੀਆਂ ਹੋਰ ਪ੍ਰਮੁੱਖ ਸੰਸਥਾਵਾਂ ਦੇ ਮੈਂਬਰ, ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਐਨਸੀਈਆਰਟੀ ਦੀਆਂ ਪਾਠ ਪੁਸਤਕਾਂ ਵਿੱਚ ਆਨੰਦਪੁਰ ਸਾਹਿਬ ਦੇ ਮਤੇ ਦੀ ਗਲਤ ਵਿਆਖਿਆ ਦੀ ਨਿਖੇਧੀ- ਸਰਨਾ

ਨਵੀਂ ਦਿੱਲੀ, 09 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਅਕਾਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ 12ਵੀਂ ਜਮਾਤ ਲਈ ਐਨਸੀਈਆਰਟੀ ਦੀਆਂ ਸੋਧੀਆਂ ਇਤਿਹਾਸ ਦੀਆਂ ਪਾਠ ਪੁਸਤਕਾਂ ਵਿੱਚ ਆਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਦਸਤਾਵੇਜ਼ ਵਜੋਂ ਪੇਸ਼ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਸਰਨਾ ਨੇ ਕਿਹਾ ਕਿ ਆਨੰਦਪੁਰ ਸਾਹਿਬ ਦੇ ਮਤੇ ਨੇ ਭਾਰਤੀ ਸੰਘ ਅੰਦਰਲੇ ਰਾਜਾਂ ਨੂੰ ਵਧੇਰੇ ਸ਼ਕਤੀਆਂ ਦੇਣ ਦੀ ਮੰਗ ਕੀਤੀ ਸੀ, ਜਿਸ ਦੀ ਵਕਾਲਤ ਮਹਾਤਮਾ ਗਾਂਧੀ ਵੱਲੋਂ ਬਹੁਤ ਪਹਿਲਾਂ ਕੀਤੀ ਗਈ ਸੀ ਅਤੇ ਬਾਅਦ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੱਖ-ਵੱਖ ਰੂਪਾਂ ਵਿੱਚ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਆਨੰਦਪੁਰ ਸਾਹਿਬ ਦੇ ਮਤੇ ਦੀ ਗਲਤ ਵਿਆਖਿਆ ਅਤੇ ਇਤਿਹਾਸ ਦੀਆਂ ਪਾਠ-ਪੁਸਤਕਾਂ ਵਿੱਚ ਹੋਰ ਮਹੱਤਵਪੂਰਨ ਤਬਦੀਲੀਆਂ ਧਾਰਮਿਕ ਘੱਟ ਗਿਣਤੀਆਂ ਨੂੰ ਕਮਜ਼ੋਰ ਕਰਨ ਅਤੇ ਉਭਰਦੇ ਨੌਜਵਾਨਾਂ ਦੇ ਪੱਧਰ 'ਤੇ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਹੈ।

ਸਰਨਾ ਨੇ ਕੇਂਦਰ ਸਰਕਾਰ ਨੂੰ ਇਹ ਵੀ ਸੁਚੇਤ ਕੀਤਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੇ ਗਏ ਵਾਅਦਿਆਂ ਵਿੱਚ ਗਲਤੀਆਂ ਨਾ ਕੀਤੀਆਂ ਜਾਣ ਕਿਉਂਕਿ ਇਸ ਨਾਲ ਸਿੱਖ ਭਾਈਚਾਰਾ ਭਾਜਪਾ ਤੋਂ ਦੂਰ ਹੋ ਜਾਵੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਅਤੇ ਭਾਰਤ ਦੀ ਬਹੁਲਵਾਦੀ ਵਿਰਾਸਤ ਨੂੰ ਬਰਕਰਾਰ ਰੱਖਣ ਅਤੇ ਸਨਮਾਨ ਦੇਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।

ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਖਾਲਸਾ ਸਾਜਣਾ ਦਿਵਸ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਰਵਾਨਾ

ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਮਗਰੋਂ 18 ਅਪ੍ਰੈਲ ਨੂੰ ਵਾਪਸ ਦੇਸ਼ ਪਰਤੇਗਾ ਜਥਾ

ਨਵੀਂ ਦਿੱਲੀ, 09 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):-ਖ਼ਾਲਸਾ ਸਾਜਣਾ ਦਿਵਸ (ਵਿਸਾਖੀ) ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1052 ਸਿੱਖ ਸ਼ਰਧਾਲੂਆਂ ਦਾ ਜਥਾ ਖ਼ਾਲਸਾਈ ਜੈਕਾਰਿਆਂ ਦੀ ਗੂੰਜ ’ਚ ਰਵਾਨਾ ਕੀਤਾ ਗਿਆ। ਰਵਾਨਗੀ ਮੌਕੇ ਜਥੇ ਦੀ ਅਗਵਾਈ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਸ. ਅਮਰਜੀਤ ਸਿੰਘ ਭਲਾਈਪੁਰ, ਸ. ਬਲਵਿੰਦਰ ਸਿੰਘ ਵੇਈਂਪੂਈਂ, ਸ. ਜਸਵੰਤ ਸਿੰਘ ਪੁੜੈਣ, ਬੀਬੀ ਜੋਗਿੰਦਰ ਕੌਰ, ਸਾਬਕਾ ਸਕੱਤਰ ਸ. ਕੁਲਵੰਤ ਸਿੰਘ, ਜਨਰਲ ਪ੍ਰਬੰਧਕ ਵਜੋਂ ਵਧੀਕ ਸਕੱਤਰ ਸ. ਹਰਜੀਤ ਸਿੰਘ ਲਾਲੂਘੁੰਮਣ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਦਿੱਤਾ।

ਇਸ ਮੌਕੇ ਗੱਲਬਾਤ ਕਰਦਿਆਂ ਜਥੇ ਦੇ ਆਗੂ ਸ. ਅਮਰਜੀਤ ਸਿੰਘ ਭਲਾਈਪੁਰ ਨੇ ਕਿਹਾ ਕਿ ਪਾਕਿਸਤਾਨ ਅੰਦਰ ਸਿੱਖ ਕੌਮ ਦੇ ਅਨੇਕਾਂ ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਹਨ, ਜਿਨ੍ਹਾਂ ਦੇ ਦਰਸ਼ਨ ਕਰਨ ਲਈ ਸਿੱਖ ਸੰਗਤਾਂ ਦੇ ਮਨਾ ਅੰਦਰ ਤਾਂਘ ਹੁੰਦੀ ਹੈ, ਇਸ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਖੁੱਲਦਿਲੀ ਨਾਲ ਵੀਜੇ ਦੇਣੇ ਚਾਹੀਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਉਨ੍ਹਾਂ ਨੂੰ ਜਥੇ ਦੀ ਅਗਵਾਈ ਸੌਂਪਣ ਲਈ ਧੰਨਵਾਦ ਕੀਤਾ।

ਜਥਾ ਰਵਾਨਾ ਕਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖਾਲਸਾ ਸਾਜਣਾ ਦਿਵਸ ਵਿਸਾਖੀ ਦੇ ਮੁੱਖ ਸਮਾਗਮ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਰਵਾਨਾ ਹੋਇਆ ਹੈ। 9 ਅਪ੍ਰੈਲ ਨੂੰ ਇਹ ਜਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪੁੱਜੇਗਾ, ਜਿਥੋਂ 10 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਸੱਚਾ ਸੌਦਾ, ਮੰਡੀ ਚੂਹੜਕਾਨਾ ਦੇ ਦਰਸ਼ਨ ਕਰਨ ਉਪਰੰਤ ਵਾਪਸ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਰੁਕੇਗਾ। 12 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਪੁੱਜੇਗਾ, ਜਿਥੇ 14 ਅਪ੍ਰੈਲ ਨੂੰ ਹੋਣ ਵਾਲੇ ਮੁੱਖ ਸਮਾਗਮ ਵਿਚ ਸ਼ਮੂਲੀਅਤ ਕਰੇਗਾ। 15 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੋਂ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਪੁੱਜੇਗਾ, ਜਿਥੋਂ 16 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਏਮਨਾਬਾਦ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ਜਾਣਗੇ। 17 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਰੁਕਣ ਉਪਰੰਤ 18 ਅਪ੍ਰੈਲ ਨੂੰ ਇਹ ਜਥਾ ਵਾਪਸ ਭਾਰਤ ਪਰਤੇਗਾ। ਸ. ਪ੍ਰਤਾਪ ਸਿੰਘ ਨੇ ਇਹ ਵੀ ਦੱਸਿਆ ਕਿ ਜਥੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ, ਕੰਘੇ, ਕੜ੍ਹੇ, ਕਿਰਪਾਨਾਂ, ਲੋਈਆਂ, ਚਾਹ ਪੱਤੀ ਆਦਿ ਸਮਾਨ ਵੀ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਸਾਖੀ ਦੇ ਮੁੱਖ ਸਮਾਗਮ ਸਮੇਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕੀਤਾ ਜਾਵੇਗਾ।

ਜਥੇ ਦੀ ਰਵਾਨਗੀ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਸਿਮਰਜੀਤ ਸਿੰਘ, ਸ. ਬਿਜੈ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ, ਮੀਤ ਸਕੱਤਰ ਸ. ਗੁਰਚਰਨ ਸਿੰਘ ਕੁਹਾਲਾ, ਮੀਡੀਆ ਇੰਚਾਰਜ ਤੇ ਬੁਲਾਰਾ ਸ. ਹਰਭਜਨ ਸਿੰਘ ਵਕਤਾ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਪਲਵਿੰਦਰ ਸਿੰਘ ਇੰਚਾਰਜ ਯਾਤਰਾ, ਸ. ਗੁਰਮੀਤ ਸਿੰਘ ਮੁਕਤਸਰੀ, ਸ. ਸਤਵਿੰਦਰ ਸਿੰਘ ਫੂਲਪੁਰ, ਸ. ਪਰਜਿੰਦਰ ਸਿੰਘ, ਸ. ਹਰਪਾਲ ਸਿੰਘ, ਸ. ਬਹਾਲ ਸਿੰਘ ਸਮੇਤ ਵੱੱਡੀ ਗਿਣਤੀ ਵਿਚ ਸ਼੍ਰੋਮਣੀ ਕਮੇਟੀ ਦਾ ਸਟਾਫ਼ ਅਤੇ ਜਥੇ ਵਿਚ ਜਾਣ ਵਾਲੇ ਯਾਤਰੂ ਮੌਜੂਦ ਸਨ।

ਜੇਲ ਤੋਂ ਬਾਹਰ ਆਉਣ ਮਗਰੋਂ ਪਹਿਲੀ ਵਾਰ ਨਵਜੋਤ ਸਿੰਘ ਸਿੱਧੂ " ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ " ਨੂੰ ਮਿਲੇ

ਦਿੱਲੀ , 06 ਅਪ੍ਰੈਲ -(ਜਨ ਸ਼ਕਤੀ ਨਿਊਜ਼ ਬਿਊਰੋ ) ਨਵਜੋਤ ਸਿੰਘ ਸਿੱਧੂ ਦਿੱਲੀ ਪਹੁੰਚੇ, ਜਿੱਥੇ ਉਨ੍ਹਾਂ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਆਗੂਆਂ ਨੂੰ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਤੁਸੀਂ ਮੈਨੂੰ ਜੇਲ੍ਹ ਭੇਜ ਸਕਦੇ ਹੋ, ਮੈਨੂੰ ਡਰਾ-ਧਮਕਾ ਸਕਦੇ ਹੋ, ਮੇਰੇ ਸਾਰੇ ਵਿੱਤੀ ਖਾਤੇ ਬਲੌਕ ਕਰ ਸਕਦੇ ਹੋ ਪਰ ਪੰਜਾਬ ਤੇ ਮੇਰੇ ਲੀਡਰਾਂ ਲਈ ਮੇਰੀ ਵਚਨਬੱਧਤਾ ਨਾ ਤਾਂ ਝੁਕੇਗੀ ਤੇ ਨਾ ਹੀ ਇਕ ਇੰਚ ਵੀ ਪਿੱਛੇ ਹਟੇਗੀ।

ਬਾਣੀ ਦੇ ਅਰਥਾਂ ਉੱਪਰ ਉੱਠੇ ਸਵਾਲ ਦਾ ਜੁਆਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ 

ਸ਼ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਨੇ , ਭਾਈ ਗੁਰਦਾਸ ਜੀ ਦੀ 49 ਵੀਂ ਵਾਰ ਨੂੰ ਰੱਦ ਕੀਤਾ ? 

ਤੇਜਿੰਦਰ ਸਿੰਘ ਬੱਗਾ ਵੱਲੋਂ ਵਾਹਿਗੁਰੂ ਸ਼ਬਦ ਦੇ ਕੀਤੇ ਅਰਥਾਂ ਤੋਂ ਬਾਅਦ , ਦਿੱਲੀ ਮਨਿਉਰਿਟੀ ਕਮਿਸ਼ਨ ਦਿੱਲੀ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਵਾਹਿਗੁਰੂ ਸ਼ਬਦ ਦੇ ਅਰਥ ਸਮਝਾਉਣ ਲਈ ਕਿਹਾ ਸੀ ! ਉਸ ਤੋਂ ਬਾਅਦ ਦੋਨਾ ਕਮੇਟੀਆਂ ਨੇ ਵਾਹਿਗੁਰੂ ਸ਼ਬਦ ਦੇ ਅਰਥ ਇਸ ਤਰਾਂ ਕਰਕੇ ਭੇਜੇ ਹਨ ਜੋ ਹੇਠਾਂ ਦੇਖ ਸਕਦੇ ਹੋ ! 

ਜਦੋਂ ਕਿ ਭਾਈ ਗੁਰਦਾਸ ਦੀਆਂ ਵਾਰਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਹੈ ਅਤੇ ਭਾਈ ਗੁਰਦਾਸ ਜੀ ਵੱਲੋਂ ਆਪਣੀ ਵਾਰ ਵਿੱਚ ਵਾਹਿਗੁਰੂ ਸ਼ਬਦ ਦੇ ਅਰਥ ਉਸੇ ਤਰਾਂ ਹੀ ਕੀਤੇ ਹਨ ਜਿਵੇਂ ਤੇਜਿੰਦਰ ਸਿੰਘ ਬੱਗਾ ਨੇ ਕੀਤੇ ਹਨ ? 

49

ਸਤਿਜੁਗ ਸਤਿਗੁਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੈ ॥

ਦੁਆਪਰ ਸਤਿਗੁਰ ਹਰੀਕ੍ਰਿਸ਼ਨ ਹਾਹਾ ਹਰਿ ਹਰਿ ਨਾਮ ਧਿਆਵੈ ॥

ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ ॥

ਕਲਿਜੁਗ ਨਾਨਕ ਗੁਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ ॥

ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚ ਜਾਇ ਸਮਾਵੈ ॥

ਚਾਰੋਂ ਅਛਰ ਇਕ ਕਰ ਵਾਹਿਗੁਰੂ ਜਪ ਮੰਤ੍ਰ ਜਪਾਵੈ ॥

ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ ॥49॥1॥

 

ਪਹਿਲਾਂ ਹੀ ਸਿੱਖ ਆਪੋ ਆਪਣੇ ਤਰੀਕੇ ਨਾਲ ਕਿਹੜੀ ਬਾਣੀ ਅਤੇ ਕਿਵੇਂ ਪੜੀ ਜਾਵੇ ਅਤੇ ਅਰਥ ਕੀ ਹਨ ਉਪਰ ਆਪਸ ਵਿੱਚ ਮਤਭੇਦ ਰਖਦੇ ਹਨ ਪਰ ਹੁਣ ਸਵਾਲ ਇਹ ਉੱਠਦਾ ਹੈ ਜੇਕਰ ਮਨਿਓਰਿਟੀ ਕਮਿਸ਼ਨ , ਭਗਤ ਬਾਣੀ , ਭੱਟਾਂ ਦੇ ਸਵਯੀਏ , ਰਾਗ ਮਾਲਾ , ਭਾਈ ਗੁਰਦਾਸ ਦੀਆਂ ਵਾਰਾਂ ਅਤੇ ਦਸਮ ਗ੍ਰੰਥ ਵਿੱਚ ਦਰਜ ਬਾਣੀਆ ਦੇ ਅਰਥ ਸਮਝਾਉਣ ਲਈ ਕਹੇਗਾ ਤਾਂ ਦੋਨੋ ਕਮੇਟੀਆਂ ਇਸੇ ਤਰਾਂ ਜੁਆਬ ਦੇ ਕੇ ਰੱਦ ਕਰਨਗੀਆਂ ? 

ਜਿਕਰਯੋਗ ਹੈ ਸਿੱਖ ਪੰਥ ਵਿੱਚ ਪਸੌੜੀਆ ਸੰਪਰਦਾ ਤੋਂ ਲੈ ਕੇ ਹੁਣ ਤੱਕ , ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ , ਭਗਤ ਬਾਣੀ , ਭੱਟਾ ਦੇ ਸਵਯੀਏ , ਰਾਗਮਾਲਾ , ਭਾਈ ਗੁਰਦਾਸ ਦੀਆਂ ਵਾਰਾ ਅਤੇ ਦਸਮ ਗ੍ਰੰਥ ਉਪਰ ਸਵਾਲ ਉਠ ਰਹੇ ਹਨ ? 

ਅਖੰਡ ਕੀਰਤਨੀ ਜੱਥਾ ਰਾਗਮਾਲਾ ਨੂੰ ਮੁਕੰਮਲ ਤੌਰ ਤੇ ਰੱਦ ਕਰਦਾ ਹੈ  ਅਤੇ  ਸਿੱਖ ਮਿਸ਼ਨਰੀ ਦਸਮ ਗ੍ਰੰਥ ਨੂੰ ਮੁਕੰਮਲ ਤੌਰ ਤੇ  ਰੱਦ ਕਰ ਰਹੇ ਹਨ ? 

ਇੱਕ ਗੱਲ ਤਾਂ ਵਧੀਆ ਵੀ ਹੋ ਗਈ ਹੈ , ਦੋਨੋ ਕਮੇਟੀਆਂ ਸਿੱਖਾਂ ਦੇ ਸੰਜੀਦਾ ਧਾਰਮਕ ਮਸਲਿਆਂ ਤੇ ਚੁੱਪਧਾਰੀ ਬੈਠੀਆਂ ਸਨ , ਹੁਣ ਲੱਗਦਾ ਸਿੱਖਾਂ ਦੇ ਮਸਲੇ , ਮਨਿਓਰਿਟੀ ਕਮਿਸ਼ਨ ਹੀ ਹੱਲ ਕਰਵਾਏਗਾ ? 
ਨੋਟ ਇਸ ਸਾਰੇ ਮਸਲੇ ਉਪਰ ਤੁਸੀਂ ਵੀ ਆਪਣਾ ਪ੍ਰਤੀਕਰਮ ਜ਼ਰੂਰ ਦਿਓ। ਇਸ ਪ੍ਰਤੀ ਆਪਣੀ ਲਿਖਤ ਭੇਜਣ ਲਈ ਈਮੇਲ janshaktipaper@gmail.com ਜਾ ਵ੍ਹਟਸਐਪ 00919878523331 ਦੀ ਵਰਤੋਂ ਕਰੋ । ਭੁਲਾ ਚੁੱਕਾ ਦੀ ਖਿਮਾਂ। ਅਮਨਜੀਤ ਸਿੰਘ ਖਹਿਰਾ ਮੁੱਖ ਸੰਪਾਦਕ

 

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ’ਚ 17 ਅਪ੍ਰੈਲ ਤੱਕ ਵਾਧਾ

ਨਵੀਂ ਦਿੱਲੀ, 5 ਅਪ੍ਰੈਲ- (ਜਨ ਸ਼ਕਤੀ ਨਿਊਜ਼ ਬਿਊਰੋ ) - ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਰਾਊਜ਼ ਐਵੇਨਿਊ ਅਦਾਲਤ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 17 ਅਪ੍ਰੈਲ ਤੱਕ ਵਧਾ ਦਿੱਤੀ ਹੈ।

ਗ੍ਰਹਿ ਮੰਤਰਾਲੇ ਕੋਲ ਪੁੱਜੀ ਪੰਜਾਬ ਦੇ ਵੱਡੇ ਗੈਂਗਸਟਰਾ ਦੀ ਸੂਚੀ

28 ਗੈਂਗਸਟਰ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਹਨ ਉਨ੍ਹਾਂ ਦਾ ਹੋਇਆ ਖਰੜਾ ਤਿਆਰ

ਨਵੀਂ ਦਿੱਲੀ, 03 ਅਪ੍ਰੈਲ-(ਜਨ ਸ਼ਕਤੀ ਨਿਊਜ਼ ਬਿਊਰੋ ) ਕੇਂਦਰੀ ਜਾਂਚ ਏਜੰਸੀ ( N I A ) ਵਲੋਂ ਗੈਂਗਸਟਰਾਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨ ਤੋਂ ਬਾਅਦ ਕਰੀਬ 28 ਗੈਂਗਸਟਰਾਂ ਦੇ ਨਾਮ ਤੇ ਉਨ੍ਹਾਂ ਦੀਆਂ ਕਾਰਵਾਈਆਂ ਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਗਈ ਹੈ। ਇਨ੍ਹਾਂ ਗੈਂਗਸਟਰਾਂ ਦਾ ਸੰਬੰਧ ਪੰਜਾਬ, ਉੱਤਰ ਪ੍ਰਦੇਸ਼, ਦਿੱਲੀ,ਹਰਿਆਣਾ,ਰਾਜਸਥਾਨ ਤੇ ਹੋਰ ਰਾਜਾਂ ਨਾਲ ਹੈ, ਜੋ ਵਿਦੇਸ਼ਾਂ ਵਿਚ ਰਹਿ ਕੇ ਭਾਰਤ ਵਿਚ ਟਾਰਗੇਟ ਕਿਲਿੰਗ ਸਮੇਤ ਹੋਰ ਅਪਰਾਧੀ ਕਾਰਵਾਈਆਂ ਕਰ ਰਹੇ ਹਨ। ਹੁਣ ਇਨ੍ਹਾਂ ਗੈਂਗਸਟਰਾਂ ਨੂੰ ਭਾਰਤ ਲਿਆਉਣ ਦੀ ਰਣਨੀਤੀ ਉਲੀਕੀ ਜਾ ਰਹੀ ਹੈ। 

1. ਗੋਲਡੀ ਬਰਾੜ ਉਰਫ਼ ਸਤਿੰਦਰਜੀਤ ਸਿੰਘ - ਕੈਨੇਡਾ/ਯੂ ਐਸ ਏ 

2. ਅਨਮੋਲ ਬਿਸ਼ਨੋਈ - ਅਮਰੀਕਾ 

3. ਕੁਲਦੀਪ ਸਿੰਘ- ਯੂ. ਏ. ਈ. 

4. ਜਗਜੀਤ ਸਿੰਘ- ਮਲੇਸ਼ੀਆ 

5. ਧਰਮ ਕਹਲੋਨ- ਯੂ. ਐਸ. ਏ. 

6. ਰੋਹਿਤ ਗੋਦਾਰਾ- ਯੂਰਪ 

7. ਗੁਰਵਿੰਦਰ ਸਿੰਘ- ਕੈਨੇਡਾ 

8. ਸਚਿਨ ਥਾਪਨ- ਅਜਰਬਾਈਜਾਨ 

9. ਸਤਵੀਰ ਸਿੰਘ- ਕੈਨੇਡਾ 

10. ਸਨਵਰ ਢਿੱਲੋਂ- ਕੈਨੇਡਾ 

11. ਰਾਜੇਸ਼ ਕੁਮਾਰ- ਬ੍ਰਾਜ਼ੀਲ 

12. ਗੁਰਪ੍ਰਿੰਦਰ ਸਿੰਘ- ਕੈਨੇਡਾ 

13. ਹਰਜੋਤ ਸਿੰਘ ਗਿੱਲ- ਅਮਰੀਕਾ 

14. ਦਰਮਨਜੀਤ ਸਿੰਘ ਉਰਫ਼- ਦਰਮਨ ਕਾਹਲੋਂ ਅਮਰੀਕਾ 

15. ਅੰਮ੍ਰਿਤਪਾਲ- ਅਮਰੀਕਾ 

16. ਸੁਖਦੂਲ ਸਿਰਫ਼ ਉਰਫ਼ ਸੁੱਖਾ ਦੁਨੇਕੇ- ਕੈਨੇਡਾ 

17. ਗੁਰਪਿੰਦਰ ਸਿੰਘ ਉਰਫ਼ ਬਾਬਾ ਦੱਲਾ- ਕੈਨੇਡਾ 

18. ਸਤਵੀਰ ਸਿੰਘ ਵੜਿੰਗ ਉਰਫ਼ ਸੈਮ- ਕੈਨੇਡਾ 

19. ਲਖਬੀਰ ਸਿੰਘ ਲੰਡਾ- ਕੈਨੇਡਾ 

20. ਅਰਸ਼ਦੀਪ ਸਿੰਘ ਉਰਫ਼ ਡੱਲਾ- ਕੈਨੇਡਾ 

21. ਚਰਨਜੀਤ ਸਿੰਘ ਉਰਫ਼ ਰਿੰਕੂ ਬੀਹਲਾ- ਕੈਨੇਡਾ 

22. ਰਾਮਦੀਪ ਸਿੰਘ ਉਰਫ਼ ਰਮਨ ਜੱਜ- ਕੈਨੇਡਾ 

23. ਗੌਰਵ ਪਟਿਆਲਾ ਉਰਫ਼ ਲੱਕੀ ਪਟਿਆਲ- ਅਰਮੀਨੀਆ 

24. ਸੁਪ੍ਰੀਪ ਸਿੰਘ ਹੈਰੀ ਚੱਠਾ- ਜਰਮਨੀ 

25. ਰਮਨਜੀਤ ਸਿੰਘ ਉਰਫ਼ ਰੋਮੀ- ਹਾਂਗਕਾਂਗ 

26. ਮਨਪ੍ਰੀਤ ਸਿੰਘ ਉਰਫ਼ ਪੀਤਾ- ਫ਼ਿਲੀਪੀਂਸ 

27. ਗੁਰਜੰਟ ਸਿੰਘ ਜੰਟਾ- ਅਸਟ੍ਰੇਲੀਆ 

28. ਸੰਦੀਪ ਗਰੇਵਾਲ ਉਰਫ ਬਿੱਲਾ ਉਰਫ਼ ਸੰਨੀ ਖਵਾਜਕੇ- ਇੰਡੋਨੇਸ਼ੀਆ

ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਹੁਤ ਚਿੰਤਾਯੋਗ: ਇਲਹਾਨ ਉਮਰ (ਸੰਯੁਕਤ ਰਾਜ ਪ੍ਰਤਿਨਿਧੀ)

ਪੰਜਾਬ ਦੇ ਮੌਜੂਦਾ ਹਾਲਾਤ ਕਸ਼ਮੀਰ ਵਿੱਚ ਹੋਏ ਧੱਕੇਸ਼ਾਹੀ ਅਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਜ਼ਬਰਦਸਤ ਹੁੰਗਾਰੇ ਦੀਆਂ ਅਸਪਸ਼ਟ ਗੂੰਜਾਂ ਹਨ

ਨਵੀਂ ਦਿੱਲੀ 2 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਸੰਯੁਕਤ ਰਾਜ ਦੇ ਪ੍ਰਤੀਨਿਧੀ ਇਲਹਾਨ ਉਮਰ ਨੇ ਕਿਹਾ ਹੈ ਕਿ ਉਹ ਭਾਰਤ ਦੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਨੂੰ ਲੈ ਕੇ ਡੂੰਘੀ ਚਿੰਤਤ ਹੈ। ਉਨ੍ਹਾਂ ਕਿਹਾ ਕਿ "ਮੈਂ ਪੰਜਾਬ, ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਾਰੇ ਬਹੁਤ ਚਿੰਤਤ ਹਾਂ। ਭਾਰਤ ਅੰਦਰ ਸਰਕਾਰ ਨੇ ਇੱਕ ਜਰੁਰਤਮੰਦ ਸੰਚਾਰ ਸਰੋਤ ਬੰਦ ਕੀਤਾ ਹੈ, ਸੈਂਕੜੇ ਸਿੱਖ ਗ੍ਰਿਫਤਾਰ ਕੀਤੇ ਹਨ, ਇਸ ਦੇ ਨਾਲ ਹੀ ਬੀਬੀਸੀ ਪੰਜਾਬ, ਇੱਕ ਕੈਨੇਡੀਅਨ ਸੰਸਦ ਮੈਂਬਰ ਸਮੇਤ ਨਾਗਰਿਕ ਨੇਤਾਵਾਂ, ਪੱਤਰਕਾਰਾਂ ਦੇ ਟਵਿੱਟਰ ਖਾਤਿਆਂ ਨੂੰ ਬਲੌਕ ਕਰ ਦਿੱਤਾ ਗਿਆ ਹੈ। ਉਨ੍ਹਾਂ ਵਲੋਂ ਕੀਤੇ ਗਏ ਇਸ ਵਰਤਾਵ ਵਿੱਚ ਕਸ਼ਮੀਰ ਅੰਦਰ ਹੋਏ ਧੱਕੇਸ਼ਾਹੀ ਅਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਜ਼ਬਰਦਸਤ ਹੁੰਗਾਰੇ ਦੀਆਂ ਅਸਪਸ਼ਟ ਗੂੰਜਾਂ ਹਨ। ਇਹ ਕਾਰਵਾਈ ਬਹੁਤ ਸਾਰੇ ਪੰਜਾਬੀਆਂ ਅਤੇ ਸਿੱਖਾਂ ਲਈ, 1984 ਵਿੱਚ ਉਨ੍ਹਾਂ ਦੇ ਭਾਈਚਾਰੇ ਦੇ ਵਿਰੁੱਧ ਬੇਰਹਿਮੀ ਦੀਆਂ ਗੂੰਜਾਂ ਵੀ ਚੇਤੇ ਕਰਵਾਉਂਦਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਮਨੁੱਖੀ ਅਧਿਕਾਰਾਂ ਦੀ ਲਗਾਤਾਰ ਉਲੰਘਣਾ ਦੇ ਬਾਵਜੂਦ ਇਹ ਸੁਣਦੇ ਹਾਂ ਕਿ ਯੂਕਰੇਨ ਦੇ ਹਮਲੇ ਤੋਂ ਬਾਅਦ ਰੂਸ ਨਾਲ ਉਨ੍ਹਾਂ ਦੇ ਚਾਰ ਗੁਣਾ ਵਪਾਰ ਦੇ ਬਾਵਜੂਦ ਕਿਵੇਂ ਭਾਰਤ ਦੀ ਸਰਕਾਰ ਨਾਲ ਸਾਡੇ ਸਬੰਧ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੀਆਂ ਆਪਸੀ ਕਦਰਾਂ-ਕੀਮਤਾਂ 'ਤੇ ਅਧਾਰਤ ਹਨ । 

ਉਨ੍ਹਾਂ ਕਿਹਾ ਕਿ "ਦੁਨੀਆਂ ਭਰ ਵਿੱਚ ਸੱਜੇ-ਖੱਬੇ ਪੱਖੀ ਤਾਨਾਸ਼ਾਹੀ ਦੇ ਵਧਣ ਦੇ ਨਾਲ, ਸੰਯੁਕਤ ਰਾਜ ਨੂੰ ਵਿਸ਼ਵਵਿਆਪੀ ਮਨੁੱਖੀ ਅਧਿਕਾਰਾਂ, ਖਾਸ ਤੌਰ 'ਤੇ ਸਾਰੀਆਂ ਧਾਰਮਿਕ ਅਤੇ ਨਸਲੀ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਸਪੱਸ਼ਟ ਤੌਰ' ਤੇ ਖੜ੍ਹਾ ਹੋਣਾ ਚਾਹੀਦਾ ਹੈ।"

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਜਾਹੋ ਜਲਾਲ ਨਾਲ ਮਨਾਈ ਜਾਵੇਗੀ - ਐਡਵੋਕੇਟ ਧਾਮੀ

16 ਅਪ੍ਰੈਲ ਨੂੰ ਦਿੱਲੀ ਤੋਂ ਆਰੰਭ ਹੋਵੇਗਾ ਫਤਹਿ ਮਾਰਚ, 5 ਮਈ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਵੇਗਾ ਮੁੱਖ ਸਮਾਗਮ 

ਨਵੀਂ ਦਿੱਲੀ, 2 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ 300 ਸਾਲਾ ਜਨਮ ਸ਼ਤਾਬਦੀ ਸਬੰਧੀ ਸਮਾਗਮਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੱਜ ਦਿੱਲੀ ਵਿਖੇ ਵਿਸ਼ੇਸ਼ ਇੱਕਤਰਤਾ ਕੀਤੀ ਗਈ ਜਿਸ ਵਿਚ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਸ਼ਤਾਬਦੀ ਦਾ ਮੁੱਖ ਸਮਾਗਮ 5 ਮਈ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਕੀਤਾ ਜਾਣਾ ਹੈ, ਜਦਕਿ ਇਸ ਤੋਂ ਪਹਿਲਾਂ ਦਿੱਲੀ ਵਿਖੇ ਵੀ ਕਈ ਸਮਾਗਮ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਸਮਾਗਮਾਂ ਸਬੰਧੀ ਕੀਤੀ ਗਈ ਇੱਕਤਰਤਾ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਤੀਜੀ ਜਨਮ ਸ਼ਤਾਬਦੀ ਦੇ ਸਮਾਗਮ ਖਾਲਸਾਈ ਜਾਹੋ-ਜਲਾਲ ਨਾਲ ਮਨਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਉਹ ਸਿੱਖ ਜਰਨੈਲ ਸੀ, ਜਿਸ ਨੇ ਮੁਗਲ ਬਾਦਸ਼ਾਹ ਦਾ ਦਿੱਲੀ ਤਖ਼ਤ ਪੁੱਟ ਕੇ ਸ੍ਰੀ ਅੰਮ੍ਰਿਤਸਰ ਲਿਆਂਦਾ ਸੀ। ਉਨ੍ਹਾਂ ਆਖਿਆ ਕਿ 18ਵੀਂ ਸਦੀ ਅੰਦਰ ਸਰਦਾਰ ਜੱਸਾ ਸਿੰਘ ਵੱਲੋਂ ਕੀਤੀ ਗਈ ਦਿੱਲੀ ਫ਼ਤਹਿ ਸਿੱਖ ਇਤਿਹਾਸ ਦਾ ਗੌਰਵਸ਼ਾਲੀ ਪੰਨਾ ਹੈ, ਜੋ ਸਿੱਖ ਕੌਮ ਲਈ ਫ਼ਖ਼ਰ ਵਾਲੀ ਗੱਲ ਹੈ। 12 ਮਿਸਲਾਂ ਵਿੱਚੋਂ ਇੱਕ ਸ਼ਕਤੀਸ਼ਾਲੀ ਮਿਸਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਅਗਵਾਈ ਵਿਚ ਚੱਲਦੀ ਸੀ। ਉਨ੍ਹਾ ਦੱਸਿਆ ਕਿ ਇਸ ਸਿਖ ਜਰਨੈਲ ਦੀ ਤੀਜੀ ਜਨਮ ਸ਼ਤਾਬਦੀ ਦਾ ਮੁੱਖ ਸਮਾਗਮ 5 ਮਈ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਪੰਥਕ ਰਵਾਇਤਾਂ ਨਾਲ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 16 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਤੋਂ ਖਾਲਸਾ ਫਤਹਿ ਮਾਰਚ ਅਰੰਭ ਹੋਵੇਗਾ ਜੋ ਡੀਡੀਏ ਮੈਦਾਨ ਹਰੀ ਨਗਰ ਵਿਖੇ ਪਹੁੰਚੇਗਾ। ਇਥੇ 17 ਅਪ੍ਰੈਲ ਨੂੰ ਕੀਰਤਨ ਦਰਬਾਰ ਹੋਵੇਗਾ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜਥੇ ਹਾਜ਼ਰੀ ਭਰਨਗੇ 

ਇਸੇ ਤਰ੍ਹਾ 18 ਅਪ੍ਰੈਲ ਨੂੰ ਇਥੇ ਹੀ ਖਾਲਸਾਈ ਖੇਡਾਂ ਹੋਣਗੀਆਂ।

20 ਅਪ੍ਰੈਲ ਨੂੰ ਗੁਰਦੁਆਰਾ ਛੋਟੇ ਸਾਹਿਬਜ਼ਾਦੇ ਫਤਹਿ ਨਗਰ ਦਿੱਲੀ ਤੋ ਖ਼ਾਲਸਾ ਫਤਹਿ ਮਾਰਚ ਅਗਲੇ ਪੜਾਅ ਲਈ ਅਰੰਭ ਹੋਵੇਗਾ ਜੋ ਕਰਨਾਲ ਵਿਖੇ ਰਾਤ ਵਿਸ਼ਰਾਮ ਕਰਕੇ 21 ਅਪ੍ਰੈਲ ਨੂੰ ਦੂਖ ਨਿਵਾਰਨ ਸਾਹਿਬ ਪਟਿਆਲਾ ਪਹੁੰਚੇਗਾ। 22 ਅਪ੍ਰੈਲ ਨੂੰ ਖਾਲਸਾ ਮਾਰਚ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ, 23 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, 24 ਨੂੰ ਸ੍ਰੀ ਮੁਕਤਸਰ ਸਾਹਿਬ, 25 ਨੂੰ ਬਜੀਦਪੁਰ, 26 ਨੂੰ ਆਲਮਗੀਰ ਲੁਧਿਆਣਾ, 27 ਸ੍ਰੀ ਫਹਿਤਗੜ੍ਹ ਸਾਹਿਬ ਤੇ 28 ਅਪ੍ਰੈਲ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ। ਇਸੇ ਤਰ੍ਹਾ 29 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਚਲ ਕੇ ਰਾਤ ਗੁਰਦੁਆਰਾ ਸ੍ਰੀ ਮੌ ਸਾਹਿਬ ਫਿਲੌਰ, 30 ਨੂੰ ਜਲੰਧਰ, 1 ਮਈ ਨੂੰ ਕਰਤਾਰਪੁਰ, 2 ਨੂੰ ਸੁਲਤਾਨਪੁਰ ਲੋਧੀ ਤੇ 3 ਮਈ ਨੂੰ ਰਾਤ ਦਾ ਵਿਸ਼ਰਾਮ ਤਰਨਤਾਰਨ ਸਾਹਿਬ ਵਿਖੇ ਹੋਵੇਗਾ। 4 ਮਈ ਨੂੰ ਖਾਲਸਾ ਫਤਹਿ ਮਾਰਚ ਦੀ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਸੰਪੂਰਨਤਾ ਹੋਵੇਗੀ।

ਐਡਵੋਕੇਟ ਧਾਮੀ ਨੇ ਦੱਸਿਆ ਕਿ 5 ਮਈ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਸ਼ਤਾਬਦੀ ਦਾ ਮੁੱਖ ਸਮਾਗਮ ਹੋਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਮੂਹ ਸੰਗਤ ਨੂੰ ਸ਼ਤਾਬਦੀ ਸਮਾਗਮਾਂ ਵਿੱਚ ਸ਼ਮੂਲੀਅਤ ਦੀ ਅਪੀਲ ਕੀਤੀ। 

ਇੱਕਤਰਤਾ 'ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਜਾਗੋ ਪਾਰਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ, ਸੀਨੀਅਰ ਅਕਾਲੀ ਆਗੂ ਸ. ਹੀਰਾ ਸਿੰਘ ਗਾਬੜੀਆ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਸ. ਗੁਰਬਖ਼ਸ਼ ਸਿੰਘ ਖਾਲਸਾ, ਸ. ਕੁਲਵੰਤ ਸਿੰਘ ਮੰਨਣ, ਸ. ਸਰਵਣ ਸਿੰਘ ਕੁਲਾਰ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਸੁਖਵਰਸ਼ ਸਿੰਘ ਪੰਨੂ, ਸ. ਤੇਜਿੰਦਰਪਾਲ ਸਿੰਘ, ਦਿਲੀ ਕਮੇਟੀ ਦੇ ਮੈਂਬਰ ਬੀਬੀ ਰਣਜੀਤ ਕੌਰ, ਸ. ਸੁਖਵਿੰਦਰ ਸਿੰਘ ਬੱਬਰ, ਸ. ਸੁਖਦੇਵ ਸਿੰਘ ਰਿਆਤ, ਸ਼੍ਰੋਮਣੀ ਕਮੇਟੀ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਪਰਮਜੀਤ ਸਿੰਘ ਸਰੋਆ,  ਸ. ਗੁਰਿੰਦਰ ਸਿੰਘ ਮਥਰੇਵਾਲ, ਦਿੱਲੀ ਮਿਸ਼ਨ ਦੇ ਇੰਚਾਰਜ ਸ. ਸੁਰਿੰਦਰਪਾਲ ਸਿੰਘ ਸਮਾਣਾ ਆਦਿ ਹਾਜਰ ਸਨ।

ਮਨੀਸ਼ ਸਿਸੋਦੀਆ ਦੀ ਹੇਠਲੀ ਅਦਾਲਤ ਤੋਂ ਜ਼ਮਾਨਤ ਪਟੀਸ਼ਨ ਰੱਦ, ਜਾਣਗੇ ਹਾਈਕੋਰਟ

ਨਵੀਂ ਦਿੱਲੀ 31 ਮਾਰਚ -(ਮਨਪ੍ਰੀਤ ਸਿੰਘ ਖਾਲਸਾ)-ਰਾਊਜ਼ ਐਵੇਨਿਊ ਅਦਾਲਤ ਨੇ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਤਿਹਾੜ ਜੇਲ੍ਹ 'ਚ ਬੰਦ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਮਨੀਸ਼ ਸਿਸੋਦੀਆ ਹੁਣ ਹੇਠਲੀ ਅਦਾਲਤ ਦੇ ਇਸ ਫੈਸਲੇ ਖਿਲਾਫ ਹਾਈ ਕੋਰਟ ਦਾ ਰੁਖ ਕਰਨਗੇ। ਸਿਸੋਦੀਆ ਨੇ ਰਾਊਜ਼ ਐਵੇਨਿਊ ਅਦਾਲਤ ਵਿੱਚ ਸੀਬੀਆਈ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਜ਼ਮਾਨਤ ਦੀ ਅਰਜ਼ੀ ਦਾਖ਼ਲ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ ਇੱਕ ਹਫ਼ਤਾ ਪਹਿਲਾਂ ਅਦਾਲਤ ਵਿੱਚ ਹੋਈ ਸੀ। ਜਿਸਦਾ ਬਾਅਦ 'ਚ ਅਦਾਲਤ ਨੇ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਲਾਰਡ ਸਿੰਘ (ਵਿੰਬਲਡਨ) ਨੇ ਬ੍ਰਿਟਿਸ਼ ਐਮਪੀ ਨੂੰ ਪੰਜਾਬ ਵਿੱਚ ਸਿੱਖਾਂ ਦੇ ਵਿਰੁੱਧ ਹੋ ਰਹੀ ਕਾਰਵਾਈ, ਸੰਸਦ ਅੱਗੇ ਰੱਖਣ ਦੀ ਕੀਤੀ ਮੰਗ 

ਮੌਜੂਦਾ ਪਾਬੰਦੀਆਂ ਦੇ ਰਿਕਾਰਡ ਨੂੰ ਉਜਾਗਰ ਕਰਨ ਵਾਲੇ ਵਿਦੇਸ਼ਾਂ ਵਿੱਚ ਉੱਘੇ ਸਿੱਖਾਂ ਦੇ ਟਵਿੱਟਰ ਖਾਤਿਆਂ ਨੂੰ ਸੈਂਸਰ ਕੀਤਾ ਗਿਆ

ਲੰਡਨ/ਨਵੀਂ ਦਿੱਲੀ, 31 ਮਾਰਚ- (ਮਨਪ੍ਰੀਤ ਸਿੰਘ ਖਾਲਸਾ)-ਵਿੰਬਲਡਨ ਦੇ ਲਾਰਡ ਸਿੰਘ ਨੇ ਬ੍ਰਿਟਿਸ਼ ਐਮਪੀ  ਬੌਬ ਬਲੈਕਮੈਨ ਨੂੰ ਚਿੱਠੀ ਲਿਖੀ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਹਾਊਸ ਆਫ਼ ਕਾਮਨਜ਼ ਸੰਯੁਕਤ ਰਾਸ਼ਟਰ ਖੁਦ ਸਾਰੇ ਲੋਕਾਂ ਦੇ ਸਵੈ-ਨਿਰਣੇ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ। ਜਿਵੇਂ ਕਿ ਤੁਸੀਂ ਈਰਾਨੀ ਜਲਾਵਤਨੀਆਂ ਨੂੰ ਸੰਬੋਧਿਤ ਕਰਦੇ ਸਮੇਂ ਠੀਕ ਕਿਹਾ ਸੀ, ਬੋਲਣ ਦੀ ਆਜ਼ਾਦੀ ਇੱਕ ਮੌਲਿਕ ਅਧਿਕਾਰ ਹੈ । ਕਾਮਨਜ਼ ਵਿੱਚ ਆਪਣੇ ਭਾਸ਼ਣ ਅੰਦਰ, ਤੁਸੀਂ ਭਾਰਤ ਸਰਕਾਰ ਦੇ ਪੰਜਾਬ ਵਿੱਚ ਸਿੱਖਾਂ ਦੇ ਵਿਰੁੱਧ ਸਿਖਰ 'ਤੇ ਰੋਕ ਲਗਾਉਣ ਦਾ ਕੋਈ ਸੰਤੁਲਿਤ ਹਵਾਲਾ ਨਹੀਂ ਦਿੱਤਾ।  ਭਾਰਤੀ ਅਧਿਕਾਰੀ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਘਰਾਂ 'ਤੇ ਛਾਪੇਮਾਰੀ ਕਰ ਰਹੇ ਹਨ, ਮੋਬਾਈਲ ਫੋਨ ਇੰਟਰਨੈਟ/ਐਸਐਮਐਸ ਬਲੈਕਆਉਟ ਕੀਤੇ ਗਏ ਹਨ, ਸੋਸ਼ਲ ਮੀਡੀਆ ਕਰੈਕਡਾਉਨ, ਅਤੇ ਰਾਸ਼ਟਰੀ ਖਬਰਾਂ ਵਿੱਚ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ।  ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਨਾਲ-ਨਾਲ ਰਾਜ ਦੇ ਮੌਜੂਦਾ ਪਾਬੰਦੀਆਂ ਦੇ ਰਿਕਾਰਡ ਨੂੰ ਉਜਾਗਰ ਕਰਨ ਵਾਲੇ ਵਿਦੇਸ਼ਾਂ ਵਿੱਚ ਉੱਘੇ ਸਿੱਖਾਂ ਦੇ ਟਵਿੱਟਰ ਖਾਤਿਆਂ ਨੂੰ ਸੈਂਸਰ ਕੀਤਾ ਗਿਆ ਹੈ।  ਭਾਰਤ ਵਿੱਚ ਸਤਿਕਾਰਤ ਪੱਤਰਕਾਰਾਂ ਨੂੰ ਵੀ ਸੈਂਸਰ ਕੀਤਾ ਗਿਆ ਹੈ, ਪੱਤਰਕਾਰਾਂ ਦੀ ਸੁਰੱਖਿਆ ਲਈ ਕਮੇਟੀ ਦੇ ਏਸ਼ੀਆ ਡੈਸਕ ਨੇ ਉਹਨਾਂ ਦੀ ਦੁਰਦਸ਼ਾ ਨੂੰ ਉਠਾਇਆ ਹੈ, ਅਤੇ ਵਿਦੇਸ਼ਾਂ ਵਿੱਚ ਪੱਤਰਕਾਰਾਂ ਨੂੰ ਜੋ ਹੋ ਰਿਹਾ ਹੈ ਉਸ ਬਾਰੇ ਗੱਲ ਕਰਨ ਦੀ ਹਿੰਮਤ ਲਈ ਧਮਕੀ ਭਰੇ ਸੰਦੇਸ਼ ਭੇਜੇ ਗਏ ਹਨ।  ਇਹ ਕੋਈ ਅਨੁਪਾਤਕ ਪ੍ਰਤੀਕਿਰਿਆ ਨਹੀਂ ਹੈ ਅਤੇ ਮੈਨੂੰ ਉਮੀਦ ਹੈ ਕਿ ਜੇਕਰ ਸੰਸਦ ਵਿੱਚ ਬਹਿਸ ਹੁੰਦੀ ਹੈ ਤਾਂ ਤੁਸੀਂ ਇਸਦਾ ਜ਼ਿਕਰ ਕਰੋਗੇ। ਅਤੇ ਭਾਰਤੀ ਅਧਿਕਾਰੀਆਂ ਦੁਆਰਾ ਕੀਤੇ ਜਾ ਰਹੇ ਅਤਿਆਚਾਰ ਦੀ ਵੀ ਨਿੰਦਾ ਕਰਨੀ ਚਾਹੀਦੀ ਹੈ।

ਬਰਗਾੜੀ ਮੋਰਚੇ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਨਿਰੰਤਰ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ

01 ਅਪ੍ਰੈਲ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਨਵੀਂ ਦਿੱਲੀ, 31 ਮਾਰਚ (ਮਨਪ੍ਰੀਤ ਸਿੰਘ ਖਾਲਸਾ):- "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 01 ਅਪ੍ਰੈਲ ਨੂੰ ਬਲਰਾਜ ਸਿੰਘ ਖ਼ਾਲਸਾ ਮੋਗਾ, 02 ਅਪ੍ਰੈਲ ਨੂੰ ਦਰਸ਼ਨ ਸਿੰਘ ਮੰਡੇਰ ਬਰਨਾਲਾ, 03 ਅਪ੍ਰੈਲ ਨੂੰ ਬੀਬੀ ਬਲਵਿੰਦਰ ਕੌਰ ਬਨੂੜ, 04 ਅਪ੍ਰੈਲ ਨੂੰ ਜਸਵੰਤ ਸਿੰਘ ਚੀਮਾਂ ਲੁਧਿਆਣਾ, 05 ਅਪ੍ਰੈਲ ਨੂੰ ਰਜਿੰਦਰ ਸਿੰਘ ਫੌਜੀ ਫਗਵਾੜਾ, 06 ਅਪ੍ਰੈਲ ਨੂੰ ਪਰਮਿੰਦਰ ਸਿੰਘ ਮੁਕੇਰੀਆ, 07 ਅਪ੍ਰੈਲ ਨੂੰ ਬਲਕਾਰ ਸਿੰਘ ਭੁੱਲਰ ਪਟਿਆਲਾ, 08 ਅਪ੍ਰੈਲ ਨੂੰ ਅੰਮ੍ਰਿਤਪਾਲ ਸਿੰਘ ਬਸੀ ਪਠਾਣਾ, 09 ਅਪ੍ਰੈਲ ਨੂੰ ਹਰਜੀਤ ਸਿੰਘ ਮੀਆਪੁਰ ਤਰਨਤਾਰਨ, 10 ਅਪ੍ਰੈਲ ਨੂੰ ਮੇਜਰ ਸਿੰਘ ਜਲੰਧਰ, 11 ਅਪ੍ਰੈਲ ਨੂੰ ਗੁਰਜੀਤ ਸਿੰਘ ਲਡਾਲ ਦਿਹਾਤੀ ਪਟਿਆਲਾ, 12 ਅਪ੍ਰੈਲ ਨੂੰ ਬਲਵੀਰ ਸਿੰਘ ਬੱਛੋਆਣਾ ਮਾਨਸਾ, 13 ਅਪ੍ਰੈਲ ਨੂੰ ਬਲਦੇਵ ਸਿੰਘ ਵੜਿੰਗ ਮੁਕਤਸਰ, 14 ਅਪ੍ਰੈਲ ਨੂੰ ਗੁਰਵਿੰਦਰ ਸਿੰਘ ਜੌਲੀ ਬਟਾਲਾ, 15 ਅਪ੍ਰੈਲ ਨੂੰ ਨਰਿੰਦਰ ਸਿੰਘ ਖੁਸਰੋਪੁਰ ਕਪੂਰਥਲਾ ਦੇ ਜਥੇ ਗ੍ਰਿਫ਼ਤਾਰੀ ਲਈ ਜਾਣਗੇ ।”ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ ।

ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਅਸਾਮ ਅਤੇ ਪੰਜਾਬ ਦੀਆਂ ਜੇਲ੍ਹਾਂ ਅੰਦਰ ਬੰਦ ਕੀਤੇ ਗਏ ਸਿੱਖ ਨੌਜੁਆਨਾਂ ਦੀ ਤਰੁੰਤ ਰਿਹਾਈ ਦੀ ਮੰਗ

ਐਨਐਸਏ ਜਾ ਹੋਰ ਕੌਈ ਵੀਂ ਧਾਰਾਵਾਂ ਅੱਧੀਨ ਅਸਾਮ ਅਤੇ ਪੰਜਾਬ ਦੀਆਂ ਜੇਲ੍ਹਾਂ ਅੰਦਰ ਬੰਦ ਕੀਤੇ ਗਏ ਸਿੱਖ ਨੌਜੁਆਨਾਂ ਦੀ ਕੀਤੀ ਜਾਇ ਤਰੁੰਤ ਰਿਹਾਈ- ਪਰਵਿੰਦਰ ਸਿੰਘ 

ਨਵੀਂ ਦਿੱਲੀ 31 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਪੰਥ ਦੀ ਚੜਦੀ ਕਲਾ ਲਈ ਸੰਘਰਸ਼ੀਲ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਨੂੰ ਭਾਰਤੀ ਫੋਰਸਾਂ ਅਤੇ ਖੁਫੀਆ ਏਜੰਸੀਆਂ ਦੇ ਘੇਰੇ ਵਿੱਚੋਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਇਆ ਨਾਲ ਸੁਰੱਖਿਅਤ ਕੱਢਣ ਵਾਲੇ ਉਨ੍ਹਾਂ ਦੇ ਨਜਦੀਕੀ ਸਾਥੀ ਭਾਈ ਪਪਲਪ੍ਰੀਤ ਸਿੰਘ ਦੀ ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਪੂਰਨ ਹਮਾਇਤ ਕਰਦੀ ਹੈ। ਇਹਨਾਂ ਦੋਵਾਂ ਗੁਰਸਿੱਖਾਂ ਨੇ ਕੋਈ ਜ਼ੁਰਮ ਨਹੀਂ ਕੀਤਾ ਕੇਵਲ ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ, ਅੰਮ੍ਰਿਤ ਸੰਚਾਰ ਕਰਾਉਣ ਤੇ ਨਸ਼ਿਆ ਖਿਲਾਫ਼ ਡਟ ਕੇ ਪਹਿਰਾ ਦੇ ਰਹੇ ਸਨ। ਸਿੰਘਾ ਤੇ ਝੂਠੇ ਕੇਸ ਦਰਜ ਕਰਨ ਦੀ ਸਰਕਾਰ ਦੀ ਇਸ ਜਾਲਮਾਨਾ ਕਾਰਵਾਈ ਦੀ ਅਸੀਂ ਨਿਖੇਧੀ ਕਰਦੇ ਹਾਂ। ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਜਿਨ੍ਹਾਂ ਨੂੰ ਐਨਐਸਏ ਜਾ ਹੋਰ ਕੌਈ ਵੀਂ ਧਾਰਾਵਾਂ ਅੱਧੀਨ ਅਸਾਮ ਅਤੇ ਪੰਜਾਬ ਦੀਆਂ ਜੇਲ੍ਹਾਂ ਅੰਦਰ ਬੰਦ ਕੀਤੇ ਗਏ ਸਿੱਖ ਨੌਜੁਆਨਾਂ ਦੀ ਤਰੁੰਤ ਰਿਹਾਈ ਦੀ ਮੰਗ ਕਰਦੇ ਹਾਂ । 

ਇਹ ਮੰਗ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਦੇ ਮੁੱਖੀ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ ਹੈ ।

 

 

ਦਿੱਲੀ ਤੋਂ ਪੱਤਰਕਾਰ ਮਨਪ੍ਰੀਤ ਸਿੰਘ ਧਾਲੀਵਾਲ ਦਾ ਫੇਸਬੁੱਕ, ਇੰਸਟਾਗ੍ਰਾਮ, ਵਟਸਪ ਤੇ ਹੁਣ ਟਵਿੱਟਰ ਅਕਊਂਟ ਬੰਦ

ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬਿਆਨ ਪਬਲਿਸ਼ ਤੋ ਬਾਦ ਹੋਈ ਕਾਰਵਾਈ 

ਦਿੱਲੀ, 28 ਮਾਰਚ ( ਜਨ ਸ਼ਕਤੀ ਨਿਊਜ਼ ਬਿਊਰੋ) ਹੁਣੇ ਹੁਣੇ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਤੋਂ ਪੰਜਾਬੀ ਅਤੇ ਸਿੱਖ ਕੌਮ ਦੇ ਨਾਲ ਜੁੜੇ ਹੋਏ ਪ੍ਰਸਿੱਧ ਪੱਤਰਕਾਰ ਮਨਪ੍ਰੀਤ ਸਿੰਘ ਧਾਲੀਵਾਲ ਦਾ ਟਵਿੱਟਰ ਅਕਾਊਂਟ ਸਰਕਾਰ ਦੁਆਰਾ ਬੰਦ ਕਰ ਦਿੱਤਾ ਗਿਆ ਹੈ। 

ਜਦੋਂ ਹੰਕਾਰੀ ਤਾਨਾਸ਼ਾਹ ਜਵਾਬ ਦੇਣ ਤੋਂ ਅਸਮਰੱਥ ਹੁੰਦੇ ਹਨ ਤਾਂ ਉਹ ਪੂਰੀ ਤਾਕਤ ਲੈ ਕੇ ਜਨਤਾ ਨੂੰ ਦਬਾਉਣ ਦੀ ਕਰਦੇ ਹਨ ਕੋਸ਼ਿਸ਼- ਪ੍ਰਿਅੰਕਾ

ਨਵੀਂ ਦਿੱਲੀ 26 ਮਾਰਚ (ਮਨਪ੍ਰੀਤ ਸਿੰਘ ਖਾਲਸਾ)-ਕਾਂਗਰਸ ਆਗੂ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਕਰਨ ਅਤੇ ਸੂਰਤ ਦੀ ਅਦਾਲਤ ਵੱਲੋਂ ਸੁਣਾਈ ਗਈ ਦੋ ਸਾਲ ਦੀ ਸਜ਼ਾ ਨੂੰ ਲੈ ਕੇ ਕਾਂਗਰਸ ਸਰਕਾਰ ਅਤੇ ਭਾਜਪਾ 'ਤੇ ਹਮਲੇ ਕਰ ਰਹੀ ਹੈ । ਦੇਸ਼ ਭਰ ਤੋਂ ਰਾਹੁਲ ਗਾਂਧੀ ਦਾ ਸਮਰਥਨ ਹਾਸਲ ਕਰਨ ਲਈ ਕਾਂਗਰਸ ਅੱਜ ਦੇਸ਼ ਵਿਆਪੀ ਸੱਤਿਆਗ੍ਰਹਿ ਕਰ ਰਹੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦਿੱਲੀ ਦੇ ਰਾਜਘਾਟ 'ਤੇ ਸੱਤਿਆਗ੍ਰਹਿ ਕਰ ਰਹੇ ਹਨ। ਇਸ ਦੌਰਾਨ ਪ੍ਰਿਅੰਕਾ ਗਾਂਧੀ ਨੇ ਸੱਤਾਧਾਰੀ ਭਾਜਪਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜਦੋਂ ਹੰਕਾਰੀ ਤਾਨਾਸ਼ਾਹ ਜਵਾਬ ਦੇਣ ਤੋਂ ਅਸਮਰੱਥ ਹੁੰਦੇ ਹਨ ਤਾਂ ਉਹ ਪੂਰੀ ਤਾਕਤ ਲੈ ਕੇ ਜਨਤਾ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਸਾਨੂੰ ਡਰਾ-ਧਮਕਾ ਕੇ ਅਤੇ ਜ਼ਲੀਲ ਕਰਕੇ ਚੁੱਪ ਕਰਵਾ ਸਕਦੇ ਹਨ? ਓਹ ਧਿਆਨ ਕਰ ਲੈਣ, ਅਸੀਂ ਨਹੀਂ ਰੁਕਾਂਗੇ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟ ਕੇ ਕੁਝ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਸਾਰੀ ਸਰਕਾਰ ਇੱਕ ਆਦਮੀ ਨੂੰ ਬਚਾਉਣ ਲਈ ਇੰਨੀ ਕੋਸ਼ਿਸ਼ ਕਿਉਂ ਕਰ ਰਹੀ ਹੈ? 

ਪ੍ਰਿਅੰਕਾ ਨੇ ਪਰਿਵਾਰਵਾਦ ਦੇ ਮੁੱਦੇ 'ਤੇ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਜੇਕਰ ਤੁਸੀਂ ਸਾਨੂੰ ਪਰਿਵਾਰਵਾਦੀ ਕਹਿੰਦੇ ਹੋ ਤਾਂ ਭਗਵਾਨ ਰਾਮ ਕੌਣ ਸੀ? ਕੀ ਉਹ ਪਰਿਵਾਰਵਾਦੀ ਸੀ? ਕੀ ਪਾਂਡਵ ਪਰਿਵਾਰਵਾਦੀ ਸਨ? ਅਤੇ ਕੀ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸਾਡੇ ਪਰਿਵਾਰ ਦੇ ਮੈਂਬਰ ਇਸ ਦੇਸ਼ ਲਈ ਸ਼ਹੀਦ ਹੋਏ?' ਉਨ੍ਹਾਂ ਅੱਗੇ ਕਿਹਾ, ਇਹ ਮੇਰਾ ਪਰਿਵਾਰ ਨਹਿਰੂ-ਗਾਂਧੀ ਸੀ ਜਿਸ ਨੇ ਆਪਣੇ ਖੂਨ ਨਾਲ ਇਸ ਦੇਸ਼ ਦੇ ਲੋਕਤੰਤਰ ਨੂੰ ਪਾਲਿਆ ਸੀ। ਭਾਜਪਾ 'ਤੇ ਦੋਸ਼ ਲਗਾਉਂਦੇ ਹੋਏ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਮੇਰੇ ਪਰਿਵਾਰ ਦਾ ਕਈ ਵਾਰ ਅਪਮਾਨ ਕੀਤਾ, ਪਰ ਅਸੀਂ ਚੁੱਪ ਰਹੇ। ਇਸ ਲਈ ਉਨ੍ਹਾਂ ਨੂੰ ਜੇਲ੍ਹ ਨਹੀਂ ਭੇਜਿਆ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਸਾਲਾਂ ਤੱਕ ਚੋਣ ਲੜਨ ਤੋਂ ਰੋਕਿਆ ਗਿਆ।

ਪੰਜਾਬ ਮੁੱਖ ਮੰਤਰੀ ਨੂੰ ਇਹ ਵੀਂ ਨਹੀਂ ਪਤਾ ਕਿ ਅਫਗਾਨੀਸਤਾਨ ਨੂੰ ਸਿਰਫ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਹੀ ਫ਼ਤਹਿ ਕੀਤਾ ਸੀ-ਮਾਨ

ਪੰਜਾਬ ਮੁੱਖ ਮੰਤਰੀ ਨੂੰ ਇਹ ਵੀਂ ਨਹੀਂ ਪਤਾ ਕਿ ਅਫਗਾਨੀਸਤਾਨ ਨੂੰ ਸਿਰਫ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਹੀ ਫ਼ਤਹਿ ਕੀਤਾ ਸੀ, ਹੋਰ ਕੋਈ ਨਹੀ ਸੀ ਕਰ ਸਕਿਆ : ਮਾਨ

ਨਵੀਂ ਦਿੱਲੀ 26 ਮਾਰਚ (ਮਨਪ੍ਰੀਤ ਸਿੰਘ ਖਾਲਸਾ)- “ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਅਫ਼ਗਾਨੀਸਤਾਨ ਸੰਬੰਧੀ ਦਿੱਤੀ ਬਿਆਨਬਾਜੀ ਦਾ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਸ. ਭਗਵੰਤ ਮਾਨ ਨੂੰ ਇਹ ਨਹੀ ਪਤਾ ਕਿ ਅਫਗਾਨੀਸਤਾਨ ਦੇ ਕਸ਼ਮੀਰ ਸੂਬੇ ਨੂੰ 1819 ਵਿਚ ਮਹਾਰਾਜਾ ਰਣਜੀਤ ਸਿੰਘ ਦੀਆਂ ਖ਼ਾਲਸਾ ਫ਼ੌਜਾਂ ਨੇ ਫ਼ਤਹਿ ਕਰਕੇ ਆਪਣੇ ਰਾਜ ਭਾਗ ਵਿਚ ਸ਼ਾਮਿਲ ਕੀਤਾ ਸੀ । ਇਸੇ ਤਰ੍ਹਾਂ ਲਦਾਖ ਨੂੰ 1834 ਵਿਚ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਫ਼ਤਹਿ ਕੀਤਾ ਸੀ । ਇਸ ਤੋਂ ਇਲਾਵਾ ਨਾ ਬਰਤਾਨੀਆ, ਨਾ ਰੂਸ, ਨਾ ਅਮਰੀਕਾ, ਅਤੇ ਨਾ ਹੀ ਕੋਈ ਹੋਰ ਮੁਲਕ ਦੀ ਫ਼ੌਜੀ ਤਾਕਤ ਅੱਜ ਤੱਕ ਅਫਗਾਨੀਸਤਾਨ ਉਤੇ ਫਤਹਿ ਨਹੀ ਪ੍ਰਾਪਤ ਕਰ ਸਕੀ । ਜਿਸ ਕਸ਼ਮੀਰ ਅਤੇ ਲਦਾਖ ਨੂੰ ਅਸੀ ਆਪਣੇ ਰਾਜ ਭਾਗ ਦਾ ਹਿੱਸਾ ਬਣਾਇਆ ਸੀ, ਉਹ ਅੱਧਾ ਕਸ਼ਮੀਰ ਅੱਜ ਪਾਕਿਸਤਾਨ ਦੇ ਕਬਜੇ ਵਿਚ ਹੈ । ਸਾਡੇ ਲਦਾਖ ਜਿੱਤੇ ਇਲਾਕੇ ਦਾ 39000 ਸਕੇਅਰ ਵਰਗ ਕਿਲੋਮੀਟਰ 1962 ਵਿਚ ਚੀਨ ਨੇ ਇਨ੍ਹਾਂ ਤੋ ਖੋਹ ਲਿਆ । 2020 ਅਤੇ 2022 ਵਿਚ 2000 ਸਕੇਅਰ ਵਰਗ ਕਿਲੋਮੀਟਰ ਇਲਾਕਾ ਚੀਨ ਵੱਲੋਂ ਕਬਜਾ ਕਰ ਲਿਆ ਗਿਆ । ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਫਗਾਨੀਸਤਾਨ ਦੇ ਬਾਦਸ਼ਾਹ ਸ਼ਾਹ ਸੂਜਾ ਦੁਰਾਨੀ ਤੋਂ ਕੋਹੇਨੂਰ ਹੀਰਾ ਪ੍ਰਾਪਤ ਕੀਤਾ ਸੀ ਜਿਸਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਲਾਹੌਰ ਖ਼ਾਲਸਾ ਰਾਜ ਦਰਬਾਰ ਦੇ ਸਮੇ ਪਨਾਹ ਵੀ ਦਿੱਤੀ ਸੀ । ਇਹ ਮੋਦੀ-ਸ਼ਾਹ ਅਤੇ ਭਗਵੰਤ ਮਾਨ ਫੋਕੇ ਦਗਮਜੇ ਮਾਰਨ ਵਾਲੇ ਅਜੇ ਤੱਕ ਸਾਡੇ ਖ਼ਾਲਸਾ ਰਾਜ ਦੇ ਇਹ ਇਲਾਕੇ ਵਾਪਸ ਨਹੀ ਲੈ ਸਕੇ । ਸਾਨੂੰ ਉਪਰੋਕਤ ਜੰਗਜੂ ਇਲਾਕੇ ਫਤਹਿ ਕਰਨ ਵਾਲਿਆ ਨੂੰ ਇਹ ਅੱਜ ਗਿੱਦੜ ਭਬਕੀਆ ਰਾਹੀ ਡਰਾਵੇ ਦੇ ਰਹੇ ਹਨ । ਜਦੋਕਿ ਇਨ੍ਹਾਂ ਨੇ ਸਾਡੇ ਇਤਿਹਾਸ ਦਾ ਵੱਡਾ ਹਿੱਸਾ ਅਜੇ ਤੱਕ ਪੜ੍ਹਿਆ ਹੀ ਨਹੀ । ਇਹ ਮੁਕਾਰਤਾ ਨਾਲ ਭਰੇ ਹੁਕਮਰਾਨ ਅਤੇ ਉਨ੍ਹਾਂ ਦੇ ਗੁਲਾਮ ਬਣੇ ਭਗਵੰਤ ਸਿੰਘ ਮਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਫਗਾਨੀਸਤਾਨ ਨਾਲ ਕਿਵੇ ਸਿੰਝਣਾ ਹੈ, ਮੁਕਾਰਤਾ ਨਾਲ ਭਰੇ ਹੁਕਮਰਾਨਾਂ ਨਾਲ ਕਿਵੇ ਅਤੇ ਉਨ੍ਹਾਂ ਦੇ ਗੁਲਾਮ ਬਣੇ ਸ੍ਰੀ ਕੇਜਰੀਵਾਲ ਅਤੇ ਭਗਵੰਤ ਮਾਨ ਨਾਲ ਕਿਵੇ । ਇਹ ਸਾਨੂੰ ਆਪਣੀਆ ਫ਼ੌਜਾਂ ਤੇ ਹੋਰ ਤਾਕਤ ਦੇ ਡਰਾਵੇ ਨਾ ਦੇਣ ਆਪਣੇ ਅੰਦਰ ਅਤੇ ਸਾਡੇ ਸਿੱਖ ਇਤਿਹਾਸ ਤੇ ਝਾਂਤੀ ਮਾਰ ਲੈਣ ਕਿ ਸੰਗਰੂਰ ਦਾ ਉਹ ਇਲਾਕਾ ਤੇ ਸੰਗਰੂਰ ਦੇ ਨਿਵਾਸੀ ਤੇ ਅਕਾਲੀ ਫੂਲਾ ਸਿੰਘ ਵਰਗੇ ਐਨੇ ਬਹਾਦਰ ਹਨ ਜਿਨ੍ਹਾਂ ਨੇ ਅਹਿਮਦਸ਼ਾਹ ਅਬਦਾਲੀ ਵਰਗੇ ਜਾਲਮ ਨੂੰ ਕੁੱਪ, ਕੁਤਬ ਅਤੇ ਗਹਿਲਾ ਦੀ ਵੱਡੇ ਘੱਲੂਘਾਰਿਆ ਵਿਚ ਮੂੰਹ ਤੋੜ ਜੁਆਬ ਦੇ ਕੇ ਐਸਾ ਭਜਾਇਆ ਕਿ ਮੁੜ ਕੋਈ ਵੀ ਹਮਲਾਵਰ ਅਫਗਾਨੀਸਤਾਨ ਵਾਲੇ ਪਾਸਿਓ ਅਤੇ ਖੈਬਰ ਦਰੇ ਵਿਚੋ ਪੰਜਾਬ ਵੱਲ ਦਾਖਲ ਹੋਣ ਦੀ ਜੁਰਅਤ ਨਾ ਕਰ ਸਕਿਆ ।”

ਉਨ੍ਹਾਂ ਕਿਹਾ ਕਿ ਜਦੋਂ ਚੀਨ ਨੇ ਸੀਆ ਅਤੇ ਸੁੰਨੀ ਮੁਸਲਮਾਨਾਂ ਨੂੰ ਸੰਸਾਰ ਪੱਧਰ ਤੇ ਇਕੱਤਰ ਕਰ ਦਿੱਤਾ ਹੈ ਤਾਂ ਹੁਣ ਸੰਸਾਰ ਦੀ ਭੂਗੋਲਿਕ ਸਥਿਤੀ ਬਦਲ ਚੁੱਕੀ ਹੈ । ਅਮਰੀਕਾ, ਆਸਟ੍ਰੇਲੀਆ, ਬਰਤਾਨੀਆ, ਕੈਨੇਡਾ ਵਰਗੇ ਵੱਡੇ ਮੁਲਕਾਂ ਵਿਚ ਉਥੋ ਦੇ ਸਿੱਖ ਵੱਡੇ ਪੱਧਰ ਤੇ ਰੋਸ਼ ਵਿਖਾਵੇ ਕਰਕੇ ਇਨ੍ਹਾਂ ਮੁਤੱਸਵੀ ਹੁਕਮਰਾਨਾਂ ਦੇ ਰਾਜ ਪ੍ਰਬੰਧ ਦਾ ਜਨਾਜ਼ਾਂ ਕੱਢ ਰਹੇ ਹਨ । ਹੁਣ ਸਿੱਖ ਸੁੱਤੇ ਨਹੀ ਪਏ ਬਲਕਿ ਉਹ ਮੁਤੱਸਵੀ ਹੁਕਮਰਾਨਾਂ ਅਤੇ ਉਨ੍ਹਾਂ ਦੇ ਗੁਲਾਮ ਬਣੇ ਕੇਜਰੀਵਾਲ ਅਤੇ ਭਗਵੰਤ ਮਾਨ ਵਰਗਿਆ ਦੀ ਹਰ ਕਾਰਵਾਈ ਉਤੇ ਬਾਜ਼ ਨਜ਼ਰ ਰੱਖ ਰਹੇ ਹਨ । ਬਾਜ ਨੇ ਕਦੋ ਆਪਣੇ ਸਿ਼ਕਾਰ ਉਤੇ ਝੱਪਟਣਾ ਹੈ, ਇਹ ਬਾਜ਼ ਨੂੰ ਪਤਾ ਹੈ ਸਿ਼ਕਾਰ ਹੋਣ ਵਾਲੇ ਨੂੰ ਨਹੀਂ ।

ਭਾਈ ਮਤੀ ਦਾਸ ਚੌਂਕ ਦੇ ਸੁੰਦਰੀਕਰਨ ਦੀ ਸੇਵਾ ਸੰਪੂਰਨ ਹੋਣ ਉਪਰੰਤ ਚੌਂਕ ਸੰਗਤ ਨੂੰ ਸਮਰਪਿਤ 

ਨਵੀਂ ਦਿੱਲੀ, 26 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਂਕ ਵਿਖੇ ਸਥਿਤ ਗੁਰੂ ਤੇਗ ਬਹਾਦਰ ਸਾਹਿਬ ਦੇ ਅਨਿਨ ਸੇਵਕਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਅਸਥਾਨ ਭਾਈ ਮਤੀ ਦਾਸ ਚੌਂਕ ਦੇ ਸੁੰਦਰੀਕਰਨ ਦੀ ਸੇਵਾ ਸੰਪੂਰਨ ਹੋਣ ਉਪਰੰਤ ਆਨੰਦ ਸਾਹਿਬ ਦਾ ਪਾਠ ਕਰ ਕੇ ਤੇ ਅਰਦਾਸ ਕਰ ਕੇ ਇਹ ਚੌਂਕ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ।

ਇਸ ਕਾਰਜ ਦੀ ਸੇਵਾ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਤੇ ਉਹਨਾਂ ਦੀ ਟੀਮ ਨੇ ਸੰਪੂਰਨ ਕੀਤਾ।

ਇਸ ਤੋਂ ਪਹਿਲਾਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਮਾਗਮ ਹੋਇਆ ।

ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਇਤਿਹਾਸ ਇਸ ਅਸਥਾਨ ’ਤੇ ਰਚਿਆ ਗਿਆ ਜਿਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਸੇਵਕਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਨੇ ਵੀ ਆਪਣੀਆਂ ਸ਼ਹਾਦਤਾਂ ਦਿੱਤੀਆਂ ਤੇ ਮੁਗਲਾਂ ਦੀ ਈਨ ਨਹੀਂ ਮੰਨੀ। ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਇਸ ਭਾਈ ਮਤੀ ਦਾਸ ਚੌਂਕ ਦਾ ਸੁੰਦਰੀਕਰਨ ਤੇ ਨਵੀਨੀਕਰਨ ਕੀਤਾ ਗਿਆ ਜਿਸਦੀ ਸੇਵਾ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵੱਲੋਂ ਵਰੋਸਾਏ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਤੇ ਉਹਨਾਂ ਦੀ ਟੀਮ ਨੇ ਕੀਤੀ ਹੈ। ਉਹਨਾਂ ਇਹ ਵੀ ਦੱਸਿਆ ਕਿ ਬਾਬਾ ਬਚਨ ਸਿੰਘ ਜੀ ਦੀ ਟੀਮ ਦਿੱਲੀ ਗੁਰਦੁਆਰਾ ਕਮੇਟੀ ਦੇ ਹੋਰ ਅਨੇਕਾਂ ਕਾਰਜਾਂ ਨੂੰ ਮੁਕੰਮਲ ਕਰਨ ਵਿਚ ਲੱਗੇ ਹੋਏ ਹਨ।

ਉਹਨਾਂ ਦਿੱਲੀ ਫਤਿਹ ਦਿਵਸ ਬਾਰੇ ਦੱਸਿਆ ਕਿ ਇਸ ਵਾਰ ਇਹ ਪ੍ਰੋਗਰਾਮ 8 ਅਤੇ 9 ਅਪ੍ਰੈਲ ਨੂੰ ਲਾਲ ਕਿਲ੍ਹੇ ’ਤੇ ਹੋਵੇਗਾ। 8 ਤਾਰੀਕ ਨੂੰ ਕੀਰਤਨ ਦਰਬਾਰ ਹੋਵੇਗਾ ਤੇ 9 ਅਪ੍ਰੈਲ ਨੂੰ ਖਾਲਸਾ ਜਰਨੈਲੀ ਮਾਰਚ ਹੋਵੇਗਾ ਜੋ ਕੌੜੀਆ ਪੁੱਲ ਤੋਂ ਸ਼ੁਰੂ ਹੋਵੇਗਾ। ਇਸ ਉਪਰੰਤ ਸਟੇਜ ਸ਼ੋਅ ਹੋਵੇਗਾ ਜਿਸ ਵਿਚ ਗਤਕੇ ਦੇ ਜੌਹਰ ਤੇ ਢਾਡੀ ਪ੍ਰਸੰਗ ਹੋਣਗੇ। ਉਹਨਾਂ ਦੱਸਿਆ ਕਿ ਇਸ ਵਾਰ ਦੇ ਪ੍ਰੋਗਰਾਮ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਸ਼ਤਾਬਦੀ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਰੰਭ ਹੋਵੇਗਾ ਜੋ ਪੰਜਾਬ ਵਿਚ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਮੰਜੀ ਸਾਹਿਬ ਵਿਖੇ ਠਹਿਰੇਗਾ ਤੇ ਅਗਲੇ ਦਿਨ 7 ਅਪ੍ਰੈਲ ਨੂੰ ਦਿੱਲੀ ਵਿਚ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਆਪ ਕੇ ਸੰਪਰੂਨ ਹੋਵੇਗਾ।

ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।