ਕੇਂਦਰ ਦੀ ਮੋਦੀ ਸਰਕਾਰ ਸੰਵਿਧਾਨ ਨਾਲ ਲਗਾਤਾਰ ਛੇੜਛਾੜ ਕਰ ਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ -ਸਰਪੰਚ ਦੀਵਾਨਾ     

 ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਲਈ 30 ਜਥੇਬੰਦੀਆਂ ਦਾ ਸਾਥ ਦੇਣਾ ਜ਼ਰੂਰੀ                                                                                                                                    

 ਮਹਿਲ ਕਲਾਂ/ਬਰਨਾਲਾ- ਦਸੰਬਰ 2020  -(ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਮੋਦੀ ਸਰਕਾਰ ਨੇ ਜੋ 3 ਕਿਸਾਨ ਵਿਰੋਧੀ ਲੋਕ ਸਭਾ ਅਤੇ ਰਾਜ ਸਭਾ ਵਿੱਚ ਬੈੱਲ ਪਾਸ ਕੀਤੇ ਗਏ ਹਨ। ਇਨ੍ਹਾਂ ਫ਼ੈਸਲਿਆਂ ਖਿਲਾਫ਼ ਪੰਜਾਬ ਦੇ ਮਜ਼ਦੂਰ,ਕਿਸਾਨ,ਭੈਣ,ਭਰਾ ਦਿਨ ਰਾਤ ਲਗਾਤਾਰ ਮਹੀਨਿਆਂ ਤੋਂ ਜੀ ਟੀ ਰੋੜ, ਰੇਲਵੇ ਸਟੇਸ਼ਨਾਂ ਤੇ ਠੰਢੀਆਂ ਰਾਤਾਂ ਵਿੱਚ ਸੰਘਰਸ਼ ਕਰ ਰਹੇ ਹਨ।ਬਦਕਿਸਮਤੀ ਕਿਸਾਨਾਂ ਦੀ ਕੇ ਮੋਦੀ ਸਰਕਾਰ ਨੂੰ ਇਨ੍ਹਾਂ ਦੇ ਸੰਘਰਸ਼ਾਂ ਦੀ ਸਮਝ ਨਹੀਂ ਆਈ ਪੰਜਾਬ ਦੀਆ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਦਾ ਹਰ ਵਰਗ ਜਾਤ-ਪਾਤ ਭਰਮ ਭੁਲੇਖੇ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਅੱਜ ਦਿੱਲੀ ਵਿਖੇ ਜਾ ਕੇ ਸੰਘਰਸ਼ ਕਰ ਰਿਹਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਕਿਹਾ ਕਿ ਕਿਸਾਨਾਂ ਵਿਰੁੱਧ ਪਾਸ ਕੀਤੇ ਗੲੇ 3 ਕਾਲੇ ਕਾਨੂੰਨ ਕਿਸਾਨ,ਮਜਦੂਰ ਅਤੇ ਮਿਹਨਤਕਸ ਲੋਕਾਂ ਦੇ ਜਮਹੂਰੀ ਅਧੀਕਾਰਾਂ ੳੁਪਰ ਸਰਾਸਰ ਡਾਕਾ ਹੈ। ਪੰਜਾਬ ਦੇ ਕਿਸਾਨ ੲਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕਰਨਗੇ ਅਤੇ ਉਨ੍ਹਾਂ ਦੇ ੲਿਰਾਦਿਅਾਂ ਨੂੰ ਬੂਰ ਨਹੀਂ ਪੈਣ ਦੇਣਗੇ। ਪੰਜਾਬ ਦੇ ਬੱਚਿਆਂ ਤੋਂ ਲੈ ਕੇ ਬਜੁਰਗ,ਨੌਜਵਾਨ ਮਾਤਾ,ਭੈਣਾਂ ਜਾਗ ਚੁੱਕੇ ਹਨ ਅਤੇ ਹਰ ਇੱਕ ਪਰਵਾਰ ਅਣਮਿੱਥੇ ਲਈ  ਧਰਨਿਆਂ ਵਿੱਚ ਸੜਕਾਂ ਤੇ ਉਤਰ ਆਇਆ ਹੈ। ਪੰਜਾਬ ਗੁਰੂਆਂ ਪੀਰਾਂ ਯੋਧਿਆਂ ਦੀ ਧਰਤੀ ਹੈ ਇਤਿਹਾਸ ਗਵਾਹ ਹੈ। ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦੇ ਨਾਲ ਹਰ ਮੁਸੀਬਤ ਦਾ ਸਾਹਮਣਾ ਕਰਨਾ ਜਾਣਦੇ ਨੇ ਅਤੇ ਜਿੱਤਾਂ ਪ੍ਰਾਪਤ ਕਰਦੇ ਹਨ । ਕਿਸਾਨ ਸੰਘਰਸ ਕਮੇਟੀਆ ਦਾ ਸਵਾਗਤ ਕਰਦੇ ਹੋੲੇ ਅਖੀਰ ਵਿੱਚ ਸਰਪੰਚ ਰਣਧੀਰ ਸਿੰਘ ਜੀ ਨੇ ਕਿਹਾ ਕਿ ਪੰਜਾਬ ਵਾਸੀ ਕਿਸਾਨ ਤੇ ਖੇਤੀ ਨੂੰ ਬਚਾੳੁਣ ਲੲੀ ਜਥੇਬੰਦੀਆਂ ਦੇ ਹਰ ਫੈਸਲੇ ਨਾਲ ਚਟਾਨ ਵਾਂਗ ਖੜ ਹਨ ।