ਪਿੰਡ ਸਹੌਰ 'ਚ ਸਹੀਦ ਦੀ ਯਾਦਗਾਰ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਾਂਗੇ- ਕੁਲਵੰਤ ਸਿੰਘ ਟਿੱਬਾ
ਸ਼ੇਰਪੁਰ/ ਬਰਨਾਲਾ-9 ਨਵੰਬਰ- (ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਪਿੰਡ ਸਹੌਰ ਵਿਖੇ ਲੋਕ ਹਿਤਾਂ ਨੂੰ ਸਮਰਪਿਤ ਤੇ ਆਮ ਲੋਕਾਂ ਨੂੰ ਇਨਸਾਫ਼ ਦਵਾਉਣ ਲਈ ਅਣਥੱਕ ਯਤਨ ਕਰਨ ਵਾਲੀ ਸਰਗਰਮ ਜਥੇਬੰਦੀ "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਵੱਲੋਂ 9 ਸਿੱਖਲਾਈ ਦੇ ਸਿਪਾਹੀ ਸਹੀਦ ਬਖਤੌਰ ਸਿੰਘ ਦੀ ਪਤਨੀ ਹਸ਼ਨਜੀਤ ਕੌਰ ਤੇ ਸਮੂਹ ਪਰਿਵਾਰ ਨੂੰ ਸਨਮਾਨ ਚਿੰਨ੍ਹ ਤੇ ਸਿਰਾਪਾਓ ਭੇਂਟ ਕਰਕੇ ਵਿਸ਼ੇਸ ਤੌਰ ਤੇ ਸਨਮਾਨਤ ਕੀਤਾ ਗਿਆ। ਸਾਲ 1988 ਵਿੱਚ ਸ੍ਰੀਲੰਕਾ ਦੇ ਸਹੀਦ ਪਿੰਡ ਸਹੌਰ ਦੇ ਫੌਜੀ ਬਖਤੌਰ ਸਿੰਘ ਨੂੰ ਯਾਦ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸਹੀਦ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਸਹੀਦ ਦੀ ਯਾਦ ਵਿੱਚ ਅਜੇ ਤੱਕ ਪਿੰਡ ਸਹੌਰ ਵਿੱਚ ਕੋਈ ਯਾਦਗਾਰ ਦਾ ਨਿਰਮਾਣ ਤੱਕ ਨਹੀਂ ਹੋਇਆ। ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਉਹ ਸ਼ਹੀਦ ਬਖਤੌਰ ਸਿੰਘ ਦੀ ਯਾਦ ਵਿੱਚ ਕੋਈ ਵਿਸ਼ੇਸ਼ ਯਾਦਗਾਰ ਉਸਾਰਨ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖਣਗੇ। ਇਸ ਮੌਕੇ ਸਹੀਦ ਦੇ ਪੱਤਰ ਕੁਲਵਿੰਦਰ ਸਿੰਘ ਰਿੰਕੂ, ਗੁਰਮੇਲ ਸਿੰਘ ਸਹੌਰ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ ।