ਪੁਲਿਸ ਨੇ ਗੁਦਾਮ ਵਿਚ ਡੰਪ ਕੀਤੀਆਂ 65 ਪੇਟੀਆਂ ਸ਼ਰਾਬ ਅਤੇ 4 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ 

ਜਗਰਾਓਂ 9 ਨਵੰਬਰ (ਅਮਿਤ ਖੰਨਾ) ਸੀਆਈਏ ਸਟਾਫ ਦੀ ਪੁਲਿਸ ਨੇ ਹਰਿਆਣਾ ਤੋਂ ਗੱਡੀਆਂ ਦੀ ਗੱਡੀਆਂ ਸਸਤੀ ਸ਼ਰਾਬ ਦੀ ਭਰ ਕੇ ਡੰਪ ਕਰਨ ਵਾਲੇ ਅਤੇ ਵੇਚਣ ਵਾਲੇ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ। ਗਿ੍ਫਤਾਰ ਗੈਂਗ ਪੰਜਾਬ ਭਰ ਵਿਚ ਵੱਡੇ ਪੱਧਰ ਤੇ ਸ਼ਰਾਬ ਤਸੱਕਰੀ ਕਰਦਾ ਸੀ। ਇਸ ਦੌਰਾਨ ਪੁਲਿਸ ਨੇ ਗੁਦਾਮ ਵਿਚ ਡੰਪ ਕੀਤੀਆਂ 65 ਪੇਟੀਆਂ ਸ਼ਰਾਬ ਅਤੇ 4 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ। ਜਦ ਕਿ 4 ਵਿਅਕਤੀ ਸ਼ਰਾਬ ਨਾਲ ਭਰੀਆਂ ਕਾਰਾਂ ਸਮੇਤ ਫਰਾਰ ਹੋ ਗਏ। ਇਨਾਂ੍ਹ ਸਾਰਿਆਂ 'ਤੇ ਪਹਿਲਾਂ ਵੀ ਮੋਗਾ, ਮਹਿਣਾ, ਅਜੀਤਵਾਲ, ਬਠਿੰਡਾ ਅਤੇ ਹੋਰ ਕਈ ਸ਼ਹਿਰਾਂ ਵਿਚ ਸ਼ਰਾਬ ਤਸਕਰੀ ਦੇ ਕਈ ਮੁਕੱਦਮੇ ਦਰਜ ਹਨ। ਪ੍ਰਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹੇ ਦੇ ਐੱਸਪੀ ਡੀ ਬਲਵਿੰਦਰ ਸਿੰਘ, ਡੀਐੱਸਪੀ ਡੀ ਅਨਿਲ ਭਨੋਟ ਨੇ ਦੱਸਿਆ ਕਿ ਜਗਰਾਓਂ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਪੇ੍ਮ ਸਿੰਘ ਨੂੰ ਸੂਚਨਾ ਮਿਲੀ ਕਿ ਮੋਗਾ ਜ਼ਿਲ੍ਹੇ ਦੇ ਦੋ ਪਿੰਡਾਂ ਦੇ ਰਹਿਣ ਵਾਲੇ ਨਾਮੀ ਸ਼ਰਾਬ ਤਸੱਕਰਾਂ ਵੱਲੋਂ ਜਗਰਾਓਂ ਦੇ ਪਿੰਡ ਕੋਠੇ ਰਾਹਲਾਂ ਨੂੰ ਜਾਂਦੀ ਸੜਕ 'ਤੇ ਵੱਡੀ ਮਾਤਰਾ ਵਿਚ ਸ਼ਰਾਬ ਡੰਪ ਕੀਤੀ ਹੋਈ ਹੈ। ਜਿਥੋਂ ਇਹ ਦੋਵੇਂ ਅੱਗੇ ਆਪਣੇ ਗੈਂਗ ਮੈਂਬਰਾਂ ਨਾਲ ਕਾਰਾਂ 'ਤੇ ਗਾਹਕਾਂ ਤਕ ਸ਼ਰਾਬ ਪਹੁੰਚਦੀ ਕਰ ਰਹੇ ਹਨ। ਇਸ 'ਤੇ ਇੰਸਪੈਕਟਰ ਪੇ੍ਮ ਸਿੰਘ ਨੇ ਸਬ-ਇੰਸਪੈਕਟਰ ਗੁਰਸੇਵਕ ਸਿੰਘ, ਏਐੱਸਆਈ ਰਣਧੀਰ ਸਿੰਘ, ਏਐੱਸਆਈ ਕਰਮਜੀਤ ਸਿੰਘ ਸਮੇਤ ਪੁਲਿਸ ਫੋਰਸ ਨਾਲ ਛਾਪਾ ਮਾਰਿਆ ਤਾਂ ਉਕਤ ਥਾਂ 'ਤੇ ਡੰਪ ਕੀਤੀ 65 ਪੇਟੀਆਂ ਸ਼ਰਾਬ ਹਰਿਆਣਾ ਮਾਰਕਾ ਜੁਗਨੀ ਸੌਫੀ ਅਤੇ ਮਾਰਕਾ ਫਸਟ ਚੁਆਇਸ ਬਰਾਮਦ ਹੋਈਆਂ। ਇਸ ਛਾਪਾਮਾਰੀ ਦੌਰਾਨ ਪੁਲਿਸ ਨੇ ਸੁਖਰਾਜ ਸਿੰਘ ਉਰਫ ਰਾਜੂ ਪੁੱਤਰ ਗੁਰਚਰਨ ਸਿੰਘ ਵਾਸੀ ਚੂਹੜਚੱਕ, ਸੁਖਦੇਵ ਸਿੰਘ ਉਰਫ ਪੱਪਾ ਪੁੱਤਰ ਜਗਰਾਜ ਸਿੰਘ ਵਾਸੀ ਇੰਦਗੜ੍ਹ, ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਪਾਲਾ ਸਿੰਘ ਵਾਸੀ ਸ਼ੇਰਪੁਰ ਕਲਾਂ, ਰਣਜੀਤ ਸਿੰਘ ਉਰਫ ਸੋਨੀ ਪੁੱਤਰ ਦਰਸ਼ਨ ਸਿੰਘ ਵਾਸੀ ਗਾਲਿਬ ਕਲਾਂ ਨੂੰ ਮੌਕੇ 'ਤੇ ਗਿ੍ਫਤਾਰ ਕਰਕੇ ਦੋ ਸ਼ਵਿਫਟ ਕਾਰਾਂ ਵੀ ਬਰਾਮਦ ਕੀਤੀਆਂ। ਜਦ ਕਿ ਕੇਵਲ ਸਿੰਘ ਉਰਫ ਬੱਬਰਾ ਪੁੱਤਰ ਦਰਸ਼ਨ ਸਿੰਘ ਵਾਸੀ ਜੱਸੋਵਾਲ, ਕੁਲਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਗਾਲਿਬ ਕਲਾਂ, ਪ੍ਰਗਟ ਸਿੰਘ ਵਾਸੀ ਸੀਲੋਆਣੀ, ਨਵਜੋਤ ਸਿੰਘ ਉਰਫ ਜੋਤੀ ਪੁੱਤਰ ਅਮਰੀਕ ਸਿੰਘ ਵਾਸੀ ਰਾਏਕੋਟ ਮੌਕੇ ਤੋਂ ਫਰਾਰ ਹੋ ਗਏ।