You are here

ਪਰਵਾਸੀਆਂ ਵੱਲੋਂ ਭਾਰਤ ਭੇਜੀ ਰਾਸ਼ੀ 23 ਫੀਸਦ ਤਕ ਘਟੇਗੀ- ਵਿਸ਼ਵ ਬੈਂਕ

ਵਾਸ਼ਿੰਗਟਨ, ਅਪ੍ਰੈਲ 2020 -(ਏਜੰਸੀ)-
ਆਲਮੀ ਬੈਂਕ ਨੇ ਅੱਜ ਕਿਹਾ ਕਿ ਵਿਦੇਸ਼ ਵਸੇ ਭਾਰਤੀਆਂ ਵੱਲੋਂ ਆਪਣੀ ਕਮਾਈ ਵਿੱਚੋਂ ਕੁਝ ਹਿੱਸਾ ਜਿਹੜਾ ਵਾਪਸ ਆਪਣੇ ਮੁਲਕ ਭੇਜਿਆ ਜਾਂਦਾ ਹੈ, ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਮੌਜੂਦਾ ਸਾਲ ਵਿੱਚ ਇਹ ਰਾਸ਼ੀ 23 ਫੀਸਦ ਦੇ ਨਿਘਾਰ ਨਾਲ ਘਟ ਕੇ 64 ਅਰਬ ਅਮਰੀਕੀ ਡਾਲਰ ਰਹਿ ਜਾਵੇਗੀ। ਪਿਛਲੇ ਸਾਲ ਇਹ ਅੰਕੜਾ 83 ਅਰਬ ਅਮਰੀਕੀ ਡਾਲਰ ਸੀ। ਇਹ ਦਾਅਵਾ ਆਲਮੀ ਬੈਂਕ ਨੇ ਆਪਣੀ ਇਕ ਰਿਪੋਰਟ ’ਚ ਕੀਤਾ ਹੈ।
ਵਿਸ਼ਵ ਬੈਂਕ ਨੇ ਕਿਹਾ ਕਿ ਮਹਾਮਾਰੀ ਤੇ ਮਗਰੋਂ ਲੌਕਡਾਊਨ ਕਰਕੇ ਦਰਪੇਸ਼ ਆਰਥਿਕ ਸੰਕਟ ਦੇ ਕਾਰਨ ਪਰਵਾਸੀ ਕਾਮਿਆਂ ਦਾ ਰੁਜ਼ਗਾਰ ਖੁੱਸਣ ਦੇ ਨਾਲ ਉਨ੍ਹਾਂ ਦੀਆਂ ਤਨਖਾਹਾਂ ’ਚ ਹੋਣ ਵਾਲੀ ਕਟੌਤੀ ਕਰਕੇ ਆਲਮੀ ਪੱਧਰ ’ਤੇ ਇਹ ਅੰਕੜਾ 20 ਫੀਸਦ ਤਕ ਡਿੱਗ ਸਕਦਾ ਹੈ।