ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਬੱਚਿਆਂ ਨੂੰ ਆਪਣੇ ਅਧਿਕਾਰਾਂ ਤੋਂ ਕਰਵਾਇਆ ਜਾਣੂੰ

ਜਗਰਾਓਂ 9 ਨਵੰਬਰ (ਅਮਿਤ ਖੰਨਾ) ਜਗਰਾਉਂ ਦੇ ਏ.ਡੀ.ਸੀ. ਅਤੇ ਐਸ.ਡੀ.ਐਮ. ਦੀਆਂ ਹਦਾਇਤਾਂ ਅਨੁਸਾਰ ਉਲੀਕੇ ਪ੍ਰੋਗਰਾਮ ਸੰਬੰਧੀ ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਿਿਵਦਆਰਥੀਆਂ ਨੂੰ ਸ਼ੋਸ਼ਲ ਸਾਇੰਸ ਵਿਭਾਗ ਦੇ ਮੁਖੀ ਿਿਮਸਜ਼ ਅਨੂਪ ਕੌਰ ਵੱਲੋਂ ਬੱਚਿਆਂ ਨੂੰ ਲੋਕਤੰਤਰ, ਵੋਟ ਦਾ ਅਧਿਕਾਰ ਅਤੇ ਬਿਨ੍ਹਾਂ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਚੋਣਾਂ ਹੋਣ ਸੰਬੰਧੀ ਇਕ ਗਤੀਵਿਧੀ ਕਰਵਾਈ। ਜਿਸ ਵਿਚ ਬੱਚਿਆਂ ਵੱਲੋਂ ਇਸਦੀ ਪੇਸ਼ਕਾਰੀ ਵਿਚ ਰੰਗੋਲੀ, ਪੋਸਟਰ ਅਤੇ ਭਾਸ਼ਣ ਆਦਿ ਕਰਵਾ ਸਾਰੇ ਹੀ ਬੱਚਿਆਂ ਨੂੰ ਇਸ ਪ੍ਰਤੀ ਜਾਣਕਾਰੀ ਦਿੱਤੀ। ਬੱਚਿਆਂ ਵੱਲੋਂ ਇਸਨੂੰ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੋਲਦਿਆਂ ਕਿਹਾ ਕਿ ਮੈਂ ਬੱਚਿਆਂ ਅਤੇ ਸੰਬੰਧਿਤ ਅਧਿਆਪਕ ਨੂੰ ਵਧਾਈ ਦਿੰਦੀ ਹਾਂ ਤਾਂ ਜੋ ਬੱਚੇ ਅਠਾਰਾਂ ਸਾਲ ਤੋਂ ਇਸ ਸਮਾਜ ਦੇ ਸੂਝਵਾਨ ਨਾਗਰਿਕ ਬਣ ਕੇ ਆਪਣੀ ਵੋਟ ਅਤੇ ਲੋਕਤੰਤਰ ਦੀ ਸ਼ਕਤੀ ਦਾ ਸਹੀ ਪ੍ਰਯੋਗ ਕਰ ਸਕਣਗੇ। ਸਾਨੂੰ ਬੱਚਿਆਂ ਨੂੰ ਉਹਨਾਂ ਦੇ ਬਣਦੇ ਅਧਿਕਾਰਾਂ ਤੋਂ ਹਮੇਸ਼ਾ ਸਮੇਂ-ਸਮੇਂ ਦੌਰਾਨ ਜਾਣੂੰ ਕਰਵਾਉਣਾ ਚਾਹੀਦਾ ਹੈ ਤਾਂ ਹੀ ਸਹੀ ਸਮਾਜ ਦੀ ਸਿਰਜਣਾ ਹੋ ਕੇ ਦੇਸ਼ ਤਰੱਕੀ ਦੇ ਰਾਹ ਤੇ ਚੱਲੇਗਾ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।