ਜ਼ਿਲ੍ਹਾ ਇੰਚਾਰਜ ਬਾਬਾ ਟੇਕ ਸਿੰਘ ਬਰਨਾਲਾ ਨੇ ਬਾਦਲ ਵੱਲੋਂ ਪਦਮ ਵਿਭੂਸ਼ਨ ਵਾਪਸ ਕਰਨ ਦੀ ਕੀਤੀ ਸ਼ਲਾਘਾ

ਮਹਿਲ ਕਲਾਂ /ਬਰਨਾਲਾ -ਦਸੰਬਰ  2020  (ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਦੇਖਦੇ ਹੋਏ ਜੋ ਦੇਸ਼ ਦਾ ਸਭ ਤੋਂ ਵੱਡਾ ਦੂਜਾ ਸਨਮਾਨ ਪਦਮ ਵਿਭੂਸ਼ਨ ਰਾਸ਼ਟਰਪਤੀ ਨੂੰ ਵਾਪਸ ਕਰ ਦਿੱਤਾ ਗਿਆ ਹੈ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਮੋਦੀ ਨੂੰ ਅਸਤੀਫਾ ਦੇ ਦੇਣਾ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਦੇ ਜ਼ਿਲ੍ਹਾ ਇੰਚਾਰਜ ਬਾਬਾ ਟੇਕ ਸਿੰਘ ਨੇ ਕਿਹਾ ਕਿ ਅਕਾਲੀ ਦਲ ਦਾ ਐਨ, ਡੀ ,ਏ ਚੋਂ ਬਾਈਕਾਟ ਕਰਨ ਤੇ ਸਾਬਤ ਕਰ ਦਿੱਤਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਕਿਸਾਨਾਂ ਦੀ ਭਲਾਈ ਅਤੇ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਕਿਸਾਨਾਂ ਦੀ ਹੈ ਅਤੇ ਰਹੇਗੀ। ਇਸ ਫੈਸਲੇ ਦੀ ਜ਼ਿਲ੍ਹਾ ਇੰਚਾਰਜ ਕੁਲਵੰਤ ਸਿੰਘ ਕੀਤੂ ਅਤੇ ਐਮ ਸੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਪੁਰਜ਼ੋਰ ਸ਼ਲਾਘਾ ਕੀਤੀ।ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਨ ਵਾਪਸ ਕਰਨ ਤੇ ਪਾਰਟੀ ਦੇ  ਵੱਖ-ਵੱਖ ਆਗੂਆਂ ਨੇ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਕੁਰਬਾਨੀਆਂ ਭਰੀ ਪਾਰਟੀ ਹੈ।ਜੋ ਕੁਰਬਾਨੀਆਂ ਦੇ ਕੇ ਕਿਸਾਨਾਂ ਨੇ ਹੀ ਬਣਾਈ ਹੈ। ਜਿਨ੍ਹਾਂ ਵਿੱਚ ਪਰਗਟ ਸਿੰਘ ਜਲੂਰ ,ਸੀਨੀਅਰ ਆਗੂ ਜਥੇਦਾਰ ਜਰਨੈਲ ਸਿੰਘ ਭੋਤਨਾ, ਪਰਗਟ ਸਿੰਘ ਲਾਡੀ ਜਲੂਰ,ਅਜੀਤ ਸਿੰਘ ਸੋਹੀ, ਗੋਰਖਾ ਸਿੰਘ ,ਅਕਾਲੀ ਆਗੂ ਗੁਰਤੇਜ ਸਿੰਘ ਸੋਹੀ,ਸਾਬਕਾ  ਸਰਪੰਚ ਮੋਹਣ ਸਿੰਘ,ਸਾਬਕਾ ਸਰਪੰਚ ਨਿਸ਼ਾਨ ਸਿੰਘ ਗਹਿਲ, ਬੀਬੀ ਜਸਵਿੰਦਰ ਕੌਰ ਠੁੱਲੀਵਾਲ ਆਦਿ ਆਗੂਆਂ ਨੇ ਸ਼ਲਾਘਾ ਕੀਤੀ।