ਠੰਡ ਅਤੇ ਧੁੰਦ ✍️ ਸਲੇਮਪੁਰੀ ਦਾ ਮੌਸਮਨਾਮਾ-

ਠੰਡ ਅਤੇ ਧੁੰਦ! 
ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨ ਖਿੱਤੇ ਪੰਜਾਬ 'ਚ ਮੁੱਖ ਤੌਰ 'ਤੇ ਮੌਸਮ ਸਾਫ਼ ਅਤੇ ਘੱਟੋ-ਘੱਟ ਪਾਰਾ 1°c ਤੋੰ 6°c ਦਰਮਿਆਨ ਰਹੇਗਾ। ਬੀਤੇ ਦਿਨਾਂ ਦੇ ਮੁਕਾਬਲੇ ਅਗਲੇ ਦਿਨੀਂ ਠੰਡ 'ਚ ਮੁੜ ਵਾਧਾ ਵੇਖਿਆ ਜਾਵੇਗਾ, ਹਵਾਵਾਂ ਦਾ ਵਹਾਅ ਹੌਲੀ ਰਹੇਗਾ, ਜਿਸ ਕਾਰਨ ਧੁੰਦ ਬਣਨ ਲਈ ਮੌਸਮ ਮੁਫ਼ੀਦ ਰਹੇਗਾ।
 ਪੰਜਾਬ ਦੇ ਕਈ ਜਿਲ੍ਹਿਆਂ 'ਚ ਵੱਡੇ ਪੱਧਰ 'ਤੇ ਸੰਘਣੀ ਧੁੰਦ ਪੈਣ ਦੀ ਉਮੀਦ ਹੈ, ਖਾਸਕਰ ਮਾਝੇ-ਦੁਆਬੇ' ਚ ਜੋਕਿ 26 ਦਸੰਬਰ ਸਵੇਰ ਤੱਕ ਜਾਰੀ ਰਹਿ ਸਕਦੀ ਹੈ। ਇਸ ਦੌਰਾਨ ਪੰਜਾਬ 'ਚ ਫਿਰ ਧੁੰਦ ਅਤੇ ਧੁੰਦ ਦੇ ਬੱਦਲਾਂ ਕਾਰਨ 1-2 ਕੋਲਡ ਡੇਅ ਲੱਗ ਸਕਦੇ ਹਨ।
26 ਦਸੰਬਰ ਸ਼ਾਮ ਤੋਂ ਪੱਛਮੀ ਸਿਸਟਮ ਦਾ ਹਲਕਾ ਅਸਰ ਸ਼ੁਰੂ ਹੋ ਜਾਵੇਗਾ 27 ਅਤੇ 28 ਦਸੰਬਰ ਨੂੰ ਪੰਜਾਬ 'ਚ ਹਲਕੀ/ਦਰਮਿਆਨੀ ਬਾਰਿਸ਼ ਦੀ ਆਸ ਬੱਝ ਰਹੀ ਹੈ, ਜਿਸ ਦਾ ਮੁੱਖ ਅਸਰ ਓੁੱਤਰ-ਪੂਰਬੀ ਜਿਲ੍ਹਿਆਂ 'ਚ ਰਹਿੰਦਾ ਜਾਪ ਰਿਹਾ ਹੈ। ਮੀਂਹ ਦੇ ਨਾਲ ਸ਼ੀਤ ਲਹਿਰ ਵਾਪਸੀ ਕਰ ਸਕਦੀ ਹੈ ਅਤੇ ਦਸੰਬਰ ਅੰਤ ਵਿਚ ਚੰਗੀ ਠੰਡ ਹੋਣ ਦੀ ਸੰਭਾਵਨਾ ਬੱਝ ਰਹੀ ਹੈ।
ਫ਼ਤਹਿਗੜ੍ਹ ਸਾਹਿਬ,ਚਮਕੌਰ ਸਾਹਿਬ ਅਤੇ ਦਿੱਲੀ ਵੱਲ ਵੀ ਕੁਝ ਇਹੋ ਜਿਹੇ ਹੀ ਹਾਲਾਤ ਰਹਿਣਗੇ।
ਧੰਨਵਾਦ ਸਹਿਤ। 
ਪੇਸ਼ਕਸ਼ -
 ਸੁਖਦੇਵ ਸਲੇਮਪੁਰੀ 
23 ਦਸੰਬਰ, 2020