ਸਰਪੰਚ ਸਰਬਜੀਤ ਸਿੰਘ ਖੈਹਿਰਾ ਸ਼ੇਰਪੁਰ ਕਲਾਂ ਨੂੰ ਗਹਿਰਾ ਸਦਮਾ,ਪਿਤਾ ਦਾ ਦਿਹਾਂਤ

ਜਗਰਾਓਂ /ਸਿੱਧਵਾਂ ਬੇਟ, ਦਸੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )- 

ਸ਼ੇਰ ਕਲਾਂ ਦੇ ਸਰਪੰਚ ਸਰਬਜੀਤ ਸਿੰਘ ਖਹਿਰਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਮਲਕੀਤ ਸਿੰਘ(78) ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਸਰਦਾਰ ਮਲਕੀਤ ਸਿੰਘ ਖਹਿਰਾ ਆਪਣੇ ਛੋਟੇ ਬੇਟੇ ਗੁਰਜਿੰਦਰ ਸਿੰਘ ਕੋਲ ਕਨੇਡਾ ਦੇ ਸ਼ਹਿਰ ਕੈਲਗਰੀ ਰਹਿੰਦੇ ਸਨ।ਮਲਕੀਤ ਸਿੰਘ ਕੁਝ ਦਿਨਾਂ ਤੋਂ ਬਿਮਾਰ ਰਹਦੇ ਸਨ  ਉਪਰੰਤ ਬੀਤੀ ਕੱਲ  ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਕਨੇਡਾ ਰਚੀ ਉਨ੍ਹਾਂ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਏਸ ਸਮੇਂ ਪਿੰਡ ਸ਼ੇਰਪੁਰ ਕਲਾਂ ਦੇ ਸਰਪੰਚ ਸਰਬਜੀਤ ਸਿੰਘ ਨਾਲ ਦੁੱਖ ਦੀ ਘੜੀ ਵਿੱਚ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਕਾਂਗਰਸ ਪ੍ਰਧਾਨ ਲੁਧਿਆਣਾ ਜਿਲ੍ਹਾ ਕਰਨਜੀਤ ਸਿੰਘ ਸੋਨੀ ਗਾਲਿਬ, ਚੇਅਰਮੈਨ ਮਲਕੀਤ ਸਿੰਘ ਦਾਖਾ, ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ, ਸਰਪੰਚ ਜਗਦੀਸ਼ ਚੰਦ ਸ਼ਰਮਾ ਗਾਲਿਬ ਰਣ ਸਿੰਘ, ਸਰਪੰਚ ਕਰਨੈਲ ਸਿੰਘ ਅਮਰਗੜ੍ਹ ਕਲੇਰ, ਸਰਪੰਚ ਗੁਰਪ੍ਰੀਤ ਸਿੰਘ ਪੀਤਾ ਗਾਲਿਬ ਖੁਰਦ, ਸਾਬਕਾ ਸਰਪੰਚ ਹਰਦੇਵ ਸਿੰਘ ਸਿਵੀਆ, ਸਾਬਕਾ ਸਰਪੰਚ ਹਰਜਿੰਦਰ ਸਿੰਘ ਸ਼ੇਰਪੁਰ ਕਲਾਂ, ਡਾਕਟਰ ਹਰਚਰਨ ਸਿੰਘ ਤੂਰ, ਸੁਰਜੀਤ ਸਿੰਘ, ਜੈਮਲ ਸਿੰਘ ਸੋਹੀ,ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ