You are here

ਦੋਰਾਹਾ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਸਵੈ-ਰੋਜ਼ਗਾਰ ਲਈ ਲੋਨ ਮੇਲਾ ਆਯੋਜਿਤ

142 ਪ੍ਰਾਰਥੀਆਂ ਵੱਲੋਂ ਸਵੈ-ਰੋਜਗਾਰ ਅਪਣਾਉਣ ਲਈ ਕੀਤਾ ਗਿਆ ਅਪਲਾਈ

ਦੋਰਾਹਾ/ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਸੰਦੀਪ ਕੁਮਾਰ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜਗਾਰ ਦੇ ਤਹਿਤ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਜਿਲ੍ਹਾ ਲੀਡ ਬੈਂਕ ਪੰਜਾਬ ਐਂਡ ਸਿੰਧ ਬੈਂਕ ਦੇ ਸਹਿਯੋਗ ਨਾਲ ਅੱਜ ਸਵੈ ਰੋਜਗਾਰ ਲਈ ਲੋਨ ਮੇਲਾ ਆਯੋਜਿਤ ਕੀਤਾ ਗਿਆ। ਇਸ ਲੋਨ ਦੌਰਾਨ ਵੱਖ-ਵੱਖ ਬੈਂਕਾਂ ਅਤੇ ਰੋਜ਼ਗਾਰ ਨਾਲ ਸਬੰਧਤ ਵਿਭਾਗਾਂ ਵੱਲੋਂ ਸ਼ਿਰਕਤ ਕੀਤੀ ਗਈ। ਲੋਨ ਮੇਲੇ ਦੌਰਾਨ 142 ਪ੍ਰਾਰਥੀਆਂ ਵੱਲੋਂ ਸਵੈ-ਰੋਜਗਾਰ ਅਪਣਾਉਣ ਲਈ ਬਿਨੈ ਪੱਤਰ ਅਪਲਾਈ ਕੀਤੇ ਗਏ। ਉਪ-ਮੰਡਲ ਮੈਜਿਸਟ੍ਰੇਟ ਪਾਇਲ ਸ.ਮਨਕੰਵਲ ਸਿੰਘ ਚਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੋਨ ਮੇਲੇ ਦੌਰਾਨ ਪੰਜਾਬ ਨੈਸਨਲ ਬੈਂਕ, ਯੂਨੀਅਨ ਬੈਂਕ ਆਫ ਇੰਡੀਆ ਪੰਜਾਬ ਐਂਡ ਸਿੰਧ ਬੈਂਕ, ਐਚ.ਡੀ.ਐਫ.ਸੀ., ਐਸ.ਬੀ.ਆਈ., ਆਈ.ਸੀ.ਆਈ.ਸੀ.ਆਈ ਅਤੇ ਬੈਂਕ ਆਫ ਇੰਡੀਆਂ ਤੋਂ ਇਲਾਵਾ ਜਿਲ੍ਹਾ ਉਦਯੋਗ ਕੇਂਦਰ, ਮੱਛੀ ਪਾਲਣ, ਡੇਅਰੀ ਵਿਕਾਸ, ਬਾਗਬਾਨੀ, ਪਸੂ਼ ਪਾਲਣ, ਐਸ.ਸੀ. ਕਾਰਪੋਰੇਸ਼ਨ, ਅਤੇ ਬੀ.ਸੀ. ਕਾਰਪੋਰੇਸ਼ਨ, ਆਦਿ ਸਵੈ- ਰੋਜਗਾਰ ਵਿਭਾਗਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਸਵੈ-ਰੋਜਗਾਰ/ਲੋਨ ਮੇਲੇ ਨੂੰ ਸਫਲ ਬਣਾਉਣ ਅਤੇ ਪ੍ਰਾਥੀਆਂ ਨੂੰ ਸਵੈ ਰੋਜਗਾਰ/ਲੋਨ ਮੇਲੇ ਦੀ ਜਾਣਕਾਰੀ ਦੇਣ ਲਈ ਜੀ.ਓ.ਜੀ. ਸਮਰਾਲਾ ਅਤੇ ਮਾਛੀਵਾੜਾ ਬਲਾਕ ਵੱਲੋਂ ਵਿਸੇਸ਼ ਯੋਗਦਾਨ ਪਾਇਆ ਗਿਆ। ਡਿਪਟੀ ਡਾਇਰੈਕਟਰ, ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਸ੍ਰੀਮਤੀ ਮਿਨਾਕਸੀ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਇਸ ਸਵੈ-ਰੋਜਗਾਰ/ਲੋਨ ਮੇਲੇ ਵਿੱਚ ਲਗਭਗ 228 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ ਅਤੇ ਸਵੈ ਰੋਜਗਾਰ/ਲੋਨ ਮੇਲੇ ਵਿੱਚ ਹਾਜਰ ਹੋਈਆਂ ਬੈਕਾਂ ਪੰਜਾਬ ਨੈਸਨਲ ਬੈਂਕ,ਯੂਨੀਅਨ ਬੈਂਕ ਆਫ ਇੰਡੀਆ ਪੰਜਾਬ ਐਂਡ ਸਿੰਧ ਬੈਂਕ, ਐਚ.ਡੀ.ਐਫ.ਸੀ., ਐਸ.ਬੀ.ਆਈ., ਆਈ.ਸੀ.ਆਈ.ਸੀ.ਆਈ ਅਤੇ ਬੈਂਕ ਆਫ ਇੰਡੀਆਂ, ਤੇ ਜਿਲ੍ਹਾ ਉਦਯੋਗ ਕੇਂਦਰ, ਮੱਛੀ ਪਾਲਣ, ਡੇਅਰੀ ਵਿਕਾਸ, ਬਾਗਬਾਨੀ, ਪਸੂ਼ ਪਾਲਣ, ਐਸ.ਸੀ. ਕਾਰਪੋਰੇਸ਼ਨ, ਅਤੇ ਬੀ.ਸੀ. ਕਾਰਪੋਰੇਸ਼ਨ, ਆਦਿ ਵਿਭਾਗਾ ਕੋਲ ਲੱਗਭੱਗ 142 ਪ੍ਰਾਰਥੀਆਂ ਵੱਲੋਂ ਸਵੈ-ਰੋਜਗਾਰ ਅਪਣਾਉਣ ਲਈ ਬਿਨੈ ਪੱਤਰ ਅਪਲਾਈ ਕੀਤੇ ਗਏ। ਰੋਜਗਾਰ ਉਤਪੱਤੀ ਅਤੇ ਸਿਖਲਾਈ ਅਫਸਰ, ਲੁਧਿਆਣਾ ਹਰਪ੍ਰੀਤ ਸਿੰਘ ਸਿੱਧੂ, ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦੇ ਡਿਪਟੀ ਸੀ.ਈ.ਓ. ਨਵਦੀਪ ਸਿੰਘ ਵੱਲੋਂ ਸਵੈ ਰੋਜਗਾਰ/ਲੋਨ ਮੇਲੇ ਵਿੱਚ ਹਾਜਰ ਹੋਏ ਪ੍ਰਾਰਥੀਆਂ ਨੂੰ ਆਤਮ ਨਿਰਭਰ ਹੋਣ ਲਈ ਸਵੈ-ਰੋਜਗਾਰ/ਆਪਣਾ ਕਿੱਤਾ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਸਵੈ ਰੋਜਗਾਰ/ਲੋਨ ਮੇਲੇ ਵਿੱਚ ਹਾਜਰ ਹੋਈਆਂ ਬੈਕਾਂ ਅਤੇ ਵਿਭਾਗਾਂ ਨੂੰ ਅਪੀਲ ਕੀਤੀ ਕਿ ਪ੍ਰਾਰਥੀਆਂ ਵੱਲੋਂ ਸਵੈ ਰੋਜਗਾਰ ਲਈ ਅਪਲਾਈ ਕੀਤੇ ਲੋਨ ਜਲਦ ਤੋਂ ਜਲਦ ਪਾਸ ਕਰਵਾਏ ਜਾਣ ਤਾਂ ਜੋ ਪ੍ਰਾਰਥੀਆਂ ਵੱਲੋਂ ਆਪਣਾ ਕਿੱਤਾ ਅਪਣਾਇਆ ਜਾ ਸਕੇ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜਗਾਰ ਤਹਿਤ ਪ੍ਰਾਰਥੀਆਂ ਨੂੰ ਰੋਜਗਾਰ ਮਹੁੱਈਆ ਕਰਵਾਇਆ ਜਾ ਸਕੇ ਅਤੇ ਇਸ ਮਿਸ਼ਨ ਨੂੰ ਸਫਲ ਬਣਾਇਆ ਜਾ ਸਕੇ।