ਬਾਣੀ ਦੇ ਅਰਥਾਂ ਉੱਪਰ ਉੱਠੇ ਸਵਾਲ ਦਾ ਜੁਆਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ 

ਸ਼ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਨੇ , ਭਾਈ ਗੁਰਦਾਸ ਜੀ ਦੀ 49 ਵੀਂ ਵਾਰ ਨੂੰ ਰੱਦ ਕੀਤਾ ? 

ਤੇਜਿੰਦਰ ਸਿੰਘ ਬੱਗਾ ਵੱਲੋਂ ਵਾਹਿਗੁਰੂ ਸ਼ਬਦ ਦੇ ਕੀਤੇ ਅਰਥਾਂ ਤੋਂ ਬਾਅਦ , ਦਿੱਲੀ ਮਨਿਉਰਿਟੀ ਕਮਿਸ਼ਨ ਦਿੱਲੀ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਵਾਹਿਗੁਰੂ ਸ਼ਬਦ ਦੇ ਅਰਥ ਸਮਝਾਉਣ ਲਈ ਕਿਹਾ ਸੀ ! ਉਸ ਤੋਂ ਬਾਅਦ ਦੋਨਾ ਕਮੇਟੀਆਂ ਨੇ ਵਾਹਿਗੁਰੂ ਸ਼ਬਦ ਦੇ ਅਰਥ ਇਸ ਤਰਾਂ ਕਰਕੇ ਭੇਜੇ ਹਨ ਜੋ ਹੇਠਾਂ ਦੇਖ ਸਕਦੇ ਹੋ ! 

ਜਦੋਂ ਕਿ ਭਾਈ ਗੁਰਦਾਸ ਦੀਆਂ ਵਾਰਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਹੈ ਅਤੇ ਭਾਈ ਗੁਰਦਾਸ ਜੀ ਵੱਲੋਂ ਆਪਣੀ ਵਾਰ ਵਿੱਚ ਵਾਹਿਗੁਰੂ ਸ਼ਬਦ ਦੇ ਅਰਥ ਉਸੇ ਤਰਾਂ ਹੀ ਕੀਤੇ ਹਨ ਜਿਵੇਂ ਤੇਜਿੰਦਰ ਸਿੰਘ ਬੱਗਾ ਨੇ ਕੀਤੇ ਹਨ ? 

49

ਸਤਿਜੁਗ ਸਤਿਗੁਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੈ ॥

ਦੁਆਪਰ ਸਤਿਗੁਰ ਹਰੀਕ੍ਰਿਸ਼ਨ ਹਾਹਾ ਹਰਿ ਹਰਿ ਨਾਮ ਧਿਆਵੈ ॥

ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ ॥

ਕਲਿਜੁਗ ਨਾਨਕ ਗੁਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ ॥

ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚ ਜਾਇ ਸਮਾਵੈ ॥

ਚਾਰੋਂ ਅਛਰ ਇਕ ਕਰ ਵਾਹਿਗੁਰੂ ਜਪ ਮੰਤ੍ਰ ਜਪਾਵੈ ॥

ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ ॥49॥1॥

 

ਪਹਿਲਾਂ ਹੀ ਸਿੱਖ ਆਪੋ ਆਪਣੇ ਤਰੀਕੇ ਨਾਲ ਕਿਹੜੀ ਬਾਣੀ ਅਤੇ ਕਿਵੇਂ ਪੜੀ ਜਾਵੇ ਅਤੇ ਅਰਥ ਕੀ ਹਨ ਉਪਰ ਆਪਸ ਵਿੱਚ ਮਤਭੇਦ ਰਖਦੇ ਹਨ ਪਰ ਹੁਣ ਸਵਾਲ ਇਹ ਉੱਠਦਾ ਹੈ ਜੇਕਰ ਮਨਿਓਰਿਟੀ ਕਮਿਸ਼ਨ , ਭਗਤ ਬਾਣੀ , ਭੱਟਾਂ ਦੇ ਸਵਯੀਏ , ਰਾਗ ਮਾਲਾ , ਭਾਈ ਗੁਰਦਾਸ ਦੀਆਂ ਵਾਰਾਂ ਅਤੇ ਦਸਮ ਗ੍ਰੰਥ ਵਿੱਚ ਦਰਜ ਬਾਣੀਆ ਦੇ ਅਰਥ ਸਮਝਾਉਣ ਲਈ ਕਹੇਗਾ ਤਾਂ ਦੋਨੋ ਕਮੇਟੀਆਂ ਇਸੇ ਤਰਾਂ ਜੁਆਬ ਦੇ ਕੇ ਰੱਦ ਕਰਨਗੀਆਂ ? 

ਜਿਕਰਯੋਗ ਹੈ ਸਿੱਖ ਪੰਥ ਵਿੱਚ ਪਸੌੜੀਆ ਸੰਪਰਦਾ ਤੋਂ ਲੈ ਕੇ ਹੁਣ ਤੱਕ , ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ , ਭਗਤ ਬਾਣੀ , ਭੱਟਾ ਦੇ ਸਵਯੀਏ , ਰਾਗਮਾਲਾ , ਭਾਈ ਗੁਰਦਾਸ ਦੀਆਂ ਵਾਰਾ ਅਤੇ ਦਸਮ ਗ੍ਰੰਥ ਉਪਰ ਸਵਾਲ ਉਠ ਰਹੇ ਹਨ ? 

ਅਖੰਡ ਕੀਰਤਨੀ ਜੱਥਾ ਰਾਗਮਾਲਾ ਨੂੰ ਮੁਕੰਮਲ ਤੌਰ ਤੇ ਰੱਦ ਕਰਦਾ ਹੈ  ਅਤੇ  ਸਿੱਖ ਮਿਸ਼ਨਰੀ ਦਸਮ ਗ੍ਰੰਥ ਨੂੰ ਮੁਕੰਮਲ ਤੌਰ ਤੇ  ਰੱਦ ਕਰ ਰਹੇ ਹਨ ? 

ਇੱਕ ਗੱਲ ਤਾਂ ਵਧੀਆ ਵੀ ਹੋ ਗਈ ਹੈ , ਦੋਨੋ ਕਮੇਟੀਆਂ ਸਿੱਖਾਂ ਦੇ ਸੰਜੀਦਾ ਧਾਰਮਕ ਮਸਲਿਆਂ ਤੇ ਚੁੱਪਧਾਰੀ ਬੈਠੀਆਂ ਸਨ , ਹੁਣ ਲੱਗਦਾ ਸਿੱਖਾਂ ਦੇ ਮਸਲੇ , ਮਨਿਓਰਿਟੀ ਕਮਿਸ਼ਨ ਹੀ ਹੱਲ ਕਰਵਾਏਗਾ ? 
ਨੋਟ ਇਸ ਸਾਰੇ ਮਸਲੇ ਉਪਰ ਤੁਸੀਂ ਵੀ ਆਪਣਾ ਪ੍ਰਤੀਕਰਮ ਜ਼ਰੂਰ ਦਿਓ। ਇਸ ਪ੍ਰਤੀ ਆਪਣੀ ਲਿਖਤ ਭੇਜਣ ਲਈ ਈਮੇਲ janshaktipaper@gmail.com ਜਾ ਵ੍ਹਟਸਐਪ 00919878523331 ਦੀ ਵਰਤੋਂ ਕਰੋ । ਭੁਲਾ ਚੁੱਕਾ ਦੀ ਖਿਮਾਂ। ਅਮਨਜੀਤ ਸਿੰਘ ਖਹਿਰਾ ਮੁੱਖ ਸੰਪਾਦਕ