ਗਾਲਿਬ ਰਣ ਸਿੰਘ'ਚ ਨਸਿਆਂ ਖਿਲਾਫ ਮੀਟਿੰਗ ਕੀਤੀ ਗਈ,ਜਨਤਾ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਪੁਲਸ ਨੂੰ ਦੇਵੇ:ਥਾਣਾ ਮੁੱਖੀ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਪਿੰਡ ਜਾ ਕੇ ਲੋਕਾਂ ਨੂੰ ਨਸ਼ਿਆਂ ਸਬੰਧੀ ਜਾਗੂਰਕ ਕਰਨ ਦੀ ਮੁਹਿੰਮ ਤਹਿਤ ਪਿੰਡ ਗਾਲਿਬ ਰਣ ਸਿੰਘ ਵਿਖੇ ਨਸ਼ਿਆਂ ਖਿਲਾਫ ਮੀਟਿੰਗ ਕੀਤੀੌ ਗਈ। ਜਿਸ ਵਿਚ ਪੁਲਿਸ ਥਾਣਾ ਸਦਰ ਦੇ ਐਸ,ਐਚ.ੳ.ਕਿੱਕਰ ਸਿੰਘ ਅਤੇ ਗਾਲਿਬ ਚੌਕੀ ਦੇ ਇੰਚਾਰਜ ਰਾਜਵਰਿੰਦਰਪਾਲ ਸਿੰਘ ਵਿਸ਼ੇਸ਼ ਤੌਰ ਤੇ ਪੱੁਜੇ।ਇਸ ਸਮੇ ਐਸ.ਐਚ.ੳ ਕਿੱਕਰ ਸਿੰਘ ਨੇ ਕਿਹਾ ਕਿ ਨਸ਼ਾ ਦੀ ਅਦਾਤ ਬਹੁਤ ਬੁਰੀ ਹੈ ਤੇ ਲੋਕਾਂ ਨੂੰ ਨਸ਼ਾਂ ਦਾ ਧੰਦਾ ਕਰਨ ਵਾਲੇ ਲੋਕਾਂ ਦੀ ਸੂਚਨਾ ਦੇਣ ਦੀ ਅਪੀਲ ਕੀਤੀ।ਥਾਣਾ ਮੱੁਖੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਜਿਸ ਤਹਿਤ ਸ਼ਹਿਰਾਂ ਤੇ ਪਿੰਡਾਂ ਵਿੱਚ ਨਸ਼ੇ ਨੂੰ ਖਤਮ ਕਰਨਾ ਹੈ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਇਲਾਕੇ ਵਿੱਚ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਪੁਲਸ ਮੁਲਾਜ਼ਮ ਉਨ੍ਹਾਂ ਸਮੱਗਲਰਾਂ ਦਾ ਸਾਥ ਦਿੰਦਾ ਹੈ ਤਾਂ ਉਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ।ਇਸ ਸਮੇ ਸਰਪੰਚ ਜਗਦੀਸ਼ ਚੰਦ ਸ਼ਰਮਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਛਡਣਾ ਤਿਆਰ ਹੈ ਉਸ ਦਾ ਸਾਰਾ ਖਰਚ ਫਰੀ ਕੀਤਾ ਜਾਵੇਗਾ ਤੇ ਸਰਪੰਚ ਜਗਦੀਸ਼ ਚੰਦ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਸਮੇ ਪੰਚ ਨਿਰਮਲ ਸਿੰਘ,ਪੰਚ ਰਣਜੀਤ ਸਿੰਘ,ਪੰਚ ਹਰਮਿੰਦਰ ਸਿੰਘ,ਪੰਚ ਜਸਵਿੰਦਰ ਸਿੰਘ,ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਤਾਜ ਸਿੰਘ,ਖਜਨਾਚੀ ਕੁਲਵਿੰਦਰ ਸਿੰਘ,ਸੁਸਇਟੀ ਦੇ ਪ੍ਰਧਾਂਨ ਜਸਵਿੰਦਰ ਸਿੰਘ ਬੱੱਗਾ,ਬਲਦੇਵ ਸਿੰਘ ਫੌਜੀ,ਗੁਰਚਰਨ ਸਿੰਘ,ਆਦਿ ਹਾਜ਼ਰ ਸਨ।