ਐਸ. ਡੀ. ਐਮ. ਜੀ ਅਗਵਾਈ ਹੇਠ ਮਿਸ਼ਨ ਫਤਹਿ ਤਹਿਤ ਸਮਾਗਮ ਦਾ ਆਯੋਜਨ

ਕਰੋਨਾ ਮਹਾਂਮਾਰੀ ਦੌਰਾਨ ਅਹਿਮ ਭੂਮਿੰਕਾ ਨਿਭਾਉਣ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ

ਜਗਰਾਉਂ/ਲੁਧਿਆਣਾ, ਜੁਲਾਈ 2020 ( ਸਤਪਾਲ ਸਿੰਘ ਦੇਹਰਕਾ/ਚਰਨਜੀਤ ਸਿੰਘ ਚੰਨ/ ਮਨਜਿੰਦਰ ਗਿੱਲ )-ਪੰਜਾਬ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮ ਮਿਸ਼ਨ ਫਤਿਹ ਤਹਿਤ ਸਬ ਡਵੀਜ਼ਨ ਪੱਧਰ ਦਾ ਸਮਾਗਮ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਜਗਰਾਉਂ ਵਿਖੇ ਕਰਵਾਇਆ ਗਿਆ। ਜਿਸ ਵਿੱਚ  ਨਰਿੰਦਰ ਸਿੰਘ ਧਾਲੀਵਾਲ ਉਪ ਮੰਡਲ ਮੈਜਿਸਟਰੇਟ, ਜਗਰਾਉਂ ਅਤੇ ਕਰਨਜੀਤ ਸਿੰਘ ਸੋਨੀ ਗਾਲਿਬ ਪ੍ਰਧਾਨ ਜ਼ਿਲ੍ਹਾ ਕਾਂਗਰਸ ਲੁਧਿਆਣਾ (ਦਿਹਾਤੀ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਐਸ. ਡੀ. ਐਮ. ਧਾਲੀਵਾਲ ਨੇ ਸਬ ਡਵੀਜ਼ਨ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਡਿਊਟੀ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੀ ਸਲਾਘਾ ਕੀਤੀ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ। ਉਨ੍ਹਾਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਕਵਿਤਾ ਮਿਸ਼ਨ ਫਤਹਿ ਦਾ ਨਾਅਰਾ ਲਾਈਏ, ਸੁਣਾਈ ਅਤੇ ਮਾਸਕ ਬੰਨ੍ਹਣ ਦਾ ਤਰੀਕਾ ਵੀ ਦੱਸਿਆ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਲੋਕਾਂ ਨੂੰ ਪ੍ਰਹੇਜ਼ ਕਰਨਾ ਚਾਹੀਦਾ ਹੈ ਨਾ ਕਿ ਇਸ ਤੋਂ ਡਰਨ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਬਿਨ੍ਹਾਂ ਕੰਮ ਘਰ ਤੋਂ ਬਾਹਰ ਨਾ ਨਿਕਲਣ, ਸਮਾਗਮਾਂ ਵਿੱਚ ਜ਼ਿਆਦਾ ਇਕੱਠ ਨਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੋਨੀ ਗਾਲਿਬ ਨੇ ਪੰਜਾਬ ਸਰਕਾਰ ਵੱਲੋਂ ਕੋਵਿਡ 19 ਮਹਾਂਮਾਰੀ ਤੋਂ ਬਚਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ, ਉਥੇ ਪ੍ਰਸ਼ਾਸਨ ਵੱਲੋਂ ਸਬ ਡਵੀਜ਼ਨ ਜਗਰਾਉਂ ਵਿੱਚ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਨਾ, ਪਾਸ ਜਾਰੀ ਕਰਨੇ ਆਦਿ ਕੰਮਾਂ ਦੀ ਸਰਾਹਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ ਦੇ ਨਾਲ-ਨਾਲ ਡਾਕਟਰਾਂ ਅਤੇ ਸਫਾਈ ਕਾਮਿਆਂ ਨੇ ਵੀ ਕੋਰੋਨਾ ਮਹਾਂਮਾਰੀ ਦੌਰਾਨ ਵੱਧ ਚੜ੍ਹ ਕੇ ਯੋਗਦਾਨ ਪਾਇਆ ਹੈ। ਇਸ ਮੌਕੇ ਮਨਮੋਹਨ ਕੁਮਾਰ ਤਹਿਸੀਲਦਾਰ, ਜਗਰਾਉਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਉਹ ਕੋਰੋਨਾ ਮਹਾਂਮਾਰੀ ਦੌਰਾਨ ਡਿਊਟੀ ਨੂੰ ਆਪਣਾ ਫਰਜ਼ ਸਮਝ ਕੇ ਕਰਨਗੇ। ਇਸ ਮੌਕੇ ਕੋਰੋਨਾ ਮਹਾਂਮਾਰੀ ਦੌਰਾਨ ਸਬ ਡਵੀਜ਼ਨ ਵਿੱਚ ਸਾਥ ਦੇਣ ਵਾਲੇ ਅਧਿਕਾਰੀਆ/ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ। ਸਮਾਗਮ ਦੌਰਾਨ ਬੁਲਾਰਿਆਂ ਜੋਗਿੰਦਰ ਸਿੰਘ,ਇੰਦੂ ਬਾਲਾ ਟੀਚਰ, ਡਾ: ਸੁਖਦੀਪ ਕੌਰ, ਕੈਪਟਨ ਨਰੇਸ਼ ਵਰਮਾ ਨੇ ਜਿੱਥੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਉਪਾਅ ਸਮਾਗਮ ਚ ਸਾਂਝੇ ਕੀਤੇ, ਉਥੇ ਸਿਵਲ ਪ੍ਰਸ਼ਾਸਨ ਵੱਲੋਂ ਪਿਛਲੇ ਸਮੇਂ ਦੌਰਾਨ ਲੋਕਾਂ ਦੀ ਕੀਤੀ ਮਦਦ ਦੀ ਵੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਸਿਰਫ਼ ਮਾਸਕ ਪਹਿਨਣ ਨਾਲ ਹੀ ਇਹ ਬਿਮਾਰੀ ਤੇ ਜਿੱਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ, ਸਗੋਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਅਤੇ ਵਾਰ-ਵਾਰ ਹੱਥਾਂ ਨੂੰ ਸਾਬਣ ਨਾਲ ਧੋਣ ਨਾਲ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਗਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰ ਸਤਪਾਲ ਸਿੰਘ ਦੇਹੜਕਾ ਨੇ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਜਿੱਥੇ ਪ੍ਰਹੇਜ ਰੱਖਣਾ ਜਰੂਰੀ ਹੈ, ਉਥੇ ਧਰਤੀ ਨੂੰ ਬਚਾਉਣ ਲਈ ਵੱਡੀ ਪੱਧਰ ਤੇ ਰੁੱਖ ਲਗਾਉਣਾ ਵੀ ਲਾਜਮੀ ਹੈ। ਉਨ੍ਹਾਂ ਹਾਜ਼ਰੀਨ ਨੂੰ ਇੱਕ ਪਿੰਡ, ਇੱਕ ਵਾਰਡ, ਇੱਕ ਪਾਰਕ ਦੀ ਮੁਹਿੰਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਹਰੀਸ਼ ਕੁਮਾਰ ਨਾਇਬ ਤਹਿਸੀਲਦਾਰ ਸਿੱਧਵਾਂ ਬੇਟ, ਡਾ: ਸੁਰਿੰਦਰ ਸਿੰਘ, ਰਵਿੰਦਰ ਸਰਭਵਾਲ ਪ੍ਰਧਾਨ ਬਲਾਕ ਕਾਂਗਰਸ ਜਗਰਾਉਂ ਸ਼ਹਿਰੀ, ਅਨਮੋਲ ਗੁਪਤਾ, ਕਰਮਜੀਤ ਸਿੰਘ ਕੈਂਥ, ਸਤਿੰਦਰਜੀਤ ਸਿੰਘ ਤਤਲਾ, ਅਮਨਜੀਤ ਸਿੰਘ ਖਹਿਰਾ, ਅਮਨ ਕਪੂਰ ਬੌਬੀ, ਹਰਨਰਾਇਣ ਸਿੰਘ ਮੱਲੇਆਣਾ, ਸੁਖਦੇਵ ਸਿੰਘ ਰੰਧਾਵਾ ਈਓ, ਬੇਅੰਤ ਸਿੰਘ ਏ.ਐਫ.ਐਸ.ਓ, ਗੁਰਮਤਪਾਲ ਸਿੰਘ ਸੈਕਟਰੀ, ਸੁਭਾਸ਼ ਕੁਮਾਰ ਸੈਕਟਰੀ, ਰਮਿੰਦਰ ਸਿੰਘ ਖੇਤੀਬਾੜੀ ਅਫ਼ਸਰ, ਸਹਾਬ ਅਹਿਮਦ ਖੇਤੀਬਾੜੀ ਅਫ਼ਸਰ, ਪ੍ਰਿੰਸੀਪਲ ਸੰਜੀਵ ਮੈਨੀ, ਬੂਟਾ ਸਿੰਘ ਡਰਾਫਟਮੈਨ, ਪ੍ਰਿੰਸੀਪਲ ਵਿਨੋਦ ਕੁਮਾਰ, ਪ੍ਰਿੰਸੀਪਲ ਜਸਵੀਰ ਸਿੰਘ, ਗੁਰਵਿੰਦਰ ਸਿੰਘ ਪ੍ਰਿੰਸੀਪਲ, ਜਤਿੰਦਰ ਸਿੰਘ ਲੈਕਚਰਾਰ, ਗੁਰਸ਼ਰਨ ਕੌਰ ਲਾਂਬਾ ਪ੍ਰਿੰਸੀਪਲ, ਸੁਖਵੰਤ ਸਿੰਘ ਕਾਨੂੰਗੋ, ਗੁਰਦੇਵ ਸਿੰਘ ਕਾਨੂੰਗੋ, ਅਵਤਾਰ ਸਿੰਘ ਕਾਨੂੰਗੋ, ਸੁਖਵਿੰਦਰ ਸਿੰਘ ਗਰੇਵਾਲ ਇਲੈਕਸ਼ਨ ਸੈੱਲ ਇੰਚਾਰਜ, ਸੁਰਿੰਦਰ ਸਿੰਘ ਆਰ.ਸੀ., ਪ੍ਰੀਤਮ ਸਿੰਘ ਢੱਟ ਰੀਡਰ, ਸੁਖਦੇਵ ਸਿੰਘ ਸ਼ੇਰਪੁਰੀ ਰੀਡਰ, ਪਟਵਾਰੀ ਜਗਤਾਰ ਸਿੰਘ, ਅਭਿਸ਼ੇਕ ਚੋਪੜਾ ਆਦਿ ਹਾਜ਼ਰ ਸਨ।

ਰੀਡਰਾਂ ਨੂੰ ਵੀ ਕੀਤਾ ਸਨਮਾਨਿਤ-ਨਰਿੰਦਰ ਸਿੰਘ ਧਾਲੀਵਾਲ ਉਪ ਮੰਡਲ ਮੈਜਿਸਟਰੇਟ, ਜਗਰਾਉਂ ਅਤੇ ਮਨਮੋਹਨ ਕੁਮਾਰ ਕੌਸ਼ਿਕ ਤਹਿਸੀਲਦਾਰ, ਜਗਰਾਉਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਡਿਊਟੀ ਨਿਭਾਉਣ ਵਾਲੇ ਤਹਿਸੀਲਦਾਰ ਦੇ ਰੀਡਰ ਸੁਖਦੇਵ ਸਿੰਘ ਸ਼ੇਰਪੁਰੀ ਅਤੇ ਪ੍ਰੀਤਮ ਸਿੰਘ ਢੱਟ ਨੂੰ ਅੱਜ ਮਿਸ਼ਨ ਫਤਿਹ ਸਮਾਗਮ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਇਨ੍ਹਾਂ ਕਰਮਚਾਰੀਆਂ ਵੱਲੋਂ ਕੋਵਿਡ-19 ਦੌਰਾਨ ਲੱਗੇ ਕਰਫਿਊ ਅਤੇ ਲਾਕਡਾਊਨ ਦੌਰਾਨ ਆਪਣੀ ਆਮ ਜ਼ਿੰਦਗੀ ਵਾਂਗ ਮਹਾਂਮਾਰੀ ਦੇ ਖ਼ਤਰੇ ਤੋਂ ਬੇਡਰ ਹੁੰਦਿਆਂ ਜਿੱਥੇ ਦੇਰ ਰਾਤ ਤੱਕ ਡਿਊਟੀ ਤੇ ਪਹਿਰਾ ਦਿੱਤਾ, ਉਥੇ ਹਫ਼ਤਾਵਾਰੀ ਅਤੇ ਸਰਕਾਰੀ ਛੁੱਟੀਆਂ ਦੌਰਾਨ ਵੀ ਹਾਜ਼ਰੀ ਭਰਦਿਆਂ ਸਰਕਾਰੀ ਕੰਮਾਂ ਨੂੰ ਨੇਪਰੇ ਚਾੜ੍ਹਿਆ, ਜਿਸ ਦਾ ਹਜ਼ਾਰਾਂ ਲੋਕਾਂ ਨੇ ਲਾਹਾ ਲਿਆ।