ਮਹਿਲ ਕਲਾਂ ਵਿਖੇ 20 ਵਾਂ ਸਾਲਾਨਾ ਭੰਡਾਰਾ ਅਤੇ ਕਵਾਲੀ ਸਮਾਗਮ ਕਰਵਾਇਆ

ਮਹਿਲ ਕਲਾਂ/ਬਰਨਾਲਾ,ਮਾਰਚ 2020- (ਗੁਰਸੇਵਕ ਸਿੰਘ ਸੋਹੀ ) ਅਮਨ ਮੁਸਲਿਮ ਵੈੱਲਫੇਅਰ ਕਮੇਟੀ,ਮੁਸਲਿਮ ਭਾਈਚਾਰਾ ਦੋਨੋਂ ਗ੍ਰਾਮ ਪੰਚਾਇਤਾਂ  ਮਹਿਲ ਕਲਾਂ ਅਤੇ ਪਿੰਡ ਜੋਹਲਾਂ ਦੇ ਸਹਿਯੋਗ ਨਾਲ   ਸਾਲਾਨਾ ਵਿਸ਼ਾਲ ਭੰਡਾਰਾ ਅਤੇ ਕਵਾਲੀ ਸਮਾਗਮ ਬਾਗ ਵਾਲਾ ਪੀਰਖਾਨਾ ਮਹਿਲ ਕਲਾਂ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ  ਕਰਵਾਇਆ ਗਿਆ । ਇਸ ਮੌਕੇ  ਝੰਡਾ ਚੜ੍ਹਾਉਣ ਦੀ ਰਸਮ ਮੁੱਖ ਸੇਵਾਦਾਰ ਮਿੱਠੂ ਮੁਹੰਮਦ ਨੇ ਅਦਾ ਕੀਤੀ ਅਤੇ ਚਾਦਰ ਚੜ੍ਹਾਉਣ ਦੀ ਰਸਮ ਬਾਬਾ ਰਫ਼ੀਕ ਮੁਹੰਮਦ ਨੱਥੋਵਾਲ ਵਾਲੇ ਬਾਬਾ ਕਾਲਾ ਖਾਂ ਅਹਿਮਦਗੜ੍ਹ ਮੰਡੀ ਬਾਬਾ ਟੀ ਟੀ ਜੀ ਧਨੌਲਾ ਵਾਲਿਆਂ ਨੇ ਸਾਂਝੇ ਤੌਰ ਤੇ ਕੀਤੀ । ਇਸ ਮੌਕੇ ਦਿਲਸ਼ਾਦ ਜਮਾਲਪੁਰੀ ਕੱਵਾਲ ਐਂਡ ਪਾਰਟੀ ਮਲੇਰਕੋਟਲਾ ,ਮੁਹੰਮਦ ਰਫੀ ਸਾਵਰ ਕਵਾਲ ਐਂਡ  ਪਾਰਟੀ ਬਰਕਤਪੁਰਾ ਅਤੇ ਮੁਹੰਮਦ ਰਫੀ ਐਂਡ ਕਵਾਲ ਪਾਰਟੀ ਹਿੰਮਤਪੁਰਾ ਨੇ ਕਵਾਲੀਆਂ ਗਾ ਕੇ ਸਮਾਂ ਬੰਨ੍ਹ ਦਿੱਤਾ । ਇਸ ਮੌਕੇ ਪੰਜਾਬ ਦੇ ਵੱਖ ਵੱਖ ਧਾਰਮਿਕ ਸਥਾਨਾਂ ਤੋਂ ਪੁੱਜੇ ਮਹਾਂਪੁਰਸ਼ਾਂ ਨੇ ਕਿਹਾ ਕਿ ਮਹਿਲਕਲਾਂ ਇਲਾਕੇ ਦੇ ਲੋਕ ਵਧਾਈ ਦੇ ਪਾਤਰ ਹਨ ਜੋ ਪੀਰਾਂ ਫਕੀਰਾਂ ਦੀ ਯਾਦ ਚ ਸਾਲਾਨਾ ਸਮਾਗਮ ਕਰਵਾ ਕੇ ਉਨ੍ਹਾਂ ਨੂੰ ਸਿਜਦਾ ਕਰਦੇ ਹਨ । ਸਾਨੂੰ ਇਹੋ ਜਿਹੇ ਸਮਾਗਮ ਪਾਰਟੀਬਾਜ਼ੀ ਅਤੇ ਧਰਮ ਤੋਂ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਹਨ ।ਜੋ ਸਾਂਝੀਵਾਲਤਾ ਦਾ ਪ੍ਰਤੀਕ ਹਨ ।ਇਸ ਸਮੇਂ ਬਾਬਾ ਜੰਗ ਸਿੰਘ ਦੀਵਾਨਾ,ਬਾਬਾ ਗੁਲਜ਼ਾਰ ਖਾਂ ਕਲਿਆਣ, ਬਾਬਾ ਇਕਬਾਲ ਸ਼ਾਹ ਅਹਿਮਦਗੜ੍ਹ ਮੰਡੀ ,ਬਾਬਾ ਬੂਟਾ ਖਾਂ ਮਨਾਲ ,ਬਾਬਾ ਮੁਹੱਬਤ ਸ਼ਾਹ ਪੰਜਗਰਾਈਆਂ ,ਭੋਲਾ ਖਾਂ ਜੋੜਾਂ ਨੂੰ ਪੂਰਾਂ ਜੌਲਾਂ ਸ਼ੋਮਣੀ ਜੋੜਾਂ, ਬਾਬਾ ਇੱਜ਼ਤ ਸ਼ਾਹ ਫਤਹਿਗੜ੍ਹ ਪੰਜਗਰਾਈਆਂ ਸਮੇਤ ਮਾਂ ਚਿੰਤਪੂਰਨੀ ਮੰਦਰ ਬੱਸੂਵਾਲ ਦੀ ਮੁੱਖ ਸੇਵਾਦਾਰ ਮਾਤਾ ਹਰਦੀਪ ਕੌਰ ਹਾਜ਼ਰ ਸਨ । ਸਮਾਗਮ ਦੌਰਾਨ ਸਾਰਾ ਦਿਨ ਕਵਾਲੀ ਪ੍ਰੋਗਰਾਮ ਤੇ ਭੰਡਾਰਾ ਅਤੁੱਟ ਵਰਤਾਇਆ ਗਿਆ ।