You are here

ਮਾਲੀ ਦੀ ਗਿਰਫਤਾਰੀ ਸੱਚ ਬੋਲਣ ਤੇ ਲਿਖਣ ਦੀ ਅਜਾਦੀ ਤੇ ਸਿੱਧਾ ਹਮਲਾ : ਤਰਸੇਮ ਜੋਧਾਂ

 ਜੋਧਾਂ / ਸਰਾਭਾ 21 ਅਗੱਸਤ ( ਦਲਜੀਤ ਸਿੰਘ ਰੰਧਾਵਾ) ਭਾਈ ਲਾਲੋ ਲੋਕ ਮੰਚ ਪੰਜਾਬ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਪੰਜਾਬ ਹਿਤੈਸ਼ੀ ਪ੍ਰਸਿੱਧ ਚਿੰਤਕ ਮਾਲਵਿੰਦਰ ਸਿੰਘ ਮਾਲੀ ਦੀ ਸਾਜਿਸ਼ ਤਹਿਤ ਕੀਤੀ ਗ੍ਰਿਫਤਾਰੀ ਦੀ ਨਿੰਦਾ ਕਰਦਿਆਂ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਵੱਲੋਂ ਆਪਣੀ ਡਿਗਦੀ ਜਾ ਰਹੀ ਸਾਖ਼ ਨੂੰ ਬਚਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ। ਭਾਈ ਲਾਲੋ ਲੋਕ ਮੰਚ ਪੰਜਾਬ ਇਸ ਗਿਰਫਤਾਰੀ ਦੀ ਸਿਰਫ ਨਿਖੇਧੀ ਹੀ ਨਹੀਂ ਕਰਦਾ ਸਗੋਂ ਸਮੂਹ ਜਮਹੂਰੀਅਤ ਅਤੇ ਇਨਸਾਫ ਪਸੰਦ ਲੋਕਾਂ ਨੂੰ ਇਸ ਗਿਰਫਤਾਰੀ ਵਿਰੁੱਧ ਜੋਰਦਾਰ ਆਵਾਜ਼ ਬੁਲੰਦ ਕਰਨ ਦੀ ਅਪੀਲ ਕਰਦਾ ਹੈ। ਭਾਈ ਲਾਲੋ ਲੋਕ ਮੰਚ ਪੰਜਾਬ ਦੇ ਕਨਵੀਨਰ ਤਰਸੇਮ ਜੋਧਾਂ ਨੇ ਇਹ ਵੀ ਕਿਹਾ ਕਿ ਮਾਲਵਿੰਦਰ ਮਾਲੀ ਸੱਚ ਲਿਖਣ ਅਤੇ ਕਹਿਣ ਦੀ ਹਿੰਮਤ ਰੱਖਦਾ ਹੈ, ਪੰਜਾਬ ਸਰਕਾਰ ਨੇ ਮਾਲੀ ਨੂੰ ਜਬਰੀ ਗਿਰਫਤਾਰ ਕਰਕੇ ਸੱਚ ਬੋਲਣ ਤੇ ਇਨਸਾਫ ਪਸੰਦ ਲੋਕਾਂ ਦੀ ਆਜਾਦੀ ਤੇ ਹਮਲਾ ਕੀਤਾ ਹੈ, ਭਾਈ ਲਾਲੋ ਲੋਕ ਮੰਚ ਪੰਜਾਬ ਵਲੋਂ ਆਪਣੀਆ ਸਮੂਹ ਇਕਾਈਆਂ ਨੂੰ ਜਗਾ-ਜਗਾ ਇਸ ਗਿਰਫਤਾਰੀ ਦੀ ਨਿਖੇਧੀ ਕਰਨ ਅਤੇ ਮਾਲੀ ਨੂੰ ਰਿਹਾਅ ਕਰਨ ਦਾ ਸੱਦਾ ਦਿੱਤਾ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਹਿਮਾਯੂੰਪੁਰਾ,ਸੱਤਪਾਲ ਸਿੰਘ ਬਰਨਾਲਾ, ਪ੍ਰਕਾਸ਼ ਸਿੰਘ ਹਿੱਸੋਵਾਲ , ਸਿੰਦਰ ਸਿੰਘ ਜਵੱਦੀ, ਹੁਕਮਰਾਜ ਦੇਹੜਕਾ, ਅਮਰਜੀਤ ਸਿੰਘ ਹਿਮਾਂਯੂੰਪੁਰਾ, ਨਿਰਮਲ ਸਿੰਘ ਨਿੰਮਾ ਡੱਲਾ, ਕਰਤਾਰ ਸਿੰਘ ਭਮੀਪੁਰ, ਮਿੰਟੂ ਕੁਮਾਰ, ਸਵਰਨ ਸਿੰਘ ਮਲੀਪੁਰ ਆਦਿ ਹਾਜਰ ਸਨ।