ਪੰਜਾਬ

ਸੰਗਰੂਰ 'ਚ 29 ਫਰਵਰੀ ਨੂੰ ਹੋਵੇਗੀ ਐਨ.ਆਰ.ਆਈ. ਮਿਲਣੀ 

ਲੁਧਿਆਣਾ, 28 ਫਰਵਰੀ (ਟੀ. ਕੇ. ) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 29 ਫਰਵਰੀ ਨੂੰ ਸਪੈਂਗਲ ਸਟੋਨ ਪੈਲੇਸ, (ਮੇਨ ਸੰਗਰੂਰ-ਧੂਰੀ ਰੋਡ) ਲੱਡਾ, ਸੰਗਰੂਰ ਵਿੱਚ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਐਨ.ਆਰ.ਆਈ. ਮਿਲਣੀ ਦਾ ਆਯੋਜਨ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਸਾਹਨੀ ਨੇ ਦੱਸਿਆ ਕਿ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਿੱਜੀ ਤੌਰ 'ਤੇ ਪ੍ਰਵਾਸੀ ਪੰਜਾਬੀ ਦੇ ਮਸਲੇ ਸੁਣਨਗੇ ਅਤੇ ਪ੍ਰਵਾਸੀ ਭਾਰਤੀਆਂ ਵੱਲੋਂ ਦਾਇਰ ਸ਼ਿਕਾਇਤਾਂ ਦਾ ਮੌਕੇ  'ਤੇ ਨਿਪਟਾਰਾ ਕਰਨ ਲਈ ਸੰਗਰੂਰ, ਲੁਧਿਆਣਾ, ਬਰਨਾਲਾ, ਪਟਿਆਲਾ, ਬਠਿੰਡਾ, ਮਾਨਸਾ, ਫਤਹਿਗੜ੍ਹ ਸਾਹਿਬ ਅਤੇ ਮਲੇਰਕੋਟਲਾ ਦੇ ਅਧਿਕਾਰੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸਮਾਗਮ ਵਿੱਚ ਹਾਜ਼ਰੀ ਭਰਨਗੇ।

ਡਿਪਟੀ ਕਮਿਸ਼ਨਰ ਵੱਲੋਂ ਪ੍ਰਵਾਸੀ ਭਾਰਤੀਆਂ ਅਪੀਲ ਕਰਦਿਆਂ ਕਿਹਾ ਕਿ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਵੱਲੋਂ ਚਾਰ ਸਿਖਲਾਈ ਪ੍ਰਾਪਤ ਮਹਿਲਾ ਪਾਇਲਟਾਂ ਨੂੰ ਸਪੁਰਦ ਕੀਤੇ ਡਰੋਨ

ਲੁਧਿਆਣਾ, 27 ਫਰਵਰੀ (ਟੀ. ਕੇ. ) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚਾਰ ਸਿਖਲਾਈ ਪ੍ਰਾਪਤ ਮਹਿਲਾਵਾਂ ਨੂੰ ਡਰੋਨ ਸਪੁਰਦ ਕੀਤੇ ਗਏ ਜਿਨ੍ਹਾਂ ਵਿੱਚ ਮਨਦੀਪ ਕੌਰ, ਸਿਮਰਨਜੀਤ ਕੌਰ, ਰੁਪਿੰਦਰ ਕੌਰ ਅਤੇ ਗੁਰਿੰਦਰ ਕੌਰ ਸ਼ਾਮਲ ਹਨ।

ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਔਰਤਾਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਸਾਹਨੀ ਨੇ ਦੱਸਿਆ ਕਿ ਇਨ੍ਹਾਂ ਮਹਿਲਾਵਾਂ ਨੇ ਇਫਕੋ ਦੁਆਰਾ ਕਰਵਾਏ ਗਏ ਇੱਕ ਵਿਆਪਕ ਸਿਖਲਾਈ ਪ੍ਰੋਗਰਾਮ ਵਿੱਚੋਂ ਟ੍ਰੇਨਿੰਗ ਹਾਸਲ ਕੀਤੀ ਹੈ। ਉਨ੍ਹਾ ਇਹ ਵੀ ਦੱਸਿਆ ਕਿ ਹਰੇਕ ਡਰੋਨ ਸਿਸਟਮ ਵਿੱਚ ਇੱਕ ਇਲੈਕਟ੍ਰੀਕਲ ਵਾਹਨ ਅਤੇ ਜਨਰੇਟਰ ਹੁੰਦਾ ਹੈ ਜਿਸਦੀ ਕੀਮਤ 15 ਲੱਖ ਰੁਪਏ ਹੈ ਅਤੇ ਇਹ ਉਹਨਾਂ ਨੂੰ ਮੁਫਤ ਦਿੱਤੇ ਗਏ ਹਨ। ਇਸ ਪ੍ਰੋਜੈਕਟ ਦਾ ਉਦੇਸ਼ ਉਹਨਾਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣਾ ਅਤੇ ਨਵੀਨਤਮ ਖੇਤੀਬਾੜੀ ਯਤਨਾਂ ਵਿੱਚ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਆਰਥਿਕ ਪੱਖੋ ਪੈਰਾਂ ਸਿਰ ਔਰਤਾਂ ਸੂਬੇ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਗੀਆਂ।

ਇਫਕੋ ਦੇ ਸਟੇਟ ਹੈੱਡ ਹਰਮੇਲ ਸਿੰਘ ਸਿੱਧੂ ਨੇ ਕਿਹਾ ਕਿ 'ਨਮੋ ਡਰੋਨ ਦੀਦੀਜ' ਵਜੋਂ ਜਾਣੀਆਂ ਜਾਂਦੀਆਂ ਇਹ ਹੁਨਰਮੰਦ ਮਹਿਲਾ ਪਾਇਲਟ ਡਰੋਨਾਂ ਨਾਲ ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ. ਦੀ ਵਰਤੋਂ ਕਰਕੇ ਉੱਚ ਉਤਪਾਦਕਤਾ ਪ੍ਰਾਪਤ ਕਰਨ, ਫਸਲਾਂ ਦੀ ਸਿਹਤ ਨੂੰ ਵਧਾਉਣ ਅਤੇ ਵਾਤਾਵਰਣ 'ਤੇ ਮਾੜੇ ਪ੍ਰਭਾਵ ਨੂੰ ਘਟਾਉਣ ਵਿੱਚ ਸਹਿਯੋਗ ਕਰਨਗੀਆਂ। ਉਨ੍ਹਾਂ ਦੱਸਿਆ ਕਿ ਡਰੋਨ ਨਾਲ ਇੱਕ ਏਕੜ ਰਕਬੇ ਵਿੱਚ ਸੱਤ ਮਿੰਟਾਂ ਵਿੱਚ ਸਪਰੇਅ ਕੀਤੀ ਜਾ ਸਕਦੀ ਹੈ। ਇਹ ਪਹਿਲ ਪੰਜਾਬ ਵਿੱਚ ਸਮਾਜਿਕ ਅਤੇ ਪਰਿਵਰਤਨਸ਼ੀਲ ਪੇਂਡੂ ਆਰਥਿਕ ਸਸ਼ਕਤੀਕਰਨ ਪ੍ਰੋਗਰਾਮ (STREE) ਪ੍ਰੋਜੈਕਟ, ਐਚ.ਡੀ.ਐਫ.ਸੀ. ਬੈਂਕ ਪਰਿਵਰਤਨ ਅਤੇ ਜੀ.ਟੀ. ਭਾਰਤ ਦੇ ਸਹਿਯੋਗ ਨਾਲ ਇਫਕੋ ਦਾ ਹਿੱਸਾ ਹੈ, ਜਿਸਦਾ ਉਦੇਸ਼ ਖੇਤੀਬਾੜੀ ਅਭਿਆਸਾਂ ਵਿੱਚ ਕ੍ਰਾਂਤੀ ਲਿਆਉਣਾ ਅਤੇ ਖੇਤੀਬਾੜੀ ਵਿੱਚ ਔਰਤਾਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਹੈ।

ਸਟੇਟ ਹੈਡ ਹਰਮੇਲ ਸਿੰਘ ਨੇ ਅੱਗੇ ਕਿਹਾ ਕਿ ਇਹਨਾਂ ਲਾਭਪਾਤਰੀਆਂ ਨੇ ਮਾਨੇਸਰ ਵਿੱਚ ਇਫਕੋ ਦੁਆਰਾ ਕਰਵਾਏ ਗਏ ਇੱਕ ਵਿਆਪਕ ਸਿਖਲਾਈ ਪ੍ਰੋਗਰਾਮ ਵਿੱਚੋਂ ਲੰਘਦਿਆਂ, ਡਰੋਨ ਤਕਨਾਲੋਜੀ ਦੇ ਨਿਪੁੰਨ ਪ੍ਰਬੰਧਨ ਅਤੇ ਸੰਚਾਲਨ ਤਕਨੀਕਾਂ 'ਤੇ ਧਿਆਨ ਕੇਂਦਰਿਤ ਕਰਦਿਆਂ, ਪਿੰਡ ਬੜੂੰਦੀ ਵਿੱਚ ਦੋ ਦਿਨਾਂ ਦੀ ਆਨ-ਫਾਰਮ ਸਿਖਲਾਈ ਵੀ ਪ੍ਰਾਪਤ ਕੀਤੀ ਹੈ।

ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਇਫਕੋ ਤੋਂ ਸੁਖਜਿੰਦਰ ਸਿੰਘ, ਜਗਤਾਰ ਸਿੰਘ, ਗੁਰਮੇਜ ਸਿੰਘ, ਪੀ.ਐਸ.ਆਰ.ਐਲ.ਐਮ. ਦੇ ਡੀ.ਪੀ.ਐਮ. ਗਗਨਦੀਪ ਸਿੰਘ, ਅਤੇ ਗ੍ਰਾਂਟ ਥਾਰਨਟਨ ਤੋਂ ਮਨਪ੍ਰੀਤ ਸਿੰਘ, ਕੁੰਦਨ ਕੁਮਾਰ, ਮੈਨੇਜਰ ਅਤੇ ਸਲਾਹਕਾਰ ਸੰਤੋਖ ਸਿੰਘ ਵੀ ਹਾਜ਼ਰ ਸਨ।

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਸਬੰਧੀ ਮੀਟਿੰਗ

ਹਠੂਰ, 27 ਫਰਵਰੀ (ਕੌਸ਼ਲ ਮੱਲ੍ਹਾ)- ਸਮਾਜ ਮਿਲਵਰਤਨ ਸੁਸਾਇਟੀ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਤਿੰਨ ਰੋਜ਼ਾ ਵਿਸ਼ਾਲ ਧਾਰਮਿਕ ਸਮਾਗਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ, ਰਿਸ਼ੀ ਬਾਲਮੀਕ ਜੀ, ਬਾਬਾ ਸੰਗਤ ਸਿੰਘ ਜੀ ਅਤੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ 'ਚ ਨਵੀਂ ਅਨਾਜ ਮੰਡੀ ਜਗਰਾਉਂ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਕਸਬਾ ਹਠੂਰ ਦੇ ਪਿੰਡਾਂ ਮੱਲ੍ਹਾ, ਲੱਖਾ, ਮਾਣੂੰਕੇ, ਲੰਮਾ-ਜੱਟਪਰਾ ਅਤੇ ਕਮਾਲਪੁਰਾ ਵਿਖੇ ਪਿੰਡ ਵਾਸੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਪਿੰਡ ਮੱਲ੍ਹਾ ਵਿਖੇ ਸਮਾਜ ਮਿਲਵਰਤਨ ਸੁਸਾਇਟੀ ਦੇ ਆਗੂਆਂ ਮਾ.ਸਰਬਜੀਤ ਸਿੰਘ ਮੱਲ੍ਹਾ, ਏ.ਐੱਸ.ਆਈ. ਜਸਵੀਰ ਸਿੰਘ, ਦੀਪ ਛੱਜਾਵਾਲ, ਇੰਸਪੈਕਟਰ ਰਛਪਾਲ ਸਿੰਘ ਅਤੇ ਪ੍ਰਿੰ.ਸਰਬਜੀਤ ਸਿੰਘ ਦੇਹੜਕਾ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਸਮਾਨਤਾ, ਭਾਈਚਾਰਾ ਅਤੇ ਬੇਗ਼ਮਪੁਰਾ ਦੇ ਸੰਕਲਪ ਨਾਲ ਨੂੰ ਜੋੜਨ ਲਈ ਜਗਰਾਉਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਿਰੋਲ ਧਾਰਮਿਕ ਸਮਾਗਮ ਵਿਚ 7 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਅਤੇ 9 ਮਾਰਚ ਨੂੰ ਭੋਗ ਪਾਏ ਜਾਣਗੇ। ਭੋਗ ਉਪਰੰਤ ਕੀਰਤਨ ਦਰਬਾਰ ਸਜੇਗਾ, ਜਿਸ ਵਿਚ ਸੱਚਖੰਡ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਦਾ ਹਜ਼ੂਰੀ ਰਾਗੀ ਜੱਥਾ ਭਾਈ ਗਗਨਦੀਪ ਸਿੰਘ ਤੇ ਰਾਗੀ ਭਾਈ ਗੁਰਵਿੰਦਰ ਸਿੰਘ ਰਸੂਲਪੁਰੀ ਅਤੇ ਬਰਗਾੜੀ ਵਾਲਿਆਂ ਦਾ ਢਾਡੀ ਜੱਥਾ ਸੰਗਤਾਂ ਨੂੰ ਗੁਰ-ਇਤਿਹਾਸ ਨ‍ਾਲ ਜੋੜਨਗੇ। ਇਸ ਸਮਾਗਮ 'ਚ ਉਚੇਚੇ ਤੌਰ 'ਤੇ ਪਹੁੰਚ ਰਹੇ ਮਹਾਂਪੁਰਸ਼ ਭਾਈ ਸਾਹਿਬ ਭਾਈ ਕੇਵਲ ਸਿੰਘ ਮੁੱਖ ਸੇਵਾਦਾਰ ਤਪ ਅਸਥਾਨ ਸ੍ਰੀ ਖੁਲਾਰਗੜ੍ਹ ਸਾਹਿਬ ਵਾਲੇ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਪ੍ਰਿਤਪਾਲ ਸਿੰਘ, ਡਾ.ਹਰਜੀਤ ਸਿੰਘ, ਡਾ.ਰਾਜਪਾਲ ਸਿੰਘ, ਵਰਿੰਦਰਜੀਤ ਸਿੰਘ, ਅਮਰਜੀਤ ਸਿੰਘ, ਅਮਨਪ੍ਰੀਤ ਸਿੰਘ ਹੈਪੀ, ਅਮਰਜੀਤ ਸਿੰਘ ਗਾਂਧੀ, ਅਜਵਿੰਦਰ ਸਿੰਘ, ਲਵਲੀਨ ਸਿੰਘ, ਸੁਰਜੀਤ ਸਿੰਘ ਧਰਮਾ ਅਤੇ ਹਰਪਾਲ ਸਿੰਘ ਪਾਲਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਮੱਲ੍ਹਾ ਵਿਖੇ ਮੀਟਿੰਗ ਦੌਰਾਨ ਮਾ.ਸਰਬਜੀਤ ਸਿੰਘ ਮੱਲ੍ਹਾ, ਏ.ਐੱਸ.ਆਈ. ਜਸਵੀਰ ਸਿੰਘ, ਦੀਪ ਛੱਜਾਵਾਲ ਤੇ ਪਿੰਡ ਵਾਸੀ।

ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਨਾਟਕ ਸਮਾਗਮ ਵਿੱਚ ਗਹਿ ਗੱਡਵੀਂ ਹਾਜ਼ਰੀ ਲਗਵਾਈ

ਮੇਰੇ ਬਹੁਤ ਹੀ ਸਤਿਕਾਰਯੋਗ ਅਤੇ ਪਿਆਰਯੋਗ ਦੋਸਤੋ ਪ੍ਰਸਿੱਧ ਨਾਟਕਕਾਰ ਸ੍ਰੀ ਹਰੇਕਸ਼ ਚੌਧਰੀ ਦਾ ਮੈਨੂੰ ਟੈਲੀਫੂਨ ਆਇਆ ਕਿ ਇਸ ਵਾਰ ਤੁਸੀਂ ਨਾਟਕ ਵੇਖਣ ਗੁਰਸ਼ਰਨ ਕਲਾ ਭਵਨ ਵਿੱਚ ਜ਼ਰੂਰ ਪਹੁੰਚਣਾ ਹੈ ਮੈਂ ਕਿਹਾ ਉਸ ਦਿਨ ਮੇਰੇ ਪਰਮ ਮਿੱਤਰ ਸਾਬਕਾ ਐਸ.ਡੀ.ਐਮ.ਸ ਹਰਚਰਨ ਸਿੰਘ ਸੰਧੂ ਜੀ ਮੈਨੂੰ ਮਿਲਣ ਆ ਰਹੇ ਹਨ ।ਚੌਧਰੀ ਸਾਹਿਬ ਕਹਿੰਦੇ ਏਥੇ ਸਾਡੇ ਕੋਲ ਲੈ ਆਇਓ ਉਹਨਾਂ ਨੂੰ ਚਾਹ ਪਾਣੀ ਵੀ ਪਿਆਵਾਂਗੇ ਅਤੇ ਇੱਕ ਵਧੀਆ ਨਾਟਕ ਵੀ ਵਿਖਾਂਵਾਗੇ।ਜਦੋਂ ਸੰਧੂ ਸਾਹਿਬ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਅਜਿਹੇ ਸਮਾਗਮ ਤਾਂ ਆਪਾਂ ਨੂੰ ਰੱਬ ਦੇਵੇ।ਮੈਂ ਅਤੇ ਸੰਧੂ ਸਾਹਿਬ ਜੀ ਸਮੇਂ ਸਿਰ ਗੁਰਸ਼ਰਨ ਕਲਾ ਭਵਨ ਪਹੁੰਚ ਗਏ ,ਸਾਰੀ ਟੀਮ ਨੇ ਸਾਨੂੰ ਬਹੁਤ ਜ਼ਿਆਦਾ ਮਾਣ ਸਤਿਕਾਰ ਅਤੇ ਪਿਆਰ ਬਖਸ਼ਿਆਂ ਚਾਹ ਪਾਣੀ ਪਿਲਾਉਣ ਉਪਰੰਤ ਉਹਨਾਂ ਨਾਟਕ ਵਾਲੇ ਹਾਲ ਵਿੱਚ ਲੈ ਕੇ ਗਏ।ਇਸ ਨਾਟਕ ਦਾ ਨਾਂਅ ਸੀ ‘ਬਦਲਾ’ ਜੋ ਕਿ ਪਰਵਾਜ਼ ਥੀਏਟਰ ਬਰਨਾਲਾ ਦੀ ਪੇਸ਼ਕਸ਼ ਸੀ। ਸੰਧੂ ਸਾਹਿਬ ਜੀ ਨੂੰ ਸ਼ਮਾਂ ਰੌਸ਼ਨ ਦੀ ਰਸਮ ਵਿੱਚ ਵੀ ਸ਼ਾਮਿਲ ਕੀਤਾ ਗਿਆ ਅਤੇ ਉਹਨਾਂ ਦਾ ਬਹੁਤ ਵਧੀਆਂ ਢੰਗ ਨਾਲ ਸਨਮਾਨ ਵੀ ਕੀਤਾ ਗਿਆ ਅਤੇ  ਉਹਨਾਂ ਦੇ ਬਹੁਤ ਪਿਆਰੇ ਵਿਚਾਰ ਵੀ ਸੁਣੇ ਗਏ।ਇਸ ਸਮਾਗਮ ਵਿੱਚ ਲੇਖਕ ਅਮਰ ਸੂਫੀ ਅਤੇ ਵਿਜੇ ਕੁਮਾਰ ਮਿੱਤਲ ਦੀ ਸੰਪਾਦਕ ਕੀਤੀ ਪੁਸਤਕ ‘ਇਹੋ ਜਿਹਾ ਸੀ ਸ਼ੇਰ ਜੰਗ ਜਾਂਗਲ਼ੀ”ਲੋਕ ਅਰਪਿਤ ਕੀਤੀ ਗਈ।ਸੰਧੂ ਸਾਹਿਬ ਜੀ ਨੇ ਵੀ ਉਹਨਾਂ ਦੇ ਪਵਿੱਤਰ ਅਤੇ ਮਹਾਨ ਕਾਰਜਾਂ ਤੋਂ ਖੁਸ਼ ਹੋ ਕੇ 5000/-ਰੁਪਏ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਨੂੰ ਆਰਥਿਕ ਮਦਦ ਵੀ ਦੇ ਦਿੱਤੀ।ਦੋਸਤੋ ਤੁਸੀਂ ਮੇਰੀ ਅਤੇ ਮੇਰੇ ਪਰਮ ਮਿੱਤਰ ਸ.ਹਰਚਰਨ ਸਿੰਘ ਸੰਧੂ ਸਾਹਿਬ ਦੀ ਇਸ ਹਾਜ਼ਰੀ ਨੂੰ ਕਿਵੇਂ ਵੇਖ ਰਹੇ ਹੋ ਜਦੋਂ ਦੱਸਣ ਦੀ ਖੇਚਲ ਕਰੋਗੇ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਾਂਗਾ ਜੀ।
                       -ਅਮਰੀਕ ਸਿੰਘ ਤਲਵੰਡੀ ਕਲਾਂ-

ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨੇ- ਜਗਰੂਪ ਸਿੰਘ ਬੀਹਲਾ  

 ਬਰਨਾਲਾ 27 ਫਰਵਰੀ (ਗੁਰਸੇਵਕ ਸੋਹੀ) ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਜਮਹੂਰੀਅਤ ਢੰਗ ਨਾਲ ਦਿੱਲੀ ਨਾ ਜਾਣ ਦੇਣ ਕਰਕੇ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਉੱਪਰ ਸ਼ਾਂਤਮਈ ਸੰਘਰਸ਼ ਵਿੱਡਿਆ ਹੋਇਆ ਹੈ ਪਰ ਕੇਂਦਰ ਅਤੇ ਸਟੇਟ ਸਰਕਾਰ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਪੂਰਨ ਕਰਨ ਦੀ ਬਜਾਏ ਉਹਨਾਂ ਉੱਤੇ ਗੈਰ ਵਿਧਾਨਕ ਢੰਗ ਰਾਹੀਂ ਜਬਰ ਜੁਲਮ ਢਾਉਣ, ਕਿਸਾਨਾਂ ਨੂੰ ਮਾਰਨ ਜਖਮੀ ਕਰਨ ਤੇ ਉੱਤਰ ਆਈ ਹੈ ।ਇਸ ਲੋਕਤੰਤਰ ਦੇਸ਼ ਦੀ ਨਿਰਪੱਖਤਾ ਉੱਪਰ ਵੱਡਾ ਸਵਾਲ ਪੈਦਾ ਕਰਨ ਦੇ ਸੰਸਾਰ ਭਰ ਅੰਦਰ ਆਲੋਚਨਾ ਦਾ ਕੇਂਦਰ ਬਣ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਜਗਰੂਪ ਸਿੰਘ ਸਿੱਧੂ ਬਹਿਲਾ ਨੇ ਕਿਹਾ ਹੈ ਕਿ ਸਟੇਟ ਅਤੇ ਸਰਕਾਰ ਦੀ ਹਿੰਸਾ ਦੇਸ਼ ਅੰਦਰ ਰੋਸ ਪ੍ਰਦਰਸ਼ਨ ਕਰਨ ਦੇ ਮੁਢਲੇ ਸੰਵਿਧਾਨ ਅਧਿਕਾਰਾਂ ਨੂੰ ਕੁਚਲ ਕੇ ਇੱਕ ਦੁਸ਼ਮਣ ਦੇਸ਼ ਵਾਲਾ ਰਵਈਆ ਅਪਣਾ ਰਹੀ ਹੈ। ਇਹਨਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ ਹਿੰਸਾ ਦੇ ਇਸ ਮਾਮਲੇ ਤੇ ਜਿੰਨੀ ਜਿੰਮੇਵਾਰੀ ਹਰਿਆਣਾ ਸਟੇਟ ਦੀ ਹੈ ਉਨੀ ਹੀ ਜਿੰਮੇਵਾਰ ਪੰਜਾਬ ਚ ਭਗਵੰਤ ਮਾਨ ਦੀ ਹਕੂਮਤ ਵੀ ਹੈ। ਉਨਾਂ ਕਿਹਾ ਕਿ ਜੇ ਸਾਨੂੰ ਐਮਐਸਪੀ ਮਿਲਦੀ ਹੈ ਤਾਂ ਬਾਰਡਰਾਂ ਉੱਪਰ ਜਾਣ ਦੀ ਕੀ ਜਰੂਰਤ ਹੈ ਕਿਸਾਨਾਂ ਨੂੰ ਪਤਾ ਹੋ ਸਕੇ ਕਿ ਉਹਨਾਂ ਦੀ ਫਸਲ ਕਿਹੜੇ ਰੇਟ ਗੌਰਮੈਂਟ ਖਰੀਦ ਰਹੀ ਹੈ ਉਸ ਹਿਸਾਬ ਨਾਲ ਬਿਜਾਈ ਕੀਤੀ ਜਾਵੇ। ਉਨਾਂ ਸੈਂਟਰ ਸਰਕਾਰ ਉਪਰ ਨਿਸ਼ਾਨਾ ਸੋਧਦਿਆਂ ਕਿਹਾ ਕਿ ਜੋ ਹਮਲੇ ਸੈਂਟਰ ਸਰਕਾਰ ਕਰ ਰਹੀ ਹੈ ਉਸ ਦੇ ਵਿਰੋਧ ਵਿੱਚ ਬਾਹਰਲੇ ਮੁਲਕਾਂ ਅੰਦਰ ਸਿੱਖ ਇਕੱਠੇ ਹੋ ਕੇ ਆਪੋ ਆਪਣੇ ਵਸੀਲਿਆਂ ਰਾਹੀਂ ਇਹਨਾਂ ਦਾ ਵਿਰੋਧ ਕਰ ਰਹੇ ਹਨ। ਉਹਨਾਂ ਮੌਜੂਦਾ ਹਾਲਾਤਾਂ ਨੂੰ ਦੇਖਦੇ ਆ ਕਿਹਾ ਕਿ ਸੈਂਟਰ ਸਰਕਾਰ ਬੰਦੇ ਦਾ ਫੋਨ ਆ ਮੇਰੇ ਕੋਲੇ ਐਮਐਸਪੀ ਤੁਰੰਤ ਲਾਗੂ ਕਰਕੇ ਕਿਸਾਨਾਂ ਨੂੰ ਇਨਸਾਫ ਦੇਵੇ।

66.ਕੇ,ਵੀ ਗਰਿੱਡ ਭਦੌੜ - - ਬਿਜਲੀ ਸਪਲਾਈ ਬੰਦ

ਭਦੌੜ 27 ਫਰਵਰੀ (ਗੁਰਸੇਵਕ ਸੋਹੀ) ‌66.ਕੇ,ਵੀ ਗਰਿੱਡ ਭਦੌੜ ਦੀ ਜ਼ਰੂਰੀ ਮੁਰੰਮਤ ਕਰਨ ਲਈ ਕੱਲ ਮਿਤੀ 28.02.2023.ਨੂੰ 66ਕੇ.ਵੀ ਗਰਿੱਡ ਭਦੌੜ ਤੋਂ ਚਲਦੇ ਸਾਰੇ ਸ਼ਹਿਰੀ ਅਤੇ ਦਿਹਾਤੀ ਫੀਡਰ ਸਵੇਰੇ9.30am ਤੋਂ 5.00PM ਤੱਕ ਬੰਦ ਰਹਿਣਗੇ।

ਸਵੀਪ ਟੀਮ ਵੱਲੋਂ ਚਲਾਈ ਗਈ ਵੋਟਰ ਜਾਗਰੂਕਤਾ ਮੁਹਿੰਮ 

ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਬਠਿੰਡਾ ਸਰਦਾਰ ਜਸਪ੍ਰੀਤ ਸਿੰਘ ਆਈ ਏ ਐਸ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਚੋਣ ਕਾਰ ਰਜਿਸਟਰੇਸ਼ਨ ਅਫਸਰ 094 ਤਲਵੰਡੀ ਸਾਬੋ ਸਰਦਾਰ ਹਰਜਿੰਦਰ ਸਿੰਘ ਜੱਸਲ ਜੀ ਅਧੀਨ ਸਵੀਪ ਟੀਮ ਤਲਵੰਡੀ ਸਾਬੋ ਵੱਲੋਂ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ਦੇ ਅਨੁਸਾਰ ਮਿਤੀ ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਵਿਖੇ ਨੌਜਵਾਨ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਹਨਾਂ ਨੂੰ ਲੋਕਤੰਤਰ ਵਿੱਚ ਮਿਲੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਗਿਆ। ਉਹਨਾਂ ਨੂੰ ਵੋਟਾਂ ਬਣਾਉਣ ਉਹਨਾਂ ਵਿੱਚ ਸੋਧ ਕਰਵਾਉਣ ਅਤੇ ਵੋਟ ਕਟਵਾਉਣ ਸਬੰਧੀ ਸਾਰੇ ਪ੍ਰੋਸੀਜਰ ਬਾਰੇ ਜਾਣੂ ਕਰਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਬਿਜਨਸ ਸਟਡੀਜ਼ ਵਿਭਾਗ ਦੇ ਮੁਖੀ ਸ਼੍ਰੀ ਆਨੰਦ ਬਾਂਸਲ ਦੇ ਸਹਿਯੋਗ ਨਾਲ ਆਯੋਜਿਤ ਸੈਮੀਨਾਰ ਵਿੱਚ ਅਸਿਸਟੈਂਟ ਨੋਡਲ ਅਫਸਰ ਸਵੀਪ ਜਿਲ੍ਹਾ ਬਠਿੰਡਾ ਸ਼੍ਰੀ ਸੁਰੇਸ਼ ਗੌੜ ਅਤੇ ਸਵੀਪ ਨੋਡਲ ਅਫਸਰ ਤਲਵੰਡੀ ਸਾਬੋ ਸ਼੍ਰੀ ਚੰਦਰ ਸ਼ੇਖਰ ਨੇ ਵਿਦਿਆਰਥੀਆਂ ਦੇ ਵੱਖ-ਵੱਖ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ। ਚੋਣ ਕਮਿਸ਼ਨ ਵਲੋਂ ਭੇਜੀ ਗਈ ਈ.ਵੀ.ਐਮ ਵੀਵੀਪੈਟ ਡੈਮ ਵੈਨ ਰਾਹੀਂ ਵੋਟਿੰਗ ਪ੍ਰੋਸੈਸ ਦੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੁਹਿੰਮ ਵਿੱਚ ਸਵੀਪ ਟੀਮ ਦੇ ਮੈਂਬਰਾਂ ਖੁਸ਼ਦੀਪ ਸਿੰਘ, ਵਿਸ਼ਵਦੀਪ ਸਿੰਘ ਅਤੇ ਰਣਜੀਤ ਸਿੰਘ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ।

ਪ੍ਰਿੰਸੀਪਲ ਇੰਦਰਜੀਤ ਕੌਰ ਮੈਂਬਰ ਆਫ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇਨਡਰਸਟਰੀਅਲ ਟ੍ਰੇਨਿੰਗ ਨਿਯੁਕਤ 

ਪਾਰਟੀ ਹਾਈ ਕਮਾਂਡ ਵੱਲੋਂ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੀ - ਮੈਡਮ ਇੰਦਰਜੀਤ ਕੌਰ 

ਲੁਧਿਆਣਾ 26 ਫਰਵਰੀ (ਸਤਵਿੰਦਰ ਸਿੰਘ ਗਿੱਲ) ਆਮ ਆਦਮੀ ਪਾਰਟੀ ਵੱਲੋਂ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਨੂੰ ਉਹਨਾਂ ਵੱਲੋਂ ਪਾਰਟੀ ਪ੍ਰਤੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਪਹਿਲਾਂ ਮਹਿਲਾ ਵਿੰਗ ਜਿਲਾ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਹੁਣ ਮੈਂਬਰ ਆਫ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇਨਡਰਸਟਰੀਅਲ ਟ੍ਰੇਨਿੰਗ ਨਿਯੁਕਤ ਕੀਤਾ ਗਿਆ ਹੈ । ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ  ਗਈ ਹੈ, ਉਹ ਉਸ ਨੂੰ ਪੂਰੀ ਜਿੰਮੇਵਾਰੀ ਅਤੇ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਰਹਿਣਗੇ । ਇਸ ਮੌਕੇ ਤੇ ਪਾਰਟੀ ਵੱਲੋਂ ਲਗਾਤਾਰ ਦੋ ਜਿੰਮੇਵਾਰੀਆਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਇਹ ਪਾਰਟੀ ਹਾਈ ਕਮਾਂਡ ਦਾ ਬਹੁਤ ਹੀ ਵਡਮੁੱਲਾ ਤੋਹਫਾ ਹੈ ਜੋ ਮੈਨੂੰ ਮਿਲਿਆ ਹੈ । ਉਹਨਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਕੋਲ ਹਰ ਪਾਰਟੀ ਵਰਕਰ ਦਾ ਡਾਟਾ ਹੁੰਦਾ ਹੈ ਜਿਸ ਦੇ ਆਧਾਰ ਤੇ ਪਾਰਟੀ ਵੱਲੋਂ ਇਹ ਮਾਨ ਸਨਮਾਨ ਬਖਸ਼ਿਆ ਜਾਂਦਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਰ ਵਰਕਰ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਹਰ ਵਰਕਰ ਨੂੰ ਉਸ ਦਾ ਬਣਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ । ਇਸ ਮੌਕੇ ਤੇ ਉਨਾਂ ਨੇ ਪਾਰਟੀ ਵਰਕਰਾਂ ਅਤੇ ਆਗੂਆਂ ਦਾ ਵੀ ਧੰਨਵਾਦ ਕੀਤਾ ।

ਪੰਥਕ ਸਿਧਾਂਤਾ ’ਤੇ ਨਵੀਂ ਬਣੀ ਪਾਰਟੀ ਸ਼ੇਰ-ਏ-ਪੰਜਾਬ ਅਕਾਲੀ ਦਲ ਦੀ ਪਲੇਠੀ ਮੀਟਿੰਗ ਮੁੱਲਾਂਪੁਰ ਦਾਖਾ ਵਿਖੇ ਹੋਈ

ਮੀਟਿੰਗ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਤੱਕ ਸੰਵਿਧਾਨਕ ਅਤੇ ਸ਼ਾਂਤਮਈ ਢੰਗ ਨਾਲ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਮੁੱਲਾਂਪੁਰ ਦਾਖਾ 26 ਫਰਵਰੀ (ਸਤਵਿੰਦਰ ਸਿੰਘ ਗਿੱਲ)
 ਸਥਾਨਕ ਕਸਬੇ ਦੇ ਡਾ. ਬੀ.ਆਰ.ਅੰਬੇਡਕਰ ਭਵਨ ਵਿਖੇ ਚਾਰ ਪਾਰਟੀਆਂ ਵੱਲੋਂ ਨਵੀਂ ਬਣੀ ਪਾਰਟੀ ਸ਼ੇਰ-ਏ-ਪੰਜਾਬ ਅਕਾਲੀ ਦਲ ਦੇ ਵਰਕਰਾਂ ਦੀ ਪਲੇਠੀ ਮੀਟਿੰਗ ਹੋਈ। ਜਿਸਦੀ ਅਗਵਾਈ ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਹ, ਤਰੁਣ ਕੁਮਾਰ ਜੈਨ ਚੁੱਘ ਅਤੇ ਬਲਵਿੰਦਰ ਸਿੰਘ ਨੇ ਕੀਤੀ। ਇਸ ਮੀਟਿੰਗ ਦੌਰਾਨ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸਾ ਦੇਣਗੇ। ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਦੇ ਅਨੁਸਾਰ ਕੇਸਰੀ ਝੰਡੇ ਅਧੀਨ ਰਵਾਇਤੀ ਆਗੂਆਂ ਤੋਂ ਬਿਨਾਂ ਦਲਿਤਾਂ, ਕਿਰਤੀਆਂ, ਵਪਾਰੀਆਂ ਅਤੇ ਕਿਸਾਨ ਜਥੇਬੰਦੀਆਂ ਨਾਲ ਸਪੰਰਕ ਕਰਕੇ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਲਈ ਵਚਨਬੱਧ ਹਨ। 
            ਉਕਤ ਆਗੂਆਂ ਨੇ ਜੋਰ ਦੇ ਕੇ ਕਿਹਾ ਕਿ ਉਹ ਅਜਾਦੀ ਵੇਲੇ ਕੌਮੀ ਆਗੂਆਂ ਵੱਲੋਂ ਕੀਤੇ ਵਾਅਦਿਆਂ ਮੁਤਾਬਕ ਅਨੰਦਪੁਰ ਮਤੇ ਲਈ ਸ਼ਾਤਮਈ ਸੰਵਿਧਾਨਕ ਦੋਹਾਂ ਤਰ੍ਹਾਂ ਨਾਲ ਗੱਲਬਾਤ ਅਤੇ ਸੰਘਰਸ਼ ਦਾ ਰਸਤਾ ਅਪਨਾਉਣਗੇ। ਦੇਸ ਦੀ ਫੈਡਰਲਇਜਮ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਰਾਜਸੀ ਧਿਰਾਂ ਨਾਲ ਸੰਪਰਕ ਵਧਾਇਆ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਪੰਥ ਪੰਜਾਬ ਤੋਂ ਤਾਕਤ ਲੈ ਕੇ ਪੰਥ ਪੰਜਾਬ ਨਾਲ ਹੀ ਗਦਾਰੀ ਕੀਤੀ। ਉਨ੍ਹਾਂ ਕਿਹਾ ਕਿ ਧਰਮ ਯੁੱਧ ਜਿੱਤਿਆ ਨਹੀ ਗਿਆ, ਹਾਰਿਆ ਭੀ ਨਹੀ ਗਿਆ ਅਤੇ ਛੱਡਿਆ ਭੀ ਨਹੀ। ਭਾਈ ਗੁਰਦੀਪ ਸਿੰਘ ਨੇ ਕਿਹਾ ਸੰਨ 1978 ਤੋਂ ਸ਼ਹੀਦ ਹੋਏ ਹਜਾਰਾਂ ਸਿੱਖਾਂ ਦੇ ਖੂਨ ਨੂੰ ਹਾਜਰ ਮੰਨ ਕੇ ਕਿਹਾ ਕਿ ਜੇਕਰ ਸਾਡੇ ਉਦੇਸਾਂ ਲਈ ਸਿਰ ਭੀ ਲੱਗ ਜਾਵੇ ਤਾਂ ਇਹ ਸੌਦਾ ਸਸਤਾ ਹੋਵੇਗਾ। ਮੀਟਿੰਗ ਵਿੱਚ ਮਤਿਆਂ ਵਿੱਚ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾਜਲੀ ਦੇ ਕੇ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ। 
           ਮੀਟਿੰਗ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਤੱਕ ਸੰਵਿਧਾਨਕ ਅਤੇ ਸ਼ਾਂਤਮਈ ਢੰਗ ਨਾਲ ਸਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਮਤੇ ਵਿੱਚ ਵਪਾਰੀਆਂ ਵੱਲੋਂ ਮਿਤੀ । ਮਾਰਚ ਨੂੰ ਬੰਦ ਦੇ ਸੱਦੇ ਦੀ ਹਮਾਇਤ ਕੀਤੀ। ਪਾਕਿਸਤਾਨ ਨਾਲ ਵਪਾਰਕ ਲਾਂਘਾ ਖੋਲਣ, ਸ੍ਰੀ ਕਰਤਾਰਪੁਰ ਸਾਹਿਬ ਦੀ ਜਮੀਨ ਦਾ ਭਾਰਤ ਨਾਲ ਵਟਾਂਦਰਾਂ ਅਤੇ ਪਾਕਿਸਤਾਨ ਵਿੱਚ ਸਾਰੇ ਗੁਰਧਾਮਾਂ ਅਤੇ ਮੰਦਿਰਾਂ ਦੇ ਅਧਾਰ ਕਾਰਡ ਤੇ 15 ਦਿਨਾਂ ਲਈ ਖੁੱਲੇ ਦਰਸ਼ਨਾਂ ਦੀ ਮੰਗ ਕੀਤੀ। ਇੱਕ ਮਤੇ ਵਿੱਚ ਪੰਜਾਬ, ਪੰਥ ਅਤੇ ਘੱਟ ਗਿਣਤੀਆਂ ਤੇ ਹੋ ਰਹੇ ਧੱਕੇ, ਜੁਲਮ ਅਤੇ ਕਤਲੇਆਮ ਬਾਰੇ ਯੂ.ਐਨ.ਓ. ਨੂੰ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ।
               ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਨੂੰ ਤੇਜ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਉਰਾ, ਭਾਈ ਜਗਤਾਰ ਸਿੰਘ ਤਾਰਾ, ਦਵਿੰਦਰਪਾਲ ਸਿੰਘ ਭੁੱਲਰ, ਫਾਂਸੀ ਦੀ ਸਜਾ ਭੁਗਤ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਮੁਆਫ ਕਰਾਉਣੀ, ਡਿਬਰੂਗੜ੍ਹ ਜੇਲ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੂਹ ਬੰਦੀਆਂ ਦੀ ਰਿਹਾਈ ਲਈ ਮਤੇ ਪਾਸ ਕੀਤੇ। 
          ਇਸ ਮੌਕੇ ਰਣਜੀਤ ਸਿੰਘ ਕੁੱਕੀ, ਸਤਨਾਮ ਸਿੰਘ ਮਨਾਵਾਂ, ਬੱਗਾ ਸਿੰਘ ਮਨਰੇਗਾ ਫਰੰਟ, ਮਿੰਟੂ ਸਰਪੰਚ ਰਣਸੀਂਹ ਕਲਾਂ, ਹਰਕੀਰਤ ਸਿੰਘ ਰਾਏ, ਸਵਰਨ ਸਿੰਘ ਫਾਜਿਲਕਾ, ਸੁਖਰਾਜ ਸਿੰਘ ਬਰਾੜ ਅਸੂਲ ਮੰਚ ਆਦਿ ਹਾਜਰ ਸਨ।

ਬਸਪਾ ਦੇ ਸੂਬਾਈ ਪ੍ਰਧਾਨ ਗੜੀ ਨੇ ਕੀ ਕਿਹਾ - ਮੀਟਿੰਗ ਵਿੱਚ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਪੁਜਣ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਨਵੇਂ ਗਠਜੋੜ ਉਭਰਨ ਦੇ ਹਾਲਤ ਬਦਲੇ, ਜਿੱਥੇ ਪ੍ਰਧਾਨ ਗੜੀ ਨੇ ਅਕਾਲੀ ਦਲ ਬਾਦਲ ਦੇ ਆਗੂਆਂ ਅਤੇ ਰਵਾਇਤੀ ਪਾਰਟੀਆਂ ਦੇ ਆਗੂਆਂ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਸਾਰੀਆਂ ਪਾਰਟੀਆਂ ਗਰੀਬ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ। ਭੈਣ ਮਾਇਆਵਤੀ ਦੀ ਅਗਵਾਈ ਵਿੱਚ ਬਣਨ ਵਾਲੀ ਸਰਕਾਰ ਹੀ ਦੇਸ ਦੇ ਗਰੀਬ, ਕਿਰਤੀ, ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਜਿੱਥੇ ਵੀ ਕਦੇ ਕੋਈ ਵੀ ਪੰਥਕ ਇਕੱਠ ਹੁੰਦਾ ਹੈ ਤਾਂ ਉਹ ਜਰੂਰ ਪੁੱਜਦੇ ਹਨ।

ਲੁਧਿਆਣਾ (ਦਿਹਾਤੀ) ਪੁਲਿਸ ਇਕ ਵਾਰ ਫਿਰ ਸੁਰਖੀਆਂ ਵਿੱਚ..

ਨਸ਼ਾ ਵੇਚਣ/ਸਪਲਾਈ ਕਰਨ ਵਾਲੇ ਗਿਰੋਹ ਦੇ 02 ਮੈਬਰਾਂ ਨੂੰ  30 ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ 

ਜਗਰਾਓਂ 26 ਫਰਵਰੀ ( ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ ) ਨਵਨੀਤ ਸਿੰਘ ਬੈਂਸ, ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਦੇ ਦਿਸ਼ਾ ਨਿਰੋਦਸ਼ਾਂ ਅਨੁਸਾਰ ਸਮਾਜ ਦੇ ਨਸ਼ਾ ਵੇਚਣ/ਸਪਲਾਈ ਕਰਨ ਵਾਲੇ ਸਮੱਗਲਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ  ਪਰਮਿੰਦਰ ਸਿੰਘ ਹੀਰ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਲੁਧਿਆਣਾ (ਦਿਹਾਤੀ) ਅਤੇ  ਸੰਦੀਪ ਕੁਮਾਰ ਵਡੇਰਾ ਪੀ.ਪੀ.ਐਸ ਉਪ ਕਪਤਾਨ ਪੁਲਿਸ (ਡੀ) ਲੁਧਿਆਣਾ (ਦਿਹਾਤੀ) ਦੀ ਨਿਗਰਾਨੀ ਅਧੀਨ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਲੁਧਿਆਣਾ (ਦਿਹਾਤੀ) ਦੀ ਪੁਲਿਸ ਪਾਰਟੀ ਵੱਲੋਂ ਨਸ਼ਾ ਵੇਚਣ/ਸਪਲਾਈ ਕਰਨ ਵਾਲੇ ਸਮੱਗਲਰਾਂ ਦੇ 02 ਮੈਬਰਾ ਪਾਸੋਂ 30 ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਟਰੱਕ ਬ੍ਰਾਮਦ ਕਰਕੇ ਬਹੁਤ ਵੱਡੀ ਸਫਲਤਾ ਹਾਸਿਲ ਕੀਤੀ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ  ਨਵਨੀਤ ਸਿੰਘ ਬੈਂਸ, ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਵੱਲੋਂ ਦੱਸਿਆ ਗਿਆ ਕਿ ਇੰਸਪੈਕਟਰ ਕਿੱਕਰ ਸਿੰਘ ਨੇ ਸ਼ੱਕੀ ਵਿਅਕਤੀਆਂ ਅਤੇ ਵਹੀਕਲਾਂ ਨੂੰ ਚੈੱਕ ਕਰਨ ਲਈ  ਚੌਕ ਗਾਲਿਬ ਕਲ੍ਹਾ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਦਿੱਤੀ ਕਿ 1) ਗੁਰਜਿੰਦਰ ਸਿੰਘ ਉਰਫ ਮੋਟੂ ਪੁੱਤਰ ਜੀਤ ਸਿੰਘ 2) ਗੁਰਦਾਸ ਸਿੰਘ ਪੁੱਤਰ ਫੁੰਮਣ ਸਿੰਘ 3) ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਟਹਿਲ ਸਿੰਘ ਵਾਸੀਆਨ ਦੋਲੇਵਾਲ ਜਿਲ੍ਹਾ ਮੋਗਾ 4) ਸ਼ੰਕਰ ਲਾਲ ਪੁੱਤਰ ਰਾਮ ਲਾਲ ਮੀਨਾ ਉਰਫ ਲਾਲੂ ਰਾਮ ਮੀਨਾ ਵਾਸੀ ਪੋਹਪੁਰਾ ਅਤੇ ਰਤਨ ਲਾਲ ਧਾਕੜ ਪੁੱਤਰ ਗਿਲਾ ਲਾਲ ਧਾਕੜ ਵਾਸੀ ਲਕਸ਼ਮੀਪੁਰਾ,ਕੋਰਪੁਰਾ ਥਾਣਾ ਪਾਰਸੋਲੀ ਜਿਲ੍ਹਾ ਚਿਤੋੜਗੜ੍ਹ ਸਟੇਟ ਰਾਜਸਥਾਨ ਆਪਸ ਵਿੱਚ ਮਿਲ ਕੇ ਭੁੱਕੀ ਚੂਰਾ ਪੋਸਤ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਲੁਧਿਆਣਾ ਅਤੇ ਮੋਗਾ ਦੇ ਏਰੀਆ ਵਿੱਚ ਵੇਚਦੇ ਹਨ। ਜੋ ਅੱਜ ਵੀ ਭੁੱਕੀ ਚੂਰਾ ਪੋਸਤ ਟਰੱਕ ਨੰਬਰੀ RI-11-GA-5566 ਲੋਡ ਕਰਕੇ ਲੁਧਿਆਣਾ ਤੋਂ ਜਗਰਾਉਂ ਹੁੰਦੇ ਹੋਏ ਮੇਨ ਜੀ ਟੀ ਰੋਡ ਰਾਹੀਂ ਮੋਗਾ ਸਾਈਡ ਨੂੰ ਜਾ ਰਹੇ ਹਨ। ਜਿਸ ਤੇ ਉਕਤ ਇਤਲਾਹ ਅਨੁਸਾਰ ਮੁਕੱਦਮਾ ਨੰਬਰ 28 ਮਿਤੀ 24.02.2024 ਅ/ਧ 15,25-61-85 ਐਨ.ਡੀ.ਪੀ.ਐਸ.ਐਕਟ ਥਾਣਾ ਸਦਰ ਜਗਰਾਉਂ ਦਰਜ ਕਰਕੇ ਮੇਨ ਜੀ.ਟੀ ਗੁਰੂਸਰ ਗੇਟ ਬਾਹੱਦ ਗੁਰੂਸਰ ਕਾਉਂਕੇ ਨਾਕਾਬੰਦੀ ਕਰਕੇ ਸ਼ੰਕਰ ਲਾਲ ਪੁੱਤਰ ਰਾਮ ਲਾਲ ਮੀਨਾ ਉਰਫ ਲਾਲੂ ਰਾਮ ਮੀਨਾ ਵਾਸੀ ਪੋਹਪੁਰਾ ਅਤੇ ਰਤਨ ਲਾਲ ਧਾਕੜ ਪੁੱਤਰ ਗਿਸਾ ਲਾਲ ਧਾਕੜ ਵਾਸੀ ਲਕਸ਼ਮੀਪੁਰਾ,ਕੇਰਪੁਰਾ ਥਾਣਾ ਪਾਰਸੋਲੀ ਜਿਲ੍ਹਾ ਚਿਤੋੜਗੜ੍ਹ ਸਟੇਟ ਰਾਜਸਥਾਨ ਨੂੰ ਸਮੇਤ ਉਕਤ ਨੰਬਰੀ ਟਰੱਕ ਦੇ ਕਾਬੂ ਕੀਤਾ ਗਿਆ। ਟਰੱਕ ਦੀ ਤਲਾਸੀ ਕਰਨ ਤੇ ਵਿੱਚੋਂ 150 ਗੱਟੂ  ਚੂਰਾ ਪੋਸਤ ਹਰੇਕ ਗੱਟੂ ਵਜਨੀ 20/20 ਕਿਲੋਗ੍ਰਾਮ (  ਕੁੱਲ 30 ਕੁਇੰਟਲ) ਬ੍ਰਾਮਦ ਕੀਤੇ ਗਏ। ਗ੍ਰਿਫਤਾਰ ਦੋਸੀਆਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ (14 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਜਿੰਨਾ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮੁਕਦਮਾ ਦੀ ਤਫਤੀਸ ਜਾਰੀ ਹੈ, ਬਾਕੀ ਦੋਸੀਆਨ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਲੋਹਗੜ੍ਹ  ਵਿਖੇ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ    

                                   ਮਹਿਲ ਕਲਾਂ   25 ਫਰਵਰੀ (ਗੁਰਸੇਵਕ ਸੋਹੀ)    :  ਪਿੰਡ ਲੋਹਗੜ੍ਹ  ਗੁਰਦੁਆਰਾ ਗੁਰੂ ਰਵਿਦਾਸ ਜੀ  ਸਾਹਿਬ ਵਲੋਂ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ  ਹੇਠ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਸਾਹਿਬ ਸਸੋਭਿਤ ਸਨ। ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਗੁਰੂ ਰਵਿਦਾਸ  ਸਾਹਿਬ ਤੋਂ ਸ਼ੁਰੂ ਹੋ ਕੇ, ਪੂਰੇ ਨਗਰ  ਦੀ ਪਰਿਕਰਮਾ ਕਰਦਾ ਹੋਇਆ ਮੁੜ ਗੁਰਦੁਆਰਾ ਗੁਰੂ ਰਵਿਦਾਸ ਜੀ  ਸਾਹਿਬ ਆ ਕੇ ਸਮਾਪਤ ਹੋਇਆ। ਇਸ ਦੌਰਾਨ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰਿਆਂ ਦੇ ਸਰੋਪੇ ਪਾ ਕੇ ਭਰਮਾ ਸਵਾਗਤ ਕੀਤਾ ਗਿਆ। ਸੰਗਤਾਂ ਲਈ  ਲੰਗਰ ਲਗਾਇਆ ਗਿਆ। ਨਗਰ ਕੀਰਤਨ ਨਾਲ ਸੰਗਤਾਂ ਦਾ ਵਿਸ਼ਾਲ ਕਾਫਲਾ ਗੁਰਬਾਣੀ ਦਾ ਜਾਪ ਕਰਦਾ ਜਾ ਰਿਹਾ ਸੀ ਅਤੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਿਹਾ ਸੀ। ਨਗਰ ਕੀਰਤਨ 'ਚ     ਲਖਵੀਰ ਸਿੰਘ  ਤਖਤੂਪੁਰੇ ਵਾਲਾ  , ਨਾਥ ਸਿੰਘ ਰਾਹੀ ਕਵੀਸਰੀ ਜਥਾ ਜੱਥੇ ਵੱਲੋਂ ਸੰਗਤਾਂ ਨੂੰ ਗੁਰੂ ਸਾਹਿਬ ਦੀ ਬਾਣੀ ਨਾਲ ਜੋੜ ਕੇ ਭਜਨ ਕੀਰਤਨ ਕੀਤਾ ਗਿਆ। ਇਸ ਮੌਕੇ ਭਾਈ ਧਰਮਪਾਲ ਸਿੰਘ  ਨੇ ਸੰਗਤਾਂ ਨੂੰ ਗੁਰੂ ਲੜ ਲੱਗਣ ਲਈ ਬੇਨਤੀ ਕੀਤੀ। ਇਸ ਮੌਕੇ ਸੰਗਤਾਂ ਦੇ ਸਵਾਗਤ ਲਈ ਕਈ ਥਾਵਾਂ ਤੇ ਫੁੱਲਾਂ ਦੀ ਵਰਖਾ ਅਤੇ ਲੰਗਰ ਦੀ ਵਿਵਸਥਾ ਕੀਤੀ ਗਈ।  ਇਸ ਮੌਕੇ  ਪ੍ਰਧਾਨ ਹਰਬੰਸ ਸਿੰਘ, ਸੇਵਾਦਾਰ ਮਹਿੰਦਰ ਸਿੰਘ, ਮੰਹਤ ਚਮਕੌਰ ਸਿੰਘ, ਬਾਬਾ ਨਛੱਤਰ ਸਿੰਘ,  ਬਲਜੀਤ ਸਿੰਘ ਬਿੱਲੂ, ਭੋਲਾ ਸਿੰਘ ਚੁੰਬਰ , ਅਮਰਜੀਤ ਸਿੰਘ ਹੈਪੀ,  ਜਸਪਾਲ ਸਿੰਘ ਪਾਲੀ ਡਾ ਅੰਮ੍ਰਿਤ ਸਿੰਘ ਦੇਹੜ੍ਹ  , ਦਲਵੀਰ  ਸਿੰਘ,  ਪ੍ਰਦੀਪ ਲੋਹਗੜ੍ਹ   ,  ਡਾ ਬਲਦੇਵ ਸਿੰਘ ,ਸੁਖਚੈਨ ਸਿੰਘ   ਦੇਹੜ੍ਹ ,ਫੌਜੀ ਭੋਲਾ ਸਿੰਘ , ਡਾ  ਜੱਸਾ ਸਿੰਘ , ਬੱਗਾ ਸਿੰਘ ਧੇਨਸਰ , ਬਿੱਕਰ  ਸਿੰਘ ਧੇਨਸਰ  , ਗੁਰਮੀਤ ਸਿੰਘ  , ਏਕਮ ਸਿੰਘ, ਬਿੱਟੂ ਸਿੰਘ ਹਰਦਾਸਪੁਰਾ  ,  ਸੰਗਤ ਸ਼ਾਮਿਲ ਸੀ।

ਥਾਣਾ ਸਹਿਣਾ ਨੇ 250 ਪੇਟੀਆਂ ਸਰਾਬ ਸਮੇਤ ਇੱਕ ਕਾਬੂ ਕੀਤਾ

ਸਹਿਣਾ/ ਭਦੌੜ 25 ਫਰਵਰੀ(ਗੁਰਸੇਵਕ ਸਿੰਘ ਸੋਹੀ) -ਸ੍ਰੀ ਸੰਦੀਪ ਕੁਮਾਰ ਮਲਿਕ ਆਈ ਪੀ ਐਸ ਬਰਨਾਲਾ ਜੀ ਦੀ ਯੋਗ ਅਗਵਾਈ ਹੇਠ ਡੀ ਐਸ ਪੀ ਮਾਨਵਜੀਤ ਸਿੰਘ ਸਿੱਧੂ ਉੱਪ ਕਪਤਾਨ ਪੁਲਿਸ ਸਬ ਤਪਾ ਅਤੇ ਮੁੱਖ ਅਫ਼ਸਰ ਥਾਣੇਦਾਰ ਜਸਪਾਲ ਚੰਦ ਥਾਣਾ ਸਹਿਣਾ ਨੇ ਆਪ ਤੱਕ ਨਿਊਜ ਚੈਨਲ ਦੀ ਟੀਮ ਨਾਲ ਜਾਣਕਾਰੀ ਦਿੰਦੇ ਹੋਇਆ ਦੱਸਿਆ ਹੈ ਕਿ ਸਮੱਗਲਰਾ  ਖਿਲਾਫ਼ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਮੁੱਕਦਮਾ ਨੰਬਰ ਅੱਠ ਅ/ਧ 61/1/14 ਥਾਣਾ ਸਹਿਣਾ ਬਰ ਖਿਲਾਫ਼ ਸੱਤਾ ਰਾਮ ਪੁੱਤਰ ਧਰਮਾ ਰਾਮ ਵਾਸੀ ਨੋਕ, ਥਾਣਾ ਸਦਰ ਬਾੜਮੇਰ ਜਿਲ੍ਹਾ ਬਾੜਮੇਰ ਰਾਜਸਥਾਨ ਦੇ ਬਲਜੀਤ ਸਿੰਘ 586/ਬਰ ਥਾਣਾ ਸਹਿਣਾ ਨੇ ਮੁਖਬਰੀ ਦੇ ਆਧਾਰ ਤੇ ਦਰਜ ਰਜਿਸਟਰ ਕਰਵਾਇਆ। ਥਾਣਾ ਸਹਿਣਾ ਪੁਲਿਸ ਪਾਰਟੀ ਨੇ ਟੂਲ ਪਲਾਜ਼ਾ ਤੋਂ 100 ਮੀਟਰ ਪਿੱਛੇ ਨਾਕਾ ਲਗਾਇਆ ਹੋਇਆ ਸੀ ਤਾ ਕੰਨਟੇਨਰ ਉਕਤ ਜੋ ਮੋਗਾ ਸਾਇਡ ਤੋ ਆ ਰਿਹਾ ਸੀ ਜਿਸ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਅੰਗਰੇਜ਼ੀ ਸਰਾਬ ਦੇ ਪਾਊਏ ਤੇ ਬੋਤਲਾਂ ਅਤੇ ਬੀਅਰ ਕੈਨ ਸੀਲ ਬੰਦ ਦੇ ਡੱਬੇ 672 ਪਾਊਦੇ ਅੰਗਰੇਜ਼ੀ ਸਰਾਬ ਮਾਰਕਾ ਆਲ ਸੀਜ਼ਨ, 120 ਬੋਤਲਾਂ ਅੰਗਰੇਜ਼ੀ ਸਰਾਬ ਮਾਰਕਾ ਰੋਇਲ , 84 ਬੋਤਲਾਂ, 2260 ਬੀਅਰ ਕੈਨ ਬਰਾਮਦ ਕਰਵਾ ਕੇ ਗਿਰਫ਼ਤਾਰ ਕੀਤਾ, ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਜਿਸ ਵਿੱਚ ਸੜਕ ਸੁਰਖਿਆ ਫੋਰਸ ਦੇ ਕਰਮਚਾਰੀਆਂ ਅਜੈ ਕਾਗੜਾ, ਅਜੀਤ ਸਿੰਘ, ਗੁਰਸਿਮਰਨ ਸਿੰਘ  ਵਿਸੇਸ ਯੋਗਦਾਨ ਰਿਹਾ ਅਤੇ ਇਸ ਮੌਕੇ ਤੇ ਮੁੱਖ ਮੁਨਸ਼ੀ ਪਰਮਜੀਤ ਸਿੰਘ ਪੰਮਾ , ਹੌਲਦਾਰ ਰਾਜਵਿੰਦਰ ਸਿੰਘ ਮਲਕੀਤ ਸਿੰਘ, ਅਰਸ਼ਦੀਪ ਸਿੰਘ, ਅਮਨਦੀਪ ਸਿੰਘ , ਅਮਰਜੀਤ ਸਿੰਘ ਆਦਿ ਹਾਜ਼ਰ ਸਨ।

ਖਾਲਸਾ ਸੇਵਾ ਸੁਸਾਇਟੀ ਰਜਿ ਮੋਗਾ ਵੱਲੋਂ ਸੀਨੀਅਰ ਕ੍ਰਿਕਟ ਕਲੱਬ ਦੇ ਮੈਂਬਰਾਂ ਨੂੰ ਅਨੰਦ ਕਾਰਜ ਸਮਾਗਮ ਵਿੱਚ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ ਗਿਆ ਬੱਡੂਵਾਲੀਆ

ਧਰਮਕੋਟ,(. ਹਰਜਿੰਦਰ ਸਿੰਘ ੍ਬੱਡੂਵਾਲੀਆ ਜਸਵਿੰਦਰ ਸਿੰਘ ਰੱਖਰਾ )
ਪਿਛਲੇ ਦਿਨੀਂ  ਗੁਰਦਆਰਾ  ਬੀਬੀ ਕਾਹਨ  ਕੌਰ ਵਿਖੇ  ਸਮਹਿਕ  ਆਨੰਦ  ਕਾਰਜ ਸਮਾਗ਼ਮ  ਕਾਰਵਾਇਆ ਗਿਆ ਜਿਸ ਸਹਿਜਤਾ ਨਾਲ ਇਹ ਸਮਾਗਮ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਗਿਆ ਉਸ ਲਈ  ਸਾਰੇ ਖਾਲਸਾ ਸੇਵਾ ਸੋਸਾਇਟੀ ਦੇ ਸਾਰੇ  ਮੈਂਬਰ  ਵਧਾਈ   ਦੇ ਪਾਤਰ ਹਨ ਜ੍ਹਿਨਾਂ ਨੇ ਦਿਨ ਰਾਤ ਦੀ ਮੇਹਨਤ ਨਾਲ ਇਹ ਕਾਰਜ ਨੇਪਰੇ ਚਾੜ੍ਹਿਆ ਇਸ ਮੌਕੇ ਮੋਗਾ ਸ਼ਹਿਰ ਦੇ ਪੁਰਾਣੇ ਖਿਡਾਰੀਆਂ ਵਲੋਂ ਬਣਾਇਆ ਗਿਆ ਸੀਨੀਅਰ ਕ੍ਰਿਕਟ ਕਲੱਬ ਦੇ ਮੈਂਬਰ ਵੀ ਆਪਣੀ ਹਾਜਰੀ ਲਵਾਉਣ ਪਹੂੰਚੇ  ਸੋਸਾਇਟੀ  ਵਲੋਂ ਕਲੱਬ ਵਲੋਂ ਦਿਤੇ ਸਹਿਯੋਗ ਲਈ  ਕਲੱਬ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ੍ਰੀ ਆਰ ਕੇ ਜਿੰਦਲ ਸ਼੍ਰੀ ਵਿਨੈ ਗੁਪਤਾ ਪ੍ਰਵੀਨ ਗਰਗ  ਡਾਕਟਰ ਸ਼ਮਸ਼ੇਰ ਸਿੱਧੂ ਨੋਨੀ ਧੀਰ ਈਸ਼ਵਰ ਖੱਤਰੀ ਅਵਤਾਰ ਸਿੰਘ ਗੁਰਮੀਤ ਸਿੰਘ ਡਾਕਟਰ ਬਰਾੜ ਲਖਵੀਰ ਸਿੰਘ ਰਿੰਕੂ ਸ਼ਿਵ ਅਹੂਜਾ ਡਾਕਟਰ ਗੁਰਪ੍ਰੀਤ ਸਿੰਘ ਹਰਵਿੰਦਰ ,ਐਡਵੋਕੇਟ ਅਮਿਤ ਮਿੱਤਲ ਸੁਰਿੰਦਰ ਗਰਗ ਮਨੋਜ ਮੁਨੀਸ਼ ਹਰਸ਼ ਆਦਿ  ਹਾਜ਼ਿਰ ਸਨ
ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੇ ਦਿੱਤੀ

ਸਾਂਝੇ ਫੋਰਮ ਦੀ ਜੱਥੇਬੰਦੀ - ਦਸਮੇਸ਼ ਯੂਨੀਅਨ ਵੱਲੋਂ ਨਵੇਂ ਦਿੱਲੀ ਮੋਰਚੇ ਲਈ ਜੁਝਾਰੂ ਕਾਫਲੇ ਹੋ ਰਹੇ ਰਵਾਨਾ

    ਮੁੱਲਾਂਪੁਰ ਦਾਖਾ 25 ਫਰਵਰੀ (ਸਤਵਿੰਦਰ ਸਿੰਘ ਗਿੱਲ) ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਬੁਢੇਲ ਚੌਂਕ ਨੇੜੇ, ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਨਵੇਂ ਦਿੱਲੀ ਮੋਰਚੇ ਅਤੇ ਚੌਂਕੀਮਾਨ ਟੋਲ ਮੋਰਚਾ ਤੇ ਲੰਗਰ ਬਾਰੇ ਵੱਖ-ਵੱਖ ਪਹਿਲੂਆਂ 'ਤੇ ਗੰਭੀਰ, ਡੂੰਘਾ ਤੇ ਭਰਵਾਂ ਵਿਚਾਰ- ਵਟਾਂਦਰੇ ਵਟਾਂਦਰੇ ਦੌਰਾਨ ਜੱਥੇਬੰਦੀ ਦੇ ਆਗੂਆਂ -ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਰਣਜੀਤ ਸਿੰਘ ਗੁੜੇ, ਜਸਵੰਤ ਸਿੰਘ ਮਾਨ, ਡਾ. ਗੁਰਮੇਲ ਸਿੰਘ ਕੁਲਾਰ, ਜੱਥੇਦਾਰ ਗੁਰਮੇਲ ਸਿੰਘ ਢੱਟ ਤੇ ਗੁਰਸੇਵਕ ਸਿੰਘ ਸੋਨੀ ਸਵੱਦੀ ਨੇ ਉਚੇਚੇ ਤੌਰ ਤੇ ਵਿਚਾਰ ਪੇਸ਼ ਕੀਤੇ।
 ਪਹਿਲ- ਪ੍ਰਿਥਮੇੰ ਨਵੇਂ ਦਿੱਲੀ ਮੋਰਚੇ ਦੇ ਨੌਜਵਾਨ ਸ਼ਹੀਦ- ਸ਼ੁਭਕਰਮਨ ਸਿੰਘ ਬੱਲੋ (ਬਠਿੰਡਾ) ਸਮੇਤ ਸਮੂਹ ਤਿੰਨਾਂ ਸ਼ਹੀਦਾਂ ਨੂੰ 2 ਮਿੰਟ ਖੜੇ ਹੋ ਕੇ ਤੇ ਮੌਨ ਧਾਰ ਕੇ ਨਿੱਘੀ ਤੇ ਭਾਵ -ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ
  ਗਈ।
 ਜੱਥੇਬੰਦੀ ਵੱਲੋਂ ਸਰਵਸੰਮਤੀ ਨਾਲ ਪਾਸ ਕੀਤੇ ਪਹਿਲੇ ਮਤੇ ਰਾਹੀਂ 12 ਫਰਵਰੀ ਤੋਂ ਲਗਾਤਾਰ ਲੜੀਵਾਰ ਪੱਕੇ ਤੇ ਰੋਜ਼ਾਨਾ ਨਵੇਂ ਦਿਲੀ ਮੋਰਚੇ ਦੇ ਸ਼ੰਭੂ ਬਾਰਡਰ 'ਤੇ ਜਾ ਰਹੇ ਪੱਕੇ ਤੇ ਰੋਜ਼ਾਨਾ ਕਾਫਲਿਆਂ ਉਪਰ ਪੂਰਨ ਖੁਸ਼ੀ ਤੇ ਭਰਪੂਰ ਤਸੱਲੀ ਦਾ ਪ੍ਰਗਟਾਵਾ ਕਰਦਿਆਂ, ਨਵੇਂ ਕਾਫਲੇ ਭੇਜਣ ਲਈ ਪਿੰਡ- ਇਕਾਈਆਂ ਵਾਰ ਬਕਾਇਦਾ ਡਿਊਟੀਆਂ ਜੜੀਆਂ ਗਈਆਂ।
     ਦੂਜੇ ਮਤੇ ਰਾਹੀਂ ਜੱਥੇਬੰਦੀ ਦੇ ਇਕਾਈਆਂ ਵਾਲੇ ਪਿੰਡਾਂ ਸਵੱਦੀ ਕਲਾਂ ਤੇ ਵਿਰਕ ਤੋਂ ਇਲਾਵਾ ਇਤਿਹਾਸਿਕ ਪਿੰਡ ਮੁੱਲਾਂਪੁਰ ਸਮੇਤ ਵੱਖ-ਵੱਖ ਪਿੰਡਾਂ ਤੋਂ ਰੋਜ਼ਾਨਾ ਜਾ ਰਹੇ ਨੌਜਵਾਨਾਂ ਦੇ ਜੱਥਿਆਂ ਦਾ ਭਾਰੀ ਧੰਨਵਾਦ ਕੀਤਾ ਗਿਆ ਹੈ।
    ਤੀਜੇ ਮਤੇ ਰਾਹੀਂ 20-21-22 ਫਰਵਰੀ ਨੂੰ ਲਗਾਤਾਰ 3 ਦਿਨ 200 ਕਿਸਾਨ- ਮਜ਼ਦੂਰ ਜੱਥੇਬੰਦੀਆਂ ਵਾਲੇ ਸਾਂਝੇ ਫੋਰਮ ਦੀ ਬਰਾਂਚ- ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਵੱਲੋਂ  ਹੋਰ ਭਰਾਤਰੀ ਕਿਸਾਨ- ਮਜ਼ਦੂਰ ਜੱਥੇਬੰਦੀਆਂ ਸਹਿਯੋਗ ਨਾਲ ਕੇਂਦਰ ਦੀ ਅਤੇ ਹਰਿਆਣਾ ਦੀ ਜਾਲਮ ਮੋਦੀ ਤੇ ਖੱਟਰ ਹਕੂਮਤ ਵੱਲੋਂ 500 ਦੇ ਕਰੀਬ ਬੇਕਸੂਰ ਤੇ ਬੇਹਥਿਆਰੇ ਕਿਸਾਨਾਂ- ਮਜ਼ਦੂਰਾਂ ਨੂੰ ਫੱਟੜ ਕਰਨ ਅਤੇ  ਨੌਜਵਾਨ ਸ਼ੁਭਕਰਮਨਦੀਪ ਸਿੰਘ ਦੇ ਸਿਰ 'ਚ ਸਿੱਧੀ ਗੋਲੀ ਮਾਰ ਕੇ ਕਤਲ ਕਰਨ ਵਿਰੁੱਧ ਟੋਲ ਮੁਕਤ ਰੱਖਣ ਅਤੇ ਵਿਸ਼ਾਲ ਰੋਹ ਭਰਪੂਰ ਧਰਨੇ ਲਾਉਣ  ਅਤੇ ਦਿੱਲੀ ਮੋਰਚੇ ਦੇ ਕਾਫਲਿਆਂ ਤੇ ਮੁਸਾਫਰਾਂ ਲਈ  ਜੱਥੇਬੰਦੀ ਵੱਲੋਂ  ਰੋਜਾਨਾ ਲੰਗਰ ਚਲਾਉਣ ਦਾ ਸਵਾਗਤ ਕੀਤਾ ਗਿਆ ਹੈ।
     ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਕੁਲਦੀਪ ਸ. ਸਵੱਦੀ, ਬਲਜਿੰਦਰ ਸ. ਸਵੱਦੀ, ਗੁਰਚਰਨ ਸਿੰਘ ਸ. ਤਲਵੰਡੀ, ਅਵਤਾਰ ਸ.ਤਾਰ, ਬੂਟਾ ਸ.ਬਰਸਾਲ, ਰਾਜਵਿੰਦਰ ਸ. ਬਰਸਾਲ, ਵਿਜੇ ਕੁਮਾਰ ਪੰਡੋਰੀ, ਬਲਵੀਰ ਸਿੰਘ ਪੰਡੋਰੀ, ਗੁਰਦੀਪ ਸ. ਮੁੰਡਿਆਣੀ, ਜਸਪਾਲ ਸ. ਮੰਡਿਆਣੀ ,ਗੁਰਮੀਤ ਸਿੰਘ ਬਿਰਕ ,ਹਰੀ ਸਿੰਘ ਚਚਰਾੜੀ ,ਸਰਵਿੰਦਰ ਸ. ਸੁਧਾਰ  ਉਚੇਚੇ ਤੌਰ ਤੇ ਹਾਜ਼ਰ ਸਨ।

ਗੁਰਸ਼ਰਨ ਕਲਾ ਭਵਨ ਵਿਖੇ ਗੁਰਮੀਤ ਬਾਵਾ ਦਾ ਲਿਖਿਆ ਨਾਟਕ ‘ਵੈਂਸੇਂਜ’ ਪਰਵਾਸ ਥੀਏਟਰ ਗਰੁੱਪ ਬਰਨਾਲਾ ਵੱਲੋਂ ਖੇਡਿਆ

ਮੁੱਲਾਂਪੁਰ ਦਾਖਾ 25 ਫਰਵਰੀ (ਸਤਵਿੰਦਰ ਸਿੰਘ ਗਿੱਲ)  ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵੱਲੋਂ ਗੁਰਸ਼ਰਨ ਕਲਾ ਭਵਨ ਵਿਖੇ ਮਹੀਨੇ ਦੇ ਅਖੀਰਲੇ ਸ਼ਨੀਵਾਰ ਦਾ ਸਮਾਗਮ ‘ਮਾਤਾ ਭਾਸ਼ਾ ਦਿਵਸ’ ਨੂੰ ਸਮਰਪਿਤ  ਕਰਵਾਇਆ ਜਿਸਦਾ ਉਦਘਾਟਨ ਰਿਟਾਇਰ ਆਈ.ਏ.ਐਸ.ਹਰਚਰਨ ਸਿੰਘ ਸੰਧੂ ਸਾਹਿਤਕਾਰ, ਸਾਬਕਾ ਅਧਿਆਪਕ ਆਗੂ ਹਰਦਿਆਲ ਸਿੰਘ ਜੌਹਲ, ਜਰਨੈਲ ਸਿੰਘ ਤੱਗੜ ਕੈਲਗਰੀ, ਅਵਤਾਰ ਕੌਰ ਕੈਲਗਰੀ, ਪਵਨ ਕੁਮਾਰ, ਮਾਸਟਰ ਗੁਰਜੀਤ ਸਿੰਘ, ਵਿਜੈ ਕੁਮਾਰ ਮੋਗਾ, ਅਮਰੀਕ ਤਲਵੰਡੀ ਅਤੇ ਹਰਕੇਸ਼ ਚੌਧਰੀ, ਅੰਜੂ ਚੌਧਰੀ, ਨੀਰਜਾ ਨੇ ਮੋਮਬੱਤੀਆਂ ਬਾਲ ਕੇ ਕੀਤਾ। 
        ਇਸ ਮੌਕੇ ਹਰਚਰਨ ਸਿੰਘ ਸੰਧੂ ਨੇ ਵਿਚਾਰ ਪੇਸ਼ ਕੀਤੇ ਲੋਕ ਕਲਾ ਮੰਚ ਦੇ ਯਤਨਾਂ ਦੀ ਪ੍ਰਸ਼ੰਸਾਂ ਕੀਤੀ, ਗੁਰਦਿਆਲ ਸਿੰਘ ਜੌਹਲ ਨੇ ਗੁਰਸ਼ਰਨ ਭਾਅ ਜੀ ਦੀ ਘਾਲਣਾ ਨੂੰ ਯਾਦ ਕੀਤਾ। ਜਰਨੈਲ ਤੱਗੜ ਨੇ  ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਪੰਜਾਬੀ ਮਾਂ ਬੋਲੀ ਬਚਾਉਣ ਦਾ ਸਵਾਲ ਸਾਡੇ ਸਾਹਮਣੇ ਖੜਾ ਹੈ। ਇਸ ਉਪਰੰਤ ਦਿਲਪ੍ਰੀਤ ਚੋਹਾਨ ਅਤੇ ਗੁਰਮੀਤ ਬਾਵਾ ਦੁਆਰਾ ਲਿਖਿਤ ਨਾਟਕ ‘ਵੈਂਸੇਂਜ’ ਪਰਵਾਸ ਥੀਏਟਰ ਗਰੁੱਪ ਬਰਨਾਲਾ ਨੇ ਪੇਸ਼ ਕੀਤਾ। ਨਾਟਕ ਰਾਹੀਂ ਪੇਸ਼ ਕੀਤਾ ਗਿਆ ਕਿ ਕਿਸ ਤਰ੍ਹਾਂ ਪੈਸੇ ਦੀ ਚਕਾਚੌਂਧ ਮਨੁੱਖ ਨੂੰ ਸਹੀ ਗਲਤ ਵਿਚਾਲੇ ਫ਼ਰਕ ਕਰਨ ਦੀ ਹੋਸ਼ ਭੁਲਾ ਦਿੰਦੀ ਹੈ। ਨਾਟਕ ਆਪਣਾ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ। ਇਸ ਮੌਕੇ ਤੇ ਸ਼ੇਰ ਜੰਗ ਜਾਂਗਲੀ ਯਾਦਗਾਰੀ ਫਾਉਂਡੇਸ਼ਨ ਵੱਲੋਂ ਵਿਜੈ ਮਿੱਤਲ ਮੋਗਾ ਵੱਲੋਂ ਗੁਰਸ਼ਰਨ ਕਲਾ ਭਵਨ ਵਿਖੇ ਦਸ ਕੁਰਸੀਆਂ ਲਗਵਾਉਣ ਦਾ ਜਿੰਮਾ ਲਿਆ। ‘ਇਹੋ ਜਿਹਾ ਸੀ ਸ਼ੇਰ ਜੰਗ ਜਾਂਗਲੀ’ ਪੁਸਤਕ ਵੀ ਰਲੀਜ਼ ਕੀਤੀ ਗਈ। ਇਸ ਮੌਕੇ ਤੇ ਮਾ. ਗੁਰਜੀਤ ਸਿੰਘ, ਜਸਵੀਰ ਕੌਰ ਅਤੇ ਹਰਮਨਦੀਪ ਸਿੰਘ ਨੇ ਮੰਚ ਦੀ ਪੈਂਤੀ ਹਜਾਰ ਰੁਪਏ ਨਾਲ ਸਹਾਇਤਾ ਕੀਤੀ। ਪਰਵਾਜ ਥੀਏਟਰ ਗਰੁੱਪ, ਪਵਨ ਸੀਮਾ, ਮਾਸਟਰ ਗੁਰਜੀਤ ਸਿੰਘ, ਜਰਨੈਲ ਤੱਗੜ, ਗੁਰਦਿਆਲ ਸਿੰਘ, ਹਰਚਰਨ ਸੰਧੂ ਆਦਿ ਦਾ ਸਨਮਾਨ ਲੋਕ ਕਲਾ ਮੰਚ ਦੇ ਨਿਰਦੇਸ਼ਕ ਹਰਕੇਸ਼ ਚੌਧਰੀ , ਕਮਲਜੀਤ ਮੋਹੀ, ਦੀਪਕ ਰਾਏ, ਅਨਿਲ ਸੇਠੀ, ਭਾਗ ਸਿੰਘ, ਗੁਰਿੰਦਰ ਗੁਰੀ,ਬਲਜੀਤ ਕੌਰ,ਨੈਨਾ ਸ਼ਰਮਾਂ, ਕਰਨਵੀਰ ਸਿੰਘ, ਅਭਿਨੈ ਬਾਂਸਲ, ਜਰਨੈਲ ਸਿੰਘ ਮੈਂਬਰ, ਬਾਬਾ ਤੇਜਾ ਸਿੰਘ, ਪਰਗਟ ਸਿੰਘ, ਸੁਖਦੀਪ ਸਿੰਘ ਵੱਲੋਂ ਕੀਤਾ ਗਿਆ।

ਭਗਤ ਗੁਰੂ ਰਵਿਦਾਸ ਜੀ ਦਾ 647ਵਾਂ ਜਨਮ ਉਤਸਵ ਭਵਨ ਰਕਬਾ ਵਿਖੇ ਸ਼ਰਧਾ ਸਤਿਕਾਰ ਨਾਲ ਮਨਾਇਆ

ਮੁੱਲਾਂਪੁਰ ਦਾਖਾ, 25 ਫਰਵਰੀ  (ਸਤਵਿੰਦਰ ਸਿੰਘ ਗਿੱਲ) ਕ੍ਰਾਂਤੀਕਾਰੀ ਸ਼ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਦਾ 647ਵਾਂ ਜਨਮ ਉਤਸਵ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਸਮੇਂ ਸਰਪ੍ਰਸਤ ਮਲਕੀਤ ਸਿੰਘ ਦਾਖਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਸਰਪ੍ਰਸਤ ਪ੍ਰਿੰਸੀਪਲ ਰਾਮ ਸਿੰਘ, ਹਰਵੀਨ ਸਿੰਘ, ਗੁਰਦੀਪ ਸਿੰਘ ਬੁੱਟਰ, ਜਸਪਾਲ ਸਿੰਘ, ਹਰਿੰਦਰ ਸਿੰਘ ਰਕਬਾ, ਮਾਸਟਰ ਗੁਰਚਰਨ ਸਿੰਘ ਰਕਬਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਸਮੇਂ ਪ੍ਰਵਾਸੀ ਪੰਜਾਬੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ’ਤੇ ਜਾ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਅਤੇ ਸੱਚੀ ਕਿਰਤ ਕਰਕੇ ਗੁਰੂਆਂ ਦੇ ਆਸ਼ੇ ਅਨੁਸਾਰ ਜ਼ਿੰਦਗੀ ਬਸ਼ਰ ਕਰ ਰਹੇ ਹਨ। ਇਸ ਸਮੇਂ ਜਸਵਿੰਦਰ ਸਿੰਘ ਨੂੰ ਅੰਤਰਰਾਸ਼ਟਰੀ ਫਾਊਂਡੇਸ਼ਨ ਆਸਟ੍ਰੇਲੀਆ ਦਾ ਕਨਵੀਨਰ ਅਤੇ ਗੁਰਮੀਤ ਸਿੰਘ ਬੁੱਟਰ ਨੂੰ ਅਮਰੀਕਾ ਫਾਊਂਡੇਸ਼ਨ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ।
         ਬਾਵਾ ਨੇ ਕਿਹਾ ਕਿ ਭਗਤ ਗੁਰੂ ਰਵਿਦਾਸ ਜੀ ਦਾ ਜਨਮ 1377 ਈ. ਵਿੱਚ ਬਨਾਰਸ ਵਿਖੇ ਹੋਇਆ। ਆਪ ਜੀ ਦੇ ਗੁਰੂ ਭਗਤ ਸੁਆਮੀ ਰਾਮਾ ਨੰਦ ਜੀ ਸਨ। ਆਪ ਜੀ ਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 16 ਰਾਗਾਂ ਵਿੱਚ 40 ਸ਼ਬਦ ਦਰਜ ਹਨ ਜਿਨ੍ਹਾਂ ਵਿੱਚ ਪ੍ਰਭੂ ਨਾਲ ਪਿਆਰ, ਉਹਨਾਂ ਨਾਲ ਅਤੁੱਟ ਸਾਂਝ, ਉਹਨਾਂ ’ਤੇ ਅਥਾਹ ਮਾਣ ਅਤੇ ਭਰੋਸੇ ਦੇ ਵੰਨ ਸੁਵੰਨੇ ਦਰਸ਼ਨ ਹੁੰਦੇ ਹਨ। ਇਸ ਸਮੇਂ ਬਾਵਾ ਨੇ ਦੱਸਿਆ ਕਿ ‘ਸ਼ਬਦ ਪ੍ਰਕਾਸ਼ ਅਜਾਇਬ ਘਰ’ ਰਕਬਾ ਵਿਖੇ ਭਗਤ ਗੁਰੂ ਰਵਿਦਾਸ ਜੀ ਦਾ ਚਿੱਤਰ ਅਤੇ ਗੁਰਬਾਣੀ ਦੇ ਸ਼ਬਦ ਸੁਸ਼ੋਭਿਤ ਹਨ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਕਰਕੇ ਪੂਰੇ ਭਾਰਤ ਨੂੰ ਇੱਕ ਲੜੀ ਵਿੱਚ ਪਰੋਇਆ ਹੈ। ਸਰਬ ਸਾਂਝੀ ਗੁਰਬਾਣੀ ਦਾ ਸੰਦੇਸ਼ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ।

ਸ਼ਰੋਮਣੀ ਭਗਤ ਸ਼੍ਰੀ ਗੁਰੂੁ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ’ਤੇ ਸਮਾਗਮ ਕਰਵਾਏ

ਮੁੱਲਾਂਪੁਰ ਦਾਖਾ 25 ਫਰਵਰੀ  ( ਸਤਵਿੰਦਰ ਸਿੰਘ ਗਿੱਲ)   ਸ਼ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਦੀ ਖੁਸੀ ਨੂੰ ਮੁਖ ਰੱਖਦਿਆ ਅੱਜ ਸਥਾਨਕ ਕਸਬੇ ਦੇ ਗੁਰਦੁਆਰਾ ਅਜੀਤਸਰ ਵਿਖੇ ਖੁੱਲ੍ਹੇ ਦੀਵਾਨ ਲੱਗੇ ਜਿੱਥੇ ਰਾਗੀ, ਢਾਡੀ, ਕਵੀਸ਼ਰੀ ਜੱਥਿਆ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਦਾ ਉਪਰਾਲਾ ਕੀਤਾ।   
             ਭਾਈ ਜਸਵਿੰਦਰ ਸਿੰਘ ਮੁੱਲਾਪੁਰ ਵਾਲੇ ਦੇ ਰਾਗੀ ਜੱਥੇ ਨੇ ‘‘ਐਸੀ ਲਾਲ ਤੁਝ ਬਿਨ ਕੌਣ ਕਰੇ, ਬਹੁਤ ਜਨਮ ਬਿਛੁਰੇ ਥੇ ਮਾਧਉ, ਇਹਿ ਜਨਮ ਤੁਮਾਰ੍ਹੇ ਲੇਖੇ’’ ਆਦਿ ਸ਼ਬਦਾਂ ਨਾਲ ਕੀਰਤਨ ਕਰਕੇ ਸੰਗਤਾਂ ਨੂੰ ਆਪਣੀ ਮਧੁਰ ਅਵਾਜ਼ ਨਾਲ ਕੀਲੀ ਰੱਖਿਆ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਗੁਰੂ ਸਾਹਿਬਾਨਾਂ ਦਾ ਜੀਵਨ ਕਠਿਨਾਈਆਂ ਭਰਿਆ ਸੀ ਪਰ ਉਨ੍ਹਾਂ ਦੀ ਟੇਕ ਉਸ ਪਰਮ ਪਿਤਾ ਪ੍ਰਮਾਤਮਾ ਤੇ ਟਿਕੀ ਹੋਈ ਸੀ, ਉਨ੍ਹਾਂ  ਦੀ ਪ੍ਰਭੂ ਨਾਲ ਬਿਰਤੀ 9 ਸਾਲ ਦੀ ਉਮਰ ਵਿੱਚ ਲੱਗ ਗਈ ਸੀ ਤੇ ਉਹ ਮਾਮੂਲੀ ਜਿਹੀ ਭੇਟਾ ਤੇ ਲੋਕਾਂ ਦੇ ਜੋੜੇ ਗੰਢਣ ਲੱਗੇ। ਕੀਰਤਨ ਦਾ ਸਾਥ ਉਨ੍ਹਾਂ ਦੇ ਸਾਥੀ ਭਾਈ  ਬਲਜੀਤ ਸਿੰਘ ਕਾਕੜਾ ਅਰਮਾਨ ਸਿੰਘ ਜਾਂਗਪੁਰ ਵਾਲਿਆਂ ਨੇ ਦਿੱਤਾ।
        ਇਸ ਮੌਕੇ ਗੁ ਅਜੀਤਸਰ ਸਾਹਿਬ ਮੁਲਾਪੁਰ ਪ੍ਰਧਾਨ ਅਵਤਾਰ ਸਿੰਘ ਰਾਜੋਆਣਾ, ਜੋਰਾ ਸਿੰਘ ਭਨੋਹੜ ਦਲਜੀਤ ਸਿੰਘ ਪਿ੍ਰਤਪਾਲ ਸਿੰਘ, ਰਵਿੰਦਰ ਸਿੰਘ ਰਵੀ,  ਜਸਵੀਰ ਸਿੰਘ,  ਚਰਨਜੀਤ ਸਿੰਘ ਬੀਰਮੀ ਨਿਰੰਜਨ ਸਿੰਘ ਭਨੋਹੜ ਆਦਿ ਹਾਜਰ ਸਨ।

ਟਰੱਕ ਯੂਨੀਅਨ ਤਲਵੰਡੀ ਸਾਬੋ ਨੇ ਕਰਵਾਇਆ ਸਾਲਾਨਾ ਧਾਰਮਿਕ ਸਮਾਗਮ

ਤਲਵੰਡੀ ਸਾਬੋ, 25 ਫਰਵਰੀ (ਗੁਰਜੰਟ ਸਿੰਘ ਨਥੇਹਾ)- ‘ਸ੍ਰੀ ਦਮਦਮਾ ਸਾਹਿਬ ਟਰੱਕ ਓਪਰੇਟਰ ਯੂਨੀਅਨ’ ਤਲਵੰਡੀ ਸਾਬੋ ਦੇ ਸਮੂੰਹ ਓਪਰੇਟਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧਾਰਮਿਕ ਸਮਾਗਮ ਯੂਨੀਅਨ ਦੇ ਦਫਤਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਅੱਜ ਸਭ ਤੋਂ ਪਹਿਲਾਂ ਬੀਤੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਬੁੰਗਾ ਮਸਤੂਆਣਾ ਦੇ ਗੁਰਦੁਆਰਾ ਮੰਜੀ ਸਾਹਿਬ (ਪਾ:9ਵੀਂ) ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗਿਆਨ ਸਿੰਘ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ ਕਥਾ ਵੀਚਾਰ ਰਾਹੀਂ ਸਮੂੰਹ ਟਰੱਕ ਓਪਰੇਟਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਟਰੱਕ ਓਪਰੇਟਰ ਜਿੰਨਾਂ ਨੇ ਸੜਕਾਂ ਤੇ ਦੂਰ ਦੁਰਾਡੇ ਟਰੱਕ ਚਲਾਉਦਿਆਂ ਜ਼ਿੰਦਗੀ ਦਾ ਜਿਆਦਾ ਸਮਾਂ ਲੰਘਾਉਣ ਹੁੰਦਾ ਹੈ ਉਨਾਂ ਲਈ ਨਾਮ ਸਿਮਰਨ ਅਤਿ ਜ਼ਰੂਰੀ ਹੈ।ਅਰਦਾਸ ਉਪਰੰਤ ਟਰੱਕ ਯੁੂਨੀਅਨ ਪ੍ਰਧਾਨ ਅਵਤਾਰ ਸਿੰਘ ਤਾਰ ਭਾਊ ਨੇ ਪੁੱਜੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਟਰੱਕ ਓਪਰੇਟਰ ਅੱਗੇ ਵੀ ਧਾਰਮਿਕ ਸਮਾਗਮ ਕਰਵਾ ਕੇ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਰਹਿਣਗੇ ਜਦੋਂਕਿ ਇਸ ਮੌਕੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੈਨੂੰਆਣਾ ਨੇ ਧਾਰਮਿਕ ਸਮਾਗਮ 'ਚ ਸਹਿਯੋਗ ਦੇ ਵਾਲੀਆਂ ਸਮੁੱਚੀਆਂ ਸਖਸ਼ੀਅਤਾਂ ਅਤੇ ਵਿਸ਼ੇਸ ਤੌਰ 'ਤੇ ਸਮੁੂੰਹ ਟਰੱਕ ਓਪਰੇਟਰਾਂ ਦਾ ਧੰਨਵਾਦ ਕੀਤਾ।ਧਾਰਮਿਕ ਸਮਾਗਮ 'ਚ ਵਿਸ਼ੇਸ ਤੌਰ 'ਤੇ ਡੀ.ਐੱਸ.ਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ, ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵੱਲੋਂ ਉਨਾਂ ਦੇ ਭਰਾ ਐਡਵੋਕੇਟ ਉਦੈਵੀਰ ਸਿੰਘ, ਭਾਜਪਾ ਦੇ ਜਿਲ੍ਹਾ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ, ਗੁਰਪ੍ਰੀਤ ਕੌਰ ਚੇਅਰਪਰਸਨ ਮਾਰਕੀਟ ਕਮੇਟੀ ਰਾਮਾਂ, ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੀ ਟੀਮ, ਗੁਰਪ੍ਰੀਤ ਸਿੰਘ ਮਾਨਸ਼ਾਹੀਆ ਸਾਬਕਾ ਪ੍ਰਧਾਨ ਨਗਰ ਪੰਚਾਇਤ, ਸ਼੍ਰੋਮਣੀ ਅਕਾਲੀ ਦਲ ਹਲਕਾ ਪ੍ਰਧਾਨ ਜਸਵਿੰਦਰ ਸਿੰਘ ਜ਼ੈਲਦਾਰ, ਜੱਟਮਹਾਂ ਸਭਾ ਹਲਕਾ ਪ੍ਰਧਾਨ ਮਨਜੀਤ ਲਾਲੇਆਣਾ, ਲਾਭ ਸਿੰਘ ਜੱਜਲ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ, ਸੀ. ‘ਆਪ’ ਆਗੂ ਰੇਸ਼ਮ ਸਿੰਘ ਜ਼ੈਲਦਾਰ ਪ੍ਰਧਾਨ ਕੋ.ਸੁਸਾਇਟੀ ਜਗਾ, ਗੁਰਤੇਜ ਸਿੰਘ ਜੋਗੇਵਾਲਾ, ਤਰਸੇਮ ਸਿੰਗਲਾ, ਹਰਜੀਤ ਸਰਾਂ, ਸੁਖਦੇਵ ਸਿੰਘ ਫਾਰਮਾਸਿਸਟ, ਗੁਰਦੀਪ ਮਾਨ ਜਗਾ ਤੋਂ ਇਲਾਵਾ ਗੁਰਜੰਟ ਸਿੰਘ ਸਰਾਂ, ਹਰਵਿੰਦਰ ਸਿੰਘ, ਬਲਦੇਵ ਸਿੰਘ, ਰਛਪਾਲ ਸਿੰਘ, ਮਹਾਸ਼ਾ ਸੇਠ, ਜਸਵੀਰ ਸੰਧੂ, ਕੁਲਦੀਪ ਦੰਦੀਵਾਲ ਕਲਾਲਵਾਲਾ ਆਦਿ ਮੌਜੂਦ ਰਹੇ।

ਲੰਗਰ ਕਮੇਟੀ ਨੰਗਲਾ ਵੱਲੋਂ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਮੁਫਤ ਚੈੱਕਅਪ ਕੈਂਪ ਲਗਾਇਆ

ਤਲਵੰਡੀ ਸਾਬੋ, 25 ਫਰਵਰੀ (ਗੁਰਜੰਟ ਸਿੰਘ ਨਥੇਹਾ)- ਲੰਗਰ ਕਮੇਟੀ ਨੰਗਲਾ ਅਤੇ ਪਿੰਡ ਦੇ ਸਹਿਯੋਗ ਨਾਲ ਪਿੰਡ ਵਿਖੇ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੱਲੀ ਆਈ ਹਸਪਤਾਲ ਤਲਵੰਡੀ ਸਾਬੋ ਦੀ ਟੀਮ ਪਹੁੰਚੀ ਜਿਨ੍ਹਾਂ ਵਲੋਂ ਮਰੀਜ਼ਾਂ ਦੀਆਂ ਅੱਖਾਂ ਚੈੱਕ ਕਰਕੇ ਦਵਾਈਆਂ ਅਤੇ ਐਨਕਾਂ ਵੀ ਮੁਫਤ  ਦਿੱਤੀਆਂ ਗਈਆਂ। ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਲੰਗਰ ਕਮੇਟੀ ਨੰਗਲਾ (ਜਿਹੜੇ ਕਿ ਏਮਜ ਹਸਪਤਾਲ ਵਿਖੇ ਲੰਗਰ ਲੈ ਕੇ ਜਾਂਦੇ ਹਨ) ਦੇ ਪ੍ਰਬੰਧਕ ਭਾਈ ਕਾਹਨ ਸਿੰਘ ਖਾਲਸਾ ਅਤੇ ਭੋਲਾ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਪਹਿਲਾਂ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਅਤੇ ਮਰੀਜ਼ਾਂ ਨੂੰ ਦਵਾਈਆਂ ਦੇਣ ਲਈ ਇਹ ਕੈਂਪ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਮੱਲੀ ਆਈ ਹਸਪਤਾਲ ਤਲਵੰਡੀ ਸਾਬੋ ਦੇ ਡਾਕਟਰ ਚਰਨਜੀਤ ਸਿੰਘ ਮੱਲੀ ਅਤੇ ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਜਿਨਾਂ ਨੇ ਲਗਭਗ 250 ਮਰੀਜ਼ਾਂ ਨੂੰ ਚੈੱਕ ਕੀਤਾ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ। ਉਹਨਾਂ ਦੱਸਿਆ ਕਿ ਕੈਂਪ ਵਿੱਚ ਜਿਹੜੇ ਮਰੀਜ਼ ਆਪਰੇਸ਼ਨ ਕਰਾਉਣਾ ਚਾਹੁੰਦੇ ਹਨ ਉਨਾਂ ਦੀ ਲਿਸਟ ਬਣਾ ਲਈ ਹੈ ਉਨਾਂ ਮਰੀਜ਼ਾਂ ਦੇ ਵੀਰਵਾਰ ਨੂੰ ਮੱਲੀ ਹਸਪਤਾਲ ਵਿਖੇ ਆਪਰੇਸ਼ਨ ਕਰਵਾਏ ਜਾਣਗੇ। ਇਸ ਮੌਕੇ ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਲੰਗਰ ਕਮੇਟੀ ਨੰਗਲਾ ਦੇ ਪੂਰਨ ਸਹਿਯੋਗ ਦੇ ਨਾਲ ਸਾਡੀ ਟੀਮ ਵੱਲੋਂ ਮਰੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਜਿਨਾਂ ਬਜ਼ੁਰਗਾਂ ਮਰੀਜ਼ਾਂ ਨੂੰ ਆਪਰੇਸ਼ਨ ਦੀ ਜਰੂਰਤ ਹੈ ਉਨਾਂ ਮਰੀਜ਼ਾਂ ਦੇ ਵੀਰਵਾਰ ਨੂੰ ਆਪਰੇਸ਼ਨ ਕੀਤੇ ਜਾਣਗੇ। ਇੱਕ ਸਵਾਲ ਦੇ ਜਵਾਬ ਵਿੱਚ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਇੱਕ ਨਹੀਂ ਅਨੇਕਾਂ ਹੀ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਨਿਸ਼ਕਾਮ ਕੈਂਪ ਲਾਏ ਗਏ ਹਨ ਅਤੇ ਲਗਾਏ ਵੀ ਜਾਣਗੇ। ਇਸ ਮੌਕੇ ਡਾਕਟਰਾਂ ਦੀ ਸਮੁੱਚੀ ਟੀਮ ਨੂੰ ਲੰਗਰ ਕਮੇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਤਰਸੇਮ ਕੁਮਾਰ, ਐਡੋਵੇਕੇਟ ਜਗਦੀਪ ਸਿੰਘ, ਰਾਜੀਵ ਕੁਮਾਰ ਕਾਲੂ ਆਦਿ ਨੇ ਸੇਵਾ ਨਿਭਾਈ।

ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਏ

ਭਗਤ ਰਵਿਦਾਸ ਜੀ ਨੇ ਦੁਨਿਆਵੀ ਸਮੱਸਿਆਵਾਂ ਨੂੰ ਅਧਿਆਤਮਿਕ ਸ਼ਕਤੀ ਨਾਲ ਨਜਿੱਠਣ ਦਾ ਅਦੁੱਤੀ ਮਾਡਲ ਪੇਸ਼ ਕਰਦਿਆਂ ਨਿਵੇਕਲੀ ਕਿਸਮ ਦਾ ਸੁਮੇਲ ਦੁਨੀਆਂ ਦੇ ਸਨਮੁੱਖ ਪੇਸ਼ ਕੀਤਾ-ਸੰਤ ਅਮੀਰ ਸਿੰਘ ਜੀ
ਲੁਧਿਆਣਾ 25 ਫਰਵਰੀ (ਕਰਨੈਲ ਸਿੰਘ ਐੱਮ.ਏ. )-
ਸਿੱਖੀ ਪ੍ਰਚਾਰ ਪ੍ਰਸਾਰ ਲਈ ਸਮਰਪਿਤ ਕੌਮ ਦੀ ਅਜ਼ੀਮ ਸ਼ਖਸ਼ੀਅਤ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਸਿਰਜਿਤ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਮੁਖੀ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਜੀ ਨੇ ਜੁੜ੍ਹੀਆਂ ਸੰਗਤਾਂ ਵਿੱਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਗਤ ਰਵਿਦਾਸ ਜੀ ਦੇ ਜੀਵਨ ਅਤੇ ਅਜੋਕੇ ਹਾਲਾਤਾਂ ਦੀ ਪ੍ਰਸੰਗਿਕਤਾ ਚ "ਬੇਗਮ ਪੁਰਾ" ਦਾ ਮਹੱਤਵ ਵਿਸ਼ੇ ਨੂੰ ਕੇਂਦਰਿਤ ਕਰਦਿਆਂ ਸਮਝਾਇਆ ਕਿ ਜਦੋਂ ਸਾਧਕ ਦੀ ਉੱਚ ਆਤਮਕ ਅਵਸਥਾ ਉਸ ਅਲੌਕਿਕ ਸ਼ਕਤੀ ਅਕਾਲ ਪੁਰਖ "ਵਾਹਿਗੁਰੂ ਜੀ" ਨਾਲ ਇਕ ਸੁਰ ਹੋ ਜਾਵੇ ਤਾਂ ਉਹ ਹਰ ਪ੍ਰਕਾਰ ਦੇ ਲੌਕਿਕ/ਅਲੌਕਿਕ ਤੇ ਦੁਨਿਆਵੀ ਮਾਇਆ ਗ਼ਮਾਂ ਤੋਂ ਪੂਰਨ ਤੌਰ ਤੇ ਮੁਕਤ ਹੋ ਜਾਂਦਾ ਹੈ। ਬਾਬਾ ਜੀ ਨੇ ਬੇਗਮਪੁਰਾ ਦੇ ਅੱਖਰੀ ਅਰਥਾਂ ਨੂੰ ਸਮਝਾਉਂਦਿਆਂ ਕਿਹਾ ਕਿ ਭਗਤ ਰਵਿਦਾਸ ਜੀ ਨੇ ਦੁਨਿਆਵੀ ਸਮੱਸਿਆਵਾਂ ਨੂੰ ਅਧਿਆਤਮਿਕ ਸ਼ਕਤੀ ਨਾਲ ਨਜਿੱਠਣ ਦਾ ਅਦੁੱਤੀ ਮਾਡਲ ਪੇਸ਼ ਕਰਦਿਆਂ ਨਿਵੇਕਲੀ ਕਿਸਮ ਦਾ ਸੁਮੇਲ ਦੁਨੀਆਂ ਦੇ ਸਨਮੁੱਖ ਪੇਸ਼ ਕੀਤਾ। ਜਿੱਥੇ ਸ਼ਬਦ ਨੂੰ ਤੁਰੀਯਾ ਅਵਸਥਾ-ਗਿਆਨ ਦੀ ਅਵਸਥਾ ਨਾਲ ਜੋੜ ਕੇ ਗ਼ਮਾਂ ਦਾ ਅਭਾਵ ਹੋ ਜਾਂਦਾ ਹੈ।
ਬਾਬਾ ਜੀ ਨੇ ਭਗਤ ਰਵਿਦਾਸ ਜੀ ਜੀਵਨ ਕਾਲ  ਭਾਵ 14ਵੀਂ 15ਵੀਂ ਸਦੀ ਵੇਲੇ ਦੇ ਸੱਭਿਆਚਾਰਕ ਵਿਖਰੇਵਿਆਂ ਵਾਲੇ ਹਾਲਾਤਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਸ ਵੇਲੇ ਮਾਨਵੀ ਜੀਵਨ ਮੁੱਲਾਂ ਦਾ ਅਮੁੱਲੀ ਰੂਪ ਦਿਨੋਂ ਦਿਨ ਖਤਮ ਹੋ ਰਿਹਾ ਸੀ, ਦੂਜੇ ਪਾਸੇ ਕੱਟੜਵਾਦੀ ਮਾਰੂ ਭਾਵਨਾ ਤੇ ਰਾਜਸੀ ਸ਼ਕਤੀ ਦੀ ਦੁਰਵਰਤੋਂ ਹੋ ਰਹੀ ਸੀ,  ਹਰ ਪਲ ਨਵੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਸਨ, ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਸੀ, ਅਜਿਹੇ ਵਿੱਚ ਮਾਨਸਿਕ ਸੰਕਟ ਵੀ ਗੰਭੀਰ ਤੇ ਸੰਵੇਦਨਸ਼ੀਲ ਸੀ ਅਜਿਹੇ ਹਾਲਾਤਾਂ ਵਿੱਚੋਂ ਮਨੁੱਖੀ ਮਾਹੌਲ ਨੂੰ ਮਾਨਸਿਕ ਸੁਤੰਤਰਤਾ ਦਿਵਾਉਣਾ ਉਨ੍ਹਾ ਦਾ ਮੁੱਖ ਪ੍ਰਯੋਜਨ ਸੀ, ਜਿਸ ਦੀ ਪ੍ਰਾਪਤੀ ਲਈ ਉਨ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰੂਪੀ ਸ਼ਕਤੀ ਦਾ ਸਹਾਰਾ ਲਿਆ। ਸਮਾਗਮ ਦੌਰਾਨ ਟਕਸਾਲ ਦੇ ਹੋਣਹਾਰ ਸਿਖਿਆਰਥੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਵਿਚਲੀ ਭਗਤ ਰਵਿਦਾਸ ਜੀ ਦੀ ਬਾਣੀ ਦੇ  ਕੀਰਤਨ ਕੀਤੇ, ਗੁਰੂ ਕਾ ਲੰਗਰ ਅਤੁੱਟ ਵਰਤਿਆ।