ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ :- ਇੰਸ.ਪਿਆਰਾ ਸਿੰਘ ਮਾਹਮਦਪੁਰ
ਰਾਏਕੋਟ 21ਸਤੰਬਰ (ਗੁਰਸੇਵਕ ਸੋਹੀ) - ਸਮਾਜ ਸੇਵੀ ਸੰਸਥਾ ਸਰਬ ਧਰਮ ਸੰਗਮ ਵੱਲੋਂ ਅੰਦਰਲੀ ਰਵਿਦਾਸ ਧਰਮਸ਼ਾਲਾ, ਪਿੰਡ ਮਾਹਮਦਪੁਰ(ਨੇੜੇ ਚੀਮਾ ਕੁਠਾਲਾ) ਵਿਖੇ ਅੱਖਾਂ ਦਾ ਤੀਜਾ ਫ੍ਰੀ ਚੈੱਕਅਪ ਕੈਂਪ ਅੱਜ 22 ਸਤੰਬਰ,ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ (ਭਾਰਤੀ ਸਮੇਂ ਅਨੁਸਾਰ) ਲਗਾਇਆ ਜਾ ਰਿਹਾ ਹੈ।
ਸਰਬ ਧਰਮ ਸੰਗਮ ਸੰਸਥਾ ਵੱਲੋਂ, ਉੱਘੇ/ਪ੍ਰਸਿੱਧ ਸਮਾਜ ਸੇਵੀ ਤੇ ਸੇਵਾ ਮੁਕਤ ਇੰਸਪੈਕਟਰ ਪਿਆਰਾ ਸਿੰਘ ਮਾਹਮਦਪੁਰ ਨੇ ਦੱਸਿਆ ਕਿ ਕੈਂਪ ਵਿੱਚ ਅੱਖਾਂ ਦਾ ਚੈੱਕਅਪ ਕਰਵਾਉਣ ਵਾਲੇ ਮਰੀਜ਼ਾਂ ਦੇ ਆਪ੍ਰੇਸ਼ਨ ਘੱਟ ਰੇਟ 'ਤੇ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਅੱਖਾਂ ਦਾ ਚੈੱਕਅਪ ਫ੍ਰੀ ਤੌਰ 'ਤੇ ਕੀਤਾ ਜਾਵੇਗਾ। ਐਨਕਾਂ ਅਤੇ ਦਵਾਈ ਵੀ ਮੁਫ਼ਤ ਤੌਰ 'ਤੇ ਦਿੱਤੀ ਜਾਵੇਗੀ। ਮਰੀਜ਼ ਕਿਸੇ ਕਾਰਨ ਪਹਿਲਾਂ ਤੋਂ ਹੀ ਅੱਖਾਂ ਉੱਪਰ ਲੱਗੀ ਹੋਈ ਐਨਕ ਨੂੰ ਕੈਂਪ 'ਚ ਆਉਣ ਸਮੇਂ ਨਾਲ ਲੈ ਕੇ ਆਉਣ।
ਇੰਸਪੈਕਟਰ ਪਿਆਰਾ ਸਿੰਘ ਮਾਹਮਦਪੁਰ ਨੇ ਕਿਹਾ ਕਿ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ। ਪ੍ਰਮਾਤਮਾ ਸਭ ਨੂੰ ਇਹ ਸੁੰਦਰ ਸੰਸਾਰ ਦੇਖਣ ਦਾ ਮੌਕਾ ਦੇਵੇ। ਉਨ੍ਹਾਂ ਨਿਮਰਤਾ ਸਹਿਤ ਅਪੀਲ ਕੀਤੀ ਹੈ ਕਿ ਅੱਖਾਂ ਦੇ ਮਰੀਜ਼ਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣਾ ਚਾਹੀਦਾ ਹੈ।