ਸਰਕਾਰ ਵੱਲੋਂ ਕੋਈ ਪੱਕਾ ਹੱਲ ਨਾ ਕੱਢਿਆ ਗਿਆ ਤੇ ਪੀ. ਸੀ .ਐਮ .ਐਸ .ਏ. ਵੱਲੋਂ ਵੱਡੇ ਤੌਰ ਤੇ ਐਕਸ਼ਨ ਦਾ ਜਲਦ ਹੀ ਐਲਾਨ ਕੀਤਾ ਜਾਵੇਗਾ

ਜਗਰਾਓਂ (ਅਮਿਤ ਖੰਨਾ ,ਪੱਪੂ  )
ਪੀ ਸੀ ਐਸ ਐਸ ਏ ਵੱਲੋਂ ਦਿੱਤੀ ਗਈ ਕਾਲ ਦੇ ਤਹਿਤ ਸਮੂਹ ਮੈਡੀਕਲ ਅਫਸਰਾਂ ਵੱਲੋਂ ਸਿਵਲ ਹਸਪਤਾਲ ਜਗਰਾਊ ਵਿਖੇ ਹੜਤਾਲ ਕੀਤੀ ਗਈ,ਜਿਸ ਦੇ ਵਿਚ ਓ.ਪੀ. ਡੀ/ ਆਈ .ਪੀ. ਡੀ/ ਔਨਲਾਈਨ ਈ ਸੰਜੀਵਨੀ / ਇਲੈਕਟਿਵ ਸਰਜਰੀਆਂ/ਯੂ ਡੀ ਆਈ ਡੀ / ਆਯੂਸ਼ਮਨ ਸੇਵਾਵਾਂ/ਮੀਟਿੰਗਾਂ ਅਤੇ ਬੀ.ਸੀ ਦਾ ਬਾਈਕਾਟ ਕਰਦੇ ਹੋਏ ਇਨ੍ਹਾਂ ਨੂੰ ਬੰਦ ਰੱਖੀਆਂ ਗਈਆਂ।ਇਸ ਤੋਂ ਇਲਾਵਾ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਗੇਟ ਰੈਲੀ ਕੱਢੀ ਗਈ। ਇਸ ਮੌਕੇ ਤੇ ਬੋਲਦੇ ਹੋਏ ਡਾਕਟਰ ਸੁਰਿੰਦਰ ਸਿੰਘ ਮੈਡੀਕਲ ਅਫਸਰ ਜਗਰਾਓ ਨੇ ਦੱਸਿਆ ਕੀ ਪੰਜਾਬ ਸਰਕਾਰ 6ਵੇਂ ਪੇ ਕਮਿਸ਼ਨ ਵਿੱਚ ਡਾਕਟਰਾਂ ਦੇ ਐਨ .ਪੀ. ਏ. ਵਿੱਚ ਕਟੌਤੀ ਕਰਕੇ ਅਤੇ ਉਸ ਨੂੰ ਬੇਸਿਕ ਤਨਖਾਹ ਨਾਲ ਡਿ- ਲਿੰਕ ਕਰਕੇ ਉਨ੍ਹਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਪਬਲਿਕ ਹੈਲਥ ਕੇਅਰ ਸਿਸਟਮ ਨੂੰ ਖਤਮ ਕਰਕੇ ਪ੍ਰਾਈਵੇਟ ਘਰਾਣਿਆਂ ਨੂੰ ਸੌਂਪ ਸਕੇ। ਇਸ ਤੋਂ ਬਾਅਦ ਅਗਲੇ ਤਿੰਨ ਦਿਨਾਂ ਲਈ ਮਿਤੀ 15-07-2021 ਤੋਂ 17-07-2021 ਮੁੱਖ ਸਮੂਹ ਮੈਡੀਕਲ ਅਫਸਰਾਂ ਵੱਲੋਂ ਸਿਵਲ ਹਸਪਤਾਲ ਜਗਰਾਊ ਵਿਖੇ ਸਰਕਾਰੀ ਓ.ਪੀ.ਡੀ ਦਾ ਬਾਈਕਾਟ ਕਰਦੇ ਹੋਏ ਆਪਣੇ ਲੈਵਲ ਦੇ ਪੈਰਲਲ ਓਪੀਡੀ ਚਲਾਈਆਂ ਜਾਣਗੀਆਂ, ਜਿਸ ਦੇ ਵਿਚ ਉਹ ਗੈਰ ਸਰਕਾਰੀ ਪਰਚੀਆਂ ਤੇ ਦਵਾਈਆਂ ਲਿਖੀਆਂ ਜਾਂਦੀਆਂ ਅਤੇ ਡਾਕਟਰਾਂ ਵੱਲੋਂ ਪਰਸਨਲ ਤੌਰ ਤੇ ਦਵਾਈਆਂ ਖਰੀਦ ਕੇ ਮਰੀਜ਼ਾਂ ਨੂੰ ਦਿੱਤੀਆ ਜਾਣਗੀਆਂ। ਇਸ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਪੱਕਾ ਹੱਲ ਨਾ ਕੱਢਿਆ ਗਿਆ ਤੇ ਪੀ. ਸੀ .ਐਮ .ਐਸ .ਏ. ਵੱਲੋਂ ਵੱਡੇ ਤੌਰ ਤੇ ਐਕਸ਼ਨ ਦਾ ਜਲਦ ਹੀ ਐਲਾਨ ਕੀਤਾ ਜਾਵੇਗਾ।