You are here

ਖੇਡਾਂ ਵਤਨ ਪੰਜਾਬ ਦੀਆਂ- 2024 ਅਧੀਨ ਰਾਜ ਪੱਧਰੀ ਮੁਕਾਬਲਿਆਂ ਲਈ ਟਰਾਇਲ 27 ਨੂੰ

ਬਰਨਾਲਾ 21 ਸਤੰਬਰ (ਗੁਰਸੇਵਕ ਸੋਹੀ)   ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਰਾਜ ਪੱਧਰੀ ਖੇਡਾਂ ਮਿਤੀ 11 ਅਕਤੂਬਰ ਤੋਂ 9 ਨਵੰਬਰ 2024 ਤੱਕ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਰਵਾਈਆਂ ਜਾ ਰਹੀਆਂ ਹਨ। 
ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਰੋਲਰ ਸਕੇਟਿੰਗ, ਰਗਬੀ, ਜਿਮਨਾਸਟਿਕ, ਆਰਚਰੀ, ਵੁਸ਼ੁ, ਫੈਨਸਿੰਗ, ਸਾਈਕਲਿੰਗ, ਹੋਰਸ ਰਾਈਡਿੰਗ, ਰੋਇੰਗ ,ਕੈਕੇਇੰਗ ਅਤੇ ਕਨੋਇੰਗ, ਬੇਸਬਾਲ, ਤਾਈ ਕਵਾਂਡੋ ਅਤੇ ਜੂਡੋ ਦੇ ਟਰਾਇਲ ਜ਼ਿਲ੍ਹਾ ਬਰਨਾਲਾ ਵਿੱਚ ਵੱਖ-ਵੱਖ ਥਾਵਾਂ 'ਤੇ  27 ਸਤੰਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਣੇ ਹਨ। ਇਨ੍ਹਾਂ ਟਰਾਇਲਾਂ ਵਿੱਚ ਚੁਣੇ ਖਿਡਾਰੀ ਸਿੱਧਾ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਣਗੇ।    
ਉਨ੍ਹਾਂ ਦੱਸਿਆ ਕਿ ਰੋਲਰ ਸਕੇਟਿੰਗ ਟਰਾਇਲ ਵਾਈ ਐਸ ਪਬਲਿਕ ਸਕੂਲ, ਹੰਡਿਆਇਆ ਵਿਖੇ ਹੋ ਰਹੇ ਹਨ। ਇਸ ਦੇ ਕਨਵੀਨਰ ਸ੍ਰੀ ਗੁਰਮੀਤ ਸਿੰਘ ਸਪੋਰਟਸ ਇੰਚਾਰਜ ਅਤੇ ਆਫੀਸ਼ਲ ਰਾਜ ਕੁਮਾਰ ਭਦੌੜ (9815070236), ਮਨਵੀਰ ਸਿੰਘ ਬੀ.ਜੀ.ਐਸ ਸਕੂਲ, ਬਰਨਾਲਾ, ਕੁਲਦੀਪ ਬੀ.ਵੀ.ਐਮ. ਸਕੂਲ, ਖੁੱਡੀ ਕਲਾਂ ਹੋਣਗੇ। 
ਰਗਬੀ ਦੇ ਟਰਾਇਲ ਸ.ਸ.ਸ.ਸ ਕੋਟਦੁੱਨਾ ਵਿਖੇ ਹੋਣਗੇ, ਇਸ ਦੇ ਕਨਵੀਨਰ ਬਲਕਾਰ ਸਿੰਘ ਕੋਟਦੁੱਨਾ ਸਕੂਲ (9463561511) ਹੋਣਗੇ ਅਤੇ ਆਫੀਸ਼ਲ ਜਸਵੀਰ ਸਿੰਘ ਵਾਈ ਐਸ ਪਬਲਿਕ ਸਕੂਲ, ਹੰਡਿਆਇਆ, ਮਿਸ ਪੂਨਮ ਬਰਾਡਵੇ ਸਕੂਲ ਮਨਾਲ ਹਨ। 
ਆਰਚਰੀ ਦੇ ਵਾਈ ਐਸ ਪਬਲਿਕ ਸਕੂਲ, ਹੰਡਿਆਇਆ ਵਿਖੇ ਹੋਣਗੇ, ਇਸ ਦੇ ਕਨਵੀਨਰ ਜਤਿੰਦਰ (9417638028) ਹੋਣਗੇ। 
ਬੇਸਬਾਲ ਗੇਮ ਐਸ.ਡੀ. ਕਾਲਜ, ਬਰਨਾਲਾ ਵਿਖੇ ਤੇ ਇਸ ਦੇ ਕਨਵੀਨਰ ਗੁਰਲਾਲ ਸਿੰਘ ਸੇਕਰਟ ਹਾਰਟ ਕਾਨਵੈਂਟ ਸਕੂਲ, ਬਰਨਾਲਾ ਹੋਣਗੇ। ਸ਼ੂਟਿੰਗ ਟੰਡਨ ਇੰਟ. ਸਕੂਲ, ਬਰਨਾਲਾ ਵਿਖੇ ਹੋਣਗੇ ਜਿਸ ਦੇ ਕਨਵੀਨਰ ਮਲਕੀਤ ਸਿੰਘ ਸ.ਹ.ਸ ਕਾਹਨੇਕੇ ਹੋਣਗੇ ਤੇ ਆਫੀਸ਼ਲ ਰਾਹੁਲ, ਉਪਿੰਦਰ ਜੋਸ਼ੀ, ਦੀਪਿਕਾ ਹੋਣਗੇ।
ਇਸ ਤੋਂ ਇਲਾਵਾ ਫੈਨਸਿੰਗ, ਜਿਮਨਾਸਟਿਕ, ਵੁਸ਼ੁ, ਸਾਈਕਲਿੰਗ,ਹੋਰਸ ਰਾਈਡਿੰਗ, ਰੋਇੰਗ ,ਕੈਕੇਇੰਗ ਅਤੇ ਕਨੋਇੰਗ ਅਤੇ ਜੂਡੋ, ਤਾਈ ਕਵਾਂਡੋ ਲਈ ਟਰਾਇਲ ਬਾਬਾ ਕਾਲਾ ਮਹਿਰ ਸਟੇਡੀਅਮ, ਬਰਨਾਲਾ ਵਿਖੇ ਸ੍ਰੀਮਤੀ ਗੁਰਵਿੰਦਰ ਕੌਰ ਵੇਟ ਲਿਫਟਿੰਗ ਕੋਚ (9592497820) ਅਤੇ ਜਸਪ੍ਰੀਤ ਸਿੰਘ ਐਥ. ਕੋਚ (8360138064) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਖਿਡਾਰੀ ਆਪਣਾ ਅਧਾਰ ਕਾਰਡ, ਇੱਕ ਪਾਸਪੋਰਟ ਸਾਈਜ਼ ਫੋਟੋ ਅਤੇ ਬੈਂਕ ਦੀ ਕਾਪੀ ਨਾਲ ਲੈ ਕੇ ਆਉਣ।