ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮਾਜ ਸੇਵੀ ਲੋਕਾਂ ਨੇ ਲੋੜਵੰਦ ਪਰਿਵਾਰਾਂ ਨੂੰ ਦੁੱਧ ਤੇ ਲੰਗਰ ਦੀ ਸੇਵਾ ਦਿੱਤੀ

ਮਹਿਲ ਕਲਾਂ  / ਬਰਨਾਲਾ,ਮਾਰਚ 2020- (ਗੁਰਸੇਵਕ  ਸਿੰਘ  ਸੋਹੀ)-  ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਅਤੇ ਪੰਚ ਗੁਰਪ੍ਰੀਤ ਸਿੰਘ ਚੀਨਾ ਵੱਲੋਂ ਅੱਜ ਕਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਕਰਫ਼ਿਊ ਨੂੰ ਦੇਖਦਿਆਂ ਝੁੱਗੀ ਝੌਪੜੀਆਂ ਵਾਲੇ ਲੋੜਵੰਦ ਪਰਿਵਾਰਾਂ ਨੂੰ ਲੰਗਰ ਅਤੇ ਦੁੱਧ ਦੀ ਸੇਵਾ ਕੀਤੀ ਗਈ । ਇਸ ਮੌਕੇ ਬੋਲਦਿਆਂ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਤੇ ਪੰਚ ਗੁਰਪ੍ਰੀਤ ਚੀਨਾ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਕਾਰਨ ਪੂਰੇ ਭਾਰਤ ਵਿੱਚ ਲਾਕਡਾਊਨ ਕੀਤਾ  ਤੇ ਪੰਜਾਬ ਅੰਦਰ ਕਰਫੂ ਲਗਾਇਆ ਗਿਆ ਹੈ ।ਜਿਸ ਨੂੰ ਲੈ ਕੇ ਲੋੜਵੰਦ ਗਰੀਬ ਪਰਿਵਾਰ ਇੱਕ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੋ ਗਏ ਸਨ।  ਇਸ ਲਈ ਕਮੇਟੀ ਨੇ ਇਹ ਉਪਰਾਲਾ ਕੀਤਾ ਹੈ ਕਿ ਕੋਈ ਵੀ ਲੋੜਵੰਦ ਪਰਿਵਾਰ ਭੁੱਖਾ ਨਾ ਸੌਵੇਂ । ਇਸ ਲਈ ਅੱਜ ਅਸੀਂ ਲੰਗਰ ਅਤੇ ਦੁੱਧ ਦੀ ਸੇਵਾ ਕਰ ਰਹੇ ਹਾਂ । ਇਸ ਮੌਕੇ ਪੁਲਿਸ ਕਰਮੀ ਏਐੱਸਆਈ ਸੁਖਵਿੰਦਰ ਸਿੰਘ ਮਹਿਲ ਕਲਾਂ, ਸਰਬਜੀਤ ਕੌਰ, ਸੁਖਦੀਪ ਕੌਰ ,ਕਰਨੈਲ ਸਿੰਘ, ਬਿੱਟੂ ਸਹੋਤਾ,,ਸਾਬਕਾ ਪੰਚ ਕੁਲਦੀਪ ਸਿੰਘ ਮਾਣਕ, ਗੁਰਸੇਵਕ ਸਿੰਘ, ਹਿਤੇਸ ਪੰਡਤ ਨਿਹਾਲੂਵਾਲ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਮਾਜ ਸੇਵੀ ਹਾਜ਼ਰ ਸਨ ।