ਸਮਾਜ ਸੇਵੀ ਪਰਿਵਾਰਾਂ ਮਹਿਲ ਕਲਾਂ ਤੇ ਸਹਿਜੜਾ ਚ ਖੁਦ ਮਾਸਕ ਬਣਾ ਕੇ ਫਰੀ ਵੰਡੇ

ਮਹਿਲ ਕਲਾਂ /ਬਰਨਾਲਾ,ਮਾਰਚ 2020-(ਗੁਰਸੇਵਕ ਸਿੰਘ ਸੋਹੀ)-  ਇਥੋ ਨੇੜਲੇ ਪਿੰਡ ਸਹਿਜੜਾ ਤੇ ਮਹਿਲ ਕਲਾਂ ਦੇ ਸਮਾਜ ਸੇਵੀ ਪਰਿਵਾਰਾਂ  ਵੱਲੋਂ ਕਰੋਨਾ ਵਾਇਰਸ ਮਹਾਮਾਰੀ  ਤੋਂ ਬਚਾਅ ਲਈ ਲਾਹੇਵੰਦ ਮਾਸਕ ਦੀ ਵਧਦੀ ਮੰਗ ਤੇ ਕਾਲਾ ਬਜਾਰੀ   ਨੂੰ ਦੇਖਦੇ ਹੋਏ ਮਹਿਲ ਕਲਾਂ ਚ ਪ੍ਰਵੀਨ ਲਤਾ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ ਕਿੰਦੂ ਅਤੇ ਸਹਿਜੜਾ ਵਿਖੇ ਪਰਮਜੀਤ ਕੌਰ ਵੱਲੋਂ ਸੈਕੜਿਆਂ ਦੀ  ਚ ਲੋੜਵੰਦਾਂ ਨੂੰ ਮਾਸਕ ਵੰਡੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪਰਿਵਾਰ ਅਜਿਹੇ ਹਨ,ਜੋ ਮਹਿੰਗੇ ਮਾਸਕ ਨਹੀ ਖਰੀਦ ਸਕਦੇ। ਜਿਸ ਨੂੰ ਦੇਖਦਿਆਂ ਅਸੀ ਇਹ ਮਾਸਕ ਬਣਾ ਕੇ ਫਰੀ ਵੰਡ ਰਹੇ ਹਾਂ। 

ਮਹਿਲ ਕਲਾਂ ਵਿਖੇ ਇਸ ਸਬੰਧੀ ਪੰਚ ਗੁਰਪ੍ਰੀਤ ਸਿੰਘ ਚੀਨਾ ਨੇ ਵੀ ਵੱਡਾ ਸਹਿਯੋਗ ਦਿੱਤਾ। 

ਇਸ ਮੌਕੇ ਕੁਲਵਿੰਦਰ ਕੌਰ, ਮਨਜੀਤ ਕੌਰ, ਰਾਣੀ ਕੌਰ,ਮਨਜੀਤ ਸਿੰਘ ਸਹਿਜੜਾ, ਗੁਰਸੇਵਕ ਸਿੰਘ ਸਹੋਤਾ, ਬਿੱਟੂ ਸਿੰਘ, ਮਨੀ, ਦੀਪ ,ਬਾਰਾ ਸਿੰਘ ਸਹੋਤਾ  ,ਹਿਤੈਸ ਪੰਡਤ ਨਿਹਾਲੂਵਾਲ ਆਦਿ ਨੇ ਮਾਸਕ ਬਨਾਉਣ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ।