ਧਰਮਕੋਟ (ਜਸਵਿੰਦਰ ਸਿੰਘ ਰੱਖਰਾ)
ਸਰਕਾਰੀ ਹਾਈ ਸਕੂਲ ਚੁੱਘਾ ਕਲਾਂ ਵਿੱਚ ਬਤੌਰ ਐਸ ਐਸ ਮਾਸਟਰ ਸੇਵਾ ਨਿਭਾ ਰਹੇ ਸਰਦਾਰ ਸੁਖਮੰਦਰ ਸਿੰਘ ਜੀ ਜੋ ਆਪਣੀ 33 ਸਾਲਾਂ ਦੀ ਸ਼ਾਨਾਮੱਤੀ ਸੇਵਾ ਤੋਂ ਬਾਅਦ ਸੇਵਾ ਮੁਕਤ ਹੋਏ ਹਨ, ਉਹਨਾਂ ਨੇ ਆਪਣੀ ਸੇਵਾ ਮੁਕਤੀ ਤੇ ਸਰਕਾਰੀ ਹਾਈ ਸਕੂਲ,ਚੁੱਘਾ ਕਲਾਂ ਨੂੰ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਸਕੂਲ ਦੀ ਭਲਾਈ ਲਈ 21000 ਰੁਪਏ ਦਾਨ ਕੀਤੇ ਹਨ। ਸਕੂਲ ਦੇ ਸੀਨੀਅਰ ਅਧਿਆਪਕ ਸ੍ਰੀਮਤੀ ਅਸ਼ਵਿੰਦਰ ਕੌਰ ਜੀ ਨੇ ਦੱਸਿਆ ਕਿ ਸਰਦਾਰ ਸੁਖਮੰਦਰ ਸਿੰਘ ਜੀ ਜੋ ਕਿ ਸਰਕਾਰੀ ਹਾਈ ਸਕੂਲ ਚੁੱਘਾ ਕਲਾਂ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਸਨ ਬਹੁਤ ਹੀ ਮਿਹਨਤੀ ਅਤੇ ਬੱਚਿਆਂ ਦੀ ਭਲਾਈ ਬਾਰੇ ਹਮੇਸ਼ਾ ਸੋਚਦੇ ਰਹਿੰਦੇ ਸਨ। ਪਰਮਾਤਮਾ ਉਹਨਾਂ ਨੂੰ ਆਉਣ ਵਾਲੀ ਜੀਵਨ ਵਿੱਚ ਹਮੇਸ਼ਾ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ। ਇਸ ਮੌਕੇ ਸਮੂਹ ਸਟਾਫ ਸਰਦਾਰ ਸਰਬਜੀਤ ਸਿੰਘ ਮਾਹਲਾ, ਸ੍ਰੀਮਤੀ ਅਸ਼ਵਿੰਦਰ ਕੌਰ,ਸ਼੍ਰੀਮਤੀ ਪੂਨਮ ਜੇਠੀ, ਸ਼੍ਰੀਮਤੀ ਸ਼ਿਪਰਾ ਬਜਾਜ ਸ੍ਰੀਮਤੀ ਸੋਨਿਕਾ ਸ਼ਾਹ, ਸ੍ਰੀਮਤੀ ਮਨਪ੍ਰੀਤ ਕੌਰ, ਸਰਦਾਰ ਸੁਖਮੰਦਰ ਸਿੰਘ ਜੀ ਦੀ ਧਰਮ ਪਤਨੀ ਪ੍ਰਿੰਸੀਪਲ ਸ੍ਰੀਮਤੀ ਹਰਜੀਤ ਕੌਰ, ਸਰਦਾਰ ਸੁਖਵਿੰਦਰ ਸਿੰਘ, ਸਰਦਾਰ ਕੁਲਦੀਪ ਸਿੰਘ, ਰਣਜੀਤ ਸਿੰਘ, ਮਿਡ ਡੇ ਮੀਲ ਕੁੱਕ ਸ੍ਰੀਮਤੀ ਇੰਦਰਜੀਤ ਕੌਰ, ਜਸਵਿੰਦਰ ਕੌਰ,ਸ੍ਰੀਮਤੀ ਸੁਮਨਦੀਪ ਕੌਰ, ਆਦਿ ਹਾਜ਼ਰ ਸਨ।