You are here

ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਪੱਕਾ ਧਰਨਾ 4 ਮਹੀਨੇ ਤੇ 7 ਵੇੰ ਦਿਨ ਚ ਸ਼ਾਮਲ

ਜਗਰਾਉ/ ਸਿੱਧਵਾਂ ਬੇਟ ( ਡਾ.ਮਨਜੀਤ ਸਿੰਘ ਲੀਲਾਂ )ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਪ੍ਰਦੂਸ਼ਿਤ (ਕੈਂਸਰ)ਗੈਸ ਫੈਕਟਰੀ  ਵਿਰੋਧੀ ਸ਼ੰਘਰਸ਼ ਕਮੇਟੀ ਭੂੰੰਦੜੀ ਦੇ ਬੁਲਾਰਿਆ ਸੁਰਜੀਤ ਸਿੰਘ ਸਾ.ਚੈਅਰਮੈਨ, ਦਲਜੀਤ ਸਿੰਘ ਤੂਰ,ਸੂਬੇਦਾਰ ਕਾਲਾ ਸਿੰਘ,ਜਗਰਾਜ ਸਿੰਘ ਦਿਉਲ,ਕੋਮਲਜੀਤ ਸਿੰਘ,ਮਨਜਿੰਦਰ ਸਿੰਘ ਖੇੜੀ,ਜਸਵਿੰਦਰ ਸਿੰਘ ਲਤਾਲਾ,ਮਲਕੀਤ ਸਿੰਘ ਚੀਮਨਾ,ਗੁਰਮੇਲ ਸਿੰਘ ਸਨੇਤ,ਹਰਪ੍ਰੀਤ ਸਿੰਘ ਹੈਪੀ,ਜਸਵੀਰ ਸਿੰਘ ਸੀਰਾ,ਛਿੰਦਰਪਾਲ ਸਿੰਘ,ਬਗਾ ਸਿੰਘ ਰਾਣਕੇ,ਕਸਮੀਰ ਸਿੰਘ ਰਾਮਪੁਰਾ,ਜੇਠਾ ਸਿੰਘ ਤਲਵੰਡੀ ਨੌਆਬਾਦ,ਮਹਿੰਦਰ ਸਿੰਘ ਖੁਦਾਈ ਚੱਕ,ਕਰਨੈਲ ਸਿੰਘ ਰਾਮਪੁਰ,ਨੇ ਕਿਹਾ ਕਿ ਅਜ ਪਕਾ ਧਰਨਾ 4ਮਹੀਨੇ 7ਦਿਨ ਚ ਸ਼ਾਮਲ ਹੋ ਗਿਆ  ਹੈ। ਪਿਛਲੇ ਦਿਨੀ ਪੰਜਾਬ ਸਰਕਾਰ ਦੇ ਪਿੰਰਸੀਪਲ ਸੈਕਟਰੀ ਵੀ.ਕੇ.ਸਿੰਘ ਨੇ ਸਾਰੀ ਵਿਚਾਰ ਚਰਚਾ ਤੋ ਬਾਅਦ ਭਰੋਸਾ ਦਿਵਾਇਆ ਸੀ ਲੋਕਾ ਦੀ ਸੇਹਤ ਖਰਾਬ ਕਰਨ ਵਾਲੀ ਫੈਕਟਰੀ ਨਹੀ ਲਾਈ ਜਾਵੇਗੀ। ਇਸ ਤੋ ਬਾਅਦ ਉਘੇ ਵਿਗਿਆਨੀ ਡਾ.ਬਲਵਿੰਦਰ ਸਿੰਘ ਔਲਖ ਨੇ ਕਿਹਾ ਕਿ ਜੋ ਇਹ ਬਾਇਉ ਗੈਸ ਫੈਕਟਰੀ ਲਗ ਰਹੀ ਹੈ  ਇਸ ਚੋ ਨਿਕਲਣ ਵਾਲੀਆ ਜਹਿਰੀਲੀਆ ਗੈਸਾ ਤੇ ਜਹਿਰੀਲੇ ਤਤ ਪਾਣੀ ਨੂੰ ਦੂਸ਼ਿਤ ਕਰਕੇ ਜਹਿਰੀਲਾ ਕਰਨਗੇ।  ਉਹਨਾ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਵਿਗਿਆਨਕ ਆਧਾਰ ਤੇ ਚੈਲਿੰਜ ਕੀਤਾ ਕਿ ਆਪਣੇ ਇਕਸਪਰਟ ਮੇਰੀ ਧਾਰਨਾ ਨੂੰ  ਰਦ ਕਰਕੇ ਦਿਖਾਉਣ।  ਉਹਨਾ ਵਿਸਥਾਰਪੂਰਵਕ ਦੱਸਿਆ ਕਿ ਕਿਵੇ ਫੈਕਟਰੀ ਚ ਪੈਣ ਵਾਲੇ  ਵੈਸਟਜ, ਮੀਥੇਨ,ਮੋਨੋਆਕਸਾਈਡ ,ਅਮੋਨੀਆ ਵਰਗੀਆਂ ਜਹਿਰੀਲੀਆ ਗੈਸਾ ਪੈਦਾ ਕਰਨਗੇ। ਸੁਖਦੇਵ ਸਿੰਘ ਭੂੰਦੜੀ ਨੇ ਡਾ.ਔਲਖ ਦਾ ਉਹਨਾ ਵਲੋ ਪੇਸ਼ ਕੀਤਾ  ਵਿਗਿਆਨਕ ਆਧਾਰ ਤੇ ਦਾਅਵੇ ਵਾਰੇ ਧੰਨਵਾਦ ਕੀਤਾ।ਜਿਸ ਨਾਲ ਲੋਕਾ ਅੰਦਰ ਗਿਆਨ ਦੀ ਜੋਤ ਜਗੀ ਹੈ।ਉਹਨਾ ਨੇ ਫੈਕਟਰੀਆ ਦੇ ਮਾਲਕਾ ਦੀ ਇਸ ਗਲੋ ਨਿਖੇਧੀ ਕੀਤੀ ਕੀਤੀ ਕਿ ਉਹ ਲੋਕ ਰਾਏ ਦੀ ਪ੍ਰਵਾਹ ਨਾ ਕਰਦੇ ਹੋਏ ਕਾਨੂੰਨਾ ਰਾਹੀ ਝੂਠੇ ਦਾਅਵੇ ਪੇਸ਼ ਕਰਕੇ ਖਜਲ.ਖਰਾਬ ਕਰ ਰਹੇ ਹਨ। ਇਸ ਤੋ ਬਾਅਦ ਛੋਟੀ ਬੇਟੀ ਮੰਨਤ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਜਗਤਾਰ ਸਿੰਘ ਮਾੜਾ ਨੇ ਵੀ ਕਿਹਾ ਕਿ ਸਰਕਾਰ ਜਲਦੀ ਤੋ ਜਲਦੀ ਇਹ ਮਸਲਾ ਹਲ ਕਰੇ। ਬੀ.ਕੇ.ਯੂ. ਉਗਰਾਹਾ ਦੇ ਜਸਵੰਤ ਸਿੰਘ ਭਟੀਆ ਨੇ ਮੋਰਚੇ ਨੂੰ ਪੂਰਨ ਹਮਾਇਤ ਦਾ ਭਰੋਸਾ ਦਿਤਾ। ਬੀਬੀ ਸੁਰਿੰਦਰ ਕੌਰ ਨੇ ਕਿਹਾ ਸਾਨੂੰ.ਹੌਸਲਾ ਬੁਲੰਦ ਰਖਣਾ ਚਾਹੀਦਾ ਹੈ ਤੇ ਬੀਬੀਆ ਨੂੰ ਵਡੀ ਗਿਣਤੀ ਚ ਆੳਣਾ ਚਾਹੀਦਾ ਹੈ। ਮੇਵਾ ਸਿੰਘ ਅਨਜਾਣ ਤੇ ਰਾਮ ਸਿੰਘ ਹਠੂਰ ਨੇ ਆਪਣੇ ਲੋਕ ਪੱਖੀ ਗੀਤ ਗਾਏ। ਚਾਹ ਪਾਣੀ ਦੇ  ਲੰਗਰ ਦੀ ਸੇਵਾ ਜਗਮੋਹਨ ਸਿੰਘ ਗਿਲ,ਮਨਮੋਹਨ ਸਿੰਘ ਗਿਲ,ਰਛਪਾਲ ਸਿੰਘ ਤੂਰ,ਬਲਦੇਵ ਸਿੰਘ ਲਤਾਲਾ  ਤੇ ਸਨਦੀਪ ਸਿੰਘ ਭੰਗੂ ਨੇ ਵਧੀਆ ਨਿਭਾਈ । ਸਟੇਜ ਸਕੱਤਰ ਦੀ ਡਿਊਟੀ ਭਿੰਦਰ ਸਿੰਘ ਭਿੰਦੀ ਨੇ ਖੂਬ ਨਿਭਾਈ।