ਪੰਜਾਬ

ਪੰਜਾਬ ਅਤੇ ਪੰਥ ਦੀ ਬੁਲੰਦ ਆਵਾਜ਼ ਪ੍ਰੀਤ ਸਿੰਘ ਸੈਣੀ ਦੇ

ਭੋਗ ਸਮੇਂ ਹੋਇਆ ਵਿਸ਼ਾਲ ਇਕੱਠ ਪੰਥਕ ਸ਼ਖਸ਼ੀਅਤਾਂ ਪੁੱਜੀਆਂ 

ਹੁਸ਼ਿਆਰਪੁਰ(ਟਾਂਡਾ)- (ਬਲਬੀਰ ਸਿੰਘ ਬੱਬੀ )ਪੰਜਾਬ ਤੇ ਪੰਥ ਦੀ ਬੁਲੰਦ ਆਵਾਜ਼, ਨਿਧੜਕ ਪੱਤਰਕਾਰ ਪ੍ਰੀਤ ਸਿੰਘ ਸੈਣੀ ਜੋ ਪਿਛਲੇ ਦਿਨੀ ਅਚਾਨਕ ਵਿਛੋੜਾ ਦੇ ਕੇ ਪ੍ਰਲੋਕ ਗਮਨ ਕਰ ਗਏ ਸਨ ਦੇ ਨਮਿੱਤ ਉਨ੍ਹਾਂ ਦੇ ਜੱਦੀ ਘਰ ਪਿੰਡ ਜਾਜਾ ਵਿਖੇ ਅਰੰਭ ਕੀਤੇ ਸ੍ਰੀ ਸਹਿਜ ਪਾਠ ਦੀ ਸੰਪੂਰਨਤਾ ਹੋਈ ਉਪਰੰਤ ਸੈਣੀ ਪ੍ਰਵਾਰ ਅਤੇ ਸਿੱਖ ਜਥੇਬੰਦੀਆਂ ਵੱਲੋਂ ਦਾਣਾ ਮੰਡੀ ਟਾਂਡਾ ਵਿਖੇ 11 ਵਜੇ ਤੋਂ 3 ਵਜੇ ਤੱਕ ਅਰਦਾਸ ਸਮਾਗਮ ਕੀਤਾ ਗਿਆ। ਜਿੱਥੇ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋ ਸਿੱਖ ਸੰਗਤਾਂ, ਪੰਥਕ ਜੱਥੇਬੰਦੀਆਂ ਅਤੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਹਾਜ਼ਰ ਹੋਏ। ਸਿੱਖ ਸਦਭਾਵਨਾ ਦਲ ਦੇ ਕੌਮੀ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ, ਪੰਜਾਬ ਪ੍ਰਧਾਨ ਭਾਈ ਗੁਰਮੀਤ ਸਿੰਘ ਥੂਹੀ ਨਾਲ ਵੱਡੀ ਗਿਣਤੀ ਵਿੱਚ ਦਲ ਦੇ ਸੇਵਾਦਾਰ ਪਹੁੰਚੇ। ਜਿਹਨਾਂ ਕਥਾ ਕੀਰਤਨ ਵਿੱਚ ਹਾਜ਼ਰੀ ਲਵਾਈ। ਅਰਦਾਸ ਉਪਰੰਤ ਆਏ ਵੱਖ-ਵੱਖ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਪ੍ਰੀਤ ਸਿੰਘ ਸੈਣੀ ਬਾਬਤ ਵਿਚਾਰ ਰੱਖੇ। 
     ਸਿੱਖ ਸਦਭਾਵਨਾ ਦਲ ਦੇ ਕੌਮੀ ਮੁੱਖ ਸੇਵਾਦਾਰ ਅਤੇ ਪੰਥ ਦੇ ਉੱਘੇ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ ਦੇ ਜੱਥੇ ਵੱਲੋਂ ਗੁਰਬਾਣੀ ਕੀਰਤਨ ਦੀ ਸਾਂਝ ਪਾਈ ਗਈ ਅਤੇ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ, ਅਰਦਾਸ ਅਤੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਤੋਂ ਹੁਕਮਨਾਮਾ ਲੈਣ ਤੋ ਬਾਅਦ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਕਿਹਾ ਕਿ ਪ੍ਰੀਤ ਸਿੰਘ ਸੈਣੀ ਸਿਰਫ ਇੱਕ ਪੱਤਰਕਾਰ ਹੀ ਨਹੀਂ ਸੀ ਸਗੋਂ ਪੰਜਾਬ ਤੇ ਪੰਥ ਦੀ ਬੁਲੰਦ ਆਵਾਜ ਬਣ ਚੁੱਕਿਆ ਸੀ। ਉਸਦੀ ਆਵਾਜ ਨੇ ਗੁਰਦੁਆਰਿਆਂ ਦੇ ਪ੍ਰਬੰਧ ਤੇ ਕਾਬਜ ਮਸੰਦ ਤੇ ਇੱਕ ਸਿਆਸੀ ਟੱਬਰ ਦੇ ਗੁਲਾਮ ਲਾਣੇ ਨੂੰ ਤ੍ਰੇਲੀਆਂ ਲਿਆ ਦਿੱਤੀਆਂ ਸਨ। ਜਿਹਨਾਂ ਨੇ ਪ੍ਰੀਤ ਸੈਣੀ ਨੂੰ ਅਨੇਕਾ ਝੂਠੇ ਕੇਸਾਂ ਵਿੱਚ ਉਲਝਾਉਣ ਦੀਆਂ ਨਾਪਾਕ ਕੋਸ਼ਿਸ਼ਾਂ ਕੀਤੀਆਂ। ਪ੍ਰੀਤ ਸੈਣੀ ਦੀ ਮੌਤ ਤੇ ਪੰਥ ਦੋਖੀਆਂ ਵੱਲੋ ਮਨਾਈਆਂ ਜਾ ਰਹੀਆਂ ਖੁਸ਼ੀਆਂ ਅਤੇ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਪੋਸਟਾਂ ਸਬੰਧੀ ਉਹਨਾਂ ਕਿਹਾ ਕਿ ਸੰਗਤ ਨੂੰ ਅਜਿਹੇ ਲੋਕਾਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ। ਭਾਈ ਵਡਾਲਾ ਅਤੇ ਦਲ ਦੇ ਸੇਵਾਦਾਰਾਂ ਵੱਲੋਂ ਪ੍ਰੀਤ ਸਿੰਘ ਸੈਣੀ ਦੇ ਇਨਸਾਫ ਯਾਤਰਾਵਾਂ ਕੱਢਣ ਅਤੇ ਪੰਥ ਤੇ ਪੰਜਾਬ ਪ੍ਰਤੀ ਕੀਤੀ ਬੁਲੰਦ ਆਵਾਜ ਕਾਰਨ ਉਨ੍ਹਾਂ ਦੀ ਬੇਟੀ, ਪਤਨੀ, ਮਾਂ ਬਾਪ ਸੱਸ ਸਹੁਰੇ, ਭਰਾ, ਭੈਣਾਂ ਦਾ ਸਨਮਾਨ ਕੀਤਾ।
    ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ ਰੁਪੋਸ਼ੀ ਦੇ ਦਿਨਾਂ ਚ ਪ੍ਰੀਤ ਸਿੰਘ ਸੈਣੀ ਲੰਬਾ ਸਮਾਂ ਉਹਨਾਂ ਕੋਲ ਰਹੇ ਤੇ ਆਪਣੀ ਲੜਾਈ ਨੂੰ ਨਿਰੰਤਰ ਜਾਰੀ ਰੱਖਿਆ। ਉਹਨਾਂ ਸੰਗਤਾ ਨੂੰ ਅਪੀਲ ਕੀਤੀ ਕਿ ਜਿਹਨਾਂ ਭੇਦ ਭਰੇ ਹਾਲਾਤਾਂ ਚ ਸੈਣੀ ਦੀ ਮੌਤ ਹੋਈ ੳਹਨਾਂ ਤੋ ਪਰਦਾ ਚੱਕਣ ਅਤੇ ਪੋਸਟਮਾਰਟਮ ਰਿਪੋਰਟ ਜਨਤਕ ਕਰਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ 31 ਮਾਰਚ ਤੱਕ ਦਾ ਸਮਾਂ ਦਿੰਦੇ ਹਾਂ। ਇਸ ਤੋਂ ਬਾਅਦ ਪੈਦਾ ਹੋਣ ਵਾਲੇ ਹਾਲਾਤਾਂ ਦ ਜਿੰਮੇਵਾਰ ਸਰਕਾਰ ਖੁਦ ਹੋਵੇਗੀ। ੳਹਨਾਂ 31 ਮਾਰਚ ਨੂੰ ਪਟਿਆਲਾ ਵਿਖੇ ਸ਼ਰਧਾਂਜਲੀ ਸਮਾਗਮ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਵੱਖ ਵੱਖ ਪੰਥਕ, ਕਿਸਾਨ ਅਤੇ ਮੀਡੀਆ ਜੱਥੇਬੰਦੀਆਂ ਦੇ ਆਗੂ ਜਿਹਨਾਂ ਵਿੱਚ ਹਰਪ੍ਰੀਤ ਸਿੰਘ ਮਖੂ, ਰਣਜੀਤ ਸਿੰਘ ਦਮਦਮੀ ਟਕਸਾਲ, ਪ੍ਰੋ. ਮਹਿੰਦਰਪਾਲ ਸਿੰਘ ਅਕਾਲੀ ਦਲ ਅੰਮ੍ਰਿਤਸਰ, ਬਾਬਾ ਬਖਸ਼ੀਸ ਸਿੰਘ, ਨੌਬਲਪ੍ਰੀਤ ਸਿੰਘ ਆਵਾਜ ਏ ਕੌਮ, ਕਿਸਾਨ ਆਗੂ ਜੰਗਵੀਰ ਸਿੰਘ ਚੌਹਾਨ, ਐਡਵੋਕੇਟ ਸਰਬਜੀਤ ਸਿੰਘ, ਬਲਦੇਵ ਸਿੰਘ ਸਿਰਸਾ,ਜੋਗਿੰਦਰ ਸਿੰਘ ਕੈਪਟਨ, ਭਾਈ ਗੁਰਵਤਨ ਸਿੰਘ ਮੁਕੇਰੀਆਂ, ਬੀਬੀ ਕਵਲਜੀਤ ਕੌਰ, ਮਾਤਾ ਭੁਪਿੰਦਰ ਕੌਰ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
    ਸਟੇਜ ਸਕੱਤਰ ਦੀ ਭੂਮਿਕਾ ਆਪਣਾ ਸਾਂਝਾ ਪੰਜਾਬ ਚੈਨਲ ਦੇ ਭਾਈ ਭੁਪਿੰਦਰ ਸਿੰਘ ਸੱਜਣ ਨੇ ਬਾਖੂਬੀ ਨਿਭਾਈ ਅਤੇ ਪ੍ਰੀਤ ਸਿੰਘ ਸੈਣੀ ਦੀਆਂ ਯਾਦਾਂ ਸੰਗਤ ਨਾਲ ਸਾਂਝੀਆਂ ਕੀਤੀਆਂ।
    ਪ੍ਰੀਤ ਸਿੰਘ ਸੈਣੀ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਆਖਿਰ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਅਤੇ ਸਿੱਖ ਸਦਭਾਵਨਾ ਦਲ ਵੱਲੋਂ ਪ੍ਰੀਤ ਸਿੰਘ ਸੈਣੀ ਦੇ ਪਰਿਵਾਰਿਕ ਮੈਂਬਰਾਂ ਨੂੰ ਪ੍ਰੀਤ ਸਿੰਘ ਸੈਣੀ ਵੱਲੋਂ ਪੰਥਕ ਸੰਘਰਸ਼ ਦੇ ਪਿੜ ਵਿੱਚ ਨਿਭਾਈ ਬੇਬਾਕ ਭੂਮਿਕਾ ਲਈ ਸਨਮਾਨ ਪੱਤਰ ਵੀ ਦਿੱਤਾ ਗਿਆ।

ਡਾ ਹਰੀ ਸਿੰਘ ਜਾਚਕ ਤੇ ਨਿਰਵੈਰ ਸਿੰਘ ਅਰਸ਼ੀ,

ਰਣਜੀਤ ਸਿੰਘ ਖੜਗ ਯਾਦਗਾਰੀ ਅਵਾਰਡ ਨਾਲ ਸਨਮਾਨਿਤ 

ਜਲੰਧਰ, 17 ਮਾਰਚ (ਬਲਬੀਰ ਸਿੰਘ ਬੱਬੀ )
ਅੱਜ ਵਿਰਸਾ ਵਿਹਾਰ ਜਲੰਧਰ ਵਿਖੇ ਰਣਜੀਤ ਸਿੰਘ ਖੜਗ ਟਰੱਸਟ ਵੱਲੋਂ ਕਰਵਾਏ ਗਏ ਭਾਵਪੂਰਤ ਸਮਾਗਮ ਵਿੱਚ ਪ੍ਰਸਿੱਧ ਪੰਜਾਬੀ ਕਵੀ ਡਾ ਹਰੀ ਸਿੰਘ ਜਾਚਕ ਅਤੇ ਨਿਰਵੈਰ ਸਿੰਘ ਅਰਸ਼ੀ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਿੰਸੀਪਲ ਅਰਵਿੰਦਰ ਸਿੰਘ ਭੱਲਾ ਨੇ ਕੀਤੀ।ਚੇਤਨ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।
     ਯਾਦ ਰਹੇ ਕਿ ਰਣਜੀਤ ਸਿੰਘ ਖੜਗ ਯਾਦਗਾਰੀ ਟਰੱਸਟ ਰਾਹੀਂ ਇੰਜ ਕਰਮਜੀਤ ਸਿੰਘ ਅਤੇ ਹਰਜਿੰਦਰ ਕੌਰ ਪਿਛਲੇ 10 ਸਾਲਾਂ ਤੋਂ ਆਪਣੇ ਪਿਤਾ ਪ੍ਰਸਿੱਧ ਸਾਹਿਤਕਾਰ ਅਤੇ ਕਵੀ ਰਣਜੀਤ ਸਿੰਘ ਖੜਗ ਜੀ ਦੇ ਜਨਮ ਦਿਨ ਤੇ ਹਰ ਸਾਲ ਪ੍ਰਸਿੱਧ ਤੇ ਨਾਮਵਰ ਸਾਹਿਤਕਾਰਾਂ ਨੂੰ ਸਨਮਾਨਿਤ ਕਰਦੇ ਆ ਰਹੇ ਹਨ।
  11 ਵਾਂ ਰਣਜੀਤ ਸਿੰਘ ਖੜਗ ਯਾਦਗਾਰੀ ਸਮਾਗਮ 17 ਮਾਰਚ, 2024 ਦਿਨ ਐਤਵਾਰ ਨੂੰ ਵਿਰਸਾ ਵਿਹਾਰ ਜਲੰਧਰ ਵਿਖੇ ਕਰਵਾਇਆ ਗਿਆ ਜਿਸ ਵਿੱਚ 100 ਦੇ ਕਰੀਬ ਵਿਦਵਾਨ ਤੇ ਪਤਵੰਤੇ ਸ਼ਾਮਲ ਹੋਏ। ਡਾ ਹਰੀ ਸਿੰਘ ਜਾਚਕ ਨੇ ਵਿਚਾਰ ਸਾਂਝੇ ਕਰਦੇ ਹੋਏ ਰਣਜੀਤ ਸਿੰਘ ਖੜਗ ਦੀ ਬਹੁਪੱਖੀ ਸ਼ਖ਼ਸੀਅਤ ਤੇ ਚਾਨਣਾ ਪਾਇਆ ਅਤੇ ਕਵਿਤਾ ਰਾਹੀਂ ਵੀ ਹਾਜ਼ਰੀ ਲਗਵਾਈ। ਨਿਰਵੈਰ ਸਿੰਘ ਅਰਸ਼ੀ ਨੇ ਵੀ ਅਵਾਰਡ ਦੇਣ ਲਈ ਪ੍ਰਬੰਧਕ ਸਾਹਿਬਾਨ ਦਾ ਧੰਨਵਾਦ ਕੀਤਾ ਅਤੇ ਰਣਜੀਤ ਸਿੰਘ ਖੜਗ ਦੀਆਂ ਅਭੁੱਲ ਯਾਦਾਂ ਵੀ ਸਾਂਝੀਆਂ ਕੀਤੀਆਂ। ਪ੍ਰਸਿੱਧ ਸਾਹਿਤਕਾਰ ਕੁਲਦੀਪ ਸਿੰਘ ਬੇਦੀ ਨੇ ਸਟੇਜ ਦੀ ਬਾਖੂਬੀ ਸੇਵਾ ਨਿਭਾਈ।
    ਸਮਾਗਮ ਦੀ ਸ਼ੁਰੂਆਤ ਤੇ ਇੰਜ. ਕਰਮਜੀਤ ਸਿੰਘ ਨੇ ਆਏ ਹੋਏ ਪਤਵੰਤਿਆਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਇਨਾਂ ਸਮਾਗਮਾਂ ਦੀ ਸ਼ੁਰੂਆਤ ਕਰਨ ਦੇ ਕਾਰਣਾਂ ਬਾਰੇ ਦੱਸਿਆ। ਉਪਰੰਤ ਮਹਾਨ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਹਰਭਜਨ ਸਿੰਘ ਨਾਹਲ,ਉਜਾਲਾ ਜੀ,ਨਛੱਤਰ ਭੋਗਲ ਇੰਗਲੈਂਡ,ਅਨੇਜਾ ਜੀ
ਜੀਰਵੀ ਜੀ,ਕੁਲਦੀਪ ਕੌਰ ਦੀਪ ਲੁਧਿਆਣਵੀ ਅਤੇ ਹੋਰ ਕਵੀਆਂ ਨੇ ਹਾਜ਼ਰੀਆਂ ਲਗਵਾਈਆਂ। ਪ੍ਰਸਿੱਧ ਵਿਦਵਾਨ ਡਾ. ਰਾਮ ਮੂਰਤੀ ਨੇ  ਦੱਸਿਆ ਕਿ ਖੜਗ ਜੀ ਦੇ ਰਚੇ ਸਾਹਿਤ ਦੀਆਂ ਹੁਣ ਤੱਕ 15 ਪੁਸਤਕਾਂ ਛਪਵਾਈਆਂ ਜਾ ਚੁਕੀਆਂ ਹਨ। ਹੋਰਨਾਂ ਤੋਂ ਇਲਾਵਾ ਪ੍ਰਸਿੱਧ ਸਾਹਿਤਕਾਰ ਬਲਦੇਵ ਸਿੰਘ ਬੱਧਨ, ਪ੍ਰੇਮ ਨਾਜਰ, ਸੰਜੇ ਆਦਮਪੁਰ, ਚਰਨਜੀਤ ਸਿੰਘ ਵਿਕੀ, ਗੁਰਵਿੰਦਰ ਕੌਰ ਗੋਲਡੀ, ਪ੍ਰਕਾਸ਼ ਕੌਰ ਪਾਸ਼ਾ, ਦਮਨਪ੍ਰੀਤ ਕੌਰ, ਰਘਬੀਰ ਸਿੰਘ ਭਰਤ, ਮੇਜਰ ਰਿਸ਼ੀ,ਡਾ ਪਰਮਜੀਤ ਸਿੰਘ ਮਾਨਸਾ,ਡਾ ਜਸਵਿੰਦਰ ਕੌਰ ਅਤੇ ਹੋਰ ਸ਼ਾਮਲ ਹੋਏ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ ਅਰਵਿੰਦਰ ਸਿੰਘ ਭੱਲਾ ਨੇ ਕਿਹਾ ਕਿ ਖੜਗ ਜੀ ਦੀਆਂ ਕਵਿਤਾਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੀਆਂ ਕਿਤਾਬਾਂ ਵਿੱਚ ਸ਼ਾਮਲ ਕਰਨੀਆਂ ਚਾਹੀਦੀਆਂ ਹਨ।
    ਡਾ. ਹਰੀ ਸਿੰਘ ਜਾਚਕ ਨੇ ਇਹ ਮਾਣਮੱਤਾ ਅਵਾਰਡ ਦਿੱਤੇ ਜਾਣ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਰਦਾਰ ਰਣਜੀਤ ਸਿੰਘ ਯਾਦਗਾਰੀ ਟਰੱਸਟ ਦੇ ਸਮੂਹ ਸੇਵਾਦਾਰਾਂ ਦਾ ਅਤੇ ਖਾਸ ਤੌਰ ਤੇ ਇੰਜ. ਕਰਮਜੀਤ ਸਿੰਘ ਸਪੁੱਤਰ ਸੱਚਖੰਡ ਵਾਸੀ ਸਰਦਾਰ ਰਣਜੀਤ ਸਿੰਘ ਖੜਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ।

ਮੋਦੀ ਸਰਕਾਰ ਕਿਸਾਨਾਂ ਨਾਲ ਦੁਸ਼ਮਣਾਂ ਵਰਗਾ ਸਲੂਕ ਕਰ ਰਹੀ ਹੈ- ਅੰਮ੍ਰਿਤਾ ਵੜਿੰਗ

ਭੀਖੀ 17 ਮਾਰਚ( ਜਿੰਦਲ )

ਫਸਲਾਂ ਦੀ ਖਰੀਦ ਦੀ ਕਾਨੂੰਨੀ ਗਾਰੰਟੀ ਦਾ ਲਿਖਤੀ ਵਾਅਦਾ ਕਰਕੇ ਮੁਕਰਨ ਵਾਲੀ ਮੋਦੀ ਸਰਕਾਰ, ਕਾਨੰੂਨੀ ਗਾਰੰਟੀ ਦੀ ਮੰਗ ਕਰ ਰਹੇ ਕਿਸਾਨਾਂ ਨਾਲ ਦੁਸ਼ਮਣਾ ਵਰਗਾ ਸਲੂਕ ਕਰ ਰਹੀ ਹੈ ਅਤੇ ਅਾਪਣੀਅਾਂ ਹੱਕੀ ਮੰਗਾਂ ਲੲੀ ਸੰਘਰਸ਼ ਕਰ ਰਹੇ ਕਿਸਾਨਾਂ ਤੇ ਜ਼ਬਰ ਢਾਹ ਰਹੀ ਹੈ।
ੳੁਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਕਸਬਾ ਭੀਖੀ ਦੇ ਪਿੰਡ ਮੌਜੋ, ਮੱਤੀ, ਖੀਵਾ ਦਿਅਾਲੂ ਵਾਲਾ, ਢੈਪੲੀ ਅਤੇ ਹੀਰੋਂ ਅਾਦਿ ਪਿੰਡਾਂ ਚ ਪਾਰਟੀ ਵਰਕਰਾਂ ਨਾਲ ਕੀਤੀਅਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਅਾਂ ਕੀਤਾ। ੳੁਹਨਾਂ ਅਕਾਲੀ ਦਲ ਤੇ ਨਿਸ਼ਾਨਾ ਸੇਧਦਿਅਾਂ ਕਿਹਾ ਕਿ ਅਕਾਲੀ ਦਲ ਨੇ ਜਿਸ ਧਰਮ ਅਤੇ ਕਿਸਾਨੀ ਦੇ ਦਮ ਤੇ ਰਾਜ ਕੀਤਾ ਹੈ ੳਸੇ ਧਰਮ ਦੀ ਅਾਪਣੇ ਰਾਜ ਵਿਚ ਹੀ ਬੇਅਦਬੀ ਹੋਈ। ੳੁਹਨਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਰੰਗਲਾ ਬਣਾੳੁਣ ਦਾ ਲਾਰਾ ਲਾਕੇ ਪੰਜਾਬ ਨੂੰ ਕੰਗਾਲ ਕਰਨ ਤੇ ਲੱਗੀ ਹੋੲੀ ਹੈ। ੳੁਹਨਾਂ ਕਿਹਾ ਕਿ ਕੱਲ ਤੱਕ ਕਾਂਗਰਸ ਪਾਰਟੀ ਦੀ ਿਟਕਟ ਤੇ ਚੋਣਾਂ ਲੜਨ ਵਾਲੇ ਲੋਕ ਪਾਰਟੀ ਵਰਕਰਾਂ ਨਾਲ ਧੋਖਾ ਕਰਕੇ ਦਲ ਬਦਲੀਅਾਂ ਕਰ ਰਹੇ ਹਨ ਜਿੰਨਾਂ ਨੂੰ ਲੋਕ ਮੂੰਹ ਨਹੀਂ ਲਾੳੁਣਗੇ। ੳੁਹਨਾਂ ਕਿਹਾ ਕਿ ਕੇਂਦਰ 'ਚ ਕਾਂਗਰਸ ਪਾਰਟੀ ਦੀ ਅਗਵਾੲੀ ਵਾਲੀ ਸਰਕਾਰ ਬਣਨ ਤੇ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਪਹਿਲ ਦੇ ਅਾਧਾਰ ਤੇ ਹੱਲ ਕੀਤੇ ਜਾਣਗੇ। ਿੲਸ ਮੌਕੇ ੳੁਹਨਾਂ ਨਾਲ ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਅਰਸ਼ਦੀਪ ਸਿੰਘ ਮਾੲੀਕਲ ਗਾਗੋਵਾਲ,  ਗੁਰਪ੍ਰੀਤ ਸਿੰਘ ਵਿੱਕੀ,  ਅਮਰ ਸਿੰਘ ਸਾਬਕਾ ਸਰਪੰਚ,  ਧਨਜੀਤ ਸਿੰਘ,  ਅਵਤਾਰ ਸਿੰਘ ਪੰਚ,  ਬਲੌਰ ਸਿੰਘ ਸਾਬਕਾ ਸਰਪੰਚ,  ਚੂਹੜ ਸਿੰਘ ਪ੍ਰਧਾਨ,  ਬਲਦੇਵ ਸਿੰਘ ਪੰਚ, ਅਮਰਿੰਦਰ ਸਿੰਘ ਪੰਚ,  ਜੀਤ ਸਿੰਘ,  ਰਣਜੀਤ ਸਿੰਘ,  ਗੁਰਪ੍ਰੀਤ ਸਿੰਘ,  ਹਰਪਾਲ ਸਿੰਘ,  ਸੁਰਜੀਤ ਸਿੰਘ,  ਹਜ਼ੂਰਾ ਸਿੰਘ, ਭੀਮਾ ਸਿੰਘ,  ਮਹਿੰਦਰ ਸਿੰਘ,  ਭੋਲਾ ਸਿੰਘ,  ਬਿੰਦੀ ਸਿੰਘ,  ਜਗਜੀਤ ਸਿੰਘ,  ਕਰਨੈਲ ਸਿੰਘ,  ਹਰਵਿੰਦਰ ਸਿੰਘ ਅਾਦਿ ਅਾਗੂ ਹਾਜ਼ਰ ਸਨ।

ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਸੰਪੂਰਨਤਾ ਮੌਕੇ ਪਹੁੰਚੀਆਂ ਸਿੱਖ ਸ਼ਖਸ਼ੀਅਤਾਂ ਦਾ ਧੰਨਵਾਦ- ਬਾਬਾ ਬਲਬੀਰ ਸਿੰਘ

ਤਲਵੰਡੀ ਸਾਬੋ, 17 ਮਾਰਚ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਦੇ ਮੌਜੂਦਾ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ ਨੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਸੰਪੂਰਨਤਾ ਮੌਕੇ ਪਹੁੰਚੇ ਤਖਤ ਸਾਹਿਬਾਨ ਦੇ ਜਥੇਦਾਰ, ਸਿੱਖ ਸ਼ਖਸ਼ੀਅਤਾਂ, ਸੰਤ ਸਮਾਜ, ਨਿਹੰਗ ਸਿੰਘ ਦਲਾਂ ਦੇ ਮੁਖੀ ਜਥੇਦਾਰਾਂ ਦਾ ਧੰਨਵਾਦ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਬੁੱਢਾ ਦਲ ਦੇ ਛੇਵੇਂ ਜਥੇਦਾਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਥ ਬੁੱਢਾ ਦਲ ਵੱਲੋਂ ਪਿਛਲੇ ਸਾਲ ਤੋਂ ਮਹਾਨ ਸਮਾਗਮ ਆਰੰਭ ਕੀਤੇ ਸਨ। ਇਹ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਦੀਵਾਨ ਹਾਲ ਮੰਜੀ ਸਾਹਿਬ ਤੋਂ ਆਰੰਭ ਹੋਏ ਤੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ ਉਥੇ ਹੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਸਥਿਤ ਵੱਡੇ ਵੱਡੇ ਸ਼ਹਿਰਾਂ ਦਿੱਲੀ, ਇੰਦੌਰ, ਨਾਗਪੁਰ ਹੈਦਰਾਬਾਦ, ਮੁੰਬਈ, ਗਵਾਲੀਅਰ, ਕਰਨਾਲ, ਜਲੰਧਰ, ਲੁਧਿਆਣਾ ਤੇ ਪਟਿਆਲਾ ਆਦਿ ਸ਼ਹਿਰਾਂ ਵਿੱਚ ਵੀ ਪੰਥ ਬੁੱਢੇ ਦਲ ਦੇ ਖਜ਼ਾਨੇ ਵਿੱਚ ਪੁਰਾਤਨ ਗੁਰੂ ਸਾਹਿਬਾਨਾਂ ਅਤੇ ਜਥੇਦਾਰ ਸਾਹਿਬਾਨਾਂ ਦੇ ਧਾਰਮਿਕ ਸ਼ਾਸਤਰਾਂ ਦੇ ਦਰਸ਼ਨ ਦੀਦਾਰ ਵੀ ਕਰਵਾਏ ਗਏ। ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਰੰਭੇ ਇਨਾਂ ਗੁਰਮਤਿ ਸਮਾਗਮ ਦੇ ਇੱਕ ਸਾਲ ਪੂਰੇ ਹੋਣ 'ਤੇ ਅੱਜ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਛਾਉਣੀ ਬੁੱਢਾ ਦਲ ਵਿਖੇ ਸਥਿਤ ਗੁਰਦੁਆਰਾ ਸ੍ਰੀ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸ਼ਤਾਬਦੀ ਸੰਪੂਰਨਤਾ ਗੁਰਮਤਿ ਸਮਾਗਮ ਕਰਵਾਏ ਗਏ। ਇਨਾਂ ਮਹਾਨ ਗੁਰਮਤਿ ਸਮਾਗਮਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਤੋਂ ਇਲਾਵਾ ਦਮਦਮੀ ਟਕਸਾਲ ਦੇ ਨੁਮਾਇੰਦੇ, ਸੰਤ ਸਮਾਜ ਦੇ ਆਗੂ ਸਾਹਿਬਾਨ, ਮਾਤਾ ਕੌਲਾਂ ਜੀ ਭਲਾਈ ਕੇਂਦਰ ਦੇ ਭਾਈ ਗੁਰਇਕਬਾਲ ਸਿੰਘ, ਬੀਬਾ ਵਿਪਨਪ੍ਰੀਤ ਕੌਰ ਲੁਧਿਆਣਾ ਨਾਨਕਸਰ ਸੰਪਰਦਾ ਦੇ ਤਜਿੰਦਰ ਸਿੰਘ ਜਿੰਦੂ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਸ੍ਰੀ ਅੰਮ੍ਰਿਤਸਰ ਸਾਹਿਬ, ਨਿਹੰਗ ਸਿੰਘ ਦਲਾਂ ਦੇ ਵੱਖ-ਵੱਖ ਜਥੇਦਾਰ ਸਾਹਿਬਾਨ ਤੋਂ ਇਲਾਵਾ ਰਾਜਨੀਤਿਕ ਸਮਾਜਿਕ ਤੇ ਪੰਥ ਬੁੱਢਾ ਦਲ ਦੀਆਂ ਛਾਉਣੀਆਂ ਦੇ ਸੰਤਾਂ, ਮਹੰਤਾਂ, ਸੇਵਾਦਾਰਾਂ ਤੇ ਗੱਤਕਾ ਟੀਮਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਹਨਾਂ ਮਹਾਨ ਸ਼ਹੀਦੀ ਸ਼ਤਾਬਦੀ ਸੰਪੂਰਨਤਾ ਦਿਵਸ ਮੌਕੇ ਪਹੁੰਚੇ ਇਹਨਾਂ ਸਭਨਾਂ ਦਾ ਪੰਥ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਕੋਟਨ ਕੋਟ ਧੰਨਵਾਦ ਕੀਤਾ ਜਾਂਦਾ ਹੈ। ਜਿੰਨਾ ਸਭਨਾਂ ਨੇ ਰਲ ਕੇ ਪੰਥ ਦੇ ਮਹਾਨ ਜਰਨੈਲ ਬਚਨ ਕੇ ਬਲੀ ਸੂਰਬੀਰ ਯੋਧੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਯਾਦ ਕਰਦਿਆ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਸੰਪੂਰਨਤਾ ਗੁਰਮਤਿ ਸਮਾਗਮ ਸਪੰਨ

ਹਜ਼ੂਰ ਸਾਹਿਬ ਤੋਂ ਪੁਜੇ ਚੋਲੇ ਨਾਲ ਬਾਬਾ ਬਲਬੀਰ ਸਿੰਘ ਦਾ ਸਨਮਾਨ
ਅੰਮ੍ਰਿਤਸਰ, 14 ਮਾਰਚ ( ਗੁਰਕਿਰਤ ਜਗਰਾਓਂ /ਮਨਜਿੰਦਰ ਗਿੱਲ  ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਦੇ ਗੁਰਮਤਿ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਸੰਪਰਦਾਵਾਂ, ਸਭਾ ਸੁਸਾਇਟੀਆਂ, ਦਲਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਾਬਾ ਫੂਲਾ ਸਿੰਘ ਨੂੰ ਯਾਦ ਕਰਦਿਆਂ ਅਕੀਦਤ ਭੇਟ ਕਰਦਿਆਂ ਭਲੀਭਾਂਤ ਸੰਪੂਰਨ ਹੋ ਗਏ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ. ਰਘਬੀਰ ਸਿੰਘ ਮੁਖੀ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਤੋਂ ਦੋ ਸੌ ਸਾਲ ਬਾਅਦ ਏਡੇ ਵੱਡੇ ਸਮਾਗਮਾਂ ਰਾਹੀਂ ਬੁੱਢਾ ਦਲ ਵੱਲੋਂ ਪੂਰੀ ਸਰਧਾ ਭਾਵਨਾ ਨਾਲ ਯਾਦ ਕੀਤਾ ਗਿਆ ਹੈ। ਇਹ ਇਤਿਹਾਸਕ ਕੀਰਤੀਮਾਨ ਸਥਾਪਤ ਕਰਨ ਦਾ ਕਾਰਜ ਕੇਵਲ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਹਿਸੇ ਆਇਆ ਹੈ। ਅਕਾਲ ਪੁਰਖ ਨੇ ਉਨ੍ਹਾਂ ਦੇ ਸਿਰ ਤੇ ਹੱਥ ਧਰ ਕੇ ਸ਼ਤਾਬਦੀ ਮਨਾਈ ਗਈ ਹੈ। ਸਿੱਖ ਕੌਮ ਨੇ ਅਨੇਕਾਂ ਸਿੰਘ ਸੂਰਮੇ ਪੈਦਾ ਕੀਤੇ ਹਨ, ਉਨ੍ਹਾਂ ਵਿਚ ਹੀ ਕੌਮ ਦੇ ਮਹਾਨ ਜਰਨੈਲ ਦੂਲੇ ਸੇਰ ਅਕਾਲੀ ਬਾਬਾ ਫੂਲਾ ਸਿੰਘ ਹੋਏ ਹਨ। ਉਹ ਮਰਯਾਦਾ ਦੇ ਧਾਰਨੀ ਤੇ ਰਹਿਤ ਦੇ ਪਹਿਰੇਦਾਰ ਸਨ, ਉਨ੍ਹਾਂ ਖਾਲਸਾ ਰਾਜ ਦੇ ਵਿਸਥਾਰ ਲਈ ਜ਼ਿੰਮੇਵਾਰੀ ਨਾਲ ਯੁੱਧ ਲੜੇ ਤੇ ਜਿੱਤੇ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਸਮੇਤ ਸਿੰਘਾਂ ਨੇ ਬੁੱਢਾ ਦਲ ਵੱਲੋਂ ਦਿਲਜੀਤ ਸਿੰਘ ਬੇਦੀ ਦੀ ਸੰਪਾਦਨਾ ਹੇਠ ਚਲਦਾ ਰਸਾਲਾ “ਨਿਹੰਗ ਸਿੰਘ ਸੰਦੇਸ਼” ਰਲੀਜ਼ ਕੀਤਾ। 
ਇਸ ਸਮੇਂ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਗੁਰਇਕਬਾਲ ਸਿੰਘ, ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਕੀਰਤਨ ਦੁਆਰਾ ਅਤੇ ਭਾਈ ਸੁਖਜੀਤ ਸਿੰਘ ਕਨੱ੍ਹਈਆ ਨੇ ਕਥਾ ਵਿਖਿਆਨ ਰਾਹੀਂ ਹਾਜ਼ਰੀ ਭਰੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ, ਸਿੰਘ ਸਾਹਿਬ ਗਿ. ਸੁਲਤਾਨ ਸਿੰਘ ਜਥੇ. ਤਖ਼ਤ ਕੇਸਗੜ੍ਹ ਸਾਹਿਬ ਨੇ ਬੁੱਢਾ ਦਲ ਦੇ ਵੱਖ-ਵੱਖ ਪੁਰਾਤਨ ਜਰਨੈਲਾਂ ਬਾਰੇ ਬੋਲਦਿਆਂ ਕਿਹਾ ਕਿ ਬੁੱਢਾ ਦਲ ਹੀ ਸਮੁੱਚੇ ਖਾਲਸਾ ਪੰਥ ਦੀ ਅਗਵਾਈ ਕਰਦਾ ਰਿਹਾ ਹੈ ਤੇ ਉਨ੍ਹਾਂ ਨੇ ਸਾਨਮੱਤਾ ਇਤਿਹਾਸ ਸਿਰਜਿਆ ਹੈ। ਇਸ ਮੌਕੇ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਵੱਲੋਂ ਭੇਜਿਆਂ ਚੌਲਾ ਸਾਹਿਬ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਬੋਲਦਿਆਂ ਸਾਰੀ ਸੰਗਤ ਦਾ ਧੰਨਵਾਦ ਕੀਤਾ ਅਤੇ ਸਿੰਘ ਸਾਹਿਬਾਨ ਤੇ ਆਏ ਪ੍ਰਤੀ ਨਿਧੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।
ਇਸ ਮੌਕੇ ਸਮੂਹ ਸੁਖਮਨੀ ਸੇਵਾ ਸੁਸਾਇਟੀਆਂ ਦੀ ਮੁਖੀ ਬੀਬੀਆਂ ਨੂੰ ਸ੍ਰੀ ਗੁਰੂ ਰਾਮਦਾਸ ਦੇ ਘਰ ਦਾ ਖਜਾਨਾ ਤੇ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬਾਬਾ ਬਿਧੀਚੰਦ ਸਾਹਿਬ ਸੰਪਰਦਾ ਤਰਨਾ ਦਲ ਵੱਲੋਂ ਬਾਬਾ ਨਾਹਰ ਸਿੰਘ ਸਾਧ, ਮਿਸਲ ਸ਼ਹੀਦਾਂ ਤਰਨਾਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ, ਤਰਸੇਮ ਸਿੰਘ ਮੋਰਾਂਵਾਲੀ, ਮਾਤਾ ਵਿਪਨਪ੍ਰੀਤ ਕੌਰ ਲੁਧਿਆਣਾ, ਡਾ. ਬੀਬੀ ਸਤਿਪ੍ਰੀਤ ਕੌਰ, ਬਾਬਾ ਮੇਜਰ ਸਿੰਘ ਦਸ਼ਮੇਸ਼ ਤਰਨਾਦਲ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਸੁਰਿੰਦਰ ਸਿੰਘ ਮਿੱਠਾ ਟਿਵਾਣਾ, ਸ. ਵਿਜੈ ਸਿੰਘ ਸਕੱਤਰ, ਬਾਬਾ ਰਘਬੀਰ ਸਿੰਘ ਖਿਆਲੇਵਾਲੇ, ਬਾਬਾ ਸੁਖਦੇਵ ਸਿੰਘ ਖਿਆਲੇਵਾਲੇ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਬਾਬਾ ਗੁਰਰਾਜ ਸਿੰਘ, ਬਾਬਾ ਹਰਦੀਪ ਸਿੰਘ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣ, ਬਾਬਾ ਗੁਰਪ੍ਰਤਾਪ ਸਿੰਘ ਟਿੱਕਾ, ਸ. ਰਜਿੰਦਰ ਸਿੰਘ ਮਰਵਾਹ, ਸ. ਹਰਪਾਲ ਸਿੰਘ ਆਹਲੂਵਾਲੀਆ, ਬਾਬਾ ਬਲਵਿੰਦਰ ਸਿੰਘ, ਬਾਬਾ ਇੰਦਰਬੀਰ ਸਿੰਘ ਸਤਲਾਣੀ, ਬਾਬਾ ਨਰਿੰਦਰ ਸਿੰਘ, ਬਾਬਾ ਮਹਿੰਦਰ ਸਿੰਘ ਬੁੱਢਾ ਜੋਹੜ, ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋ.ਗੁ.ਪ੍ਰ ਕਮੇਟੀ, ਬੀਬੀ ਪਰਮਜੀਤ ਕੌਰ ਪਿੰਕੀ, ਬਾਬਾ ਸੁਖਵਿੰਦਰ ਸਿੰਘ ਮੌਰ, ਗਿਆਨੀ ਭਗਵਾਨ ਸਿੰਘ ਜੌਹਲ ਨੇ ਸਟੇਜ ਦੀ ਬਾਖੂਬੀ ਸੇਵਾ ਨਿਭਾਈ।

ਬੈਟਰ ਸਕਿੱਲ ਇਮੀਗ੍ਰੇਸ਼ਨ ਨੇ ਲਗਵਾਇਆ ਪ੍ਰਭਦੀਪ ਸਿੰਘ ਅਤੇ ਉਹਨਾਂ ਦੀ ਪਤਨੀ ਗਗਨਦੀਪ ਕੌਰ ਵਾਸੀ ਬੌਡੇ ਦਾ 6 ਸਾਲਾਂ ਦੇ ਗੈਪ ਤੋਂ ਬਾਅਦ ਪਤੀ ਪਤਨੀ ਦਾ ਇਕੱਠਿਆ ਦਾ ਕੈਨੇਡਾ ਦਾ ਵੀਜਾ 

 ਧਰਮਕੋਟ (ਜਸਵਿੰਦਰ ਸਿੰਘ ਰੱਖਰਾ )
     ਇਲਾਕੇ ਦੀ ਨਾਮਵਰ ਇੰਮੀਗ੍ਰੇਸ਼ਨ ਅਤੇ ਸਭ ਤੋ ਭਰੋਸੇਮੰਦ ਸੰਸਥਾਂ ਬੈਟਰ ਸਕਿੱਲ ਇੰਮੀਗ੍ਰੇਸ਼ਨ ਧਰਮਕੋਟ ਜੋ ਕਿ ਵਿਦੇਸ਼ ਜਾਣ ਦੇ ਚਾਹਵਾਨਾਂ ਦੇ ਸੁਪਨੇ ਸਕਾਰ ਕਰਦੀ ਆ ਰਹੀ ਹੈ ਤੇ ਇਸ ਸੰਸਥਾਂ ਨੇ ਵੱਖ^ਵੱਖ ਪ੍ਰਕਾਰ ਦੇ ਕੇਨੈਡਾ ਵੀਜ਼ੇ ਲਗਵਾ ਕੇ ਆਪਣੀ ਵੱਖਰੀ ਹੀ ਪਹਿਚਾਣ ਬਣਾ ਲਈ ਹੈ।ਇਸ ਸਬੰਧੀ ਬੈਟਰ ਸਕਿੱਲ ਇਮੀਗ੍ਰੇਸ਼ਨ ਦੇ ਡਾਇਰੈਕਟਰ ਸਿਮਰਨਜੀਤ ਸਿੰਘ ਗਿੱਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਭਦੀਪ ਸਿੰਘ ਨੇ 2017 ਵਿੱਚ ਆਪਣੀ +2 ਪੂਰੀ ਕੀਤੀ ਸੀ ।ਜਿਸ ਤੋਂ ਬਾਅਦ ਪ੍ਰਭਦੀਪ ਸਿੰਘ ਦਾ 6 ਸਾਲ ਦਾ ਗੈਪ ਸੀ।ਪ੍ਰਭਦੀਪ ਸਿੰਘ ਅਤੇ ਉਹਨਾਂ ਪਤਨੀ ਗਗਨਦੀਪ ਕੌਰ ਗੈਪ ਕਰਨ ਬਹੁਤ ਚਿੰਤਤ ਸਨ ।ਫਿਰ ਕਿਸੇ ਨਜਦੀਕੀ ਰਿਸ਼ਤੇਦਾਰ ਨੇ ਬੈਟਰ ਸਕਿੱਲ ਇਮੀਗ੍ਰੇਸ਼ਨ ਬਾਰੇ ਦੱਸਿਆ।ਉਸ ਤੋਂ ਬਾਅਦ ਓਹਨਾ ਨੇ ਸੋਸ਼ਲ ਮੀਡਿਆ ਤੇ ਆਏ ਹੋਏ ਪਤੀ- ਪਤਨੀ ਇਕੱਠਿਆ ਦੇ ਰਿਜ਼ਲਟਾਂ ਨੂੰ ਦੇਖਦੇਆਂ ਬੈੱਟਰ ਸਕਿੱਲ ਇਮੀਗ੍ਰੇਸ਼ਨ ਦੇ ਡਾਇਰੈਕਟਰ ਸਿਮਰਨਜੀਤ ਸਿੰਘ ਗਿੱਲ ਨਾਲ ਗੱਲਬਾਤ ਕਰਦੇ ਹੋਏ ਚੰਗੀ ਸਲਾਹ ਲਈ ਅਤੇ ਆਪਣੀ ਦੋਨਾਂ ਦੀ ਪ੍ਰੋਫਾਈਲ ਸ਼ੇਅਰ ਕਰਦਿਆਂ ਵਾਹਿਗੁਰੂ ਦੀ ਕਿਰਪਾ ਸਦਕਾ 10 ਦਿਨਾਂ ਵਿੱਚ ਪ੍ਰਭਦੀਪ ਸਿੰਘ ਦਾ ਸਟੱਡੀ ਵੀਜ਼ਾ ਅਤੇ ਉਹਨਾਂ ਦੀ ਪਤਨੀ ਗਗਨਦੀਪ ਕੌਰ ਦਾ ਓਪਨ ਵਰਕ ਪਰਮਿਟ ਵੀਜ਼ਾ ਪ੍ਰਾਪਤ ਹੋਇਆ। ਅੱਜ ਦੋਨੇ ਪਤੀ ਪਤਨੀ ਇਕੱਠੇ ਕਨੇਡਾ ਪਹੁੰਚ ਗਏ ਹਨ। ਬੈਟਰ ਸਕਿੱਲ ਇਮੀਗ੍ਰੇਸ਼ਨ ਵੱਲੋਂ ਪ੍ਰਭਦੀਪ ਸਿੰਘ ਅਤੇ ਗਗਨਦੀਪ ਕੌਰ ਨੂੰ ਆਉਣ ਵਾਲੇ ਭਵਿੱਖ ਲਈ ਸ਼ੁਭ ਦੁਆਵਾਂ।

ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ (218) ਪੰਜਾਬ ਜ਼ਿਲ੍ਹਾ ਮੋਗਾ ਸਰਕਲ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਹੋਈ ਸਿੰਘਾ ਨੂੰ ਆਈਂ ਕਾਰਡ ਦਿੱਤੇ ਗਏ ਬੱਡੂਵਾਲੀਆ

ਮੋਗਾ (ਹਰਜਿੰਦਰ ਸਿੰਘ ਬੱਡੂਵਾਲੀਆ
ਜਸਵਿੰਦਰ ਸਿੰਘ ਰੱਖਰਾ)
ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਮੋਗਾ ਰਜਿ (218) ਪੰਜਾਬ ਜ਼ਿਲ੍ਹਾ ਮੋਗਾ, ਸਰਕਲ ਨਿਹਾਲ ਸਿੰਘ ਵਾਲਾ ਦੀ ਮਹੀਨਾਵਰ ਮੀਟਿੰਗ ਗੁਰਦੁਆਰਾ ਗੁਰੂਸਰ ਪਿੰਡ  ਲੋਪੋਂ ਵਿਖੇ, ਪੰਜਾਬ ਪ੍ਰਧਾਨ ਭਾਈ ਸਵਰਨ ਸਿੰਘ ਮੋਗਾ ਜ਼ਿਲ੍ਹਾ ਪ੍ਰਧਾਨ ਗਿਆਨੀ ਸੁਖਵੰਤ ਸਿੰਘ ਕਥਾਵਾਚਕ ਸ਼ਹਿਰੀ ਪ੍ਰਧਾਨ ਭਾਈ ਇਕਬਾਲ ਸਿੰਘ ਬੁੱਟਰ, ਸੀਨੀਅਰ ਮੀਤ ਪ੍ਰਧਾਨ ਭਾਈ ਹਰਜੀਤ ਸਿੰਘ ਮੋਗਾ ,ਜ਼ਿਲ੍ਹਾ ਮੀਤ ਪ੍ਰਧਾਨ ਭਾਈ ਗੁਰਸੇਵਕ ਸਿੰਘ ਨੱਥੂਵਾਲਾ, ਵਾਈਸ ਜਨਰਲ ਸਕੱਤਰ ਭਾਈ ਸੁਖਜੀਤ ਸਿੰਘ ਧੂੜਕੋਟ, ਭਾਈ ਜਗਜੀਤ ਸਿੰਘ ਦੌਧਰ ਦੀ ਅਗਵਾਈ ਹੇਠ ਹੋਈ ।  ਭਾਈ ਹੰਸ ਰਾਜ ਸਿੰਘ ਬਿਲਾਸਪੁਰ ਨੇ ਆਏ ਹੋਏ ਸਿੰਘਾਂ ਨੂੰ ਜੀਉ ਆਇਆਂ ਆਖਦੇ ਹੋਇਆਂ ਮੀਟਿੰਗ ਦੀ ਸ਼ੁਰੂਆਤ ਕੀਤੀ ਅਤੇ ਸਟੇਜ ਦੀ ਕਾਰਵਾਈ ਸਰਕਲ ਪ੍ਰਧਾਨ ਭਾਈ ਪਰਮਜੀਤ ਸਿੰਘ ਪੰਮਾ ਲੋਪੋ  ਨੂੰ ਸੋਂਪੀ  ਗੁਰਮਤਿ ਵਿਚਾਰਾ ਹੋਈਆ  ਭਾਈ ਹਰਜਿੰਦਰ ਸਿੰਘ ਮੱਦੋਕੇ ਨੇ ਆਖਿਆ ਸਾਨੂੰ ਸਾਰੇ,ਰਾਗੀ ,ਗ੍ੰਥੀ ,ਪਾਠੀ , ਕਥਾਵਾਚਕ ,ਸਿੰਘਾਂ ਨੂੰ ਇੱਕਠੇ ਹੋ ਕੇ ਆਪਣਾ ਆਰਥਿਕ ਪੱਖ ਮਜ਼ਬੂਤ ਕਰਨ ਲਈ ਆਪ ਯਤਨ ਕਰਨੇ ਪੈਣਗੇ । ਭਾਈ ਇਕਬਾਲ ਸਿੰਘ ਬੁੱਟਰ ਮੋਗਾ ਸ਼ਹਿਰੀ ਪ੍ਰਧਾਨ ਨੇ ਸਿੰਘਾਂ ਨੂੰ ਆਪਣਾ ਜੀਵਨ ਗੁਰਮਤਿ ,ਸੇਵਾ, ਸਿਮਰਨ ਵਾਲਾ ਬਣਾਉਣ ਦੀ ਬੇਨਤੀ ਕੀਤੀ । ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਅਰਦਾਸਾਂ ਕਰਨ ਦਾ ਮਤਾ ਪਾਸ ਕੀਤਾ ਗਿਆ । ਸਰਕਲ ਦੇ ਸਮੂੰਹ ਸਿੰਘਾਂ ਨੂੰ ਮੋਗਾ ਦਫ਼ਤਰ ਵੱਲੋਂ ਬਣਾਏ ਗਏ ਆਈ ਕਾਰਡ ਵੰਡੇ ਗਏ ਸਰਕਲ ਦੇ ਮੀਤ ਪ੍ਰਧਾਨ ਭਾਈ ਹਾਕਮ ਸਿੰਘ ਲੋਪੋ ਨੇ  ਸਾਰੇ ਸਿੰਘਾਂ ਦਾ ਧੰਨਵਾਦ ਕੀਤਾ ਇਸ ਮੌਕੇ ਹਾਜ਼ਰ ਸਿੰਘ ਭਾਈ ਅਜਮੇਰ ਸਿੰਘ ਦੌਧਰ,ਭਾਈ ਸੁਖਪਾਲ ਸਿੰਘ ਟੱਲੇਵਾਲ,ਭਾਈ ਜਗਮੇਲ ਸਿੰਘ ਤਖਤੂਪੁਰਾ,ਭਾਈ ਗੁਰਮੇਲ ਸਿੰਘ ਦੌਧਰ,ਭਾਈ ਜਸਵੀਰ ਸਿੰਘ ਚਕਰ,ਭਾਈ ਖੁਸ਼ਪਰੀਤ ਸਿੰਘ,ਭਾਈ ਅੰਮਿ੍ਤਪਾਲ ਸਿੰਘ,ਭਾਈ ਸਿਕੰਦਰ ਸਿੰਘ ਮੀਨੀਆ ਚੈਅਰਮੈਨ,ਭਾਈ ਗੁਰਮੇਲ ਸਿੰਘ ਬੱਧਨੀ ਕਲਾਂ,ਭਾਈ ਰਾਮ ਸਿੰਘ ਰਾਊਕੇ ਖਜਾਨਚੀ,ਭਾਈ ਅਮਰਜੀਤ ਸਿੰਘ ਲੋਪੋ,ਭਾਈ ਛਿੰਦਰਪਾਲ ਸਿੰਘ ਬੁੱਟਰ,ਭਾਈ ਗੁਰਮੀਤ ਸਿੰਘ ਰਣੀਆ , ਭਾਈ ਸੁਖਜੀਤ ਸਿੰਘ ਧੂੜਕੋਟ,ਭਾਈ ਸੁਖਜਿੰਦਰ ਸਿੰਘ ਲੋਪੋ,ਭਾਈ ਨਿਰਮਲ ਸਿੰਘ ਲੋਪੋ,ਭਾਈ ਕੁਲਵਿੰਦਰ ਸਿੰਘ ਮੀਨੀਆ ,ਲੱਕੀ ਬਾਵਾ ਸਿੰਘ ,ਭਾਈ ਹਰਬੰਸ ਸਿੰਘ ,ਭਾਈ ਅਜਮੇਰ ਸਿੰਘ ,ਭਾਈ ਗੁਰਮੇਲ ਸਿੰਘ ਪੱਪੁ,ਭਾਈ ਸੁਖਜਿੰਦਰ ਸਿੰਘ ਆਦਿ ਹਾਜਰ ਸਨ । ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੇ ਦਿੱਤੀ

ਹਰ ਔਰਤ ਨੂੰ ਪੜ੍ਹ ਲਿਖ ਕੇ ਜਾਗਰੂਕ ਤੇ ਸੰਗਠਿਤ ਹੋਣਾ ਚਾਹੀਦਾ :- ਡਾਂ.ਕੋਮਲ ਮੈਨੀ

ਫ਼ਰੀਦਕੋਟ ( ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ    ) ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਐਮਰਜੈਂਸੀ ਦੇ ਈ.ਐਮ.ਓ ਡਾਂ.ਕੋਮਲ ਮੈਨੀ ਜੀ ਨੇ ਪ੍ਰਸਿੱਧ ਲੇਖਕ ਗਿਆਨੀ ਮੁਖਤਿਆਰ ਸਿੰਘ ਵੰਗੜ ਜੀ ਔਰਤ ਤੇ ਵਿਸੇਸ਼ ਲਿਖਤ ਨੂੰ , ਆਪਣੇ ਸਟਾਫ ਸਹਿਤ ਲੋਕ ਅਰਪਣ ਕੀਤਾ ।ਇਸ ਸਮੇ ਈ.ਐਮ.ਓ ਡਾਂ.ਕੋਮਲ ਮੈਨੀ ਜੀ ਨੇ ਕਿਹਾ ਕਿ ਅੱਜ ਦੇ ਸਮੇ ਵਿਚ ਹਰ ਔਰਤ ਨੂੰ ਪੜ੍ਹ ਲਿਖ ਕੇ ਜਾਗਰੂਕ ਤੇ ਸੰਗਠਿਤ ਹੋਣਾ ਚਾਹੀਦਾ ਹੈ ਤਾਂ ਕਿ ਸਮਾਜ ਵਿੱਚ ਹੋ ਰਹੇ , ਔਰਤ ਸਮਾਜ ਤੇ ਜਬਰ ਜੁਲਮ ਵਿਰੁੱਧ ਲੜਿਆ ਜਾਵੇ। ਇਸ ਮੌਕੇ ,ਓਨਾ ਗਿਆਨੀ ਵੰਗੜ ਜੀ ਵਿਸੇਸ਼ ਲਿਖਤ ਲਈ ਮੁਬਾਰਕਬਾਦ ਦਿੱਤੀ।
    ਇਸ ਸਮੇ ਐਮਰਜੈਂਸੀ ਵਾਰਡ ਦੇ ਇੰਚਾਰਜ ਤੇ ਸਟਾਫ ਨਰਸਿੰਗ ਦੇ ਪ੍ਰਧਾਨ ਜਸਵੰਤ ਕੌਰ , ਸਟਾਫ ਨਰਸਿੰਗ ਪ੍ਰਭਜੋਤ ਕੌਰ, ਗਗਨਦੀਪ ਕੌਰ, ਅਮਨਪ੍ਰੀਤ ਕੌਰ ਤੇ ਮਮਤਾ , ਰੌਨਿਕਾ, ਲੇਖਕ ਸ਼ਿਵਨਾਥ ਦਰਦੀ ,ਲੋਕ ਗਾਇਕ ਰਾਜ ਗਿੱਲ ਭਾਣਾ, ਲੇਖਕ ਬਲਵੰਤ ਰਾਏ ਗੱਖੜ, ਹੈਲਪਰ ਜਗਸੀਰ ਸਿੰਘ , ਜਗਸੀਰ ਅਲੀ , ਸਫਾਈ ਸੇਵਕ ਓਮ ਪ੍ਰਕਾਸ਼, ਜਗਸੀਰ, ਜਸਵਿੰਦਰ ਸਿੰਘ , ਸਕਿਓਰਟੀ ਗਾਰਡ ਬਲਜਿੰਦਰ ਸਿੰਘ ,ਰਾਮ ਬਿਲਾਸ ਆਦਿ ਹਾਜ਼ਰ ਸਨ।

ਡਿਪਲੋਮਾ ਇੰਜੀਨੀਅਰਜ਼ ਐਸ਼ੋਸੀਏਸ਼ਨ ਅਤੇ ਹਲਕਾ ਦਫਤਰ ਦੇ ਸਮੂਹ ਸਟਾਫ ਵੱਲੋਂ ਇੰਜੀਨੀਅਰਜ਼ ਦੀ ਸੇਵਾ ਮੁਕਤੀ ਉਪਰੰਤ ਵਿਸ਼ੇਸ਼ ਸਨਮਾਨ

 ਫਿਰੋਜ਼ਪੁਰ, 10 ਮਾਰਚ (ਬਿਊਰੋ ) ਲੋਕ ਨਿਰਮਾਣ ਵਿਭਾਗ  (ਭਵਨ ਤੇ ਮਾਰਗ ਸ਼ਾਖਾ) ਪੰਜਾਬ ਵਿੱਚ ਸੇਵਾਵਾਂ ਨਿਭਾ ਰਹੇ ਜੂਨੀਅਰ ਇੰਜੀਨੀਅਰ,ਸਹਾਇਕ ਇੰਜੀਨੀਅਰ ਅਤੇ ਉਪ ਮੰਡਲ/ ਕਾਰਜਕਾਰੀ  ਇੰਜੀਨੀਅਰ (ਪਦ ਉੱਨਤ ) ਦੀ ਪ੍ਰਤੀਨਿੱਧ ਜੱਥੇਬੰਦੀ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ , ਸਰਕਲ ਫਿਰੋਜ਼ਪੁਰ ਅਤੇ ਸਮੂਹ ਦਫਤਰੀ ਸਟਾਫ ਉਸਾਰੀ ਹਲਕਾ ਫਿਰੋਜ਼ਪੁਰ ਵੱਲੋਂ ਸਾਂਝੇ ਤੌਰ 'ਤੇ ਨਿਗਰਾਨ ਇੰਜੀਨੀਅਰ ਪ੍ਰੇਮ ਕੁਮਾਰ, ਉਪ ਮੰਡਲ ਇੰਜੀਨੀਅਰ ਅਜੇ ਕੁਮਾਰ, ਸਹਾਇਕ  ਇੰਜੀਨੀਅਰ ਲਖਵੀਰ ਸਿੰਘ ਭਿੰਡਰ ਸਾਬਕਾ ਪ੍ਰਧਾਨ ਡੀ: ਈ: ਏ: ਉਸਾਰੀ ਹਲਕਾ ਫਿਰੋਜ਼ਪੁਰ ਦੀ ਸੇਵਾ ਮੁਕਤੀ ਉਪਰੰਤ ਇੱਕ ਵਿਸੇਸ਼ ਵਿਦਾਇਗੀ ਪਾਰਟੀ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਇੰਜ:ਦਿਲਪ੍ਰੀਤ ਸਿੰਘ ਲੋਹਟ ਸੂਬਾ ਪ੍ਰਧਾਨ ਡੀ: ਈ: ਏ: ,ਲੋ: ਨਿ: ਵਿ: (ਭ ਤੇ ਮ) ਸ਼ਾਖਾ ਪੰਜਾਬ ਅਤੇ ਇੰਜ: ਨਰਿੰਦਰ ਕੱਕੜ ਡੀ: ਈ: ਏ: ਸਰਕਲ ਪ੍ਰਧਾਨ ਫਿਰੋਜ਼ਪੁਰ ਵੱਲੋਂ ਇੰਜ: ਲਖਵੀਰ ਸਿੰਘ ਭਿੰਡਰ ਕਲਾਂ ਸਹਾਇਕ ਇੰਜੀਨੀਅਰ ਦੀਆਂ ਵਿਭਾਗ ਅਤੇ ਜੱਥੇਬੰਦੀ ਪ੍ਰਤੀ ਨਿਭਾਈਆਂ ਗਈਆਂ ਜਿੰਮੇਵਾਰੀਆ ਦਾ ਵਿਸਥਾਰ- ਪੂਰਵਕ ਚਾਨਣਾ ਪਾਇਆ ਗਿਆ। ਇਸ ਸਮਾਰੋਹ ਵਿੱਚ ਇੰਜ: ਕੁਲਬੀਰ ਸਿੰਘ ਬੈਨੀਪਾਲ ਸੂਬਾ ਪ੍ਰੈਸ ਸਕੱਤਰ, ਇੰਜ: ਮੋਹਨ ਸਿੰਘ ਸਹੋਤਾ ਸੂਬਾ ਸੀਨੀਅਰ ਮੀਤ ਪ੍ਰਧਾਨ, ਇੰਜ: ਸੁਖਵੀਰ ਸਿੰਘ ਧਾਲੀਵਾਲ ਸੀਨੀਅਰ ਆਗੂ ਡੀ: ਈ: ਏ: ਪੰਜਾਬ, ਇੰਜ: ਦੀਪਿੰਦਰ ਪਾਲ ਸਿੰਘ ਜਨਰਲ ਸਕੱਤਰ ਡੀ: ਈ: ਏ: ਫਿਰੋਜ਼ਪੁਰ ਵੱਲੋ ਤਿੰਨਾਂ ਹੀ ਇੰਜੀਨੀਅਰਜ਼  ਦੀਆਂ ਵਿਭਾਗ, ਪ੍ਰਸ਼ਾਸਨ ਅਤੇ ਇੰਜ: ਲਖਵੀਰ ਸਿੰਘ ਭਿੰਡਰ ਕਲਾਂ ਦੀਆਂ ਜੱਥੇਬੰਦੀ ਪ੍ਰਤੀ ਇਮਾਨਦਾਰੀ ਨਾਲ  ਨਿਭਾਈਆਂ ਗਈਆਂ ਜਿੰਮੇਵਾਰੀਆਂ ਦੀ ਪ੍ਰਸ਼ੰਸਾ ਕੀਤੀ ਗਈ। ਮੁਲਾਜ਼ਮ ਆਗੂ ਜਗਸੀਰ ਸਿੰਘ ਵੱਲੋਂ ਇਸ ਸਮਾਰੋਹ ਵਿੱਚ   ਸਟੇਜ ਸਕੱਤਰ ਦੀ ਸ਼ਾਨਦਾਰ ਭੂਮਿਕਾ ਨਿਭਾਈ ਗਈ।     ਇੰਜੀ: ਚੰਦਰ ਸ਼ੇਖਰ, ਇੰਜ: ਅਜੀਤ ਸਿੰਘ ਜ਼ੀਰਾ, ਇੰਜ: ਲਵਪ੍ਰੀਤ ਸਿੰਘ , ਇੰਜ:ਅਮਿਤ ਕੁਮਾਰ ,ਇੰਜ: ਸੋਨੀਆ , ਇੰਜ: ਰਜਨੀਸ਼ ਸਿੰਘ , ਇੰਜ: ਗੁਰਜੰਟ ਸਿੰਘ , ਇੰਜ: ਅਨਮੋਲ ਅਨੰਦ ( ਸਾਰੇ ਜੂਨੀਅਰ/ ਸਹਾਇਕ ਇੰਜੀਨੀਅਰਜ਼), ਮਨਿਸਟਰੀਅਲ ਸਟਾਫ , ਡਰਾਇੰਗ ਸਟਾਫ, ਗਰੁੱਪ ਡੀ ਦੇ ਸਮੂਹ ਮੁਲਾਜ਼ਮਾਂ ਆਦਿ ਵੱਲੋਂ ਸੇਵਾ ਮੁਕਤ ਸਾਰੇ ਹੀ  ਇੰਜੀਨੀਅਰਜ਼ ਦੀਆਂ ਸਾਰੀਆਂ ਵਿਭਾਗੀ ਅਤੇ ਪ੍ਸ਼ਾਸਨਿਕ  ਸ਼ਲਾਘਾਯੋਗ ਸੇਵਾਵਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਕਰਦਿਆਂ ਪ੍ਰਸ਼ੰਸ਼ਾ ਕੀਤੀ ਗਈ ਅਤੇ ਇਨ੍ਹਾਂ  ਇੰਜੀਨੀਅਰਜ਼ ਦੀਆਂ ਮਹੱਤਵਪੂਰਨ ਵਿਭਾਗੀ ਸੇਵਾਵਾਂ ਦੌਰਾਨ ਤਜਰਬੇ ਦੀਆਂ ਯਾਦਾਂ ਨੂੰ ਵਿਸ਼ੇਸ਼ ਤੌਰ ਤੇ ਸਾਂਝਾ ਕੀਤਾ ਗਿਆ। ਉਸਾਰੀ ਹਲਕਾ ਫਿਰੋਜ਼ਪੁਰ ਦੇ ਸਮੂਹ ਅਧਿਕਾਰੀਆਂ,  ਕਰਮਚਾਰੀਆਂ ਅਤੇ ਡੀ: ਈ:  ਏ:  ਪੰਜਾਬ ਵੱਲੋਂ ਸੇਵਾ ਮੁਕਤ ਹੋਏ ਨਿਗਰਾਨ ਇੰਜੀਨੀਅਰ ਪ੍ਰੇਮ ਕੁਮਾਰ ਉਸਾਰੀ ਹਲਕਾ ਫਿਰੋਜ਼ਪੁਰ, ਉਪ ਮੰਡਲ ਇੰਜੀਨੀਅਰ ਅਜੇ ਕੁਮਾਰ, ਸਹਾਇਕ ਇੰਜੀਨੀਅਰ ਲਖਵੀਰ ਸਿੰਘ ਭਿੰਡਰ ਕਲਾਂ ਨੂੰ ਵਿਸ਼ੇਸ਼ ਯਾਦਗਾਰੀ ਸਨਮਾਨ ਚਿੰਨ ਭੇਟ ਕਰ ਕੇ  ਸਨਮਾਨਿਤ ਕੀਤਾ ਗਿਆ । ਇਸ ਸਨਮਾਨ ਸਮਾਰੋਹ ਵਿੱਚ ਤਿੰਨਾਂ ਹੀ ਸੇਵਾ ਮੁਕਤ  ਇੰਜੀਨੀਅਰਜ਼ (ਨਿਗਰਾਨ, ਉਪ ਮੰਡਲ ਇੰਜੀਨੀਅਰ, ਸਹਾਇਕ ਇੰਜੀਨੀਅਰ) ਦੇ ਪਰਿਵਾਰਕ ਮੈਂਬਰਾਂ ਆਦਿ ਸਮੇਤ ਹਲਕਾ ਦਫਤਰ ਫਿਰੋਜ਼ਪੁਰ ਦਾ ਹੋਰ ਬਹੁਤ ਸਾਰਾ ਦਫਤਰੀ ਸਟਾਫ ਤੇ ਵੱਖ- 2 ਮੁਲਾਜ਼ਮ ਆਗੂ, ਹੋਰ ਨਜ਼ਦੀਕੀ ਰਿਸ਼ਤੇਦਾਰ ਸ਼ਾਮਲ ਹੋਏ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗਹਿਲ ਦੇ ਬੱਚਿਆਂ ਨੇ ਇਕ ਰੋਜਾ ਵਿਦਿਆਕ ਟੂਰ ਲਗਾਇਆ।

ਬਰਨਾਲਾ /ਮਹਿਲ ਕਲਾਂ 10 ਮਾਰਚ ( ਗੁਰਸੇਵਕ ਸੋਹੀ) ਹਲਕਾ ਮਹਿਲ ਕਲਾਂ ਦੇ ਅਧੀਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗਹਿਲ ਦੇ ਮੁਖੀ ਸ੍ਰੀਮਤੀ ਸਰਬਜੀਤ ਕੌਰ ਜੀ ਦੀ ਅਗਵਾਈ ਵਿੱਚ 54 ਬੱਚਿਆਂ ਅਤੇ ਸਮੂਹ ਸਟਾਫ ਵੱਲੋਂ ਇੱਕ ਰੋਜ਼ਾ ਵਿੱਦਿਅਕ ਟੂਰ ਲਗਵਾਇਆ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਸ੍ਰੀਮਤੀ ਸਰਬਜੀਤ ਕੌਰ ਜੀ ਨੇ ਦੱਸਿਆ ਕਿ ਇਸ ਟੂਰ ਦੌਰਾਨ ਬੱਚਿਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ , ਕਿਲ੍ਹਾ ਮੁਬਾਰਕ ਬਠਿੰਡਾ , ਰੋਜ਼ ਗਾਰਡਨ ਅਤੇ ਥਰਮਲ ਝੀਲ ਆਦਿ ਥਾਵਾਂ ਦੇਖੀਆਂ ਅਤੇ ਇਹਨਾਂ ਦੇ ਇਤਿਹਾਸ ਨੂੰ ਜਾਣਿਆਂ । ਉਹਨਾਂ ਨੇ ਵਿੱਦਿਅਕ ਟੂਰ ਦੀ ਵਿਦਿਆਰਥੀ ਜੀਵਨ ਅਤੇ ਪੜ੍ਹਾਈ ਵਿੱਚ ਮਹੱਤਤਾ ਬਾਰੇ ਬੱਚਿਆਂ ਨੂੰ ਜਾਣੂੰ ਕਰਵਾਇਆ ।

ਪਿੰਡ ਛੀਨੀਵਾਲ ਕਲਾਂ ਵਿਖੇ ਵਿਸ਼ਾਲ ਮੈਡੀਕਲ ਕੈਂਪ ਲੱਗਾ। 90 ਮਰੀਜ਼ ਅੱਖਾਂ ਦੇ ਆਪਰੇਸ਼ਨ ਲਈ ਚੁਣੇ ਗਏ

ਮਹਿਲ ਕਲਾਂ 10 ਮਾਰਚ(ਗੁਰਸੇਵਕ ਸਿੰਘ ਸਹੋਤਾ)- ਸੁਖਮਨੀ ਸੇਵਾ ਸੁਸਾਇਟੀ ਪਿੰਡ ਛੀਨੀਵਾਲ ਕਲਾਂ ਵੱਲੋਂ ਗੁਰਦੁਆਰਾ ਜੰਡਸਰ ਸਾਹਿਬ ਛੀਨੀਵਾਲ  ਵਿਖੇ ਸਲਾਨਾ ਫਰੀ ਵਿਸਾਲ ਮੈਡੀਕਲ ਅਤੇ ਅੱਖਾਂ ਦਾ ਚੈੱਕ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਉੱਘੇ ਸਮਾਜ ਸੇਵੀ ਮਹੰਤ ਪਿਆਰਾ ਸਿੰਘ ਜੀ ਬਰਨਾਲਾ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੁਖਮਨੀ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਉਕਤ ਕੈਂਪ ਵਿੱਚ ਆਦੇਸ਼ ਹਸਪਤਾਲ ਭੁੱਚੋ ਮੰਡੀ (ਬਠਿੰਡਾ) ਦੀਆਂ ਡਾਕਟਰੀ ਟੀਮਾਂ ਵੱਲੋਂ 500 ਦੇ ਕਰੀਬ ਮਰੀਜ਼ਾਂ ਦੀ ਸਰੀਰਕ ਜਾਂਚ ਕੀਤੀ ਗਈ ਅਤੇ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ।ਇਸ ਮੌਕੇ ਅੱਖਾਂ ਦੇ ਮਾਹਰ ਡਾਕਟਰ ਰਾਜਵਿੰਦਰ ਕੌਰ ਭੱਠਲ ਦੀ ਅਗਵਾਈ ਵਾਲੀ ਡਾਕਟਰੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕਰਨ ਉਪਰੰਤ 90 ਦੇ ਕਰੀਬ ਲੋੜਵੰਦ ਮਰੀਜ਼ ਅੱਖਾਂ  ਦੇ ਅਪਰੇਸ਼ਨ (ਲੈਂਜ) ਲਈ ਚੁਣੇ ਗਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਮਨੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਗਮੇਲ ਸਿੰਘ ਜੱਗਾ ਧਾਲੀਵਾਲ ਨੇ ਦੱਸਿਆ ਕਿ ਉਹਨਾਂ ਦੀ ਸੁਸਾਇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਮਰੀਜ਼ਾਂ ਦੀ ਮਦਦ ਕੀਤੀ ਜਾਂਦੀ ਹੈ ।ਜਿਸ ਵਿੱਚ ਆਦੇਸ਼ ਹਸਪਤਾਲ ਭੁੱਚੋ ਮੰਡੀ( ਬਠਿੰਡਾ) ਸਹਿਯੋਗ ਦਿੱਤਾ ਜਾਂਦਾ ਹੈ ।ਉਹਨਾਂ ਕਿਹਾ ਕਿ ਸਾਡੀ ਸੁਸਾਇਟੀ ਕੋਲ ਇੱਕ ਐਬੂਲੈਂਸ ਵੀ ਹੈ ਜੋ ਹਰ ਸਮੇਂ ਲੋੜਵੰਦ ਮਰੀਜ਼ਾਂ ਦੀ ਸੇਵਾ ਦੇ ਲਈ ਤਤਪਰ ਰਹਿੰਦੀ ਹੈ। ਇਸ ਮੌਕੇ ਸੁਖਮਨੀ ਸੇਵਾ ਸੁਸਾਇਟੀ, ਨੌਜਵਾਨ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਂਪ ਲਈ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਅਤੇ ਆਦੇਸ਼ ਹਸਪਤਾਲ ਦੀ ਸਮੁੱਚੀ ਡਾਕਟਰੀ ਟੀਮ ਨੂੰ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ।ਇਸ ਮੌਕੇ ਜਗਮੇਲ ਸਿੰਘ ਜੱਗਾ ਧਾਲੀਵਾਲ ,ਐਸਡੀਓ ਲਖਵੀਰ ਸਿੰਘ, ਦਵਿੰਦਰ ਪਾਲ ਸਿੰਘ ਥਿੰਦ ,ਰਾਗੀ ਜਗਮੇਲ ਸਿੰਘ, ਹਰਬੰਸ ਸਿੰਘ ਭੋਲਾ, ਗੁਰਦੁਆਰਾ ਜੰਡਸਰ ਕਮੇਟੀ ਦੇ ਪ੍ਰਧਾਨ ਬਲਵੰਤ ਸਿੰਘ ,ਮਾਸਟਰ ਬਲਦੇਵ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ, ਕਿਸਾਨ ਆਗੂ ਹਰਦੇਵ ਸਿੰਘ, ਦਵਿੰਦਰ ਸਿੰਘ, ਡਾਕਟਰ ਬਲਵਿੰਦਰ ਸ਼ਰਮਾ, ਬਾਬਾ ਟੇਲਰ  ਛੀਨੀਵਾਲ ,ਹੈਡ ਗ੍ਰੰਥੀ ਪ੍ਰੀਤਮ ਸਿੰਘ, ਫੌਜੀ ਅਮਰੀਕ ਸਿੰਘ,ਬਲਦੇਵ ਸਿੰਘ  ਬਿੱਲੂ,  ਡਾ ਜਸਵੰਤ ਸਿੰਘ ,ਬਲਦੇਵ ਸਿੰਘ ਰਾਜਾ ਤੋਂ ਇਲਾਵਾਏ ਐਨਐਮ  ਗੁਰਮੀਤ ਕੌਰ ਅਤੇ ਆਸ਼ਾ ਵਰਕਰ ਹਾਜ਼ਰ ਸਨ।

ਗੁ: ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਯਾਤਰਾ ਦਾ ਮੁਫਤ ਕਾਊਂਂਟਰ ਬਰਨਾਲਾ ਚ ਸੁਰੂ

ਬਰਨਾਲਾ 10 ਮਾਰਚ(ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਵਿਖੇ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਅੰਤਰਿੰਗ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੀ  ਗਿਆਰਵੀਂ ਯਾਤਰਾ ਕਰਵਾਉਣ ਵਾਸਤੇ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਯਾਤਰਾ ਕਾਊਂਟਰ ਖੋਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਕਾਊਂਟਰ ਉੱਪਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰਜਿਸਟ੍ਰੇਸ਼ਨ 10 ਤੋ 25  ਮਾਰਚ  ਤੱਕ ਮੁਫ਼ਤ ਕੀਤੀ ਜਾਵੇਗੀ ।ਯਾਤਰਾ ਸਬੰਧੀ ਰਜਿਸਟ੍ਰੇਸ਼ਨ ਇੰਚਾਰਜ ਗੁਰਜੰਟ ਸਿੰਘ ਸੋਨਾ ਕੋਲ ਕਰਵਾਈ ਜਾਵੇ ਅਤੇ ਉਸ ਸ ਸਬੰਧੀ  ਪੂਰੀ ਜਾਣਕਾਰੀ ਵੀ ਉਨ੍ਹਾਂ ਵੱਲੋਂ ਹੀ ਦਿੱਤੀ ਜਾਵੇਗੀ। ਰਜਿਸਟ੍ਰੇਸ਼ਨ ਕਰਵਾਉਣ ਲਈ ਪਾਸਪੋਰਟ,ਆਧਾਰ ਕਾਰਡ,ਇੱਕ ਪਾਸਪੋਰਟ ਫੋਟੋ, ਲੈ ਕੇ ਆਉਣ ਜੀ ਸੰਪਰਕ ਨੰਬਰ 98728-42575 ਅਤੇ ਇਹ ਯਾਤਰਾ 20 ਅਪ੍ਰੈਲ 2024  ਨੂੰ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਬਰਨਾਲਾ ਤੋਂ  ਚੱਲ ਕੇ ਗੁਰਦੁਆਰਾ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਵੇਗੀ ।21ਅਪ੍ਰੈਲ 2024 ਨੂੰ ਡੇਰਾ ਬਾਬਾ ਨਾਨਕ ਤੋਂ ਚੱਲ ਕੇ ਕੋਰੀਡੋਰ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰ ਕੇ ਵਾਪਸ ਬਰਨਾਲਾ ਵਿਖੇ ਸੰਗਤਾਂ ਪਹੁੰਚਣਗੀਆਂ ।

ਐਸ ਸੀ ਡਿਪਾਰਟਮੈਂਟ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ ਵੱਲੋਂ ਗੁਰਮੇਲ ਸਿੰਘ ਸਨਮਾਨ

ਬਰਨਾਲਾ /ਮਹਿਲ ਕਲਾਂ10 ਮਾਰਚ(ਗੁਰਸੇਵਕ ਸਿੰਘ ਸੋਹੀ)- ਪਿਛਲੇ ਦਿਨੀ ਪੰਜਾਬ ਪ੍ਰਦੇਸ਼ ਕਾਂਗਰਸ ਐਸ ਸੀ ਡਿਪਾਰਟਮੈਂਟ ਵੱਲੋਂ ਪਾਰਟੀ ਨੂੰ ਹੋਰ ਵਧੇਰੇ ਮੌਜੂਦ ਕਰਨ ਲਈ ਕੀਤੀਆਂ ਜਾ  ਰਹੀਆਂ ਨਿਯੁਕਤੀਆਂ ਤਹਿਤ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਆਗੂ ਤੇ ਹਲਕਾ ਸੁਤਰਾਣਾ ਦੇ ਕੁਆਰਡੀਨੇਟਰ ਗੁਰਮੇਲ ਸਿੰਘ ਮੌੜ ਨੂੰ ਐਸਸੀ ਡਿਪਾਰਟਮੈਂਟ ਦਾ ਸਟੇਟ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਸੀ ,ਜਿਨਾਂ ਦਾ ਅੱਜ ਡਿਪਾਰਟਮੈਂਟ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ (ਆਈਏਐਸ) ਵੱਲੋਂ ਮੂੰਹ ਮਿੱਠਾ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਕੁਲਦੀਪ ਸਿੰਘ ਵੈਦ ਨੇ ਸਮੂਹ ਕੁਆਡੀਨੇਟਰਾਂ ਨੂੰ ਅਪੀਲ ਕੀਤੀ ਕਿ 12 ਮਾਰਚ ਨੂੰ ਫਰੀਦਕੋਟ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਉਹ ਵੱਡੀ ਗਿਣਤੀ ਵਿੱਚ ਪਹੁੰਚਣ। ਇਸ ਮੌਕੇ ਸਟੇਟ ਕੋਆਰਡੀਨੇਟਰ ਗੁਰਮੇਲ ਸਿੰਘ ਮੌੜ ਨੇ ਐਸ ਸੀ ਡਿਪਾਰਟਮੈਂਟ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ ਜੀ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਤੌਰ ਤੇ ਲੋਈ ਦੇ ਕੇ ਸਨਮਾਨ ਕੀਤਾ ਗਿਆ।ਸਨਮਾਨ  ਉਪਰੰਤ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਚੇਅਰਮੈਨ ਸ੍ਰ ਕੁਲਦੀਪ ਸਿੰਘ ਵੈਦ ਜੀ ਵੱਲੋਂ ਪ੍ਰਗਟਾਏ ਵਿਸ਼ਵਾਸ ਨੂੰ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ।ਉਹਨਾਂ ਕਿਹਾ ਕਿ 12 ਮਾਰਚ ਨੂੰ ਵੱਡੀ ਗਿਣਤੀ ਵਿੱਚ ਲੋਕ ਫਰੀਦਕੋਟ ਦੀ ਰੈਲੀ ਵਿੱਚ ਸ਼ਮੂਲੀਅਤ ਕਰਨਗੇ

ਗੁਰਦੁਆਰਾ ਸ਼ਹੀਦਆਣਾ ਸਾਹਿਬ ਪਿੰਡ ਭੱਦਲਵਢ ਵਿਖੇ ਧਾਰਮਿਕ ਸਮਾਗਮ 12 ਨੂੰ

ਬਰਨਾਲਾ/ ਮਹਿਲ ਕਲਾਂ 10 ਮਾਰਚ(ਗੁਰਸੇਵਕ ਸਿੰਘ ਸਹੋਤਾ)-
ਗੁਰਦੁਆਰਾ ਸ਼ਹੀਦਆਣਾ ਸਾਹਿਬ ਛੇਵੀਂ ਪਾਤਸ਼ਾਹੀ ਪਿੰਡ ਭੱਦਲਵੱਡ ਵਿਖੇ ਸੰਤ ਬਾਬਾ ਸਾਧੂ ਸਿੰਘ ਜੀ ਕੈਲੇ ਵਾਲਿਆਂ ਦੀ ਯਾਦ ਨੂੰ ਸਮਰਪਿਤ 12 ਮਾਰਚ ਨੂੰ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ਼ਹੀਦਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਤਵੀਰ ਸਿੰਘ ਖਾਲਸਾ ਨੇ ਦੱਸਿਆ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਜਾਵੇਗਾ|  ਇਸ ਕੀਰਤਨ ਦਰਬਾਰ ਚ ਵੱਖ ਵੱਖ ਥਾਵਾਂ ਤੋਂ ਪੁੱਜੇ ਰਾਗੀ ਢਾਡੀ ਤੇ ਕੀਰਤਨੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਾਉਣਗੇ| ਇਸ ਸਮਾਗਮ ਚ ਬਾਬਾ ਗੁਰਦੀਪ ਸਿੰਘ ਜੀ ਕੈਲੇ ਵਾਲੇ,ਬਾਬਾ ਭਰਭੂਰ ਸਿੰਘ ਸੇਖਾ, ਬਾਬਾ ਅਵਤਾਰ ਸਿੰਘ ਧੂਰਕੋਟ, ਬਾਬਾ ਬੱਗਾ ਸਿੰਘ ਨਾਨਕਸਰ ਬਰਸਾਲ, ਬਾਬਾ ਜਸਪਾਲ ਸਿੰਘ ਬੁਰਜ ਲਿੱਟਾ ਤੇ ਬਾਬਾ ਅਜੀਤ ਸਿੰਘ ਨਾਨਕਸਰ ਬਰਨਾਲਾ ਵਾਲਿਆਂ ਤੋਂ ਇਲਾਵਾ ਵੱਖ-ਵੱਖ ਸ਼ੰਪਰਦਾਵਾਂ ਦੇ ਸੰਤ ਮਹਾਂਪੁਰਸ਼ ਸਮੂਲੀਅਤ ਕਰਨਗੇ | ਇਸ ਧਾਰਮਿਕ ਸਮਾਗਮ ਚ ਹਾਜ਼ਰੀ ਭਰਨ ਵਾਲੀ ਸੰਗਤ ਲਈ ਗੁਰੂ ਅਤੁੱਟ ਵਰਤਾਏ ਜਾਣਗੇ| ਉਨਾਂ ਇਲਾਕੇ ਦੀਆਂ ਸੰਗਤਾਂ ਨੂੰ ਇਸ ਧਾਰਮਿਕ ਸਮਾਗਮ ਚ ਸਮੂਲੀਅਤ ਕਰਨ ਦੀ ਅਪੀਲ ਕੀਤੀ| ਇਸ ਮੌਕੇ ਜਗਸੀਰ ਸਿੰਘ, ਮਨਪ੍ਰੀਤ ਸਿੰਘ,ਗੁਰਵਿੰਦਰਪਾਲ ਸਿੰਘ,ਅੰਮ੍ਰਿਤਪਾਲ ਸਿੰਘ,ਗੁਰਿੰਦਰ ਸਿੰਘ ਗੈਰੀ, ਇੰਦਰਪ੍ਰੀਤ ਸਿੰਘ,ਹਰਵਿੰਦਰ ਸਿੰਘ,ਸਨੀ ਸਿੰਘ, ਪ੍ਰੀਤਮ ਸਿੰਘ ਵਜੀਦਕੇ ਕਲਾਂ,ਅਰਸ ਸਿੰਘ, ਅਨਮੋਲ ਸਿੰਘ, ਗੋਪੀ ਸਰਪੰਚ ਤੇ ਨਵਦੀਪ ਸਿੰਘ ਹਾਜ਼ਰ ਸਨ।

ਦਿੱਲੀ ਮੋਰਚਾ -2 ਵਾਲੇ ਸਾਂਝੇ ਫੋਰਮ ਦੇ ਸੱਦੇ 'ਤੇ ਕਿਸਾਨ -ਮਜ਼ਦੂਰ ਜੱਥੇਬੰਦੀਆਂ ਨੇ ਕੀਤਾ 4 ਘੰਟੇ ਵਿਸਾਲ ਰੇਲ ਰੋਕੋ ਐਕਸ਼ਨ

ਮੁੱਲਾਂਪੁਰ ਦਾਖਾ 10 ਮਾਰਚ (ਸਤਵਿੰਦਰ ਸਿੰਘ ਗਿੱਲ) ਦਿੱਲੀ ਮੋਰਚਾ -2 ਵਾਲੇ 200 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਫੋਰਮ ਦੇ ਸੰਗਰਾਮੀ ਸੱਦੇ ਨੂੰ ਲਾਗੂ ਕਰਦਿਆਂ ਕੇਂਦਰ ਦੀ ਜਾਲਮ ਤੇ ਕਾਤਲ ਮੋਦੀ ਹਕੂਮਤ ਅਤੇ ਹਰਿਆਣਾ ਦੀ ਖੱਟਰ ਹਕੂਮਤ ਵਿਰੁੱਧ ਹੱਕ ,ਸੱਚ ਤੇ ਨਿਆਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰਦਿਆਂ ਦੇਸ਼ ਪੱਧਰੀ ਰੇਲ ਰੋਕੋ ਐਕਸ਼ਨਾਂ ਦੀ ਲੜੀ ਦੀ ਕੜੀ ਵਜੋਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ  ਲੁਧਿਆਣਾ ਦੀ ਪਹਿਲਕਦਮੀ ਨਾਲ ਹੋਰ ਭਰਾਤਰੀ ਕਿਸਾਨ- ਮਜ਼ਦੂਰ ਜੱਥੇਬੰਦੀਆਂ ਦੇ ਭਰਵੇੰ ਸਹਿਯੋਗ ਨਾਲ ਅੱਜ ਠੀਕ 12 ਵਜੇ ਤੋਂ 4 ਵਜੇ ਤੱਕ ਮੁੱਲਾਂਪੁਰ ਰੇਲਵੇ ਪੁਲ ਦੇ ਹੇਠਾਂ ਰੇਲਵੇ ਲਾਈਨਾਂ ਦੇ ਉੱਪਰ ਵਿਸ਼ਾਲ ਰੇਲ- ਰੋਕੋ ਐਕਸ਼ਨ- ਧਰਨਾ ਲਾਇਆ ਗਿਆ।
  ਅੱਜ ਦੇ ਰੇਲ ਰੋਕੋ ਐਕਸ਼ਨ  ਧਰਨੇ ਨੂੰ ਵੱਖ -ਵੱਖ ਕਿਸਾਨ- ਮਜ਼ਦੂਰ ਆਗੂਆਂ ਸਰਵਸ੍ਰੀ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਅਵਤਾਰ ਸਿੰਘ ਬਿਲੂ ਵਲੈਤੀਆ, ਰਣਜੀਤ ਸਿੰਘ  ਗੁੜੇ, ਉਜਾਗਰ ਸਿੰਘ ਬੱਦੋਵਾਲ, ਹਰਦੇਵ ਸਿੰਘ ਮੁੱਲਾਂਪੁਰ, ਜਰਨੈਲ ਸਿੰਘ ਮੁੱਲਾਂਪੁਰ, ਗੁਰਮੀਤ ਸਿੰਘ ਮੋਹੀ, ਕੁਲਦੀਪ ਸਿੰਘ ਮੋਹੀ, ਹਰਦੀਪ ਸਿੰਘ ਬੱਲੋਵਾਲ, ਗੁਰਦੇਵ ਸਿੰਘ ਮੁੱਲਾਂਪੁਰ  ਨੇ ਸੰਬੋਧਨ ਕਰਦਿਆਂ ਅਹਿਮ ਮੰਗਾਂ- ਸ਼ਹੀਦ ਸ਼ੁਭਕਰਮਨ ਸਿੰਘ ਸਬੰਧੀ ਐਫਆਈਆਰ ਵਿੱਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਤੇ ਹਰਿਆਣਾ ਦੇ ਡੀਜੀਪੀ ਦਾ ਨਾਮ ਦਰਜ ਕਰਵਾਉਣ, ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਬਣਵਾਉਣ, ਕਿਸਾਨ- ਮਜ਼ਦੂਰ ਵਿਰੋਧੀ ਸਾਮਰਾਜੀ ਸੰਸਥਾ ਵਿਸ਼ਵ ਵਪਾਰ ਸੰਸਥਾ 'ਚੋਂ ਭਾਰਤ ਦੇ ਬਾਹਰ ਆਉਣ, ਦੇਸ਼ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ 13 ਲੱਖ ਕਰੋੜ ਰੁ: ਦੇ ਕਰਜੇ 'ਤੇ ਲੀਕ ਮਰਵਾਉਣ ,ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਗਿਰਫਤਾਰ ਕਰਵਾਉਣ ,ਕਿਸਾਨ- ਅੰਦੋਲਨ ਦੌਰਾਨ ਕਿਸਾਨਾਂ ਸਿਰ ਬਣੇ ਸਾਰੇ ਪੁਲਿਸ ਕੇਸ ਰੱਦ ਕਰਵਾਉਣ ਤੇ ਬਿਜਲੀ  ਦਾ ਨਿੱਜੀਕਰਨ ਪੂਰੀ ਤਰ੍ਹਾਂ ਬੰਦ ਕਰਵਾਉਣ ਸਮੇਤ ਸਾਰੀਆਂ ਅਹਿਮ ਮੰਗਾਂ 'ਤੇ ਭਰਪੂਰ ਚਾਨਣਾ ਪਾਇਆ ਗਿਆ। ਇਸ ਤੋਂ ਇਲਾਵਾ ਦਿੱਲੀ ਨੂੰ ਜਾਣ ਵਾਲੇ ਤਮਾਮ ਕੌਮੀ ਮਾਰਗਾਂ ਤੋਂ ਬੈਰੀਕੇਡ, ਕੰਡਿਆਲੀ ਤੇ ਜ਼ਹਿਰੀਲੀ ਤਾਰ ਅਤੇ ਨੁਕੀਲੇ ਕਿੱਲਾਂ ਨੂੰ ਮੁਕੰਮਲ ਰੂਪ 'ਚ ਹਟਾ ਕੇ ਕਿਸਾਨ ਕਾਫਲਿਆਂ ਨੂੰ ਦਿੱਲੀ ਪੁੱਜਣ ਦੇਣ ਦੀ ਮੰਗਦੇ ਪੱਖ 'ਤੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ।
 ਅੱਜ ਦੇ ਐਕਸ਼ਨ ਧਰਨੇ 'ਚ ਹੋਰਨਾਂ ਤੋਂ ਇਲਾਵਾ ਵੱਖ-ਵੱਖ ਆਗੂਆਂ ਡਾਕਟਰ ਗੁਰਮੇਲ ਸਿੰਘ ਕੁਲਾਰ, ਜੱਥੇਦਾਰ ਗੁਰਮੇਲ ਸਿੰਘ ਢੱਟ ,ਵਿਜੇ ਕੁਮਾਰ ਪੰਡੋਰੀ, ਗੁਰਦੀਪ ਸਿੰਘ ਮੰਡਿਆਣੀ, ਅਮਰਜੀਤ ਸਿੰਘ ਖੰਜਰਵਾਲ, ਗੁਰਸੇਵਕ ਸਿੰਘ ਸੋਨੀ ਸਵੱਦੀ, ਬਲਜੀਤ ਸਿੰਘ ਸਵੱਦੀ, ਅਮਰੀਕ ਸਿੰਘ ਤਲਵੰਡੀ( ਖਜਾਨਚੀ), ਤਜਿੰਦਰ ਸਿੰਘ ਵਿਰਕ, ਬੂਟਾ ਸਿੰਘ ਬਰਸਾਲ, ਗੁਰਤੇਜ ਸਿੰਘ ਸਿੱਧਵਾਂ, ਜਸਵੰਤ ਸਿੰਘ ਮਾਨ ,ਜਗਦੇਵ ਸਿੰਘ ਗੁੜੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

ਸਵੀਡਨ ਵਰਗੇ ਮੁਲਕ ਦਾ ਨਾਟੋ ਦਾ ਮੈਬਰ ਬਣ ਜਾਣਾ ਖੁਸ਼ੀ ਅਤੇ ਫਖ਼ਰ ਵਾਲੇ ਅਮਲ : ਮਾਨ

ਨਵੀਂ ਦਿੱਲੀ, 10 ਮਾਰਚ (ਮਨਪ੍ਰੀਤ ਸਿੰਘ ਖਾਲਸਾ):- “ਸਵੀਡਨ ਮੁਲਕ ਬਹੁਤ ਹੀ ਸੁੰਦਰ, ਖੂਬਸੂਰਤ ਅਤੇ ਕੁਦਰਤੀ ਨਿਯਾਮਤਾ ਨਾਲ ਭਰਿਆ ਹੋਇਆ ਮਨਮੋਹਕ ਮੁਲਕ ਹੈ । ਉਥੋ ਦੇ ਹੁਕਮਰਾਨਾਂ ਵੱਲੋਂ ਆਪਣੇ ਨਿਵਾਸੀਆਂ ਲਈ ਸਮਾਜਿਕ ਭਲਾਈ ਦੇ ਉੱਦਮਾਂ ਵਿਚ ਵੱਡਾ ਯੋਗਦਾਨ ਪਾ ਕੇ ਉਥੋ ਦੇ ਨਿਵਾਸੀਆਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਵਿਚ ਮੋਹਰੀ ਹੈ । ਕਿਉਂਕਿ ਉਨ੍ਹਾਂ ਨੇ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ ਰੋਟੀ, ਕੱਪੜਾ, ਮਕਾਨ ਦੀਆਂ ਮੁੱਢਲੀਆਂ ਸਹੂਲਤਾਂ ਆਪਣੇ ਨਿਵਾਸੀਆਂ ਨੂੰ ਬਹੁਤ ਹੀ ਅੱਛੇ ਢੰਗ ਤੇ ਪ੍ਰਬੰਧ ਨਾਲ ਮੁਹੱਈਆ ਕੀਤੀਆਂ ਹੋਈਆ ਹਨ । ਜੋ ਕਿ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਸੋਚ ਨੂੰ ਪ੍ਰਫੁੱਲਿਤ ਕਰਨ ਵਾਲੇ ਅਮਲ ਹਨ । ਇਥੋ ਤੱਕ ਉਨ੍ਹਾਂ ਨੇ ਆਪਣੇ ਨਿਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਡਾਕਟਰੀ ਸਹੂਲਤਾਂ ਪ੍ਰਦਾਨ ਕਰਕੇ ਇਕ ਅੱਛੇ, ਸਰੀਰਕ ਤੇ ਮਾਨਸਿਕ ਪੱਖੋ ਮਜਬੂਤ ਕੀਤਾ ਹੋਇਆ ਹੈ ਅਤੇ ਚੰਗਾਂ ਜੀਵਨ ਗੁਜਾਰਣ ਵਿਚ ਹੁਕਮਰਾਨਾਂ ਵੱਲੋ ਨਿੱਘਾ ਯੋਗਦਾਨ ਹੈ । ਸਾਡੀ ਇਹ ਕਾਮਨਾ ਹੈ ਕਿ ਜਿਵੇ ਸਵੀਡਨ ਨੇ ਆਪਣੇ ਨਿਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਕੇ ਜਮਹੂਰੀਅਤ ਅਤੇ ਅਮਨਮਈ ਆਲ੍ਹਾ ਪ੍ਰਬੰਧ ਦਿੱਤਾ ਹੋਇਆ ਹੈ, ਉਸੇ ਤਰ੍ਹਾਂ ਦਾ ਪ੍ਰਬੰਧ ਸਮੁੱਚੇ ਜਮਹੂਰੀਅਤ ਪਸ਼ੰਦ ਮੁਲਕਾਂ ਵਿਚ ਕਾਇਮ ਹੋਵੇ ਅਤੇ ਉਹ ਮੁਲਕ ਸਵੀਡਨ ਤੋ ਇਸ ਨੇਕ ਉੱਦਮ ਵਿਚ ਅਗਵਾਈ ਲੈਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਵੀਡਨ ਵਰਗੇ ਜਮਹੂਰੀਅਤ ਪਸੰਦ ਵੱਡੇ ਮੁਲਕ ਨੂੰ ਨਾਟੋ ਦਾ ਮੈਬਰ ਬਣਨ ਉਤੇ ਵੱਡੀ ਖੁਸ਼ੀ ਦਾ ਇਜਹਾਰ ਕਰਦੇ ਹੋਏ ਸਵੀਡਨ ਹਕੂਮਤ ਅਤੇ ਉਥੋ ਦੇ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਵੀਡਨ ਜਿਵੇ ਜਮਹੂਰੀਅਤ ਪਸ਼ੰਦ ਅਤੇ ਅਮਨ ਪਸੰਦ ਮੁਲਕ ਹੈ, ਜੋ ਨਾਟੋ ਦਾ ਮੈਬਰ ਬਣ ਚੁੱਕਾ ਹੈ, ਇਹ ਸਭ ਨਾਟੋ ਮੈਬਰ ਸਾਂਝੇ ਤੌਰ ਤੇ ਅਜਿਹੇ ਉੱਦਮ ਕਰਨਗੇ ਜਿਸ ਨਾਲ ਇੰਡੀਆਂ ਵਿਚ ਵੱਸਣ ਵਾਲੇ ਸਿੱਖ, ਮੁਸਲਿਮ, ਦਲਿਤ, ਆਦਿਵਾਸੀ ਆਦਿ ਘੱਟ ਗਿਣਤੀ ਕੌਮਾਂ ਜਿਨ੍ਹਾਂ ਉਤੇ ਇੰਡੀਅਨ ਹੁਕਮਰਾਨ ਕੱਟੜਵਾਦੀ ਹਿੰਦੂਤਵ ਸੋਚ ਅਧੀਨ ਗੈਰ ਵਿਧਾਨਿਕ ਢੰਗ ਨਾਲ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਕਰ ਰਹੇ ਹਨ, ਇਨਸਾਨੀਅਤ ਕਦਰਾਂ ਕੀਮਤਾਂ ਦਾ ਘਾਣ ਕਰਕੇ ਉਨ੍ਹਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ । ਉਨ੍ਹਾਂ ਦੇ ਵਿਧਾਨਿਕ ਹੱਕ ਕੁੱਚਲੇ ਜਾ ਰਹੇ ਹਨ, ਉਸ ਵੱਲ ਵਿਸੇਸ ਤੌਰ ਤੇ ਧਿਆਨ ਦਿੰਦੇ ਹੋਏ ਜੋ ਸਿੱਖ ਕੌਮ ਵੱਲੋਂ ਜਮਹੂਰੀਅਤ ਲੀਹਾਂ ਉਤੇ ਯੂ.ਐਨ. ਤੇ ਕੌਮਾਂਤਰੀ ਕਾਨੂੰਨਾਂ ਨਿਯਮਾਂ ਅਧੀਨ ਆਪਣੀ ਆਜਾਦੀ ਦੀ ਲੜਾਈ ਲੜੀ ਜਾ ਰਹੀ ਹੈ, ਉਸਦੀ ਭਾਵਨਾਵਾ ਨੂੰ ਸਮਝਦੇ ਹੋਏ ਸਵੀਡਨ ਅਤੇ ਹੋਰ ਸਾਰੇ ਨਾਟੋ ਮੁਲਕ ਕੌਮਾਂਤਰੀ ਪੱਧਰ ਤੇ ਅਜਿਹੇ ਉੱਦਮ ਕਰਨਗੇ ਜਿਸ ਨਾਲ ਸਿੱਖ ਕੌਮ ਆਪਣਾ ਆਜਾਦ ਮੁਲਕ ਬਣਾਉਣ ਵਿਚ ਸਫ਼ਲ ਹੋ ਸਕੇ ਅਤੇ ਉਹ ਵੀ ਸਵੀਡਨ ਵਰਗੇ ਆਜਾਦ ਮੁਲਕਾਂ ਦੇ ਨਿਵਾਸੀਆਂ ਦੀ ਤਰ੍ਹਾਂ ਜਮਹੂਰੀਅਤ ਤੇ ਅਮਨਮਈ ਲੀਹਾਂ ਤੇ ਚੱਲਦੇ ਹੋਏ ਆਪਣੀ ਆਜਾਦੀ ਦਾ ਨਿੱਘ ਮਾਣ ਸਕਣ ਅਤੇ ਆਪਣੇ ਉਤੇ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਦਾ ਖਾਤਮਾ ਕਰਵਾ ਸਕਣ । ਉਨ੍ਹਾਂ ਸਵੀਡਨ ਹਕੂਮਤ ਤੋ ਇਹ ਉਮੀਦ ਪ੍ਰਗਟ ਕੀਤੀ ਕਿ ਉਹ ਪੰਜਾਬੀਆਂ, ਕਸਮੀਰੀਆਂ, ਆਦਿਵਾਸੀਆਂ ਆਦਿ ਦੇ ਹੱਕਾਂ ਦੀ ਰਖਵਾਲੀ ਲਈ ਕੌਮਾਂਤਰੀ ਪੱਧਰ ਤੇ ਮੋਹਰੀ ਭੂਮਿਕਾ ਨਿਭਾਕੇ ਇਨ੍ਹਾਂ ਕੌਮਾਂ ਦੇ ਜੀਵਨ ਦੀ ਰੱਖਿਆ ਕਰਨ ਵਿਚ ਤੇ ਆਜਾਦ ਜਿੰਦਗੀ ਜਿਊਂਣ ਵਿਚ ਯੋਗਦਾਨ ਪਾਉਣਗੇ ।

ਮਿਡ ਡੇ ਮੀਲ ਵਰਕਰਜ਼ ਯੂਨੀਅਨ ਨੇ ਮਨਾਇਆ ਕੌਮਾਂਤਰੀ ਮਹਿਲ ਦਿਵਸ

ਹੁਸ਼ਿਆਰਪੁਰ, 10 ਮਾਰਚ (ਟੀ. ਕੇ. ) ਮਿਡ-ਡੇ - ਮੀਲ ਵਰਕਰਜ਼ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਮੁਲਾਜ਼ਮ ਭਵਨ ਹੁਸ਼ਿਆਰਪੁਰ ਵਿਖੇ ਇੱਕ ਇਕੱਤਰਤਾ ਕੀਤੀ ਗਈ। ਜੱਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੌਰ ਦੀ ਅਗਵਾਈ ਹੇਠ ਕੀਤੀ ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੀ ਸੂਬਾ ਜਨਰਲ ਸਕੱਤਰ ਕਮਲਜੀਤ ਕੌਰ ਨੇ ਇਸ ਦਿਨ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਮਾਰਚ ਦਾ ਦਿਨ ਸਾਰੀ ਦੁਨੀਆ ਅੰਦਰ ਕੌਮਾਂਤਰੀ ਮਹਿਲਾ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਕਿਉਂਕਿ 1917 ਵਿੱਚ ਪਹਿਲੀ ਕੈਸ਼ਟਲੈਸ ਸੁਸਾਇਟੀ ਸੋਵੀਅਤ ਯੂਨੀਅਨ ਦੀ ਸਥਾਪਨਾ ਦਾ ਅੰਦੋਲਨ ਸ਼ੁਰੂ ਹੋਇਅ। ਪਹਿਲੇ ਮਹਾਂ ਯੁੱਧ ਵਿੱਚ ਸ਼ਹੀਦ ਹੋਏ ਸੈਨਿਕਾਂ ਦੀਆਂ ਵਿਧਵਾਵਾਂ ਨੇ ਹੜਤਾਲ ਕਰ ਦਿੱਤੀ। ਉਹਨਾਂ ਵਿਸ਼ਵ ਵਿਚ  ਸ਼ਾਂਤੀ ਦਾ ਨਾਅਰਾ ਲਗਾਇਆ। ਇਹ ਹੜਤਾਲ ਫਰਵਰੀ ਦੇ ਆਖਰੀ ਐਤਵਾਰ ਨੂੰ ਹੋਈ ਪ੍ਰੰਤੂ ਜੈਰਜੀਅਨ ਕਲੰਡਰ ਅਨੁਸਾਰ ਇਹ ਦਿਨ ਸਾਰੇ ਦੇਸ਼ਾਂ ਵਿੱਚ 8 ਮਾਰਚ ਬਣਦਾ ਸੀ, ਇਸ ਕਰਕੇ ਅੰਤਰਰਾਸ਼ਟਰੀ ਮਹਿਲ ਦਿਵਸ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆ ਮਨਜੀਤ ਕੌਰ, ਕੁਲਵਿੰਦਰ ਕੌਰ, ਇੰਦਰਜੀਤ ਕੌਰ, ਨੀਲਮ, ਬਿਮਲਾ, ਅਮਰਵੀਰ ਕੌਰ, ਨੇ ਕਿਹਾ ਕਿ ਅੱਜ ਜਦੋਂ ਦੁਨੀਆ ਆਰਥਿਕ ਮੰਦਹਾਲੀ ਵਿੱਚ ਹੈ, ਨੌਕਰੀਆਂ ਖਤਮ ਹੋ ਰਹੀਆਂ ਹਨ, ਬੇਰੁਜ਼ਗਾਰੀ ਵਿਚ ਅੰਤਾਂ ਦਾ ਵਾਧਾ ਹੋ ਰਿਹਾ ਹੈ, ਇਸਦਾ ਅਸਰ ਔਰਤਾਂ ਉੱਪਰ ਪੈਣਾ ਸੁਭਾਵਿਕ ਹੈ। ਇਸ ਸਭ ਦੇ ਹੱਲ ਕਈ ਔਰਤਾਂ ਨੂੰ ਜੱਥੇਬੰਦ ਹੋਣਾਂ ਬਹੁਤ ਜਰੂਰੀ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਅਤੇ ਪ੍ਰਾਂਤ ਅੰਦਰ ਵੀ ਔਰਤਾਂ ਦੀ ਸਥਿਤੀ ਬਹੁਤ ਨਾਜ਼ੁਕ ਹੈ, ਕੋਈ ਸੁਰੱਖਿਆ ਨਹੀਂ ਹੈ ਔਰਤਾਂ ਨਾਲ ਬਦਫੈਲੀ ਕਰਨ ਵਾਲਿਆਂ ਨੂੰ ਰਾਜਸੀ ਪੁਸ਼ਤ-ਪਨਾਹੀ ਹੈ, ਜਿਸ ਕਾਰਣ ਦੇਸ਼ ਅੰਦਰ ਮਹਿਲਾਵਾਂ ਦੇ ਸਨਮਾਨ ਦੀ ਰਾਖੀ ਲਈ ਇੱਕਜੁੱਟ ਹੋਣਾਂ ਸਮੇਂ ਦੀ ਜਰੂਰਤ ਬਣ ਗਈ ਹੈ। ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੈਨਸ਼ਨਰ ਆਗੂ ਮਨਜੀਤ ਸਿੰਘ ਸੈਣੀ, ਪਰਦੁਮਣ ਸਿੰਘ ਖਰਾਲ ਅਤੇ ਬਲਵੀਰ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਵਲੋਂ ਵੀ ਮਹਿਲਾਵਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ ਅਤੇ ਹਾਲ ਹੀ ਵਿੱਚ ਪੇਸ਼ ਕੀਤੇ ਬੱਜਟ ਵਿੱਚ ਵੀ ਬਾਕੀ ਮਹਿਲਾਵਾਂ ਵਾਂਗ ਮਿਡ ਡੇ ਮੀਲ ਵਰਕਰਾਂ ਦੀਆਂ ਉਜਰਤਾਂ ਵਿਚ ਵਾਧੇ ਸਬੰਧੀ ਕੋਈ ਤਜਵੀਜ਼ ਪੇਸ਼ ਨਹੀਂ ਕੀਤੀ ਗਈ। ਆਗੂਆਂ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਅਹਿਦ ਕੀਤਾ ਕਿ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚ ਪੂਰੀ ਤਾਕਤ ਨਾਲ ਸ਼ਮੂਲੀਅਤ ਕੀਤੀ ਜਾਵੇਗੀ।

ਯਾਦਾਂ ਦੀ ਫੁਲਕਾਰੀ ਵਿੱਚ ਕੱਢਿਆ ਸੱਜਰਾ ਫੁੱਲ

ਗੁਰਦਾਸਪੁਰ 10 ਮਾਰਚ (ਰਮੇਸ਼ਵਰ ਸਿੰਘ)ਪਿਛਲੇ ਦਿਨੀਂ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵੱਲੋਂ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ  ਬੀਬੀ ਇੰਦਰਜੀਤ ਕੌਰ ਪਿੰਗਲਵਾੜਾ  ਉਚੇਚੇ ਤੌਰ ਤੇ ਸ਼ਾਮਿਲ ਹੋਏ। ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾ ਰਹੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਕਾਲਜ ਦੀਆਂ ਪੁਰਾਣੀਆਂ ਹੋਣਹਾਰ ਵਿਦਿਆਰਥਣਾਂ ਦਾ ਵੀ ਸਨਮਾਨ ਕੀਤਾ ਗਿਆ। ਰਿਆੜਕੀ ਕਾਲਜ ਇਲਾਕੇ ਵਿੱਚ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ। ਬਾਬਾ ਆਇਆ ਸਿੰਘ ਜੀ ਦੁਆਰਾ ਵਿਦਿਆ ਦਾ ਚਾਨਣ ਘਰ ਘਰ ਫੈਲਾਉਣ ਦੇ ਸੁਫ਼ਨੇ ਨੂੰ ਬੜੀ ਸ਼ਿੱਦਤ ਨਾਲ ਪੂਰਾ ਕੀਤਾ ਗਿਆ ਤੇ ਜਾ ਰਿਹਾ। ਅੱਜ ਤੋ ਚਾਲੀ, ਪੰਜਾਬ ਵਰੇ ਪਹਿਲਾਂ ਜਦੋਂ ਇਸਤਰੀ ਸਿੱਖਿਆ ਦਾ ਪੇਂਡੂ ਇਲਾਕਿਆਂ ਵਿੱਚ ਬਹੁਤਾ ਪਸਾਰ ਨਹੀ ਸੀ। ਉਸ ਸਮੇਂ ਲੜਕੀਆਂ ਦਾ ਕਾਲਜ ਤੇ ਹੋਸਟਲ ਬਨਾਉਣਾ ਸੱਚ ਮੁੱਚ ਬਹੁਤ ਦੂਰ ਅੰਦੇਸ਼ੀ ਵਾਲਾ ਕਾਰਜ ਸੀ।‌ਪੰਜਾਬ ਦੇ ਦੂਰ ਦੁਰਾਡੇ ਇਲਾਕਿਆਂ ਤੋਂ ਆ ਕੇ ਵਿੱਦਿਆ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦੀ ਇੱਕ ਲੰਮੀ ਲਿਸਟ ਹੈ। ਅਦਾਰੇ ਵੱਲੋਂ ਕਿਤਾਬੀ ਸਿੱਖਿਆ ਹੀ ਨਹੀਂ, ਹੱਥੀ ਕਿਰਤ ਕਰਨ, ਧਾਰਮਿਕ ਅਚਾਰ ਵਿਹਾਰ, ਸਖ਼ਤ ਅਨੁਸ਼ਾਸਨ ਦਾ ਪਾਲਣ,ਮਿਹਨਤ,ਲਗਨ ਦੇ ਉਚੇਰੇ ਗੁਣ ਵਿਦਿਆਰਥੀਆਂ ਅੰਦਰ ਭਰੇ ਗਏ।ਜੋ ਉਹਨਾਂ ਦੇ ਆਉਣ ਵਾਲੇ ਜੀਵਨ ਵਿੱਚ ਬੜੇ ਸਹਾਇਕ ਸਿੱਧ ਹੋਏ। ਮੈ ਆਪ ਭਾਵੇ ਇਸ ਅਦਾਰੇ ਦੀ ਵਿਦਿਆਰਥਣ ਨਹੀ ਰਹੀਂ ਹਾਂ। ਪਰ ਸਮਾਗਮ ਵਿੱਚ ਸ਼ਾਮਲ ਹੋਈਆਂ ਪਿਆਰੀਆਂ ਭੈਣਾਂ ਭੈਣ ਗੁਰਜੀਤ ਕੌਰ ਅਜਨਾਲਾ, ਪਰਮਜੀਤ ਕੌਰ, ਬਲਜੀਤ ਸੈਣੀ,     ਹਰਜਿੰਦਰ ਕੌਰ ਕੰਗ ਗੁਰਜੀਤ ਕੌਰ ਤੁਗਲਵਾਲ  ਤੇ ਹੋਰ ਬਹੁਤ ਸਾਰੀਆਂ  ਭੈਣਾਂ ਦੇ ਮੂੰਹੋਂ ਕਾਲਜ ਨਾਲ ਜੁੜੀਆਂ ਸੋਹਣੀਆਂ ਯਾਦਾਂ ਸੁਣਦਿਆਂ ਅਤੀਤ ਦੀਆਂ ਮਿੱਠੀਆਂ ਯਾਦਾਂ ਤੇ ਝਾਤ ਪੈ ਗਈ। ਬਚਪਨ ਤੇ ਚੜ੍ਹਦੀ ਜਵਾਨੀ ਦਾ ਸਮਾਂ ਆਪਣੇ ਆਪ ਵਿੱਚ ਤੋਹਫ਼ਾ ਹੁੰਦਾ ਹੈ।ਉਸ ਉਮਰ ਦੀ ਚੁਲਬੁਲਾਹਟ ਤੇ ਸ਼ਰਾਰਤੀਪਨ ਜ਼ਿੰਮੇਵਾਰੀਆਂ ਹੇਠ ਗਵਾਚ ਜਾਂਦਾ ਹੈ। ‌ਅਦਾਰਾ ਸਰਦਾਰ ਸਵਰਨ ਸਿੰਘ ਵਿਰਕ , ਉਹਨਾਂ ਦੇ ਬੇਟੇ ਗਗਨਦੀਪ ਸਿੰਘ ਤੇ ਸਮੁੱਚੇ ਪਰਿਵਾਰ ਦੀ ਅਗਵਾਈ ਵਿੱਚ ਅਜੇ ਵੀ ਸਿੱਖਿਆ ਖੇਤਰ ਨੂੰ ਵੱਡਮੁੱਲੀ ਦੇਣ ਦੇ ਰਿਹਾ ਏ। ਇਹੋ ਕਾਰਨ ਹੈ ਕਿ ਜਿੰਨੀਆਂ ਪਿਛਲੀ ਪੀੜ੍ਹੀ ਦੀਆਂ ਇਸ ਇਲਾਕੇ ਦੀਆਂ ਲੜਕੀਆਂ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਸੇਵਾਵਾਂ ਦੇ ਰਹੀਆਂ ਹਨ ਸ਼ਾਇਦ ਹੀ ਕਿਸੇ ਥਾਂ ਦੀਆਂ ਹੋਣ।ਇਲਾਕੇ‌ ਨੂੰ ਇਸ ਵਕਾਰੀ ਸੰਸਥਾ ਤੇ ਮਾਣ ਹੈ।

ਪੰਜਾਬੀ ਲਿਖਾਰੀ ਸਭਾ ਮਕਸੂਦੜਾ ਦਾ ਸਲਾਨਾ ਸਮਾਗਮ

ਮਾਛੀਵਾੜਾ ਸਾਹਿਬ, 10 ਮਾਰਚ (ਬਲਬੀਰ ਸਿੰਘ ਬੱਬੀ   ਪੰਜਾਬੀ ਲਿਖਾਰੀ ਸਭਾ ਮਕਸੂਦੜਾ ਵੱਲੋਂ, ਸਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ, ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿਖੇ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ, ਜਿਸ ਵਿੱਚ ਸੌ ਦੇ ਕਰੀਬ ਸਾਹਿਤਕਾਰ, ਸਾਹਿਤ ਪ੍ਰੇਮੀ ਅਤੇ ਨਗਰ ਨਿਵਾਸੀਆਂ ਨੇ ਹਿੱਸਾ ਲਿਆ।ਇਸ ਵਾਰ ਸਭਾ,ਸਭਾ ਦੇ ਵਿਕਾਰੀ ਪੁਰਸਕਾਰ "ਗੀਤ ਰਤਨ" ਲਈ ਬੀਬਾ ਨਿਰਮਲਾ ਗਰਗ ਦੀ ਚੋਣ ਕੀਤੀ ਗਈ, ਜਦੋਂ ਕਿ "ਮੇਲੀ ਮਕਸੂਦੜਾ ਪੁਰਸਕਾਰ" ਹਰਬੰਸ ਸ਼ਾਨ ਬਗਲੀ ਅਤੇ "ਮਾਤਾ ਸੁਰਿੰਦਰ ਕੌਰ ਪੁਰਸਕਾਰ" ਸੰਘਰਸ਼ਸ਼ੀਲ ਸ਼ਾਇਰਾ ਨੀਤੂ ਰਾਮਪੁਰ ਨੂੰ ਪ੍ਰਦਾਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸਰਵ ਸ੍ਰੀ ਤੇਲੂ ਰਾਮ ਕੁਹਾੜਾ, ਗੁਰਦਿਆਲ ਦਲਾਲ, ਸੰਦੀਪ ਸ਼ਰਮਾ, ਬੰਟੀ ਉੱਪਲ ਅਤੇ ਸਭਾ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਸੁਸ਼ੋਭਿਤ ਸਨ। ਸਨਮਾਨਿਤ ਸ਼ਖ਼ਸੀਅਤਾਂ ਅਤੇ ਪੁਰਸਕਾਰਾਂ ਸਬੰਧੀ ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਬਲਿਹਾਰ ਗੋਬਿੰਦਗੜ੍ਹੀਆ, ਜਗਦੇਵ ਸਿੰਘ ਘੁੰਗਰਾਲੀ, ਬਲਵੰਤ ਮਾਂਗਟ, ਡਾਕਟਰ ਰਣਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਰਾਹਾ ਨੇ ਚਾਨਣਾ ਪਾਇਆ।
   ਕਵੀ ਦਰਬਾਰ ਦੀ ਸ਼ੁਰੂਆਤ ਮੁਮਤਾਜ਼ ਅਲੀ ਨੇ ਧਾਰਮਿਕ ਗੀਤ ਗਾ ਕੇ ਕੀਤੀ। ਫਿਰ ਬਲਬੀਰ ਬੱਬੀ, ਰਾਮ ਸਿੰਘ ਭੀਖੀ, ਮਨਜੀਤ ਘਣਗਸ, ਅਮਰਜੀਤ ਸ਼ੇਰਪੁਰੀ, ਜਗਜੀਤ ਗੁਰਮ, ਪੱਪੂ ਬਲਵੀਰ, ਅਨਿਲ ਫ਼ਤਹਿਗੜ੍ਹ ਜੱਟਾਂ, ਪੰਮੀ ਹਬੀਬ, ਮਲਕੀਤ ਸਿੰਘ ਮਾਲੜਾ, ਸੁੱਖਾ ਸ਼ਾਹਪੁਰ, ਅਮਰਿੰਦਰ ਸੋਹਲ, ਸਿਮਰਨਜੀਤ ਕੌਰ, ਪ੍ਰਭਜੋਤ ਰਾਮਪੁਰੀ ਅਤੇ ਤਰਨਵੀਰ ਤਰਨ ਨੇ ਰਚਨਾਵਾਂ ਸੁਣਾਈਆਂ। ਮੰਚ ਸੰਚਾਲਨ ਕਰਦਿਆਂ ਪ੍ਰੀਤ ਸਿੰਘ ਸੰਦਲ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਭਾ ਵੱਲੋਂ ਇੱਕ ਗੀਤ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੁੱਧ ਸਿੰਘ ਨੀਲੋਂ, ਬਿੱਲਾ ਮਕਸੂਦੜਾ,ਭਜਨ ਸਿੰਘ ਘੁਡਾਣੀ, ਮੇਹਰ ਚੰਦ ਵਰਮਾ, ਮੁਹੰਮਦ ਬੂਟਾ, ਹਰਜੀਤ ਵੈਦ ਘਲੋਟੀ , ਸੰਦੀਪ ਸਿੰਘ ਰੁਪਾਲੋਂ, ਹਰਦੇਵ ਸਿੰਘ ਗਿੱਲ, ਗੁਰਿੰਦਰ ਕੂਹਲੀ, ਮਹੰਤ ਪ੍ਰੀਤਮ ਦਾਸ, ਠਾਕਰ ਸਿੰਘ ਗਿੱਲ, ਦੇਵੀ ਦਿਆਲ ਪਹੇੜੀ,ਕਮਲੇਸ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ ਅਤੇ ਰਣਜੀਤ ਕੌਰ ਹਾਜ਼ਰ ਸਨ। ਅਖੀਰ ਵਿੱਚ ਹਾਜ਼ਰੀਨ ਦਾ ਧੰਨਵਾਦ ਕਰਦਿਆਂ, ਪ੍ਰਧਾਨ ਗੁਰਮੀਤ ਸਿੰਘ ਗਿੱਲ ਨੇ ਦੱਸਿਆ ਕਿ ਛੇਤੀ ਹੀ ਮਰਹੂਮ ਮੇਲੀ ਮਕਸੂਦੜਾ ਦੇ ਜੀਵਨ ਅਤੇ ਰਚਨਾ ਵਾਰੇ ਇੱਕ ਪੁਸਤਕ ਛਾਪੀ ਜਾਵੇਗੀ।

ਪੀੜਤ ਪਰਿਵਾਰਾਂ ਨੂੰ ਨਿਆਂ ਕਦੋਂ ਮਿਲੇਗਾ ? 

ਸੰਘਰਸ਼ ਕਮੇਟੀ ਦੀ ਹੋਈ ਮੀਟਿੰਗ, 23 ਮਾਰਚ ਧਰਨੇ 'ਚ ਮਨਾਉਣ ਦਾ ਫੈਸਲਾ 

ਜਗਰਾਉਂ,  9 ਮਾਰਚ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਪੁਲਿਸ ਮੁਲਾਜ਼ਮਾਂ ਵਲੋਂ ਥਾਣੇ ਵਿੱਚ ਕਰੰਟ ਲਗਾ ਕੇ ਮਾਰ ਮੁਕਾਈ ਮ੍ਰਿਤਕਾ ਕੁਲਵੰਤ ਕੌਰ ਰਸੂਲਪੁਰ ਦੇ ਮਾਮਲੇ ਵਿੱਚ 16 ਸਾਲਾਂ ਬਾਦ ਦਰਜ ਕੀਤੀ ਅੈਫ.ਆਈ.ਅਾਰ. ਸਬੰਧੀ ਏਆਈਜੀ ਬਲਵੀਰ ਸਿੰਘ ਭੱਟੀ ਵਲੋਂ ਭਰੀ ਅਖਰਾਜ਼ ਰਿਪੋਰਟ ਨੂੰ ਸਪੈਸ਼ਲ ਕੋਰਟ ਵਲੋਂ ਰੱਦ ਕਰਨ ਦੇ ਬਾਵਜੂਦ ਨਿਆਂ ਦੀ ਉਡੀਕ ਵਿੱਚ ਦੋ ਸਾਲਾਂ ਤੋਂ ਥਾਣੇ ਮੂਹਰੇ ਬੈਠੇ ਦੋਂਵੇਂ ਪੀੜਤ ਪਰਿਵਾਰਾਂ ਨੂੰ "ਨਿਆਂ" ਕਦੋਂ ਮਿਲੇਗਾ? ਇਹ ਸੁਆਲ ਅੱਜ ਸੰਘਰਸ਼ ਕਮੇਟੀ ਦੀ ਮੀਟਿੰਗ ਉਪਰੰਤ ਧਰਨੇ ਵਿੱਚ ਪਹੁੰਚੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਸੀਟੁ ਆਗੂ ਨਿਰਮਲ ਸਿੰਘ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ, ਪੰਜਾਬ ਰੋਡਵੇਜ਼ ਪੈਨਸ਼ਨਰਜ਼ ਯੂਨੀਅਨ ਦੇ ਆਗੂ ਜਗਦੀਸ਼ ਸਿੰਘ ਕਾਉਂਕੇ,  ਨੇ ਮਹਿਲਾ ਦਿਵਸ ਮਨਾ ਹਟੇ ਵੋਟ ਵਟੋਰੂ ਸੱਤਾਧਾਰੀਆਂ ਨੂੰ ਪੁਛਿਆ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਤਰਲੋਚਨ ਸਿੰਘ ਝੋਰੜਾਂ, ਜਗਦੀਸ਼ ਸਿੰਘ ਕਾਉਂਕੇ, ਜਸਪ੍ਰੀਤ ਸਿੰਘ ਢੋਲਣ ਬਲਵਿੰਦਰ ਸਿੰਘ ਕੋਠੇ ਪੋਨਾ ਸਾਧੂ ਸਿੰਘ ਅੱਚਰਵਾਲ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਅਤੇ  ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਰਭੂਰ ਸਿੰਘ, ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਆਪੂ ਬਣੇ ਥਾਣਾਮੁਖੀ ਨੇ ਜਾਤੀ ਮੰਦ ਭਾਵਨਾ ਤਹਿਤ ਮਾਂ-ਧੀ ਨੂੰ ਘਰੋਂ ਅਗਵਾ ਕਰਕੇ ਰਾਤ ਨੂੰ ਥਾਣੇ ਵਿਚ ਨਜਾਇਜ਼ ਹਿਰਾਸਤ ਚ ਰੱਖ ਕੇ ਅੱਤਿਆਚਾਰ ਕੀਤੇ ਸਨ ਅਤੇ ਕੁਲਵੰਤ ਕੌਰ ਨੂੰ ਬੁਰੀ ਤਰ੍ਹਾਂ ਕਰੰਟ ਲਗਾਇਆ ਗਿਆ ਸੀ ਜਿਸ ਕਾਰਨ ਕੁਲਵੰਤ ਕੌਰ ਅਪਾਹਜ ਹੋ ਗਈ ਸੀ ਅਤੇ ਰਿੜ-ਰਿੜ ਕੇ 10 ਦਸੰਬਰ 2021 ਨੂੰ ਰੱਬ ਨੂੰ ਪਿਆਰੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੇ ਬੀਬੀ ਮਨਪ੍ਰੀਤ ਕੌਰ ਧਾਲੀਵਾਲ ਨੂੰ ਪਰਿਵਾਰ ਸਮੇਤ ਅਗਵਾ ਕਰਕੇ ਨਾ ਸਿਰਫ ਤਸੀਹੇ ਦਿੱਤੇ ਸਗੋਂ ਝੂਠੀ ਕਹਾਣੀ ਬਣਾ ਕੇ ਅੱਤਿਆਚਾਰਾਂ ਨੂੰ ਲਕੋਣ ਲਈ ਸਾਜ਼ਿਸ਼ ਰਚ ਕੇ ਪੰਚ-ਸਰਪੰਚ ਨੂੰ ਫਰਜ਼ੀ ਗਵਾਹ ਬਣਾਕੇ ਝੂਠੇ ਕੇਸਾਂ ਵਿਚ ਫਸਾਇਆ ਸੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅੱਜ ਸਤਾਧਾਰੀ ਲੋਕ ਮਹਿਲਾਵਾਂ ਤਰੱਕੀ ਦੀ ਦਮਗਜ਼ੇ ਮਾਰਦੇ ਨਹੀਂ ਥੱਕ ਰਹੇ ਪਰ ਸਚਾਈ ਸਾਡੇ ਸਾਹਮਣੇ ਹੈ ਕਿ ਇਥੇ ਨਿਆਂ ਲੈਣ ਵਾਸਤੇ ਜ਼ਿੰਦਗੀ ਭਰ ਲੜਾਈ ਲੜ੍ਹਨੀ ਪੈਂਦੀ ਹੈ ਫਿਰ ਵੀ ਨਿਆਂ ਮਿਲਣ ਦੀ ਆਸ ਊਂਠ ਦਾ ਬੁੱਲ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੀ ਤ੍ਰਾਸਦੀ ਏ ਕਿ ਸੈਂਕੜੇ ਸਬੂਤਾਂ ਅਤੇ ਦਰਜਨਾਂ ਹੁਕਮਾਂ ਦੇ ਬਾਵਜੂਦ ਪੀੜਤ ਪਰਿਵਾਰ ਨਿਆਂ ਲਈ ਭਟਕ ਰਹੇ ਹਨ। ਕਾਬਲੇਗ਼ੌਰ ਹੈ ਕਿ ਪੁਲਿਸ ਦੇ ਇਸ ਅੱਤਿਆਚਾਰ ਸਬੰਧੀ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਵਲੋਂ ਜਿਥੇ ਮੁਕੱਦਮੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਚਾਰਜਸ਼ੀਟ ਦਾਇਰ ਕਰਨ ਲਈ ਕਿਹਾ ਸੀ, ਉਥੇ ਪੀੜਤਾਂ ਨੂੰ ਪੀਓਏ ਰੂਲਜ਼ 2016 ਤਹਿਤ ਮੁਆਵਜ਼ਾ, ਪੈਨਸ਼ਨ ਅਤੇ ਹੋਰ ਸਹੂਲਤਾਂ ਦੇਣ ਲਈ ਕਿਹਾ ਸੀ ਪਰ ਅਧਿਕਾਰੀਆਂ ਵਲੋਂ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਇਸ ਸਮੇਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਦਿਹਾੜਾ ਥਾਣੇ ਮੂਹਰੇ ਮਨਾਉਣ ਦਾ ਫੈਸਲਾ ਵੀ ਕੀਤਾ ਗਿਆ ਇਸ ਸਮੇਂ ਚਮਕੌਰ ਸਿੰਘ, ਬਾਬਾ ਬੰਤਾ ਸਿੰਘ, ਅਜੈਬ ਸਿੰਘ, ਜਿੰਦਰ ਮਾਣੂੰਕੇ, ਸੁਰੈਣ ਸਿੰਘ, ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ, ਪੀੜਤ ਮਾਤਾ ਸੁਰਿੰਦਰ ਕੌਰ, ਕਮਲਜੀਤ ਕੌਰ, ਠੇਕੇਦਾਰ ਅਵਤਾਰ ਸਿੰਘ ਜਗਰਾਉਂ ਆਦਿ ਵੀ ਹਾਜ਼ਰ ਸਨ।