You are here

ਨੀ ਤੂੰ ਤੋਹਫੇ ਮੰਗਦੀ ਮੰਗਦੀ ਨੇ ਜੱਟ ਨੂੰ ਮੰਗਣ ਲਾਤਾ , ਵਾਲਾ ਪੰਜਾਬੀ ਗਾਇਕੀ ਦਾ ਮਾਣਮੱਤਾ ਗਾਇਕ ਜਸਪਾਲ ਮਾਨ ਲੱਚਰਤਾ ਤੋਂ ਕੋਹਾਂ ਦੂਰ

ਅੱਜ ਦੀ ਗਾਇਕੀ ਚ ਲੱਚਰਤਾ ਫੈਲਾਉਣ ਵਾਲੇ ਪੰਜਾਬੀ ਗਾਇਕਾ ਦੀ ਕੋਈ ਥੋੜ ਨਹੀ ਅੱਜ ਹਰ ਪਾਸੇ ਪੰਜਾਬ,ਪੰਜਾਬੀਅਤ ਅਤੇ ਮਾਂ ਬੋਲੀ ਪੰਜਾਬੀ ਨੂੰ ਸਾਡੇ ਕਈ ਕਲਾਕਾਰ ਗੰਦਲਾ ਕਰਨ ਲੱਗੇ ਹੋਏ ਹਨ ਤਾਂ ਕਿ ਉਹ ਲੱਚਰਤਾ ਦਾ ਸਹਾਰਾ ਲੈਕੇ ਆਪਣੀ ਵੱਖਰੀ ਪਛਾਣ ਬਣਾ ਸਕਣ ਪਰ ਕਿਸੇ ਨੇ ਸੱਚ ਹੀ ਬਿਆਨ ਕੀਤਾ ਹੈ ਕਿ ਕਾਮਯਾਬੀ ਵੀ ਉਸ ਦੇ ਹੀ ਕਦਮ ਚੁੰਮਦੀ ਹੈ ਜਿਸ ਤੇ ਕੁਦਰਤ ਮੇਹਰਬਾਨ ਹੋਵੇ ਅਜਿਹੀ ਹੀ ਕਿਸਮਤ ਲੈਕੇ ਪੈਦਾ ਹੋਇਆ ਪੰਜਾਬ ਦੀ ਧਰਤੀ ਦੇ ਨਾਮੀ ਜਿਲ੍ਹੇ ਲੁਧਿਆਣਾ ਦੀ ਗੋਦ ਚ ਵਸੇ ਪਿੰਡ ਗੁੜੇ ਦਾ ਜੰਮਪਲ ਜਸਪਾਲ ਮਾਨ ਜਿਸ ਨੇ ਹੁਣ ਤੱਕ ਆਪਣੀ ਸਾਫ ਸੁਥਰੀ ਗਾਇਕੀ ਦਾ ਸਹਾਰਾ ਲੈਕੇ ਹੀ ਆਪਣੇ ਨਾਮ ਦਾ ਲੋਹਾ ਮਨਵਾਇਆ ਹੈ । ਅੱਜ ਵੀ ਪੰਜਾਬੀ ਗਾਇਕੀ ਨੂੰ ਪਿਆਰ ਕਰਨ ਵਾਲੇ ਸਰੋਤੇ ਜਿੱਥੇ ਗਾਇਕੀ ਜਸਪਾਲ ਮਾਨ ਦੇ ਫੈਨ ਹਨ ਉੱਥੇ ਹੀ ਜਸਪਾਲ ਮਾਨ ਦੀ ਗਾਇਕੀ ਦੀ ਫੁਲਵਾੜੀ ਚ ਪਰੋਏ ਗੀਤਾ ਦੇ ਸਿਰਜਨਹਾਰ ਗੀਤਕਾਰ ਗੁਰਵਿੰਦਰ ਮੱਦੋਕੇ , ਗੀਤਕਾਰ ਸੁਰਜੀਤ ਸੰਧੂ ਅਜੀਤਵਾਲ ,ਗੈਰੀ ਟਰੰਟੋ ਹਠੂਰ, ਗੀਤਕਾਰ ਬਾਲੀ ਬੱਸੀਆ,ਬਲਵੀਰ ਬੋਪਰਾਏ , ਲਖਵਿੰਦਰ ਮਾਨ ਮਰ੍ਹਾੜਾ , ਗੁਰਵਿੰਦਰ ਬਰਾੜ, ਨਾਗੀ ਢੁੱਡੀਕੇ, ਰਾਜ ਜਗਰਾਉ , ਪਾਲੀ ਮੁੱਲਾਂਪੁਰ, ਮਹਿੰਦਰ ਸਿਰਸੜੀ ,ਮਨਦੀਪ ਲੀਲ੍ਹਾ , ਗੁਰਤੇਜ

ਉਘੋਕੇ , ਕਾਲਾ ਤੋਗਾਵਾਲ , ਲਾਡਾ ਪ੍ਰਦੇਸ਼ੀ, ਜੱਸਾ ਸਿੱਧਵਾ , ਰਾਜ ਸੁੱਖਰਾਜ , ਨੇਕ ਕੋਟਲਾ , ਦੀਪ ਸੁਧਾਰ ਵਾਲਾ, ਚੰਨੀ ਰੁੜਕਾ ,ਸਵ: ਬਲਜੀਤ ਲੀਹਾਂ,ਪੰਮਾ ਚੰਦੜ ਦੀ ਕਲਮ ਦੇ ਰਚੇ ਗੀਤਾ ਦੇ ਵੀ ਕਾਇਲ ਹਨ । ਹੀਰਾ ਸੰਗੀਤਕਾਰ, ਸੁਰਿੰਦਰ ਬਚਨ ,ਸੁਨੀਲ ਕਲਿਆਣ , ਜੱਸੀ ਬ੍ਰਦਰਜ਼ , ਵਿਕਟਰ ਕਬੋਜ਼, ਨਿੰਮਾ ਵਿਰਕ , ਸਾਰਖ ਥਿੰਦੂ , ਸੁਨੀਲ ਸੁਧਾਰ ,ਤੇਵਵੰਤ ਕਿੱਟੂ , ਦਵਿੰਦਰ ਕੈਂਥ, ਲਲਿਤ ਦਿਲਦਾਰ, ਮਿਊਜਿਕ ਐਮਪੇਅਰ ਪੰਜਾਬੀ ਸਰੋਤਿਆ ਦੇ ਦਿਲਾਂ ਤੇ ਰਾਜ ਕਰਨ ਵਾਲੇ ਜਸਪਾਲ ਮਾਨ ਦੇ ਮਿਉਜਿਕ ਸੇਧ ਹਨ । ਜਸਪਾਲ ਮਾਨ ਨੇ ਹੁਣ ਤੱਕ ਜਿੱਥੇ ਪੰਜਾਬ ਦੇ ਮੇਲਿਆ ਚ ਆਪਣੀ ਬੁਲੰਦ ਅਵਾਜ਼ ਨਾਲ ਸਰੋਤਿਆ ਨੂੰ ਆਪਣੇ ਵੱਲ ਅਕਰਸ਼ਿਤ ਕੀਤਾ ਹੈ ਉੱਥ ਹੀ ਇੰਗਲੈਡ, ਨਿਊਜੀਲੈਂਡ, ਕਨੈਡਾ , ਸਿੰਘਾਪੁਰ, ਮਲੇਸ਼ੀਆ ਵਿੱਚ ਵੀ ਆਪਣੇ ਸੋਅ ਲਗਾਕੇ ਪੰਜਾਬੀ ਐਨ ਆਰ ਆਈਜ਼ ਨੂੰ ਆਪਣੇ ਨਾਲ ਲਗਾਵ ਬਣਾਉਣ ਲਈ ਮਜਬੂਰ ਕਰ ਚੁੱਕ ਹੈ । ਅੱਜ ਵੀ ਜਸਪਾਲ ਮਾਨ ਦੇ ਗਾਏ ਗੀਤ ਕਬੱਡੀ ਦਾ ਖਿਡਾਰੀ , ਮਿੱਠੀਆ ਗੱਲਾਂ , ਦਿਲਦਾਰਾਂ , ਡੇਂਜਰਸ ਜੱਟ, ਵੀਹ ਕਿੱਲਿਆ ਦਾ ਟੱਕ , ਜੱਟ ਕਣਕ ਬੀਜਦਾ , ਬਰਥਡੇ, ਕਾਲੀ ਔਡੀ , ਕਾਰਾਂ ਤੇ ਮੋਬਾਇਲ , ਸਰਪੰਚੀ ਅਤੇ ਨੀ ਤੂੰ ਤੋਹਫੇ ਮੰਗਦੀ ਮੰਗਦੀ ਨੇ ਜੱਟ ਨੂੰ ਮੰਗਣ ਲਾਤਾ ਵਰਗੇ ਗੀਤ ਗੀਤ ਗਾਇਕਾ ਮਿਸ ਪੂਜਾ , ਸੰਦੇਸ਼ ਕੁਮਾਰੀ , ਮਿਸ ਪ੍ਰੀਤ ਲਾਲੀ , ਰਜੀਆ ਢਿੱਲੋਂ ਜਸਵਿੰਦਰ ਜੀਤੂ , ਖੁਸ਼ਦੀਪ ਖੁਸੀ ਨਾਲ ਗਾਕੇ ਸਰੋਤਿਆਂ ਦੇ ਦਿਲਾ ਚ ਆਪਣੀ ਵੱਖਰੀ ਪਛਾਣ ਬਣਾਈ ਹੈ । ਹੁਣ ਭੱਵਿਖ ਚ ਪੰਜਾਬੀ ਸਰੋਤਿਆਂ ਦੀ ਪੂਰਜ਼ੋਰ ਮੰਗ ਤੇ ਮਾਨ ਰੱਬ ਰੱਖੇ ਸੁੱਖ ਗੋਰੀਏ ਅਤੇ ਸਰਾਫਤ ਗੀਤ ਜਿਸ ਨੂੰ ਕਲਮਬੰਧ ਕੀਤਾ ਹੈ ਗੀਤਕਾਰ ਸੇਮਾ ਤਲਵੰਡੀ ਨੇ ਜਲਦ ਸਰੋਤਿਆਂ ਦੀ ਝੋਲੀ ਪਾਏਗਾ । ਇਸ ਸਮੇਂ ਪੰਜਾਬੀ ਦਿਲਾਂ ਦੀ ਧੜਕਣ ਜਸਪਾਲ ਮਾਨ ਨੇ ਕਿਹਾ ਕਿ ਜਿੱਥੇ ਮੇਰੇ ਪਰਿਵਾਰ ਨੇ ਮੈਨੂੰ ਇਹ ਮੁਕਾਮ ਹਾਸਲ ਕਰਨ ਚ ਮੇਰੀ ਹਰ ਮਦਦ ਕੀਤੀ ਹੈ ਉੱਥੇ ਹੀ ਮੇਰੇ ਨਗਰ ਗੁੜੇ ਦੇ ਹਰ ਨਿਵਾਸੀ ਨੇ ਮੈਨੂੰ ਅਸ਼ੀਸਾਂ ,ਦਲੇਰੀਆ ਅਤੇ ਯੋਜਨਾਵਾਂ ਨਾਲ ਮੇਰਾ ਸਾਥ ਦਿੱਤਾ ਹੈ ਜਿਸ ਤੇ ਮੈਂ ਆਪਣੇ ਨਗਰ ਦਾ ਸਦਾ ਰਿਣੀ ਰਹਾਂਗਾ ।

ਲੇਖਕ -ਪੱਤਰਕਾਰ ਨਸੀਬ ਸਿੰਘ ਵਿਰਕ
97816 00601,9814169915