ਚੌਕੀਮਾਨ 30 ਅਪ੍ਰੈਲ (ਨਸੀਬ ਸਿੰਘ ਵਿਰਕ) ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆ ਨੇ ਅੱਜ ਪੰਜਾਬ ਦੀ ਜਨਤਾ ਨੂੰ ਇਹ ਦਰਸਾ ਦਿੱਤਾ ਹੈ ਕਿ ਬਾਦਲ ਸਰਕਾਰ ਵੱਲੋਨ ਬਣਾਈਆ ਪਰਿਵਾਰ ਪੱਖੀ ਨੀਤੀਆ ਨਾਲ ਸੂਬੇ ਦਾ ਕਿੰਨਾ ਨੁਕਸਾਨ ਹੋਇਆ ਹੈ ਅਤੇ ਸੂਬੇ ਸਿਰ ਕਿੰਨਾ ਕਰਜਾ ਹੋਰ ਵਧਿਆ ਹੈ । ਪੰਜਾਬ ਦੀ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਹੋਰ ਮਜਬੂਤ ਕਰਨ ਲਈ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਵਾਸੀ ਵੱਡੀ ਲੀਡ ਨਾਲ ਜਿਤਾਕੇ ਇੱਕ ਵਾਰ ਫੇਰ ਪਾਰਲੀਮੈਂਟ ਵਿੱਚ ਭੇਜਣ ਤਾਂ ਜੋ ਰਵਨੀਤ ਸਿੰਘ ਬਿੱਟੂ ਲੁਧਿਆਣੇ ਦੇ ਲੋਕਾ ਦੀ ਅਵਾਜ਼ ਬਣਕੇ ਲੋਕ ਸਭਾ ਹਲਕਾ ਲੁਧਿਆਣਾ ਦਾ ਚੁੰਹ ਤਰਫਾ ਵਿਕਾਸ ਕਰ ਸਕਣ । ਇੰਨਾ ਸਬਦਾ ਦਾ ਪ੍ਰਗਟਾਵਾ ਸ੍ਰੀ ਰਾਮ ਪ੍ਰਤਾਪ ਗੋਇਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ । ਉਹਨਾ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ 10 ਸਾਲਾਂ ਦੇ ਰਾਜ ਦੌਰਾਨ ਸਿਰਫ ਬਾਦਲ ਪਰਿਵਾਰ ਦਾ ਹੀ
ਵਿਕਾਸ ਹੋਇਆ ਹੈ । ਉਸ ਸਰਕਾਰ ਨੇ ਜੋ ਵੀ ਨੀਤੀਆ ਬਣਾਈਆ ਉਹ ਸਿਰਫ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਲਈ ਹੀ ਬਣਾਈਆ ਜਦਕਿ ਉਹ ਲੋਕ ਵਿਰੋਧੀ ਨੀਤੀਆ ਸਾਬਤ ਹੋਈਆ ਹਨ ਇਸੇ ਕਾਰਣ ਹੀ ਪੰਜਾਬ ਦੀ ਜਨਤਾ ਨੇ ਇੰਨਾ ਨੂੰ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਵੀ ਨਹੀ ਬਣਾਇਆ ਉਹਨਾ ਪੰਜਾਬ ਖਾਸ ਕਰਕੇ ਲੁਧਿਆਣਾ ਦੀ ਜਨਤਾ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਕੇ ਜੁਮਲਿਆਂ ਵਾਲੀ ਸਰਕਾਰ ਨੂੰ ਚੱਲਦਾ ਕਰਨ ਵਿੱਚ ਸ੍ਰੀ ਰਾਹੁਲ ਗਾਂਧੀ , ਕੈਪਟਨ ਅਮਰਿੰਦਰ ਸਿਘ ਅਤੇ ਰਵਨੀਤ ਸਿੰਘ ਬਿੱਟੂ ਦਾ ਸਾਥ ਦੇਣ । ਇਸ ਸਮੇਂ ਹਰਬੰਸ ਸਿੰਘ ਪਮਾਲ ,ਕ੍ਰਿਸ਼ਨ ਕੁਮਾਰ ਕਾਂਸਲ ਸਾਬਕਾ ਐਮ ਸੀ ਮੁਲਾਂਪੁਰ ,ਦਲਵਿੰਦਰ ਸਿੰਘ ਪਮਾਲੀ, ਹਰਜਿੰਦਰ ਸਿੰਘ , ਅਮਰਜੀਤ ਸਿੰਘ ਮੰਡਿਆਣੀ ,ਸੁੱਖਜੰਤ ਸਿੰਘ ਬੋਪਾਰਾਏ ,ਸ਼ਰਨਜੀਤ ਸਿੰਘ ਬੋਪਾਰਾਏ, ਜੋਲੀ ਦਾਖਾ , ਗੁਰਦੀਪ ਸਿੰਘ ਪਮਾਲ ,ਅਰਸਦੀਪ ਸਿੰਘ ਬੋਪਾਰਾਏ, ਨਰਿੰਦਰ ਸਿੰਘ ਬੋਪਰਾਏ ਅਤੇ ਦਿਲਪ੍ਰੀਤ ਸਿੰਘ ਬੋਪਰਾਏ ਆਦਿ ਹਾਜਰ ਸਨ ।