ਸਾਹਿਤ

ਕਾਤਿਲ ਪਹਿਰੇਦਾਰ ✍ ਗੀਤਕਾਰ ਦੀਪ ਸੈਂਪਲਾਂ

ਤੇਰੇ ਤੋਂ ਸ਼ੁਰੂ ਹੋਇਆ ਸੀ ਕਿੱਸਾ ਜੋ ਪਿਆਰ ਦਾ।

ਮੌਤ ਬਣ ਨਿਕਲਿਆ ਸਿੱਟਾ ਤੇਰੇ ਅਤਿਬਾਰ ਦਾ।

 

ਬੇਵਜ੍ਹਾ ਹੋਈਆਂ ਇਹ ਬਰਬਾਦੀਆਂ ਨੂੰ ਵੇਖਕੇ

ਸੋਚਦਾ ਨਾ ਆਉਂਦਾ ਸਮਾਂ ਉਹ ਇਜ਼ਹਾਰ ਦਾ।

 

ਕਤਲ ਕੀਤਾ  ਵਫ਼ਾ ਦਾ ਤੂੰ ਭੁਲੇਖੇ ਵਿੱਚ ਰੱਖਕੇ

ਦੇਰ ਪਿੱਛੋਂ ਪਤਾ ਲੱਗਾ ਕਾਤਿਲ ਪਹਿਰੇਦਾਰ ਦਾ।

 

ਚਾਹੁੰਦੀ ਸੀ ਜੇ ਜਿੱਤਣਾ ਤੂੰ ਇੱਕ ਵਾਰ ਦੱਸਦੀ ਖੁਸ ਹੋਕੇ ਦੀਪ ਸੈਂਪਲਾਂ ਸ਼ਰੇਆਮ ਤੈਥੋਂ ਹਾਰਦਾ।

 

ਕਿੱਥੇ ਲੇਕੇ ਆਈ ਮੈਨੂੰ ਨਫ਼ਰਤੀ ਮਹੁੱਬਤ ਤੇਰੀ

ਸੋਚਾਂ ਦੀ ਇਸ ਜੇਲ ਵਿੱਚ ਵਕਤ ਮੈਂ ਗੁਜ਼ਾਰਦਾ।

 

ਹਰ ਦਾਰੂ ਮਰਹਮ ਇਸ ਨੂੰ ਭਰਨ ਚ ਨਕਾਮ ਹੈ

ਹੰਝੂਆਂ ਦੇ ਨਾਲ ਧੋਵਾਂ ਨਿੱਤ ਫੱਟ ਤੇਰੇ ਵਾਰ ਦਾ ।

 

ਬੇਵਫਾਈ ਤੇ ਵਫ਼ਾ ਨਾਲ ਨਿੱਤ ਰਹੀ ਪੱਛਦੀ 

ਪਤਾ ਨਹੀਂ ਲੱਗਾ ਤੇਰਾ ਦੋ ਮੂੰਹੀਂ ਤਲਵਾਰ ਦਾ ।

 

ਗੀਤਕਾਰ ਦੀਪ ਸੈਂਪਲਾਂ

ਸ਼੍ਰੀ ਫ਼ਤਹਿਗੜ੍ਹ ਸਾਹਿਬ

6283087924

ਮੇਰਾ ਮਾਹੀਆ ✍️ ਜਸਪਾਲ ਸਿੰਘ ਮਹਿਰੋਕ

ਕਿਉਂ ਹਰ ਵੇਲੇ ਮੱਥੇ ਤੀਊੜੀਆਂ ਤੂੰ ਪਾਈ ਰੱਖੇ,

ਕੁਝ ਪਲ ਹੱਸ ਕੇ  ਮੇਰੇ ਵੱਲ ਤਾਂ ਵੇਖ ਵੇ ਮਾਹੀਆ।

 

ਸੁੱਖਾਂ ਦੇ ਵਿੱਚ ਹਰ ਵੇਲੇ ਸੁੱਖ ਤੂੰ ਫਿਰੇ ਲੱਭਦਾ,

ਦੁੱਖੜਾ ਕਿਉਂ ਨਹੀਂ ਹੁੰਦਾ ਤੇਰੇ ਕੋਲੋਂ ਸਹਾਰ ਵੇ ਮਾਹੀਆ।

 

ਕਿਉ ਤੀਏ ਤਿਖਣੇ ਭਾਲਦਾ ਫਿਰੇ ਖੱਟੇ ਮਿੱਠੇ ਵਿਅੰਜਣ,

ਪਿਆਰ ਦਾ ਘਰੇ ਬਹੁਤਾ ਹੈ ਆਪਣੇ ਭੰਡਾਰ ਵੇ ਮਾਹੀਆ।

 

ਹਰ ਰੋਜ਼ ਜੇਠ ਮਹੀਨੇ ਆਉਂਦੀ ਬੇਵਕਤੀ  ਹਨੇਰੀ ਜਿਹੀ,

ਜੱਗ ਦੀ ਜਨਣੀ ਨੂੰ ਵਾਹਵਾ ਦਿੱਤਾ ਹੈ ਤਪਾ ਵੇ ਮਾਹੀਆ।

 

ਮੈਨੂੰ ਵੀ ਤਾਂ ਪਤਾ ਚਲੇ ਕਿਨਾਂ ਪਿਆਰ ਤੂੰ ਏ ਕਰਦਾ,

ਕਦੀ ਘਰ ਦੀਆਂ ਸਫਾਈਆਂ ਵਿਚ ਹੱਥ ਵਟਾ ਵੇ ਮਾਹੀਆ।

 

ਕਿਉਂ ਗ਼ਮੀਆਂ ਦੇ ਵਿੱਚ ਕੱਟੀ ਜਾਂਦਾ ਛੋਟੀ ਜਿਹੀ  ਜ਼ਿੰਦਗੀ,

ਜ਼ਿੰਦਗੀ ਦੇ ਹੱਸਣ ਖੇਡਣ ਦੇ ਦਿਨ ਬਚੇ ਨੇ ਚਾਰ ਵੇ ਮਾਹੀਆ।

 

ਜਸਪਾਲ ਸਿੰਘ ਮਹਿਰੋਕ

ਸਨੌਰ (ਪਟਿਆਲਾ)

ਮੋਬਾਈਲ 6284347188

ਨੀ ਬੰਬੀਹਾ ਬੋਲੇ ✍ ਰਾਜਿੰਦਰ ਸਿੰਘ ਰਾਜਨ

ਨੀ ਬੰਬੀਹਾ ਬੋਲੇ,ਬੋਲੇ ਵਿਚ ਪੰਜਾਬ।

ਨੀ ਬੰਬੀਹਾ ਬੋਲੇ, ਬੋਲੇ ਵਿਚ ਪੰਜਾਬ।

ਹੱਕ ਕਈਆਂ ਦੇ ਖੋਹ ਲਏ, ਨੀ ਬੰਬੀਹਾ ਬੋਲੇ।

 

ਗੱਲ ਚੰਡੀਗੜੋਂ ਗਈ ਫੈਲ,

ਅੱਖੀਂ ਖ਼ੂਨ ਸੀ ਲਾਈਫ ਸਟਾਇਲ,

ਪਊਆ ਕੱਦ ਕਰਦਾ ਸੀ ਕਾਇਲ,

ਜੱਟ ਡਰੀਮ ਸ਼ੌਕੀਨੀ ਵੈਲ,

ਤੱਕਦਾ ਕੌੜਾ ਕੌੜਾ ਕੈਲ,

ਉਹਦੇ ਬਿਖਰੇ ਗੁੱਡੀ ਪਟੋਲੇ।

ਨੀ ਬੰਬੀਹਾ ਬੋਲੇ।

 

ਬਾਪੂ SC ਪੁੱਤਰ ਜੱਟ,

ਦੱਸਦਾ ਪੱਟੀਦੇ ਕਿਵੇਂ ਡੱਟ,

ਗਿਐ ਗਰੀਬਾਂ ਦੇ ਹੱਕ ਚੱਟ,

ਬੜੀ ਕਮਾਈ ਕਿੱਲੇ ਸੱਠ,

Don't you know ਪਿੱਛੇ ਹਟ,

ਉਹਦੇ ਪਏ ਪੋਤੜੇ ਫੋਲੇ।

ਨੀ ਬੰਬੀਹਾ ਬੋਲੇ।

 

ਕਹਿ ਬਿਸਮਿਲਾਹ ਵੇਖ ਡਿਟੇਲ,

ਬਾਪੂ ਖੇਡੀ ਕਿਹੜੀ ਖੇਲ,

ਬਣਗੀ ਅੜ੍ਹਬ ਗਾਇਕ ਦੀ ਰੇਲ,

ਮੁੰਡਾ ਚਾਚੇ ਦਾ ਹੋਇਆ ਫੇਲ,

ਦਿੰਦਾ ਸੀ ਗੰਨਾਂ ਨੂੰ ਤੇਲ,

ਗਾਉਂਦਾ ਰਿਹਾ ਗੀਤ ਬੜਬੋਲੇ।

ਨੀ ਬੰਬੀਹਾ ਬੋਲੇ।

 

ਬਾਪੂ ਕਰ ਗਿਆ ਕੰਮ ਖ਼ਰਾਬ,

ਉੱਤਰੀ ਡੇਢ ਲੱਖ ਦੀ ਸ਼ਰਾਬ,

ਛੱਬੀ ਕੇਸ ਮਰੇ  ਖ਼ੁਆਬ,

ਸਿਰਾ ਈ ਨਿਕਲਿਆ ਬੇਹਿਸਾਬ,

"ਰਾਜਨ " ਮੰਗਣ ਲੋਕ ਜਵਾਬ,

ਹਾਸੇ ਮਹਿਫਲਾਂ ਵਿੱਚੋਂ ਡੋਲੇ।

ਨੀ ਬੰਬੀਹਾ ਬੋਲੇ।

ਬੋਲੇ ਵਿਚ ਪੰਜਾਬ।

ਨੀ ਬੰਬੀਹਾ ਬੋਲੇ।

 

ਰਜਿੰਦਰ ਸਿੰਘ ਰਾਜਨ

ਡੀਸੀ ਕੋਠੀ ਰੋਡ ਸੰਗਰੂਰ।

98761-84954

   " ਕਵਿਤਾ " ✍️ ਕੁਲਦੀਪ ਸਿੰਘ ਸਾਹਿਲ

ਤਾਣੀਂ ਵਾਂਗੂੰ ਉਲਝਾ ਦਿੱਤੀ ਜ਼ਿੰਦ

ਜ਼ਿੰਦਗੀ ਦੇ ਅੱਘੜ-ਦੁੱਘੜ ਮੋੜਾਂ ਨੇ ,

ਦਾਅਵਾ ਸੀ ਜਿੱਤਣਗੇ ਸੁਫ਼ਨੇ ਉਸਦੇ

ਮਾਰ ਲਏ ਵੇਲੇ ਦੇ ਜੋੜਾਂ-ਤੋੜਾਂ ਨੇ,

ਛਾਵਾਂ ਪਾ ਕੇ ਯਾਦ ਕਰਾਇਆ ਬੋਹੜਾਂ ਨੇ

ਸੂਰਜ ਕੋਲੇ ਧੁੱਪ ਦੀਆਂ ਹੁਣ ਥੋੜਾਂ ਨੇ,     

ਇਹ ਨਗਰੀ ਸੁੰਨਮ-ਸੁੰਨੀ ਲਗਦੀ ਹੈ

ਭਾਵੇਂ ਜਗ ਵਿਚ ਵਸਦੇ ਲੋਕ ਕਰੋੜਾਂ ਨੇ, 

ਸੁਣਿਆਂ ਤੇਰੇ ਸ਼ਹਿਰ ਦੇ ਅੰਦਰ,

ਹੁਣ ਚਾਵਾਂ ਦੀਆਂ ਥੋੜਾ ਨੇ,

ਵਕਤ ਨੇ ਪੜਨੇ ਪਾ ਦਿਤੇ ਕਈ, 

ਇਹਦੇ ਉਲਟੇ-ਪੁਲਟੇ ਜੋੜਾਂ ਨੇ, 

ਦੁਨੀਆ ਦੇ ਸੁਫ਼ਨੇ ਝੁਠਲਾ ਦਿੱਤੇ

ਜੀਵਨ ਦੇ ਤਲਖ਼ ਭਰੇ ਨਚੋੜਾਂ ਨੇ, 

ਗਲੀਆਂ ਦੀ ਧੂੜ ਚਟਾ ਦਿੱਤੀ

ਸੜਕਾਂ ਦੇ ਉਖੜੇ ਰੋੜਾਂ ਨੇ, 

ਲੰਘਣਾ ਪੈਂਦਾ ਉਨ੍ਹਾਂ ਰਾਹਾਂ ਤੋਂ ਵੀ     

ਆਖਰ ਲੋੜਾਂ ਤਾਂ ਲੋੜਾਂ ਨੇ।

 

ਕੁਲਦੀਪ ਸਾਹਿਲ

9417990040

 

ਕਵਿਤਾ " ਸਿਆਸਤ" ✍️ ਕੁਲਦੀਪ ਸਿੰਘ ਸਾਹਿਲ

ਕਿੰਝ ਮੱਘੇਗਾ, ਐ ਮੇਰੇ ਦੇਸ਼
ਤੇਰੇ ਹਰ ਘਰ ਦੇ ਚੁੱਲ੍ਹੇ ਦਾ ਤਵਾ ?
ਜਿਥੇ ਵਗਦੀ ਰਹੀ ਹੈ ਹਮੇਸ਼ਾ 
ਸਿਆਸਤ ਦੀ ਗੰਧਲੀ ਹਵਾ।
ਟਿਕਟਾਂ ਦਾ ਵਿਕਣਾ ਸ਼ਰਿਆਮ ਹੈ ਜਿਥੇ 
ਜਿੱਤ ਕੇ ਵੀ ਵਿਕ ਜਾਣਾ ਆਮ ਹੈ ਜਿਥੇ ,
ਹਰ ਪਾਰਟੀ ਚੰਦੇ ਤੇ ਖੜੀ ਹੈ ਜਿਥੇ 
ਰਾਜਨੀਤੀ ਧੰਦੇ ਤੇ ਖੜੀ ਹੈ ਜਿਥੇ,
ਵਿਕਦੀਆਂ ਨੇ ਵੋਟਾਂ ਜਿਥੇ 
ਕੌਡੀਆਂ ਦੇ ਭਾਅ ।
ਕਿੰਝ ਮੱਘੇਗਾ, ਐ ਮੇਰੇ ਦੇਸ਼
ਤੇਰੇ ਹਰ ਘਰ ਦੇ ਚੁੱਲ੍ਹੇ ਦਾ ਤਵਾ ?
ਜਹਾਜ਼ਾਂ ਦੇ ਘੁਟਾਲੇ ਨੇ ਜਿਥੇ
ਤੋਪਾਂ ਤੇ ਟੈਂਕਾ ਦੇ ਘੁਟਾਲੇ ਨੇ ਜਿਥੇ,
ਰੇਲਾਂ ਤੇ ਬੈਂਕਾਂ ਦੇ ਘੁਟਾਲੇ ਨੇ ਜਿਥੇ
ਕਾਲਾ ਧੰਨ ਰਿਹਾ ਵਿਦੇਸ਼ਾਂ ਚ ਜਾ
ਕਿੰਝ ਮੱਘੇਗਾ ,ਐ ਮੇਰੇ ਦੇਸ਼
ਤੇਰੇ ਹਰ ਘਰ ਦੇ ਚੁੱਲ੍ਹੇ ਦਾ ਤਵਾ ?
ਜਿਥੇ ਵਗਦੀ ਰਹੀ ਹੈ ਹਮੇਸ਼ਾ 
ਸਿਆਸਤ ਦੀ ਗੰਧਲੀ ਹਵਾ।
ਸਰਮਾਏਦਾਰੀ ਅਤੇ ਹਾਕਮਾਂ ਦੀ
ਸਾਂਝ ਹੈ ਬੜੀ ਪੁਰਾਣੀ ਜਿਥੇ, 
ਆਮ ਨੂੰ ਸਮਝ ਨਹੀਂ ਆਉਣੀ 
ਇਹ ਸਭ ਰਾਮ ਕਹਾਣੀ ਜਿਥੇ ,
ਕਿਰਤੀਆਂ ਤੇਰੇ ਹੱਕ ਸੀ ਜਿਹੜੇ 
ਕੌਣ ਰਿਹਾ ਏ ਖਾ,
ਕਿੰਝ ਮੱਘੇਗਾ ,ਐ ਮੇਰੇ ਦੇਸ਼
ਤੇਰੇ ਹਰ ਘਰ ਦੇ ਚੁੱਲ੍ਹੇ ਦਾ ਤਵਾ ?
ਜਿਥੇ ਵਗਦੀ ਰਹੀ ਹੈ ਹਮੇਸ਼ਾ 
ਸਿਆਸਤ ਦੀ ਗੰਧਲੀ ਹਵਾ।

ਕੁਲਦੀਪ ਸਾਹਿਲ
9417990040

ਜਲ ✍ ਧੰਨਾ ਧਾਲੀਵਾਲ

ਤੀਜੀ ਪੱਤਣ ਤੇ ਜਾਕੇ ਜਲ ਮੁੱਕਜੂ,

ਤੂੰ ਵੇਲ਼ਾ ਨਾ ਗਵਾਲੀਂ ਬੰਦਿਆ

ਕਾਹਤੋਂ ਜਾਣਦਾ ਨਾ ਕੀਮਤ ਤੂੰ ਜਲ ਦੀ,

ਨਾ ਜੀਵਨ ਮੁਕਾਲੀਂ ਬੰਦਿਆ

ਤੈਨੂੰ ਪੀਣ ਲਈ ਤਿੱਪ ਵੀ ਨਾ ਲੱਭਣੀ ,

ਤੂੰ ਅਜੇ ਵੀ ਕਿਨਾਰਾ ਕਰਲੀਂ

ਤੈਨੂੰ ਆਖਦੀਆਂ ਫਸਲਾਂ ਤੇ ਨਸਲਾਂ,

 ਖ਼ਿਆਲ ਸਰਦਾਰਾ ਕਰਲੀਂ

ਹੁੰਦੀ ਪਾਣੀ ਦੀ ਏ ਬੂੰਦ ਬੂੰਦ ਕ਼ੀਮਤੀ,

ਓ ਹੋਸ਼ ਜਿੰਮੀਦਾਰਾ ਕਰਲੀਂ

 

ਪਾਣੀ ਬਾਝੋਂ ਨਹੀਂ ਭੌਰਾ ਤੇਰਾ ਸਰਨਾ,

ਨਾ ਬੰਜਰਾਂ ਚ ਮੋਰ ਰਹਿ ਜਾਣੇ 

ਮੱਥੇ ਉੱਤੇ ਹੱਥ ਮਾਰ ਮਾਰ ਰੋਏਂਗਾ,

ਨਾ ਚਿੜੀ ਨਾ ਜਨੌਰ ਰਹਿ ਜਾਣੇ 

ਖੁਦ ਵੱਲੋਂ ਵੀ ਤੂੰ ਸੋਚਲੇ ਵਿਚਾਰਲੇ,

ਤੇ ਸੋਚਾਂ ਦਾ ਨਿਤਾਰਾ ਕਰਲੀਂ

ਤੈਨੂੰ ਆਖਦੀਆਂ ਫਸਲਾਂ ਤੇ ਨਸਲਾਂ,

 ਖ਼ਿਆਲ ਸਰਦਾਰਾ ਕਰਲੀਂ

ਹੁੰਦੀ ਪਾਣੀ ਦੀ ਏ ਬੂੰਦ ਬੂੰਦ ਕ਼ੀਮਤੀ,

ਓ ਹੋਸ਼ ਸਰਦਾਰਾ ਕਰਲੀਂ

 

ਤੇਰੇ ਪੋਤੇ ਪੜਪੋਤੇ ਜਦ ਕਹਿਣਗੇ,

ਕਿ ਸਾਡੇ ਬਾਰੇ ਸੋਚਿਆ ਨਹੀਂ

ਜਦੋਂ ਸ਼ਹਿਰੀਆ ਤੂੰ ਨਾਲ਼ੀਆਂ ਚ ਡੋਲ੍ਹਿਆ 

ਕਿਸੇ ਨੇ ਕਾਹਤੋਂ ਟੋਕਿਆ ਨਹੀਂ

ਪਾਣੀ ਬਿਨਾ ਨਾ ਪਿਆਸ ਤੇਰੀ ਬੁਝਣੀ,

ਤੂੰ ਗੌਰ ਮੇਰੇ ਯਾਰਾ ਕਰਲੀਂ

ਤੈਨੂੰ ਆਖਦੀਆਂ ਫਸਲਾਂ ਤੇ ਨਸਲਾਂ,

 ਖ਼ਿਆਲ ਸਰਦਾਰਾ ਕਰਲੀਂ

ਹੁੰਦੀ ਪਾਣੀ ਦੀ ਏ ਬੂੰਦ ਬੂੰਦ ਕ਼ੀਮਤੀ,

ਓ ਹੋਸ਼ ਜਿੰਮੀਦਾਰਾ ਕਰਲੀਂ

 

ਤੀਜੀ ਪੱਤਣ  ਜਵਾਬ ਜਦੋਂ ਦੇ ਜਾਊ,

ਤਾਂ ਬਹੁਤ ਬੁਰਾ ਹਾਲ ਹੋਵੇਗਾ

ਧੰਨਾ ਧਾਲੀਵਾਲ ਸੱਚੋ ਸੱਚ ਲਿਖਦਾ,

ਤੇ ਪਿਆ ਜਦ ਕਾਲ਼ ਹੋਵੇਗਾ

ਏਸ ਧਰਤ ਦਾ ਵੇਖੀਂ ਇਨਸਾਨਾਂ,

ਗਰਮ ਨਾ ਓਏ ਪਾਰਾ ਕਰਲੀਂ

ਤੈਨੂੰ ਆਖਦੀਆਂ ਫਸਲਾਂ ਤੇ ਨਸਲਾਂ,

 ਖ਼ਿਆਲ ਸਰਦਾਰਾ ਕਰਲੀਂ

ਹੁੰਦੀ ਪਾਣੀ ਦੀ ਏ ਬੂੰਦ ਬੂੰਦ ਕ਼ੀਮਤੀ,

ਓ ਹੋਸ਼ ਜਿੰਮੀਦਾਰਾ ਕਰਲੀਂ

 

ਧੰਨਾ ਧਾਲੀਵਾਲ:-9878235714

ਖਾਲੀ ਹੱਥ ਜਾਣਾ ✍️ ਜਸਪਾਲ ਸਿੰਘ ਮਹਿਰੋਕ

ਗਲੀ ਵਾਲਾ ਜਾਨਵਰ  ਰੋਵੋ,  ਰੋੜੇ ਮਾਰ  ਭਜਾਉਂਦੇ  ਵੇਖੇ ਨੇ ਮੈਂ, 

ਆਪਣਾ ਟੋਮੀ ਰੋਵੋ, ਪਿਆਰ ਨਾਲ ਦੁੱਧ ਪਿਆਉਂਦੇ ਵੇਖੇ ਨੇ ਮੈਂ। 

ਕੋਈ ਗੈਰ ਰੋਵੋ,  ਉਸਦਾ ਹੋਰ ਤਮਾਸ਼ਾ ਉਡਾਉਂਦੇ ਵੇਖੇ ਨੇ ਮੈਂ, 

ਕੋਈ ਆਪਣਾ ਰੋਵੋ, ਬੁੱਕਲ਼ ਵਿਚ ਚੁੱਪ ਕਰਾਉਂਦੇ ਵੇਖੇ ਨੇ ਮੈਂ। 

ਕਿਸੇ ਨਾਲ ਜਦੋਂ ਮੁਹਬੱਤ ਹੇ ਜਾਵੇ,   ਜਾਮ ਝੁਲਕਾਉਂਦੇ ਵੇਖੇ ਨੇ ਮੈਂ, 

ਮਿਲੇ ਜਦੋਂ ਬੇਵਫ਼ਾਈ, ਉਸੀ ਜਾਮ ਨਾਲ ਗਮ ਭੁਲਾਉਂਦੇ ਵੇਖੇ ਨੇ ਮੈਂ। 

ਰੱਖੜੀ ਬੰਨਵਾ ਕੇ, ਰਿਸ਼ਤਾ ਨਿਭਾਉਣ ਦੀ ਕਸਮ ਖਾਉਂਦੇ ਵੇਖੇ ਨੇ ਮੈਂ, 

ਡਾਲਰ,  ਪੋਂਡ ਕਮਾਉਣ ਲਈ, ਕਈ ਰਿਸ਼ਤੇ ਬਦਲਾਉਂਦੇ ਵੇਖੇ ਨੇ ਮੈਂ। 

ਠੱਗੀਆਂ ਚੋਰੀਆਂ ਕਰਕੇ,  ਕਈ ਪਾਪ ਵਾਲਾ ਘੜਾ ਭਰਦੇ ਵੇਖੇ ਨੇ ਮੈਂ, 

ਫਿਰ ਆਖਰ ਸਮੇਂ ਸਭ ਇਥੇ ਛੱਡਕੇ, ਖਾਲੀ ਹੱਥ ਵੀ ਜਾਂਦੇ ਵੇਖੇ ਨੇ ਮੈਂ। 

 

ਜਸਪਾਲ ਸਿੰਘ ਮਹਿਰੋਕ

ਸਨੌਰ (ਪਟਿਆਲਾ)

ਮੋਬਾਈਲ 6284347188

ਮਾਂ-ਦਿਵਸ  ✍️ ਅਮਰਜੀਤ ਸਿੰਘ ਤੂਰ

ਮਾਂ ਦਾ ਰੁਤਬਾ ਹੈ ਸਭ ਤੋਂ ਉੱਚਾ ਰਿਸ਼ਤਿਆਂ ਵਿੱਚ,

ਜਿਸ ਨੂੰ ਭੁੱਲ ਕੇ ਵੀ ਭੁਲਾਇਆ ਨ੍ਹੀਂ ਜਾ ਸਕਦਾ‌।

ਅਰਸ਼ਾਂ   ਵਿੱਚ   ਸਭ    ਤੋਂ    ਉੱਚਾ   ਚਮਕੇ,

ਦਿਖਾਵਿਆਂ ਵਿੱਚ ਇਸਨੂੰ ਦਿਖਾਇਆ ਨ੍ਹੀਂ ਜਾ ਸਕਦਾ।....

ਸੁੱਚਾ ਪਿਆਰ ਆਪਣੇ ਬੱਚਿਆਂ ਤਾਂਈਂ,

ਹੋਰ ਕੋਈ ਰਿਸ਼ਤਾ ਨਿਭੇ ਨਾ ਇਹਦੇ ਵਾਂਗਰਾਂ।

ਹੋਂਦ ਤੋਂ ਲੈ ਕੇ ਬੱਚੇ ਦੇ ਜਨਮ ਤੇ ਉਸ ਤੋਂ ਬਾਅਦ,

ਜੋੜ ਕੇ ਰੱਖਦੀਆਂ ਨਾਲ ਅਪਣੇ, ਮਾਂ ਦੀਆਂ ਆਂਦਰਾਂ।....

ਮਾਂ ਚਾਹੇ ਉਸਨੂੰ ਸ਼ੇਰ ਬਣਾਵੇ ਜਾਂ ਸ਼ੇਰ ਦਾ ਬਾਪ,

ਭਾਵੇਂ ਇਸ ਵਿੱਚ ਪੁੰਨ ਮਿਲਦਾ ਹੋਵੇ ਜਾਂ ਪਾਪ।

ਮਾਂ ਬੱਚੇ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ,

ਚਾਹੇ ਖੋਣਾ  ਪਵੇ ਆਪਣਾ ਮੂਲ ਜਾਂ ਅਪਣਾ ਆਪ.....

ਆਂਚ ਬੱਚੇ ਨੂੰ ਆਉਣ ਨਾ ਦੇਵੇ ਭਾਵੇਂ,

ਅੱਗ ਵਿੱਚ ਸੜ- ਭੁੱਜ ਰਹੀ ਹੋਵੇ ਆਪ।

ਬਾਬੇ ਨਾਨਕ ਵੀ ਹੋਕਾ ਦਿੱਤਾ ਨਹੀਂ ਲੱਭਣਾ ਇਹ ਰਿਸ਼ਤਾ,

ਜਿਹੜੀ ਰਾਜਿਆਂ ਨੂੰ ਦੇਵੇ ਜਨਮ, ਭੂੰਜੇ ਸੌਂਕੇ ਕੱਟੇ ਰਾਤ।...

ਅਮਰਜੀਤ ਸਿੰਘ ਤੂਰ - ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ

ਫੋਨ ਨੰਬਰ  :  9878469639

   "ਮਾਂ" ✍️ ਕੁਲਦੀਪ ਸਿੰਘ ਸਾਹਿਲ

ਮਾਂ ਵਰਗੀ ਕੋਈ ਸੋਹਣੀ, 

ਦੁਨੀਆਂ ਤੇ ਤਸਵੀਰ ਨੀ ਹੋਣੀ,

ਹੱਥ ਤੇ ਲਿਖੀ ਲਕੀਰਾਂ ਨੂੰ ਜੋ

ਬਦਲ ਜਾਵੇ ਤਕਦੀਰਾਂ ਨੂੰ ਜੋ

ਫੜ੍ਹਕੇ ਉਂਗਲ ਦਸ ਗਈ ਜੋ

ਉਹਦੇ ਵਰਗੀ ਸ਼ਮਸ਼ੀਰ ਨਹੀਂ ਹੋਣੀ।

ਮਾਂ ਵਰਗੀ ਕੋਈ ਸੋਹਣੀ,

ਦੁਨੀਆਂ ਤੇ ਤਸਵੀਰ ਨੀ ਹੋਣੀ।

ਭਗਤ ਜਿਹੇ ਉਹ ਜਮ ਸੂਰਮੇ,

ਦੇਸ਼ ਆਪਣੇ ਤੋਂ ਵਾਰ ਗਈ ,

ਜਿਤ ਕੇ ਸੌ ਸੌ ਵਾਰੀ ਬਾਜ਼ੀ 

ਫਿਰ ਵੀ ਉਹ ਹਾਰ ਗਈ ।

ਕਰਜ਼ਾ ਦੀ ਪੰਡ ਭਾਰੀ ਮਾਂ ਦੇ,

ਬੰਦਿਆਂ ਤੈਥੋਂ ਚੀਰ ਨੀ ਹੋਣੀ,

ਮਾਂ ਵਰਗੀ ਕੋਈ ਸੋਹਣੀ,

ਦੁਨੀਆਂ ਤੇ ਤਸਵੀਰ ਨੀ ਹੋਣੀ।

ਮਾਂ ਜਿੰਨਾ ਦੀ ਵਿਛੜ ਗਈ ਏ ,

ਖੋਲੇ ਟੁਕੜੇ ਕਾਵਾਂ ਨੇ,

ਰੁੱਖਾਂ ਵਿੱਚੋ ਲੱਭਦੇ ਫਿਰਦੇ, 

ਕਿੱਥੇ ਲੱਭਦੀਆ ਛਾਵਾਂ ਨੇ,

ਜੇਠ, ਹਾੜ ਦੀਆਂ ਧੁੱਪਾਂ ਦੱਸਣ,

ਮਾਂ ਵਰਗੀ ਕਰੀਰ ਨੀ ਹੋਣੀ 

ਮਾਂ ਵਰਗੀ ਕੋਈ ਸੋਹਣੀ, 

ਦੁਨੀਆਂ ਤੇ ਤਸਵੀਰ ਨਹੀਂ ਹੋਣੀ।

ਛੱਡ ਵਤਨ ਪ੍ਰਦੇਸ ਹੋਏ ਜਿਹੜੇ,

ਲੁਕ ਲੁਕ ਰੋਂਦੇ ਮਾਵਾਂ ਨੂੰ,

ਡਾਲਰ, ਸ਼ੋਹਰਤ ਸਭ ਕੁਝ ਖੱਟਕੇ,

ਫਿਰ ਲਭਦੇ ਫਿਰਦੇ ਮਾਵਾਂ ਨੂੰ,

ਕੁਲਦੀਪ ਸਿਆਂ ਤੂੰ ਦੁਨੀਆਂ ਵੇਖੀ,

ਮਾਂ ਵਰਗਾ ਇਥੇ ਪੀਰ ਨੀ ਕੋਈ ,

ਮਾਂ ਵਰਗੀ ਕੋਈ ਸੋਹਣੀ, 

ਦੁਨੀਆਂ ਤੇ ਤਸਵੀਰ ਨੀ ਹੋਣੀ।

 

  ਕੁਲਦੀਪ ਸਾਹਿਲ

 9417990040

 

ਮੁਹੱਬਤਾਂ ਦੀ ਨੀਂਹ ✍️ ਮਨਜੀਤ ਕੌਰ ਧੀਮਾਨ

ਦਿਖਾਵਿਆਂ ਤੋਂ ਬਾਹਰ ਆ ਕੇ ਜੀਅ ਸੱਜਣਾਂ,

ਮੁਹੱਬਤਾਂ ਦਾ ਜਾਮ ਕਦੇ ਪੀ ਸੱਜਣਾਂ।

ਮਿੱਠੇ ਮਿੱਠੇ ਬੋਲ ਮੂੰਹੋਂ ਬੋਲਿਆ ਕਰ,

ਇੰਝ ਵੀ ਨਾ ਬੁੱਲੀਆਂ ਨੂੰ ਸੀ ਸੱਜਣਾਂ।

ਇਸ਼ਕੇ ਦਾ ਰਾਹ ਉਹੀ ਚੱਲਣਾ ਹੁਣ,

ਰਾਂਝੇ ਹੁਰੀਂ ਪਾ ਗਏ ਜਿਹੜੀ ਲੀਹ ਸੱਜਣਾਂ।

ਸਾਡੇ ਅੰਦਰ ਦੀਆਂ ਸੱਭ ਬੁੱਝ ਲਈਆਂ,

ਮਨ ਤੇਰੇ ਵਿੱਚ ਵੀ ਦੱਸ ਕੀ ਸੱਜਣਾਂ।

ਦਿਲਾਂ ਵਾਲ਼ੀ ਧਰਤੀ ਜਰਖੇਜ਼ ਹੋਵੇ 

ਉੱਗਦਾ ਪਿਆਰ ਵਾਲ਼ਾ ਬੀਅ ਸੱਜਣਾਂ।

ਕੰਡਿਆਂ ਦੇ ਉੱਤੇ ਹੁੰਦਾ ਤੁਰਨਾ 'ਮਨਜੀਤ', 

ਔਖੀ ਹੈ ਮੁਹੱਬਤਾਂ ਦੀ ਨੀਂਹ ਸੱਜਣਾਂ।

 

ਮਨਜੀਤ ਕੌਰ ਧੀਮਾਨ,  ਸ਼ੇਰਪੁਰ, ਲੁਧਿਆਣਾ-ਸੰ:9464633059

ਕੁੰਜਾਂ ਦੀਆਂ ਡਾਰਾਂ ✍️ ਗੀਤਕਾਰ ਦੀਪ ਸੈਂਪਲਾਂ

ਨੀ ਜਦ ਬਣ ਠਣ ਕੇ ਤੂੰ ਨਿਕਲ਼ੇਂ ਨਾਲ ਸਹੇਲੀਆਂ ਦੇ

ਇੰਝ ਜਾਪੇ ਨਿਕਲੀਆਂ ਜਿਉਂ ਕੂੰਜਾਂ ਦੀਆਂ ਡਾਰਾਂ।

ਨੀ ਤੈਨੂੰ ਦੀਪ ਸੈਂਪਲਾਂ ਹਰ ਸਾਹ ਨਾਲ ਧਿਆਉਂਦਾ ਏ

ਉਂਝ ਤਾਂ ਤੇਰੇ ਪਿਛੇ ਫਿਰਦੇ ਕਈ ਹਜ਼ਾਰਾਂ।

ਸੂਰਜ ਰੂਪ ਤੇਰੇ ਦੇ ਦਰਸ਼ਣ ਕਰਕੇ ਚੜ੍ਹਦਾ ਏ

ਰੌਸ਼ਨ ਹੁੰਦੀਆਂ ਤੈਨੂੰ ਵੇਖ ਮਸਤ ਬਹਾਰਾਂ।

ਕੋਮਲ ਕਲੀਆਂ ਤੇਰਾ ਸੰਗ ਕਰਨ ਦੀਆਂ ਇੱਛਕ ਨੇ

ਤੇ ਭੌਰ ਰਸ ਚੱਖਣ ਲਈ ਆਉਂਦੇ ਬੰਨ ਕਤਾਰਾਂ।

ਗੋਰੀ ਗਰਦਨ ਜਿੱਦਾਂ ਭਰੀ ਸੁਰਾਹੀ ਕੱਚ ਏ 

ਅੱਖਾਂ ਜਿਉਂ ਕਮਾਣੀ ਦੀਆਂ ਬਣੀਆਂ ਤੇਜ਼ ਕਟਾਰਾਂ।

ਕੁਦਰਤ ਕਰੇ ਸਲਾਮਾਂ "ਜੱਸ"ਤੇਰੇ ਪਹਿਰਾਵੇ ਨੂੰ

ਤੇਰੀਆਂ ਰੀਸਾਂ ਕਰਦੀਆਂ ਵੇਖ ਲਹੌਰੀ ਨਾਰਾਂ।

ਤੇਰੀ ਭਰੀ ਨਸ਼ੇ ਨਾਲ ਤੋਰ ਵੇਖਕੇ ਹਿਰਨੀ ਜਹੀ 

ਹੱਥਾਂ ਵਿੱਚ ਲਗਾਮਾਂ ਘੁੱਟੀਆਂ ਘੋੜ ਸਵਾਰਾਂ।

ਵੰਗਾਂ ਤੇਰੀਆਂ ਕਰਨ ਕਲੋਲਾਂ ਮਿਰਗ-ਤ੍ਰਿਸਨਾਂ ਨੂੰ

ਤੇਰੀਆਂ ਮੁੰਦੀਆਂ ਲੱਗਣ ਜਿਉਂ ਬਿਜਲੀ ਦੀਆਂ ਤਾਰਾਂ।

ਗੀਤਕਾਰ ਦੀਪ ਸੈਂਪਲਾਂ

ਸ਼੍ਰੀ ਫ਼ਤਹਿਗੜ੍ਹ ਸਾਹਿਬ

6283087924

ਨਫ਼ਰਤ ਕਿਓ ਫੈਲਾਉਦਾ ਫਿਰਦਾ ✍️ ਬਲਕਾਰ ਸਿੰਘ "ਭਾਈ ਰੂਪਾ"

ਨਫ਼ਰਤ ਕਿਓ ਫੈਲਾਉਦਾ ਫਿਰਦਾ,

ਘਰ -ਘਰ ਅੱਗਾਂ ਲਾਉਦਾ ਫਿਰਦਾ।

ਪੜ੍ਹ -ਲਿਖ ਕੇ ਵੀ  ਅਕਲ ਨਾ ਆਈ,

ਵੰਡੀਆਂ ਕਾਸਤੋਂ  ਪਾਉਂਦਾ ਫਿਰਦਾ।

 ਪ੍ਰੇਮ ਕਰਨ ਦਾ ਸੀ ਮਾਰਗ ਤੇਰਾ,

ਕੇਹਾ ਰਾਹ ਅਪਣਾਉਦਾ ਫਿਰਦਾ।

ਕੁਦਰਤ ਨਾਲ ਖਿਲਵਾੜ ਤੂੰ ਕਰਕੇ,

ਸਭ ਕੁੱਝ ਖਾਕ ਮਿਲਾਉਦਾ ਫਿਰਦਾ।

ਪੰਜ -ਐਬਾਂ ਨੂੰ ਤੂੰ ਸੀ ਛੱਡਣਾ, 

ਪਰ ਤੂੰ ਐਬ ਵਧਾਉਦਾ ਫਿਰਦਾ।

ਧਰਮ ਦਾ ਨਾ ਤੂੰ ਵਰਕਾ ਪੜ੍ਹਿਆ, 

ਆਪ ਨੂੰ ਧਰਮੀ ਅਖਵਾਉਂਦਾ ਫਿਰਦਾ।

ਮਾਇਆ ਨਾਗ ਨੇ ਤੈਨੂੰ ਡੰਗਿਆ ,

ਸੱਚ ਨੂੰ ਕਿਓ ਛੁਪਾਉਦਾ ਫਿਰਦਾ।

ਜਾਤ, ਧਰਮ ਦਾ ਹੰਕਾਰ  ਤੂੰ ਛੱਡਦੇ, 

"ਬਲਕਾਰ" ਤੋਂ  ਕਿਓ  ਲਿਖਾਉਦਾ ਫਿਰਦਾ।

ਬਲਕਾਰ ਸਿੰਘ "ਭਾਈ ਰੂਪਾ"

87278-92570

ਨਮੋ-ਰਾਗਾ ਜਾਂ ਮੋਨ-ਰਾਗਾ ✍️ ਅਮਰਜੀਤ ਸਿੰਘ ਤੂਰ

ਸੰਖੇਪ ਸ਼ਬਦਾਵਲੀ ਵਿੱਚ ਨਮੋ ਨਰਿੰਦਰ ਮੋਦੀ ਨੂੰ ਕਹਿੰਦੇ,

ਰਾਗਾ ਤੋਂ ਰਾਹੁਲ ਗਾਂਧੀ, ਇੰਦਰਾ ਗਾਂਧੀ ਦੇ ਸੋਲ੍ਹੇ ਗਾਉਂਦੇ।

ਕਿਸੇ ਰਸਾਇਣ ਵਿਗਿਆਨੀ ਨੇ ਸੰਖੇਪ ਨਾਂਵਾਂ ਦਾ ਕੱਢਿਆ ਨਤੀਜਾ,

Na ਤੋਂ ਬਣਦਾ ਸੋਡੀਅਮ, Mo ਨੂੰ ਮੋਲੀਬਡੈਨਮ  ਕਹਿੰਦੇ।

 

ਸੋਡੀਅਮ ਹੋ ਗਿਆ ਆਮ ਲੂਣ,Mo ਹੁੰਦਾ ਸਖਤ ਧਾਤੂ,                                             

ਸੁਪਰ ਸਟੀਲ  ਬਣਾਉਣ ਦੇ ਕੰਮ ਹੈ ਆਉਂਦਾ ।

Ra ਤੋਂ ਭਾਵ ਰੇਡੀਅਮ,Ga ਤੋਂ ਭਾਵ ਬਣੇ ਗੈਲੀਅਮ,

ਰਾ ਬਣਦਾ ਥੋਰੀਅਮ ਰੇਡੀਅਮ ਦੇ ਗਲਣ-ਸੜਨ ਤੋਂ, ਖਤਰਨਾਕ ਗੈਸੀ ਤੱਤ ਕਹਾਉਂਦਾ।

 

ਗਾ ਦਾ ਕੋਈ ਖਾਸ ਰੋਲ ਨਹੀਂ ਹੁੰਦਾ, ਪਰ ਰਾ ਗਾ ਜੁੜਕੇ ਜ਼ਹਿਰੀਲੇ ਬਣ ਜਾਂਦੇ,

ਮੇਰੀ ਕਿਊਰੀ ਨੇ ਇਸ ਤੋਂ ਬਣਾਈ ਜਵਾਨ ਹੋਣ ਦੀ ਦਵਾਈ।

ਬਹੁਤ ਸਾਰੇ ਲੋਕਾਂ ਅਤੇ ਕਿਊਰੀ ਦੀ ਮੌਤ ਹੋ ਗਈ,

ਰੇਡੀਅਮ ਐਸੀ ਖਤਰਨਾਕ ਨਿਕਲੀ, ਸਾਰੇ ਜੱਗ ਤੇ ਪੈ ਗਈ ਦੁਹਾਈ ।

 

ਰਾਜਸੀ ਲੋਕ ਵੀ ਅਜਿਹੇ ਗੁਣਾਂ ਨਾਲ ਭਰਪੂਰ ਮਿਲਦੇ ,

ਆਰ ਜਾਂ ਪਾਰ ਦੀ ਲੜਾਈ ਵਿਚ ਰਹਿੰਦੇ ਗਲਤਾਨ।

ਜਾਂ ਤਾਂ ਟੀਸੀ ਤੇ ਪਹੁੰਚ ਕੇ ਸਟੀਲ ਵਾਂਗੂੰ ਹੁੰਦੇ ਸਖਤ,

ਕੱਟੜਤਾ ਦੀ ਲਹਿਰ ਵਿੱਚ ਬਣ ਜਾਂਦੇ ਸੁਲਤਾਨ।

 

ਸੱਤਾ ਤੋਂ ਬਾਹਰ ਰਹਿ ਗਿਆਂ ਨੂੰ ਬਚਣਾ ਪੈਂਦਾ ਜ਼ਹਿਰਾਂ ਤੋਂ,

ਜਾਂ ਫਿਰ ਨਸ਼ਿਆਂ ਦਾ ਸਹਾਰਾ ਲੈ ਵਪਾਰ ਚਲਾਣ

ਸਮਾਜ ਨੂੰ ਵਿਕਾਸ ਕਰਨ ਦੀ ਲੀਹ ਤੇ ਪਾਉਣ ਲਈ,

ਸੱਚੀਆਂ-ਸੁਚੀਆਂ ਕਦਰਾਂ-ਕੀਮਤਾਂ ਵਾਲਿਆਂ ਨੂੰ ਅੱਗੇ ਲਿਆਣ।

 

ਅਸਲ ਜ਼ਿੰਦਗੀ ਵਿਚ ਦੋਨੋਂ ਸਟੀਲ ਨਾਲੋਂ ਵੱਧ ਸਖ਼ਤ ਕਹਾਉਂਦੇ,

ਸਭ ਰਾਜਸੀ ਬੰਦੇ ਹੁੰਦੇ ਇੱਕੋ ਥੈਲੀ ਦੇ ਚੱਟੇ-ਵੱਟੇ।

ਜਦੋਂ ਸੱਤਾ ਵਿੱਚ ਹੁੰਦੇ ਬੰਦੇ ਨੂੰ ਬੰਦਾ ਨ੍ਹੀਂ ਸਮਝਦੇ,

ਸੱਤਾ ਖੁਸ ਜਾਣ ਤੇ ਉਲਾਂਭੇ ਸੁਣਾਉਣ ਕੌੜੇ-ਖੱਟੇ।

 

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ

ਫੋਨ ਨੰਬਰ  : 9878469639

ਗ਼ਜ਼ਲ ✍️ ਮਹਿੰਦਰ ਸਿੰਘ ਮਾਨ

ਕਰਦੇ ਨੇ ਜੋ ਮਾੜੇ ਧੰਦੇ,

ਲੋਕਾਂ ਤੇ ਉਹ ਬੋਝ ਨੇ ਬੰਦੇ।

ਵਰਤਣ ਜੋਗੇ ਨਾ ਰਹਿ ਗਏ ਨੇ,

ਦਰਿਆਵਾਂ ਦੇ ਪਾਣੀ ਗੰਦੇ।

ਖਬਰੇ ਕਿਸ ਦੀ ਜੇਬ 'ਚ ਪੈਂਦੇ,

ਲੋਕਾਂ ਤੋਂ ਉਗਰਾਹੇ ਚੰਦੇ।

ਸ਼ਾਂਤੀ ਭੰਗ ਨਾ ਕਰਨੋਂ ਹੱਟਦੇ,

ਪੁੱਠੇ ਕੰਮੀਂ ਲੱਗੇ ਬੰਦੇ।

ਚੋਰਾਂ ਅੱਗੇ ਜ਼ਰਾ ਨਾ ਅੜਦੇ,

ਲੱਗੇ ਘਰਾਂ ਨੂੰ ਵੱਡੇ ਜੰਦੇ।

ਦਾਤੀ ਨੂੰ ਇੱਕ ਪਾਸੇ ਹੁੰਦੇ,

ਦੁਨੀਆਂ ਨੂੰ ਦੋ ਪਾਸੇ ਦੰਦੇ।

ਮਹਿੰਦਰ ਸਿੰਘ ਮਾਨ

ਸਲੋਹ ਰੋਡ

ਚੈਨਲਾਂ ਵਾਲੀ ਕੋਠੀ

ਨਵਾਂ ਸ਼ਹਿਰ-9915803554

ਪੰਜਾਬੀ ਮਾਂ ਬੋਲੀ (ਕਵਿਤਾ) ✍️ ਅਮਰਜੀਤ ਸਿੰਘ ਤੂਰ

ਕਵਿਤਾ

ਪੰਜਾਬੀ ਮਾਂ ਬੋਲੀ ਲਗਦੀ ਸਭ ਤੋਂ ਪਿਆਰੀ,

ਬਾਬੇ ਨਾਨਕ ਦੀ ਧੁਰ ਕੀ ਬਾਣੀ ਨੇ ਨਿਖਾਰੀ ।

ਮਾਂ ਦੇ ਮੁਖਾਰਬਿੰਦ ਤੋਂ ਨਿਕਲੀਆਂ ਆਵਾਜ਼ਾਂ,

ਜਨਮ ਵੇਲੇ ਜਦੋਂ ਮੈਂ ਮਾਰੀ ਸੀ ਕਿਲਕਾਰੀ।

 

ਸ਼ੇਖ ਫਰੀਦ, ਬੁੱਲੇ ਸ਼ਾਹ, ਭਗਤ ਰਵਿਦਾਸ ਵਿਚਾਰੀ ਪੰਜਾਬੀ,

ਸੂਫੀ ਕਵੀਆਂ ਬਾਹਰਵੀਂ ਸਦੀ ਵਿਚ ਅਜ਼ਮਾਈ ਪੰਜਾਬੀ।

ਬੋਲੀਆਂ ਭਾਵੇਂ ਜਿਤਨੀਆਂ ਮਰਜ਼ੀ ਸਿੱਖੋ,

ਔਖੀ ਤੋਂ ਔਖੀ ਗੱਲ ਡੂੰਘਾਈਆਂ 'ਚ ਸਮਝ ਆਵੇ ਉਹ ਹੁੰਦੀ ਆਪਣੀ ਮਾਂ ਬੋਲੀ ਪੰਜਾਬੀ।

 

ਮਾਂ ਬੋਲੀ ਭੁੱਲ ਜਾਵਾਂਗੇ, ਮਿੱਟੀ ਚ ਰੁਲ ਜਾਵਾਂਗੇ,

ਪ੍ਰਮਾਤਮਾ ਨਾਲ ਸਿੱਧਾ ਮੇਲ ਕਰਾਵੇ ਸਾਡੀ ਮਾਂ ਬੋਲੀ ਪੰਜਾਬੀ।

ਲੋਕ ਗੀਤ ਗਾਵਾਂਗੇ,ਗਿੱਧੇ ਤੇ ਭੰਗੜੇ ਪਾਵਾਂਗੇ,

ਸਾਰੀ ਦੁਨੀਆਂ 'ਚ ਚਮਕਾਊ ਸਾਡਾ ਸੱਭਿਆਚਾਰ ਮਾਂ ਬੋਲੀ ਪੰਜਾਬੀ।

 

ਮਾਂ ਬੋਲੀ ਨਾਲ ਜਦੋਂ ਜੁੜਦੇ,ਲੱਗਦੈ ਜਿਵੇਂ, ਆਪਣਿਆਂ ਨਾਲ ਜੁੜ ਗਏ ਪੰਜਾਬੀ।

ਮਨ ਦੇ ਕਪਾਟ ਖੁੱਲ੍ਹ ਜਾਂਦੇ, ਜਦੋਂ ਅਸੀਂ,

ਸਤਿਕਾਰੀਏ ਤੇ ਪੜ੍ਹੀਏ ਪੰਜਾਬੀ।

 

ਟੈਗੋਰ ਸਾਹਿਬ ਮਾਰਿਆ ਮਿਹਣਾ ਬਲਰਾਜ ਸਾਹਨੀ ਨੂੰ,

ਤੁਸੀਂ ਫਿਲਮਾਂ ਲਈ ਕਿਉਂ ਨਹੀਂ ਲਿਖਦੇ ਵਿੱਚ ਪੰਜਾਬੀ।

ਉੱਤਰ ਮਿਲਿਆ ਗਰੀਬਾਂ ਗਵਾਰਾਂ ਦੀ ਭਾਸ਼ਾ ਲੱਗੇ ਪੰਜਾਬੀ,

ਜਿਸ ਭਾਸ਼ਾ ਵਿੱਚ ਬਾਬਾ ਨਾਨਕ ਨੇ ਲਿਖੀ ਗੁਰਬਾਣੀ,

ਕਿਵੇਂ ਹੋ ਸਕਦੀ ਹੈ ਉਹ ਗ਼ਰੀਬ ਪੰਜਾਬੀ।

 

ਨਿਤਾਣਿਆਂ ਦਾ ਤਾਣ, ਨਿਮਾਣਿਆਂ ਨੂੰ ਬਖ਼ਸ਼ੇ ਮਾਣ ਪੰਜਾਬੀ,

ਕਿਰਤੀਆਂ ਦਾ ਕਰਾਵੇ ਸਤਿਕਾਰ ਪੰਜਾਬੀ।

ਰਲ-ਮਿਲ ਕੇ ਵੰਡ ਖਾਣ ਦਾ ਚੱਜ ਸਿਖਾਵੇ ਪੰਜਾਬੀ ,

ਕਿਰਤ ਕਮਾਈ ਚੋ ਕੱਢੋ ਦਸਵੰਧ ਦੀ ਅਕਲ

ਦੇਵੇ ਪੰਜਾਬੀ ।

 

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ

ਫੋਨ ਨੰਬਰ  :  9878469639

ਗੀਤ ਮੇਰਾ ਸਹਾਰਾ (ਕਵਿਤਾ) ✍️ ਸਰਬਜੀਤ ਸੰਗਰੂਰਵੀ

ਜਦ ਕਦੇ ਲੰਘੇ,
ਮੇਰੇ ਘਰ ਕੋਲ਼ੋਂ,
ਕੀ ਸੋਚ ਸੋਚ,
ਨੀਵੀਂ ਪਾ ਲੈਂਦੀ।

ਨਾਲ ਸਹੇਲੀ ਲੰਘੇ ਤਾਂ,
ਪਤਾ ਨਾ ਕਿਸ ਗੱਲੋਂ,
ਉਹ ਮੁਸਕਾ ਲ਼ੈਂਦੀ।

ਸ਼ਾਇਦ ਮੇਰੇ ਹਾਲਾਤਾਂ ਤੇ,
ਉਹ ਹੱਸਦੀ ਰਹਿੰਦੀ ਏ,
ਪਾਗ਼ਲ ਦੱਸ ਮਖ਼ੌਲ ਉਡਾ,
ਖਹਿੜਾ ਛੱਡਾਉਣਾ ਚਾਹੁੰਦੀ ਏ।

ਮੈਥੋਂ ਚੰਗਾ ਲੱਭ ਗਿਆ ਹੋਣਾ,
ਹਰਮਨ ਹੋਟਲ ਗਈ ਨਾਲ ਜਿਸਦੇ,
ਉਸਨੂੰ ਜੀਵਨ ਸਾਥੀ ਲੱਗਦੈ,
ਉਹ ਬਣਾਉਣਾ ਚਾਹੁੰਦੀ ਏ।

ਭੁੱਲਣਾ ਚਾਹਵੇ ਬੇਸ਼ਕ ਭੁੱਲ ਜਾਵੇ,
ਰੋਕ ਨਹੀ ਸਕਦਾ ਉਸਨੂੰ ਹੁਣ,
ਜਿਉਂਦਿਆਂ ਜੀ ਤਾਂ ਉਸਨੂੰ ਹੁਣ,
ਭੁੱਲਿਆ ਨਹੀ ਜਾਣਾ।

ਗੀਤ ਮੇਰਾ ਸਹਾਰਾ ਜੀਣ ਲਈ,
ਯਾਦਾਂ ਸਹਾਰੇ "ਵਿੰਦਰੇ "ਜੀਵਾਂਗਾ,
ਪੀ ਦਾਰੂ ਉਸਦੀ ਯਾਦ ਵਿੱਚ,
"ਸੰਗਰੂਰਵੀ"ਰੁੱਲਿਆ ਨਹੀ ਜਾਣਾ।

ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ

ਕੀ ਸੱਚ ਲਿਖੀਏ (ਕਵਿਤਾ) ✍️ ਸਰਬਜੀਤ ਸੰਗਰੂਰਵੀ

ਕੀ ਸੱਚ ਲਿਖੀਏ,
ਕੀ ਝੂਠ ਲਿਖੀਏ,
ਲਿਖੀਏ ਕਿਹੜਾ ਵਾਕਾ।

ਲਿਖਣ ਦਾ ਕੰਮ,
ਨਹੀਂ ਹੈ ਸੌਖਾ,
ਜਦ ਤੱਕ ਝਾਕਾ।

ਕਿੱਥੋ ਸ਼ੁਰੂ ਕਰੀਏ,
ਕਿੱਥੇ ਕਰੀਏ ਅੰਤ,
ਕਿੱਥੇ ਲਾਈਏ ਨਾਕਾ।

ਸੋਚ ਸਮਝ ਗੱਲ
ਰਹਿੰਦੀ ਕਰਨੀ ਚੰਗੀ,
ਖਿੱਚਿਆ ਕਰ ਖ਼ਾਕਾ।

ਗੱਲ ਗ਼ੌਰ ਨਾਲ,
ਸੁਣ ਮਨ ਵਾਲੀ,
ਕਰਿਆ ਕਰ ਕਾਕਾ।

ਠੀਕ ਹੈ ਚੜ੍ਹੀ-
ਜਵਾਨੀ, ਚੰਗਾ ਨਾ-
ਹਰ ਵੇਲੇ ਨਾਕਾ।

ਨਸ਼ਿਆਂ ਨੇੜੇ ਨਾ,
ਜਾਈ ਤੂੰ "ਸੰਗਰੂਰਵੀ",
ਬਣ ਚੰਗਾ ਆਕਾ।

ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ

ਸਾਹਿਤਕ ਕਿਰਤ (ਕਵਿਤਾ) ✍️ ਸਰਬਜੀਤ ਸੰਗਰੂਰਵੀ

ਨਾ ਲਿਖਿਆ ਕਰ ਏਨਾ,
ਕਿਸੇ ਕੋਲ ਪੜ੍ਹਨ ਦੀ,
ਹੁਣ ਵਿਹੇਲ ਨਹੀਂ ਹੁੰਦੀ।
ਲਿਖਣਾ ਕਰਦੇ ਘੱਟ ਨਹੀਂ,
ਜਦ ਤੱਕ ਬਣੀ ਚੰਗੀ
ਤਰ੍ਹਾਂ ਰੇਲ ਨਹੀ ਹੁੰਦੀ।
ਵਿਹੇਲਾ ਬੈਠਿਆ ਜਾਵੇ ਨਾ,
ਲਿਖ ਲਿਖ ਸਟੇਟਸ ਪਾਉਂਦੇ,
ਜਦ ਤੱਕ ਸੇਲ ਨਹੀ ਹੁੰਦੀ।
ਟਾਈਪ ਕਰ ਕੋਲ ਰੱਖੀਏ,
ਕਰਕੇ ਫਾਇਲ ਵਿਚ ਬੰਦ,
ਕਰਨੀ ਈ-ਮੇਲ ਨਹੀ ਹੁੰਦੀ।
"ਸੰਗਰੂਰਵੀ"ਸਾਹਿਤਕ ਕਿਰਤ ਕਰਨੀ,
ਕੰਮ ਕੰਡਿਆਂ ਤੇ ਚੱਲਨਾ,
ਆਸਾਨ ਇਹ ਖੇਲ ਨਹੀ ਹੁੰਦੀ ।

ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ।
9463162463 

ਨਜ਼ਮ ✍️ ਬਲਜਿੰਦਰ ਸਿੰਘ " ਬਾਲੀ ਰੇਤਗੜ"

ਰੂਹਾਂ ਤਾਂ ਬੇ-ਲਗਾਮ 

ਹੁੰਦੀਆਂ ਨੇ ਆਪ -ਮੁਹਾਰੇ

ਹੱਦਾਂ-ਸਰਹੱਦਾਂ ਇਸ ਦੀਆਂ ਦੇਹਾਂ 

ਦੇਹਾਂ ਦੀਆਂ ਗੁਲਾਮ ਰੂਹਾਂ !

 

ਰੂਹਾਂ,  ਰੂਹਾਂ ਨੂੰ ਇਸ਼ਕ ਕਦੋਂ ਕਰਦੀਆਂ ?

ਇਹ ਤਾਂ ਹੁਸਨ ਤੇ ਜੋਬਨ ਦੀਆਂ ਨੇ ਆਸ਼ਿਕ

ਇਹ ਬੁਢਾਪੇ ਤੇ ਕਰੂਪ ਤੇ ਕਦ ਮਰਦੀਆਂ ?

 

ਕਾਮ ਦਾ ਵੇਗ , ਅਦਾ ਦਾ ਹੇਜ

'ਵਾ- ਵਰੋਲ਼ੇ ਦੀ ਤਰ੍ਹਾਂ ਗੁਜ਼ਰਦੈ ਜਦ

ਦਫ਼ਨ ਹੋ ਜਾਂਦੀਆਂ ਰੂਹਾਂ

ਅਨੰਤ ਅਨੰਦ ਦੀ ਚਰਮ ਸੀਮਾ ਛੂਹਣ ਲਈ !!

ਮੌਤ ਲਈ ਤੜਫਦੀਆਂ ਸਹਿਕਦੀਆਂ ਰੂਹਾਂ !!!

ਕਬਰ ਨਾ ਚਿਖ਼ਾ !

ਸੰਭੋਗ ਤੋਂ ਸਮਾਧੀ !!

ਸਮਾਧੀ ਤੋਂ ਖ਼ਾਕ ਦਰ ਖ਼ਾਕ ਬਸ !!!

 

ਕਰ ਰੂਹ ਦੀ ਮਹੁੱਬਤ 

ਰੋਕਦਾ ਕੌਣ ਹੈ  ਤੈਨੂੰ ?

ਰੂਹਾਂ ਚਰਿੱਤਰਹੀਣ ਤਾਂ ਨਹੀਂ ਹੁੰਦੀਆਂ

ਰੂਹਾਂ  ਤਰਕਹੀਣ ਵੀ ਨਹੀਂ ਹੁੰਦੀਆਂ 

ਰੂਹਾਂ ਦੇ ਬਲਾਤਕਾਰ ਵੀ ਤਾਂ ਨਹੀਂ ਹੁੰਦੇ

ਰੂਹਾਂ ਦੇ ਗਰਭ ਵਿੱਚ ਨਹੀਂ ਪਲ਼ਦੇ 

ਬੇ-ਹਯਾਈ ਦੇ ਸੰਤਾਪ "ਬਾਲੀ"  !!

ਬੇ-ਵਫ਼ਾਈ ਦੇ ਪਾਪ ਖਿਆਲ਼ੀਂ !!!

ਰੂਹ ਦੇ ਅਰਥ ਵਰਤ ਕੇ

ਰੂਹ "ਰੇਤਗੜ" ਨਾ-ਪਾਕਿ ਨਾ ਕਰ ।।

 

       ਬਾਲੀ ਰੇਤਗੜ

+919465129168

ਨਮੋ-ਰਾਗਾ ਜਾਂ ਮੋਨ-ਰਾਗਾ ✍️ ਅਮਰਜੀਤ ਸਿੰਘ ਤੂਰ

ਸੰਖੇਪ ਸ਼ਬਦਾਵਲੀ ਵਿੱਚ ਨਮੋ ਨਰਿੰਦਰ ਮੋਦੀ ਨੂੰ ਕਹਿੰਦੇ,

ਰਾਗਾ ਤੋਂ ਰਾਹੁਲ ਗਾਂਧੀ, ਇੰਦਰਾ ਗਾਂਧੀ ਦੇ ਸੋਲ੍ਹੇ ਗਾਉਂਦੇ।

ਕਿਸੇ ਰਸਾਇਣ ਵਿਗਿਆਨੀ ਨੇ ਸੰਖੇਪ ਨਾਂਵਾਂ ਦਾ ਕੱਢਿਆ ਨਤੀਜਾ,

Na ਤੋਂ ਬਣਦਾ ਸੋਡੀਅਮ, Mo ਨੂੰ ਮੋਲੀਬਡੈਨਮ  ਕਹਿੰਦੇ।

 

ਸੋਡੀਅਮ ਹੋ ਗਿਆ ਆਮ ਲੂਣ,Mo ਹੁੰਦਾ ਸਖਤ ਧਾਤੂ,                                           

 ਸੁਪਰ ਸਟੀਲ  ਬਣਾਉਣ ਦੇ ਕੰਮ ਹੈ ਆਉਂਦਾ ।

Ra ਤੋਂ ਭਾਵ ਰੇਡੀਅਮ,Ga ਤੋਂ ਭਾਵ ਬਣੇ ਗੈਲੀਅਮ,

ਰਾ ਬਣਦਾ ਥੋਰੀਅਮ ਰੇਡੀਅਮ ਦੇ ਗਲਣ-ਸੜਨ ਤੋਂ, ਖਤਰਨਾਕ ਗੈਸੀ ਤੱਤ ਕਹਾਉਂਦਾ।

 

ਗਾ ਦਾ ਕੋਈ ਖਾਸ ਰੋਲ ਨਹੀਂ ਹੁੰਦਾ, ਪਰ ਰਾ ਗਾ ਜੁੜਕੇ ਜ਼ਹਿਰੀਲੇ ਬਣ ਜਾਂਦੇ,

ਮੇਰੀ ਕਿਊਰੀ ਨੇ ਇਸ ਤੋਂ ਬਣਾਈ ਜਵਾਨ ਹੋਣ ਦੀ ਦਵਾਈ।

ਬਹੁਤ ਸਾਰੇ ਲੋਕਾਂ ਅਤੇ ਕਿਊਰੀ ਦੀ ਮੌਤ ਹੋ ਗਈ,

ਰੇਡੀਅਮ ਐਸੀ ਖਤਰਨਾਕ ਨਿਕਲੀ, ਸਾਰੇ ਜੱਗ ਤੇ ਪੈ ਗਈ ਦੁਹਾਈ ।

 

ਰਾਜਸੀ ਲੋਕ ਵੀ ਅਜਿਹੇ ਗੁਣਾਂ ਨਾਲ ਭਰਪੂਰ ਮਿਲਦੇ ,

ਆਰ ਜਾਂ ਪਾਰ ਦੀ ਲੜਾਈ ਵਿਚ ਰਹਿੰਦੇ ਗਲਤਾਨ।

ਜਾਂ ਤਾਂ ਟੀਸੀ ਤੇ ਪਹੁੰਚ ਕੇ ਸਟੀਲ ਵਾਂਗੂੰ ਹੁੰਦੇ ਸਖਤ,

ਕੱਟੜਤਾ ਦੀ ਲਹਿਰ ਵਿੱਚ ਬਣ ਜਾਂਦੇ ਸੁਲਤਾਨ।

 

ਸੱਤਾ ਤੋਂ ਬਾਹਰ ਰਹਿ ਗਿਆਂ ਨੂੰ ਬਚਣਾ ਪੈਂਦਾ ਜ਼ਹਿਰਾਂ ਤੋਂ,

ਜਾਂ ਫਿਰ ਨਸ਼ਿਆਂ ਦਾ ਸਹਾਰਾ ਲੈ ਵਪਾਰ ਚਲਾਣ

ਸਮਾਜ ਨੂੰ ਵਿਕਾਸ ਕਰਨ ਦੀ ਲੀਹ ਤੇ ਪਾਉਣ ਲਈ,

ਸੱਚੀਆਂ-ਸੁਚੀਆਂ ਕਦਰਾਂ-ਕੀਮਤਾਂ ਵਾਲਿਆਂ ਨੂੰ ਅੱਗੇ ਲਿਆਣ।

 

ਅਸਲ ਜ਼ਿੰਦਗੀ ਵਿਚ ਦੋਨੋਂ ਸਟੀਲ ਨਾਲੋਂ ਵੱਧ ਸਖ਼ਤ ਕਹਾਉਂਦੇ,

ਸਭ ਰਾਜਸੀ ਬੰਦੇ ਹੁੰਦੇ ਇੱਕੋ ਥੈਲੀ ਦੇ ਚੱਟੇ-ਵੱਟੇ।

ਜਦੋਂ ਸੱਤਾ ਵਿੱਚ ਹੁੰਦੇ ਬੰਦੇ ਨੂੰ ਬੰਦਾ ਨ੍ਹੀਂ ਸਮਝਦੇ,

ਸੱਤਾ ਖੁਸ ਜਾਣ ਤੇ ਉਲਾਂਭੇ ਸੁਣਾਉਣ ਕੌੜੇ-ਖੱਟੇ।

 

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ

ਫੋਨ ਨੰਬਰ  : 9878469639