ਭਾਈ ਤਾਰੂ ਸਿੰਘ ਜੀ******
ਭਾਈ ਤਾਰੂ ਸਿੰਘ ਜੀ ਦਾ ਜੀਵਨ ਇੰਨ੍ਹਾਂ ਉੱਚਾ, ਸੁੱਚਾ ਤੇ ਪਵਿੱਤਰ ਹੈ।ਉਹ ਆਪ ਮੋਟਾ ਖੱਦਰ ਪਾਉਦਾ ਹੈ।ਜਿਹੜੇ ਸੋਹਣੇ ਕੱਪੜੇ ਮਿਲਦੇ ਹਨ।ਉਹ ਸਿੰਘਾਂ ਨੂੰ ਦੇ ਆਉਦੇ।
ਆਪ ਭੁੱਖੇ ਰਹਿ ਕੇ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਦੇ ਆਉਦੇ। ਸਿੱਖਾਂ ਦੀ ਬਹੁਤ ਸੇਵਾ ਕਰਦੇ। ਰੋਜ਼ ਦਾ ਨੇਮ ਸੀ ਪ੍ਰਸ਼ਾਦਾ ਪਾਣੀ ਦੈਣ ਦਾ।
ਤਾਰੂ ਸਿੰਘ ਦੀ ਮਾਂ ਇਕਲੀ ਉਨ੍ਹਾਂ ਦੀ ਮਾਂ ਨਹੀਂ ਭਾਵੇ ਮੁਸਲਮਾਨ ,ਹਿੰਦੂ ਉਹ ਤਾਂ ਸਾਰੇ ਪਿੰਡ ਦੀ ਮਾਂ ਸੀ।ਸਭ ਪਿਆਰ ਕਰਦੇ ਸਨ।
ਨਾਦਰ ਸ਼ਾਹ ਪੰਜਾਬ ਆਇਆ
ਉਸ ਦਾ ਲੁਟਿਆ ਹੋਇਆ ਸਮਾਨ ਸਿੱਖਾਂ ਨੇ ਉਸ ਕੋਲੋ ਹੀ ਲੂੱਟ ਲਿਤਾ। ਉਹ ਵਾਪਸ ਲਾਹੌਰ ਜ਼ਕਰੀਆ ਕੋਲ ਗਿਆ ਬੋਲਿਆ ਮੇਰੇ ਕੋਲੋ ਦਿੱਲੀ ਮੇਰਾ ਨਾਮ ਸੁਣ ਕੇ ਕੰਬਦੀ ਹੈ ਜਦੋਂ ਮੈਂ ਪੰਜਾਬ ਗਿਆ ਤਾਂ ਮੈਂਨੂੰ ਹੀ ਲੁੱਟ ਲਿਆ ਗਿਆ। ਇਹ ਲੋਕ ਕੌਣ ਹਨ। ਜ਼ਕਰੀਆ ਬੋਲਾ ਇਹ ਸਿੱਖ ਹਨ। ਨਾਦਰ ਨੇ ਕਿਹਾ ਅੱਗ ਲਗਾ ਦਿਓ ਇਨ੍ਹਾਂ ਦੇ ਘਰਾਂ ਨੂੰ। ਜ਼ਕਰੀਆ ਬੋਲਾ ਘਰ ਨਹੀ ਹਨ ਇਨ੍ਹਾ ਦੇ। ਮੈਂ ਮਾਰ ਮਾਰ ਕੇ ਥੱਕ ਗਿਆ ਹਾਂ।ਇਹ ਤਾ ਅਕਾਲ ਅਕਾਲ ਹੀ ਕਹਿੰਦੇ ਹਨ।
ਜਿਥੇ ਇਹ ਪੰਜ ਇਕੱਠੇ ਹੋ ਜਾਂਦੇ ਅੰਮ੍ਰਿਤ ਬਣਾਉਣਾ ਸ਼ੁਰੂ ਕਰ ਦੇਂਦੇ ਹਨ। ਆਪਣੇ ਆਪ ਨੂੰ ਸਾਹਿਨਸਾਹ ਕਹਿੰਦੇ ਹਨ।
ਜ਼ਕਰੀਆ ਨੂੰ ਖਲਬਲੀ ਮੱਚ ਗਈ ਸਿੱਖਾਂ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਜਾਵੇ।ਇਕ ਆਕਲ ਦਾਸ ਸੀ।ਇਹ ਕੁੱਤੇ ਦੀ ਬਿਰਤੀ ਰੱਖਦਾ ਸੀ। ਜਿਵੇਂ ਕੁੱਤਾ ਸੁੰਘਦਾ ਹੈ ਹੱਡੀ ਨੂੰ।ਇਹ ਸਿੱਖਾਂ ਨੂੰ ਸੁੰਘਦਾ ਸੀ ।ਹਰ ਵਕਤ ਖਬਰ ਦੇਦਾ ਸੀ
ਇਸ ਨੇ ਭਾਈ ਤਾਰੂ ਸਿੰਘ ਜੀ ਨੂੰ ਗਿਰਫ਼ਤਾਰ ਕਰ ਵਾ ਦਿੱਤਾ।ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਲੈ ਜਾ ਰਹੇ ਸਨ।
ਭਾਈ ਜੀ ਨੂੰ ਜ਼ਕਰੀਆ ਪਾਸ ਲੈ ਕੇ ਆਏ ਉਸ ਨੇ ਕਿਹਾ ਮੈ ਤੈਨੂੰ ਡੌਲਾ ਦੇਵਾਂਗਾ ਪਦਵੀ ਵੀ
ਤੇਰੇ ਚਿਹਰੇ ਤੇ ਲਾਲੀ ਹੈ ਤੂੰ 25ਸਾਲ ਦੀ ਛੋਟੀ ਉਮਰ ਹੈ।
ਭਾਈ ਜੀ ਬੋਲੇ ਇਹ ਲਾਲੀ ਮੇਰੀ ਆਪਣੀ ਨਹੀਂ ਹੈ ਇਹ ਤਾਂ ਮੇਰੇ ਗੁਰੂ ਦੀ ਹੈ। ਜੇ ਤੂੰ ਨਵਾਬ ਕੁਝ ਕਰ ਸਕਦਾ ਹੈ ਤਾਂ ਮੇਰੇ ਲਈ ਅਲ੍ਹਾ ਅਗੇ ਦੂਆ ਕਰੀ ਮੇਰੀ ਸਿਖੀ ਕੇਸਾਂ ਸੁਆਸਾਂ ਸੰਗ ਨਿਭੇ।
ਉਸ ਸਮੇਂ ਵਾਰਤਾ ਚੱਲ ਰਹੀ ਸੀ ਭਾਈ ਜੀ ਬੋਲੇ ਮੈਨੂੰ ਮੇਰੇ ਕੇਸ ਸਿੱਖੀ ਬਹੁਤ ਪਿਆਰੀ ਹੈ। ਜ਼ਕਰੀਆ ਨੇ ਕਿਹਾ ਮੈ ਤੇਰੇ ਕੇਸ ਜੁੱਤੀ ਨਾਲ ਉਤਾਰ ਦੈਣੇ ਹਨ। ਤਾਰੂ ਸਿੰਘ ਬੋਲੇ ਕਿਤੇ ਇਹ ਨਾ ਹੋਵੇ ਮੇਰੀ ਜੁੱਤੀ ਤੈਨੂੰ ਇਸ ਸੱਸਾਰ ਤੋਂ ਹੀ ਨਾਲ ਲੈਕੇ ਜਾਵੇ।
ਜ਼ਕਰੀਆ ਖਾਂ ਤਸੀਹੇ ਦੇਵੇ ਮੂੰਹ ਤੇ ਹੋਰ ਲਾਲੀ ਆ ਜਾਵੇ।
ਆਖਰ ਰੰਬੀ ਨਾਲ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਹੀ ਲਾ ਦਿੱਤੀ ਤੇ ਖਾਈ ਵਿਚ ਸੁੱਟ ਦਿੱਤਾ।ਉਹ ਜਪੁਜੀ ਸਾਹਿਬ ਦਾ ਪਾਠ ਕਰਦੇ ਰਹੇ।
ਜ਼ਕਰੀਆ ਖਾਂ ਦਾ ਪਿਸ਼ਾਬ ਬੰਦ ਹੋ ਗਿਆ ਆਖਰ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਉਸ ਦੇ ਸਿਰ ਤੇ ਮਾਰੀ ਉਸ ਨੂੰ ਆਰਾਮ ਆਸਾ ਤੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ।
ਸਾਧ ਬਚਨ ਅਟਲਾਇਆ
ਸੁਰਜੀਤ ਸਾਰੰਗ