ਕੋਰੋਨਾ ਵਾਇਰਸ ਦਾ ਖ਼ੌਫ: 35 ਦੇਸ਼ਾਂ 'ਚ Lockdwon, 13,444 ਮੌਤਾਂ

ਮੈਡ੍ਰਿਡ/ਰੋਮ, ਏਜੰਸੀਆਂ : ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਪੂਰੇ ਵਿਸ਼ਵ 'ਚ ਮਰਨ ਵਾਲਿਆਂ ਦੀ ਗਿਣਤੀ 13,444 ਹੋ ਗਈ ਹੈ। ਉੱਥੇ ਗ੍ਰਸਤ ਲੋਕਾਂ ਦਾ ਅੰਕੜਾ ਤਿੰਨ ਲੱਖ ਤੋਂ ਜ਼ਿਆਦਾ ਹੋ ਗਿਆ ਹੈ। ਮਹਾਮਾਰੀ ਨਾਲ ਇਟਲੀ 'ਚ 5400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ, ਬੀਤੀ ਰਾਤ 651 ਮੌਤਾ, 5560 ਨਵੇਂ ਕੇਸ,  4800 ਦੇ ਕਰੀਬ ਹੈਲਥ ਕੇਅਰ ਵਰਕਰ ਕਰੋਨਾ ਵਾਇਰਸ ਦੀ ਪਕੜ 'ਚ । ਉੱਥੇ ਸਪੇਨ 'ਚ ਮਰਨ ਵਾਲਿਆਂ ਦੀ ਗਿਣਤੀ 1700 ਨੂੰ ਪਾਰ ਕਰ ਗਈ ਹੈ। ਇਕੱਲੇ ਯੂਰਪ 'ਚ ਡੇਢ ਲੱਖ ਲੋਕ ਗ੍ਰਸਤ ਹਨ। ਇਟਲੀ 'ਚ ਇਨ੍ਹਾਂ ਦੀ ਗਿਣਤੀ 59,000 ਤੋਂ ਜ਼ਿਆਦਾ ਹੈ। ਈਰਾਨ 'ਚ ਮਰਨ ਵਾਲਿਆਂ ਦੀ ਗਿਣਤੀ 1685 ਹੋ ਗਈ ਹੈ, ਜਦੋਂਕਿ ਗ੍ਰਸਤ ਮਰੀਜ਼ 21,638 ਹੋ ਗਏ ਹਨ। ਦੱਖਣ-ਪੂਰਬ ਏਸ਼ੀਆਈ ਦੇਸ਼ਾਂ 'ਚ ਹੁਣ ਤਕ 3460 ਲੋਕ ਗ੍ਰਸਤ ਹੋਏ ਹਨ ਅਤੇ 36 ਮੌਤਾਂ ਹੋਈਆਂ ਹਨ। ਇਨ੍ਹਾਂ 'ਚੋਂ ਅੱਧੀਆਂ ਮੌਤਾਂ ਇੰਡੋਨੇਸ਼ੀਆ 'ਚ ਹੋਈਆਂ ਹਨ।

35 ਦੇਸ਼ਾਂ 'ਚ ਲੌਕਡਾਊਨ

ਕੋਰੋਨਾ ਵਾਇਰਸ ਦੇ ਖੌਫ਼ ਕਾਰਨ ਦੁਨੀਆ ਭਰ ਦੇ 35 ਦੇਸ਼ਾਂ 'ਚ ਲੌਕਡਾਊਨ ਐਲਾਨ ਕਰ ਦਿੱਤਾ ਗਿਆ। ਇਸ ਕਾਰਨ ਐਤਵਾਰ ਨੂੰ ਇਕ ਅਰਬ ਤੋਂ ਜ਼ਿਆਦਾ ਲੋਕ ਆਪਣੇ ਘਰਾਂ 'ਚ ਹੀ ਕੈਦ ਰਹੇ। ਵਾਇਰਸ ਦੀ ਮਹਾਮਾਰੀ ਤੋਂ ਬਚਣ ਲਈ ਜ਼ਿਆਦਾਤਰ ਦੇਸ਼ ਯਾਤਰਾ ਪਾਬੰਦੀਆਂ ਅਤੇ ਹੱਦਾਂ ਨੂੰ ਸੀਲ ਕਰਨ ਵਰਗੇ ਕਈ ਸਖ਼ਤ ਕਦਮ ਚੁੱਕ ਰਹੇ ਹਨ। ਸਪੇਨ ਦੇ ਪ੍ਰਧਾਨ ਮੰਤਰੀ ਪੇਡ੍ਰੋ ਸਾਂਚੇਜ ਨੇ ਤਾਂ ਇੱਥੋਂ ਤਕ ਸੰਕੇਤ ਦੇ ਦਿੱਤਾ ਹੈ ਕਿ ਅੱਗੇ ਹੋਰ ਮੁਸ਼ਕਲ ਸਮਾਂ ਆਉਣ ਵਾਲਾ ਹੈ।

ਅੱਠ ਹਫ਼ਤਿਆਂ ਤਕ ਚੱਲ ਸਕਦਾ ਹੈ ਲੌਕਡਾਊਨ

ਬੈਲਜ਼ੀਅਮ ਦੀ ਸਿਹਤ ਮੰਤਰੀ ਮੈਗੀ ਡੀ ਬਲਾਕ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਹੋਇਆ ਲੌਕਡਾਊਨ ਅੱਠ ਹਫ਼ਤੇ ਹੋਰ ਚੱਲ ਸਕਦਾ ਹੈ। ਬੈਲਜ਼ੀਅਮ 'ਚ 17 ਮਾਰਚ ਤੋਂ ਲੌਕਡਾਊਨ ਹੈ ਅਤੇ ਸਰਿਫ਼ ਲੋਕਾਂ ਨੂੰ ਜ਼ਰੂਰੀ ਸਾਮਾਨ ਖਰੀਦਣ ਲਈ ਹੀ ਨਿੱਕਲਣ ਦੀ ਛੋਟ ਦਿੱਤੀ ਗਈ ਹੈ। ਸਕੂਲ ਅਤੇ ਯੂਨੀਵਰਸਿਟੀ ਬੰਦ ਹਨ ਅਤੇ ਨਿੱਜੀ ਕੰਪਨੀਆਂ ਦੇ ਕਰਮਚਾਰੀ ਘਰੋਂ ਹੀ ਕੰਮ ਕਰ ਰਹੇ ਹਨ।

ਮਲੇਸ਼ੀਆ ਨੇ ਘੁੰਮਣ ਫਿਰਨ 'ਤੇ ਵੀ ਲਾਈ ਰੋਕ

ਇਰਾਕ 'ਚ ਵੀ ਐਤਵਾਰ ਤੋਂ ਪੂਰੇ ਦੇਸ਼ 'ਚ 28 ਮਾਰਚ ਤਕ ਲੌਕਡਾਊਨ ਦਾ ਐਲਾਨ ਕਰ ਦਿੱਤਾ ਗਿਆ। ਸ਼ਨਿਚਰਵਾਰ ਤੋਂ ਜਾਰਡਨ 'ਚ ਤਿੰਨ ਦਿਨਾਂ ਲਈ ਲੌਕਡਾਊਨ ਲਾਗੂ ਕਰ ਦਿੱਤਾ ਗਿਆ। ਓਮਾਨ ਨੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਉਣ ਦੇ ਨਾਲ ਹੀ ਕਰੰਸੀ ਐਕਸਚੇਂਜ ਨੂੰ ਵੀ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਮਲੇਸ਼ੀਆ ਨੇ ਦੇਸ਼ 'ਚ ਘੁੰਮਣ-ਫਿਰਨ 'ਤੇ ਪਾਬੰਦੀ ਨੂੰ ਸਖ਼ਤਾਈ ਨਾਲ ਲਾਗੂ ਕਰਨ ਲਈ ਫ਼ੌਜ ਤਾਇਨਾਤ ਕੀਤੀ ਹੈ।

 

ਦੇਸ਼ ਮੌਤਾਂ ਗ੍ਰਸਤ

ਚੀਨ 3261 81054

ਇਟਲੀ 5476 59138

ਸਪੇਨ 1720 28572

ਈਰਾਨ 1685 21638

ਫਰਾਂਸ 562 14459

ਅਮਰੀਕਾ 340 26747

ਬਰਤਾਨੀਆ 233

ਈਰਾਕ 20 233

ਮਿਸਰ 8285

ਬਰਤਾਨੀਆ 'ਚ ਬਣ ਸਕਦੇ ਹਨ ਇਟਲੀ ਵਰਗੇ ਹਾਲਾਤ : ਜਾਨਸਨ

Image preview

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੇਸ਼ਵਾਸੀਆਂ ਨੇ ਘਰ ਰਹਿ ਕੇ ਵਾਇਰਸ ਨੂੰ ਫੈਲਣ ਤੋਂ ਨਾ ਰੋਕਿਆ ਤਾਂ ਦੋ ਤੋਂ ਤਿੰਨ ਹਫ਼ਤਿਆਂ 'ਚ ਇਟਲੀ ਵਰਗੇ ਹਾਲਾਤ ਇੱਥੇ ਵੀ ਬਣ ਸਕਦੇ ਹਨ। ਉੱਥੇ ਰਾਸ਼ਟਰ ਦੇ ਨਾਂ ਲਿਖੇ ਇਕ ਪੱਤਰ 'ਚ ਜਾਨਸਨ ਨੇ ਲੋਕਾਂ ਨੂੰ ਮਦਰ ਡੇਅ ਦੇ ਦਿਨ ਵੀਡੀਓ ਕਾਲ ਰਾਹੀਂ ਸੰਦੇਸ਼ ਦੇਣ ਦੀ ਗੱਲ ਆਖੀ।