ਅੱਜ ਤੋਂ ਹੈ Lockdown, ਜ਼ਰੂਰੀ ਸੇਵਾਵਾਂ ਤੋਂ ਸਿਵਾਏ ਸਭ ਕੁਝ ਰਹੇਗਾ ਬੰਦ

ਨਵੀਂ ਦਿੱਲੀ, ਮਾਰਚ 2020 (ਏਜੰਸੀ) - ਦੇਸ਼ 'ਚ ਕੋਰੋਨਾ ਵਾਇਰਸ ਨਾਲ ਸਥਿਤੀ ਵਿਗੜਦੀ ਜਾ ਰਹੀ ਹੈ। ਦੇਸ਼ ਦੇ ਕਈ ਰਾਜਾਂ ਅਤੇ ਸ਼ਹਿਰਾਂ ਨੂੰ ਲੌਕਡਾਊਨ ਕੀਤਾ ਜਾ ਰਿਹਾ ਹੈ। ਧਾਰਾ 144 ਲਗਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਂ ਘਰਾਂ 'ਚ ਰਹਿਣ ਲਈ ਕਿਹਾ ਜਾ ਰਿਹਾ ਹੈ। ਮਹਾਰਾਸ਼ਟਰ, ਗੁਜਰਾਤ, ਅਤੇ ਬਿਹਾਰ 'ਚ ਇਕ-ਇਕ ਵਿਅਕਤੀ ਨੇ ਦਮ ਤੋੜ ਦਿੱਤਾ ਅਤੇ ਮ੍ਰਿਤਕਾਂ ਦਾ ਅੰਕੜਾ ਸੱਤ 'ਤੇ ਪਹੁੰਚ ਗਿਆ ਹੈ, ਜਦੋਂਕਿ 45 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਹਏ ਅਤੇ ਗ੍ਰਸਤ ਵਿਅਕਤੀਆਂ ਦੀ ਗਿਣਤੀ 396 'ਤੇ ਪਹੁੰਚ ਗਈ।

 

ਲੌਕਡਾਊਨ 'ਚ ਕੀ ਹੋਵੇਗਾ

ਉੱਤਰ, ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਰਾਜਸਥਾਨ, ਹਰਿਆਣਾ, ਗੁਜਰਾਤ, ਛੱਤੀਸਗੜ੍ਹ, ਓਡੀਸ਼ਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ, ਉੱਤਰਾਖੰਡ, ਆਂਧਰ ਪ੍ਰਦੇਸ਼, ਤੇਲੰਗਾਨਾ, ਕੇਰਲ, ਜੰਮੂ-ਕਸ਼ਮੀਰ ਅਤੇ ਨਾਗਾਲੈਂਡ 'ਚ 31 ਮਾਰਚ ਤਕ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ 'ਚ ਕਈ ਰਾਜਾਂ 'ਚ ਪੂਰੇ ਸੂਬੇ 'ਚ ਲੌਕਡਾਊਨ ਦਾ ਐਲਾਨ ਕੀਤਾ ਗਿਆ, ਕੁਝ 'ਚ ਕੁਝ ਜ਼ਿਲ੍ਹਿਆਂ 'ਚ ਲੌਕਡਾਊਨ ਕੀਤਾ ਗਿਆਹ ੈ। ਇਨ੍ਹਾਂ 'ਚ ਕੇਰਲ 10, ਮਹਾਰਾਸ਼ਟਰ 10 ਅਤੇ ਮੱਧ ਪ੍ਰਦੇਸ਼ ਦੇ 9 ਜ਼ਿਲ੍ਹਿਆਂ 'ਚ ਲੌਕਡਾਊਨ ਐਲਾਨ ਕੀਤਾ ਗਿਆ ਹੈ। ਯੂਪੀ ਦੇ 15 ਜ਼ਿਲ੍ਹਿਆਂ 'ਚ 23 ਤੋਂ 25 ਮਾਰਚ ਤਕ ਲੌਕਡਾਊਨ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਲੌਕਡਾਊਨ ਦੌਰਾਨ ਕੋਈ ਵੀ ਟਰੇਨ ਨਹੀਂ ਚੱਲੇਗੀ। ਨਾਲ ਹੀ ਮੈਟਰੋ ਦੀ ਆਵਾਜਾਈ ਵੀ ਸੀਮਤ ਹੋਵੇਗੀ।