ਮਹਿਲ ਕਲਾਂ ਹਲਕੇ ਦੇ ਪਿੰਡਾਂ ਵਿਚ ਅਨਾਜ ਰੱਖਣ ਦੇ ਲਈ ਮੰਡੀਆਂ ਦੀ ਸਫਾਈ ਦਾ ਰੱਬ ਰਾਖਾ  

 

ਬਰਨਾਲਾ /ਮਹਿਲਕਲਾਂ- 06 ਅਪ੍ਰੈਲ- (ਗੁਰਸੇਵਕ ਸੋਹੀ)-  ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕਣਕ ਦੀ ਖਰੀਦ 1ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਗਈ ਹੈ ।ਬਰਨਾਲਾ ਜ਼ਿਲ੍ਹੇ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਦੀਵਾਨੇ, ਛੀਨੀਵਾਲ ਕਲਾਂ ਮੂੰਮ, ਦੀਆਂ ਅਨਾਜ  ਮੰਡੀਆਂ ਵਿੱਚ ਅੱਜ ਤੱਕ ਅਨਾਜ ਦੇ ਰੱਖਣ ਲਈ ਸਫਾਈ ਨਹੀ ਹੋਈ।ਪਿੰਡ ਗਹਿਲ ਵਿਖੇ ਪੱਕੀ ਮੰਡੀ ਬਣਾਉਣ ਦਾ ਕੰਮ ਚੱਲ ਰਿਹਾ ਹੈ ਹਾਲੇ ਤਕ ਨੇਪਰੇ ਨਹੀਂ ਚਾੜ੍ਹਿਆ ਛਕਿਆ । ਜਦਕਿ ਇਨ੍ਹਾ ਮੰਡੀਆ ਦੀ ਸਫਾਈ ਅੱਜ ਤੋ 10 ਦਿਨ ਪਹਿਲਾ ਹੋਣੀ ਚਾਹੀਦੀ ਸੀ।ਇਸ ਸਬੰਧੀ ਅੱਜ ਪੱਤਰਕਾਰਾ ਦੀ ਟੀਮ ਨੇ ਇਲਾਕੇ ਦੇ ਪਿੰਡਾ ਦੀਆ ਮੰਡੀਆਂ ਦਾ ਦੌਰਾ ਕੀਤਾ ਤਾਂ ਅਨੇਕਾ ਮੰਡੀਆਂ ਵਿਚ ਕਿਸਾਨ ਆਪਣੀ ਸਰੋ ਦੀ ਫਸਲ ਕੱਢ ਰਹੇ ਸਨ ਅਤੇ ਵੱਡੀ ਮਾਤਰਾ ਵਿਚ ਗੋਹੇ ਦੀਆਂ ਪਾਥੀਆਂ ਤੋ ਇਲਾਵਾ ਘਾਹ ਫੂਸ ਦਿਖਾਈ ਦੇ ਰਿਹਾ ਸੀ,ਅਨੇਕਾ ਅਨਾਜ ਮੰਡੀਆ ਵਿਚ ਬਿਜਲੀ ਦਾ ਕੁਨੈਕਸਨ ਅਤੇ ਪਾਣੀ ਦਾ ਪ੍ਰਬੰਧ ਵੀ ਨਹੀ ਕੀਤਾ ਗਿਆ ।ਪਿੰਡ ਮੂੰਮ ਅਤੇ ਛੀਨੀਵਾਲ ਵਾਸੀਆਂ ਨੇ ਪੰਜਾਬ ਸਰਕਾਰ ਤੇ ਰੋਸ ਜਾਹਰ ਕਰਦਿਆ ਕਿਹਾ ਕਿ ਕਾਨੂੰਨ ਅਨੁਸਾਰ ਇੱਕ ਅਪ੍ਰੈਲ ਤੋ ਪੂਰੇ ਪੰਜਾਬ ਵਿਚ ਕਣਕ ਦੀ ਖਰੀਦ ਸੁਰੂ ਹੋ ਚੁੱਕੀ ਹੈ ਪਰ ਸਬੰਧਿਤ ਮਾਰਕੀਟ ਕਮੇਟੀ ਵਾਲਿਆ ਨੇ ਅਨਾਜ ਮੰਡੀਆਂ ਦੀ ਸਫਾਈ ਨਹੀ ਕਰਵਾਈ।ਉਨ੍ਹਾ ਕਿਹਾ ਕਿ ਮੰਡੀ ਵਿਚ ਚਾਹ,ਪਾਣੀ ਪਿਆਉਣ ਵਾਲੇ ਅਤੇ ਪਰਚੀ ਕੱਟਣ ਵਾਲੇ ਕਰਮਚਾਰੀਆਂ ਦੀ ਇੱਕ ਅਪ੍ਰੈਲ ਤੋ ਤਨਖਾਹ ਲਾਗੂ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਵੀ ਕਰਮਚਾਰੀ ਅਨਾਜ ਮੰਡੀ ਵਿਚ ਨਹੀ ਆਇਆ।ਉਨ੍ਹਾ ਕਿਹਾ ਕਿ ਜੇਕਰ ਅੱਜ ਕਿਸਾਨ ਮੰਡੀਆ ਵਿਚ ਕਣਕ ਲੈ ਆਉਣ ਤਾਂ ਕਣਕ ਦੀ ਫਸਲ ਕਿਥੇ ਰੱਖੀ ਜਾਵੇਗੀ।ਉਨ੍ਹਾ ਕਿਹਾ ਕਿ ਅਸਲ ਵਿਚ ਮਾਰਕੀਟ ਕਮੇਟੀ ਵਾਲਿਆ ਦੀ ਜਿਮੇਵਾਰੀ ਹੁੰਦੀ ਹੈ ਕਿ ਅਨਾਜ ਮੰਡੀ ਦੀ ਸਫਾਈ 31 ਮਾਰਚ ਤੱਕ ਕੀਤੀ ਜਾਵੇ ਪਰ ਮਜਬੂਰ ਹੋ ਕੇ ਕਿਸਾਨਾਂ ਨੂੰ  ਇਸ ਸਫਾਈ ਦਾ ਕੰਮ ਖ਼ੁਦ ਆਪਣੇ ਖ਼ਰਚੇ ਤੇ ਕਰਨਾ ਪੈ ਰਿਹਾ ਹੈ।