ਅੰਤਰਰਾਸ਼ਟਰੀ

ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ

ਬਰੈਂਪਟਨ, ਅਕਤੂਬਰ 2019- (ਏਜੰਸੀ ) -

ਕੈਨੇਡਾ ਪਾਰਲੀਮੈਂਟ ਦੀਆਂ ਆਮ ਚੋਣਾਂ ਵਿਚ ਗਿਣਤੀ ਦੇ ਦਿਨ ਬਾਕੀ ਰਹਿ ਗਏ ਹਨ। ਕੈਨੇਡਾ ਦੇ 338 ਮੈਂਬਰਾਂ ਦੇ ਹਾਊਸ ਵਾਲੀ ਇਸ ਚੋਣ ਵਿਚ ਛੇ ਪਾਰਟੀਆਂ ਲਿਬਰਲ, ਕੰਜ਼ਰਵੇਟਿਵ, ਐਨਡੀਪੀ, ਬਲਾਕ ਕਿਊਬਕਵਾ, ਗਰੀਨ ਪਾਰਟੀ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਮੈਦਾਨ ’ਚ ਹਨ। ਮੁੱਖ ਮੁਕਾਬਲਾ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ਹੈ। ਚੋਣ ਸਰਵੇਖਣਾਂ ਅਨੁਸਾਰ ਇਸ ਵਾਰ ਰਲਵੀਂ ਸਰਕਾਰ ਬਣਨ ਦੇ ਆਸਾਰ ਹਨ। ਮੰਨਿਆ ਜਾ ਰਿਹਾ ਹੈ ਕਿ ਲਿਬਰਲ ਬਹੁਮਤ ਦੇ ਨੇੜੇ ਜਾ ਸਕਦੇ ਹਨ। ਇਨ੍ਹਾਂ ਨੂੰ ਤੀਜੀ ਧਿਰ ਐਨਡੀਪੀ ਦਾ ਸਹਾਰਾ ਲੈਣਾ ਪੈ ਸਕਦਾ ਹੈ।
ਇਸ ਚੋਣ ਵਿਚ ਪੰਜਾਬ ਸਣੇ ਪੂਰੇ ਦੱਖਣੀ ਏਸ਼ੀਆ ਦੇ ਵੱਖ ਵੱਖ ਪਾਰਟੀਆਂ ’ਚ 99 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿਚ ਪੰਜ ਦਰਜਨ ਪੰਜਾਬੀ ਹਨ ਤੇ ਡੇਢ ਦਰਜਨ ਪੰਜਾਬੀ ਔਰਤਾਂ ਹਨ। ਬਰੈਂਪਟਨ ਉੱਤਰੀ ਤੋਂ ਲਿਬਰਲ ਦੀ ਰੂਬੀ ਸਹੋਤਾ ਡੋਰ ਟੂ ਡੋਰ ਮੀਟਿੰਗਾਂ ਕਰ ਰਹੀ ਹੈ। ਉਨ੍ਹਾਂ ਦੀ ਟੱਕਰ ਕੰਜ਼ਰਵੇਟਿਵ ਦੇ ਅਰਪਨਾ ਖੰਨਾ ਅਤੇ ਐਨਡੀਪੀ ਦੇ ਮਲੀਸਾ ਐਡਵਾਰਡਜ਼ ਨਾਲ ਤਿਕੋਣੀ ਹੈ। ਬਰੈਂਪਟਨ ਪੱਛਮੀ ਲਿਬਰਲ ਦੀ ਕਮਲ ਖਹਿਰਾ ਦੀ ਟੱਕਰ ਕ੍ਰਮਵਾਰ ਕੰਜ਼ਰਵੇਟਿਵ ਦੇ ਮੁਰਾਰੀਲਾਲ ਅਤੇ ਐਨਡੀਪੀ ਦੀ ਨਵਜੀਤ ਕੌਰ ਨਾਲ ਹੈ। ਬਰੈਂਪਟਨ ਦੱਖਣੀ ਤੇ ਸੋਨੀਆ ਸਿੱਧੂ ਲਿਬਰਲ, ਰਮਨਦੀਪ ਬਰਾੜ ਕੰਜ਼ਰਵੇਟਿਵ ਅਤੇ ਮਨਦੀਪ ਕੌਰ ਆਹਮੋ-ਸਾਹਮਣੇ ਹਨ।
ਮੰਤਰੀ ਨਵਦੀਪ ਸਿੰਘ ਬੈਂਸ ਮਾਲਟਨ ਹਲਕੇ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕੰਜ਼ਰਵੇਟਿਵ ਦੇ ਟੌਮ ਵਰਗੀਜ਼ ਨਾਲ ਹੈ। ਮੰਤਰੀ ਅਮਰਜੀਤ ਸੋਹੀ ਐਡਮਿੰਟਨ ਮਿਲ ਵੂਡਜ਼ ਹਲਕੇ ਤੋਂ ਮੈਦਾਨ ਵਿਚ ਹਨ ਉਨ੍ਹਾਂ ਦੀ ਟੱਕਰ ਕੰਜ਼ਰਵੇਟਿਵ ਦੇ ਟਿਮ ਉੱਪਲ ਨਾਲ ਹੈ। ਐਨਡੀਪੀ ਦੇ ਲਿਗਿਲ ਲੋਗਾਂ ਵੀ ਮਜ਼ਬੂਤ ਉਮੀਦਵਾਰ ਹਨ। ਗ੍ਰਹਿ ਮੰਤਰੀ ਹਰਜੀਤ ਸਿੰਘ ਸੱਜਣ ਵੈਨਕੂਵਰ ਦੱਖਣੀ ਤੋਂ ਚੋਣ ਮੈਦਾਨ ਵਿਚ ਹਨ। ਉਨ੍ਹਾਂ ਦੀ ਟੱਕਰ ਕੰਜ਼ਰਵੇਟਿਵ ਦੇ ਉਮੀਦਵਾਰ ਵਾਈ ਯੰਗ ਨਾਲ ਹੈ। ਸਰੀ ਨਿਊਟਨ ਤੋਂ ਲਿਬਰਲ ਉਮੀਦਵਾਰ ਸੁਖ ਧਾਲੀਵਾਲ, ਕੰਜ਼ਰਵੇਟਿਵ ਤੋਂ ਹਰਪ੍ਰੀਤ ਸਿੰਘ ਤੇ ਐਨਡੀਪੀ ਤੋਂ ਹਰਜੀਤ ਸਿੰਘ ਗਿੱਲ ਚੋਣ ਲੜ ਰਹੇ ਹਨ। ਸਰੀ ਸੈਂਟਰਲ ਤੇ ਲਿਬਰਲ ਤੋਂ ਰਨਦੀਪ ਸਿੰਘ ਸਰਾਏ, ਕੰਜ਼ਰਵੇਟਿਵ ਤੋਂ ਟੀਨਾ ਬੈਂਸ ਅਤੇ ਐਨਡੀਪੀ ਤੋਂ ਸੁਰਜੀਤ ਸਿੰਘ ਸਰਾਂ ਆਹਮੋ-ਸਾਹਮਣੇ ਹਨ। ਬਰੈਂਪਟਨ ਪੂਰਬੀ ਤੋਂ ਲਿਬਰਲ ਦੇ ਮਨਿੰਦਰ ਸਿੱਧੂ, ਕੰਜ਼ਰਵੇਟਿਵ ਦੇ ਰਾਮੋਨਾ ਸਿੰਘ ਅਤੇ ਐਨਡੀਪੀ ਦੇ ਸ਼ਰਨਜੀਤ ਸਿੰਘ ਵਿਚ ਮੁਕਾਬਲਾ ਸਖ਼ਤ ਹੈ। ਵੋਟਾਂ 21 ਅਕਤੂਬਰ ਨੂੰ ਪੈਣਗੀਆਂ।

 

ਪਿ੍ੰਸ ਵਿਲੀਅਮ ਤੇ ਕੇਟ ਦੀ ਇਮਰਾਨ ਖ਼ਾਨ ਨਾਲ ਮੁਲਾਕਾਤ

ਇਸਲਾਮਾਬਾਦ, ਅਕਤੂਬਰ 2019-(ਏਜੰਸੀ)-

ਬਰਤਾਨੀਆ ਦੇ ਪਿ੍ੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਨੇ ਆਪਣੇ ਪੰਜ ਰੋਜ਼ਾ ਪਾਕਿਸਤਾਨ ਦੌਰੇ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਰਾਸ਼ਟਰਪਤੀ ਆਰਿਫ਼ ਅਲਵੀ ਨਾਲ ਮੁਲਾਕਾਤ ਕੀਤੀ । ਦੱਸਿਆ ਜਾ ਰਿਹਾ ਹੈ ਕਿ ਸ਼ਾਹੀ ਜੋੜਾ ਪਹਿਲਾਂ ਰਾਸ਼ਟਰਪਤੀ ਅਲਵੀ ਨੂੰ ਮਿਲਣ ਏਵਾਨ-ਏ-ਸਦਰ ਪਹੁੰਚਿਆ, ਜਿੱਥੇ ਦੋਵਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ । ਉਸ ਤੋਂ ਬਾਅਦ ਦੋਵਾਂ ਨੇ ਇਮਰਾਨ ਖ਼ਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ । ਰਾਵਲਪਿੰਡੀ ਦੇ ਨੂਰ ਖ਼ਾਨ ਹਵਾਈ ਅੱਡੇ 'ਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਤੇ ਉਨ੍ਹਾਂ ਦੀ ਪਤਨੀ ਨੇ ਕੇਟ ਤੇ ਵਿਲੀਅਮ ਦਾ ਸਵਾਗਤ ਕੀਤਾ । ਇਸ ਤੋਂ ਪਹਿਲਾਂ ਸ਼ਾਹੀ ਜੋੜੇ ਨੇ ਇਸਲਾਮਾਬਾਦ ਮਾਡਲ ਕਾਲਜ ਫ਼ਾਰ ਗਰਲਜ਼ ਦਾ ਦੌਰਾ ਕੀਤਾ । ਉਨ੍ਹਾਂ ਵਿਦਿਆਰਥੀਆਂ ਨਾਲ ਲੰਬਾ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਸਮੂਹਿਕ ਤਸਵੀਰਾਂ ਵੀ ਖਿਚਵਾਈਆਂ । ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਕਾਰਨਾਂ ਕਰ ਕੇ ਸ਼ਾਹੀ ਜੋੜੀ ਦੀ ਯਾਤਰਾ ਗੁਪਤ ਰੱਖੀ ਗਈ ਸੀ ਅਤੇ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਵੀ ਜਨਤਕ ਨਹੀਂ ਕੀਤਾ ਗਿਆ । ਦੱਸਿਆ ਜਾ ਰਿਹਾ ਹੈ ਕਿ ਪਿ੍ੰਸਿਸ ਆਫ਼ ਵੇਲਜ਼ ਡਾਇਨਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਜੇਮੀਮਾ ਗੋਲਡਸਮਿੱਥ ਰਾਹੀਂ ਉਨ੍ਹਾਂ ਦੀ ਕਰੀਬੀ ਦੋਸਤ ਸੀ । ਸ਼ਾਹੀ ਪਰਿਵਾਰ ਦੀ ਫੇਰੀ ਦੌਰਾਨ ਇਕ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਕੀਤੇ ਗਏ ਹਨ ।

550 ਸਾਲਾਂ ਪ੍ਰਕਾਸ ਪੁਰਬ ਨੂੰ ਲੈਕੇ ਸੈਕਰਾਮੈਂਟੋ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਜਾਰੀ

ਸੈਕਰਾਮੈਂਟੋ/ਕੈਲੇਫੋਰਨੀਆ, ਅਕਤੂਬਰ 2019-(ਜਨ ਸਕਤੀ ਬਿਓਰੋ)-

ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਤਿਸੰਗ ਸੈਕਰਾਮੈਂਟੋ ਵਿਸਟ ਵਿਖੇ 6 ਅਕਤੂਬਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਲੜੀ ਵਾਰ ਜਾਪ ਹੋ ਰਹੇ ਹਨ।ਜਿਨ੍ਹਾਂ ਦੀ ਸਮਾਪਤੀ 17 ਨਵੰਬਰ ਨੂੰ ਹੋਵੇਗੀ। ਗਿਆਨੀ ਹਾਕਮ ਸਿੰਘ ਜੀ ਹਜੂਰੀ ਰਾਗੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ 12 ਨਵੰਬਰ ਦਿਨ ਮੰਗਲਵਾਰ ਨੂੰ ਸ਼ਾਮ 5 ਵਜੇ ਤੋਂ 8 ਵਜੇ ਤੱਕ ਕੀਰਤਨ ਦੀਵਾਨ ਸਜਣਗੇ । ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਗੁਣਗਾਣ ਹੋਵੇਗਾ।ਓਹਨਾ ਅੱਗੇ ਦੱਸਿਆ ਕਿ ਜਿਵੇਂ ਸਾਰੀ ਦੁਨੀਆ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ ਪੁਰਬ ਨੂੰ ਲੈਕੇ ਭਾਰੀ ਉਤਸ਼ਾਹ ਹੈ ਉਸੇ ਤਰਾਂ ਸੈਕਰਾਮੈਂਟੋ ਅਤੇ ਆਲੇ ਦੁਆਲੇ ਦੀਆਂ ਸੰਗਤਾਂ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਕੈਨੇਡਾ ਚੋਣਾਂ ਚ ਉਮੀਦਵਾਰ ਨਸਲੀ ਟਿੱਪਣੀਆਂ ਦੇ ਸ਼ਿਕਾਰ

ਬਰੈਂਪਟਨ,ਅਕਤੂਬਰ 2019- 

ਕੈਨੇਡਾ ਦੀਆਂ ਆਮ ਚੋਣਾਂ ਵਿੱਚ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਨਲਾਈਨ ਅਤੇ ਆਹਮੋ-ਸਾਹਮਣੇ ਨਫ਼ਰਤੀ ਤੇ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸੋਸ਼ਲ ਮੀਡੀਆ ਰਾਹੀਂ ਉਮੀਦਵਾਰਾਂ ਦੇ ਬੋਰਡਾਂ ’ਤੇ ਲਿਖਤੀ ਹੋ ਰਹੀਆਂ ਨਸਲੀ ਟਿੱਪਣੀਆਂ ਨੂੰ ਲੈ ਕੇ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਚਿੰਤਤ ਹਨ ਤੇ ਉਹ ਪੂਰੀ ਤਰ੍ਹਾਂ ਚੌਕਸ ਵੀ ਹੋ ਗਈਆਂ ਹਨ।
ਸੋਸ਼ਲ ਮੀਡੀਆ ਰਾਹੀਂ ਉਮੀਦਵਾਰਾਂ ਦੇ ਬੋਰਡਾਂ ਉਪਰ ਨਫ਼ਰਤੀ ਵਿਅੰਗ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਸਿੱਖ ਅਤੇ ਮੁਸਲਮਾਨ ਉਮੀਦਵਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਕਰਕੇ ਆਰ.ਸੀ. ਸੁਰੱਖਿਆ ਛੱਤਰੀ ਐੱਮਪੀ ਉਮੀਦਵਾਰਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ ਅਤੇ ਏਜੰਸੀਆਂ ਵੱਲੋਂ ਇਸ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਤੇ ਇਹ ਨਸਲੀ ਟਿੱਪਣੀਆਂ ਹਿੰਸਾ ਵੱਲ ਤਾਂ ਨਹੀਂ ਵਧ ਰਹੀਆਂ? ਪ੍ਰੀਵੀ ਕੌਂਸਲ ਦੇ ਕਲਰਕ ਮਾਈਕਲ ਵਰਨਿਕ ਨੇ ਜਸਟਿਸ ਕਮੇਟੀ ਅੱਗੇ ਪ੍ਰਗਟਾਵਾ ਕੀਤਾ, ‘‘ਟਿੱਪਣੀਕਾਰ ਲੋਕ ਖੁੱਲ੍ਹੇ ਤੌਰ ’ਤੇ ਦੇਸ਼ ਧ੍ਰੋਹੀ ਅਤੇ ਗੱਦਾਰ ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਹਨ। ਇਹ ਉਹ ਸ਼ਬਦ ਹਨ ਜੋ ਹਿੰਸਾ ਨੂੰ ਉਕਸਾਉਂਦੇ ਹਨ, ਇਹ ਚਿੰਤਾ ਦਾ ਵਿਸ਼ਾ ਹੈ।’’ ਸਰਕਾਰ ਵੱਲੋਂ ਇਮੀਗ੍ਰੇਸ਼ਨ ਵਿਰੋਧੀ ਭਾਵਨਾ ਰੱਖਣ ਵਾਲਿਆਂ ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਕੈਨੇਡਾ ਦੇ ਗੋਰੇ ਨਿਵਾਸੀਆਂ ਦਾ ਇੱਕ ਹਿੱਸਾ ਪਰਵਾਸ ਦੀ ਆਮਦ ਦੇ ਖ਼ਿਲਾਫ਼ ਹੈ। ਐੱਨਡੀਪੀ ਦੇ ਆਗੂ ਜਗਮੀਤ ਸਿੰਘ, ਉਨ੍ਹਾਂ ਦੇ ਭਰਾ ਗੁਰਤਰਨ ਸਿੰਘ, ਕੰਜ਼ਰਵੇਟਿਵ ਦੇ ਉਮੀਦਵਾਰ ਮਰੀਅਮ ਈਸ਼ਾਕ, ਐੱਨਡੀਪੀ ਦੇ ਉਮੀਦਵਾਰ ਗੁਰਿੰਦਰ ਸਿੰਘ, ਐਡਮਿੰਟਨ ਤੇ ਐੱਨਡੀਪੀ ਦੇ ਉਮੀਦਵਾਰ ਦੇ ਸਾਬਕਾ ਮੰਤਰੀ ਅਮਰਜੀਤ ਸਿੰਘ ਸੋਹੀ, ਆਦਿ ਤੋਂ ਇਲਾਵਾ ਇਮੀਗ੍ਰੇਸ਼ਨ ਪਾਲਿਸੀ ਵਿੱਚ ਢਿੱਲ ਦੇਣ ਕਰਕੇ ਜਸਟਿਨ ਟਰੂਡੋ ਨੂੰ ਵੀ ਇਨ੍ਹਾਂ ਟਿੱਪਣੀਆਂ ਦਾ ਸ਼ਿਕਾਰ ਬਣਾਇਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਚੀਨੀ ਸਦਰ ਨੂੰ ਵਿਰਾਸਤੀ ਥਾਵਾਂ ਦੇ ਦਰਸ਼ਨ ਕਰਵਾਏ

ਮੋਦੀ ਤੇ ਸ਼ੀ ਵੱਲੋਂ ਅਤਿਵਾਦ ਦਾ ਮਿਲ ਕੇ ਟਾਕਰਾ ਕਰਨ ਦਾ ਅਹਿਦ

ਮਹਾਬਲੀਪੁਰਮ, ਅਕਤੂਬਰ 2019-( ਏਜੰਸੀ )-

 ਕਸ਼ਮੀਰ ਮਸਲੇ ’ਤੇ ਤਣਾਅਪੂਰਨ ਹੋਏ ਦੁਵੱਲੇ ਰਿਸ਼ਤਿਆਂ ਨੂੰ ਸਹਿਜ ਬਣਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਸਦਰ ਸ਼ੀ ਜਿਨਪਿੰਗ ਨੇ ਅੱਜ ਇਥੇ ਰਾਤ ਦੀ ਦਾਅਵਤ ਮੌਕੇ ਰਿਸ਼ਤਿਆਂ ਨੂੰ ਨਵੀਂ ਊਰਜਾ ਦੇਣ ਲਈ ਲਗਪਗ ਢਾਈ ਘੰਟਿਆਂ ਤਕ ਸਕਾਰਾਤਮਕ ਤੇ ‘ਖ਼ੁਸ਼ਨੁਮਾ ਮਾਹੌਲ’ ਵਿੱਚ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਅਹਿਦ ਲਿਆ ਕਿ ਉਹ ਅਤਿਵਾਦ ਤੇ ਕੱਟੜਵਾਦ ਜਿਹੀਆਂ ਚੁਣੌਤੀਆਂ ਦੇ ਟਾਕਰੇ ਲਈ ਮਿਲ ਕੇ ਕੰਮ ਕਰਨਗੇ। ਉਨ੍ਹਾਂ ਵਪਾਰ ਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਆਪੋ ਆਪਣੇ ਮੁਲਕ ਦੇ ਕੌਮੀ ਦ੍ਰਿਸ਼ਟੀਕੋਣ ਬਾਰੇ ਵਿਸਥਾਰਿਤ ਚਰਚਾ ਕੀਤੀ। ਇਸ ਤੋਂ ਪਹਿਲਾਂ ਦੋਵਾਂ ਆਗੂਆਂ ਨੇ ਸਾਹਿਲੀ ਕਸਬੇ ਦੇ ਪੁਰਾਤਨ ਸ਼ੋਰ ਮੰਦਿਰ ਦੇ ਅਹਾਤੇ ਵਿੱਚ ਵੀ ਮਿੱਥੇ ਨਾਲੋਂ ਵੱਧ ਸਮਾਂ ਇਕ ਦੂਜੇ ਨਾਲ ਬਿਤਾਇਆ ਤੇ ਇਸ ਦੌਰਾਨ ਦੋ ਅਨੁਵਾਦਕਾਂ ਦੀ ਹਾਜ਼ਰੀ ਵਿੱਚ ਗੁੰਝਲਦਾਰ ਮਸਲਿਆਂ ਸਮੇਤ ਹੋਰ ਕਈ ਮੁੱਦਿਆਂ ’ਤੇ ਚਰਚਾ ਹੋਈ। ਇਨ੍ਹਾਂ ਵਿੱਚ ਕਸ਼ਮੀਰ ਮਸਲਾ ਸ਼ਾਮਲ ਸੀ ਜਾਂ ਨਹੀਂ, ਇਸ ਬਾਰੇ ਅਜੇ ਤਕ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਇਕ ਟਵੀਟ ਵਿੱਚ ਮੋਦੀ ਤੇ ਸ਼ੀ ਦਰਮਿਆਨ ਹੋਈ ਗੈਰਰਸਮੀ ਗੱਲਬਾਤ ਨੂੰ ‘ਉਸਾਰੂ’ ਕਰਾਰ ਦਿੱਤਾ। ਉਧਰ ਸ੍ਰੀ ਮੋਦੀ ਨੇ ਵੀ ਰਾਤ ਦੀ ਦਾਅਵਤ ਮਗਰੋਂ ਕੀਤੇ ਟਵੀਟ ’ਚ ਕਿਹਾ ਕਿ ਉਹ ਚੀਨੀ ਸਦਰ ਨਾਲ ਸਮਾਂ ਬਿਤਾ ਕੇ ਖ਼ੁਸ਼ ਹਨ। ਉਂਜ, ਦੋਵੇਂ ਆਗੂ ਭਲਕੇ ਮੁੜ ਇਕ ਦੂਜੇ ਦੇ ਰੂਬਰੂ ਹੋਣਗੇ, ਜਿਸ ਮਗਰੋਂ ਵਫਦ ਪੱਧਰ ਦੀ ਗੱਲਬਾਤ ਹੋਵੇਗੀ। ਮਗਰੋਂ ਦੋਵੇਂ ਧਿਰਾਂ ਵੱਖੋ-ਵੱਖਰੇ ਬਿਆਨ ਜਾਰੀ ਕਰਨਗੀਆਂ।
ਰਵਾਇਤੀ ਤਾਮਿਲ ਪੁਸ਼ਾਕ ਵਿੱਚ ਸਜੇ ਸ੍ਰੀ ਮੋਦੀ ਨੇ ਚੰਗੇ ਮੇਜ਼ਬਾਨ ਵਜੋਂ ਚੀਨੀ ਸਦਰ ਨੂੰ ਵਿਸ਼ਵ ਪ੍ਰਸਿੱਧ ਵਿਰਾਸਤੀ ਥਾਵਾਂ ਅਰਜੁਨ ਤਪੱਸਿਆ ਸਮਾਰਕ, ਨਵਨੀਤ ਪਿੰਡ (ਕ੍ਰਿਸ਼ਨਾਜ਼ ਬਟਰਬਾਲ), ਪੰਚ ਰੱਥ ਤੇ ਸ਼ੋਰ ਮੰਦਿਰ ਦੇ ਦਰਸ਼ਨ ਕਰਵਾਏ। ਪ੍ਰਧਾਨ ਮੰਤਰੀ ਨੇ ਸ਼ੀ ਨੂੰ ਇਨ੍ਹਾਂ ਸਮਾਰਕਾਂ ਦੀ ਇਤਿਹਾਸਕ ਮਹੱਤਤਾ ਤੋਂ ਜਾਣੂ ਕਰਵਾਇਆ। ਸ਼ੀ ਨੇ ਚੀਨ ਦੇ ਫੁਜਿਆਨ ਸੂਬੇ ਨਾਲ ਇਤਿਹਾਸਕ ਰੂਪ ਵਿੱਚ ਜੁੜੇ ਪੱਲਵ ਵੰਸ਼ ਵੱਲੋਂ ਉਸਾਰੇ ਸੱਤਵੀਂ ਸਦੀ ਦੇ ਇਨ੍ਹਾਂ ਸਮਾਰਕਾਂ ਵਿੱਚ ਖਾਸੀ ਦਿਲਚਸਪੀ ਵਿਖਾਈ। ਸ੍ਰੀ ਮੋਦੀ ਤੇ ਸ਼ੀ ਲਗਪਗ ਪੰਦਰਾਂ ਮਿੰਟ ਤਕ ਪੰਚ ਰੱਥ ਦੇ ਵਿਹੜੇ ਵਿੱਚ ਬੈਠੇ ਤੇ ਇਸ ਮੌਕੇ ਦੋ ਅਨੁਵਾਦਕ ਉਨ੍ਹਾਂ ਨਾਲ ਮੌਜੂਦ ਸਨ। ਦੋਵਾਂ ਆਗੂਆਂ ਨੇ ਨਾਰੀਅਲ ਪਾਣੀ ਦਾ ਜ਼ਾਇਕਾ ਲੈਂਦਿਆਂ ਡੂੰਘੀ ਚਰਚਾ ਕੀਤੀ। ਇਸ ਮਗਰੋਂ ਦੋਵੇਂ ਆਗੂ ਸ਼ੋਰ ਮੰਦਿਰ ਗਏ, ਜੋ ਪੱਲਵ ਵੰਸ਼ ਦੀ ਸਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ। ਮੋਦੀ ਤੇ ਸ਼ੀ ਨੇ ਇਥੇ ਕੁਝ ਸਮਾਂ ਬਿਤਾਇਆ ਤੇ ਇਸ ਦੌਰਾਨ ਦੋਵਾਂ ਮੁਲਕਾਂ ਦਾ ਸਿਖਰਲਾ ਵਫ਼ਦ ਵੀ ਉਥੇ ਪੁੱਜ ਗਿਆ। ਇਸ ਤੋਂ ਕੁਝ ਮਿੰਟਾਂ ਮਗਰੋਂ ਦੋਵਾਂ ਆਗੂਆਂ ਨੇ ਸ਼ੋਰ ਮੰਦਿਰ ਦੇ ਪਿਛੋਕੜ ਵਿੱਚ ਸਭਿਆਚਾਰਕ ਪੇਸ਼ਕਾਰੀ ਦਾ ਆਨੰਦ ਲਿਆ।
ਗੈਰ-ਰਸਮੀ ਵਾਰਤਾ ਤਹਿਤ ਚੀਨੀ ਸਦਰ ਸ਼ੀ ਜਿਨਪਿੰਗ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਸਵੇਰੇ ਪਹਿਲਾਂ ਇਕ ਦੂਜੇ ਦੇ ਰੂਬਰੂ ਹੋਣਗੇ ਤੇ ਮਗਰੋਂ ਦੋਵਾਂ ਮੁਲਕਾਂ ਦਰਮਿਆਨ ਵਫ਼ਦ ਪੱਧਰ ਦੀ ਗੱਲਬਾਤ ਹੋਵੇਗੀ। ਅਧਿਕਾਰੀਆਂ ਮੁਤਾਬਕ ਬਾਅਦ ਵਿੱਚ ਦੋਵੇਂ ਧਿਰਾਂ ਸਿਖਰ ਵਾਰਤਾ ਦੇ ਨਤੀਜੇ ਬਾਰੇ ਵੱਖੋ ਵੱਖਰੇ ਬਿਆਨ ਜਾਰੀ ਕਰਨਗੀਆਂ। ਇਕ ਸੀਨੀਅਰ ਅਧਿਕਾਰੀ ਨੇ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ ’ਤੇ ਕਿਹਾ, ‘ਦੋਵੇਂ ਧਿਰਾਂ ਜਾਣਦੀਆਂ ਹਨ ਕਿ ਇਨ੍ਹਾਂ ਸਬੰਧਾਂ ’ਤੇ ਕਾਫੀ ਕੁਝ ਮੁਨੱਸਰ ਕਰਦਾ ਹੈ ਤੇ ਇਹ ਤੱਥ ਇਸ ਗੱਲ ਤੋਂ ਸਪਸ਼ਟ ਹੈ ਕਿ ਸਿਖਰ ਵਾਰਤਾ ਰੱਦ ਹੋਣ ਦੀਆਂ ਅਫ਼ਵਾਹਾਂ ਦੇ ਬਾਵਜੂਦ ਇਹ ਵਾਰਤਾ ਪਹਿਲਾਂ ਨਿਰਧਾਰਿਤ ਪ੍ਰੋਗਰਾਮ ਮੁਤਾਬਕ ਸਿਰੇ ਚੜ੍ਹੀ ਹੈ।’ ਇਸ ਦੌਰਾਨ ਭਾਰਤ ਵਿੱਚ ਚੀਨ ਦੇ ਰਾਜਦੂਤ ਸੁਨ ਵੀਡੌਂਗ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘ਇਸ ਗ਼ੈਰਰਸਮੀ ਸਿਖਰ ਵਾਰਤਾ ਨਾਲ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਸਬੰਧਾਂ ਦੇ ਵਿਕਾਸ ਦੀ ਦਿਸ਼ਾ ਵਿੱਚ ‘ਦਿਸ਼ਾ ਨਿਰਦੇਸ਼ਕ’ ਸਿਧਾਂਤ ਸਮੇਤ ‘ਨਵੀਂ ਆਮ ਸਹਿਮਤੀ’ ਉਭਰ ਸਕਦੀ ਹੈ।’
ਇਸ ਤੋਂ ਪਹਿਲਾਂ ਅੱਜ ਦੁਪਹਿਰੇ ਚੀਨੀ ਸਦਰ ਸ਼ੀ ਜਿਨਪਿੰਗ ਦਾ ਚੇਨੱਈ ਹਵਾਈ ਅੱਡੇ ’ਤੇ ਨਿੱਘਾ ਸਵਾਗਤ ਕੀਤਾ ਗਿਆ।ਸ਼ੀ ਨੂੰ ਜੀ ਆਇਆਂ ਕਹਿਣ ਵਾਲਿਆਂ ਵਿੱਚ ਤਾਮਿਲ ਨਾਡੂ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ, ਮੁੱਖ ਮੰਤਰੀ ਈ.ਕੇ.ਪਲਾਨੀਸਵਾਮੀ, ਉਪ ਮੁੱਖ ਮੰਤਰੀ ਓ.ਪਨੀਰਸੇਲਵਮ ਤੇ ਚੀਨ ਵਿੱਚ ਭਾਰਤ ਦੇ ਰਾਜਦੂਤ ਵਿਕਰਮ ਮਿਸਰੀ ਸ਼ਾਮਲ ਸਨ। ਸ਼ੀ 90 ਮੈਂਬਰੀ ਵਫ਼ਦ ਨਾਲ ਭਾਰਤ ਪੁੱਜੇ ਹਨ। ਚੀਨੀ ਵਫ਼ਦ ਵਿੱਚ ਵਿਦੇਸ਼ ਮੰਤਰੀ ਵੈਂਗ ਯੀ, ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਪੋਲਿਟ ਬਿਊਰੋ ਮੈਂਬਰ ਡਿੰਗ ਸ਼ੂਸ਼ਿਆਂਗ ਤੇ ਸਟੇਟ ਕੌਂਸਲਰ ਯੈਂਗ ਜਾਇਚੀ ਵੀ ਸ਼ਾਮਲ ਹਨ।

ਚੀਨੀ ਸਦਰ ਦੇ ਭਾਰਤ ਪੁੱਜਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਸ਼ੀ ਦਾ ਸਵਾਗਤ ਕੀਤਾ। ਉਨ੍ਹਾਂ ਟਵੀਟ ਕੀਤਾ, ‘ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਭਾਰਤ ਵਿੱਚ ਸਵਾਗਤ ਹੈ।’ ਹਵਾਈ ਅੱਡੇ ’ਤੇ ਹੀ ਸੰਖੇਪ ਸਭਿਆਚਾਰਕ ਪ੍ਰੋਗਰਾਮ ਮੌਕੇ ਕਲਾਕਾਰਾਂ ਨੇ ਚੀਨੀ ਸਦਰ ਨੂੰ ਤਾਮਿਲ ਨਾਡੂ ਦੀ ਸਭਿਆਚਾਰਕ ਵਿਰਾਸਤ ਦੇ ਦਰਸ਼ਨ ਕਰਵਾਏ।
ਹਵਾਈ ਅੱਡੇ ਤੋਂ ਗੱਡੀਆਂ ਦੇ ਕਾਫ਼ਲੇ ਵਿੱਚ ਆਈਟੀਸੀ ਗਰੈਂਡ ਚੋਲਾ ਹੋਟਲ ਲਈ ਰਵਾਨਾ ਹੋਏ ਚੀਨੀ ਸਦਰ ਨੂੰ ਸੜਕ ਕੰਢੇ ਖੜ੍ਹੇ ਬੱਚਿਆਂ ਨੇ ਚੀਨੀ ਤੇ ਭਾਰਤੀ ਝੰਡਿਆਂ ਨਾਲ ਜੀ ਆਇਆਂ ਆਖਿਆ। ਹੋਟਲ ਵਿੱਚ ਆਰਾਮ ਕਰਨ ਮਗਰੋਂ ਸ਼ੀ ਮਹਾਬਲੀਪੁਰਮ ਲਈ ਨਿਕਲ ਗਏ, ਜੋ ਚੇਨੱਈ ਤੋਂ ਲਗਪਗ 50 ਕਿਲੋਮੀਟਰ ਦੂਰ ਸਮੁੰਦਰ ਕਿਨਾਰੇ ਵਸਿਆ ਰਿਜ਼ੌਰਟ ਕਸਬਾ ਹੈ। ਸ਼ੀ ਤੋਂ ਪਹਿਲਾਂ ਹੈਲੀਕਾਪਟਰ ਜ਼ਰੀਏ ਮਹਾਬਲੀਪੁਰਮ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਆਗੂ ਦਾ ਅਰਜੁਨ ਪੈਨਾਂਸ ਸਮਾਰਕ (ਇਸ ਥਾਂ ’ਤੇ ਅਰਜੁਨ ਨੇ ਤਪ ਕੀਤਾ ਸੀ) ’ਤੇ ਸਵਾਗਤ ਕੀਤਾ। ਰਵਾਇਤੀ ਤਾਮਿਲ ਪੁਸ਼ਾਕ ਧੋਤੀ( ਵੇਸ਼ਟੀ), ਸ਼ਾਲ (ਅੰਗਵਸਤਰਮ) ਤੇ ਕਮੀਜ਼ ਵਿੱਚ ਸਜੇ ਪ੍ਰਧਾਨ ਮੰਤਰੀ ਮੋਦੀ ਨੇ ਚੀਨੀ ਸਦਰ ਨਾਲ ਦੁਆ ਸਲਾਮ ਕੀਤੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤਹਿਤ ਨਗਰ ਕੀਰਤਨ ਮੁਲਤਵੀ ਕੀਤਾ -ਕਾਲਕਾ

ਨਵੀਂ ਦਿੱਲੀ,ਅਕਤੂਬਰ 2019 -(ਇਕਬਲ ਸਿੰਘ ਸਿੱਧੂ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਨੂੰ ਧਿਆਨ ਵਿਚ ਰੱਖਦਿਆਂ ਦਿੱਲੀ ਗੁਰਦੁਆਰਾ ਕਮੇਟੀ ਨੇ ਸ੍ਰੀ ਨਨਕਾਣਾ ਸਾਹਿਬ ਤੱਕ ਸਜਾਇਆ ਜਾਣ ਵਾਲਾ ਨਗਰ ਕੀਰਤਨ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੇ ਦਿੱਲੀ ਕਮੇਟੀ ਨੂੰ ਜ਼ਿੰਮੇਵਾਰ ਸੰਸਥਾ ਮੰਨਦੇ ਹੋਏ ਕੌਮ ਵਿਚ ਪੈ ਰਹੀ ਦੁਵਿਧਾ ਨੂੰ ਦੂਰ ਕਰਨ ਵਾਸਤੇ ਜੋ ਫ਼ੈਸਲਾ ਲਿਆ ਹੈ, ਅਸੀਂ ਜਥੇਦਾਰ ਸਾਹਿਬ ਦੇ ਫ਼ੈਸਲੇ ਦਾ ਸਤਿਕਾਰ ਕਰਦੇ ਹਾਂ। ਸੋਨੇ ਦੀ ਪਾਲਕੀ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਪਹਿਲਾਂ ਹੀ ਵੱਖਰਾ ਖਾਤਾ ਬਣਾਇਆ ਹੋਇਆ ਹੈ ਤੇ ਸੰਗਤ ਨੂੰ ਹਰੇਕ ਚੀਜ਼ ਦਾ ਪੂਰਾ ਹਿਸਾਬ ਦਿੱਤਾ ਜਾਵੇਗਾ।

ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਦਖ਼ਲ ਨਾਲ ਨਗਰ ਕੀਰਤਨ ਵਿਵਾਦ ਖ਼ਤਮ

 

ਸਰਨਾ ਭਰਾਵਾਂ ਨੇ ਮੰਗਿਆ ਸਿਰਸਾ ਤੇ ਕਾਲਕਾ ਦਾ ਅਸਤੀਫ਼ਾ

ਨਵੀਂ ਦਿੱਲੀ,ਅਕਤੂਬਰ 2019 -(ਇਕਬਲ ਸਿੰਘ ਸਿੱਧੂ)- ਅਕਾਲ ਤਖ਼ਤ ਦੇ ਦਖ਼ਲ ਨਾਲ, ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸਜਾਏ ਜਾਣ ਵਾਲੇ 2 ਨਗਰ ਕੀਰਤਨਾਂ ਸਬੰਧੀ ਵਿਵਾਦ ਮੁੱਕਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਨੇ ਅਕਾਲ ਤਖ਼ਤ ਦੇ ਫ਼ੈਸਲੇ ਨੂੰ ਬੇਮਿਸਾਲ ਕਰਾਰ ਦਿੰਦੇ ਹੋਏ ਇਸ ਮਾਮਲੇ 'ਚ ਸੰਗਤ ਨੂੰ ਗੰੁਮਰਾਹ ਕਰਨ ਲਈ ਦਿੱਲੀ ਕਮੇਟੀ ਪ੍ਰਬੰਧਕਾਂ ਦੇ ਅਸਤੀਫ਼ੇ ਦੀ ਮੰਗ ਕੀਤੀ | ਪ੍ਰੈੱਸ ਕਾਨਫ਼ਰੰਸ ਦੌਰਾਨ ਸਰਨਾ ਨੇ ਇਸ ਲੁੱਟ 'ਚ ਭਾਗੀਦਾਰ ਕਮੇਟੀ ਪ੍ਰਬੰਧਕਾਂ ਤੇ ਹੋਰਨਾ ਿਖ਼ਲਾਫ਼ ਦਿੱਲੀ ਪੁਲਿਸ ਤੋਂ ਜਾਂਚ ਕਰਨ ਦੀ ਮੰਗ ਵੀ ਕੀਤੀ | ਸਰਨਾ ਨੇ ਭਾਰਤ ਸਰਕਾਰ ਨੂੰ ਸਹਿਯੋਗ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ 28 ਅਕਤੂਬਰ ਨੂੰ ਗੁ. ਨਾਨਕ ਪਿਆਉ ਤੋਂ ਨਗਰ ਕੀਰਤਨ ਸ਼ੁਰੂ ਹੋਣ ਸਮੇਂ ਭਾਰਤ ਸਰਕਾਰ ਦੇ ਇਕ ਨੁਮਾਇੰਦੇ ਦੀ ਹਾਜ਼ਰੀ ਲਾਜ਼ਮੀ ਹੋਵੇ |

ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਕੈਂਸਰ ਪ੍ਰਤੀ ਜਾਗਰੂਕ ਕਰਨ ਵਾਲਾ ਮੈਗਜ਼ੀਨ ਲੋਕ ਅਰਪਤ

ਚੰਡੀਗੜ੍ਹ, ਅਕਤੂਬਰ 2019-(ਇਕਬਾਲ ਸਿੰਘ ਰਸੂਲਪੁਰ)-

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਵਰਲਡ ਕੈਂਸਰ ਕੇਰ ਵੱਲੋਂ ਪੰਜਾਬੀ ਆਡੀਸ਼ਨ ਵਿੱਚ ਕੈਂਸਰ ਅਵੇਅਰਨੈੱਸ ਵਾਲਾ ਨਵਾਂ ਮੈਗਜ਼ੀਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ  ਸੀ ਐੱਮ ਆਫਿਸ  ਪੰਜਾਬ ਤੋਂ ਰਿਲੀਜ਼ ਕੀਤਾ ਗਿਆ । ਸ ਕੁਲਵੰਤ ਸਿੰਘ ਧਾਲੀਵਾਲ ਵਾਲਾ ਵਲੋਂ ਮਨੁੱਖਤਾ ਕੀਤੀ ਜਾ ਰਹੀ ਸੇਵਾ ਇਕ ਬਹੁਤ ਹੀ ਵਿਸੇਸ ਉਪਰਾਲਾ ਹੈ,ਜਿਸ ਦੀ ਸਲਾਗਾ ਕਰਨੀ ਸਾਡਾ ਫਰਜ ਬਣਦਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਸਾਹਿਬ ਨੇ ਮੈਗਜ਼ੀਨ ਨੂੰ ਲੋਕ ਅਰਪਤ ਕਰਦੇ ਸਮੇਂ ਕੀਤਾ।ਇਸ ਸਮੇਂ ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ, ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਜੀ ਅਤੇ ਸੁਲਤਾਨਪੁਰ ਲੋਧੀ ਤੋਂ ਐਮ-ਐਲ-ਏ ਸ. ਨਵਤੇਜ ਸਿੰਘ ਚੀਮਾ ਜੀ ਮੌਜੂਦ ਸਨ l

ਰਾਸ਼ਟਰਪਤੀ ਵੱਲੋਂ ਦੇਸ਼ ਵਾਸੀਆਂ ਨੂੰ ਦਸਹਿਰੇ ਦੀ ਮੁਬਾਰਕਬਾਦ

ਨਵੀਂ ਦਿੱਲੀ,ਅਕਤੂਬਰ 2019 -(ਏਜਸੀ)- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਸਹਿਰੇ ਮੌਕੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਤਿਓਹਾਰ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਇਕ ਸੁਨੇਹੇ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਦਸਹਿਰਾ ਹਰ ਕਿਸੇ ਨੂੰ ਇਮਾਨਦਾਰੀ ਤੇ ਸਚਾਈ ਨਾਲ ਜਿਉਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਦੁਆ ਕਰਦੇ ਹਨ ਕਿ ਇਹ ਤਿਓਹਾਰ ਸਾਨੂੰ ਦੇਸ਼ ਦੇ ਨਿਰਮਾਣ ਲਈ ਕੰਮ ਕਰਨ ਲਈ ਉਤਸ਼ਾਹਿਤ ਕਰੇ ਅਤੇ ਅਜਿਹੇ ਸਮਾਜ ਦੀ ਉਸਾਰੀ ਲਈ ਪ੍ਰੇਰਿਤ ਕਰੇ ਜੋ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ।

ਤਿੰਨ ਵਿਗਿਆਨੀਆਂ ਨੂੰ ਮਿਲਿਆ ਮੈਡੀਸਨ ਦਾ ਨੋਬੇਲ ਪੁਰਸਕਾਰ

ਸਟਾਕਹੋਮ,ਅਕਤੂਬਰ 2019-(ਏਜਸੀ)-ਅਮਰੀਕਾ ਦੇ ਵਿਗਿਆਨੀਆਂ ਵਿਲੀਅਮ ਕਾਲਿਨ ਤੇ ਗ੍ਰੇਗ ਸੇਮੇਂਜ਼ਾ ਅਤੇ ਬ੍ਰਿਟੇਨ ਦੇ ਪੀਟਰ ਰੈਟਕਲਿਫ ਨੇ ਸਾਂਝੇ ਤੌਰ ’ਤੇ ਸੋਮਵਾਰ ਨੂੰ ਮੈਡੀਸਨ ਦਾ ਨੋਬੇਲ ਪੁਰਸਕਾਰ ਜਿੱਤਿਆ ਹੈ। ਨੋਬੇਲ ਅਸੈਂਬਲੀ ਨੇ ਕਿਹਾ ਕਿ ਇਨ੍ਹਾਂ ਖੋਜਕਾਰਾਂ ਨੂੰ ਮੈਡੀਕਲ ਖੇਤਰ ’ਚ ਅਹਿਮ ਖੋਜਾਂ ਲਈ ਪੁਰਸਕਾਰ ਵਾਸਤੇ ਚੁਣਿਆ ਗਿਆ ਹੈ। ਜਿਊਰੀ ਨੇ ਕਿਹਾ,‘‘ਖੋਜਕਾਰਾਂ ਨੇ ਦੱਸਿਆ ਕਿ ਕਿਵੇਂ ਆਕਸੀਜਨ ਦਾ ਪੱਧਰ ਵਿਅਕਤੀ ਦੇ ਸੈਲੂਲਰ ਮੈਟਾਬੋਲਿਜ਼ਮ ਅਤੇ ਸਰੀਰਕ ਕਾਰਜ ਪ੍ਰਣਾਲੀ ’ਤੇ ਅਸਰ ਪਾਉਂਦੇ ਹਨ।’’ ਉਨ੍ਹਾਂ ਕਿਹਾ ਕਿ ਇਸ ਖੋਜ ਨੇ ਅਨੀਮੀਆ, ਕੈਂਸਰ ਅਤੇ ਹੋਰ ਕਈ ਬਿਮਾਰੀਆਂ ਨਾਲ ਲੜਨ ਦੀਆਂ ਨਵੀਆਂ ਰਣਨੀਤੀਆਂ ਦਾ ਰਾਹ ਪੱਧਰਾ ਕੀਤਾ ਹੈ। ਕਾਲਿਨ ਅਮਰੀਕਾ ਦੇ ਹਾਵਰਡ ਹਿਊਜਿਸ ਮੈਡੀਕਲ ਇੰਸਟੀਚਿਊਟ ’ਚ ਕੰਮ ਕਰਦੇ ਹਨ ਜਦਕਿ ਸੇਮੇਂਜ਼ਾ ਜੌਹਨ ਹੌਪਕਿਨਜ਼ ਇੰਸਟੀਚਿਊਟ ਫਾਰ ਸੈੱਲ ਇੰਜਨੀਅਰਿੰਗ ’ਚ ਵੈਸਕੂਲਰ ਰਿਸਰਚ ਪ੍ਰੋਗਰਾਮ ਦਾ ਡਾਇਰੈਕਟਰ ਹੈ। ਰੈਟਕਲਿਫ ਲੰਡਨ ਦੇ ਫਰਾਂਸਿਸ ਕ੍ਰਿਕ ਇੰਸਟੀਚਿਊਟ ’ਚ ਕਲੀਨਿਕਲ ਰਿਸਰਚ ਦੇ ਡਾਇਰੈਕਟਰ ਹਨ। ਉਨ੍ਹਾਂ ਨੂੰ 10 ਦਸੰਬਰ ਨੂੰ ਰਸਮੀ ਸਮਾਗਮ ਦੌਰਾਨ ਰਾਜਾ ਕਾਰਲ 16ਵੇਂ ਗੁਸਤਾਫ਼ ਤੋਂ ਇਹ ਪੁਰਸਕਾਰ ਮਿਲੇਗਾ।

2009 ਚ ਕੀਤੇ ਕਤਲ ਅਤੇ 18 ਦੋਸ਼ਾਂ ਤਹਿਤ ਭਾਰਤ ਤੋਂ ਇੰਗਲੈਂਡ ਲਿਆਂਦਾ ਦੋਸ਼ੀ

2009 ਚ ਕੀਤੇ ਕਤਲ ਅਤੇ 18 ਦੋਸ਼ਾਂ ਤਹਿਤ ਭਾਰਤ ਤੋਂ ਇੰਗਲੈਂਡ ਲਿਆਂਦਾ ਦੋਸ਼ੀ 

ਓਕਸਬਰਿਜ/ਲੰਡਨ, ਅਕਤੂਬਰ -( ਗਿਆਨੀ ਰਵਿਦਾਰਪਾਲ ਸਿੰਘ)- 35 ਸਾਲਾ ਅਮਨ ਵਿਆਸ ਨੂੰ ਇਕ ਔਰਤ ਦੇ ਕਤਲ ਦੇ ਮਾਮਲੇ ਸਮੇਤ 18 ਵੱਖ-ਵੱਖ ਦੋਸ਼ਾਂ ਤਹਿਤ ਭਾਰਤ ਤੋਂ ਲਿਆ ਕੇ ਇੰਗਲੈਂਡ ਅਦਾਲਤ 'ਚ ਪੇਸ਼ ਕੀਤਾ ਗਿਆ | ਵਿਆਸ 'ਤੇ ਦੋਸ਼ ਹੈ ਕਿ ਉਸ ਨੇ 2009 'ਚ ਮਿਸ਼ਲੇ ਸਾਮਾਰਾਵੀਰਾ ਨਾਮੀ ਇਕ ਔਰਤ ਨਾਲ ਜਬਰ ਜਨਾਹ ਕਰਕੇ ਉਸ ਦੀ ਕੁਈਨਜ਼ ਰੋਡ, ਵਾਲਥਾਮਸਟੋਅ ਵਿਖੇ ਕਤਲ ਕਰ ਦਿੱਤਾ ਸੀ | 35 ਸਾਲਾ ਸਾਮਾਰਾਵੀਰਾ ਦੀ ਲਾਸ਼ ਇਕ ਛੋਟੇ ਪਾਰਕ 'ਚੋਂ 30 ਮਈ 2009 ਨੂੰ ਸਵੇਰ ਮੌਕੇ ਮਿਲੀ ਸੀ | ਭਾਰਤੀ ਨਾਗਰਿਕ ਵਿਆਸ ਨੂੰ ਲੰਘੇ ਸ਼ੁੱਕਰਵਾਰ ਨੂੰ ਇਕ ਲੰਬੀ ਕਾਨੂੰਨੀ ਲੜਾਈ ਬਾਅਦ ਇੰਗਲੈਂਡ ਲਿਆਂਦਾ ਗਿਆ । ਵਿਆਸ ਨੂੰ 2011 'ਚ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਉਸ ਦੀ ਇੰਗਲੈਂਡ ਹਵਾਲਗੀ ਦੀ ਦਸੰਬਰ 2018 'ਚ ਮਨਜ਼ੂਰੀ ਮਿਲੀ ਸੀ । ਵਿਆਸ ਨੂੰ ਆਕਸਬਿ੍ਜ਼ ਮੈਜਿਸਟਰੇਟ ਅਦਾਲਤ 'ਚ ਕੱਲ੍ਹ ਸ਼ਨਿਚਰਵਾਰ ਨੂੰ ਪੇਸ਼ ਕੀਤਾ ਗਿਆ, ਜਿੱਥੇ ਉਸ ਦੇ ਨਾਂਅ ਅਤੇ ਨਾਗਰਿਕਤਾ ਦੀ ਪੁਸ਼ਟੀ ਕੀਤੀ ਗਈ । ਕਤਲ ਤੋਂ ਇਲਾਵਾ ਅਮਨ ਵਿਆਸ 'ਤੇ ਤਿੰਨ ਔਰਤਾਂ ਨਾਲ ਸਬੰਧਿਤ 17 ਹੋਰ ਮਾਮਲੇ ਹਨ ਜੋ 24 ਮਾਰਚ ਤੋਂ 30 ਮਈ 2009 ਦਰਮਿਆਨ ਹਨ ।
ਅਮਨ ਵਿਆਸ 'ਤੇ ਇਰਾਦਾ ਕਤਲ, 7 ਜਬਰ ਜਨਾਹ, 5 ਜਿਸਮਾਨੀ ਹਮਲੇ, ਜਨਤਕ ਥਾਵਾਂ 'ਤੇ ਤੇਜ਼ਧਾਰ ਹਥਿਆਰ, ਹਥਿਆਰ ਅਤੇ ਇਕ ਜਿਸਮਾਨੀ ਛੇੜਛਾੜ ਦਾ ਮਾਮਲਾ ਦਰਜ ਹੈ । ਚੇਅਰ ਮੈਜਿਸਟਰੇਟ ਡਾ: ਪ੍ਰਭਜੋਤ ਬਸਰਾ ਨੇ ਵਿਆਸ ਨੂੰ ਮੰਗਲਵਾਰ ਓਲਡ ਬੈਲੀ ਅਦਾਲਤ 'ਚ ਪੇਸ਼ ਕਰਨ ਤੱਕ ਹਿਰਾਸਤ 'ਚ ਭੇਜ ਦਿੱਤਾ ਹੈ ।

 

ਵਰਲਡ ਕੈਂਸਰ ਕੇਅਰ ਦਾ 550 ਸਾਲਾਂ ਪੁਰਬ ਨੂੰ ਸਮਰਪਤ ਮੈਗਜ਼ੀਨ ਡਾ ਮਨਮੋਹਨ ਸਿੰਘ ਵਲੋਂ ਲੋਕ ਅਰਪਤ

ਦਿੱਲੀ, ਅਕਤੂਬਰ 2019-(ਇਕਬਾਲ ਸਿੰਘ ਰਸੂਲਪੁਰ)- ਭਾਰਤ ਦੇ ਸਤਿਕਾਰਯੋਗ ਸਾਬਕਾ ਪ੍ਰਧਾਨ ਮੰਤਰੀ ਅਤੇ ਮਹਾਨ ਲੀਡਰ ਡਾ. ਮਨਮੋਹਨ ਸਿੰਘ ਵੱਲੋਂ ਆਪਣੀ ਧਰਮ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ ਜੀ ਦੇ ਨਾਲ ਆਪਣੇ ਰੈਜੀਡੈਂਸ ਨਵੀਂ ਦਿੱਲੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਵਰਲਡ ਕੈਂਸਰ ਕੇਅਰ ਦੀ ਕੈਂਸਰ ਪ੍ਰਤੀ ਜਾਣਕਾਰੀ ਨਾਲ ਭਰਭੂਰ ਸਪੈਸ਼ਲ ਬੁੱਕ ਰਿਲੀਜ਼ ਕੀਤੀ । ਜਿਥੇ ਉਨ੍ਹਾਂ ਵੱਲੋਂ ਕੁਲਵੰਤ ਸਿੰਘ ਧਾਲੀਵਾਲ ਜੀ ਦੀ ਟੀਮ ਵੱਲੋਂ ਮਨੁੱਖਤਾ ਦੀ ਸੇਵਾ ਦੇ ਕਾਰਜ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ, ਓਥੇ ਉਹਨਾਂ ਆਪਣੇ ਸੁਨਹੇ ਦੁਰਾਨ ਲੋਕਾਂ ਨੂੰ ਇਸ ਬਹੁਤ ਹੀ ਉਪਯੋਗੀ ਕਾਰਜ ਦਾ ਵੱਧ ਤੋਂ ਵੱਧ ਫੈਇਦਾ ਲੈਣ ਲਈ ਆਖਿਆ।ਉਸ ਸਮੇ ਸ ਕੁਲਵੰਤ ਸਿੰਘ ਧਾਲੀਵਾਲ ਨੇ ਸਾਡੇ ਪ੍ਰਤੀ ਨਿਧ ਨਾਲ ਗੱਲ ਕਰਦਿਆਂ ਆਖਿਆ ਕਿ ਲੋਕ ਸੇਵਾ ਵਿੱਚ ਐਨੀ ਤਾਕਤ ਹੈ ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ।ਮਨੁੱਖਤਾ ਦੀ ਸੇਵਾ ਕਰਨ ਬਦਲੇ ਜੋ ਪਿਆਰ ਮੇਨੂ ਸਾਡੇ ਮਹਾਨ ਲੀਡਰ ਡਾ ਮਨਮੋਹਨ ਸਿੰਘ ਅਤੇ ਓਹਨਾ ਦੀ ਧਰਮਪਤਨੀ ਮਾਤਾ ਗੁਰਸਰਨ ਕੌਰ ਵਲੋਂ ਮਿਲਿਆ ਹੈ ਉਸ ਦਾ ਮੇਰੇ ਮਨ ਵਿਚ ਇਕ ਵਲਖਣ ਤਰੀਕੇ ਦਾ ਅਹਿਸਾਸ ਹੈ।

ਵਰਲਡ ਕੈਂਸਰ ਕੇਅਰ ਦੇ ਮੁੱਖ ਸਲਾਹਕਾਰ ਅਤੇ ਐਮ.ਡੀ. ਨੂੰ ਡਾਕਟਰੇਟ ਦੀ ਡਿਗਰੀ ਪ੍ਰਦਾਨ

ਸ ਜਸਵੰਤ ਸਿੰਘ ਗਰੇਵਾਲ ਮੁੱਖ ਸਲਾਹਕਾਰ ਅਤੇ ਮੈਨੇਜਿੰਗ ਡਾਰੈਕਟਰ ਇੰਡੀਆ ਧਰਮਿੰਦਰ ਸਿੰਘ ਨੂੰ ਚੇਨਈ ਯੂਨੀਵਰਸਿਟੀ ਤੋ ਡਾਕਟਰੇਟ ਦੀ ਡਿਗਰੀ 

 

ਚੇਨਈ, ਸਤੰਬਰ 2019-( ਇਕਬਾਲ ਸਿੰਘ ਰਸੂਲਪੁਰ )- ਵਰਡਲ ਕੈਂਸਰ ਦੇ ਮੁੱਖ ਸਲਾਹਕਾਰ ਸ: ਜਸਵੰਤ ਸਿੰਘ ਗਰੇਵਾਲ ਯੂ. ਕੇ. ਅਤੇ ਮੈਨੇਜਿੰਗ ਡਾਇਰਟੈਕਟਰ ਇੰਡੀਆ ਧਰਮਿੰਦਰ ਸਿੰਘ ਨੂੰ ਚੇਨਈ ਯੂਨੀਵਰਸਿਟੀ ਵਲੋਂ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਹੈ । ਚੇਨਈ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਯੂਨੀਵਰਸਿਟੀ ਵਲੋਂ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਅਤੇੇ ਦੇਸ਼ ਦੇ ਹੋਰਨਾਂ ਖਿੱਤਿਆਂ 'ਚ ਕੈਂਸਰ ਦੀ ਰੋਕਥਾਮ ਲਈ ਵਰਲਡ ਕੈਂਸਰ ਕੇਅਰ ਵਲੋਂ ਲਗਾਏ ਜਾ ਰਹੇ ਜਾਗਰੂਕ ਕੈਂਪਾਂ ਦੌਰਾਨ ਸ: ਜਸਵੰਤ ਸਿੰਘ ਗਰੇਵਾਲ ਅਤੇ ਧਰਮਿੰਦਰ ਸਿੰਘ ਢਿਲੋਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਇਹ ਸਨਮਾਨ ਦਿੱਤਾ ਗਿਆ ਹੈ । ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਡਾ: ਕੁਲਵੰਤ ਸਿੰਘ ਧਾਲੀਵਾਲ ਨੇ ਦੋਵੇਂ ਸਖਸ਼ੀਅਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੀਤੇ ਕਈ ਵਰਿ੍ਹਆਂ ਤੋਂ ਸ: ਗਰੇਵਾਲ ਨੇ ਇੰਗਲੈਂਡ ਤੋਂ ਭਾਰਤ ਜਾ ਕੇ ਬਹੁਤ ਸਾਰੇ ਕੈਂਪਾਂ 'ਚ ਖੁਦ ਹਿੱਸਾ ਲਿਆ, ਲੰਡਨ ਅਤੇ ਹੋਰਨਾਂ ਦੇਸ਼ਾਂ 'ਚ ਕਈ ਮੈਰਾਥਨ ਦੌੜਾਂ ਕੈਂਸਰ ਪੀੜਤਾਂ ਦੀ ਮਦਦ ਲਈ ਵੀ ਦੌੜੀਆਂ । ਜਦਕਿ ਸ: ਢਿਲੋਂ ਨੇ ਵਰਡਲ ਕੈਂਸਰ ਕੇਅਰ ਦੇ ਕੈਂਪਾਂ ਦੌਰਾਨ ਹਰ ਪੱਖ ਤੋਂ ਅੱਗੇ ਹੋ ਕੇ ਯੋਗਦਾਨ ਪਾਇਆ ਹੈ । ਸ: ਗਰੇਵਾਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਸਮਾਜ ਦੀ ਹੋਰ ਸੇਵਾ ਕਰਨ ਲਈ ਉਤਸ਼ਾਹਿਤ ਕਰੇਗਾ।ਜੇਕਰ ਧਰਮਿੰਦਰ ਸਿੰਘ ਢਿਲੋਂ ਵਾਰੇ ਗੱਲ ਕਰੀਏ ਤਾਂ ਉਸ ਇਨਸਾਨ ਦੀ ਮੇਹਨਤ ਅੱਜ ਵਰਲਡ ਕੈਂਸਰ ਕੇਅਰ ਨੂੰ ਇਕ ਧੁਰੇ ਦਾ ਕੰਮ ਦੇ ਰਹੀ ਹੈ।ਜੋ ਬਹੁਤ ਵੱਡੀ ਦੇਣ ਹੈ ਅਤੇ ਜਿਸ ਦੇ ਸਨਮਾਣ ਵਜੋਂ ਉਹਨਾਂ ਨੂੰ ਅੱਜ ਡਾਕਟਰੇਟ ਦੀ ਓਪਦੀ ਨਾਲ ਨਿਵਾਜਿਆ ਗਿਆ।

World Cancer Care organized the Cancer awareness camp in Rajasthan -Video

Anupgarh/Rajasthan,September 2019 - 

 A free medical cancer screening camp was organized in our region, on behalf of the family of the distinguished social worker Sardar Kripal Singh, with the help of friends. In which 530 patients have been screened and about 110 patients have been found to be suffering from cancer. 53 new patients have been found under sugar. 240 men and 290 women have undergone investigations. In this, our doctors, Miss Navneet Kaur and Dr. Jatin and their nursing staff gave services. We heartily welcome Mr. Kulwant Singh Dhariwal, who took up the responsibility of world free cancer, and this mission started with their inspiration.Those who have proclaimed the society to be healthy towards their health and in this, we also welcome our esteemed affectionate supporter Sardar Aman Singh Khaira who inspired us to set up a cancer camp that keeps us healthy from time to time.Social activist Abhishek Sharma, who has a special identity in the area of Anupgarh, also cooperated wholeheartedly in this camp. He discussed the rules of all patients to be healthy towards their health. He has given inspiration to stay away from addiction. 

ਦੁਨੀਆ ਭਰ ਤੋਂ ਸਿੱਖ ਸ਼ਰਧਾਲੂ ਕਰਤਾਰਪੁਰ ਸਾਹਿਬ ਹੋਏ ਨਤਮਸਤਕ

ਲਾਹੌਰ,ਸਤੰਬਰ 2019-(ਏਜੰਸੀ)-

ਪਾਕਿਸਤਾਨ ਦੇ ਕਰਤਾਰਪਰ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 480ਵੇਂ ਜੋਤੀ-ਜੋਤ ਦਿਵਸ ਸਬੰਧੀ ਕਰਵਾਏ ਗਏ ਤਿੰਨ ਰੋਜ਼ਾ ਸਮਾਗਮ ਦੇ ਆਖ਼ਰੀ ਦਿਨ ਵਿਸ਼ਵ ਭਰ ਤੋਂ ਸਿੱਖ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਸ਼ਰਧਾਲੂਆਂ ਨੂੰ ਕਰਤਾਰਪੁਰ ਲਾਂਘੇ ਕੋਲ ਵੀ ਲਿਜਾਇਆ ਗਿਆ ਜਿਸ ਨਾਲ ਕਰਤਾਰਪੁਰ ਦਾ ਸਿੱਧਾ ਸੰਪਰਕ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੁੜ ਜਾਵੇਗਾ। ਵਿਸ਼ਵ ਭਰ ਤੋਂ ਪੁੱਜੇ ਸ਼ਰਧਾਲੂਆਂ ਨੇ ਪਾਕਿਸਤਾਨ ਸਥਿਤ ਗੁਰਧਾਮਾਂ ਵਿੱਚ ਮੱਥਾ ਟੇਕਿਆ। ਇਨ੍ਹਾਂ ਸ਼ਰਧਾਲੂਆਂ ਵਿੱਚ ਕੈਨੇਡਾ ਸਮੇਤ ਵੱਖ-ਵੱਖ ਯੂਰਪੀ ਦੇਸ਼ਾਂ ਨਾਲ ਸਬੰਧਤ ਸ਼ਰਧਾਲੂ ਸ਼ਾਮਲ ਸਨ। ਮੀਡੀਆ ਰਿਪੋਰਟਾਂ ਮੁਤਾਬਕ ਕਰਤਾਰਪੁਰ ਲਾਂਘਾ ਨਵੰਬਰ ਵਿੱਚ ਸ਼ਰਧਾਲੂਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ 7 ਨਵੰਬਰ ਤੋਂ ਸ਼ੁਰੂ ਹੋਣਗੇ ਜੋ 15 ਨਵੰਬਰ ਤਕ ਜਾਰੀ ਰਹਿਣਗੇ। ਪ੍ਰਾਜੈਕਟ ਡਾਇਰੈਕਟਰ ਆਤਿਫ ਮਾਜਿਦ ਨੇ ਪਿਛਲੇ ਹਫ਼ਤੇ ਇਹ ਪੁਸ਼ਟੀ ਕੀਤੀ ਸੀ ਕਿ ਲਾਂਘੇ ਦੀ ਉਸਾਰੀ ਦਾ 86 ਫ਼ੀਸਦੀ ਕੰਮ ਨਿਬੇੜ ਲਿਆ ਗਿਆ ਹੈ ਅਤੇ ਲਾਂਘਾ 9 ਨਵੰਬਰ ਨੂੰ ਚਾਲੂ ਕਰ ਦਿੱਤਾ ਜਾਵੇਗਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਦੇ ਪ੍ਰਧਾਨ ਸਤਵੰਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਇਸ ਪਲ ਦੀ 72 ਵਰ੍ਹੇ ਉਡੀਕ ਕੀਤੀ ਹੈ ਅਤੇ ਹੁਣ ਇਹ ਸੁਫ਼ਨਾ ਸੱਚ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਾਂਘੇ ਦੇ ਖੁੱਲ੍ਹਣ ਨਾਲ ਦੋਵੇਂ ਮੁਲਕਾਂ ਵਿੱਚ ਸ਼ਾਂਤਮਈ ਸਬੰਧ ਕਾਇਮ ਹੋਣਗੇ ਅਤੇ ਸਿੱਖ ਹਮੇਸ਼ਾਂ ਪਾਕਿਸਤਾਨ ਸਰਕਾਰ ਦੇ ਸ਼ੁਕਰਗੁਜ਼ਾਰ ਰਹਿਣਗੇ। 

ਗਾਇਕ ਗੁਰਦਾਸ ਮਾਨ ਨੂੰ ਹਿੰਦੀ ਨਾਲ ਹੇਜ ਕਰਨਾ ਮਹਿੰਗਾ ਪਿਆ

ਵੈਨਕੂਵਰ, ਸਤੰਬਰ 2019-
ਸੰਗੀਤਕ ਸ਼ੋਅ ਕਰਨ ਕੈਨੇਡਾ ਆਏ ਗਾਇਕ ਗੁਰਦਾਸ ਮਾਨ ਨੂੰ ਹਿੰਦੀ ਨਾਲ ਹੇਜ ਕਰਨਾ ਅੱਜ ਮਹਿੰਗਾ ਪੈ ਗਿਆ। ਐਬਟਸਫੋਰਡ ਵਿਚ ਗੁਰਦਾਸ ਮਾਨ ਦੇ ਸ਼ੋਅ ਦੇ ਬਾਹਰ ਵੱਡੀ ਗਿਣਤੀ ਲੋਕਾਂ ਨੇ ਤਿੰਨ ਘੰਟੇ ਰੋਸ ਵਿਖਾਵਾ ਕੀਤਾ। ਵਿਖਾਵਾਕਾਰੀਆਂ ਨੇ ਸਾਰੀ ਦੁਨੀਆ ’ਚ ਵਸੇ ਪੰਜਾਬੀ ਪ੍ਰੇਮੀਆਂ ਨੂੰ ਗੁਰਦਾਸ ਮਾਨ ਦੇ ਬਾਈਕਾਟ ਦੀ ਅਪੀਲ ਕੀਤੀ। ਸ਼ੋਅ ਵੇਖਣ ਆਏ ਦਰਸ਼ਕਾਂ ’ਚੋਂ ਵੱਡੀ ਗਿਣਤੀ ਲੋਕ ਟਿਕਟਾਂ ਪਾੜ ਕੇ ਪ੍ਰਦਰਸ਼ਨ ’ਚ ਸ਼ਾਮਲ ਹੋਏ। ਦੱਸਣਯੋਗ ਹੈ ਕਿ ਇਹ ਸ਼ੋਅ ਕੈਨੇਡਾ ’ਚ ਹੋਣ ਵਾਲੇ ਪੰਜਾਬੀ ਸੰਗੀਤ ਸ਼ੋਆਂ ’ਚੋਂ ਕਾਫੀ ਮਹਿੰਗਾ ਮੰਨਿਆ ਜਾਂਦਾ ਹੈ। ਕੈਨੇਡਾ ਆਏ ਗਾਇਕ ਗੁਰਦਾਸ ਮਾਨ ਨੇ ਰੇਡੀਓ ਇੰਟਰਵਿਊ, ਪੱਤਰਕਾਰ ਸੰਮੇਲਨ ਅਤੇ ਹੋਰ ਥਾਵਾਂ ’ਤੇ ਭਾਰਤ ਨੂੰ ਇਕ ਭਾਸ਼ੀ ਦੇਸ਼ ਬਣਾਉਣ ਅਤੇ ਪੰਜਾਬੀ ਦੇ ਨਾਲ ਨਾਲ ਹਿੰਦੀ ਨੂੰ ਮਾਸੀ ਵਾਲਾ ਸਤਿਕਾਰ ਦੇਣ ਦੀ ਗੱਲ ’ਤੇ ਵਾਰ ਵਾਰ ਜ਼ੋਰ ਦਿੱਤਾ ਸੀ ਜਿਸ ਦਾ ਪੰਜਾਬੀ ਪ੍ਰੇਮੀਆਂ ਨੇ ਸਖਤ ਨੋਟਿਸ ਲਿਆ ਤੇ ਉਸ ਖਿਲਾਫ਼ ਰੋਹ ਪ੍ਰਚੰਡ ਹੋ ਗਿਆ। ਅੱਜ ਸਵੇਰੇ ਕੁਝ ਪੰਜਾਬੀਆਂ ਵਲੋਂ ਸ਼ੋਅ ਵਿਰੁੱਧ ਰੋਸ ਵਿਖਾਵੇ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਨੂੰ ਬਾਅਦ ਵਿਚ ਵੱਡੀ ਗਿਣਤੀ ਲੋਕਾਂ ਨੇ ਸਮਰਥਨ ਦਿੱਤਾ। ਸ਼ੋਅ ਵੇਖਣ ਵਾਲੇ ਦਰਸ਼ਕਾਂ ਦਾ ਕਹਿਣਾ ਸੀ ਕਿ ਬਾਈਕਾਟ ਦਾ ਐਲਾਨ ਕੁਝ ਦਿਨ ਪਹਿਲਾਂ ਹੋ ਜਾਂਦਾ ਤਾਂ ਉਹ ਟਿਕਟਾਂ ਹੀ ਨਾ ਖਰੀਦਦੇ। ਇਸ ਦੌਰਾਨ ਗਾਇਕ ਦਾ ਪੱਖ ਜਾਨਣ ਲਈ ਸੰਪਰਕ ਕਰਨ ਦੇ ਯਤਨ ਕੀਤੇ ਗਏ ਪਰ ਉਨ੍ਹਾਂ ਦੇ ਰੁੱਝੇ ਹੋਣ ਦਾ ਕਹਿ ਕੇ ਸੰਪਰਕ ਨਹੀਂ ਹੋਣ ਦਿੱਤਾ ਗਿਆ। ਰੋਸ ਦਾ ਸੱਦਾ ਇੰਦਰਜੀਤ ਸਿੰਘ, ਕਰਨੈਲ ਸਿੰਘ, ਮਨਦੀਪ ਸਿੰਘ, ਧਰਮ ਸਿੰਘ, ਸਤਵੰਤ ਸਿੰਘ ਤਲਵੰਡੀ, ਹਰਪ੍ਰੀਤ ਸਿੰਘ, ਹਰਜੀਤ ਸਿੰਘ, ਜਸਪਾਲ ਸਿੰਘ ਵਲੋਂ ਦਿੱਤਾ ਗਿਆ ਸੀ

ਮੋਦੀ ਤੇ ਟਰੰਪ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਨਵੀਆਂ ਸਿਖਰਾਂ ’ਤੇ ਲਿਜਾਣ ਦਾ ਅਹਿਦ

ਅਬ ਕੀ ਬਾਰ ਟਰੰਪ ਸਰਕਾਰ' ਦਾ ਦਿੱਤਾ ਨਾਅਰਾ

ਹਿਊਸਟਨ /ਅਮਰੀਕਾ,  ਸਤੰਬਰ 2019 (ਏਜੰਸੀ)-

ਹਿਊਸਟਨ ਦੇ ਐਨ. ਆਰ. ਜੀ. ਸਟੇਡੀਅਮ ਵਿਖੇ ਹੋਏ ਇਤਿਹਾਸਕ 'ਹਾਓਡੀ ਮੋਦੀ' ਪ੍ਰੋਗਰਾਮ ਮੌਕੇ ਇਕੱਠੇ ਹੋਏ 50 ਹਜ਼ਾਰ ਤੋਂ ਜ਼ਿਆਦਾ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਬੋਧਨ ਕੀਤਾ | ਆਪਣੇ ਨਿੱਜੀ ਸਬੰਧਾਂ ਨੂੰ ਨਵੀਂਆਂ ਉਚਾਈਆਂ 'ਤੇ ਲਿਜਾਂਦਿਆਂ ਅਤੇ ਭਾਰਤੀ-ਅਮਰੀਕੀ ਦੁਵੱਲੇ ਸਬੰਧਾਂ ਦਾ ਨਵਾਂ ਦਿ੍ਸ਼ ਪੇਸ਼ ਕਰਦਿਆਂ ਦੋਵੇਂ ਨੇਤਾ ਇਕ-ਦੂਜੇ ਦੇ ਹੱਥ 'ਚ ਹੱਥ ਪਾ ਕੇ ਮੰਚ 'ਤੇ ਪੁੱਜੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਥੇ ਦਾ ਦਿ੍ਸ਼ ਅਤੇ ਮਾਹੌਲ ਕਲਪਨਾ ਤੋਂ ਪਰ੍ਹੇ ਹੈ | ਉਨ੍ਹਾਂ ਕਿਹਾ ਇਹ ਵਿਸ਼ਾਲ ਜਨ ਸਮੂਹ ਦੀ ਮੌਜੂਦਗੀ ਸਿਰਫ ਗਿਣਤੀ ਨਹੀਂ, ਅੱਜ ਇਥੇ ਅਸੀਂ ਇਕ ਨਵਾਂ ਇਤਿਹਾਸ ਬਣਦਾ ਦੇਖ ਰਹੇ ਹਾਂ ਅਤੇ ਨਵੀਂ ਕੈਮਿਸਟਰੀ ਵੀ ਦੇਖ ਰਹੇ ਹਾਂ | ਰਾਸ਼ਟਰਪਤੀ ਟਰੰਪ ਤੇ ਹੋਰ ਨੇਤਾਵਾਂ ਦਾ ਆਉਣਾ ਅਮਰੀਕਾ 'ਚ ਰਹਿਣ ਵਾਲੇ ਭਾਰਤੀਆਂ ਦਾ ਸਨਮਾਨ ਹੈ | ਉਨ੍ਹਾਂ ਕਿਹਾ ਕਿ ਮੋਦੀ ਇਕੱਲਾ ਕੁਝ ਨਹੀਂ, ਉਹ 130 ਕਰੋੜ ਭਾਰਤੀਆਂ ਦੇ ਆਦੇਸ਼ 'ਤੇ ਕੰਮ ਕਰਨ ਵਾਲੇ ਸਾਧਾਰਨ ਵਿਅਕਤੀ ਹਨ | 'ਹਾਓਡੀ ਮੋਦੀ' ਦਾ ਅਰਥ ਉਨ੍ਹਾਂ ਨੇ 'ਸਭ ਚੰਗਾ ਹੈ' ਦੱਸਿਆ ਅਤੇ ਇਸ ਨੂੰ ਪੰਜਾਬੀ ਸਮੇਤ ਕਈ ਭਾਸ਼ਾਵਾਂ 'ਚ ਦੁਹਰਾਇਆ | ਉਨ੍ਹਾਂ ਕਿਹਾ ਕਿ ਹਰ ਗੱਲ ਵਿਸ਼ਾਲ ਹੋਣੀ ਟੈਕਸਾਸ ਦੇ ਸੁਭਾਅ 'ਚ ਹੈ | ਉਨ੍ਹਾਂ ਕਿਹਾ ਕਿ ਟਰੰਪ ਵਲੋਂ ਕੀਤੀ ਪ੍ਰਸੰਸਾ ਭਾਰਤੀਆਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਹੈ | ਉਨ੍ਹਾਂ ਕਿਹਾ ਕਿ ਭਾਰਤ 'ਚ ਸਸਤਾ ਡਾਟਾ ਡਿਜ਼ੀਟਲ ਇੰਡੀਆ ਦੀ ਮਜ਼ਬੂਤੀ ਦੀ ਪਛਾਣ ਬਣ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਦੀ ਸੋਚ ਨੂੰ ਬਦਲ ਰਿਹਾ ਹੈ ਜਿਨ੍ਹਾਂ ਨੂੰ ਲਗਦਾ ਹੈ ਕਿ ਕੁਝ ਨਹੀਂ ਬਦਲ ਸਕਦਾ | ਉਨ੍ਹਾਂ ਕਿਹਾ ਕਿ ਅਸੀਂ ਵੱਡਾ ਟੀਚਾ ਰੱਖ ਰਹੇ ਹਾਂ ਅਤੇ ਵੱਡਾ ਪ੍ਰਾਪਤ ਕਰ ਰਹੇ ਹਾਂ | ਸਵੱਛਤਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ 11 ਕਰੋੜ ਪਖਾਨੇ ਬਣਾਏ | ਦੇਸ਼ 'ਚ ਰਸੋਈ ਗੈਸ ਕੁਨੈਕਸ਼ਨ ਪਹਿਲਾਂ 55 ਫ਼ੀਸਦੀ ਸੀ ਜੋ ਪਿਛਲੇ 5 ਸਾਲਾਂ 'ਚ 95 ਫ਼ੀਸਦੀ 'ਤੇ ਪਹੁੰਚਾ ਦਿੱਤਾ ਤੇ 15 ਕਰੋੜ ਲੋਕਾਂ ਨੂੰ ਗੈਸ ਕੁਨੈਕਸ਼ਨ ਉਪਲਬਧ ਕਰਵਾਇਆ | 5 ਸਾਲਾਂ 'ਚ ਦੇਸ਼ ਦੇ ਪੇਂਡੂ ਖੇਤਰਾਂ 'ਚ 2 ਲੱਖ ਕਿੱਲੋਮੀਟਰ ਸੜਕਾਂ ਬਣਾਈਆਂ | 37 ਕਰੋੜ ਲੋਕਾਂ ਦੇ ਬੈਂਕ ਖਾਤੇ ਖੁੱਲ੍ਹਵਾਏ |
 ਉਨ੍ਹਾਂ ਕਿਹਾ ਕਿ ਅੱਜ ਅਮਰੀਕਾ ਭਾਰਤ ਦੀ ਈ-ਵੀਜ਼ਾ ਸਹੂਲਤ ਦੀ ਵਰਤੋਂ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਕੰਪਨੀ ਰਜਿਸਟਰ ਕਰਨ 'ਚ 2-3 ਹਫ਼ਤੇ ਲਗਦੇ ਸਨ, ਹੁਣ 24 ਘੰਟੇ 'ਚ ਹੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ | ਪਹਿਲਾਂ ਕਰ ਰਿਫੰਡ ਆਉਣ 'ਚ ਮਹੀਨੇ ਲੱਗਦੇ ਸਨ | ਇਸ ਵਾਰ 31 ਅਗਸਤ ਨੂੰ ਇਕ ਦਿਨ 'ਚ ਕਰੀਬ 50 ਲੱਖ ਲੋਕਾਂ ਨੇ ਰਿਟਰਨ ਆਨ ਲਾਈਨ ਭਰੀ | ਕਈ ਪੁਰਾਣੇ ਕਾਨੂੰਨ ਖਤਮ ਕੀਤੇ | ਉਨ੍ਹਾਂ ਕਿਹਾ ਕਿ ਡੇਢ ਲੱਖ ਕਰੋੜ ਰੁਪਏ ਨੂੰ ਅਸੀਂ ਗ਼ਲਤ ਹੱਥਾਂ 'ਚ ਜਾਣ ਤੋਂ ਰੋਕਿਆ | ਉਨ੍ਹਾਂ ਕਿਹਾ ਕਿ ਨਵੇਂ ਭਾਰਤ ਲਈ ਕੁਝ ਪੁਰਾਣੀਆਂ ਚੀਜ਼ਾਂ ਨੂੰ ਹਟਾਇਆ ਹੈ |

ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਅਲਵਿਦਾ ਕਹਿ ਦਿੱਤਾ ਗਿਆ ਹੈ | ਧਾਰਾ 370 ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਵਿਕਾਸ ਅਤੇ ਬਰਾਬਰ ਅਧਿਕਾਰਾਂ ਤੋਂ ਵਾਂਝੇ ਰੱਖਿਆ ਸੀ | ਇਸ ਸਥਿਤੀ ਦਾ ਲਾਭ ਅੱਤਵਾਦ ਅਤੇ ਵੱਖਵਾਦ ਵਧਾਉਣ ਵਾਲੀਆਂ ਤਾਕਤਾਂ ਲੈ ਰਹੀਆਂ ਸਨ | ਭਾਰਤ ਦੇ ਸੰਵਿਧਾਨ ਅਨੁਸਾਰ ਜੋ ਅਧਿਕਾਰ ਬਾਕੀ ਭਾਰਤੀਆਂ ਨੂੰ ਦਿੱਤੇ ਗਏ ਹਨ ਉਹ ਹੀ ਅਧਿਕਾਰ ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਮਿਲ ਗਏ ਹਨ |

ਉਨ੍ਹਾਂ ਕਿਹਾ ਕਿ ਭਾਰਤ ਨੇ 5 ਲੱਖ ਕਰੋੜ ਦੀ ਅਰਥ ਵਿਵਸਥਾ ਲਈ ਕਮਰ ਕੱਸੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦੋ-ਤਿੰਨ ਦਿਨਾਂ 'ਚ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਹੋਣ ਵਾਲੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਦੇ ਚੰਗੇ ਨਤੀਜੇ ਨਿਕਣਗੇ |

ਭਾਰਤੀ ਭਾਈਚਾਰੇ ਨੂੰ ਸੰਬੋਧਨ ਹੁੰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਦੇ ਤਰੀਕੇ ਬਦਲ ਦਿੱਤੇ ਗਏ ਹਨ | ਉਨ੍ਹਾਂ ਉਥੇ ਹਾਜ਼ਰ ਭਾਰਤੀ ਭਾਈਚਾਰੇ ਨੂੰ ਕਿਹਾ ਕਿ ਤੁਸੀਂ ਦੇਸ਼ ਤੋਂ ਦੂਰ ਹੋ ਪਰ ਦੇਸ਼ ਤੁਹਾਡੇ ਤੋਂ ਦੂਰ ਨਹੀਂ ਹੈ |
ਉਨ੍ਹਾਂ ਨੇ ਸਭ ਤੋਂ ਪਹਿਲਾਂ ਟਰੰਪ ਦੀ ਪ੍ਰਸੰਸਾ ਕੀਤੀੇ ਉਨ੍ਹਾਂ ਕਿਹਾ ਕਿ ਸਦੀਆਂ ਤੋਂ ਸਾਡੇ ਦੇਸ਼ 'ਚ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ | ਵਿਭਿੰਨਤਾ 'ਚ ਏਕਤਾ ਦੀ ਸਾਡੀ ਪਛਾਣ ਅਤੇ ਏਕਤਾ ਹੈ | ਵੱਖ-ਵੱਖ ਧਰਮ ਅਤੇ ਸੰਪਰਦਾਵਾਂ ਇਸ ਧਰਤੀ ਨੂੰ ਅਦਭੁੱਤ ਬਣਾਉਂਦੇ ਹਨ | ਉਨ੍ਹਾਂ ਕਿਹਾ ਕਿ ਸ਼ਾਂਤੀ ਸਾਡੀ ਪਛਾਣ ਹੈ ਤੇ ਹੁਣ ਅਸੀਂ ਵਿਕਾਸ ਲਈ ਉਤਸੁਕ ਹਾਂ | 'ਨਵਾਂ ਭਾਰਤ' ਸਾਡਾ ਸਭ ਤੋਂ ਵੱਡਾ ਸੰਕਲਪ ਹੈ | ਉਨ੍ਹਾਂ ਨੇ ਨਵਾਂ ਨਾਅਰਾ 'ਅਬ ਕੀ ਵਾਰ ਟਰੰਪ ਸਰਕਾਰ' ਦਿੱਤਾ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰੀਫ਼ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਵਿਚ ਇਕ ਮਹੱਤਵਪੂਰਨ ਹਸਤੀ ਮੌਜੂਦ ਹੈ, ਇਨ੍ਹਾਂ ਨੂੰ ਮਿਲ ਕੇ ਦੋਸਤੀ ਦਾ ਅਹਿਸਾਸ ਹੁੰਦਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਨਾਂਅ ਧਰਤੀ ਦਾ ਹਰ ਇਨਸਾਨ ਜਾਣਦਾ ਹੈ | ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਦੀ ਅਗਵਾਈ ਤੋਂ ਪ੍ਰਭਾਵਿਤ ਹਾਂ ਤੇ ਟਰੰਪ ਅਜਿਹੇ ਵਿਸ਼ੇਸ਼ ਵਿਅਕਤੀ ਹਨ ਜਿਹੜੇ ਕਿਤੇ ਵੀ ਆਪਣਾ ਡੂੰਘਾ ਤੇ ਲੰਬਾ ਪ੍ਰਭਾਵ ਰੱਖਦੇ ਹਨ | ਵਿਸ਼ਵ ਤੇ ਭਾਰਤ 'ਚ ਆਪਣੇ ਸਾਥੀਆਂ ਨੂੰ ਇਸ ਪ੍ਰੋਗਰਾਮ ਲਈ ਵਧਾਈਆਂ ਦਿੰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਨਾਲ ਅੱਜ ਬਹੁਤ ਹੀ ਮਹੱਤਵਪੂਰਨ ਵਿਅਕਤੀ ਹਾਜ਼ਰ ਹਨ | ਉਨ੍ਹਾਂ ਨਾਅਰਾ ਲਗਾਇਆ 'ਅਬ ਕੀ ਬਾਰ-ਟਰੰਪ ਸਰਕਾਰ' | ਮੋਦੀ ਨੇ ਕਿਹਾ ਕਿ ਟਰੰਪ ਨੇ ਅਮਰੀਕਾ ਤੇ ਦੁਨੀਆ ਲਈ ਕਾਫ਼ੀ ਕੁਝ ਹਾਸਿਲ ਕੀਤਾ ਹੈ ਤੇ ਟਰੰਪ ਵਾਈਟ ਹਾਊਸ 'ਚ ਭਾਰਤ ਦੇ ਸੱਚੇ ਮਿੱਤਰ ਹਨ | ਉਨ੍ਹਾਂ ਕਿਹਾ ਕਿ ਤੁਹਾਨੂੰ ਇਥੇ ਸਾਡੇ ਦੋਵਾਂ ਦੇਸ਼ਾਂ 'ਚ ਜੁੜਾਅ (ਚੰਗੇ ਸਬੰਧ) ਮਹਿਸੂਸ ਹੋ ਰਿਹਾ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਇਕ ਇਤਿਹਾਸਕ ਪਲ ਹੈ | ਇਥੇ ਆ ਕੇ ਇਸ ਤਰ੍ਹਾਂ ਲੱਗਾ ਜਿਵੇਂ ਮੈਂ ਆਪਣੇ ਪਰਿਵਾਰ ਨੂੰ ਮਿਲ ਰਿਹਾ ਹਾਂ |
'ਹਾਓਡੀ ਮੋਦੀ' ਸਮਾਗਮ ਵਾਲੇ ਸਥਾਨ 'ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਹਿਊਸਟਨ ਦੇ ਮੇਅਰ ਸਿਲਵਿਸਟਰ ਟਰਨਰ ਨੇ ਭਾਰਤ-ਅਮਰੀਕਾ ਦੇ ਸਬੰਧਾਂ ਪ੍ਰਤੀ ਸਨਮਾਨ ਅਤੇ ਇਕਜੁੱਟਤਾ ਪ੍ਰਦਰਸ਼ਿਤ ਕਰਦੇ ਹੋਏ ਪ੍ਰਤੀਕਾਤਮਕ ਸ਼ਹਿਰ ਦੀ ਚਾਬੀ ਸੌਪੀ | ਅਮਰੀਕੀ ਰਾਸ਼ਟਰਪਤੀ ਟਰੰਪ ਦਾ ਸਮਾਗਮ ਵਾਲੇ ਸਥਾਨ 'ਤੇ ਪੁੱਜਣ 'ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸਵਾਗਤ ਕੀਤਾ | ਟਰੰਪ ਪ੍ਰਧਾਨ ਮੰਤਰੀ ਮੋਦੀ ਨੂੰ ਗਰਮਜੋਸ਼ੀ ਨਾਲ ਮਿਲੇ |

ਅੰਤਰਰਾਸ਼ਟਰੀ ਨਗਰ ਕੀਰਤਨ ਦਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਭਰਵਾਂ ਸਵਾਗਤ

ਨਾਂਦੇੜ-ਸਤੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ)- 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਬੀਤੀ ਰਾਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਪੁੱਜਾ | ਇਸ ਤੋਂ ਪਹਿਲਾਂ ਇਹ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਯਾਤਰਾ ਕਰ ਚੁੱਕਾ ਹੈ | ਸ੍ਰੀ ਹਜ਼ੂਰ ਸਾਹਿਬ ਵਿਖੇ ਪਹੁੰਚਣ 'ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਹੋਇਆ | ਸਵਾਗਤ ਕਰਨ ਵਾਲਿਆਂ ਵਿਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ, ਗਿਆਨੀ ਜੋਤਇੰਦਰ ਸਿੰਘ, ਤਖ਼ਤ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਗਵੰਤ ਸਿੰਘ ਸਿਆਲਕਾ, ਸੁਰਜੀਤ ਸਿੰਘ ਭਿੱਟੇਵਡ, ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਸਮੇਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ, ਮੈਂਬਰ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ | ਨਗਰ ਕੀਰਤਨ 'ਚ ਸ਼ਾਮਿਲ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਵੀ ਸੰਗਤਾਂ ਦਾ ਇਕੱਠਾ ਮੌਜੂਦ ਸੀ, ਜਿਸ ਨੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਈ | ਇਸੇ ਦੌਰਾਨ ਅੱਜ ਨਗਰ ਕੀਰਤਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਅਗਲੇ ਪੜਾਅ ਔਰੰਗਾਬਾਦ ਲਈ ਰਵਾਨਾ ਹੋ ਗਿਆ | ਨਗਰ ਕੀਰਤਨ ਦੀ ਰਵਾਨਗੀ ਸਮੇਂ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ, ਗਿਆਨੀ ਜੋਤਇੰਦਰ ਸਿੰਘ, ਸੰਸਦ ਮੈਂਬਰ ਪ੍ਰਤਾਪ ਰਾਉ ਪਾਟਿਲ, ਪ੍ਰਬੰਧਕੀ ਕਮੇਟੀ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਗੁਰਵਿੰਦਰ ਸਿੰਘ ਵਧਵਾ ਸੁਪਿ੍ੰਟੈਂਡੈਂਟ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ, ਵਧੀਕ ਮੈਨੇਜਰ ਪਰਮਜੀਤ ਸਿੰਘ, ਸੁਪਰਵਾਈਜ਼ਰ ਰਜਵੰਤ ਸਿੰਘ, ਬਖ਼ਸ਼ੀਸ ਸਿੰਘ, ਗੁਰਲਾਲ ਸਿੰਘ ਆਦਿ ਮੌਜੂਦ ਸਨ |

ਵਧ ਸਕਦੀਆਂ ਹਨ ਸੰਨੀ ਦਿਓਲ ਤੇ ਕ੍ਰਿਸ਼ਮਾ ਕਪੂਰ ਦੀਆਂ ਮੁਸ਼ਕਿਲਾਂ

1997 'ਚ ਰੇਲ ਗੱਡੀ ਦੀ ਚੇਨ ਖਿੱਚਣ ਦੇ ਮਾਮਲੇ 'ਚ ਦੋਸ਼ ਆਇਦ

 

ਜੈਪੁਰ, ਸਤੰਬਰ 2019-(ਏਜੰਸੀ)- 22 ਸਾਲ ਪੁਰਾਣੇ ਇਕ ਮਾਮਲੇ 'ਚ ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਅਤੇ ਅਦਾਕਾਰਾ ਕ੍ਰਿਸ਼ਮਾ ਕਪੂਰ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ | ਰੇਲਵੇ ਅਦਾਲਤ ਨੇ 1997 'ਚ ਆਈ ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਚੇਨ ਖਿੱਚਣ ਦੇ ਇਕ ਮਾਮਲੇ 'ਚ ਉਨ੍ਹਾਂ ਿਖ਼ਲਾਫ਼ ਦੋਸ਼ ਆਇਦ ਕਰ ਦਿੱਤੇ ਹਨ | ਸੰਨੀ ਦਿਓਲ ਤੇ ਕ੍ਰਿਸ਼ਮਾ ਕਪੂਰ ਦੇ ਵਕੀਲ ਏ. ਕੇ. ਜੈਨ ਨੇ ਬੁੱਧਵਾਰ ਨੂੰ ਸੈਸ਼ਨ ਕੋਰਟ 'ਚ ਇਸ ਹੁਕਮ ਨੂੰ ਚੁਣੌਤੀ ਦਿੱਤੀ ਹੈ | ਜ਼ਿਕਰਯੋਗ ਹੈ ਕਿ 1997 'ਚ ਫ਼ਿਲਮ 'ਬਜਰੰਗ' ਦੀ ਸ਼ੂਟਿੰਗ ਦੌਰਾਨ 2413-ਏ ਅਪਲਿੰਕ ਐਕਸਪ੍ਰੈੱਸ ਦੀ ਚੇਨ ਖਿੱਚਣ ਦੇ ਕਾਰਨ ਰੇਲ ਗੱਡੀ 25 ਮਿੰਟ ਲੇਟ ਹੋਈ ਸੀ | ਜੈਨ ਨੇ ਦੱਸਿਆ ਕਿ ਸੈਸ਼ਨ ਕੋਰਟ ਨੇ ਦੋਵਾਂ ਅਦਾਕਾਰਾਂ ਨੂੰ ਪਹਿਲਾਂ ਦੋਸ਼ ਮੁਕਤ ਕਰ ਦਿੱਤਾ ਸੀ ਪਰ 17 ਸਤੰਬਰ ਨੂੰ ਰੇਲਵੇ ਅਦਾਲਤ ਨੇ ਫਿਰ ਇਨ੍ਹਾਂ ਿਖ਼ਲਾਫ਼ ਦੋਸ਼ ਤੈਅ ਕਰ ਦਿੱਤੇ | ਸੰਨੀ ਤੇ ਕਪੂਰ ਤੋਂ ਇਲਾਵਾ ਸਟੰਟਮੈਨ ਟੀਨੂੰ ਵਰਮਾ ਤੇ ਸਤੀਸ਼ ਸ਼ਾਹ ਿਖ਼ਲਾਫ਼ ਵੀ ਫ਼ਿਲਮ ਦੀ ਸ਼ੂਟਿੰਗ ਲਈ ਗੈਰ-ਕਾਨੂੰਨੀ ਤੌਰ 'ਤੇ ਅਜਮੇਰ ਡਵੀਜ਼ਨ ਦੇ ਨਰੇਨਾ ਰੇਲਵੇ ਸਟੇਸ਼ਨ 'ਚ ਦਾਖ਼ਲ ਹੋਣ ਦਾ ਦੋਸ਼ ਹੈ | ਦੱਸਣਯੋਗ ਹੈ ਕਿ ਅਦਾਕਾਰਾਂ ਿਖ਼ਲਾਫ਼ ਰੇਲਵੇ ਐਕਟ ਦੀ ਧਾਰਾ 141 (ਰੇਲ ਗੱਡੀ ਦੇ ਸੰਚਾਰ ਸਾਧਨਾਂ ਨਾਲ ਬੇਲੋੜੀ ਛੇੜਛਾੜ), 145 (ਨਸ਼ਾ ਕਰਕੇ ਹੰਗਾਮਾ ਕਰਨ), 146 (ਰੇਲਵੇ ਕਰਮੀ ਦੇ ਕੰਮ 'ਚ ਅੜਿੱਕਾ ਪਾਉਣਾ) ਤੇ ਧਾਰਾ 147 (ਬਿਨਾਂ ਮਨਜ਼ੂਰੀ ਦਾਖ਼ਲ ਹੋਣਾ) ਲਗਾਈਆਂ ਗਈਆਂ ਹਨ | ਮਾਮਲੇ ਦੀ ਅਗਲੀ ਸੁਣਵਾਈ 24 ਸਤੰਬਰ ਨੂੰ ਹੋਵੇਗੀ |

A Railway court has framed charges against Bollywood actor-turned-politician Sunny Deol and actress Karisma Kapoor more than 20 years after they allegedly pulled the emergency chain of a train while shooting for a film.

ਅਮਰੀਕਾ ਵਿੱਚ ਹੌਲੀਵੁੱਡ ਗੁਰਦੁਆਰੇ ਦੇ ਬਾਹਰ ਨਫ਼ਰਤੀ ਸੁਨੇਹੇ ਲਿਖਣ ਵਾਲੇ ਮਨੂਕਯਨ ਨੂੰ 16 ਮਹੀਨੇ ਦੀ ਕੈਦ

ਵਾਸ਼ਿੰਗਟਨ, ਸਤੰਬਰ 2019-
ਅਮਰੀਕਾ ’ਚ ਗੁਰਦੁਆਰੇ ਦੇ ਬਾਹਰ ਨਫ਼ਰਤੀ ਸੁਨੇਹੇ ਲਿਖਣ ਵਾਲੇ 29 ਵਰ੍ਹਿਆਂ ਦੇ ਵਿਅਕਤੀ ਨੂੰ 16 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਲਾਸ ਏਂਜਲਸ ਟਾਈਮਜ਼ ਦੀ ਰਿਪੋਰਟ ਮੁਤਾਬਕ ਆਰਟਿਓਮ ਮਨੂਕਯਨ ਦੀ ਸਜ਼ਾ ਪਹਿਲਾਂ ਤੋਂ ਚਲ ਰਹੇ ਅੱਗਜ਼ਨੀ ਦੇ ਕੇਸ ’ਚ ਮਿਲੀ ਸਜ਼ਾ ਨਾਲ ਬਰਾਬਰ ਚਲੇਗੀ। ਲਾਸ ਏਂਜਲਸ ਦੇ ਪੁਲੀਸ ਵਿਭਾਗ ਮੁਤਾਬਕ ਉਸ ਨੇ ਅਗਸਤ 2017 ’ਚ ਲੋਸ ਫੇਲਿਜ਼ ’ਚ ਵਰਮੋਂਟ ਐਵੇਨਿਊ ਦੇ ਹੌਲੀਵੁੱਡ ਗੁਰਦੁਆਰੇ ਦੇ ਬਾਹਰ ਦੋ ਨਫ਼ਰਤੀ ਨਾਅਰੇ ਤੇ ਸੁਨੇਹੇ ਲਿਖੇ ਸਨ। ਉਸ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਗਈ। ਪੁਲੀਸ ਪਹਿਲਾਂ ਉਸ ’ਤੇ ਨਫ਼ਰਤੀ ਜੁਰਮ ਦੇ ਦੋਸ਼ ਲਾਉਣ ਬਾਰੇ ਵਿਚਾਰ ਕਰ ਰਹੀ ਸੀ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਸੁਨੇਹੇ ਸਿੱਖ ਭਾਈਚਾਰੇ ਲਈ ਖ਼ਤਰਾ ਸਨ। ਰਿਪੋਰਟ ਮੁਤਾਬਕ 2017 ਦੀ ਘਟਨਾ ਤੋਂ ਪਹਿਲਾਂ ਮਨੂਕਯਨ ਨੂੰ ਚੋਰੀ, ਡਕੈਤੀ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।