ਵਰਲਡ ਕੈਂਸਰ ਕੇਅਰ ਦਾ 550 ਸਾਲਾਂ ਪੁਰਬ ਨੂੰ ਸਮਰਪਤ ਮੈਗਜ਼ੀਨ ਡਾ ਮਨਮੋਹਨ ਸਿੰਘ ਵਲੋਂ ਲੋਕ ਅਰਪਤ

ਦਿੱਲੀ, ਅਕਤੂਬਰ 2019-(ਇਕਬਾਲ ਸਿੰਘ ਰਸੂਲਪੁਰ)- ਭਾਰਤ ਦੇ ਸਤਿਕਾਰਯੋਗ ਸਾਬਕਾ ਪ੍ਰਧਾਨ ਮੰਤਰੀ ਅਤੇ ਮਹਾਨ ਲੀਡਰ ਡਾ. ਮਨਮੋਹਨ ਸਿੰਘ ਵੱਲੋਂ ਆਪਣੀ ਧਰਮ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ ਜੀ ਦੇ ਨਾਲ ਆਪਣੇ ਰੈਜੀਡੈਂਸ ਨਵੀਂ ਦਿੱਲੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਵਰਲਡ ਕੈਂਸਰ ਕੇਅਰ ਦੀ ਕੈਂਸਰ ਪ੍ਰਤੀ ਜਾਣਕਾਰੀ ਨਾਲ ਭਰਭੂਰ ਸਪੈਸ਼ਲ ਬੁੱਕ ਰਿਲੀਜ਼ ਕੀਤੀ । ਜਿਥੇ ਉਨ੍ਹਾਂ ਵੱਲੋਂ ਕੁਲਵੰਤ ਸਿੰਘ ਧਾਲੀਵਾਲ ਜੀ ਦੀ ਟੀਮ ਵੱਲੋਂ ਮਨੁੱਖਤਾ ਦੀ ਸੇਵਾ ਦੇ ਕਾਰਜ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ, ਓਥੇ ਉਹਨਾਂ ਆਪਣੇ ਸੁਨਹੇ ਦੁਰਾਨ ਲੋਕਾਂ ਨੂੰ ਇਸ ਬਹੁਤ ਹੀ ਉਪਯੋਗੀ ਕਾਰਜ ਦਾ ਵੱਧ ਤੋਂ ਵੱਧ ਫੈਇਦਾ ਲੈਣ ਲਈ ਆਖਿਆ।ਉਸ ਸਮੇ ਸ ਕੁਲਵੰਤ ਸਿੰਘ ਧਾਲੀਵਾਲ ਨੇ ਸਾਡੇ ਪ੍ਰਤੀ ਨਿਧ ਨਾਲ ਗੱਲ ਕਰਦਿਆਂ ਆਖਿਆ ਕਿ ਲੋਕ ਸੇਵਾ ਵਿੱਚ ਐਨੀ ਤਾਕਤ ਹੈ ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ।ਮਨੁੱਖਤਾ ਦੀ ਸੇਵਾ ਕਰਨ ਬਦਲੇ ਜੋ ਪਿਆਰ ਮੇਨੂ ਸਾਡੇ ਮਹਾਨ ਲੀਡਰ ਡਾ ਮਨਮੋਹਨ ਸਿੰਘ ਅਤੇ ਓਹਨਾ ਦੀ ਧਰਮਪਤਨੀ ਮਾਤਾ ਗੁਰਸਰਨ ਕੌਰ ਵਲੋਂ ਮਿਲਿਆ ਹੈ ਉਸ ਦਾ ਮੇਰੇ ਮਨ ਵਿਚ ਇਕ ਵਲਖਣ ਤਰੀਕੇ ਦਾ ਅਹਿਸਾਸ ਹੈ।