ਹੁਣ ਘਰ 'ਚ ਕਰ ਸਕੋਗੇ ਕੋਰੋਨਾ ਵਾਇਰਸ ਟੈਸਟ

 

FDA ਨੇ ਐਟ-ਹੋਮ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ,ਅਪ੍ਰੈਲ 2020 -(ਏਜੰਸੀ)- ਯੂਐੱਸ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਯੂਐੱਸ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੌਰਾਨ ਇਨ-ਹਾਊਸ ਕੋਵਿਡ-19 ਟੈਸਟ ਕਿੱਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਟੈਸਟ ਹਰ ਘਰ ਦੇ ਦਰਵਾਜ਼ੇ ਤਕ ਪਹੁੰਚ ਜਾਵੇਗਾ। ਇਹ ਆਪਣੀ ਕਿਸਮਤ ਦੀ ਪਹਿਲੀ ਕਿੱਟ ਹੈ ਜੋ ਘਰ 'ਚ ਵਰਤੀ ਜਾ ਸਕਦੀ ਹੈ। ਐਟ ਹੋਮ ਟੈਸਟ ਕਿੱਟ ਨੂੰ ਅਮਰੀਕੀ ਕੰਪਨੀ ਲੈਬਕਾਰਪ ਦੁਆਰਾ ਵਿਕਸਤ ਕੀਤਾ ਗਿਆ ਹੈ. ਜਿਸ ਦੀ ਦੇਸ਼ ਭਰ 'ਚ ਮੈਡੀਕਲ ਪ੍ਰਯੋਗਸ਼ਾਲਾਵਾਂ ਦਾ ਨੈੱਟਵਰਕ ਹੈ। ਸੰਯੁਕਤ ਰਾਜ ਅਮਰੀਕਾ 'ਚ ਇਸ ਦੀ ਕੀਮਤਨੂੰ 119 ਡਾਲਰ ਹੈ।ਐੱਫਡੀਏ ਕਮਿਸ਼ਨਰ ਸਟੀਫਨ ਐੱਮ ਹੈਨ ਨੇ ਵ੍ਹਾਈਟ ਹਾਊਸ ਦੀ ਇਕ ਕਾਨਫਰੰਸ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਦੇ ਤਹਿਤ ਟੈਸਟ ਕਿੱਟ ਇਕ ਮਰੀਜ਼ ਨੂੰ ਭੇਜੀ ਜਾਵੇਗੀ ਤੇ ਰੋਗੀ ਆਪਣੇ-ਆਪ ਨਮੂਨੇ ਲੈ ਕੇ ਵਾਪਸ ਭੇਜ ਦੇਵੇਗਾ। ਕੁਝ ਸਮੇਂ ਬਾਅਦ ਉਸ ਨੂੰ ਆਪਣਾ ਨਤੀਜਾ ਮਿਲੇਗਾ।

 

24 ਘੰਟਿਆਂ 'ਚ 1258 ਲੋਕਾਂ ਦੀ ਮੌਤ

ਕੋਰੋਨਾ ਮਹਾਮਾਰੀ ਨਾਲ ਸਭ ਤੋਂ ਪ੍ਰਭਾਵਿਤ ਅਮਰੀਕਾ 'ਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੋਰੋਨਾ ਵਾਇਰਸ ਕਾਰਨ 50 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਰਾ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਿਸ਼ਾਣੂ ਦੇ ਮਹਾਮਾਰੀ ਨਾਲ ਅਮਰੀਕਾ 'ਚ 1258 ਲੋਕਾਂ ਦੀ ਮੌਤ ਹੋਈ ਹੈ।