ਜੈਪੁਰ, ਸਤੰਬਰ 2019-(ਏਜੰਸੀ)- 22 ਸਾਲ ਪੁਰਾਣੇ ਇਕ ਮਾਮਲੇ 'ਚ ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਅਤੇ ਅਦਾਕਾਰਾ ਕ੍ਰਿਸ਼ਮਾ ਕਪੂਰ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ | ਰੇਲਵੇ ਅਦਾਲਤ ਨੇ 1997 'ਚ ਆਈ ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਚੇਨ ਖਿੱਚਣ ਦੇ ਇਕ ਮਾਮਲੇ 'ਚ ਉਨ੍ਹਾਂ ਿਖ਼ਲਾਫ਼ ਦੋਸ਼ ਆਇਦ ਕਰ ਦਿੱਤੇ ਹਨ | ਸੰਨੀ ਦਿਓਲ ਤੇ ਕ੍ਰਿਸ਼ਮਾ ਕਪੂਰ ਦੇ ਵਕੀਲ ਏ. ਕੇ. ਜੈਨ ਨੇ ਬੁੱਧਵਾਰ ਨੂੰ ਸੈਸ਼ਨ ਕੋਰਟ 'ਚ ਇਸ ਹੁਕਮ ਨੂੰ ਚੁਣੌਤੀ ਦਿੱਤੀ ਹੈ | ਜ਼ਿਕਰਯੋਗ ਹੈ ਕਿ 1997 'ਚ ਫ਼ਿਲਮ 'ਬਜਰੰਗ' ਦੀ ਸ਼ੂਟਿੰਗ ਦੌਰਾਨ 2413-ਏ ਅਪਲਿੰਕ ਐਕਸਪ੍ਰੈੱਸ ਦੀ ਚੇਨ ਖਿੱਚਣ ਦੇ ਕਾਰਨ ਰੇਲ ਗੱਡੀ 25 ਮਿੰਟ ਲੇਟ ਹੋਈ ਸੀ | ਜੈਨ ਨੇ ਦੱਸਿਆ ਕਿ ਸੈਸ਼ਨ ਕੋਰਟ ਨੇ ਦੋਵਾਂ ਅਦਾਕਾਰਾਂ ਨੂੰ ਪਹਿਲਾਂ ਦੋਸ਼ ਮੁਕਤ ਕਰ ਦਿੱਤਾ ਸੀ ਪਰ 17 ਸਤੰਬਰ ਨੂੰ ਰੇਲਵੇ ਅਦਾਲਤ ਨੇ ਫਿਰ ਇਨ੍ਹਾਂ ਿਖ਼ਲਾਫ਼ ਦੋਸ਼ ਤੈਅ ਕਰ ਦਿੱਤੇ | ਸੰਨੀ ਤੇ ਕਪੂਰ ਤੋਂ ਇਲਾਵਾ ਸਟੰਟਮੈਨ ਟੀਨੂੰ ਵਰਮਾ ਤੇ ਸਤੀਸ਼ ਸ਼ਾਹ ਿਖ਼ਲਾਫ਼ ਵੀ ਫ਼ਿਲਮ ਦੀ ਸ਼ੂਟਿੰਗ ਲਈ ਗੈਰ-ਕਾਨੂੰਨੀ ਤੌਰ 'ਤੇ ਅਜਮੇਰ ਡਵੀਜ਼ਨ ਦੇ ਨਰੇਨਾ ਰੇਲਵੇ ਸਟੇਸ਼ਨ 'ਚ ਦਾਖ਼ਲ ਹੋਣ ਦਾ ਦੋਸ਼ ਹੈ | ਦੱਸਣਯੋਗ ਹੈ ਕਿ ਅਦਾਕਾਰਾਂ ਿਖ਼ਲਾਫ਼ ਰੇਲਵੇ ਐਕਟ ਦੀ ਧਾਰਾ 141 (ਰੇਲ ਗੱਡੀ ਦੇ ਸੰਚਾਰ ਸਾਧਨਾਂ ਨਾਲ ਬੇਲੋੜੀ ਛੇੜਛਾੜ), 145 (ਨਸ਼ਾ ਕਰਕੇ ਹੰਗਾਮਾ ਕਰਨ), 146 (ਰੇਲਵੇ ਕਰਮੀ ਦੇ ਕੰਮ 'ਚ ਅੜਿੱਕਾ ਪਾਉਣਾ) ਤੇ ਧਾਰਾ 147 (ਬਿਨਾਂ ਮਨਜ਼ੂਰੀ ਦਾਖ਼ਲ ਹੋਣਾ) ਲਗਾਈਆਂ ਗਈਆਂ ਹਨ | ਮਾਮਲੇ ਦੀ ਅਗਲੀ ਸੁਣਵਾਈ 24 ਸਤੰਬਰ ਨੂੰ ਹੋਵੇਗੀ |
A Railway court has framed charges against Bollywood actor-turned-politician Sunny Deol and actress Karisma Kapoor more than 20 years after they allegedly pulled the emergency chain of a train while shooting for a film.