ਦਿੱਲੀ ,24 ਜੁਲਾਈ (ਜਨ ਸ਼ਕਤੀ ਨਿਊਜ਼ ਬਿਊਰੋ ) ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਡਾ ਕੁਲਵੰਤ ਸਿੰਘ ਧਾਲੀਵਾਲ ਕੱਲ੍ਹ ਹੀ ਇੰਗਲੈਂਡ ਤੋਂ ਦਿੱਲੀ ਪੁੱਜੇ ਜਿੱਥੇ ਉਨ੍ਹਾਂ ਦੀ ਮੁਲਾਕਾਤ ਭਾਰਤ ਵਿੱਚ ਦੌਰੇ ਉੱਪਰ ਅਮਰੀਕਨ ਵਫ਼ਦ ਅਤੇ ਮਸ਼ਹੂਰ ਬਿਜ਼ਨਸਮੈਨ ਪੀਟਰ ਵਿਰਦੀ ਨਾਲ ਹੋਈ । ਜਿੱਥੇ ਡਾ ਕੁਲਵੰਤ ਸਿੰਘ ਧਾਲੀਵਾਲ ਨੂੰ ਸਿੱਖ ਹੈਰੀਟੇਜ ਕਿਤਾਬ ਦੇ ਨਾਲ ਭਾਰਤ ਅੰਦਰ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਜੋ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਕਰਕੇ ਸਤਿਕਾਰ ਕਰਦਿਆਂ ਸਨਮਾਨ ਕੀਤਾ ਗਿਆ । ਇਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਮੇਰਾ ਪਹਿਲਾ ਮਕਸਦ ਹੈ ਅਤੇ ਇਸ ਕੰਮ ਨੇ ਦੁਨੀਆਂ ਵਿੱਚ ਮੈਨੂੰ ਬਹੁਤ ਵੱਡਾ ਮਾਣ ਸਨਮਾਨ ਦਿਵਾਇਆ ਹੈ ਅੱਜ ਫਿਰ ਅਮਰੀਕਾ ਵਧੀਆ ਸਤਿਕਾਰਯੋਗ ਸ਼ਖ਼ਸੀਅਤਾਂ ਅਤੇ ਦੁਨੀਆਂ ਵਿਚ ਸਿੱਖਾਂ ਦੇ ਮਹਾਨ ਬਿਜ਼ਨਸਮੈਨ ਪੀਟਰ ਵਿਰਦੀ ਵੱਲੋਂ ਮੈਨੂੰ ਜੋ ਮਾਣ ਸਨਮਾਨ ਦਿੱਤਾ ਗਿਆ ਹੈ ਮੈਂ ਇਸ ਲਈ ਉਨ੍ਹਾਂ ਦਾ ਧੰਨਵਾਦੀ ਹਾਂ । ਉਨ੍ਹਾਂ ਵੱਲੋਂ ਕੀਤਾ ਗਿਆ ਮੇਰਾ ਮਾਣ ਸਨਮਾਨ ਮੈਨੂੰ ਆਪਣੇ ਕੰਮ ਲਈ ਹੋਰ ਪ੍ਰਪੱਕ ਕਰੇਂਗਾ ਹੋਰ ਦ੍ਰਿੜ੍ਹ ਇਰਾਦੇ ਨਾਲ ਮਨੁੱਖਤਾ ਦੀ ਸੇਵਾ ਲਈ ਅੱਗੇ ਵਧਣ ਨੂੰ ਮਜ਼ਬੂਤ ਕਰੇਗਾ ।