ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 154ਵਾਂ ਦਿਨ ਪਿੰਡ ਕਨੇਚ ਨੇ ਹਾਜ਼ਰੀ ਭਰੀ    

ਸਾਡੇ ਗੁਰੂਆਂ ਨੇ ਸਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਦਾ ਵਰ ਦਿੱਤਾ,ਪਰ ਅਸੀਂ ਕਿਉਂ ਭੁੱਲ ਗਏ - ਦੇਵ ਸਰਾਭਾ  
ਮੁੱਲਾਂਪੁਰ ਦਾਖਾ, 24 ਜੁਲਾਈ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 154ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ਚ ਅੱਜ  ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਕਨੇਚ ਜ਼ਿਲ੍ਹਾ (ਲੁਧਿ:) ਤੋਂ ਸ਼ੇਰ ਸਿੰਘ ਕਨੇਚ,ਤਰਲੋਚਨ ਸਿੰਘ ਕਨੇਚ, ਅਜਾਇਬ ਸਿੰਘ ਕਨੇਚ,ਗੁਰਮੇਲ ਸਿੰਘ ਕਨੇਚ,ਸੋਹਣ ਸਿੰਘ ਕਨੇਚ, ਕਮਿੱਕਰ ਸਿੰਘ ਕਨੇਚ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਾਡੇ ਗੁਰੂਆਂ ਨੇ ਸਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਦਾ ਵਰ ਦਿੱਤਾ,ਪਰ ਅਸੀਂ ਭੁੱਲ ਗਏ। ਇਸੇ ਕਰਕੇ ਸਿੱਖ ਕੌਮ ਹਮੇਸ਼ਾਂ ਲੱਖ ਮੁਸੀਬਤਾਂ ਪੈਣ ਤੇ ਵੀ ਹਿੱਕ ਤਾਣ ਕੇ ਜ਼ੁਲਮ ਨਾਲ ਮੁਕਾਬਲਾ ਕਰਦੀ ਹੈ । ਬਾਕੀ ਸਦੀਆਂ ਤੋਂ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਨੇ ਵੀ ਸਿੱਖ ਕੌਮ ਨਾਲ ਮੱਥਾ ਲਾਇਆ ਆਖ਼ਰ ਪਿੱਠ ਦਿਖਾ ਕੇ ਭੱਜੇ ਹਨ । ਜਦ ਕਿ ਸਾਡੀ ਕੌਮ ਦੇ ਯੋਧਿਆਂ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਪਰ ਸਿਦਕੋਂ ਨਹੀ ਡੋਲੇ ਤੇ ਸ਼ਹੀਦ ਬਾਬਾ ਦੀਪ ਸਿੰਘ ਸੀਸ ਤਲੀ ਤੇ ਧਰ ਕੇ ਮੁਗਲਾਂ ਦੇ ਨਾਲ ਖੰਡਾ ਖੜਕਾਉਂਦੇ ਰਹੇ ਅਤੇ ਸੱਤ ਸਾਲ ਤੇ ਨੌਂ ਸਾਲ ਦੇ ਬਾਬੇ ,ਸਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੀਂਹਾਂ ਵਿੱਚ ਖੜ੍ਹ ਕੇ ਜੈਕਾਰੇ ਲਾਉਂਦੇ ਰਹੇ ਸੂਬੇ ਸਰਹਿੰਦ ਦੀ ਈਨ ਨਹੀਂ ਮੰਨੀ। ਪਰ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅੱਜ ਸਿੰਘ ਸ਼ੇਰਾਂ ਦੇ ਬੱਚੇ ਭੇਡਾਂ ਦੇ ਵਾੜੇ ਵਿੱਚ ਬੜੇ ਫਿਰਦੇ ਹਨ । ਜੋ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦਿੰਦੇ   ਤੇ ਲੀਡਰਾਂ ਦੀਆਂ ਚਮਚਾਗਿਰੀ ਕਰਦੇ ਫਿਰਦੇ ਹਨ। ਕਦੇ ਸਿੱਖਾਂ ਦੇ ਘਰ ਵਿੱਚ ਜਨਮ ਲੈਣ ਵਾਲੇ ਨੌਜਵਾਨ ਵੀਰ ਜ਼ਰੂਰ ਸੋਚਿਓ ਕਿ ਆਖ਼ਰ ਕੀ ਮੁੱਲ ਤਾਰਿਆ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਾਡੇ ਲਈ ਆਪਣਾ ਪਰਿਵਾਰ ਵਾਰਿਆ ਤੇ ਅਸੀਂ ਸਾਹਿਬ ਸੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਜ਼ਾ ਦਿਵਾਉਣ ਲਈ ਇਕੱਠੇ ਵੀ ਨਹੀਂ ਹੋ ਸਕਦੇ ਅਤੇ ਨਾ ਹੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੌਮ ਦੇ ਕੋਹੇਨੂਰ ਹੀਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਇਕ ਮੰਚ ਤੇ ਇੱਕ ਕੇਸਰੀ ਝੰਡੇ ਥੱਲੇ ਇਕੱਠੇ  ਹੋਣ ਨੂੰ ਵੀ ਤਿਆਰ ਨਹੀਂ। ਜਦ ਕਿ ਪੰਜਾਬ ਦੀ ਧਰਤੀ ਤੇ ਲੀਡਰ ਸਾਡੀ ਨੌਜਵਾਨੀ ਨੂੰ ਨਸ਼ਿਆਂ ਦੇ ਰਾਹ ਤੋਰ ਕੇ ਗੰਦੀ ਖੇਡ ਖੇਡ ਰਹੇ ਹਨ । ਪਰ ਸਾਡੇ ਪਿੰਡਾਂ 'ਚ ਬਜ਼ੁਰਗਾਂ ਨੂੰ ਤਾਸ਼ ਖੇਡਣ ਤੋਂ ਹੀ ਵਿਹਲ ਨਹੀਂ।ਉਨ੍ਹਾਂ ਅੱਗੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਹਰ ਰੋਜ਼ ਭੁੱਖ ਹਡ਼ਤਾਲ ਤੇ ਬੈਠੇ ਹਾਂ।ਅਸੀਂ ਸ਼ੁਕਰਗਜ਼ਾਰ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਨ੍ਹਾਂ ਨੇ ਸਾਨੂੰ ਨਿਮਾਣਿਆਂ ਨੂੰ ਇਹ ਮਾਣ ਬਖਸ਼ਿਆ ਕੀ ਅਸੀਂ ਕੌਮ ਦੇ ਜੁਝਾਰੂਆਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਲੜ ਰਹੇ ਹਾਂ। ਸਾਨੂੰ ਪ੍ਰਮਾਤਮਾ ਤੇ ਅਟੱਲ ਵਿਸ਼ਵਾਸ ਹੈ ਕਿ ਅਸੀਂ ਇਹ ਮੋਰਚਾ ਜਲਦ ਫਤਿਹ ਕਰਾਂਗੇ । ਇਸ ਸਮੇਂ ਸ਼ੇਰ ਸਿੰਘ ਕਨੇਚ ਤੇ ਗੁਰਮੇਲ ਸਿੰਘ ਕਨੇਚ ਨੇ ਆਖਿਆ ਕਿ ਸਰਾਭਾ ਪੰਥਕ ਮੋਰਚਾ ਭੁੱਖ ਹਡ਼ਤਾਲ ਜੋ ਸੰਗਤਾਂ ਜ਼ਰੂਰ ਹਾਜ਼ਰੀ ਲਵਾਉਣ ਤਾਂ ਜੋ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਲਦ ਜਿੱਤ ਪ੍ਰਾਪਤ ਕਰ ਸਕੀਏ।ਅਸੀਂ ਪੰਜਾਬ ਦੇ ਜੁਝਾਰੂਆਂ ਨੂੰ ਅਪੀਲ ਕਰਦੇ ਹਾਂ ਕਿ ਮੋਰਚੇ ਚ ਪੰਜ ਪੰਜ ਸਿੰਘਾਂ ਦੇ ਜਥੇ ਬਣਾ ਕੇ ਇਕ ਦਿਨ ਦੀ ਹਾਜ਼ਰੀ ਭਰੋ ਤਾਂ ਜੋ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ ।   ਇਸ ਮੌਕੇ ਸਰਪੰਚ ਜਗਤਾਰ ਸਿੰਘ ਸਰਾਭਾ,ਅਮਰੀਕ ਸਿੰਘ ਸਰਾਭਾ ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ, ਹਰਬੰਸ ਸਿੰਘ ਪੰਮਾ ਹਿੱਸੋਵਾਲ ,ਅਜਮੇਰ ਸਿੰਘ ਭੋਰਲਾ ਸਰਾਭਾ, ਤੇਜ਼ ਸਰਾਭਾ,ਮਨਪ੍ਰੀਤ ਸਿੰਘ ਜੋਨੂੰ ਸਰਾਭਾ,ਅੱਛਰਾ ਸਿੰਘ ਸਰਾਭਾ ਮੋਟਰਜ਼, ਸੁਖਦੇਵ ਸਿੰਘ ਸਰਾਭਾ,ਅਮਰਜੀਤ ਸਿੰਘ ਸਰਾਭਾ   ਆਦਿ ਹਾਜ਼ਰੀ ਭਰੀ।