ਅੰਤਰਰਾਸ਼ਟਰੀ

ਨਨਕਾਣਾ ਸਾਹਿਬ ਭੰਨ-ਤੋੜ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ

ਲਾਹੌਰ,ਜਨਵਰੀ 2020-(ਏਜੰਸੀ)- 

ਪਾਕਿਸਤਾਨ ਦੇ ਸੂਬੇ ਪੰਜਾਬ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਭੰਨ-ਤੋੜ ਦੀ ਤਾਜ਼ਾ ਘਟਨਾ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਅਤਿਵਾਦ-ਵਿਰੋਧੀ ਐਕਟ ਦੀ ਗੈਰ-ਜ਼ਮਾਨਤੀ ਧਾਰਾ ਲਾਈ ਗਈ ਹੈ। ਇਹ ਜਾਣਕਾਰੀ ਉੱਚ ਅਧਿਕਾਰੀ ਨੇ ਦਿੱਤੀ। ਦੱਸਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਹਿੰਸਕ ਹੋਈ ਭੀੜ ਨੇ ਗੁਰਦੁਆਰੇ ’ਤੇ ਪੱਥਰਬਾਜ਼ੀ ਕਰਕੇ ਹਮਲਾ ਕੀਤਾ ਸੀ। ਸਥਿਤੀ ’ਤੇ ਕਾਬੂ ਪਾਉਣ ਲਈ ਪੁਲੀਸ ਟੀਮ ਨੂੰ ਦਖ਼ਲ ਦੇਣਾ ਪਿਆ ਸੀ। ‘ਜੀਓ ਨਿਊਜ਼’ ਦੀ ਰਿਪੋਰਟ ਅਨੁਸਾਰ ਘਟਨਾ ਦੇ ਮੁੱਖ ਮੁਲਜ਼ਮ ਦੀ ਪਛਾਣ ਇਮਰਾਨ ਵਜੋਂ ਹੋਈ ਹੈ, ਜਿਸ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਦੇ ਡਿਜੀਟਲ ਮੀਡੀਆ ਮਾਮਲਿਆਂ ਬਾਰੇ ਇੰਚਾਰਜ ਅਜ਼ਹਰ ਮਸ਼ਵਾਨੀ ਨੇ ਟਵੀਟ ਕਰਕੇ ਦੱਸਿਆ ਕਿ ਨਨਕਾਣਾ ਸਾਹਿਬ ਘਟਨਾ ਦੇ ਮੁੱਖ ਦੋਸ਼ੀ ਇਮਰਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਖ਼ਿਲਾਫ਼ ਨਨਕਾਣਾ ਪੁਲੀਸ ਸਟੇਸ਼ਨ ਵਿੱਚ ਸਖ਼ਤ ਧਾਰਾਵਾਂ ਹੇਠ ਐੱਫਆਈਆਰ ਦਰਜ ਕੀਤੀ ਗਈ ਹੈ, ਜਿਨ੍ਹਾਂ ਵਿੱਚ ਗੈਰ-ਜ਼ਮਾਨਤੀ ਧਾਰਾਵਾਂ ਵੀ ਸ਼ਾਮਲ ਹਨ। ਮਸ਼ਵਾਨੀ ਨੇ ਇਮਰਾਨ ਦੀ ਸਲਾਖ਼ਾਂ ਪਿੱਛੇ ਖੜ੍ਹੇ ਦੀ ਫੋਟੋ ਵੀ ਪੋਸਟ ਕੀਤੀ। ਇਸੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਮਾਮਲੇ ’ਤੇ ਆਪਣੀ ਚੁੱਪੀ ਤੋੜਦਿਆਂ ਐਤਵਾਰ ਨੂੰ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਨਨਕਾਣਾ ਸਾਹਿਬ 'ਚ ਮੁਸਲਿਮ ਆਗੂਆਂ ਦੇ ਵਫ਼ਦ ਨੇ ਸਿੱਖਾਂ ਨਾਲ ਕੀਤੀ ਮੁਲਾਕਾਤ, ਘਟਨਾ ਦੀ ਕੀਤੀ ਨਿਖੇਧੀ

ਸ੍ਰੀ ਨਨਕਾਣਾ ਸਾਹਿਬ,ਜਨਵਰੀ 2020-(ਏਜੰਸੀ)  

 ਬੀਤੇ ਕੱਲ੍ਹ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਈ ਪੱਥਰਬਾਜ਼ੀ ਦਾ ਮਸਲਾ ਪੂਰੇ ਸਿੱਖ ਜਗਤ ਸਮੇਤ ਭਾਰਤ ਵਿਚ ਭੜਕ ਗਿਆ ਹੈ। ਅੱਜ ਇਕ ਮੁਸਲਿਮ ਲੀਡਰਾਂ ਦਾ ਇਕ ਵਫ਼ਦ ਸ੍ਰੀ ਨਨਕਾਣਾ ਸਾਹਿਬ ਪੁੱਜਾ ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵਲੋਂ ਬੀਤੇ ਕੱਲ੍ਹ ਜੋ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹਮਲੇ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਕੁੱਝ ਪਾਕਿਸਤਾਨੀ ਸਿੱਖ ਵੀ ਮੌਜੂਦ ਸਨ।

ਸੰਯੁਕਤ ਰਾਸ਼ਟਰ ਨੇ ਨਾਗਰਿਕਤਾ ਕਾਨੂੰਨ ਨੂੰ ਭੇਦਭਾਵ ਵਾਲਾ ਦੱਸਿਆ

ਜਨੇਵਾ,ਦਸੰਬਰ  2019-(ਏਜੰਸੀ)- 

ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਏਜੰਸੀ ਨੇ ਨਾਗਰਿਕਤਾ ਸੋਧ ਬਿੱਲ, ਜਿਸ 'ਚ ਸਿਰਫ ਗੈਰ-ਮੁਸਲਿਮਾਂ ਨੂੰ ਨਾਗਰਕਿਤਾ ਦੇਣ ਦੀ ਗੱਲ ਕਹੀ ਗਈ ਹੈ, ਨੂੰ ਭੇਦਭਾਵ ਵਾਲਾ ਦੱਸਿਆ ਹੈ | ਮਨੁੱਖੀ ਅਧਿਕਾਰਾਂ ਬਾਰੇ ਏਜੰਸੀ ਦੇ ਬੁਲਾਰੇ ਜੈਰੇਮੀ ਲੌਰੈਂਸ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਭਾਰਤ ਦਾ ਨਵਾਂ ਨਾਗਰਿਕਤਾ ਸੋਧ ਕਾਨੂੰਨ 2019 ਮੌਲਿਕ ਤੌਰ 'ਤੇ ਭੇਦਭਾਵ ਵਾਲਾ ਹੈ |

Dr, Manmohan Singh ਸਾਬਕਾ Prime Minister ਵਾਰੇ Kulwant ਸਿੰਘ ਧਾਲੀਵਾਲ ਦੇ ਵਿਚਾਰ..Watch Video

(Warrington England UK)

Kulwant Singh Dhaliwal ਦੀ Punjab ਪ੍ਰਤੀ ਸੋਚ.. World Cancer Care 

Dr, Manmohan Singh ਸਾਬਕਾ Prime Minister ਵਾਰੇ Kulwant ਸਿੰਘ ਧਾਲੀਵਾਲ ਦੇ ਵਿਚਾਰ..Nanaksar ਅਤੇ Jalandhar ਵਿੱਚ ਖੁਲਣ ਗੇ Cancar ਦੇ ਸੈਂਟਰ.. Journalist Amanjit Singh Khaira

ਪੁਲੀਸ ਦੀ ਕਾਰ ’ਚ ਵਿਦਿਆਰਥਣ ਅਗਵਾ ਕਰ ਕੇ ਗੈਂਗਰੇਪ

ਮਿਰਜ਼ਾਪੁਰ /ਉੱਤਰ ਪ੍ਰਦੇਸ਼,ਦਸੰਬਰ  2019-(ਏਜੰਸੀ)  ਉੱਤਰ ਪ੍ਰਦੇਸ਼ ਦੇ ਹਲੀਆ ਪਿੰਡ ਵਿੱਚ ਇੱਕ 10ਵੀਂ ਦੀ ਵਿਦਿਆਰਥਣ ਨੂੰ ਅਗਵਾ ਕਰਕੇ ਉਸ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਸੀਆਰਪੀਐੱਫ ਦੇ ਜਵਾਨ ਤੇ ਸੇਵਾਮੁਕਤ ਜੇਲ੍ਹਰ ਦੇ ਪੁੱਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲੜਕੀ ਨੂੰ ਜਿਸ ਕਾਰ ’ਚ ਅਗਵਾ ਕੀਤਾ ਗਿਆ ਉਸ ’ਤੇ ਪੁਲੀਸ ਦਾ ਲੋਗੋ ਲੱਗਾ ਹੋਇਆ ਸੀ।
ਹਲੀਆ ਥਾਣੇ ਦੇ ਇੰਸਪੈਕਟਰ ਦੇਵੀਵਰ ਸ਼ੁਕਲਾ ਨੇ ਕਿਹਾ ਮੁਲਜ਼ਮਾਂ ਖ਼ਿਲਾਫ਼ ਪੋਕਸੋ ਐਕਟ ਤਹਿਤ ਅਗਵਾ ਤੇ ਜਬਰ-ਜਨਾਹ ਦਾ ਕੇਸ ਦਰਜ ਕੀਤਾ ਗਿਆ ਹੈ। 15 ਸਾਲਾ ਵਿਦਿਆਰਥਣ ਨਾਲ ਸੋਮਵਾਰ ਨੂੰ ਹਲੀਆ ਵਿੱਚ ਸੁੰਨਸਾਨ ਥਾਂ ’ਤੇ ਜਬਰ-ਜਨਾਹ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਜੈ ਪ੍ਰਕਾਸ਼ ਮੌਰਿਆ ਸੇਵਾਮੁਕਤ ਜੇਲ੍ਹਰ ਬ੍ਰਿਜਲਾਲ ਮੌਰਿਆ ਦਾ ਪੁੱਤਰ ਹੈ। ਹਲੀਆ ਪਿੰਡ ਵਿੱਚ ਜੈ ਪ੍ਰਕਾਸ਼ ਦੀ ਭੈਣ ਦਾ ਵਿਆਹ ਹੋਇਆ ਸੀ ਜਿਸ ਕਾਰਨ ਮੁਲਜ਼ਮ ਦਾ ਇੱਥੇ ਆਉਣ-ਜਾਣ ਬਣਿਆ ਹੋਣ ਕਾਰਨ ਸਬੰਧਤ ਲੜਕੀ ਨਾਲ ਉਸ ਦੀ ਦੋਸਤੀ ਹੋ ਗਈ ਸੀ। ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਜੈ ਪ੍ਰਕਾਸ਼ ਨੇ ਉਸ ਦੀ ਲੜਕੀ ਨੂੰ ਫੋਨ ਕਰਕੇ ਪਿੰਡ ਦੇ ਬਾਹਰਵਾਰ ਸੱਦਿਆ ਸੀ ਜਿੱਥੇ ਉਹ ਆਪਣੇ ਤਿੰਨ ਹੋਰ ਦੋਸਤਾਂ ਨਾਲ ਪਹਿਲਾਂ ਹੀ ਖੜ੍ਹਾ ਸੀ। ਬਾਕੀ ਮੁਲਜ਼ਮਾਂ ’ਚ ਲਵ ਕੁਮਾਰ ਪਾਲ, ਗਣੇਸ਼ ਪ੍ਰਸਾਦ ਤੇ ਸੀਆਰਪੀਐੱਫ ਦਾ ਸਿਪਾਹੀ ਮਹਿੰਦਰ ਕੁਮਾਰ ਯਾਦਵ ਸ਼ਾਮਲ ਹਨ।

ਸੁੰਦਰ ਪਿਚਈ ‘ਗੂਗਲ’ ਮਗਰੋਂ ਹੁਣ ‘ਅਲਫ਼ਾਬੈੱਟ’ ਦੇ ਵੀ ਮੁਖੀ ਬਣੇ

ਵਾਸ਼ਿੰਗਟਨ,ਦਸੰਬਰ  2019-(ਜਨ ਸਕਤੀ ਨਿਉਜ) - 

‘ਗੂਗਲ’ ਦੇ ਸੀਈਓ ਸੁੰਦਰ ਪਿਚਈ ਇਸ ਇੰਟਰਨੈੱਟ ਸਰਚ ਇੰਜਨ ਦਾ ਮਾਲਕਾਨਾ ਹੱਕ ਰੱਖਦੀ ਕੰਪਨੀ ਅਲਫ਼ਾਬੈੱਟ ਦੇ ਵੀ ਮੁਖੀ ਬਣਾ ਦਿੱਤੇ ਗਏ ਹਨ। ਸੰਸਾਰ ਦੀ ਇਸ ਵੱਡੀ ਕੰਪਨੀ ਦੇ ਸਹਿ-ਸੰਸਥਾਪਕਾਂ ਲੈਰੀ ਪੇਜ ਤੇ ਸਰਗੀ ਬਰਿਨ ਨੇ ਆਪੋ-ਆਪਣੀ ਐਗਜ਼ੈਕਟਿਵ ਭੂਮਿਕਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ‘ਅੱਜ ਦੇ ਅਖਬਾਰਾਂ ਦੀਆਂ ਸੁਰਖੀਆਂ ਮੁਤਾਬਕ ਪਿਚਈ ਹੁਣ ਦੁਨੀਆ ਦੇ ਸਭ ਤੋਂ ਤਾਕਤਵਰ ਕਾਰਪੋਰੇਟ ਆਗੂਆਂ ਵਿਚ ਗਿਣੇ ਜਾਣ ਲੱਗੇ ਹਨ। ਪੇਜ ਤੇ ਬਰਿਨ ਨੇ ਅਲਫ਼ਾਬੈੱਟ ਦੇ ਸੀਈਓ ਤੇ ਪ੍ਰਧਾਨ ਵਜੋਂ ਅਸਤੀਫ਼ਾ ਦਿੱਤਾ ਹੈ। ਪਿਚਈ (47) ਇਸ ਵੇਲੇ ਗੂਗਲ ਦੇ ਸੀਈਓ ਹਨ ਤੇ ਲੰਮੇ ਸਮੇਂ ਤੋਂ ਕੰਪਨੀ ਨਾਲ ਕਾਜਕਾਰੀ ਅਧਿਕਾਰੀ ਵਜੋਂ ਜੁੜੇ ਹੋਏ ਹਨ। ਮੌਜੂਦਾ ਰੋਲ ਦੇ ਨਾਲ ਉਹ ਹੁਣ ਅਲਫ਼ਾਬੈੱਟ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ। ਪਿਚਈ ਨੇ ਤਰੱਕੀ ਮਿਲਣ ਮੌਕੇ ਕਿਹਾ ਕਿ ਉਹ ਉਤਸ਼ਾਹਿਤ ਹਨ ਤੇ ਤਕਨੀਕ ਰਾਹੀਂ ਭਵਿੱਖੀ ਚੁਣੌਤੀਆਂ ਨਾਲ ਨਜਿੱਠਣ ਦੇ ਕੰਪਨੀ ਦੇ ਮੰਤਵਾਂ ’ਤੇ ਧਿਆਨ ਕੇਂਦਰਿਤ ਕਰਨਗੇ। ਉਨ੍ਹਾਂ ਲੈਰੀ ਤੇ ਸਰਗੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੰਤਵਾਂ, ਕਦਰਾਂ-ਕੀਮਤਾਂ ਤੇ ਭਾਈਵਾਲੀ ਦੀ ਸਿਹਤਮੰਦ ਵਿਰਾਸਤ ਹੈ ਤੇ ਅਗਾਂਹ ਵੀ ਇਸ ’ਤੇ ਅੱਗੇ ਵਧਿਆ ਜਾਵੇਗਾ। ਪਿਚਈ ਹੁਣ ਕੰਪਨੀ ਦੇ ਇਕੋ-ਇਕ ਕਾਰਜਕਾਰੀ ਅਧਿਕਾਰੀ ਹਨ। ਅਲਫ਼ਾਬੈੱਟ ਦਾ ਇੰਟਰਨੈੱਟ ਸਰਚ, ਇਸ਼ਤਿਹਾਰਬਾਜ਼ੀ, ਮੈਪਿੰਗ, ਸਮਾਰਟਫੋਨ ਸਾਫ਼ਟਵੇਅਰ ਤੇ ਆਨਲਾਈਨ ਵੀਡੀਓਜ਼ ਵਿਚ ਵੱਡਾ ਕਾਰੋਬਾਰ ਹੈ। ਸਿਲੀਕੌਨ ਵੈਲੀ ਵਿਚ ਇਸ ਬਦਲਾਅ ਨੂੰ ਬੇਹੱਦ ਅਹਿਮੀਅਤ ਦਿੱਤੀ ਜਾ ਰਹੀ ਹੈ ਕਿਉਂਕਿ ਇਹ ਉਸ ਵੇਲੇ ਹੋਈ ਹੈ ਜਦ ਗੂਗਲ ਦੀ ਇਸ ਦੇ ਦਾਇਰੇ, ਡੇਟਾ ਸੁਰੱਖਿਆ ਤੇ ਸਮਾਜਿਕ ਪ੍ਰਭਾਵ ਦੇ ਨੁਕਤਿਆਂ ਤੋਂ ਨਿਗਰਾਨੀ ਕੀਤੀ ਜਾ ਰਹੀ ਹੈ। ਸੁੰਦਰ ਹੁਣ ਗੂਗਲ ਤੇ ਅਲਫ਼ਾਬੈੱਟ ਦੋਵਾਂ ਦੇ ਸੀਈਓ ਹੋਣਗੇ। ਸਹਿ-ਸੰਸਥਾਪਕ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਵਿਚ ਬਣੇ ਰਹਿਣਗੇ। ਕੰਪਨੀ ਦੀ ਸਥਾਪਨਾ ਦੋ ਦਹਾਕੇ ਪਹਿਲਾਂ ਹੋਈ ਸੀ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਸਥਾਪਤ ਗੁਰੂ ਨਾਨਕ ਚੇਅਰ ਦਾ ਖ਼ਰਚ ਚੁੱਕੇਗਾ 

ਅਜਾਇਬਘਰ 'ਚ ਜੋ ਸਿੱਖ ਧਰਮ ਦੀ ਗੈਲਰੀ ਸਥਾਪਤ ਕੀਤੀ ਜਾਵੇਗੀ ਉਸ 'ਚ ਰੱਖੇ ਜਾਣ ਵਾਲੇ ਹਰੇਕ ਤਰ੍ਹਾਂ ਦੇ ਸਾਜੋ ਸਾਮਾਨ ਦਾ ਸਮੁੱਚਾ ਖ਼ਰਚ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਚੁੱਕਿਆ ਜਾਵੇਗਾ-ਡਾ. ਐਸ. ਪੀ. ਸਿੰਘ ਓਬਰਾਏ

ਲਾਹੌਰ/ਮਾਨਚੈਸਟਰ,ਨਵੰਬਰ  2019-(ਗਿਆਨੀ ਅਮਰੀਕ ਸਿੰਘ ਰਾਠੌਰ)-

ਪੰਜਾਬ ਯੂਨੀਵਰਸਿਟੀ ਲਾਹੌਰ 'ਚ ਸਥਾਪਤ ਕੀਤੀ ਗਈ ਗੁਰੂ ਨਾਨਕ ਚੇਅਰ 'ਤੇ ਆਉਣ ਵਾਲਾ ਸਾਲਾਨਾ ਖ਼ਰਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਚੁੱਕਿਆ ਜਾਵੇਗਾ | ਇਸ ਕਾਰਜ ਲਈ ਟਰੱਸਟ ਵਲੋਂ ਇਕ ਨਿਸ਼ਚਿਤ ਰਕਮ ਬੈਂਕ 'ਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ, ਜਿਸ ਦਾ ਸਾਲਾਨਾ ਵਿਆਜ ਜੋ ਕਰੀਬ 35 ਤੋਂ 40 ਲੱਖ ਰੁਪਏ ਬਣੇਗਾ ਉਸ ਨੂੰ ਇਸ ਕਾਰਜ ਤੋਂ ਇਲਾਵਾ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਖ਼ਰਚ ਕੀਤਾ ਜਾਵੇਗਾ, ਜਿਸ ਦਾ ਸਾਰਾ ਲੇਖਾ-ਜੋਖਾ ਯੂਨੀਵਰਸਿਟੀ ਵਲੋਂ ਟਰੱਸਟ ਨੂੰ ਦਿੱਤਾ ਜਾਵੇਗਾ | ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਆਗੂ ਡਾ. ਐਸ. ਪੀ. ਸਿੰਘ ਓਬਰਾਏ ਨੇ  ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਉੱਪ ਕੁਲਪਤੀ ਵਲੋਂ ਲਗਪਗ 5-6 ਮਹੀਨੇ ਪਹਿਲਾਂ ਯੂਨੀਵਰਸਿਟੀ 'ਚ ਗੁਰੂ ਨਾਨਕ ਚੇਅਰ ਸਥਾਪਤ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ | ਇਸ ਚੇਅਰ ਨੂੰ ਸੁਚਾਰੂ ਰੂਪ 'ਚ ਜਾਰੀ ਰੱਖਣ ਲਈ ਇਸ 'ਤੇ ਆਉਣ ਵਾਲੇ ਸਾਲਾਨਾ ਖ਼ਰਚ ਦੀ ਜ਼ਿੰਮੇਵਾਰੀ ਹੁਣ ਸਰਬੱਤ ਦਾ ਭਲਾ ਟਰੱਸਟ ਵਲੋਂ ਚੁੱਕੇ ਜਾਣ ਸਬੰਧੀ ਦਸੰਬਰ 'ਚ ਯੂਨੀਵਰਸਿਟੀ ਨਾਲ ਐਮ. ਓ. ਯੂ. ਸਾਈਨ ਕੀਤਾ ਜਾਵੇਗਾ | ਡਾ: ਓਬਰਾਏ ਨੇ ਦੱਸਿਆ ਕਿ ਪਾਕਿਸਤਾਨ 'ਚ ਲਹਿੰਦੇ ਪੰਜਾਬ ਦੀ ਸਰਕਾਰ ਵਲੋਂ ਪ੍ਰਮੁੱਖ 8 ਧਰਮਾਂ ਦੇ ਸਥਾਪਤ ਕੀਤੇ ਜਾ ਰਹੇ ਅਜਾਇਬਘਰ 'ਚ ਬਣਨ ਵਾਲੀਆਂ ਗੈਲਰੀਆਂ ਅੰਦਰ ਜੋ ਸਿੱਖ ਧਰਮ ਦੀ ਗੈਲਰੀ ਸਥਾਪਤ ਕੀਤੀ ਜਾਵੇਗੀ ਉਸ 'ਚ ਰੱਖੇ ਜਾਣ ਵਾਲੇ ਹਰੇਕ ਤਰ੍ਹਾਂ ਦੇ ਸਾਜੋ ਸਾਮਾਨ ਦਾ ਸਮੁੱਚਾ ਖ਼ਰਚ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਚੁੱਕਿਆ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਉਪਰੋਕਤ ਸਭ ਕਾਰਜਾਂ ਲਈ ਉਨ੍ਹਾਂ ਨੇ ਆਪਣੇ ਪਾਕਿਸਤਾਨ ਦੌਰੇ ਦੌਰਾਨ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਤੋਂ ਇਲਾਵਾ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ, ਉੱਪ ਕੁਲਪਤੀ ਪੰਜਾਬ ਯੂਨੀਵਰਸਿਟੀ ਲਾਹੌਰ, ਸਕੱਤਰ ਇਨਫਰਮੇਸ਼ਨ, ਟੂਰਿਜ਼ਮ ਤੇ ਆਈ. ਟੀ., ਸੰਯੁਕਤ ਸਕੱਤਰ ਪੀ. ਟੀ. ਆਈ. ਫ਼ਾਰੂਕ ਅਰਸ਼ਦ ਆਦਿ ਸਮੇਤ ਹੋਰ ਸੀਨੀਅਰ ਉੱਚ ਅਧਿਕਾਰੀਆਂ ਨਾਲ ਵਿਸਥਾਰ 'ਚ ਮੁਲਾਕਾਤਾਂ ਕਰਕੇ ਸਾਰੀ ਵਿਉਂਤਬੰਦੀ ਤਿਆਰ ਕਰ ਲਈ ਹੈ | ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਜਲਦ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲੰਗਰ ਲਈ ਆਟਾ ਗੁੰਨ੍ਹਣ, ਪੇੜੇ ਕਰਨ ਤੇ ਪ੍ਰਸ਼ਾਦੇ ਪਕਾਉਣ ਵਾਲੀ ਦੁਬਈ 'ਚ ਤਿਆਰ ਹੋਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਮਸ਼ੀਨ ਤੋਂ ਇਲਾਵਾ ਬਰਤਨ ਸਾਫ਼ ਕਰਨ ਵਾਲੀ ਮਸ਼ੀਨ ਵੀ ਭੇਜੀ ਜਾਵੇਗੀ |

ਲੰਗਰ ਲਾਉਣ ਦੀ ਥਾਂ ਲੋੜਵੰਦਾਂ ਦੀ ਫ਼ੀਸ ਭਰਨ ਦਾ ਸੱਦਾ

ਨਵੀਂ ਦਿੱਲੀ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- ਰਾਜਧਾਨੀ ਦੀ ਨਾਮਵਰ ਰਾਜੌਰੀ ਗਾਰਡਨ ਸਿੰਘ ਸਭਾ ਵੱਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਭਲਕੇ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ। ਅੱਜ ਕਮੇਟੀ ਦੇ ਪ੍ਰਮੁੱਖ ਅਹੁਦੇਦਾਰਾਂ ਵੱਲੋਂ ਗੁਰਦੁਆਰੇ ਵਿਖੇ ਬੈਠਕ ਕੀਤੀ ਗਈ, ਜਿਸ ਵਿੱਚ ਪ੍ਰਧਾਨ ਹਰਮਨਜੀਤ ਸਿੰਘ ਨੇ ਵੱਖ ਵੱਖ ਜ਼ਿੰਮੇਵਾਰੀਆਂ ਅਹੁਦੇਦਾਰਾਂ ਨੂੰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਵੱਖ ਵੱਖ ਬਲਾਕਾਂ ’ਚੋਂ ਹੁੰਦਾ ਹੋਇਆ ਜਨਤਾ ਮਾਰਕੀਟ, ਸੰਤ ਸੁਜਾਨ ਸਿੰਘ ਮਾਰਗ ਹੁੰਦਾ ਹੋਇਆ ਰਾਤ ਕਰੀਬ 10 ਵਜੇ ਗੁਰਦੁਆਰੇ ਵਿਖੇ ਸਮਾਪਤ ਹੋਵੇਗਾ। ਸੰਗਤ ਨੇ ਰੂਟ ਨੂੰ ਕੇਸਰੀ ਝੰਡੀਆਂ ਨਾਲ ਤੇ ਪੋਸਟਰਾਂ ਨਾਲ ਸਜਾ ਦਿੱਤਾ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ, ਕਾਂਗਰਸੀ ਆਗੂਆਂ ਤੇ ਭਾਜਪਾ ਦੇ ਸੰਸਦ ਮੈਂਬਰ ਸਮੇਤ ਹੋਰ ਸੱਜਣ ਵੀ ਸ਼ਾਮਲ ਹੋਣਗੇ। ਇਸ ਦੌਰਾਨ ਐੱਸਐੱਸ ਬਜਾਜ ਨੇ ਅਮੀਰ ਰਿਹਾਇਸ਼ੀ ਇਲਾਕੇ ਦੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਵੰਨ-ਸੁਵੰਨੀਆਂ ਵਸਤਾਂ ਦੇ ਲੰਗਰ ਲਾਉਣ ਦੀ ਵਜਾਏ ਗ਼ਰੀਬ ਬੱਚਿਆਂ ਦੀਆਂ ਫ਼ੀਸਾਂ ਦੇਣ ਵੱਲ ਰੁਚਿਤ ਹੋਣ।

ਮਨਜੀਤ ਸਿੰਘ ਜੀਕੇ ਦੀਆਂ ਮੁਸ਼ਕਲਾਂ ਵਧੀਆਂ

ਨਵੀਂ ਦਿੱਲੀ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀਆਂ ਮੁਸ਼ਕਿਲਾਂ ’ਚ ਵਾਧਾ ਹੋ ਗਿਆ ਹੈ ਕਿਉਂਕਿ ਦਿੱਲੀ ਦੀ ਇਕ ਅਦਾਲਤ ਨੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਉਨ੍ਹਾਂ ਖ਼ਿਲਾਫ਼ ਦਾਇਰ ਫੌਜਦਾਰੀ ਸ਼ਿਕਾਇਤ ਪ੍ਰਵਾਨ ਕਰ ਲਈ ਹੈ ਤੇ ਇਸ ਮਾਮਲੇ ’ਚ ਪੁਲੀਸ ਕੋਲੋਂ ਕਾਰਵਾਈ ਰਿਪੋਰਟ (ਏਟੀਆਰ) ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਪ੍ਰੀਤੀ ਪਰੇਵਾ ਐੱਲਡੀ ਐੱਮਐੱਮ ਨਵੀਂ ਦਿੱਲੀ ਪਟਿਆਲਾ ਹਾਊਸ ਦੀ ਅਦਾਲਤ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਪੁਲੀਸ ਸਟੇਸ਼ਨ ਨਾਰਥ ਐਵੇਨਿਊ ਦੇ ਐੱਸਐੱਚਓ ਨੂੰ ਹਦਾਇਤ ਕੀਤੀ ਹੈ ਕਿ ਉਹ 7 ਜਨਵਰੀ 2020 ਤੱਕ ‘ਏਟੀਆਰ’ ਅਦਾਲਤ ’ਚ ਪੇਸ਼ ਕਰਨ। ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਵਿਰਕ ਰਾਹੀਂ ਦਾਇਰ ਕੀਤੀ ਸ਼ਿਕਾਇਤ ’ਚ ਦੱਸਿਆ ਗਿਆ ਹੈ ਕਿ ਜੀਕੇ ਨੇ ਜਾਅਲੀ ਬਿੱਲ ਬਣਾ ਕੇ ਜਾਅਲਸਾਜ਼ੀ ਤੇ ਧੋਖੇ ਨਾਲ ਗੁਰਦੁਆਰਾ ਕਮੇਟੀ ਦੇ ਫੰਡ ਹੜੱਪ ਲਏ ਹਨ। ਸ਼ਿਕਾਇਤ ’ਚ ਦੱਸਿਆ ਗਿਆ ਕਿ ਉਸ ਨੇ 80 ਲੱਖ ਰੁਪਏ ਦਾ ਘਪਲਾ ਕੀਤਾ ਤੇ ਇਸ ਨੂੰ ਨਿੱਜੀ ਪੈਸਾ ਬਣਾ ਕੇ ਆਪ ਵਰਤ ਲਿਆ। ਇਹ ਵੀ ਦੱਸਿਆ ਗਿਆ ਕਿ ਉਸ ਨੇ ਵੱਖ ਵੱਖ ਸਮੇਂ ਬਿਨਾਂ ਕਾਰਜਕਾਰੀ ਕਮੇਟੀ ਦੀ ਮਨਜ਼ੂਰੀ ਦੇ 13 ਲੱਖ 65 ਹਜ਼ਾਰ ਰੁਪਏ ਕਢਵਾ ਲਏ। ਸ਼ਿਕਾਇਤ ’ਚ ਇਹ ਵੀ ਦੱਸਿਆ ਗਿਆ ਕਿ ਉਸ ਨੇ 6500 ਅਮਰੀਕੀ ਡਾਲਰ, 2150 ਪੌਂਡ, 1000 ਯੂਰੋ, ਕੈਨੇਡਾ ਦੇ 2600 ਡਾਲਰ, ਮਲੇਸ਼ੀਆ ਦੇ 576 ਡਾਲਰਾਂ ਦਾ ਵੀ ਘਪਲਾ ਕੀਤਾ। ਉਸ ਵੱਲੋਂ ਕੁੱਲ 1 ਕਰੋੜ ਰੁਪਏ ਤੋਂ ਵੱਧ ਦਾ ਘੁਟਾਲਾ ਕੀਤਾ ਗਿਆ। ਦਿੱਲੀ ਗੁਰਦੁਆਰਾ ਕਮੇਟੀ ਦੇ ਕਾਨੂੰਨੀ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਤੇ ਸਰਬਜੀਤ ਸਿੰਘ ਵਿਰਕ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਅਦਾਲਤ ’ਚ ਪਹੁੰਚ ਕੀਤੀ ਸੀ।

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 1450 ਸ਼ਰਧਾਲੂਆਂ ਦਾ ਜਥਾ ਪਹੁੰਚਿਆ

ਪਾਕਿਸਤਾਨ ਇਮੀਗ੍ਰੇਸ਼ਨ 'ਚ ਖ਼ੁਸ਼ੀ ਦਾ ਮਾਹੌਲ

ਸ੍ਰੀ ਕਰਤਾਰਪੁਰ ਸਾਹਿਬ/ਪਾਕਿਸਤਾਨ ,ਨਵੰਬਰ  2019-(ਏਜੰਸੀ) 

 ਭਾਰਤ ਤੋਂ ਅੱਜ 1450 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਿਆ ਹੈ। ਦੱਸਣਯੋਗ ਹੈ ਕਿ ਬੀਤੀ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਅੱਜ ਸਭ ਤੋਂ ਵੱਧ ਗਿਣਤੀ 'ਚ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਗਏ ਹਨ। ਸ਼ਰਧਾਲੂਆਂ ਦੀ ਗਿਣਤੀ ਵਧਣ 'ਤੇ ਪਾਕਿਸਤਾਨ ਇਮੀਗ੍ਰੇਸ਼ਨ 'ਚ ਵੀ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉੱਥੇ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਨੂੰ 'ਧੰਨਭਾਗ', 'ਜੀ ਆਇਆਂ ਨੂੰ' ਕਿਹਾ ਹੈ।

Eating Fruit on Empty Stomach

Eating Fruit on Empty Stomach

This will open your eyes ! Read to the end and then send it on to all on your e-list. I just did !

Dr Stephen Mak treats terminal ill cancer patients by an "un-orthodox" way and many patients recovered.

Before he used solar energy to clear the illnesses of his patients, he believes on natural healing in the body against illnesses. See his article below.

It is one of the strategies to heal cancer. As of late, my success rate in curing cancer is about 80%.

Cancer patients shouldn't die. The cure for cancer is already found - *its in the way we eat fruits.*

It is whether you believe it or not.

I am sorry for the hundreds of cancer patients who die under the conventional treatments.

EATING FRUIT

We all think eating fruits means just buying fruits, cutting it and just popping it into our mouths.

It's not as easy as you think. It's important to know how and *when* to eat the fruits.

What is the correct way of eating fruits?

IT MEANS NOT EATING FRUITS AFTER YOUR MEALS!

FRUITS SHOULD BE EATEN ON AN EMPTY STOMACH

If you eat fruits on empty stomach, it will play a major role to detoxify your system, supplying you with a great deal of energy for weight loss and other life activities. 

FRUIT IS THE MOST IMPORTANT FOOD

Let's say you eat two slices of bread and then a slice of fruit.

The slice of fruit is ready to go straight through the stomach into the intestines, but it is prevented from doing so due to the bread taken before the fruit.

In the meantime the whole meal of bread & fruit rots and ferments and turns to acid. 

The minute the fruit comes into contact with the food in the stomach and digestive juices, the entire mass of food begins to spoil.

So please eat your fruits on an empty stomach or before your meals !

You have heard people complaining : 

Every time I eat watermelon I burp, when I eat durian my stomach bloats up, when I eat a banana I feel like running to the toilet, etc.. etc..

Actually all this will not arise if you eat the fruit on an empty stomach.

The fruit mixes with the putrefying of other food and produces gas and hence you will bloat !

Greying hair, balding, nervous outburst and dark circles under the eyes all these will *NOT* happen if you take fruits on an empty stomach.

There is no such thing as some fruits, like orange and lemon are acidic, because all fruits become alkaline in our body, according to Dr. Herbert Shelton who did research on this matter. 

If you have mastered the correct way of eating fruits, you have the  *SECRET of beauty, longevity, health, energy, happiness and normal weight.*

When you need to drink fruit juice - *drink only  fresh fruit juice,* NOT from the cans, packs or bottles.

Don't even drink juice that has been heated up. 

Don't eat cooked fruits because you don't get the nutrients at all. 

You only get its taste.

Cooking destroys all the vitamins.

But eating a whole fruit is better than drinking the juice.

If you should drink the fresh fruit juice, drink it mouthful by mouthful slowly, because you must let it mix with your saliva before swallowing it. 

You can go on a 3-day fruit fast to cleanse or detoxify your body. 

Just eat fruits and drink fresh fruit juice throughout the 3 days.

And you will be surprised when your friends tell you how radiant you look !

KIWI fruit

Tiny but mighty. 

This is a good source of potassium, magnesium, vitamin E & fiber. Its vitamin C content is twice that of an orange.

APPLE

An apple a day keeps the doctor away? 

Although an apple has a low vitamin C content, it has antioxidants & flavonoids which enhances the activity of vitamin C thereby _helping to lower the risks of colon cancer, heart attack & stroke._ 

STRAWBERRY

Protective Fruit. 

Strawberries have the highest total antioxidant power among major fruits & protect the body from cancer-causing, blood vessel-clogging and free radicals. 

ORANGE 

Sweetest medicine. 

Taking 2-4 oranges a day may _help keep colds away, lower cholesterol, prevent & dissolve kidney stones as well as lessens the risk of colon cancer._

WATERMELON

Coolest thirst quencher. Composed of 92% water, it is also packed with a giant dose of glutathione, which _helps boost our immune system._

They are also a key source of lycopene the cancer fighting oxidant.

Other nutrients found in watermelon are vitamin C & Potassium. 

GUAVA & PAPAYA

Top awards for vitamin C. They are the clear winners for their high vitamin C content.

Guava is also rich in fiber, which helps prevent constipation.

Papaya is rich in carotene; this is good for your eyes.

Drinking COLD water or drinks after a meal = CANCER

Can you believe this ?

For those who like to drink cold water or cold drinks, this article is applicable to you. 

It is nice to have a cup of cold water or cold drinks after a meal.

However, the cold water or drinks will solidify the oily stuff that you have just eaten.

It will slow down the digestion.

Once this 'sludge' reacts with the acid, it will break down and be absorbed by the intestine faster than the solid food.

It will line the intestine.

Very soon, this will turn into FATS and lead to CANCER !

It is best to drink hot soup or warm water after a meal.

Let's be careful and be aware. The more we know the better chance we could survive.

So lets do           eat.

Forward By Amanjit Singh Khaira

ਪੰਜ ਭਾਰਤੀ ਅਮਰੀਕਾ ’ਚ ਦਾਖ਼ਲ ਹੁੰਦੇ  ਗ੍ਰਿਫ਼ਤਾਰ

ਨਿਊਯਾਰਕ,ਨਵੰਬਰ  2019-(ਏਜੰਸੀ)  

ਅਮਰੀਕਾ ਦੀ ਸਰਹੱਦੀ ਗਸ਼ਤੀ ਟੀਮ ਨੇ ਮੁਲਕ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੁੰਦੇ ਪੰਜ ਭਾਰਤੀ ਨਾਗਰਿਕਾਂ ਤੇ ਇਕ ਸ਼ੱਕੀ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਟੀਮ ਨੇ ਇਨ੍ਹਾਂ ਛੇ ਜਣਿਆਂ ਨੂੰ ਓਗਡੈੱਨਸਬਰਗ ਸਥਿਤ ਕਾਰੋਬਾਰੀ ਅਦਾਰੇ ’ਚੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਨਿਊ ਯਾਰਕ ਨੇੜਲੇ ਮੌਰਿਸਟਾਊਨ ਇਮੀਗ੍ਰੇਸ਼ਨ ਨਾਕੇ ’ਤੇ ਇਕ ਅਮਰੀਕੀ ਚਾਲਕ ਵੱਲੋਂ ਚਲਾਏ ਜਾ ਰਹੇ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਝਕਾਨੀ ਦੇ ਕੇ ਉਥੋਂ ਭੱਜਣ ਵਿੱਚ ਸਫ਼ਲ ਰਿਹਾ। ਸਰਹੱਦੀ ਗਸ਼ਤੀ ਟੀਮ ਨੇ ਮਗਰੋਂ ਇਹ ਵਾਹਨ ਓਗਡੈੱਨਸਬਰਗ ਦੀ ਪਾਰਕਿੰਗ ’ਚੋਂ ਬਰਾਮਦ ਕਰ ਲਿਆ। ਟੀਮ ਨੇ ਇਨ੍ਹਾਂ ਨੂੰ ਮੁਕਾਮੀ ਕਾਰੋਬਾਰੀ ਅਦਾਰੇ ’ਚੋਂ ਗ੍ਰਿਫ਼ਤਾਰ ਕੀਤਾ ਤਾਂ ਉਨ੍ਹਾਂ ਕੋਲ ਇਮੀਗ੍ਰੇਸ਼ਨ ਨਾਲ ਸਬੰਧਤ ਕੋਈ ਵੀ ਦਸਤਾਵੇਜ਼ ਮੌਜੂਦ ਨਹੀਂ ਸੀ।

ਅਸਲਾ ਬਰਾਮਦਗੀ ਮਾਮਲੇ ਚੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ

ਮਾਨਯੋਗ ਜੱਜ ਅਰੁਣਵੀਰ ਵਸ਼ਿਸ਼ਟ ਨੇ ਮਾਮਲੇ ਦਾ ਨਿਪਟਾਰਾ ਕਰਦਿਆਂ ਭਾਈ ਹਵਾਰਾ ਨੂੰ ਬਾਇੱਜ਼ਤ ਬਰੀ ਕਰ ਦਿੱਤਾ-ਵਕੀਲ  ਮੰਝਪੁਰ

ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਲੁਧਿਆਣਾ ਦੀ ਸਥਾਨਕ ਅਦਾਲਤ ਨੇ ਅਸਲਾ ਬਰਾਮਦਗੀ ਦੇ ਇੱਕ ਮਾਮਲੇ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ ਭਾਈ ਹਵਾਰਾ ਅੱਜ ਕੱਲ੍ਹ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਹਨ ਦਸੰਬਰ 1995 ਵਿਚ ਪੁਲਿਸ ਨੇ ਨਿਊ ਕੁੰਦਨਪੁਰੀ ਵਿਚੋਂ ਭਾਰੀ ਮਾਤਰਾ ਵਿਚ ਆਰ.ਡੀ.ਐਕਸ ਅਤੇ ਹੋਰ ਅਸਲਾ ਬਰਾਮਦ ਕੀਤਾ ਸੀ ਉਸ ਵਕਤ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ ਪਰ ਬਾਅਦ ਵਿਚ ਭਾਈ ਹਵਾਰਾ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਮਾਨਯੋਗ ਜੱਜ ਅਰੁਣਵੀਰ ਵਸ਼ਿਸ਼ਟ ਨੇ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਾਇੱਜ਼ਤ ਬਰੀ ਕਰ ਦਿੱਤਾ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਵੀਂ ਵਜ਼ਾਰਤ 

ਕੈਨੇਡਾ ਦੇ ਦੂਜੀ ਵਾਰ ਰੱਖਿਆ ਮੰਤਰੀ ਬਣੇ ਹਰਜੀਤ ਸਿੰਘ ਸੱਜਣ

ਦੂਜੀ ਵਾਰ ਵਿਗਿਆਨਕ ਖੋਜਾਂ ਅਤੇ ਤਕਨਾਲੋਜੀ ਬਾਰੇ ਮਹਿਕਮਿਆਂ ਦੇ
ਮੰਤਰੀ ਬਣੇ ਨਵਦੀਪ ਸਿੰਘ ਬੈਂਸ

ਪਹਿਲੀ ਵਾਰ ਬਹੁ- ਸੱਭਿਆਚਾਰਕ ਅਤੇ ਨੌਜਵਾਨਾਂ ਸਬੰਧੀ
ਮਾਮਲਿਆਂ ਦੀ ਮੰਤਰੀ ਬਣੀ ਬਰਦੀਸ਼ ਕੌਰ ਚੱਗੜ

 

ਅਨਿਤਾ ਆਨੰਦ (ਲੋਕ ਸੇਵਾ ਮੰਤਰੀ)ਵੀ ਸਹੁੰ ਚੁੱਕ ਸਮਾਗਮ ਵਿੱਚ ਹੋਏ ਸ਼ਾਮਲ 

ਓਟਾਵਾ/ਕੈਨੇਡਾ,ਨਵੰਬਰ  2019-(ਏਜੰਸੀ) 

ਕੈਨੇਡਾ 'ਚ ਬੀਤੀ 11 ਸਤੰਬਰ ਨੂੰ ਬਕਾਇਦਾ ਸ਼ੁਰੂ ਹੋਇਆ ਚੋਣ ਅਮਲ ਬੀਤੇ ਕੱਲ੍ਹ ਉਦੋਂ ਮੁਕੰਮਲ ਹੋਇਆ ਜਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ 'ਚ ਲਿਬਰਲ ਪਾਰਟੀ ਦੀ ਅਗਲੀ ਕੇਂਦਰ ਸਰਕਾਰ ਦੇ ਗਠਨ ਦੀ ਕਾਰਵਾਈ ਮੁਕੰਮਲ ਹੋਈ ਅਤੇ ਨਵੀਂ ਕੈਬਨਿਟ ਦਾ ਸਹੁੰ-ਚੁੱਕ ਸਮਾਗਮ ਰਾਜਧਾਨੀ ਓਟਾਵਾ ਵਿਖੇ ਹੋਇਆ | ਦੇਸ਼ ਦੀ ਗਵਰਨਰ ਜਨਰਲ ਜੂਲੀ ਪੇਇਟ ਦੀ ਅਗਵਾਈ 'ਚ ਰਿਡੋ ਹਾਲ ਅੰਦਰ ਕਰਵਾਏ ਗਏ ਸਾਦਾ ਰਸਮ ਮੌਕੇ ਵਾਰੀ ਅਨੁਸਾਰ ਨਵੇਂ ਮੰਤਰੀਆਂ ਨੇ ਹਲਫ਼ ਲਿਆ ਅਤੇ ਪਹਿਲਾਂ ਤੋਂ ਹੀ ਕੈਬਨਿਟ ਮੰਤਰੀਆਂ ਨੂੰ ਗਵਰਨਰ ਜਨਰਲ ਨਾਲ ਮਿਲਾਇਆ ਗਿਆ | ਸ੍ਰੀ ਟਰੂਡੋ ਵਲੋਂ ਗਠਿਤ ਕੀਤੀ ਗਈ ਨਵੀਂ ਕੈਬਨਿਟ 'ਚ 35 ਮੰਤਰੀ ਸ਼ਾਮਿਲ ਹਨ | ਇਹ ਵੀ ਕਿ ਕੈਬਨਿਟ 'ਚ ਮਰਦਾਂ ਅਤੇ ਔਰਤਾਂ ਦੀ ਗਿਣਤੀ ਬਰਾਬਰ ਰੱਖੀ ਗਈ ਹੈ | ਭਾਰਤੀ ਮੂਲ ਦੇ ਮੰਤਰੀਆਂ ਵਜੋਂ ਦੋ ਪੁਰਸ਼ ਅਤੇ ਦੋ ਔਰਤਾਂ ਹਨ, ਜਿਨ੍ਹਾਂ ਦੇ ਨਾਂਅ ਨਵਦੀਪ ਸਿੰਘ ਬੈਂਸ (ਕਾਢ, ਵਿਗਿਆਨ ਅਤੇ ਉਦਯੋਗ ਮੰਤਰੀ), ਹਰਜੀਤ ਸਿੰਘ ਸੱਜਣ (ਰੱਖਿਆ ਮੰਤਰੀ), ਬਰਦੀਸ਼ ਚੱਗਰ (ਵਿਭਿੰਨਤਾ ਅਤੇ ਯੂਥ ਮੰਤਰੀ) ਅਤੇ ਪ੍ਰੋ. ਅਨੀਤਾ ਆਨੰਦ (ਲੋਕ ਸੇਵਾ ਮੰਤਰੀ) ਹਨ | ਸ. ਸੱਜਣ ਅਤੇ ਸ. ਬੈਂਸ ਦੋਵੇਂ ਅੰਮਿ੍ਤਧਾਰੀ ਹਨ ਅਤੇ ਉਨ੍ਹਾਂ ਦੇ ਮੰਤਰਾਲੇ ਨਹੀਂ ਬਦਲੇ ਗਏ | ਕੈਬਨਿਟ 'ਚ ਨਵੇਂ ਚਿਹਰਿਆਂ ਦੀ ਗਿਣਤੀ ਬਹੁਤੀ ਜ਼ਿਆਦਾ ਨਹੀਂ ਹੈ | ਇਸ ਵਾਰ ਚੁਣੌਤੀਆਂ ਵੱਖਰੀਆਂ ਹੋਣ ਕਾਰਨ ਮੰਤਰੀਆਂ ਦੀ ਯੋਗਤਾ ਅਤੇ ਸਮਰੱਥਾ ਨੂੰ ਵੱਧ ਮਹੱਤਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ | ਸੰਸਦ 'ਚ ਬਲਾਕ ਕਿਊਬਕ ਮਜ਼ਬੂਤ ਵਿਰੋਧੀ ਧਿਰ ਬਣ ਕੇ ਉੱਭਰੀ ਹੋਣ ਕਾਰਨ ਉਸ ਪਾਰਟੀ ਦੇ ਆਗੂਆਂ ਨਾਲ ਸਦਭਾਵਨਾ ਵਾਲਾ ਮਾਹੌਲ ਬਣਾ ਕੇ ਰੱਖਣ ਵਾਸਤੇ ਸੱਤਾਧਾਰੀ ਲਿਰਬਲ ਪਾਰਟੀ ਵਲੋਂ ਦੁਭਾਸ਼ੀਏ (ਅੰਗਰੇਜ਼ੀ ਅਤੇ ਫਰੈਂਚ ਬੋਲ ਸਕਣ ਵਾਲੇ) ਸੰਸਦ ਮੈਂਬਰਾਂ ਨੂੰ ਮੰਤਰੀ ਅਤੇ ਹੋਰ ਅਹਿਮ ਅਹੁਦੇ ਦਿੱਤੇ ਜਾ ਰਹੇ ਹਨ | ਅਜਿਹੇ 'ਚ ਲਿਬਰਲ ਪਾਰਟੀ ਦੇ ਕਿਊਬਕ ਤੋਂ ਸੰਸਦ ਮੈਂਬਰਾਂ ਦੀ ਕੈਬਨਿਟ 'ਚ ਅਹਿਮੀਅਤ ਨਾਲ ਸ਼ਮੂਲੀਅਤ ਕੀਤੀ ਗਈ ਹੈ | ਕਿ੍ਸਟੀਆ ਫਰੀਲੈਂਡ ਨੂੰ ਉਪ ਪ੍ਰਧਾਨ ਮੰਤਰੀ ਬਣਾ ਕੇ ਸਰਕਾਰ 'ਚ ਅਹਿਮ ਸਥਾਨ ਦਿੱਤਾ ਗਿਆ ਹੈ | ਫਰੀਲੈਂਡ ਭਾਵੇਂ ਟੋਰਾਂਟੋ ਤੋਂ ਸੰਸਦ ਮੈਂਬਰ ਹਨ ਪਰ ਉਨ੍ਹਾਂ ਦਾ ਜਨਮ ਅਲਬਰਟਾ ਵਿਚ ਹੋਇਆ ਸੀ |  ਬਿੱਲ ਮੋਰਨੋ ਵਿੱਤ ਮੰਤਰੀ, ਡੇਵਿਡ ਲਮੇਟੀ ਨਿਆਂ ਮੰਤਰੀ ਅਤੇ ਮਾਰਕ ਗਾਰਨੋ ਆਵਾਜਾਈ ਮੰਤਰੀ ਬਣੇ ਰਹਿਣਗੇ | ਸਟੀਵਨ ਜਿਲਬੋਲਟ ਵਿਰਾਸਤ ਮੰਤਰੀ, ਪੈਰੀਸ਼ੀਆ ਹਾਈਡੂ ਨੂੰ ਸਿਹਤ ਮੰਤਰੀ ਅਤੇ ਸੀਮਸ ਓਰੀਗਨ ਨੂੰ ਕੁਦਰਤੀ ਸਾਧਨ ਮੰਤਰੀ ਬਣਾਇਆ ਗਿਆ ਹੈ | ਕੁਝ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ ਅਤੇ ਕੁਝ ਨਵੇਂ ਸੰਸਦ ਮੈਂਬਰਾਂ ਨੂੰ ਮੰਤਰੀ ਬਣਾਇਆ ਗਿਆ ਹੈ | ਅਹਿਮਦ ਹੁਸੈਨ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਨਹੀਂ ਬਣੇ ਤੇ ਉਨ੍ਹਾਂ ਨੂੰ ਸਮਾਜਿਕ ਵਿਕਾਸ ਮੰਤਰੀ ਬਣਾਇਆ ਗਿਆ ਹੈ | ਨਵਾਂ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਮਾਰਕੋ ਮੈਂਡੀਚੀਨੋ ਨੂੰ ਬਣਾਇਆ ਗਿਆ ਹੈ | ਇਸ ਵਾਰ ਸ੍ਰੀ ਟਰੂਡੋ ਨੂੰ ਘੱਟ-ਗਿਣਤੀ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੈ ਜਿਸ ਕਰਕੇ ਕੈਬਨਿਟ ਗਠਿਤ ਕਰਨ ਨੂੰ ਉਨ੍ਹਾਂ ਨੇ ਆਮ ਨਾਲੋਂ ਵੱਧ ਸਮਾਂ ਵੀ ਲਿਆ ਹੈ | ਮੰਤਰੀ ਮੰਡਲ 'ਚ 35 ਮੰਤਰੀ ਸ਼ਾਮਿਲ ਹਨ | 2015 ਦੇ ਮੁਕਾਬਲੇ ਇਸ ਵਾਰੀ ਸ੍ਰੀ ਟਰੂਡੋ ਨੂੰ ਵਧੇਰੇ ਸਾਵਧਾਨ ਰਹਿਣਾ ਪਵੇਗਾ ਕਿਉਂਕਿ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਅੰਦਰ ਅਤੇ ਬਾਹਰ ਵੀ ਵਿਰੋਧੀਆਂ ਨੂੰ ਸ਼ਾਂਤ ਰੱਖਣ ਪ੍ਰਤੀ ਵੱਧ ਸੁਚੇਤ ਰਹਿਣ ਦੀ ਲੋੜ ਹੋਵੇਗੀ | ਸ੍ਰੀ ਟਰੂਡੋ ਨੂੰ ਹਰੇਕ ਨੂੰ ਖੁਸ਼ ਰੱਖਣ ਲਈ ਪਹਿਲੀ ਵਾਰ ਮਜਬੂਰ ਰਹਿਣਾ ਪੈ ਸਕਦਾ ਹੈ | ਰਾਜਨੀਤਕ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕਰਨ ਮਗਰੋਂ ਸ੍ਰੀ ਟਰੂਡੋ ਨੇ ਸੰਕੇਤ ਦਿੱਤਾ ਸੀ ਕਿ ਉਹ ਹਰੇਕ ਪਾਰਟੀ ਦੇ ਆਗੂ ਦੇ ਸਹਿਯੋਗ ਨਾਲ ਚੱਲਣ ਦੀ ਕੋਸ਼ਿਸ਼ ਕਰਨਗੇ | ਇਹ ਵੀ ਕਿ ਉਹ ਸਿਰਫ਼ ਆਪਣੀ ਲਿਬਰਲ ਪਾਰਟੀ ਦੀ ਸਰਕਾਰ ਹੀ ਬਣਾਉਣਗੇ ਅਤੇ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਨਹੀਂ ਕੀਤਾ ਜਾ ਰਿਹਾ | ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ (ਲੋਕ ਸਭਾ) ਦੀਆਂ ਕੁਲ 338 'ਚੋਂ ਲਿਬਰਲ ਪਾਰਟੀ ਕੋਲ 157 ਸੀਟਾਂ ਹਨ, ਜਿਨ੍ਹਾਂ 'ਚੋਂ 50 ਔਰਤ ਸੰਸਦ ਮੈਂਬਰ ਹਨ |

 

 

ਫੂਲਕਾ, ਪੁਰੀ ਤੇ ਆਹਲੂਵਾਲੀਆ ਤਿੰਨ ਮੈਂਬਰੀ ਕਮੇਟੀ ਕਰੇਗੀ 'ਸਿੱਖ ਕਲਟ' ਦਾ ਅਧਿਐਨ

ਨਵੀਂ ਦਿੱਲੀ,  ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਯੁੱਧਿਆ ਵਿਚ ਰਾਮ ਮੰਦਰ ਦੇ ਮਾਮਲੇ 'ਚ ਦਿੱਤੇ ਫ਼ੈਸਲੇ ਵਿਚ ਸਿੱਖ ਧਰਮ ਨੂੰ 'ਸਿੱਖ ਕਲਟ' ਦੱਸਣ ਦੇ ਸਮੁੱਚੇ ਮਾਮਲੇ ਦੀ ਘੋਖ ਕਰਨ ਲਈ ਸੀਨੀਅਰ ਵਕੀਲਾਂ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ | ਇਸ ਕਮੇਟੀ 'ਚ ਸੀਨੀਅਰ ਵਕੀਲ ਐਚ. ਐਸ. ਫੂਲਕਾ, ਆਰ. ਐਸ. ਪੁਰੀ ਅਤੇ ਏ. ਪੀ. ਐਸ. ਆਹਲੂਵਾਲੀਆ ਸ਼ਾਮਿਲ ਹਨ | ਅਯੁੱਧਿਆ 'ਚ ਰਾਮ ਮੰਦਰ ਬਾਰੇ ਫ਼ੈਸਲਾ ਸੁਣਾਉਣ ਸਮੇਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਸਟਿਸ ਰੰਜਨ ਗੋਗੋਈ ਅਤੇ ਹੋਰ ਜੱਜਾਂ 'ਤੇ ਆਧਾਰਿਤ ਪੰਜ ਮੈਂਬਰੀ ਬੈਂਚ ਨੇ ਸਿੱਖ ਧਰਮ ਨੂੰ 'ਸਿੱਖ ਕਲਟ' ਦੱਸਿਆ ਹੈ | ਇਸ ਮਾਮਲੇ 'ਚ ਜੋ ਵੀ ਸਿੱਖ ਇਤਿਹਾਸ ਨੂੰ ਲੈ ਕੇ ਹਵਾਲਾ ਦਿੱਤਾ ਗਿਆ ਹੈ, ਵਕੀਲਾਂ ਦੀ ਕਮੇਟੀ ਉਸ ਦੀ ਵੀ ਘੋਖ ਕਰੇਗੀ ਅਤੇ ਸਾਰਾ ਅਧਿਐਨ ਕਰਨ ਮਗਰੋਂ ਆਪਣੀ ਰਿਪੋਰਟ ਦਿੱਲੀ ਕਮੇਟੀ ਨੂੰ ਸੌਪੇਗੀ | ਇਸ ਰਿਪੋਰਟ ਮੁਤਾਬਿਕ ਹੀ ਦਿੱਲੀ ਕਮੇਟੀ ਅਗਲੇਰੀ ਕਾਰਵਾਈ ਕਰੇਗੀ | ਉਪਰੋਕਤ ਜਾਣਕਾਰੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਦਿੱਤੀ ਗਈ |

ਸਿੱਖ ਵਿਦਿਆਰਥਣ ਨੂੰ 'ਕਕਾਰ' ਸਮੇਤ ਪ੍ਰੀਖਿਆ ਦੇਣ ਤੋਂ ਰੋਕਿਆ

ਕੇਜਰੀਵਾਲ ਸਰਕਾਰ ਸਿੱਖ ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਕਰਨ ਦੀ ਸਾਜਿਸ਼ ਕਰ ਰਹੀ ਹੈ-ਸਿਰਸਾ

ਨਵੀਂ ਦਿੱਲੀ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- ਇਕ ਸਿੱਖ ਵਿਦਿਆਰਥਣ ਨੂੰ ਕਕਾਰ ਧਾਰਨ ਕੀਤੇ ਹੋਣ ਕਾਰਨ ਦਿੱਲੀ ਅਧੀਨ ਸੇਵਾਵਾਂ ਚੋਣ ਬੋਰਡ (ਡੀ. ਐਸ. ਐਸ. ਐਸ. ਬੀ.) ਦੀ ਅਧਿਆਪਕ ਭਰਤੀ ਪ੍ਰੀਖਿਆ 'ਚ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਇਮਰੀ ਅਧਿਆਪਕ ਦੀ ਅਸਾਮੀ ਵਾਸਤੇ ਪੀਤਮ ਪੁਰਾ ਦੇ ਅਭਿਨਵ ਪਬਲਿਕ ਸਕੂਲ 'ਚ ਹੋਣ ਵਾਲੀ ਡੀ.ਐਸ.ਐਸ.ਐਸ.ਬੀ. ਦੀ ਪ੍ਰੀਖਿਆ ਦੇਣ ਆਈ ਹਰਲੀਨ ਕੌਰ ਨਾਂਅ ਦੀ ਸਿੱਖ ਵਿਦਿਆਰਥਣ ਨੂੰ ਸਿਰਫ਼ ਇਸ ਕਾਰਨ ਰੋਕਿਆ ਗਿਆ ਕਿਉਂਕਿ ਉਸ ਨੇ ਕਕਾਰ ਧਾਰਨ ਕੀਤੇ ਹੋਏ ਸਨ | ਹਰਲੀਨ ਕੌਰ ਮੁਤਾਬਿਕ ਉਸ ਨੂੰ ਅਧਿਕਾਰੀਆਂ ਵਲੋਂ ਕਕਾਰ ਉਤਾਰਨ ਜਾਂ ਅਦਾਲਤ ਪਾਸੋਂ ਛੋਟ ਦਾ ਹੁਕਮ ਲੈ ਕੇ ਆਉਣ ਦੀ ਗੱਲ ਆਖੀ ਗਈ | ਮਾਮਲੇ ਦੀ ਜਾਣਕਾਰੀ ਮਿਲਣ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਮੈਂਬਰ ਹਰਜੀਤ ਸਿੰਘ ਪੱਪਾ ਹੋਰਨਾਂ ਸਮੇਤ ਸਬੰਧਿਤ ਸਕੂਲ ਪੁੱਜੇ ਪ੍ਰੰਤੂ ਪ੍ਰੀਖਿਆ ਕੇਂਦਰ 'ਚ ਮੌਜੂਦ ਸਟਾਫ਼ ਨੇ ਉਨ੍ਹਾਂ ਨਾਲ ਕੋਈ ਗੱਲ ਕਰਨ ਤੋਂ ਪਾਸਾ ਵੱਟੀ ਰੱਖਿਆ | ਕਾਹਲੋਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਅਸੀਂ ਅਦਾਲਤ ਕੋਲੋਂ ਪਹਿਲਾਂ ਹੀ ਹੁਕਮ ਲੈ ਚੁੱਕੇ ਹੋਏ ਹਾਂ ਪਰ ਫਿਰ ਵੀ ਕੇਜਰੀਵਾਲ ਸਰਕਾਰ ਤਾਨਾਸ਼ਾਹੀ ਕਰ ਰਹੀ ਹੈ | ਕਾਹਲੋਂ ਨੇ ਕਿਹਾ ਕਿ ਹੁਣ ਅਸੀਂ ਅਦਾਲਤ ਕੋਲੋਂ ਅਗਲੇ ਹੁਕਮ ਲੈ ਕੇ ਸਿੱਖ ਵਿਦਿਆਰਥੀਆਂ ਦਾ ਪ੍ਰੀਖਿਆ 'ਚ ਬੈਠਣਾ ਯਕੀਨੀ ਬਣਾਵਾਂਗੇ | ਇਸ ਮਾਮਲੇ ਸਬੰਧੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕਰਦਿਆਂ ਕਿਹਾ ਕਿ ਕੇਜਰੀਵਾਲ ਸਰਕਾਰ ਸਿੱਖ ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਕਰਨ ਦੀ ਸਾਜਿਸ਼ ਕਰ ਰਹੀ ਹੈ |

ਚੀਨ ਤੇ ਭਾਰਤ ਦਾ ਕੂੜਾ ਸਮੁੰਦਰ ਰਾਹੀਂ ਪਹੁੰਚ ਰਿਹੈ ਅਮਰੀਕਾ-ਟਰੰਪ

ਨਿਊਯਾਰਕ, ਨਵੰਬਰ  2019-(ਏਜੰਸੀ) -
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਚੀਨ, ਭਾਰਤ ਤੇ ਰੂਸ ਜਿਹੇ ਮੁਲਕ ਆਪਣੀਆਂ ਸਨਅਤੀ ਯੂਨਿਟਾਂ, ਇਨ੍ਹਾਂ ਵਿਚੋਂ ਨਿਕਲਦੇ ਧੂੰਏਂ ਬਾਰੇ ‘ਕੁਝ ਵੀ ਨਹੀਂ ਕਰ ਰਹੇ। ਇਹ ਮੁਲਕ ਨਾ ਹੀ ਸਮੁੰਦਰ ਵਿਚ ਸੁੱਟੇ ਜਾ ਰਹੇ ਕੂੜੇ ਵੱਲ ਕੋਈ ਧਿਆਨ ਦੇ ਰਹੇ ਹਨ ਜੋ ਤਰ ਕੇ ਲਾਸ ਏਂਜਲਸ ਤੱਕ ਆ ਰਿਹਾ ਹੈ।’
ਜਲਵਾਧੂ ਬਦਲਾਅ ਨੂੰ ‘ਬਹੁਤ ਗੁੰਝਲਦਾਰ ਮੁੱਦਾ’ ਕਰਾਰ ਦਿੰਦਿਆਂ ਟਰੰਪ ਨੇ ਕਿਹਾ ਕਿ ਉਹ ਖ਼ੁਦ ਨੂੰ ‘ਕਈ ਪੱਖਾਂ ਤੋਂ ਵਾਤਾਵਰਨ ਪ੍ਰੇਮੀ ਮੰਨਦੇ ਹਨ, ਚਾਹੇ ਕੋਈ ਯਕੀਨ ਕਰੇ ਜਾਂ ਨਾ ਕਰੇ।’ ਇਸ ਲਈ ਉਨ੍ਹਾਂ ਦਾ ਇੱਧਰ ਪੂਰਾ ਧਿਆਨ ਹੈ ਤੇ ਉਹ ਧਰਤੀ ’ਤੇ ਸ਼ੁੱਧ ਹਵਾ-ਪਾਣੀ ਚਾਹੁੰਦੇ ਹਨ। ਉਹ ਇੱਥੇ ‘ਇਕਨਾਮਿਕ ਕਲੱਬ’ ਵਿਚ ਇਹ ਬਿਆਨ ਦੇ ਰਹੇ ਸਨ। ਟਰੰਪ ਨੇ ਪੈਰਿਸ ਜਲਵਾਧੂ ਸਮਝੌਤੇ ਨੂੰ ‘ਇਕਪਾਸੜ ਤੇ ਆਰਥਿਕ ਤੌਰ ’ਤੇ ਪੱਖਪਾਤੀ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਉਨ੍ਹਾਂ ਮੁਲਕਾਂ ਨੂੰ ਬਚਾਉਂਦਾ ਹੈ ਜੋ ਪ੍ਰਦੂਸ਼ਣ ਫੈਲਾਉਂਦੇ ਹਨ ਤੇ ਇਸ ਵਿਚ ਜੋ ਮੱਦਾਂ ਹਨ ਉਹ ਅਮਰੀਕੀ ਸਨਅਤਾਂ ਨੂੰ ਬੰਦ ਕਰਨ ਦੀ ਵਕਾਲਤ ਕਰਦੀਆਂ ਹਨ। ਇਸ ਨੇ ਅਮਰੀਕਾ ’ਚ ਨੌਕਰੀਆਂ ਖ਼ਤਰੇ ਵਿਚ ਪਾ ਦਿੱਤੀਆਂ ਤੇ ਖ਼ਤਮ ਕੀਤੀਆਂ।
ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਇਸ ਸਮਝੌਤੇ ਤਹਿਤ ਭਾਰਤ ਨੂੰ ਪੈਸੇ ਦੇਣੇ ਪੈਣੇ ਹਨ ਕਿਉਂਕਿ ਉਹ ਵਿਕਾਸਸ਼ੀਲ ਦੇਸ਼ ਹੈ, ਪਰ ਅਮਰੀਕਾ ਵੀ ‘ਵਿਕਾਸਸ਼ੀਲ ਹੀ ਹੈ।’ ਉਨ੍ਹਾਂ ਦੀ ਇਸ ਗੱਲ ’ਤੇ ਹਾਜ਼ਰ ਲੋਕ ਖ਼ੂਬ ਹੱਸੇ। ਰਾਸ਼ਟਰਪਤੀ ਟਰੰਪ ਨੇ ਇਕ ਵੱਖਰੇ ਭਾਸ਼ਨ ’ਚ ਕਿਹਾ ਕਿ ਬਗਦਾਦੀ ਦੀ ਮੌਤ ਤੋਂ ਬਾਅਦ ਹੁਣ ਉਨ੍ਹਾਂ ਦੀ ਨਜ਼ਰ ਇਸਲਾਮਿਕ ਸਟੇਟ ਦੇ ਨਵੇਂ ਆਗੂ ’ਤੇ ਹੈ। ਅਮਰੀਕਾ ਜਾਣਦਾ ਹੈ ਕਿ ਉਹ ਕਿੱਥੇ ਹੈ।

ਧਾਰਮਿੱਕ ਗੀਤ ( ਨਾਨਕ ਆਇਆ ) ਨਾਲ ਉੱਘੇ ਗਾਇਕ ਗੁਰਤੇਜ ਕਾਬਲ ਜਨਤਾ ਦੀ ਕਚਿੱਹਰੀ ਚ ਹਾਜਰ ਹੋਇਆ ।

ਦੁਵੱਈ,ਨਵੰਬਰ 2019- ( ਸਤਪਾਲ ਕਾਉੱਕੇ) - 

ਸੀ ਗੁਰੂ ਨਾਨਕ ਦੇਵ ਜੀ ਦੇ 550ਵੇ ਪਰਕਾਸ਼ ਪੁਰਬ ਨੂੰ ਸਮਰਪਿੱਤ ਇੱਕ ਧਾਰਮਿੱਕ ਗੀਤ ( ਨਾਨਕ ਆਇਆ ) ਲੈ ਕੇ ਉਸਤਾਦ ਗਾਇਕ, ਸੁਰੀਲੀ ਅਵਾਜ ਦੇ  ਮਾਲਕ ਜਨਾਬ ਗੁਰਤੇਜ ਕਾਬਲ ਜੀ ਸੰਗਤਾ ਦੀ ਕਚਿਹਰੀ ਚ ਹਾਜਰ ਹੋਏ । ਸੁਰੀਲੀ ਅਵਾਜ ਨਾਲ ਦਿੱਲਾ ਨੂੰ ਟੂਬਦੇ ਇਸ ਗੀਤ ਦੇ ਲਫਜਾ ਨੂੰ ਕੁਲਵੀਰ ਕੋਟਭਾਈ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕਲਮਬੱਧ ਕੀਤਾ ਹੈ ।ਇਸ ਗੀਤ ਨੂੰ ਮਿਉਜਿੱਕ ਡਾਇਰੈਕਟਰ ਸੁਖਵੀਰ ਜੀ ਨੇ ਸੰਗੀਤਕ ਧੁਨਾ ਨਾਲ ਸੰਗਾਰਿਆ ਹੈ ।ਇਸ ਨੂੰ ਲੇਖਕ ਕੁਲਵੀਰ ਕੋਟਭਾਈ ਅਤੇ ਮਸਾਹੂਰ ਕੰਪਨੀ ਜੱਸ ਰਿਕਾਰਡਜ ਵੱਲੋ ਪੇਸ ਕੀਤਾ ਗਿਆ ਹੈ । ਜਿਸ ਨੂੰ ਸਰੋਤਿਆ ਵੱਲੋ ਬੇਹੱਦ ਪਿਆਰ ਮਿਲ ਰਿਹਾ ਹੈ । ਤੇ ਹਰ ਪਾਸੇ ਚੈਨਲਾ , ਅਖਵਾਰਾ , ਤੇ ਸੋਸਲ ਮੀਡੀਆ ਤੇ ਚਰਚਿੱਤ ਹੈ । ਇਸ ਨਾਲ ਗਾਇਕ ਗੁਰਤੇਜ ਕਾਬਲ ਜੀ ਦੀ ਬੱਲੇ , ਬੱਲੇ ਹੋਈ ਪਈ ਹੈ ।

ਇਤਿਹਾਸ ਸਿਰਜਿਆ ਜਾ ਚੁੱਕਿਆ,ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੇ ਜਸ਼ਨ

ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨੀ ਸਮਾਰੋਹ

ਇਮਰਾਨ ਖ਼ਾਨ ਨਾਲ ਪਹੁੰਚੇ ਨਵਜੋਤ ਸਿੰਘ ਸਿੱਧੂ

ਸ੍ਰੀ ਕਰਤਾਰਪੁਰਸਾਹਿਬ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

'ਲੀਡਰ ਨਫ਼ਰਤ ਫੈਲਾ ਕੇ ਵੋਟ ਨਹੀਂ ਮੰਗਦਾ',ਇਮਰਾਨ ਖ਼ਾਨ ਨੇ ਇਕੱਠ ਨੂੰ ਸੰਬੋਧਿਤ ਕਰਦਿਆਂ ਕਿਹਾ, "ਮੈਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਕਰਤਾਰਪੁਰ ਦੀ ਸਿੱਖ ਭਾਈਚਾਰੇ ਵਿਚ ਕਿੰਨੀ ਅਹਿਮੀਅਤ ਹੈ। ਫਿਰ ਮੈਨੂੰ ਸਮਝ ਆਇਆ ਤੇ ਮੈਂ ਆਪਣੀ ਕੌਮ ਨੂੰ ਸਮਝਾਇਆ ਜਿਵੇਂ ਮਦੀਨੇ ਤੋਂ 5 ਕਿਲੋਮੀਟਰ ਦੂਰ ਹੀ ਖੜ੍ਹੇ ਹਾਂ ਪਰ ਉੱਥੇ ਜਾ ਨਾ ਸਕੀਏ।"

ਗੁਰੂ ਨਾਨਾਕ ਦੇ ਸਦਕਾ ਅੱਜ ਭਾਰਤ ਅਤੇ ਪਾਕਿਸਤਾਨ ਦੇ ਆਵਾਮ ਦੇ ਦਿਲ ਅੱਜ ਘੁਲ ਮਿਲ ਗਏ ਜਦੋਂ ਕਰਤਾਰਪੁਰ ਲਾਂਘਾ ਖੁੱਲ੍ਹਿਆ

ਅੱਲਾ ਦਾ ਬੰਦਾ,ਸਾਈ ਮੀਆਂ ਮੀਰ, ਪੀਰ ਬੁੱਧੂ ਸਾਹ, ਗਨੀ ਖਾ, ਨਬੀ ਖਾ ਵਰਗੇ ਗੁਰੂ ਪਿਆਰਿਆ ਦੇ ਵਾਗ ਸਿੱਖ ਇਤਹਾਸ ਚ ਦਰਜ ਹੋ ਗਿਆ ਹੈ ਇਮਰਾਨ ਖਾਨ ਦਾ ਨਾਮ

ਕਰਤਾਰਪੁਰ ਸਾਹਿਬ ਤੋਂ ਸਿੱਧੂ ਦਾ ਸਭ ਪਹਿਲਾਂ ਫੁੱਲ ਭਾਸ਼ਣ, ਮੇਰਾ ਲਾਂਘਾ ਮੁਹੱਬਤ ਹੈ, ਮੇਰਾ ਪੈਂਡਾ ਮੁਹੱਬਤ ਤੇ ਮੇਰੀ ਜੱਫੀ ਵੀ ਮੁਹੱਬਤ ਹੈ

ਕਰਤਾਰਪੁਰ ਸਾਹਿਬ ਲਾਂਘੇ ਦੇ ਜਸ਼ਨਾਂ ਦੌਰਾਨ ੲਿਮਰਾਨ ਖਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਅਾਪਣੇ ਕੋਲ ਬਿਲਕੁਲ ਖੱਬੇ ਹੱਥ ਜਗ੍ਹਾ 'ਤੇ ਬਿਠਾੲਿਆ

 

 

ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਸਦਾ ਲਈ ਉੱਕਰਿਆ ਗਿਆ ਹੈ। ਕਈ ਦਹਾਕਿਆਂ ਤੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਦੇ ਫਲ਼ ਵਜੋਂ, ਸੰਗਤ ਨੂੰ ਕਰਤਾਰਪੁਰ ਲਾਂਘੇ ਦੀ ਦਾਤ ਬਖਸ਼ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਪਾਰ ਕਿਰਪਾ ਕੀਤੀ ਹੈ। ਸਿੱਖ ਸੰਗਤ ਦੀ ਖੁਸ਼ੀ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਦੇ ਹੋਏ, ਲੱਗਿਆ ਜਿਵੇਂ ਮੇਰੇ ਵੱਡ-ਵਡੇਰਿਆਂ ਦਾ ਸਭ ਤੋਂ ਪਿਆਰਾ ਸੁਪਨਾ ਪੂਰਾ ਹੋਣ 'ਤੇ ਉਹ ਵੀ ਮੈਨੂੰ ਅਸ਼ੀਰਵਾਦ ਦੇ ਰਹੇ ਹੋਣ। ਸਿੱਖਾਂ ਦੇ ਹੱਕ 'ਚ ਖੜ੍ਹ ਕੇ ਇਸ ਪਵਿੱਤਰ ਯਾਤਰਾ ਲਈ ਕੀਤੀਆਂ ਅਣਥੱਕ ਕੋਸ਼ਿਸ਼ਾਂ ਲਈ, ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।

ਜਿਵੇਂ ਲੋਕੀ 9 ਨਵੰਬਰ ਨੂੰ ਬਰਲਿਨ ਦੀ ਦੀਵਾਰ ਦੇ ਡਿੱਗਣ ਲਈ ਯਾਦ ਕਰਦੇ ਸੀ, ਹੁਣ ਸੰਸਾਰ ਇਸ ਨੂੰ ਕਰਤਾਰਪੁਰ ਦੇ ਲਾਂਘੇ ਦੇ ਖੁੱਲ੍ਹਣ ਵਜੋਂ ਵੀ ਯਾਦ ਕਰਿਆ ਕਰੇਗਾ। ਸੰਗਤ ਦੀਆਂ 72 ਸਾਲਾਂ ਦੀਆਂ ਅਰਦਾਸਾਂ ਅੱਜ ਆਖ਼ਿਰਕਾਰ ਰੰਗ ਲਿਆਈਆਂ ਅਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਖੁਸ਼ੀ, ਹਾਜ਼ਰ ਹੋਈ ਸੰਗਤ 'ਚ ਇੱਕ ਇੱਕ ਚਿਹਰੇ ਤੋਂ ਪੜ੍ਹੀ ਜਾ ਸਕਦੀ ਸੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੋਟਾਨ-ਕੋਟ ਸ਼ੁਕਰਾਨਾ ਕਰਦਾ ਹਾਂ ਕਿ ਉਨ੍ਹਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਵਾਲੇ ਪਹਿਲੇ ਜੱਥੇ 'ਚ ਪਰਿਵਾਰ ਸਮੇਤ ਪਹੁੰਚਣ ਦੀ ਦਾਤ ਦਿੱਤੀ। ਦੇਸ਼-ਵਿਦੇਸ਼ ਵਸਦੀ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈ ਦਿੰਦੇ ਹੋਏ, ਇਸ ਲਾਸਾਨੀ ਤੋਹਫ਼ੇ ਲਈ ਮੈਂ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਸ਼ੁਕਰਗੁਜ਼ਾਰ ਹਾਂ

ਸ੍ਰੀ ਕਰਤਾਰਪੁਰ ਕੋਰੀਡੋਰ ਖੁਲਣ ਤੇ ਅੱਜ ਸੰਗਤਾਂ ਦਾ ਬਾਬੇ ਨਾਨਕ ਜੀ ਦੇ ਗੁਰਦਵਾਰਾ ਦੇਖਣ ਨੂੰ ਉਮੜਿਆ ਹੜ

 

 

 

72 ਸਾਲਾਂ ਦੀ ਅਰਦਾਸ ਹੋਈ ਪੂਰੀ, PM ਮੋਦੀ ਨੇ ਕਰਤਾਰਪੁਰ ਲਾਂਘਾ ਕੀਤਾ ਸੰਗਤ ਅਰਪਣ

ਬਾਬਾ ਬਕਾਲਾ, ਨਵੰਬਰ 2019-(ਇਕਬਲ ਸਿੰਘ ਰਸੂਲਪੁਰ, ਮਨਜਿੰਦਰ ਗਿੱਲ)-

ਇਤਿਹਾਸ ਸਿਰਜਿਆ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਡੇਰਾ ਬਾਬਾ ਨਾਨਕ ਵਿਖੇ ਸੰਗਠਿਤ ਚੈੱਕ ਪੋਸਟ ਦਾ ਉਦਘਾਟਨ ਕਰ ਦਿੱਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਪਾਰ ਬਖਸ਼ਿਸ਼ ਸਦਕਾ ਕਰੋੜਾਂ ਦੀ ਗਿਣਤੀ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤ ਦੀਆਂ ਅਰਦਾਸਾਂ ਨੂੰ ਫਲ਼ ਲੱਗਿਆ ਹੈ।1947 ਵਿੱਚ ਪੰਜਾਬ ਅਤੇ ਭਾਰਤ ਵਿਚ ਵਸਦੇ ਸਿੱਖਾਂ ਤੋਂ ਦੂਰ ਹੋਇਆ ਸਿੱਖ ਕੌਮ ਦਾ ਪਵਿੱਤਰ ਧਾਰਮਿਕ ਅਸਥਾਨ ਅੱਜ ਤੋਂ ਪਾਕਿਸਤਾਨ ਸਰਕਾਰ ਅਤੇ ਇੰਡੀਆ ਸਰਕਾਰ ਦੇ ਯੋਗ ਉਪਰਲੇ ਨਾਲ ਦੋਹਨਾ ਮੁਲਕਾਂ ਦੇ ਵਾਸੀਆਂ ਲਈ ਖੋਲ ਦਿੱਤਾ ਗਿਆ ਹੈ।