ਜਾਂਚ 'ਚ ਲਾਪਰਵਾਹੀ ਕਾਰਨ ਅਮਰੀਕਾ 'ਚ ਵਿਗੜੇ ਹਾਲਾ

ਵਾਸ਼ਿੰਗਟਨ ,ਮਾਰਚ 2020-(ਏਜੰਸੀ )-

 ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ ਹਾਲਾਤ ਵਿਗੜਨ ਦੇ ਪਿੱਛੇ ਦੇਸ਼ ਦੀ ਚੋਟੀ ਦੀ ਸਿਹਤ ਏਜੰਸੀ ਦੇ ਪੱਧਰ 'ਤੇ ਹੋਈ ਵੱਡੀ ਲਾਪਰਵਾਹੀ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਨਿਊਜ਼ ਏਜੰਸੀ ਆਸੋਸੀਏਟਡ ਪ੍ਰਰੈੱਸ ਦੀ ਸਮੀਖਿਆ 'ਚ ਪਤਾ ਲੱਗਾ ਹੈ ਕਿ ਜੰਗਲ 'ਚ ਲੱਗੀ ਅੱਗ ਵਾਂਗ ਮਹਾਮਾਰੀ ਨੂੰ ਪੂਰੇ ਅਮਰੀਕਾ 'ਚ ਫੈਲਣ ਦਿੱਤਾ ਗਿਆ। ਅਮਰੀਕਾ 'ਚ ਹੁਣ ਤਕ ਲਗਪਗ 44 ਹਜ਼ਾਰ ਲੋਕ ਇਨਫੈਕਸ਼ਨ ਦੀ ਗਿ੍ਫ਼ਤ 'ਚ ਆਏ ਹਨ ਤੇ 560 ਦੀ ਮੌਤ ਹੋ ਚੁੱਕੀ ਹੈ। ਇਕ ਦਿਨ 'ਚ ਹੀ 10 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ਰੂਰੀ ਮੈਡੀਕਲ ਸਪਲਾਈ ਤੇ ਸੁਰੱਖਿਆ ਸਬੰਧੀ ਉਪਕਰਨਾਂ ਦੀ ਜਮ੍ਹਾਂਖੋਰੀ ਦੀ ਰੋਕਥਾਮ ਲਈ ਇਕ ਹੁਕਮ 'ਤੇ ਦਸਤਖ਼ਤ ਕੀਤੇ ਹਨ।

ਟਰੰਪ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਅਮਰੀਕੀ ਨਾਗਰਿਕਾਂ ਨੂੰ ਭਰੋਸਾ ਦਿੱਤਾ ਸੀ ਕਿ ਸੈਂਟਰ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰਰੀਵੈਂਸ਼ਨ (ਸੀਡੀਸੀ) ਵੱਲੋਂ ਵਿਕਸਿਤ ਕੀਤੀ ਗਈ ਜਾਂਚ ਉੱਤਮ ਹੈ। ਕੋਈ ਵੀ ਜਾਂਚ ਕਰਵਾ ਸਕਦਾ ਹੈ ਪਰ ਲਗਪਗ ਦੋ ਮਹੀਨੇ ਪਹਿਲਾਂ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੀ ਅਮਰੀਕਾ 'ਚ ਹੁਣ ਤਕ ਕਈ ਲੋਕਾਂ ਦੀ ਜਾਂਚ ਤਕ ਨਹੀਂ ਹੋ ਸਕੀ। ਅਮਰੀਕੀ ਹੈਲਥ ਏਜੰਸੀ ਸੀਡੀਸੀ ਦੇ ਡਾਟਾ ਤੋਂ ਜਾਹਿਰ ਹੁੰਦਾ ਹੈ ਕਿ ਲੰਘੀ ਫਰਵਰੀ 'ਚ ਕੋਰੋਨਾ ਵਾਇਰਸ ਜਦੋਂ ਇਸ ਦੇਸ਼ 'ਚ ਆਪਣੀਆਂ ਜੜ੍ਹਾਂ ਪਸਾਰ ਰਿਹਾ ਸੀ ਤਾਂ ਉਸ ਦੌਰ 'ਚ ਸਰਕਾਰੀ ਲੈਬ 'ਚ ਸਿਰਫ 352 ਲੋਕਾਂ ਦੀ ਜਾਂਚ ਕੀਤੀ ਗਈ। ਅਮਰੀਕਾ 'ਚ ਪਿਛਲੇ ਮਹੀਨੇ ਅੌਸਤਨ ਰੋਜ਼ਾਨਾ ਇਕ ਦਰਜਨ ਲੋਕਾਂ ਦੀ ਜਾਂਚ ਕੀਤੀ ਗਈ। ਹੁਣ ਸਿਹਤ ਤੇ ਮਨੁੱਖੀ ਸੇਵਾ ਵਿਭਾਗ ਆਪਣੀਆਂ ਗਲਤੀਆਂ ਦਾ ਮੁਲਾਂਕਣ ਕਰਨ ਲਈ ਸਮੀਖਿਆ 'ਚ ਲੱਗਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਅਦਨੋਮ ਘੇਬਰੇਸਸ ਨੇ ਕਿਹਾ, 'ਅਸੀਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਮੁਕਾਬਲਾ ਨਹੀਂ ਕਰ ਸਕਦੇ। ਅਸੀਂ ਜੇ ਇਹ ਨਹੀਂ ਜਾਣਦੇ ਕਿ ਕਿਹੜਾ ਇਨਫੈਕਸ਼ਨ ਦੀ ਗਿ੍ਫ਼ਤ 'ਚ ਹੈ ਤਾਂ ਇਸ ਮਹਾਮਾਰੀ ਨੂੰ ਰੋਕ ਨਹੀਂ ਸਕਦੇ।'

ਮਲੇਰੀਆ ਰੋਧਕ ਦਵਾਈਆਂ ਹੋ ਸਕਦੀਆਂ ਹਨ 'ਗਾਡ ਗਿਫਟ' : ਟਰੰਪ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਇਲਾਜ 'ਚ ਮਲੇਰੀਆ ਰੋਕੂ ਦਵਾਈਆਂ ਨੂੰ ਪਰਖਿਆ ਜਾ ਰਿਹਾ ਹੈ। ਇਹ ਦਵਾਈਆਂ 'ਗਾਡ ਗਿਫਟ' ਹੋ ਸਕਦੀਆਂ ਹਨ। ਵਿਗਿਆਨਿਆਂ ਨੇ ਹਾਲਾਂਕਿ ਇਸ ਤਰ੍ਹਾਂ ਦੇ ਦਾਅਵਿਆਂ ਬਾਰੇ ਚਿਤਾਵਨੀ ਦਿੱਤੀ ਹੈ ਕਿਉਂਕਿ ਹਾਲੇ ਇਹ ਸਾਬਤ ਨਹੀਂ ਹੋਇਆ ਹੈ। ਟਰੰਪ ਨੇ ਪਿਛਲੇ ਹਫ਼ਤੇ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਹਾਈ ਡ੍ਰੋਕਸੀਕਲੋਰੋਕਵੀਨ ਤੇ ਕਲੋਰੋਕਵੀਨ 'ਤੇ ਕੰਮ ਕਰ ਰਿਹਾ ਹੈ। ਫਰਾਂਸ ਤੇ ਚੀਨ 'ਚ ਹੋਏ ਕੁਝ ਅਧਿਐਨਾਂ 'ਚ ਕੋਰੋਨਾ ਵਾਇਰਸ ਦੇ ਇਲਾਜ 'ਚ ਮਲੇਰੀਆ ਰੋਧਕ ਇਨ੍ਹਾਂ ਦਵਾਈਆਂ 'ਚ ਸੰਭਾਵਨਾ ਦਿਖੀ ਸੀ ਜਦੋਂਕਿ ਏਂਟੋਨੀ ਫੁਚੀ ਵਰਗੇ ਇਨਫੈਕਸ਼ਨ ਨਾਲ ਗ੍ਸਤ ਰੋਗਾਂ ਦੇ ਅਮਰੀਕੀ ਮਾਹਿਰਾਂ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਤਕ ਇਨ੍ਹਾਂ ਦਵਾਈਆਂ ਦਾ ਵਿਆਪਕ ਪ੍ਰਰੀਖਣ ਨਹੀਂ ਹੁੰਦਾ, ਉਦੋਂ ਤਕ ਸੁਚੇਤ ਰਹੋ