24 ਮਾਰਚ ਰਾਤ 12 ਵਜੇ ਤੋਂ ਪੂਰੇ ਦੇਸ਼ 'ਚ 21 ਦਿਨਾਂ ਲਈ ਲਾਕਡਾਊਨ - ਪੀ ਐੱਮ ਮੋਦੀ

24 ਮਾਰਚ ਰਾਤ 12 ਵਜੇ ਤੋਂ ਪੂਰੇ ਦੇਸ਼ 'ਚ 21 ਦਿਨਾਂ ਲਈ ਲਾਕਡਾਊਨ - ਪੀਐੱਮ ਮੋਦੀ

ਨਵੀਂ ਦਿੱਲੀ,ਮਾਰਚ 2020-(ਏਜੰਸੀ )-

 ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਕ ਵਾਰ ਫਿਰ ਦੇਸ਼ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਇਸ ਨਾਲ ਕੋਰੋਨਾ ਨਾਲ ਜੁੜੀ ਟੈਸਟਿੰਗ ਫੈਸਲਿਟੀਜ਼, ਪਰਸਨਲ ਪ੍ਰੋਟੋਕਟਿਵ ਇਕੂਵਮੈਂਟਜ਼, ਆਈਸੋਲੇਸ਼ਨ ਬੈੱਡ, ਆਈਸੀਯੂ ਬੈੱਡ, ਵੈਂਟੀਲੇਟਰ ਅਤੇ ਹੋਰ ਜ਼ਰੂਰੀ ਸਾਧਨਾਂ ਦੀ ਗਿਣਤੀ ਤੇਜ਼ੀ ਨਾਲ ਵਧਾਈ ਜਾਵੇਗੀ।

ਹੁਣ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ, ਦੇਸ਼ ਦੇ ਹੈਲਥ ਇੰਫ੍ਰਾਸਟ੍ਰਕਚਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੇਂਦਰ ਸਰਕਾਰ ਨੇ ਅੱਜ 15 ਹਜ਼ਾਰ ਕਰੋੜ ਰੁਪਏ ਦੀ ਤਜਵੀਜ਼ ਲਿਆਂਦੀ ਹੈ।

ਤੁਸੀਂ ਉਨ੍ਹਾਂ ਲੋਕਾਂ ਲਈ ਪ੍ਰਾਰਥਨਾ ਕਰੋ ਕਿ ਜੋ ਤੁਹਾਡੀ ਸੁਸਾਇਟੀ, ਤੁਹਾਡੇ ਮੁਹੱਲਿਆਂ, ਤੁਹਾਡੀਆਂ ਸੜਕਾਂ, ਜਨਤਕ ਥਾਵਾਂ ਨੂੰ ਸੈਨੇਟਾਈਜ਼ ਕਰਨ ਦੇ ਕੰਮ 'ਚ ਜੁਟੇ ਹਨ, ਜਿਸ ਨਾਲ ਇਸ ਵਾਇਰਸ ਦਾ ਨਾਮੋ-ਨਿਸ਼ਾਨ ਨਾ ਰਹੇ।

ਉਨ੍ਹਾਂ ਡਾਕਟਰਾਂ, ਉਨ੍ਹਾਂ ਨਰਸਾਂ, ਪੈਰਾ-ਮੈਡੀਕਲ ਸਟਾਫ਼, ਪੈਥੋਲਾਜਿਸਟ ਬਾਰੇ, ਸੋਚੋ, ਜੋ ਇਸ ਮਹਾਮਾਰੀ ਤੋਂ ਇਕ-ਇਕ ਜੀਵਨ ਨੂੰ ਬਚਾਉਣ ਲਈ, ਦਿਨ-ਰਾਤ ਹਸਪਤਾਲ 'ਚ ਕੰਮ ਕਰ ਰਹੇ ਹਨ।

ਭਾਰਤ ਅੱਜ ਉਸ ਸਟੇਜ 'ਤੇ ਹੈ ਜਿੱਥੇ ਸਾਡੇ ਅੱਜ ਦੇ ਐਕਸ਼ਨ ਤੈਅ ਕਰਨਗੇ ਕਿ ਇਸ ਵੱਡੀ ਆਫ਼ਤ ਦੇ ਪ੍ਰਭਾਵ ਨੂੰ ਅਸੀਂ ਕਿੰਨਾ ਘੱਟ ਕਰ ਸਕਦੇ ਹਾਂ। ਇਹ ਸਮਾਂ ਸਾਡੇ ਸੰਕਲਪ ਨੂੰ ਵਾਰ-ਵਾਰ ਮਜ਼ਬੂਤ ਕਰਨ ਦਾ ਹੈ।

ਨਿਸ਼ਚਿਤ ਤੌਰ 'ਤੇ ਇਸ ਲਾਕਡਾਊਨ ਦੀ ਇਕ ਆਰਥਿਕ ਕੀਮਤ ਦੇਸ਼ ਨੂੰ ਉਠਾਉਣੀ ਪਵੇਗੀ। ਪਰ ਇਕ-ਇਕ ਭਾਰਤੀ ਦੇ ਜੀਵਨ ਨੂੰ ਬਚਾਉਣ ਇਸ ਸਮੇਂ ਮੇਰੀ, ਭਾਰਤ ਸਰਕਾਰ ਦੀ, ਦੇਸ਼ ਦੀ ਹਰ ਰਾਜ ਸਰਕਾਰ ਦੀ, ਹਰ ਸਥਾਨਕ ਸਰਕਾਰਾਂ, ਸਭ ਤੋਂ ਵੱਡੀ ਪਹਿਲ ਹੈ।

ਆਉਣ ਵਾਲੇ 21 ਦਿਨ ਸਾਡੇ ਲਈ ਬਹੁਤ ਮਹੱਤਵਪੂਰਲ ਹਨ। ਸਿਹਤ ਮਾਹਿਰ ਦੀ ਮੰਨੀਏ ਤਾਂ, ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੀ ਸਾਇਕਲ ਨੂੰ ਤੋੜ ਲਈ ਘੱਟੋ-ਘੱਟ 21 ਦਿਨ ਦਾ ਸਮਾਂ ਬਹੁਤ ਅਹਿਮ ਹੈ।

ਇਸ ਲਈ ਮੇਰੀ ਤੁਹਾਨੂੰ ਅਪੀਲ ਹੈ ਕਿ ਤੁਸੀਂ ਇਸ ਸਮੇਂ ਦੇਸ਼ 'ਚ ਜਿੱਥੇ ਵੀ ਹੋ, ਉੱਥੇ ਰਹੋ। ਹੁਣ ਦੇ ਹਾਲਾਤ ਨੂੰ ਦੇਖਦੇ ਹੋਏ, ਦੇਸ਼ 'ਚ ਇਹ ਲਾਕਡਾਊਨ 21 ਦਿਨ ਦਾ ਹੋਵੇਗਾ।

ਦੇਸ਼ ਦੇ ਹਰ ਰਾਜ ਨੂੰ, ਹਰ ਕੇਂਦਰ ਸ਼ਾਸਤ ਪ੍ਰਦੇਸ਼ ਨੂੰ, ਹਰ ਜ਼ਿਲ੍ਹੇ, ਹਰ ਪਿੰਡ, ਹਰ ਕਸਬੇ , ਹਰੀ ਗਲੀ-ਮੁਹੱਲੇ ਨੂੰ ਹੁਣ ਲਾਕਡਾਊਨ ਕੀਤਾ ਜਾ ਰਿਹਾ ਹੈ।

ਅੱਜ ਰਾਤ 12 ਵਜੇ ਤੋਂ ਪੂਰੇ ਦੇਸ਼ 'ਚ, ਧਿਆਨ ਨਾਲ ਸੁਣੋ, ਪੂਰੇ ਦੇਸ਼ 'ਚ, ਅੱਜ ਰਾਤ 12 ਵਜੇ ਤੋਂ ਪੂਰੇ ਦੇਸ਼ 'ਚ ਸੰਪੂਰਨ ਲਾਕਡਾਊਨ ਹੋਣ ਜਾ ਰਿਹਾ ਹੈ।

ਹਿੰਦੁਸਤਾਨ ਨੂੰ ਬਚਾਉਣ ਲਈ, ਹਿੰਦੁਸਤਾਨ ਦੇ ਹਰ ਨਾਗਰਿਕ ਨੂੰ ਬਚਾਉਣ ਲਈ ਅੱਜ ਰਾਤ 12 ਵਜੇ ਤੋਂ, ਘਰਾਂ ਤੋਂ ਬਾਹਰ ਨਿਕਲਣ 'ਤੇ, ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾ ਰਹੀ ਹੈ।

ਕੁਝ ਲੋਕਾਂ ਦੀ ਲਾਪਰਵਾਹਂ, ਕੁਝ ਲੋਕਾਂ ਦੀ ਗਲਤ ਸੋਚ, ਤੁਹਾਨੂੰ, ਤੁਹਾਡੇ ਬੱਚਿਆਂ, ਤੁਹਾਡੇ ਮਾਤਾ-ਪਿਤਾ ਨੂੰ, ਤੁਹਾਡੇ ਪਰਿਵਾਰ ਨੂੰ, ਤੁਹਾਡੇ ਦੋਸਤਾਂ ਨੂੰ, ਪੂਰੇ ਦੇਸ਼ ਨੂੰ ਬਹੁਤ ਵੱਡੀ ਮੁਸ਼ਕਲ 'ਚ ਪਾ ਦੇਵੇਗੀ।

ਸਾਥੀਓ, ਪਿਛਲੇ 2 ਦਿਨਾਂ ਤੋਂ ਦੇਸ਼ ਦੇ ਕਈ ਹਿੱਸਿਆਂ 'ਚ ਲਾਕਡਾਊਨ ਕਰ ਦਿੱਤਾ ਗਿਆ ਹੈ। ਰਾਜ ਸਰਕਾਰ ਦੇ ਇਨ੍ਹਾਂ ਯਤਨਾਂ ਨੂੰ ਬਹਤੁ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਕੁਝ ਲੋਕ ਇਸ ਗਲਤਫਹਿਮੀ ਹੈ ਕਿ ਸੋਸ਼ਲ ਡਿਸਟੈਂਸਿੰਗ ਕੇਵਲ ਬਿਮਾਰ ਲੋਕਾਂ ਲਈ ਜ਼ਰੂਰੀ ਹੈ। ਇਹ ਸੋਚਣਾ ਸਹੀ ਨਹੀਂ ਹੈ। ਸੋਸ਼ਲ ਡਿਸਟੈਂਸਿੰਗ ਹਰ ਨਾਗਰਿਕ ਲਈ ਹੈ, ਹਰ ਪਰਿਵਾਰ ਲਈ ਹੈ, ਪਰਿਵਾਰ ਦੇ ਹਰ ਮੈਂਬਰ ਲਈ ਹੈ

ਕੋਰੋਨਾ ਤੋਂ ਬਚਣ ਦਾ ਇਸ ਤੋਂ ਇਲਾਵਾ ਕੋਈ ਤਰੀਕਾ ਨਹੀਂ ਹੈ, ਕੋਈ ਰਸਤਾ ਨਹੀਂ ਹੈ। ਕੋਰੋਨਾ ਨੂੰ ਫੈਲਣ ਤੋਂ ਰੋਕਣਾ ਹੈ, ਤਾਂ ਇਸ ਦੀ ਇਨਫੈਕਸ਼ਨ ਦੀ ਸਾਈਕਲ ਨੂੰ ਤੋੜਨਾ ਹੀ ਪਵੇਗਾ।

ਇਨ੍ਹਾਂ ਬਾਰੇ ਦੇਸ਼ਾਂ ਦੇ ਦੋ ਮਹੀਨਿਆਂ ਦੇ ਅਧਿਐਨ ਤੋਂ ਜੋ ਨਤੀਜਾ ਨਿਕਲ ਰਿਹਾ ਹੈ, ਅਤੇ ਮਾਹਿਰ ਵੀ ਇਹੀ ਆਖ ਰਹੇ ਹਨ ਕਿ ਕੋਰੋਨਾ ਨਾਲ ਪ੍ਰਭਾਵੀ ਮੁਕਾਬਲੇ ਲਈ ਇਕਮਾਤਰ ਬਦਲ ਹੈ-ਸੋਸ਼ਲ ਡਿਸਟੈਂਸਿੰਗ।

ਪੀਐੱਮ ਮੋਦੀ ਨੇ 22 ਮਾਰਚ ਨੂੰ ਜਨਤਾ ਕਰਫਿਊ ਦੀ ਸਫਲਤਾ ਲਈ ਦੇਸ਼ਵਾਸੀਆਂ ਦਾ ਧੰਨਵਾਦ ਪ੍ਰਗਟ ਕੀਤਾ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਵੀਰਵਾਰ (19 ਮਾਰਚ 2020) ਨੂੰ ਵੀ ਸ਼ਾਮ ਅੱਜ ਵਜੇ ਦੇਸ਼ ਨੂੰ ਸੰਬੋਧਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਐਤਵਾਰ 22 ਮਾਰਚ ਨੂੰ ਪੂਰੇ ਦੇਸ਼ 'ਚ ਜਨਤਾ ਕਰਫਿਊ ਲਗਾਉਣ। ਉਨ੍ਹਾਂ ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ ਜਨਤਾ ਕਰਫ਼ਿਊ ਦਾ ਸੱਦਾ ਦਿੱਤਾ ਸੀ।